2 ਸਿਰਾਂ ਵਾਲਾ ਬੱਚਾ ਆਕਰਸ਼ਣ ਦਾ ਕੇਂਦਰ ਬਣਿਆ
ਲੰਦਨ, ਬ੍ਰਾਜ਼ੀਲ ਦੀ ਇਕ ਔਰਤ ਨੇ ਵੀਰਵਾਰ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ 2 ਸਿਰ ਹਨ। ਡਾਕਟਰਾਂ ਮੁਤਾਬਕ ਬੱਚਾ ਬਿਲਕੁਲ ਤੰਦਰੁਸਤ ਹੈ। ਉਸ ਦਾ ਜਨਮ ਆਪ੍ਰੇਸ਼ਨ ਰਾਹੀਂ ਹੋਇਆ ਅਤੇ ਉਸ ਦਾ ਭਾਰ 9.9 ਪੌਂਡ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਇਹ ਕਿਹਾ ਗਿਆ ਸੀ ਕਿ ਜੁੜਵਾ ਬੱਚੇ ਪੈਦਾ ਹੋਣਗੇ ਪਰ ਬਾਅਦ 'ਚ ਪਤਾ ਲੱਗਾ ਕਿ ਬੱਚੇ ਦੇ 2 ਦਿਮਾਗ ਹਨ, 2 ਰੀੜ੍ਹ ਦੀਆਂ ਹੱਡੀਆਂ ਹਨ ਪਰ ਦਿਲ ਤੇ ਫੇਫੜੇ 1-1 ਹਨ। ਇਸ ਬੱਚੇ ਦਾ ਨਾਂ ਐਮਾਨੋਇਲ ਤੇ ਜੀਸਜ਼ ਰੱਖਿਆ ਗਿਆ ਹੈ। ਇਸ ਸਾਲ ਪਹਿਲਾਂ ਵੀ ਬ੍ਰਾਜ਼ੀਲ 'ਚ ਇਕ 2 ਸਿਰਾਂ ਵਾਲਾ ਬੱਚਾ ਪੈਦਾ ਹੋਇਆ ਸੀ ਪਰ ਉਸ ਦੀ ਜਲਦੀ ਮੌਤ ਹੋ ਗਈ ... Read Full Story
|
ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐਸ.ਡੀ.ਓ ਤੇ ਜੇ.ਈ. ਸਮੇਤ ਤਿੰਨ ਨੂੰ ਕੈਦ
ਸਿਰਸਾ, ਸਿਰਸਾ ਦੀ ਐਡੀਸ਼ਨਲ ਸੈਸ਼ਨ ਜੱਜ ਡਾ.ਨੀਲਿਮਾ ਸ਼ਾਂਗਲਾ ਨੇ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਸੂਰਤ ਸਿੰਘ, ਜੇ.ਈ. ਪਰਸ਼ੋਤਮ ਕੁਮਾਰ ਅਤੇ ਠੇਕੇਦਾਰ ਸੰਜੈ ਸ਼ਰਮਾ ਨੂੰ ਦਫਾ 13 ਰਿਸ਼ਵਤਖੋਰੀ ਐਕਟ ਦੇ ਤਹਿਤ ਅਤੇ ਧਾਰਾ 218,120ਬੀ ਭਾਰਤੀ ਦੰਡਾਵਲੀ ਦੇ ਤਹਿਤ 5 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈੈ।
ਚੇਤੇ ਰਹੇ ਕਿ ਪਿਛਲੀ14 ਮਾਰਚ 2005 ਨੂੰ ਠੇਕੇਦਾਰ ਸੰਜੈ ਸ਼ਰਮਾ ਨੇ ਡੱਬਵਾਲੀ-ਚੌਟਾਲਾ ਰੋਡ ਬਣਾਉਣ ਦਾ ਠੇਕਾ ਸਰਕਾਰ ਤੋਂ ਲਿਆ ਸੀ। ਇਸ ਵਿੱਚ ਦੋਸ਼ੀ ਸੰਜੈ ਸ਼ਰਮਾ ਨੇ ਪੀ.ਡਬਲਿਊ.ਡੀ. ਦੇ ਐਸ.ਡੀ.ਓ. ਸੂਰਤ ਸਿੰਘ ਅਤੇ ਜੇ.ਈ. ਪਰਸ਼ੋਤਮ ਕੁਮਾਰ ਦੇ ਨਾਲ ਮਿਲਕੇ ਸਰਕਾਰ ਨੂੰ ਫਰਜ਼ੀ ਬਿੱਲ ਦੇ ਕੇ ... Read Full Story
|
ਪੈਟਰੋਲ ਕੀਮਤਾਂ ‘ਚ ਵਾਧੇ ਖ਼ਿਲਾਫ਼ ਮੁਜ਼ਾਹਰਾ
ਸਿਰਸਾ, ਇੰਡੀਅਨ ਨੈਸ਼ਨਲ ਲੋਕ ਦਲ ਦੇ ਕਾਰਕੁਨਾਂ ਨੇ ਪੈਟਰੋਲ ਤੇ ਖਾਦ ਦੇ ਵਧੇ ਰੇਟ ਅਤੇ ਕਿਸਾਨ ਦੀ ਜਿਣਸ ਦੇ ਵਾਜਬ ਮੁੱਲ ਨਾ ਮਿਲਣ ਆਦਿ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਰਾਜਪਾਲ ਦੇ ਨਾਂ ਸਿਰਸਾ ਦੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਰਾਮਪਾਲ ਮਾਜਰਾ ਅਤੇ ਪਦਮ ਜੈਨ ਨੇ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਵੱਧ ਰਹੀ ਹੈ। ਇਕ ਪਾਸੇ ਪੈਟਰੋਲ ਤੇ ਡੀ.ਏ.ਪੀ. ਖਾਦ ਦੇ ਰੇਟ ਵਧਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਕਿਸਾਨ ਦੀ ਜਿਣਸ ਦੇ ਭਾਅ ‘ਚ ਵਾਧਾ ਨਹੀਂ ਕੀਤਾ ਜਾ ਰਿਹਾ,ਜਿਸ ... Read Full Story
|
ਅਮਰੀਕੀ ਡਰੋਨ ਹਮਲੇ 'ਚ ਹੱਕਾਨੀ ਨੈੱਟਵਰਕ ਦੇ ਅੱਤਵਾਦੀ ਸਮੇਤ ਤਿੰਨ ਮਰੇ
ਇਸਲਾਮਾਬਾਦ, ਅਫਗਾਨਿਸਤਾਨ 'ਚ ਕਈ ਜਾਨਲੇਵਾ ਹਮਲਿਆਂ ਦੇ ਦੋਸ਼ੀ ਹੱਕਾਨੀ ਨੈੱਟਵਰਕ ਦੇ ਸੀਨੀਅਰ ਅੱਤਵਾਦੀ ਸਮੇਤ ਤਿੰਨ ਅੱਤਵਾਦੀ ਪਾਕਿਸਤਾਨ ਦੇ ਉੱਤਰੀ ਵਜ਼ੀਰੀਸਤਾਨ ਕਬਾਇਲੀ ਇਲਾਕੇ 'ਚ ਇਕ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ। ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਹਵਾਲੇ 'ਤੋਂ ਦੱਸਿਆ ਗਿਆ ਕਿ ਮਰਨ ਵਾਲਿਆਂ 'ਚ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੂਦੀਨ ਹੱਕਾਨੀ ਦਾ ਨੇੜਲਾ ਰਿਸ਼ਤੇਦਾਰ ਜਲੀਲ ਹੱਕਾਨੀ ਸ਼ਾਮਲ ਹੈ। ਉੱਤਰੀ ਵਜ਼ੀਰੀਸਤਾਨ ਦੇ ਮੁੱਖ ਸ਼ਹਿਰ ਮਿਰਾਨ ਦੇ ਉੱਤਰ 'ਚ ਸਥਿਤ ਡਰੋਨ ਨੇ 2 ਮਿਜ਼ਾਈਲਾਂ ਸੁੱਟੀਆਂ। ਅਧਿਕਾਰੀਆਂ ਨੇ ਦੱਸਿਆ ਕਿ ਜਲੀਲ 'ਤੇ ਨੈੱਟਵਰਕ ਦੇ ਸੰਚਾਰ ਦੀ ... Read Full Story
|
100 ਨੰਬਰ ’ਤੇ ਮਿਸ ਕਾਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
ਸਿਰਸਾ, ਮਿੰਨੀ ਸਕੱਤਰੇਤ ਵਿਖੇ ਸਥਿਤ ਜ਼ਿਲ੍ਹਾ ਪੁਲੀਸ ਕੰਟਰੋਲ ਰੂਮ ’ਚ ਲੱਗੇ 100 ਨੰਬਰ ਦੇ ਟੈਲੀਫੋਨ ’ਤੇ ਲੋੜ ਬਿਨਾਂ ਫੋਨ ਕਰਨ ਜਾਂ ਮਿਸ ਕਾਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਮਿਸ ਕਾਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੁਲੀਸ ਬੁਲਾਰੇ ਨੇ ਦੱਸਿਆ ਹੈ ਕਿ ਪੁਲੀਸ ਕੰਟਰੋਲ ਰੂਮ ’ਚ ਲੋਕਾਂ ਦੀ ਸਹਾਇਤ ਲਈ 100 ਨੰਬਰ ਟੈਲਫੋਨ ਲਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕ ਇਸ ਨੰਬਰ ’ਤੇ ਮਿਸ ਕਾਲ ਕਰਕੇ ਪੁਲੀਸ ਦੇ ਕੰਮ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਅਨੇਕਾਂ ਮਿਸ ਕਾਲਾਂ ਪੁਲੀਸ ਪ੍ਰਸ਼ਾਸਨ ਦੇ ਨੋਟਿਸ ਵਿੱਚ ਆਈਆਂ ਹਨ। ਉਨ੍ਹਾਂ ... Read Full Story
|
ਵਿਦਿਆਰਥੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਜੇ.ਈ. ਮੁਅੱਤਲ
ਸਿਰਸਾ,ਇੱਥੋਂ ਦੇ ਜੀ.ਆਰ.ਜੀ.ਸਕੂਲ ‘ਚ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਅਮਿਤ ਗਰਗ ਦੀ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਬਿਜਲੀ ਨਿਗਮ ਵਿਭਾਗ ਨੇ ਏਰੀਆ ਇੰਚਾਰਜ ਜੇ.ਈ. ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਬਿਜਲੀ ਨਿਗਮ ਦੀ ਚਾਰ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਿਰਸਾ ਵਿਖੇ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹੇਠਲੇ ਇਲਾਕਿਆਂ ਸਮੇਤ ਜੀ.ਆਰ.ਜੀ. ਸਕੂਲ ਨੇੜੇ ਵੀ ਮੀਂਹ ਦਾ ਪਾਣੀ ਭਰ ਗਿਆ ਅਤੇ ਸਕੂਲ ਦੇ ਨੇੜੇ ਹੀ ਦੁਰਗਾ ਮੰਦਰ ਦੇ ਲਾਗੇ ਬਿਜਲੀ ਦੀ ਤਾਰ ਟੁੱਟ ਕੇ ਪਾਣੀ ਵਿੱਚ ਡਿਗ ਪਈ ਸੀ, ਜਿਸ ਦੀ ਸੂਚਨਾ ਸਥਾਨਕ ਵਾਸੀਆਂ ਨੇ ... Read Full Story
|
ਜ਼ਿਲ੍ਹਾ ਪ੍ਰਸ਼ਾਸਨ ਦੀ ਸਰਵੇ ਰਿਪੋਰਟ ‘ਤੇ ਖੁਰਾਕ ਸਪਲਾਈ ਵਿਭਾਗ ਨੇ ਪ੍ਰਸ਼ਨ ਚਿੰਨ੍ਹ ਲਾਇਆ
ਸਿਰਸਾ,ਜ਼ਿਲ੍ਹੇ ਵਿੱਚ ਬੀ.ਪੀ.ਐਲ.ਪਰਿਵਾਰਾਂ ਦੀ ਪਛਾਣ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਰਵੇ ਦੀ ਰਿਪੋਰਟ ਉੱਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਦਾਅਵੇ ਨੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸਿਰਸਾ ਸਾਖਰਤਾ ਮਿਸ਼ਨ ਨੇ ਆਪਣੀ ਸਰਵੇ ਰਿਪੋਰਟ ਵਿੱਚ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਦੇ 31 ਹਜ਼ਾਰ 719 ਬੀ.ਪੀ.ਐਲ.ਪਰਿਵਾਰਾਂ ਵਿੱਚੋਂ 13 ਹਜ਼ਾਰ 695 ਪਰਿਵਾਰਾਂ ਨੂੰ ਗੈਰ ਪਾਤਰ ਦੱਸਿਆ ਹੈ, ਜਦੋਂ ਕਿ ਖੁਰਾਕ ਅਤੇ ਸਪਲਾਈ ਵਿਭਾਗ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਦੇ ਬੀ.ਪੀ.ਐਲ. ਪਰਿਵਾਰਾਂ ਦੀ ਕੁੱਲ ਸੰਖਿਆ 19 ਹਜ਼ਾਰ 983 ਦੱਸ ਰਿਹਾ ਹੈ। ਅਜਿਹੇ ਵਿੱਚ 31 ਹਜ਼ਾਰ ਬੀ.ਪੀ.ਐਲ. ਪਰਿਵਾਰਾਂ ਦਾ ... Read Full Story
|
ਵਿਕਾਸ ਦੇ ਕੰਮ ਸਮੇਂ ਸਿਰ ਕਰਨ ਲਈ ਡੀ. ਸੀ. ਵੱਲੋਂ ਹਦਾਇਤਾਂ
ਮਾਨਸਾ - ਸ਼ਹਿਰੀ ਬੁਨਿਆਦੀ ਢਾਂਚਾ ਅਤੇ ਨਗਰ ਕੌਂਸਲਾਂ ਨੂੰ ਸੁਵਿਧਾਵਾਂ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਸ਼ਹਿਰਾਂ ਦੇ ਵਿਕਾਸ ਲਈ ਆਪਣੇ-ਆਪਣੇ ਵਿਭਾਗ ਨੂੰ ਦਿੱਤੇ ਫਰਜ਼ਾਂ ਦੀ ਪੂਰਤੀ ਲਈ ਤਨਦੇਹੀ ਨਾਲ ਕੰਮ ਕਰਨ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਬਰੇਟਾ, ਭੀਖੀ ਅਤੇ ਸਰਦੂਲਗੜ੍ਹ ਸ਼ਹਿਰਾਂ ਵਿਚ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਕੰਮ ... Read Full Story
|
ਪੰਜਾਬ ਦੇ ਸਰਹੱਦੀ ਪਿੰਡ ਅਜੇ ਤੱਕ ਵੀ ਅਧੂਨਿੱਕ ਸਹੂਲਤਾਂ ਤੋਂ ਸੱਖਣੇ,ਸਰਕਾਰ ਨੂੰ ਕੋਈ ਸਾਰ ਨਹੀ
ਅੰਮਿ੍ਰਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:-ਪੰਜਾਬ ਦੇ ਜਿਆਦਾਤਰ ਸਰਹੱਦੀ ਪਿੰਡ ਅਜੇ ਵੀ ਅਧੂਨਿੱਕ ਸੁੱਖ ਸਹੂਲਤਾਂ ਤੋਂ ਸੱਖਣੇ ਹੀ ਪਏ ਹਨ ਪੰਜਾਬ ਦੀ ਸਰਕਾਰ ਭਾਵੇ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦੇਣ ਦੇ ਦਾਅਵੇ ਲਗਾਤਾਰ ਹਰ ਚੋਣਾਂ ਵੇਲੇ ਕਰਦੀ ਆਈ ਹੈ,ਪਰ ਉਸ ਦੇ ਇਹਨਾਂ ਖੋਖਲੇ ਵਾਅਦਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦਾ ਅੰਦਾਜਾ ਇਹਨਾਂ ਪਿੰਡਾਂ ਦਾ ਦੋਰਾ ਕਰ ਕੇ ਸਹਿਜੇ ਹੀ ਲਗਾਇਆ ਜਾ ਸੱਕਦਾ ਹੈ ਜੱਦ ਵੀ ਚੋਣਾਂ ਆਈਆਂ ਤਾਂ ਪੰਜਾਬ ਦੀ ਹਰ ਸਰਕਾਰ ਨੇ ਸਰਹੱਦੀ ਲੋਕਾਂ ਨਾਲ ਇੱਕ ਦੂਸਰੇ ਤੋਂ ਵੱਡੇ ਵਾਅਦੇ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ ਵੋਟਾਂ ਬੀਤ ... Read Full Story
|
ਸਿਰਤਾਜ ਨੇ ਸਰੋਤੇ ਸੁਰਾਂ ’ਤੇ ਨਚਾਏ
ਖੰਨਾ ਸ਼ਹਿਰ ’ਚ ਉਦੋਂ ਖੰਨਾ ਵਾਸੀ ਝੂਮਣ ਲਗ ਪਏ ਜਦੋਂ ਸੂਫ਼ੀ ਗਾਇਕ ਸਤਿੰਦਰ ਸਿਰਤਾਜ ਨੇ ਲਗਾਤਾਰ ਚਾਰ ਘੰਟੇ ਆਪਣੀ ਮਿੱਠੀ ਅਵਾਜ ਦਾ ਜਾਦੂ ਵਖੇਰ ਦਿਆ ਬੇ ਹੱਦ ਪਿਆਰੀਆ ਅਤੇ ਸਹਿਤਕ ਰਚਨਾਵਾਂ ਸੁਣਈਆ ਸਾਈ ਤੋਂ ਸ਼ੁਰੂ ਕਰ ਕੇ ਜਦੋਂ ਪਤਾ ਹੁੰਦਾ ਸੀਨੇ ਵਿਚ ਸ਼ੇਕ ਹਸਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਉ ਹੁੰਦੇ ਸਮੇਤ ਦੋ ਦਰਜਨਾਂ ਤੋਂ ਵੱਣ ਪ੍ਰਸਿੱਧ ਅਤੇ ਨਵੀਆ ਰਚਨਾਵਾਂ ਬੇ ਹੱਦ ਸਿਰ ਚੜ੍ਹ ਬੋਲਣ ਵਾਲੀ ਅਦਾਕਾਰੀ ਕਰਕੇ ਬੈਠੇ ਨੇ ਹੀ ਸਰੋਤੇ ਸੁਰਾਂ ’ਤੇ ਨਚਾਏ। ਤਾੜੀਆ ਮਾਰਨ ਲਈ ਮਜ਼ਬੂਰ ਹੰੁਦੇ ਰਹੇ। ਨਗਰ ਕੌਂਸ਼ਲ ਖੰਨਾ ਦੇ ਪ੍ਰਧਾਨ ਸ. ਇਕਬਾਲ ਸਿੰਘ ਚੰਨੀ, ... Read Full Story
|
ਲੰਗਰ ਸੇਵਾ ਕਰਨ ਵਾਲਿਆਂ ਦਾ ਸਨਮਾਨ
ਸੁਲਤਾਨਪੁਰ ਲੋਧੀ, 20 ਜਨਵਰੀ (ਸੋਨੀਆ)-ਡਾ: ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਬੀਤੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਲਕਾ ਸੁਲਤਾਨਪੁਰ ਲੋਧੀ ਤੋਂ ਗਈਆਂ ਸੰਗਤਾਂ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਸ਼ਾਮਿਲ ਹੋਈਆਂ। ਡਾ: ਉਪਿੰਦਰਜੀਤ ਕੌਰ ਨੇ ਲੰਗਰ ਦੀ ਸੇਵਾ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ, ਮਾਲਾ ਅਤੇ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਭਾਈ ... Read Full Story
|