ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ
ਹਿਸਾਰ, ਵਿਵਾਦਾਂ ਦੇ ਘੇਰੇ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਸੰਬੰਧ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਆਈ. ਪੀ. ਐਲ. ਕੁਝ ਨਹੀਂ ਸਗੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦਾ ਚੱਕਰਵਿਊ ਹੈ। ਰਾਮਦੇਵ ਨੇ ਕਿਹਾ ਕਿ ਭਾਰੀ ਮਾਤਰਾ 'ਚ ਕਾਲਾ ਧਨ ਇਸ 'ਚ ਨਿਵੇਸ਼ ਕੀਤਾ ਜਾ ਰਿਹਾ ਹੈ ਇਸ ਲਈ ਇਹ ਕਾਲਾ ਖੇਡ ਬਣਦਾ ਜਾ ਰਿਹਾ ਹੈ।
ਬਾਬਾ ਰਾਮਦੇਨ ਨੇ ਕਿਹਾ ਕਿ ਆਈ. ਪੀ. ਐਲ. ਵਿਲਾਸਿਤਾ ਦੀ ਨਿਸ਼ਾਨੀ ਹੈ। ਦੇਸ਼ ਦੇ ਭਲੇ ਲਈ ਇਸ ਅਨੈਤਿਕ ਚੱਕਰ ਨੂੰ ਸਮਾਪਤ ਕੀਤਾ ਜਾਏਗਾ। ਇਸਦੇ ਨਾਲ ਹੀ ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਜਨਤਾ ਸਿਰਫ 300 ਇਮਾਨਦਾਰ ਸੰਸਦਾਂ ਨੂੰ ਸੰਸਦ 'ਚ ... Read Full Story
|
ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ : ਉਪਰਾਸ਼ਟਰਪਤੀ ਅੰਸਾਰੀ
ਚੰਡੀਗੜ, ਅੱਜ ਚੰਡੀਗੜ੍ਹ ਵਿੱਚ ਬਾਰ ਕਾਉਂਸਿਲ ਆਫ ਪੰਜਾਬ ਅਤੇ ਹਰਿਆਣਾ ਦੇ ਗੋਲਡਨ ਜੁਬਲੀ ਪਰੋਗਰਾਮ ਵਿੱਚ ਸ਼ਿਰਕਤ ਕਰਣ ਆਏ ਉਪ ਰਾਸ਼ਟਰਪਤੀ ਮੋ. ਹਾਮਿਦ ਅੰਸਾਰੀ ਨੇ ਪੀਜੀਆਈ ਦੇ ਭਾਗ੍ਰਵ ਹਾਲ ਵਿੱਚ ਕਿਹਾ ਕਿ ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ਼ਿਵ ਰਾਜ ਪਾਟਿਲ ਨੇ ਕਿਹਾ ਕਿ ਕਾਨੂੰਨੀ ਪਰਿਕ੍ਰੀਆ ਵਿੱਚ ਵਕੱਤ ਦੇ ਨਾਲ ਬਦਲਾਵ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਰੂਮ ਵਿੱਚ ਕੈਮਰਾ ਕਿਉਂ ਨਹੀਂ ਇਸਤੇ ਮਾਲ ਹੁੰਦਾ। ਇਸ ਦੇ ਇਲਾਵਾ ਬਹਿਸ ਲਿਖਤੀ ਵਿੱਚ ... Read Full Story
|
ਆਸਾਰਾਮ ਨੇ ਮਾਰਿਆ ਪੱਤਰਕਾਰ ਦੇ ਥੱਪੜ
ਆਸਾਰਾਮ ਬਾਪੂ 'ਤੇ ਕੁੱਟ-ਮਾਰ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਖਿਲਾਫ ਰੋਹਿਕ ਗੁਪਤਾ ਨਾਮ ਦੇ ਇਕ ਪੱਤਰਕਾਰ ਨੇ ਐਫ ਆਈ ਆਰ ਦਰਜ ਕਰਵਾਈ ਹੈ।
ਗੁਪਤਾ ਦੇ ਕਹਿਣਾ ਹੈ ਕਿ ਆਸਾਰਾਮ ਲਾਲ ਬੱਤੀ ਵਾਲੀ ਗੱਡੀ ਵਿਚ ਆਏ ਸਨ ਅਤੇ ਉਹ ਗੱਡੀ ਦੀ ਤਸਵੀਰ ਲੈ ਰਹੇ ਸਨ। ਇਹ ਦੇਖ ਕੇ ਆਸਾਰਾਮ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਗਾਰਡਸ ਨੂੰ ਭੇਜਿਆ। ਉਹ ਗੁਪਤਾ ਨੂੰ ਖਿੱਚ ਕੇ ਲੈ ਗਏ ਅਤੇ ਆਸਾਰਾਮ ਨੇ ਉਨ੍ਹਾਂ ਉਨ੍ਹਾਂ ਦੇ ਚਪੇੜ ਮਾਰੀ। ਇਸ਼ ਦੇ ਬਾਅਦ ਆਸਾਰਾਮ ਸਮਰਥਕਾਂ ਨੇ ਵੀ ਗੁਪਤਾ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ... Read Full Story
|
ਕੀ ਕਾਂਗਰਸ ਹਾਈ ਕਮਾਂਡ ਦਾ ਭਰੋਸਾ ਜਿੱਤ ਸਕਣਗੇ ਜਾਟ ਨੇਤਾ?
ਹਿਸਾਰ, ਜਾਟ ਬਹੁਗਿਣਤੀ ਵਾਲੇ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ-ਨਾਲ ਗੁਆਂਢੀ ਸੂਬਿਆਂ ਪੰਜਾਬ, ਉਤਰਾਖੰਡ, ਹਿਮਾਚਲ ਅਤੇ ਦਿੱਲੀ ਵਿਚ ਕਾਂਗਰਸ ਹਾਈਕਮਾਨ ਵਲੋਂ ਜਿਸ ਤਰ੍ਹਾਂ ਚੋਟੀ ਦੇ ਜਾਟ ਨੇਤਾਵਾਂ 'ਤੇ ਭਰੋਸਾ ਕਰਦਿਆਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ, 'ਤੇ ਇਹ ਜਾਟ ਨੇਤਾ ਕਿੰਨਾ ਖਰਾ ਉਤਰਦੇ ਹਨ ਅਤੇ ਕਾਂਗਰਸ ਹਾਈਕਮਾਨ ਦੇ ਭਰੋਸੇ ਨੂੰ ਕਿੰਨਾ ਜਿੱਤਦੇ ਹਨ, ਇਹ ਆਉਣ ਵਾਲੇ ਸਮੇਂ ਵਿਚ ਸਪੱਸ਼ਟ ਹੋਵੇਗਾ।
ਉਕਤ ਸੂਬਿਆਂ ਵਿਚ ਜਾਟ ਨੇਤਾਵਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਪਿੱਛੇ ਕਾਂਗਰਸ ਹਾਈਕਮਾਨ ਦੀ ਇੱਛਾ ਇਹੀ ਹੈ ਕਿ ਵੱਖ-ਵੱਖ ਸੂਬਿਆਂ ਵਿਚ ਜਾਟ ... Read Full Story
|
ਆਗੂਆਂ ਦੀ ਰਿਹਾਈ ਦੇ ਬਾਵਜੂਦ ਜਾਰੀ ਹੈ ਜਾਟ ਅੰਦੋਲਨ
ਹਿਸਾਰ, ਜਾਟ ਅੰਦੋਲਨ ਦੇ ਦੌਰਾਨ ਇਥੇ ਗ੍ਰਿਫਤਾਰ ਕੀਤੇ ਗਏ ਲਗਭਗ 101 ਵਿਅਕਤੀਆਂ ਨੂੰ ਰਿਹਾਅ ਕੀਤੇ ਜਾਣ ਦੇ ਬਾਵਜੂਦ ਰੇਲ ਅਤੇ ਸੜਕੀ ਮਾਰਗ ਅੱਜ ਵੀ ਪ੍ਰਭਾਵਿਤ ਹੈ ਅਤੇ ਮੁਜ਼ਾਹਰਾਕਾਰੀਆਂ ਨੇ ਕਈ ਮਾਰਗਾਂ ਨੂੰ ਰੋਕੀ ਰੱਖਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਿਸਾਰ ਦੇ ਨੇੜੇ ਮੁਜ਼ਾਹਰਾਕਾਰੀਆਂ ਨੇ ਰੇਲ ਪਟੜੀਆਂ ਤੇ ਸੜਕ ਨੂੰ ਜਾਮ ਕਰ ਕੇ ਰੱਖਿਆ ਹੈ। ਉਨ੍ਹਾਂ ਆਪਣੇ ਆਗੂਆਂ ਅਤੇ ਪ੍ਰਤੀਨਿਧੀਆਂ ਨੂੰ ਸੁਣਨ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਜਾਟ ਆਗੂ ਨੇ ਕਿਹਾ ਕਿ ਸਰਬ ਹਿੰਦ ਜਾਟ ਰਾਖਵਾਂਕਰਨ ਸੰਮਤੀ ਰਾਮਾਇਣ ਪਿੰਡ ਵਿਚ ਅੱਜ ਮੁਜ਼ਾਹਰਾਕਾਰੀਆਂ ਨਾਲ ਮੀਟਿੰਗ ਕਰ ਰਹੀ ਹੈ ਅਤੇ ਇਸ ... Read Full Story
|
ਜਾਟਾਂ ਦੇ ਅਲਟੀਮੇਟਮ ਦੀ ਮਿਆਦ ਖਤਮ, ਹੁਣ ਹੋਵੇਗੀ ਆਰ-ਪਾਰ ਦੀ ਲੜਾਈ
ਹਿਸਾਰ, ਜਾਟ ਅੰਦੋਲਨਕਾਰੀਆਂ ਨੇ ਸਰਕਾਰ ਨੂੰ ਦਿੱਤੇ ਗਏ ਅਲਟੀਮੇਟਮ ਦੀ ਮਿਆਦ ਖਤਮ ਹੋਣ ਪਿਛੋਂ ਅੰਦੋਲਨ ਤੇਜ਼ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਸ਼ੁੱਕਰਵਾਰ ਇਥੇ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਹੁਣ ਅੰਦੋਲਨ ਦੌਰਾਨ ਸੜਕੀ ਤੇ ਰੇਲ ਆਵਾਜਾਈ ਨੂੰ ਠੱਪ ਕੀਤਾ ਜਾਏਗਾ। ਵਿਖਾਵਾਕਾਰੀ ਸ਼ੁੱਕਰਵਾਰ ਕੌਮੀ ਜਰਨੈਲੀ ਸੜਕ ਨੰਬਰ 10 'ਤੇ ਹਜ਼ਾਰਾਂ ਦੀ ਗਿਣਤੀ 'ਚ ਜਮ੍ਹਾ ਹੋ ਗਏ ਅਤੇ ਪੁਲਸ ਨਾਲ ਹੋਈ ਝੜਪ 'ਚ ਮਾਰੇ ਗਏ ਜਾਟ ਨੌਜਵਾਨ ਸੰਦੀਪ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ। ਜਾਟਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੱਸਿਆ ਕਿ ਅਲਟੀਮੇਟਮ ਦੀ ਮਿਆਦ ... Read Full Story
|
ਜਾਟ ਅੰਦੋਲਨ ਹੋਇਆ ਹਿੰਸਕ
* ਇਕ ਦੀ ਮੌਤ * ਹਿਸਾਰ ਦੇ ਸਭ ਵਿਦਿਅਕ ਅਦਾਰੇ 3 ਦਿਨ ਲਈ ਬੰਦ, ਜ਼ਿਲੇ 'ਚ ਬੱਸਾਂ ਨਹੀਂ ਚੱਲੀਆਂ
ਹਿਸਾਰ, ਜਾਟਾਂ ਦਾ ਪ੍ਰਦਰਸ਼ਨ ਹਿੰਸਕ ਹੋਣ ਪਿੱਛੋਂ ਜ਼ਿਲਾ ਅਧਿਕਾਰੀਆਂ ਨੇ ਬੁੱਧਵਾਰ ਸਥਿਤੀ 'ਤੇ ਕੰਟਰੋਲ ਕਰਨ ਲਈ ਫੌਜ ਸੱਦ ਲਈ ਅਤੇ ਹਿਸਾਰ ਜ਼ਿਲੇ ਦੇ ਸਾਰੇ ਵਿਦਿਅਕ ਅਦਾਰੇ 3 ਦਿਨ ਲਈ ਬੰਦ ਕਰ ਦਿਤੇ। ਜਾਟਾਂ ਨੇ ਹਿੰਸਾ ਦੌਰਾਨ ਇਕ ਪੁਲਸ ਚੌਕੀ ਅਤੇ ਇਕ ਜੱਜ ਦੀ ਕਾਰ ਨੂੰ ਅੱਗ ਲਾ ਦਿਤੀ। ਘਟਨਾ ਦੌਰਾਨ ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ।
ਪੁਲਸ ਨੇ ਦੱਸਿਆ ਕਿ ਮੰਗਲਵਾਰ ਰਾਤ ਜ਼ਿਲਾ ਅਤੇ ਸੈਸ਼ਨ ਜੱਜ ਰਮਿੰਦਰ ਜੈਨ ਦੀ ਕਾਰ ਨੂੰ ਵਿਖਾਵਾਕਾਰੀਆਂ ਨੇ ਮਿਰਚਪੁਰ ਨੇੜੇ ਅੱਗ ਲਗਾ ... Read Full Story
|
ਓ. ਬੀ. ਸੀ. ਕੋਟੇ ਦੀ ਮੰਗ ਕਰ ਰਹੇ ਜਾਟ ਨੇਤਾ ਤੇ ਵਿਖਾਵਾਕਾਰੀ ਪੁਲਸ ਦੀ ਹਿਰਾਸਤ 'ਚ
ਹਿਸਾਰ, ਪੁਲਸ ਨੇ ਸਰਕਾਰੀ ਨੌਕਰੀਆਂ 'ਚ ਆਪਣੇ ਭਾਈਚਾਰੇ ਨੂੰ ਓ. ਬੀ. ਸੀ. ਕੋਟਾ ਦਿੱਤੇ ਜਾਣ ਦੀ ਮੰਗ ਕਰ ਰਹੇ ਜਾਟ ਨੇਤਾਵਾਂ ਅਤੇ ਹਰਿਆਣਾ ਦੇ ਰਾਮਾਇਣ ਪਿੰਡ ਵਿਖੇ ਰੇਲਵੇ ਪਟੜੀਆਂ ਨੇੜੇ ਦਿਖਾਵਾ ਕਰਨ ਵਾਲੇ ਵਿਅਕਤੀਆਂ ਨੂੰ ਮੰਗਲਵਾਰ ਹਿਰਾਸਤ 'ਚ ਲੈ ਲਿਆ। ਸਰਬ ਭਾਰਤੀ ਜਾਟ ਰਿਜ਼ਰਵੇਸ਼ਨ ਕਮੇਟੀ ਦੇ ਮੁਖੀ ਧਰਮਪਾਲ ਅਤੇ ਇਕ ਹੋਰ ਮੈਂਬਰ ਰਾਮ ਭਗਤ ਨੂੰ ਮੰਗਲਵਾਰ ਤੜਕੇ ਉਨ੍ਹਾਂ ਦੇ ਨਿਵਾਸ ਤੋਂ ਹਿਰਾਸਤ 'ਚ ਲੈ ਲਿਆ ਗਿਆ। ਰਾਮਾਇਣ ਪਿੰਡ 'ਚ ਰੇਲਵੇ ਪਟੜੀਆਂ ਨੇੜੇ ਦਿਖਾਵਾ ਕਰਨ ਵਾਲੇ ਲੋਕਾਂ ਨੂੰ ਤੜਕੇ ਤਿੰਨ ਵਜੇ ਹਿਰਾਸਤ 'ਚ ਲੈਣ ਪਿਛੋਂ ਉਨ੍ਹਾਂ ਦੇ ਤੰਬੂ ਹਟਾ ਦਿੱਤੇ ਗਏ। ... Read Full Story
|
ਜਾਟਾਂ ਵੱਲੋਂ ਅੰਦੋਲਨ ਤੇਜ਼ ਕਰਨ ਦਾ ਐਲਾਨ
ਹਿਸਾਰ, ਹਰਿਆਣਾ ਸਰਕਾਰ ਤੇ ਜਾਟਾਂ ਦੀਆਂ ਖਾਪ ਪੰਚਾਇਤਾਂ ਦਰਮਿਆਨ ਗੱਲਬਾਤ ਅਸਫਲ ਹੋਣ ਕਾਰਨ ਜਾਟਾਂ ਨੇ ਰਾਖਵਾਂਕਰਨ ਪੱਖੀ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਜਾਟ ਇਹ ਮੰਗ ਕਰ ਰਹੇ ਹਨ ਕਿ ਓ.ਬੀ.ਸੀ. ਕੋਟੇ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਦਿੱਤੀ ਜਾਵੇ। ਅੰਦੋਲਨ ਤੇਜ਼ ਕਰਨ ਦਾ ਐਲਾਨ ਖਾਪਾਂ ਦੀ ਪੰਚਾਇਤ ਨੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਮਾਯਨਾ ‘ਚ ... Read Full Story
|
ਜਾਟ ਰਾਖਵਾਂਕਰਨ : ਭੁੱਖ ਹੜਤਾਲ 'ਤੇ ਬੈਠੇ ਬਜ਼ੁਰਗਾਂ ਦੀ ਹਾਲਤ ਵਿਗੜੀ
ਹਿਸਾਰ, ਹਿਸਾਰ 'ਚ ਜਾਟ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਹਿਸਾਰ-ਭਵਾਨੀ ਰੇਲਵੇ ਟ੍ਰੈਕ 8ਵੇਂ ਦਿਨ ਵੀ ਜਾਮ ਰਿਹਾ। ਰਾਮਾਇਣ-ਢੰਡੇਰੀ ਰੇਲਵੇ ਫਾਟਕ 'ਤੇ ਜਾਟ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਦੀ ਟ੍ਰੈਕ ਦੇ ਨੇੜੇ ਭੀੜ ਰਹੀ। ਅੰਦੋਲਨਕਾਰੀਆਂ ਨੇ ਮੁੱਖ ਮੰਤਰੀ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਖੁੱਲ੍ਹ ਕੇ ਭੜਾਸ ਕੱਢੀ। ਹੜਤਾਲ 'ਤੇ ਬੈਠੇ ਬਜ਼ੁਰਗਾਂ ਦੀ ਸਿਹਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨਾਲ ਇਕ ਬਜ਼ੁਰਗ ਦੀ ਹਾਲਤ ਜ਼ਿਆਦਾ ਵਿਗੜ ਗਈ ਹੈ। ਵਰਣਨਯੋਗ ਹੈ ਕਿ ਜਾਟ ਰਾਖਵਾਂਕਰਨ ਸੰਘਰਸ਼ ਸੰਮਤੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਾਲ ਮਿਲਣ ਤੇ ਖਾਪਾਂ ਦੀ ਪੰਚਾਇਤ ... Read Full Story
|
ਜਾਟ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਹਿਸਾਰ, ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਜਾਟਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਕਾਰਨ ਕਈ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ ਕਈ ਗੱਡੀਆਂ ਰੱਦ ਹੋਈਆਂ ਹਨ। ਇਸੇ ਸਿਲਸਿਲੇ ਵਿਚ ਹਰੇਕ ਵੀਰਵਾਰ ਨੂੰ ਅੰਮ੍ਰਿਤਸਰ ਅਤੇ ਜੈਪੁਰ ਵਿਚਾਲੇ ਚਲਣ ਵਾਲੀ ਗੱਡੀ ਨੰ. 19781/19782 ਨੂੰ ਰੱਦ ਕਰਨਾ ਪਿਆ, ਜਦ ਕਿ ਬਠਿੰਡਾ ਅਤੇ ਦਿੱਲੀ ਵਿਚਾਲੇ ਚੱਲਣ ਵਾਲੀ ਕਿਸਾਨ ਐਕਸਪ੍ਰੈਸ ਦਾ ਰਾਹ ਤਬਦੀਲ ਕੀਤਾ ਗਿਆ। ਨਾਲ ਹੀ ਹਿਸਾਰ-ਭਿਵਾਨੀ ਰੇਲਵੇ ਟਰੈਕ ਵੀਰਵਾਰ ਨੂੰ ਵੀ ਪੂਰਾ ਦਿਨ ਠੱਪ ਰਿਹਾ। ਉਧਰ ਜਾਟ ਰਿਜ਼ਰਵੇਸ਼ਨ ਅੰਦੋਲਨ ਨੂੰ ਲੈ ਕੇ ਸਰਕਾਰ ... Read Full Story
|
ਜਾਟ ਨੇਤਾਵਾਂ ਤੇ ਸਰਕਾਰ ਵਿਚਾਲੇ ਗੱਲਬਾਤ ਬੇਨਤੀਜਾ
ਹਿਸਾਰ, ਜਾਟ ਰਿਜ਼ਰਵੇਸ਼ਨ ਅੰਦੋਲਨ 'ਤੇ ਸਰਕਾਰ ਅਤੇ ਅਖਿਲ ਭਾਰਤੀ ਜਾਟ ਸੰਘਰਸ਼ ਕਮੇਟੀ ਦੀ ਗੱਲਬਾਤ ਅਸਫਲ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਪ੍ਰਸ਼ਾਸਨ ਅਤੇ ਕਮੇਟੀ ਦੀ ਗੱਲਬਾਤ ਵੀ ਬੇਨਤੀਜਾ ਰਹੀ ਸੀ। ਗੱਲਬਾਤ ਅਸਫਲ ਹੋਣ ਨਾਲ ਸਰਕਾਰ ਦੀਆਂ ਮੁਸ਼ਕਲਾਂ ਰੁਕਦੀਆਂ ਦਿਖਾਈ ਨਹੀਂ ਦੇ ਰਹੀਆਂ। ਜਾਟ ਨੇਤਾਵਾਂ ਨੇ ਜਿਥੇ ਗੱਲਬਾਤ ਨੂੰ ਅਸਫਲ ਦਸਿਆ ਹੈ ਉਥੇ ਸਰਕਾਰ ਵਲੋਂ ਗੱਲਬਾਤ ਕਰਨ ਆਏ ਲੋਕ ਨਿਰਮਾਣ ਮੰਤਰੀ ਰਣਦੀਪ ਸੂਰਜੇਵਾਲਾ ਅਜੇ ਵੀ ਨਿਰਾਸ਼ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ 24 ਘੰਟਿਆਂ ਅੰਦਰ ਗੱਲਬਾਤ ਦੇ ਸਕਾਰਾਤਮਕ ਨਤੀਜੇ ਨਿਕਲਣਗੇ। ਹਰਿਆਣਾ ਵਿਚ ਜਾਟ ਅੰਦੋਲਨਕਾਰੀਆਂ ... Read Full Story
|
ਫੌਜ 'ਚ ਭਰਤੀ ਦੌਰਾਨ 120 ਨੌਜਵਾਨ ਨਸ਼ੀਲੀਆਂ ਦਵਾਈਆਂ ਲੈਂਦੇ ਫੜੇ
ਹਿਸਾਰ, ਫੌਜ ਦੀ ਭਰਤੀ ਮੁਹਿੰਮ ਵਿਚ ਹਿੱਸਾ ਲੈਣ ਲਈ ਇਥੇ ਪਹੁੰਚੇ ਨੌਜਵਾਨਾਂ ਵਿਚੋਂ 120 ਨੌਜਵਾਨ ਭਰਤੀ ਲਈ ਹੋਈ ਸਰੀਰਕ ਪ੍ਰੀਖਿਆ ਲਈ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਲੈਂਦੇ ਫੜੇ ਗਏ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ ... Read Full Story
|
ਉਰਦੂ ਦੇ ਪਸਾਰ ਲਈ ਨਵੀਂ ਪੀੜ੍ਹੀ ਨੂੰ ਨਾਲ ਤੋਰਨਾ ਲਾਜ਼ਮੀ: ਅਨਸਾਰੀ
ਹੈਦਰਾਬਾਦ, ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ ਨੇ ਉਰਦੂ ਦੇ ਘਟ ਰਹੇ ਪਾਠਕਾਂ ‘ਤੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਉਰਦੂ ਮੀਡੀਆ ਨੂੰ ਨੌਜਵਾਨ ਤਬਕੇ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਇੱਥੇ ਉਰਦੂ ਸੰਪਾਦਕਾਂ ਦੀ ਵਿਸ਼ਵ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਨਸਾਰੀ ਨੇ ਕਿਹਾ ਕਿ ਆਬਾਦੀ ਵਧਣ ਦੇ ਬਾਵਜੂਦ ਉਰਦੂ ਪੜ੍ਹਨ ਤੇ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਨੌਜਵਾਨ ਤਬਕਾ ਲਗਾਤਾਰ ਉਰਦੂ ਤੋਂ ਦੂਰ ਹੋ ਰਿਹਾ ਹੈ। ਹੁਣ ਉਰਦੂ ਮੀਡੀਆ ;ਨੂੰ ਚਾਹੀਦਾ ਹੈ ਕਿ ਇਹ ਨੌਜਵਾਨਾਂ ਦੇ ਕੰਮ ਦੀ ਸਮੱਗਰੀ ਇਨ੍ਹਾਂ ਨੂੰ ਮੁਹੱਈਆ ਕਰਵਾਏ। ਇਸ ਮੌਕੇ ਉਨ੍ਹਾਂ ਉਰਦੂ ਮੀਡੀਆ ... Read Full Story
|
ਘੱਟੋ-ਘੱਟ ਮਰੇ ਹੋਏ ਦੀ ਤਾਂ ਇੱਜ਼ਤ ਕਰ ਲਓ-ਅੰਸਾਰੀ
ਨਵੀਂ ਦਿੱਲੀ, ਇੱਕ-ਦੂਜੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਤਾਂ ਘੱਟੋ-ਘੱਟ ਮਰੇ ਹੋਏ ਦਾ ਤਾਂ ਆਦਰ ਕਰ ਲਓ। ਇਹ ਗੱਲ ਰਾਜ ਸਭਾ ਵਿਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਉਸ ਸਮੇਂ ਕਹੀ ਜਦੋਂ ਰਾਜ ਸਭਾ ਆਪਣੇ ਇਕ ਸਵਰਗਵਾਸੀ ਮੈਂਬਰ ਰਾਜ ਬਹਾਦੁਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਅਤੇ ਉਸਦੇ ਮੈਂਬਰ ਗ੍ਰਹਿ ਮੰਤਰੀ ਪੀ. ਚਿੰਦਬਰਮ ਨੂੰ ਲੈ ਕੇ ਸ਼ੋਰ ਮਚਾਉਣ ਲੱਗ ਪਏ।
ਅੰਸਾਰੀ ਦੀ ਤਿੱਖੀ ਟਿੱਪਣੀ ਨੂੰ ਸੁਣਕੇ ਸਦਨ ਵਿਚ ਅਚਾਨਕ ਚੁੱਪੀ ਛਾ ਗਈ। ਇਸ ਤੋਂ ਬਾਅਦ ਸਦਨ ਵਿਚ ਸਵਰਗਵਾਸੀ ਮੈਂਬਰ ਦੇ ਸਨਮਾਨ ਵਿਚ ਖੜੇ ਹੋ ਕੇ 2 ਮਿੰਟ ਦਾ ਮੌਨ ਧਾਰਨ ਕੀਤਾ ... Read Full Story
|
ਸੰਸਦ 'ਤੇ ਹਮਲੇ ਨੂੰ ਹੋਏ 10 ਸਾਲ - ਅੱਜ ਵੀ ਇਨਸਾਫ ਦਾ ਇੰਤਜ਼ਾਰ
ਨਵੀਂ ਦਿੱਲੀ, ਸੰਸਦ 'ਤੇ ਅੱਤਵਾਦੀ ਹਮਲੇ ਨੂੰ ਅੱਜ 10 ਸਾਲ ਹੋ ਗਏ। 13 ਦਸੰਬਰ 2001 ਨੂੰ ਸੰਸਦ ਦੀ ਸੁਰੱਇਖਆ ਕਰਦੇ ਹੋਏ ਸ਼ਹੀਦ ਹੋਏ ਸੁਰੱਖਿਆਕਰਮੀਆਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਪ੍ਰਧਾਨ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਪ੍ਰਧਾਨ ਮੀਰਾ ਕੁਮਾਰ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਵਿੱਤ ਮੰਤਰੀ ਪ੍ਰਣਬ ਮੁਖਰਜੀ, ਲੋਕ ਸਭਾ ਨੇਤਾ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਸਣੇ ਕਈ ਨੇਤਾ ਮੌਜੂਦ ਸਨ।
ਇਹ ਹਮਲਾ 11.40 ਵਜੇ ਹੋਇਆ ਸੀ। ਉਸ ਸਮੇਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ... Read Full Story
|
ਏ. ਟੀ. ਐਮ. ਚੋਰ ਗ੍ਰਿਫਤਾਰ
ਹਿਸਾਰ, ਹਰਿਆਣਾ ਦੀ ਹਿਸਾਰ ਪੁਲਸ ਦੀ ਅਪਰਾਧ ਸ਼ਾਖਾ ਨੇ ਏ. ਟੀ. ਐਮ. ਕਾਰਡ ਬਦਲ ਕੇ ਬੈਂਕ ਗ੍ਰਾਹਕਾਂ ਦੇ ਖਾਤਿਆਂ 'ਚੋਂ ਪੈਸੇ ਕੱਢਣ ਵਾਲੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਤੋਂ 78 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ ਜੋ ਉਸਨੇ ਵੱਖ-ਵੱਖ ਬੈਂਕਾਂ ਦੇ ਏ. ਟੀ.ਐਮ. ਤੋਂ ਕੱਢੀ ਸੀ। ਇਸ ਤੋਂ ਇਲਾਵਾ ਉਸਦੇ ਕਬਜ਼ੇ 'ਚੋਂ ਵੱਖ-ਵੱਖ ਬੈਂਕਾਂ ਦੇ 11 ਏ. ਟੀ. ਐਮ. ਕਾਰਡ ਵੀ ਪੁਲਸ ਨੇ ਜ਼ਬਤ ਕੀਤੇ ਹਨ। ਮੁੱਢਲੀ ਪੁੱਛਗਿੱਛ 'ਚ ਉਸਨੇ ਹੋਰਨਾਂ ਸੂਬਿਆਂ ਤੋਂ ਵੀ ਇਸੇ ਤਰ੍ਹ ਕਈ ਵਾਰਦਾਤਾਂ ਕਰਨ ਦੀ ਗੱਲ ਮੰਨੀ ਹੈ ਅਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਕਈ ਹੋਰ ਲੜਕਿਆਂ ਦੇ ਨਾਂ ਵੀ ਪੁਲਸ ਨੂੰ ... Read Full Story
|
ਸਾਰਾ ਭਾਈ ਦੀ ਪਟੀਸ਼ਨ 'ਤੇ ਮੋਦੀ ਦੀ ਭੂਮਿਕਾ 'ਤੇ ਗਵਾਹੀ ਲਈ ਤਿਆਰ : ਭੱਟ
ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੇ ਅੱਜ ਨਾਨਾਵਤੀ ਕਮਿਸ਼ਨ ਨੂੰ ਕਿਹਾ ਕਿ ਉਹ 2002 ਦੇ ਦੰਗਿਆਂ ਤੋਂ ਬਾਅਦ ਸਮਾਜਿਕ ਵਰਕਰ ਮਲਿਕਾ ਸਾਰਾਭਾਈ ਦੀ ਪਟੀਸ਼ਨ ਨੂੰ ਕਮਜ਼ੋਰ ਕਰਨ ਵਿਚ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਗਵਾਹੀ ਦੇਣ ਲਈ ਤਿਆਰ ਹਨ। ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਦੋ ਮੈਂਬਰੀ ਜੁਡੀਸ਼ੀਅਲ ਪੈਨਲ ਦੇ ਅੱਗੇ ਭੱਟ ਨੇ ਇਹ ਗੱਲ ਕਹੀ। ਪੈਨਲ ਸਾਰਾਭਾਈ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਸਾਰਾਭਾਈ ਨੇ ਅਦਾਲਤ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਵਿਚ ਮੋਦੀ ਦੀ ਕਥਿਤ ਭੂਮਿਕਾ ਨੂੰ ਲੈ ਕੇ ਭੱਟ ਦੇ ਨਾਲ ਜਿਰਾਹ ਦੀ ਮੰਗ ... Read Full Story
|
ਅਗਨੀ-5 ਦਾ ਟੈਸਟ ਫਰਵਰੀ 'ਚ
ਨਵੀਂ ਦਿੱਲੀ, ਅਗਨੀ-4 ਦੇ ਸਫਲ ਟੈਸਟ ਤੋਂ ਉਤਸ਼ਾਹਿਤ ਡਿਫੈਂਸ ਰਿਸਰਚ ਅਤੇ ਵਿਕਾਸ ਸੰਗਠਨ ਭਾਰਤ ਦੀ ਡਿਫੈਂਸ ਸਮਰੱਥਾ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਅਗਲੇ 3 ਮਹੀਨਿਆਂ ਬਾਅਦ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰਥ ਇਸ ਮਿਜ਼ਾਈਲ ਦੇ 5 ਹਜ਼ਾਰ ਕਿਲੋਮੀਟਰ ਦੂਰੀ ਵਾਲੇ ਫਾਰਮੈਟ ਦਾ ਟੈਸਟ ਕਰੇਗਾ। ਸੰਗਠਨ ਦੇ ਮੁਖੀ ਵੀ. ਕੇ. ਸਾਰਸਵਤ ਨੇ ਅੱਜ ਇਥੇ ਦੱਸਿਆ ਕਿ ਅਗਨੀ-5 ਦਾ ਫਿਲਹਾਲ ਏਕੀਕਰਨ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਗਲੇ ਸਾਲ ਫਰਵਰੀ ਦੇ ਅਖੀਰ ਤਕ ਇਸ ਦਾ ਟੈਸਟ ਕਰ ਸਕਦੇ ... Read Full Story
|
ਭਾਰਤੀ ਸਰਹੱਦ 'ਤੇ ਚੀਨ ਨੇ ਬਣਾਏ 2 ਮਿਜ਼ਾਈਲ ਭੰਡਾਰ
ਨਵੀਂ ਦਿੱਲੀ, ਚੀਨ ਨੇ ਭਾਰਤ ਦੀ ਸਰਹੱਦ 'ਤੇ ਅਸਲ ਕੰਟਰੋਲ ਰੇਖਾ ਖੇਤਰ ਵਿਚ ਮਿਜ਼ਾਈਲਾਂ ਜਮ੍ਹਾ ਕਰਨ ਵਾਲੇ ਘੱਟੋ-ਘੱਟ 2 ਭੰਡਾਰ ਬਣਾ ਲਏ ਹਨ। ਪਾਕਿਸਤਾਨ ਚੁੱਪ-ਚਾਪ ਭਾਰਤ ਨਾਲ ਲੱਗਦੀ ਸਰਹੱਦ 'ਤੇ ਆਪਣੀ ਤਾਕਤ ਵਧਾਉਂਦਾ ਜਾ ਰਿਹਾ ਹੈ। 2003 ਵਿਚ ਹੋਈ ਗੋਲੀਬੰਦੀ ਤੋਂ ਬਾਅਦ ਪਾਕਿਸਤਾਨ ਨੇ ਵੀ 162 ਬੈਰਕਾਂ ਤੇ 97 ਵਾਧੂ ਨਿਗਰਾਨ ਚੌਕੀਆਂ ਬਣਾ ਲਈਆਂ ਹਨ। ਇਕ ਸੰਸਦੀ ਟੀਮ ਇਸ ਸਿੱਟੇ 'ਤੇ ਪੁੱਜੀ ਹੈ। ਟੀਮ ਨੇ ਸਰਕਾਰ ਨੂੰ ਕਈ ਸੁਝਾਅ ਦਿੱਤੇ ਹਨ ਤਾਂ ਜੋ ਪਾਕਿਸਤਾਨ ਵਲੋਂ ਚੁੱਕੇ ਜਾ ਰਹੇ ਕਦਮਾਂ ਦੇ ਜਵਾਬ ਵਿਚ ਭਾਰਤ ਦੀਆਂ ਤਿਆਰੀਆਂ ਵੀ ਮਜ਼ਬੂਤ ਹੋ ਸਕਣ। ਅੰਦਰੂਨੀ ਸੁਰੱਖਿਆ ਨਾਲ ਜੁੜੀ ਸੰਸਦ ... Read Full Story
|