ਏ ਟੀ ਐਮ ਕਾਰਡ ਬਦਲ ਕੇ ਵੱਖ-ਵੱਖ ਥਾਵਾਂ ਤੋਂ ਤਿੰਨ ਲੱਖ ਰੁਪਏ ਕਢਵਾ ਲਏ
ਫਤਹਿਗੜ੍ਹ ਸਾਹਿਬ, ਧੋਖੇ ਨਾਲ ਏ ਟੀ ਐਮ ਕਾਰਡ ਬਦਲ ਕੇ ਦੂਜੇ ਦੇ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਕਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪਬਲਿਕ ਹੈਲਥ ਵਿਭਾਗ ਵਿੱਚੋਂ ਰਿਟਾਇਰ ਹੋਏ ਅਜੀਤ ਸਿੰਘ ਬਹਾਦਰਗੜ੍ਹ ਨੇ ਦੱਸਿਆ ਕਿ ਉਹ 16 ਅਪ੍ਰੈਲ 2012 ਨੂੰ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਸਟੇਟ ਬੈਂਕ ਆਫ ਪਟਿਆਲਾ ਦੇ ਏ ਟੀ ਐਮ ਵਿੱਚੋਂ ਪੈਸੇ ਕਢਵਾਉਣ ਗਏ ਸਨ, ਪਰ ਉਨ੍ਹਾਂ ਨੂੰ ਏ ਟੀ ਐਮ ਚਲਾਉਣਾ ਨਹੀਂ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਏ ਟੀ ਐਮ ਵਿੱਚ ਕੋਈ ਗੰਨਮੈਨ ਜਾਂ ਹੋਰ ਕੋਈ ਕਰਮਚਾਰੀ ਨਹੀਂ ਸੀ, ਪਰ ਉਨ੍ਹਾਂ ਨੂੰ ਦੇਖ ਕੇ ਏ ਟੀ ਐਮ ਅੰਦਰ ਤਿੰਨ ਵਿਅਕਤੀ ਆ ਗਏ, ... Read Full Story
|
ਸਿੱਖ ਨੌਜਵਾਨ ਹਥਿਆਰਬੰਦ ਲੜਾਈ ਤੋਂ ਗੁਰੇਜ਼ ਕਰਨ: ਰਾਜੋਆਣਾ
ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੱਖ ਨੌਜਵਾਨ ਅਤਿਵਾਦੀ ਨਹੀਂ ਹਨ, ਉਹ ਵੀ ਸਿੱਖ ਕੌਮ ਦੇ ਸ਼ਹੀਦ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਹਥਿਆਰਬੰਦ ਲੜਾਈ ਤੋਂ ਗੁਰੇਜ਼ ਹੀ ਕੀਤਾ ਜਾਵੇ। ਉਧਰ ਫਾਂਸੀ ਸਬੰਧੀ ਮੁਆਫ਼ੀ ਲਈ ਕੋਈ ਚਾਰਾਜੋਈ ਨਾ ਕਰਨ ਲਈ ਬਜ਼ਿੱਦ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਫਾਂਸੀ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਮੁਲਾਕਾਤ ਲਈ ਆਈ ਆਪਣੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਹੱਥ ਅੱਜ ਫੇਰ ਬਾਹਰ ਭੇਜੇ ਪੱਤਰ ਵਿਚ ... Read Full Story
|
ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ
ਨਵੀਂ ਦਿੱਲੀ, ਦਿੱਲੀ ਪੁਲਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ। ਇਹ ਸਰੂਪ ਪਟਨਾ ਸਾਹਿਬ ਗੁਰਦੁਆਰੇ ਤੋਂ ਚੋਰੀ ਕੀਤੇ ਗਏ ਸਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਸਰੂਪਾਂ ਦਾ ਸੌਦਾ 20 ਕਰੋੜ ਰੁਪਏ 'ਚ ਤੈਅ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਵੀਨ ਬੱਬਰ ਜੋ ਕਿ ਕਰੋਲ ਬਾਗ ਸਥਿਤ ਇਕ ਹੋਟਲ ਦਾ ਮਾਲਕ ਹੈ, ਸੰਤੋਸ਼ ਸਿੰਘ ਵਾਸੀ ਮਿਰਜ਼ਾਪੁਰ (ਯੂ. ਪੀ.) ਅਤੇ ਕਲਿਆਣੇਸ਼ਵਰ ਗੌਤਮ ਵਾਸੀ ਬਿਹਾਰ ਵਜੋਂ ਹੋਈ ਹੈ। ਪੁੱਛਗਿੱਛ 'ਚ ਉਨ੍ਹਾਂ ਨੇ ਦੱਸਿਆ ਕਿ ਇਹ ਗੁਰੂ ... Read Full Story
|
ਰਾਸ਼ਟਰਪਤੀ ਦੇ ਪੁੱਤਰ ਨੂੰ ਨੋਟਿਸ
ਅਮਰਾਵਤੀ, ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਓ ਸਾਹਿਬ ਸ਼ੇਖਾਵਤ ਨੂੰ ਜ਼ਿਲਾ ਕੁਲੈਕਟਰ ਨੇ ਸਥਾਨਕ ਸਰਕਾਰ ਦੀਆਂ ਚੋਣਾਂ ਹੋਣ ਦੇ ਦਰਮਿਆਨ ਅਮਰਾਵਤੀ 'ਚੋਂ ਮਿਲੀ 1 ਕਰੋੜ ਰੁਪਏ ਦੀ ਬੇਹਿਸਾਬੀ ਰਕਮ ਦੇ ਬਰਾਮਦ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਜ਼ਿਲਾ ਕੁਲੈਕਟਰ ਨੇ ਵੀਰਵਾਰ ਦੱਸਿਆ ਕਿ ਸ਼ੇਖਾਵਤ ਦੇ ਨਾਲ-ਨਾਲ ਇਕ ਰਾਜ ਮੰਤਰੀ ਰਾਜਿੰਦਰ ਮੁਲਕ, ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਕੁਝ ਹੋਰਨਾਂ ਨੂੰ ਵੀ ਇਹ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਣਵਾਈ 21 ਫਰਵਰੀ ਨੂੰ ਹੋਵੇਗੀ ... Read Full Story
|
ਜਥੇਦਾਰ ਨੰਦਗੜ੍ਹ ਵੱਲੋਂ ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ
ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖ਼ਿਲਾਫ’ਸਮਾਜਿਕ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇੱਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ’ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਜਿਸ ਤਰ੍ਹਾਂ ਸਮਾਜਿਕ ਕੰਮ ਕੀਤੇ ਜਾਂਦੇ ਹਨ, ਉਸ ਦੇ ਟਾਕਰੇ ਵਿੱਚ ਹੁਣ ਏਕਨੂਰ ਖਾਲਸਾ ਫੌਜ ਵੀ ਸਿੱਖੀ ਨਾਲੋਂ ਟੁੱਟ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਸਮਾਜਿਕ ਮੁਹਿੰਮ ... Read Full Story
|
ਅਮਰੀਕੀ ਮੀਡੀਆ ਨੂੰ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਜਾਵੇਗੀ
ਵਾਸ਼ਿੰਗਟਨ, ਅਮਰੀਕਾ 'ਚ ਸਿੱਖ ਭਾਈਚਾਰੇ ਦੇ ਇਕ ਗਰੁੱਪ ਨੇ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਇਕ ਧਰਮ ਪ੍ਰਚਾਰਕ ਸੰਸਥਾ ਦੀ ਮਦਦ ਲਈ ਹੈ। ਟੀ. ਵੀ. ਸ਼ੋਅ ਪੇਸ਼ ਕਰਨ ਵਾਲੇ ਜੇ ਲੀਨੋ ਦੀ ਸ਼੍ਰੀ ਦਰਬਾਰ ਸਾਹਿਬ ਵਾਦ-ਵਿਵਾਦ ਵਾਲੀ ਟਿੱਪਣੀ ਨੂੰ ਮੁੱਖ ਰੱਖਦਿਆਂ ਇਹ ਸੰਸਥਾ ਮੀਡੀਆ ਨੂੰ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਦੇਵੇਗੀ।
ਨਿਊਯਾਰਕ ਦੀ 'ਸਿੱਖ ਫਾਰ ਜਸਟਿਸ' ਸੰਸਥਾ ਦਾ ਕਹਿਣਾ ਹੈ ਕਿ ਲੀਨੋ ਦੇ ਸ਼ੋਅ 'ਚ ਉਨ੍ਹਾਂ ਦੀਆਂ ਟਿੱਪਣੀਆਂ ਕਾਰਨ ਦੁਨੀਆ ਭਰ ਦੇ ਸਿੱਖ ਭਾਈਚਾਰੇ 'ਚ ਪੈਦਾ ਹੋਈ ਚਿੰਤਾ ਨੂੰ ਮੁੱਖ ਰੱਖਦਿਆਂ ਇਹ ਪਹਿਲ ਕੀਤੀ ਗਈ ... Read Full Story
|
ਦਰਬਾਰ ਸਾਹਿਬ ਬਾਰੇ ਟਿੱਪਣੀ ਦਾ ਮੁੱਦਾ ਅਮਰੀਕਨ ਅੰਬੈਸੀ ਕੋਲ ਉਠਾਇਆ
ਔਕਲੈਂਡ, ਅਮਰੀਕਾ ਵਿਚ ਇੱਕ ਟੀ ਵੀ ਸ਼ੋ ਦੌਰਾਨ ਸਿੱਖਾਂ ਦੇ ਸਰਵ ਉੱਚ ਅਸਥਾਨ ਦਰਬਾਰ ਸਾਹਿਬ ਬਾਰੇ ਵਰਤੀ ਘਟੀਆ ਸ਼ਬਦਾਵਲੀ ਸਬੰਧੀ ਨਿਊਜ਼ੀਲ਼ੈਂਡ ਦੇ ਸਿੱਖਾਂ ਨੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਹੈ । ਦਰਬਾਰ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਨਾਲ ਦੁਨੀਆਂ ਭਰ ਚ ਰਹਿੰਦੇ ਸਿੱਖ ਦੁਖੀ ਹੋਏ ਹਨ । ਇੱਕਲੇ ਸਿੱਖ ਹੀ ਨਹੀਂ ਬਹੁਤ ਸਾਰੀਆਂ ਬਾਕੀ ਕੌਮਾਂ ਵੀ ਸ਼ਰਧਾ ਨਾਲ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਹਨ, ਇਸ ਲਈ ਉਹ ਵੀ ਇਸ ਮੁੱਦੇ ਤੇ ਸਿੱਖ ਕੌਮ ਦਾ ਸਾਥ ਦੇ ਰਹੇ ਹਨ ਸੋ ਇਸ ਲਈ ਸਬੰਧਤ ਟੀਵੀ ਪ੍ਰੋਗਰਾਮ ਵਲੋਂ ਤੁਰੰਤ ਮਾਫੀ ਅਤੇ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰਨ ਲਈ ਵਾਅਦਾ ... Read Full Story
|
ਦਰਬਾਰ ਸਾਹਿਬ ਬਾਰੇ ਜੇਅ ਲਿਨੋ ਦੀ ਟਿੱਪਣੀ ’ਤੇ ਭਾਰਤ ਵੱਲੋਂ ਭਾਰੀ ਇਤਰਾਜ਼
ਵਾਸ਼ਿੰਗਟਨ, ਲੋਕਪ੍ਰਿਆ ਅਮਰੀਕੀ ਟੀ.ਵੀ. ਮੇਜ਼ਬਾਨ ਜੇਅ ਲਿਨੋ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਰਤ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਬੇਹੱਦ ਮੰਦਭਾਗੀ ਗੱਲ’ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ’ਚ ਦੇਰ ਰਾਤ ਦਿਖਾਏ ਜਾਂਦੇ ਟਾਕ ਸ਼ੋਅ ਬਹੁਤੀ ਵਾਰ ਬਹੁਤ ਹੋਛੇ ਤੇ ਹਲਕੇ ਪੱਧਰ ਦੇ ਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਟਾਕ ਸ਼ੋਅ ਦੇਸ਼ ਵਿਚਲੇ ਤੇ ਬਾਹਰਲੇ ਧਾਰਮਿਕ ਸਮੂਹਾਂ ਦੀਆਂ ਸੰਵੇਦਨਾਵਾਂ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਨੇ ... Read Full Story
|
ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਧਾਨ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਉਣਾ ਮੰਦਭਾਗਾ : ਛੀਨਾ
ਐਡਮਿੰਟਨ, ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਧਰਮ-ਪਤਨੀ ਬੀਬੀ ਗੁਰਸ਼ਰਨ ਕੌਰ ਵਲੋਂ ਮੱਥਾ ਟੇਕਣ ਸਮੇਂ ਕੁਝ ਗਿਣੇ-ਚੁਣੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਨਾਅਰੇਬਾਜ਼ੀ ਅਤੇ ਕਾਲੇ ਝੰਡੇ ਵਿਖਾਏ ਜਾਣ ਦਾ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕੋਆਰਡੀਨੇਟਰ ਮਨਜਿੰਦਰ ਸਿੰਘ ਛੀਨਾ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਸਤੀ ਸ਼ੁਹਰਤ ਦੀ ਖਾਤਰ ਜਿਥੇ ਪ੍ਰਧਾਨ ਮੰਤਰੀ ਦੇ ਧਾਰਮਿਕ ਦੌਰੇ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ... Read Full Story
|
ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਖੁੱਲੀ ਚਿੱਠੀ
ਸੇਵਾ ਵਿਖੇ,
ਗਿਆਨੀ ਗੁਰਬਚਨ ਸਿੰਘ ਜੀ,
ਜੱਥੇਦਾਰ ਸ਼੍ਰੀ ਅਕਾਲ ਤੱਖਤ,
ਸ਼੍ਰੀ ਅਮ੍ਰਿਤਸਰ।
ਵਿਸ਼ਾ:- ਅਕਾਲੀ ਦੱਲ ਵਿੱਚ ਵਧਦੇ ਪਤਿਤਪੁਣੇ ਨੂੰ ਰੋਕਣ ਲਈ।
ਸਤਿਕਾਰ ਯੋਗ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਿੱਖ ਕੌਮ ਨੇ ਬਹੁਤ ਸਾਰੀਆਂ ਘਾਲਣਾ ਘਾਲ ਕੇ ਬਹੁਤ ਸਾਰੀਆਂ ਮਸੀਬਤਾਂ ਦਾ ਸਾਹਮਣਾ ਕਰਦਿਆਂ ਅਪਣੀ ਪਹਿਚਾਣ ਨੂੰ ਸਾਬਤ ਰੱਖਣ ਲਈ ਕਈ ਯਤਨ ਕੀਤੇ ਹਨ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਜੱਥੇਬੰਧੀਆਂ ਦਾ ਅਪਣਾ ਅਪਣਾ ਇਤਿਹਾਸ ਹੈ ਕਿ ਕੌਮ ਤੇ ਕੀ ਮੁਸੀਬਤ ਆਈ ਤੇ ਕਿਹੜੀ ਜੱਥੇਬੰਧੀ ਹੌਂਦ ਚ ਆਈ।
ਅਜ ਇਸੇ ਵਿਸ਼ੇ ਅਧੀਨ ਆਪ ਜੀ ਦਾ ਧਿਆਨ ਸਿੱਖ ਕੌਮ ਦੀ ... Read Full Story
|
ਪਾਕਿ ’ਚ ਹਿੰਦੂ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਸਿਪਾਹੀ ਕਾਬੂ
ਪ੍ਰਕਾਸ਼ ਦਿਵਸ ਸਮਾਗਮ ਵਿੱਚ ਭਰਨ ਆਈ ਸੀ ਹਾਜ਼ਰੀ
ਲਾਹੌਰ, ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਆਈ ਇਕ ਹਿੰਦੂ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਪੁਲੀਸ ਦੇ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
45 ਸਾਲਾ ਇਹ ਔਰਤ ਪਾਕਿਸਤਾਨ ਦੇ ਸੂਬਾ ਪੰਜਾਬ ਵਿਚਲੇ ਜ਼ਿਲ੍ਹੇ ਰਹੀਮ ਯਾਰ ਖਾਨ ਵਿਚੋਂ ਸ਼ਰਧਾਲੂਆਂ ਦੇ ਜਥੇ ਨਾਲ ਆਈ ਸੀ। ਉਸ ਨੇ ਦੱਸਿਆ ਕਿ ਜਦੋਂ 8 ਨਵੰਬਰ ਨੂੰ ਉਹ ਗੁਰਦੁਆਰਾ ਤੰਬੂ ਸਿੰਘ ਵਿਖੇ ਬਣੇ ਅਸਥਾਈ ਗੁਸਲਖਾਨੇ ਵਿਚ ਗਈ ਤਾਂ ਉਸ ਦੇ ਪਿੱਛੇ-ਪਿੱਛੇ ਪੁਲੀਸ ... Read Full Story
|
ਬੰਗਲੌਰ ਦੇ ਸਿੱਖਾਂ ਵੱਲੋਂ ਵੱਖਰੇ ਵਿਆਹ ਕਾਨੂੰਨ ਦੀ ਮੰਗ
ਬੰਗਲੌਰ, ਬੰਗਲੌਰ ਦੀ ਸਿੱਖ ਸੰਗਤ ਨੇ ਗੁਰਦੁਆਰਾ ਸਿੰਘ ਸਭਾ, ਅਲਸੂਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਕਰੀਬ 30 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਹਜ਼ੂਰੀ ਰਾਗੀ ਜਥਾ ਭਾਈ ਲਖਵਿੰਦਰ ਸਿੰਘ ਅਤੇ ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਸ਼ਬਦ ਗਾਇਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਅਰਦਾਸ, ਹੁਕਮਨਾਮਾ ਅਤੇ ਗੁਰਬਾਣੀ ਦੇ ਸ਼ਬਦ ਵਿਚਾਰ ਦੀ ਸੇਵਾ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਕੀਤੀ। ਜਨਰਲ ਸਕੱਤਰ ਡਾ. ਹਰਮਿੰਦਰ ਸਿੰਘ ਨੇ ... Read Full Story
|
ਪਾਕਿ ਜਾਣ ਵਾਲੇ ਜਥੇ ’ਚੋਂ 510 ਸ਼ਰਧਾਲੂਆਂ ਨੂੰ ਵੀਜ਼ੇ ਨਾ ਮਿਲੇ
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਹਾਈ ਕਮਿਸ਼ਨ ਨੂੰ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ
ਅੰਮ੍ਰਿਤਸਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਦੀ ਸੂਚੀ ਵਿੱਚੋਂ 510 ਯਾਤਰੂੂਆਂ ਨੂੰ ਐਨ ਆਖ਼ਰੀ ਮੌਕੇ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 449 ਯਾਤਰੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਤੇ 61 ਯਾਤਰੂਆਂ ਨੂੰ ਭਾਰਤ ਸਰਕਾਰ ਵੱਲੋਂ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਪਾਕਿਸਤਾਨ ਹਾਈ ਕਮਿਸ਼ਨ ... Read Full Story
|
ਆਨੰਦਪੁਰ ਸਾਹਿਬ ਨੇੜੇ ਤਿੰਨ ਗੱਡੀਆਂ ਦੀ ਟੱਕਰ; 3 ਹਲਾਕ
ਆਨੰਦਪੁਰ ਸਾਹਿਬ, ਅੱਜ ਦੇਰ ਰਾਤ ਆਨੰਦਪੁਰ ਸਾਹਿਬ-ਨੰਗਲ ਰਾਜ ਮਾਰਗ ’ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪੀ.ਜੀ.ਆਈ., ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ਦੌਰਾਨ ਦੋ ਛੋਟੇ-ਛੋਟੇ ਬੱਚੇ ਵਾਲ-ਵਾਲ ਬਚ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ ਨੌਂ ਵਜੇ ਆਨੰਦਪੁਰ ਸਾਹਿਬ ਤੋਂ ਨੰਗਲ ਵਾਲੇ ਪਾਸੇ ਪੈਂਦੇ ਪਿੰਡ ਬਹਿਲੂ ਨੇੜੇ ਤਿੰਨ ਵਾਹਨਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਖੜ੍ਹੇ ਲੋਕਾਂ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ... Read Full Story
|
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਲੌਅ ਸਜਾਏ
ਅੰਮ੍ਰਿਤਸਰ, ਅੰਮ੍ਰਿਤਸਰ ਦੇ ਬਾਨੀ ਤੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਮਨਾਇਆ ਗਿਆ। ਅੱਜ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀਆਂ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦਾ ਅਨੰਦ ਮਾਣਿਆ। ਇਸ ... Read Full Story
|
ਦੁਰਗਾ ਪੂਜਾ ਲਈ ਸ਼ਰਧਾਲੂਆਂ ਦੀ ਭੀੜ ਵਧੀ
ਕੋਲਕਾਤਾ, ਪੱਛਮੀ ਬੰਗਾਲ ਇਸ ਵੇਲੇ ਦੁਰਗਾ ਪੂਜਾ ਦੇ ਰੰਗ ਵਿਚ ਰੰਗਿਆ ਹੋਇਆ ਹੈ। ਸਾਰੇ ਸੂਬੇ ਦੀਆਂ ਗਲੀਆਂ-ਮੁਹੱਲੇ ਪੂਜਾ ਦੇ ਰੰਗ ’ਚ ਰੰਗੇ ਹਨ। ਨਵੀਆਂ ਪੁਸ਼ਾਕਾਂ ਪਾ ਕੇ ਅਤੇ ਸਜ-ਧਜ ਕੇ ਲੋਕ ਸੜਕਾਂ ’ਤੇ ਤੁਰ-ਫਿਰ ਰਹੇ ਹਨ। ਬੱਸਾਂ, ਟੈਕਸੀਆਂ ਅਤੇ ਦੂਜੇ ਸਵਾਰੀ ਵਾਹਨ ਲੋਕਾਂ ਨਾਲ ਭਰੇ ਚਲਦੇ ਵਿਖਾਈ ਦਿੰਦੇ ਹਨ।
ਦੁਰਗਾ ਪੂਜਾ ਦੀ ਅੱਜ ਸਪਤਮੀ ਸੀ। ਕਈ ਦਿਨਾਂ ਦੀ ਲਗਾਤਾਰ ਬਾਰਸ਼ ਤੋਂ ਬਾਅਦ ਅੱਜ ਦਿਨ ਵੀ ਖੁਸ਼ਗਵਾਰ ਸੀ। ਸਾਰਾ ਦਿਨ ਧੁੱਪ ਨਿਕਲੀ ਰਹੀ ਜਿਸ ਦਾ ਲਾਭ ਉਠਾਉਂਦਿਆਂ ਲੋਕ ਸਵੇਰ ਤੋਂ ਹੀ ਪੂਜਾ ਪੰਡਾਲ ’ਚ ਪਹੁੰਚਣੇ ਸ਼ੁਰੂ ਹੋ ਗਏ। ਸ਼ਾਮ ਪਈ ’ਤੇ ਭੀੜ ਵਧ ਗਈ। ਥਾਂ-ਥਾਂ ਬਣੇ ... Read Full Story
|
ਆਜ਼ਾਦ ਜਿੱਤਿਆ ਹਾਂ ਆਜ਼ਾਦ ਹੀ ਰਹਾਂਗਾ: ਤਿਲੋਕੇਵਾਲਾ
ਕਾਲਾਂਵਾਲੀ,ਖੇਤਰ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਵਿਖੇ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ’ਚ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਦੀ ਜਿੱਤ ਦੀ ਖੁਸ਼ੀ ’ਚ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਸੰਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਸੰਤ ਮਹਾਂਪੁਰਸ਼ਾਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਮੋਹਨ ਸਿੰਘ ਮਤਵਾਲਾ ਗੁਰਮਤਿ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ।
ਸਿੱਖ ਸੰਗਤ ਦਾ ਧੰਨਵਾਦ ਕਰਦੇ ਹੋਏ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ... Read Full Story
|
ਆਜ਼ਾਦ ਜਿੱਤਿਆ ਹਾਂ ਆਜ਼ਾਦ ਹੀ ਰਹਾਂਗਾ: ਤਿਲੋਕੇਵਾਲਾ
ਕਾਲਾਂਵਾਲੀ,ਖੇਤਰ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਵਿਖੇ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ’ਚ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਦੀ ਜਿੱਤ ਦੀ ਖੁਸ਼ੀ ’ਚ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਸੰਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਸੰਤ ਮਹਾਂਪੁਰਸ਼ਾਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਮੋਹਨ ਸਿੰਘ ਮਤਵਾਲਾ ਗੁਰਮਤਿ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ।
ਸਿੱਖ ਸੰਗਤ ਦਾ ਧੰਨਵਾਦ ਕਰਦੇ ਹੋਏ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ... Read Full Story
|
ਗੁਰੂ ਗਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰਾ
ਪਿਲੀਭੀਤ(ਉੱਤਰ ਪ੍ਰਦੇਸ਼),ਗੁਰੂ ਗਰੰਥ ਸਾਹਿਬ ਦੀ ਕਥਿਤ ਤੌਰ ‘ਤੇ ਬੇਅਦਬੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਸੜਕ ‘ਤੇ ਉਤਰ ਆਏ। ਉਨ੍ਹਾਂ ਨੇ ਰੋਸ ਵਜੋਂ ਰੇਲਵੇ ਲਾਈਨ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਤੇ ਪਥਰਾਅ ਕੀਤਾ। ਉਹ ਸਰਕਾਰ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦੱਸਣਯੋਗ ਹੈ ਕਿ ਮੁਜ਼ਾਹਰਾਕਾਰੀ ਉੱਤਰ ਪ੍ਰਦੇਸ਼ ਉਤਰਾਖੰਡ ਸੀਮਾ ‘ਤੇ ਵਸੇ ਅਮਰੀਆ ਖੇਤਰ ਵਿਚ ਸਥਿਤ ਪਿੰਡ ਕਟੱਈਆ ਪਾਂਡਰਾ ਦੇ ਗੁਰਦੁਆਰਾ ਸਾਹਿਬ ਵਿੱਚ 12 ਸਤੰਬਰ ਨੂੰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ... Read Full Story
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਏ ਅਲੌਕਿਕ ਨਗਰ ਕੀਰਤਨ
ਅੰਮ੍ਰਿਤਸਰ||ਜਾਗਤ-ਜੋਤ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਵਿਸ਼ਾਲ ਨਗਰ ਕੀਰਤਨ
ਸਜਾਇਆ ਗਿਆ। ਨਗਰ ਕੀਰਤਨ 'ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ, ਸਕੂਲਾਂ/ਕਾਲਜਾਂ ਦੇ ਬੱਚੇ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਭਾਰੀ ਗਿਣਤੀ 'ਚ ਗੁਰੂ-ਜਸ ਗਾਇਨ ਕਰਦੀਆਂ ਪੈਦਲ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਰੰਭ ਸ੍ਰੀ ਅਖੰਡ ਪਾਠ ... Read Full Story
|