ਰਾਸ਼ਟਰਪਤੀ ਚੋਣ 'ਤੇ ਜੋ ਫੈਸਲਾ ਯੂ.ਪੀ.ਏ. ਦਾ ਹੋਵੇਗਾ, ਉਹੀ ਹੋਵੇਗਾ ਐੱਨ. ਸੀ. ਪੀ. ਦਾ : ਪਵਾਰ
ਨਵੀਂ ਦਿੱਲੀ, ਰਾਸ਼ਟਰਪਤੀ ਅਹੁਦੇ ਲਈ ਐੱਨ. ਸੀ. ਪੀ. ਨੇਤਾ ਪੀ. ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ. ਐੱਮ. ਕੇ. ਅਤੇ ਬੀਜੂ ਜਨਤਾ ਦਲ (ਬੀਜਦ) ਦਾ ਸਮਰਥਨ ਮਿਲਣ ਤੋਂ ਇਕ ਦਿਨ ਬਾਅਦ ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਰਾਸ਼ਟਰਪਤੀ ਚੋਣ 'ਤੇ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਉਹੀ ਹੋਵੇਗਾ, ਜਿਹੜਾ ਯੂ. ਪੀ. ਏ. ਦਾ ਹੋਵੇਗਾ।
ਅੱਜ ਸਵੇਰੇ ਪਵਾਰ ਨਾਲ ਮੁਲਾਕਾਤ ਕਰਨ ਵਾਲੇ ਸੰਗਮਾ ਨੇ ਕਿਹਾ ਕਿ ਐੱਨ.ਸੀ.ਪੀ. ਨੇਤਾ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਯੂ. ਪੀ. ਏ. ਦਾ ਹਿੱਸਾ ਹੈ ਅਤੇ ਇਸ ਮੁੱਦੇ 'ਤੇ ਉਨ੍ਹਾਂ ਦਾ ਫੈਸਲਾ ਉਹੀ ਹੋਵੇਗਾ ਜਿਹੜਾ ਗਠਜੋੜ ਦਾ ਹੋਵੇਗਾ। ਹਾਲਾਂਕਿ ਕੇਂਦਰੀ ਖੇਤੀ ... Read Full Story
|
ਚਿਦਾਂਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
ਬੇਟੇ ਨੂੰ ਕਰੋੜਾਂ ਰੁਪਏ ਲਾਭ ਪਹੁੰਚਾਉਣ ਦਾ ਦੋਸ਼ - ਅਜਲਾਸ ਮੁਲਤਵੀ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਅਸਤੀਫੇ ਦੀ ਮੰਗ ਅਤੇ ਕਿਸਾਨਾਂ ਦੀ ਅਣਦੇਖੀ ਦੇ ਸਵਾਲ 'ਤੇ ਅੱਜ ਲੋਕ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ। ਇਸ ਕਾਰਨ ਸਦਨ ਵਿਚ ਪ੍ਰਸ਼ਨ ਕਾਲ ਨਹੀਂ ਹੋ ਸਕਿਆ।
ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਪ੍ਰਸ਼ਨ ਕਾਲ ਦੀ ਥਾਂ ਕਿਸਾਨਾਂ ਦੀ ਹੋ ਰਹੀ ਅਣਦੇਖੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਦੇ ਯਸ਼ਵੰਤ ਸਿਨਹਾ ਨੇ ਮਲੇਸ਼ੀਆ ... Read Full Story
|
ਬਾਦਲ ਨੇ ਪੰਜਾਬ 'ਚ ਹੋਰ ਮੈਗਾ ਫੂਡ ਪਾਰਕਾਂ ਲਈ ਪਵਾਰ ਦਾ ਦਖ਼ਲ ਮੰਗਿਆ
ਜਲੰਧਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼ਰਦ ਪਵਾਰ ਨੂੰ ਪੰਜਾਬ ਜੋ ਕਿ ਦੇਸ਼ ਦੇ ਅੰਨ ਭੰਡਾਰ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ, ਵਿਚ ਹੋਰ ਮੈਗਾ ਫੂਡ ਪਾਰਕ ਅਲਾਟ ਕਰਨ ਲਈ ਪੁਰਜ਼ੋਰ ਬੇਨਤੀ ਕੀਤੀ। ਪਵਾਰ ਨੂੰ ਪੱਤਰ ਰਾਹੀਂ ਮੁੱਖ ਮੰਤਰੀ ਨੇ ਜਾਣੂੰ ਕਰਵਾਇਆ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿਚ ਅਜਿਹੇ ਹੋਰ ਮੈਗਾ ਫੂਡ ਪਾਰਕ ਲੱਗਣੇ ਚਾਹੀਦੇ ਹਨ ਕਿਉਂ ਕਿ ਅਜੇ ਤੱਕ ਕੇਂਦਰ ਵਲੋਂ ਰਾਜ ਵਿਚ ਇਕ ਹੀ ਫੂਡ ਪਾਰਕ ਅਲਾਟ ਕੀਤਾ ਗਿਆ ਹੈ ਜੋ ਮੈਸ. ਇੰਟਰਨੈਸ਼ਨਲ ਮੈਗਾ ਫੂਡ ਪਾਰਕ ਲਿਮਟਿਡ ... Read Full Story
|
ਪਵਾਰ ਨੇ ਇਸ਼ਾਰਿਆਂ 'ਚ ਕੀਤੀ ਫੌਜ ਮੁਖੀ ਦੀ ਆਲੋਚਨਾ
ਮੁੰਬਈ, ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਅੱਜ ਫੌਜ ਮੁਖੀ ਵੀ. ਕੇ. ਸਿੰਘ ਦੇ ਆਲੋਚਕ ਦੇ ਤੌਰ 'ਤੇ ਨਜ਼ਰ ਆਉਂਦੇ ਦਿਸੇ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮਾਮਲਾ ਰਿਸ਼ਵਤ ਦਾ ਹੋਵੇ ਤਾਂ ਇਹ ਜ਼ਿੰਮੇਵਾਰੀ ਦੋਸ਼ ਲਾਉਣ ਵਾਲੇ ਵਿਅਕਤੀ ਦੀ ਹੁੰਦੀ ਹੈ ਕਿ ਉਹ ਉਸੇ ਦਿਨ ਮਾਮਲੇ ਨੂੰ ਸਾਹਮਣੇ ਲਿਆਵੇ ਨਾ ਕਿ ਡੇਢ ਸਾਲ ... Read Full Story
|
ਸੰਸਦ ‘ਚ ਟੀਮ ਅੰਨਾ ਵਿਰੁੱਧ ਨਿੰਦਾ ਪ੍ਰਸਤਾਵ ਨੋਟਿਸ
ਨਵੀਂ ਦਿੱਲੀ, ਜਨਤਾ ਦਲ ਯੂਨਾਈਟਡ ਦੇ ਨੇਤਾ ਸ਼ਰਦ ਯਾਦਵ ਵਿਰੁੱਧ ਟੀਮ ਅੰਨਾ ਦੇ ਕਥਿਤ ਅਪਮਾਨਜਨਕ ਬਿਆਨ ਮਾਮਲੇ ‘ਚ ਟੀਮ ਅੰਨਾ ਅਤੇ ਸਿਆਸਤਦਾਨ ਆਹਮਣੇ-ਸਾਹਮਣੇ ਹਨ। ਸ਼ਰਦ ਯਾਦਵ ਨੇ ਇਸ ਮਾਮਲੇ ‘ਚ ਅੱਜ ਸੰਸਦ ‘ਚ ਟੀਮ ਅੰਨਾ ਵਿਰੁੱਧ ਨਿੰਦਾ ਪ੍ਰਸਤਾਵ ਲਿਆਉਣ ਦਾ ਨੋਟਿਸ ਦਿੱਤਾ। ਸੰਸਦ ‘ਚ ਕਈ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ, ਜਿਸ ਕਰਕੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਨੇ ਟੀਮ ਅੰਨਾ ਦੇ ਸੰਸਦ ਮੈਂਬਰਾਂ ਨੂੰ ਅਪਸ਼ਬਦ ਕਹਿਣ ਵਾਲੇ ਬਿਆਨ ਨੂੰ ਲੈ ਕੇ ਪ੍ਰਸ਼ਨ ਕਾਲ ਮੁਲਤਵੀ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਇਸ ਮੁੱਦੇ ‘ਤੇ ਕੱਲ੍ਹ ... Read Full Story
|
ਸ਼ਰਦ ਯਾਦਵ ਅੱਜ ਲੋਕ ਸਭਾ 'ਚ ਲਿਆਉਣਗੇ ਨਿੰਦਾ ਮਤਾ
ਨਵੀਂ ਦਿੱਲੀ, ਜਨਤਾ (ਯੂ) ਦੇ ਆਗੂ ਸ਼ਰਦ ਯਾਦਵ ਨੇ ਕਿਹਾ ਹੈ ਕਿ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਹਮਾਇਤੀਆਂ ਉੱਤੇ ਰੋਕ ਲਾਉਣ ਲਈ ਲੋਕ ਸਭਾ 'ਚ ਇਕ ਮਤਾ ਲਿਆਂਦਾ ਜਾਣਾ ਚਾਹੀਦਾ ਹੈ। ਸਾਨੂੰ ਬਦਨਾਮ ਕਰਨ ਲਈ ਉਹ ਸਾਡੇ ਭਾਸ਼ਣਾਂ ਨੂੰ ਕਾਂਟ ਛਾਂਟ ਕੇ ਵਿਖਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਮੰਗਲਵਾਰ ਨੂੰ ਲੋਕ ਸਭਾ ਵਿਚ ਨਿੰਦਾ ਮਤਾ ਲਿਆਏਗੀ। ਇਥੇ ਇਹ ਗੱਲ ਦੱਸਣਯੋਗ ਹੈ ਕਿ ਅੰਨਾ ਟੀਮ ਦੇ ਇਕ ਮੈਂਬਰ ਮਨੀਸ਼ ਸਸੋਦੀਆ ਨੇ ਸ਼ਰਦ ਯਾਦਵ ਉੱਤੇ ਜੰਤਰ-ਮੰਤਰ ਦੇ ਅੰਦੋਲਨ ਦੌਰਾਨ 'ਚੋਰ ਕੀ ਦਾੜ੍ਹੀ ਮੇਂ ਤਿਨਕਾ' ਵਰਗੀ ਟਿੱਪਣੀ ਕੀਤੀ ਸੀ। ਇਸ ਟਿੱਪਣੀ ਲਈ ਸਭ ਮੈਂਬਰਾਂ ਨੇ ਟੀਮ ਅੰਨਾ ... Read Full Story
|
ਟੀਮ ਅੰਨਾ ਦੇ ਵਿਵਾਦਿਤ ਬਿਆਨ 'ਤੇ ਸੰਸਦ 'ਚ ਹੰਗਾਮਾ
ਨਵੀਂ ਦਿੱਲੀ, ਕੁਝ ਨੇਤਾਵਾਂ ਖਿਲਾਫ ਟੀਮ ਅੰਨਾ ਦੀ ਕਥਿਤ ਟਿੱਪਣੀ 'ਤੇ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ ਅਤੇ ਲੋਕ ਸਭਾ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਮੁੱਦੇ 'ਤੇ ਭਾਜਪਾ, ਜਦਯੂ, ਕਾਂਗਰਸ ਸਣੇ ਸਾਰੀਆਂ ਪਾਰਟੀਆਂ ਇਕਮਤ ਪ੍ਰਸਤਾਵ ਪਾਸ ਕਰਨ ਦੀ ਮੰਗ ਕਰ ਰਹੇ ਹਨ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਨੂੰ ਉਠਾਇਆ।
ਜ਼ਿਕਰਯੋਗ ਹੈ ਕਿ ਭਾਜਪਾ ਭ੍ਰਿਸ਼ਟਾਚਾਰ ਖਿਲਾਫ ਟੀਮ ਅੰਨਾ ਦੀ ਮੁਹਿੰਮ ਨੂੰ ਸਮਰਥਨ ਦੇ ਰਹੀ ਹੈ ਪਰ ਅੱਜ ਮਾਹੌਲ ਕੁਝ ਅਲੱਗ ਦੇਖਣ ਨੂੰ ਮਿਲਿਆ। ਸੁਸ਼ਮਾ ਨੇ ਅੰਨਾ ਦੇ ਸਹਿਯੋਗੀ ਮਨੀਸ਼ ਸਿਸੌਦਿਆ ਦੀ ਸ਼ਰਦ ... Read Full Story
|
ਕੇਜਰੀਵਾਲ ਨੇ ਸ਼ਰਦ ਯਾਦਵ ਨੂੰ ਦੱਸਿਆ 'ਚੋਰ'
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਇਕ ਵਾਰ ਮੁੜ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਸਿੱਧੇ ਤੌਰ 'ਤੇ 'ਚੋਰ' ਕਿਹਾ ਜਦੋਂਕਿ ਪੀ. ਚਿਦਾਂਬਰਮ, ਚੌਧਰੀ ਅਜਿਤ ਸਿੰਘ, ਫਾਰੂਕ ਅਬਦੁੱਲਾ, ਕਮਲ ਨਾਥ, ਸ਼ਰਦ ਪਵਾਰ, ਸੁਸ਼ੀਲ ਕੁਮਾਰ ਸ਼ਿੰਦੇ, ਸ਼੍ਰੀਪ੍ਰਕਾਸ਼ ਜਾਇਸਵਾਲ ਵਰਗੇ ਕੇਂਦਰੀ ਮੰਤਰੀਆਂ ਅਤੇ 162 ਸੰਸਦ ਮੈਂਬਰਾਂ 'ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਸਮੇਤ ਹੋਰ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇ ਲੋਕਪਾਲ ਹੁੰਦਾ ਤਾਂ ਇਹ ਸਾਰੇ ਜੇਲ ਵਿਚ ਹੁੰਦੇ। ਕੇਜਰੀਵਾਲ ਨੇ ... Read Full Story
|
ਗਰੀਬਾਂ ਨੂੰ ਜੇ ਗਰੀਬ ਨਹੀਂ ਸਮਝਦੇ ਤਾਂ ਗੋਲੀ ਮਾਰ ਦਿਓ
ਨਵੀਂ ਦਿੱਲੀ, ਸ਼ਹਿਰਾਂ ਵਿਚ 28.65 ਅਤੇ ਪਿੰਡਾਂ ਵਿਚ 22.42 ਰੁਪਏ ਤੋਂ ਵੱਧ ਕਮਾਉਣ ਵਾਲਿਆਂ ਨੂੰ ਗਰੀਬੀ ਦੀ ਰੇਖਾ ਤੋਂ ਉਪਰ ਮੰਨਣ ਦੇ ਯੋਜਨਾ ਕਮਿਸ਼ਨ ਦੇ ਨਵੇਂ ਪੈਮਾਨਿਆਂ ਦੀ ਬੁੱਧਵਾਰ ਵਿਰੋਧੀ ਧਿਰ ਨਾਲ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਨੇ ਤਿੱਖੀ ਆਲੋਚਨਾ ਕੀਤੀ ਅਤੇ ਹਾਊਸ ਵਿਚ ਸਰਕਾਰ ਨੂੰ ਇਸ ਸੰਬੰਧੀ ਬਿਆਨ ਦੇਣ ਲਈ ਕਿਹਾ। ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਹਾਊਸ ਵਿਚ ਭਾਰੀ ਹੰਗਾਮਾ ਕੀਤਾ। ਗਰੀਬੀ ਬਾਰੇ ਯੋਜਨਾ ਕਮਿਸ਼ਨਰ ਦੇ ਨਵੇਂ ਅੰਕੜਿਆਂ 'ਤੇ ਜਨਤਾ ਦਲ (ਯੂ), ਭਾਜਪਾ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ 11 ਵਜੇ ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬਾਅਦ 12 ਵਜੇ ਤਕ ... Read Full Story
|
ਲੋਕ ਸਭਾ ਦੀ ਲਾਬੀ 'ਚ ਬੇਹੋਸ਼ ਹੋਏ ਪਵਾਰ
ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਮੰਗਲਵਾਰ ਨੂੰ ਲੋਕ ਸਭਾ 'ਚ ਪ੍ਰਸ਼ਨ ਕਾਲ ਦੇ ਪੂਰਾ ਹੋਣ ਤੋਂ ਠੀਕ ਬਾਅਦ ਚੱਕਰ ਆਉਣ ਲੱਗੇ। ਜਿਸ ਕਾਰਨ ਸ਼ਰਦ ਪਵਾਰ ਨੂੰ ਸਦਨ ਤੋਂ ਲਿਜਾਇਆ ਗਿਆ। ਪਵਾਰ (71) ਨੂੰ ਉਨ੍ਹਾਂ ਦੀ ਅਧਿਕਾਰਤ ਕਾਰ ਰਾਹੀਂ ਸੰਸਦ ਤੋਂ ਬਾਹਰ ਲਿਜਾਇਆ ਗਿਆ। ਸ਼ਰਦ ਪਵਾਰ ਨਾਲ ਉਨ੍ਹਾਂ ਦੀ ਬੇਟੀ ਅਤੇ ਬਰਾਮਤੀ ਦੇ ਸੰਸਦ ਸੁਪ੍ਰਿਆ ਸੁਲੇ ਅਤੇ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਵੀ ਸਨ। ਸ਼ਰਦ ਪਵਾਰ ਲਈ ਇਕ ਐਬੂਲੈਂਸ ਵੀ ਆ ਗਈ ਸੀ ਪਰ ਉਹ ਅਧਿਕਾਰਤ ਕਾਰ ਰਾਹੀਂ ਸੰਸਦ ਤੋਂ ਰਵਾਨਾ ਹੋਏ। ਪ੍ਰਧਾਨ ਮੰਤਰੀ ਦਫਤਰ 'ਚ ਰਾਜ ਮੰਤਰੀ ਵੀ. ਨਾਰਾਇਣਸਾਮੀ ਨੇ ਕਿਹਾ ਕਿ ... Read Full Story
|
ਬਾਦਲ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋ ਸਕਦੇ ਹਨ ਪਵਾਰ
ਮੁੰਬਈ, ਕੇਂਦਰੀ ਖੇਤੀ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ 14 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਰਾਕਾਂਪਾ ਸੂਤਰਾਂ ਨੇ ਦੱਸਿਆ ਕਿ ਪਵਾਰ ਨੇ ਇਸ ਸ਼ਰਤ 'ਤੇ ਬਾਦਲ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਹੈ ਕਿ ਉਸ ਦਿਨ ਸੰਸਦ ਵਿਚ ਕੁਝ ਵਿਸ਼ੇਸ਼ ਘਟਨਾਕ੍ਰਮ ਨਾ ... Read Full Story
|
ਜਾਇਸਵਾਲ ਤੇ ਦਿਗਵਿਜੇ ਨਹਿਰੂ ਗਾਂਧੀ ਪਰਿਵਾਰ ਦੇ 'ਪਿਆਦੇ' : ਸ਼ਰਦ
ਬਦਾਯ¸ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਬੀਤੇ ਦਿਨੀਂ ਆਪਣੇ ਵਾਦ-ਵਿਵਾਦ ਵਾਲੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਅਤੇ ਕਾਂਗਰਸ ਦੇ ਆਗੂ ਦਿਗਵਿਜੇ ਸਿੰਘ ਨੂੰ ਨਹਿਰੂ ਗਾਂਧੀ ਪਰਿਵਾਰ ਦਾ ਪਿਆਦਾ ਕਰਾਰ ਦਿੱਤਾ ਹੈ। ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਦ ਯਾਦਵ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਕੇਂਦਰੀ ਕੋਇਲਾ ਮੰਤਰੀ ਜਾਇਸਵਾਲ ਦੇ ਤਾਜ਼ਾ ਬਿਆਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਨਹਿਰੂ ਗਾਂਧੀ ਪਰਿਵਾਰ ਦੇ ਪਿਆਦੇ ਹਨ। ਇਸੇ ਖਾਨਦਾਨ ਦੀ ਕ੍ਰਿਪਾ ਕਾਰਨ ਹੀ ਉਹ ... Read Full Story
|
ਭਾਜਪਾ 'ਚ ਅਡਵਾਨੀ ਦੀ ਹੁਣ ਨਹੀਂ ਚੱਲਦੀ : ਸ਼ਰਦ ਯਾਦਵ
ਲਖਨਊ, ਰਾਸ਼ਟਰੀ ਜਨਤੰਤਰ ਦੇ ਕਨਵੀਨਰ ਤੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤੀ ਜਨਤਾ ਪਾਰਟੀ 'ਚ ਹੁਣ ਕਿਨਾਰੇ ਕਰ ਦਿੱਤਾ ਿਗਆ ਹੈ ਅਤੇ ਉਹ ਡਸੀਜ਼ਨ ਮੇਕਰ ਨਹੀਂ ਰਹਿ ਗਏ ਹਨ। ਸ਼੍ਰੀ ਯਾਦਵ ਨੇ ਇਥੇ ਖਾਸ ਗੱਲਬਾਤ 'ਚ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਤੇ ਸ਼੍ਰੀ ਅਡਵਾਨੀ ਦੀ ਜੋੜੀ ਦੇ ਅੱਗੇ ਭਾਜਪਾ ਵਿਚ ਕਿਸੇ ਹੋਰ ਦੇ ਬੋਲਣ ਦੀ ਹਿੰਮਤ ਨਹੀਂ ਪੈਂਦੀ ਸੀ ਪਰ ਵਾਜਪਾਈ ਬੀਮਾਰੀ ਹੋਣ ਕਾਰਨ ਸਰਗਰਮ ਨਹੀਂ ਹਨ, ਜਦਕਿ ਸ਼੍ਰੀ ਅਡਵਾਨੀ ਨੂੰ ਪਾਰਟੀ ਦੇ ਦੂਜੇ ਨੇਤਾਵਾਂ ਨੇ ਡਸੀਜ਼ਨ ਮੇਕਰ ਨਹੀਂ ਰਹਿਣ ... Read Full Story
|
ਪਵਾਰ ਦਾ ਕਾਂਗਰਸ ਨੂੰ ਅਲਟੀਮੇਟਮ
ਯੂ. ਪੀ. ਏ. ਲਈ ਨਵਾਂ ਸੰਕਟ b ਮਹਾਰਾਸ਼ਟਰ ਮਿਊਂਸੀਪਲ ਚੋਣਾਂ 'ਚ ਸੀਟਾਂ ਦੇ ਲੈਣ-ਦੇਣ ਬਾਰੇ ਰੇੜਕਾ
ਮੁੰਬਈ, ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਮਹਾਰਾਸ਼ਟਰ ਦੀਆਂ 6 ਹੋਰ ਮਿਊਂਸੀਪਲ ਕਮੇਟੀਆਂ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਸੀਟਾਂ ਦੇ ਲੈਣ-ਦੇਣ ਨੂੰ ਲੈ ਕੇ ਕੇਂਦਰ ਦੀ ਯੂ. ਪੀ. ਏ. ਸਰਕਾਰ ਵਿਚ ਕਾਂਗਰਸ ਦੀ ਭਾਈਵਾਲ ਪਾਰਟੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਮੁਖੀ ਅਤੇ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਕਾਂਗਰਸ ਹਾਈਕਮਾਂਡ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ 24 ਘੰਟੇ ਅੰਦਰ ਮਿਊਂਸੀਪਲ ਚੋਣਾਂ ਸੰਬੰਧੀ ਸੀਟਾਂ ਦੀ ਵੰਡ ਦਾ ਫੈਸਲਾ ਕਰੇ ਨਹੀਂ ਤਾਂ ਐੱਨ. ਪੀ. ਸੀ. ਕੇਂਦਰੀ ਸਰਕਾਰ ਤੋਂ ... Read Full Story
|
ਕੁਸ਼ਵਾਹਾ ਨੂੰ ਟਿਕਟ ਦੇਣੀ ਅਫਸੋਸਨਾਕ
ਨਵੀਂ ਦਿੱਲੀ, ਰਾਜਗ ਦੇ ਕਨਵੀਨਰ ਤੇ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਸ਼ਰਦ ਯਾਦਵ ਨੇ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ ਵਲੋਂ ਟਿਕਟ ਦੇਣ 'ਤੇ ਅਫਸੋਸ ਪ੍ਰਗਟਾਇਆ ਹੈ। ਭਾਜਪਾ ਨਾਲੋਂ ਚੋਣ ਗਠਜੋੜ ਟੁੱਟਣ ਪਿੱਛੋਂ ਜਨਤਾ ਦਲ (ਯੂ) ਵਲੋਂ ਆਪਣੀ ਪਹਿਲੀ ਸੂਚੀ ਜਾਰੀ ਕਰਨ ਦੇ ਮੌਕੇ 'ਤੇ ਜਦੋਂ ਯਾਦਵ ਦਾ ਧਿਆਨ ਭਾਜਪਾ ਵਲੋਂ ਕੁਸ਼ਵਾਹਾ ਨੂੰ ਟਿਕਟ ਦਿੱਤੇ ਜਾਣ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਕਿਸੇ ਵੀ ਬਾਗੀ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੀ ਸਹਿਯੋਗੀ ਭਾਜਪਾ ਨੇ ਕੁਸ਼ਵਾਹਾ ਨੂੰ ਜੇ ਟਿਕਟ ਦਿੱਤੀ ਹੈ ਤਾਂ ਮੈਂ ਕੁਝ ਕਰ ਨਹੀਂ ਸਕਦਾ ਪਰ ਇੰਨਾ ਜ਼ਰੂਰ ... Read Full Story
|
ਪਵਾਰ ਦਾ ਖਾਧ ਅੰਨ ਉਤਪਾਦਨ ਵਧਾਉਣ 'ਤੇ ਜ਼ੋਰ
ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਖਾਧ ਅੰਨ ਦਾ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਰਾਜਾਂ ਨੂੰ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਸਮੇਂ ਸਿਰ ਮੁਹੱਈਆ ਕਰਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਪਵਾਰ ਨੇ ਇੱਥੇ ਖਰੀਫ ਮੁਹਿੰਮ ਬਾਰੇ ਰਾਸ਼ਟਰੀ ਖੇਤੀਬਾੜੀ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਸਮੇਂ ਸਿਰ ਮੁਹੱਈਆ ਕਰਾਉਣਾ ਨਾ ਕੇਵਲ ਉਤਪਾਦਨ ਵਧਾਉਣ ਸਗੋਂ ਖਾਧ ਅੰਨ ਸੁਰੱਖਿਆ ਅਤੇ ਲੋਕਾਂ ਨੂੰ ਉਚਿਤ ਕੀਮਤ ਉੱਪਰ ਖਾਧ ਅੰਨ ਮੁਹੱਈਆ ਕਰਾਉਣ ਦੇ ਨਜ਼ਰੀਏ ਤੋਂ ਜਰੂਰੀ ਹੈ।
ਦੋ ਦਿਨਾ ਇਸ ... Read Full Story
|