ਪੰਜਾਬੀ ਯੂਨੀਵਰਸਿਟੀ ਵਲੋਂ ਸਪੈਸ਼ਲ ਬੱਚਿਆਂ ਦੀ ਸਿੱਖਿਆ, ਟ੍ਰੇਨਿੰਗ ਤੇ ਰੁਜਗਾਰ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ : ਡਾ. ਜਸਪਾਲ ਸਿੰਘ
ਪਟਿਆਲਾ, 21 ਮਈ (ਪਰਮਿੰਦਰ ਗਰੇਵਾਲ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਜਿੰਨਾਂ ਵੀ ਪੜਨਾ ਚਾਹੁਣ, ਯੂਨੀਵਰਸਿਟੀ ਬਿਨਾਂ ਕਿਸੇ ਫੀਸ ਤੋਂ ਇਨ੍ਹਾਂ ਨੂੰ ਪੜਾਈ, ਖੋਜ ਤੇ ਰੁਜਗਾਰ ਮੁਖੀ ਬਨਾਉਣ ਲਈ ਵਚਨਬਧ ਹੈ। ਰੇਨਬੋ ਕਲੱਬ ਫਾਰ ਸਪੈਸ਼ਲ ਚਿਲਡਰਨ ਵੱਲੋਂ ਸਥਾਨਕ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਾਲਾਨਾ ਪ੍ਰੋਗਰਾਮ ‘ਸਰਜ-2012’ ਦਾ ਉਦਘਾਟਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬੀ ... Read Full Story
|
ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ ’ਤੇ ਦਰਸਾਏ ਪੰਜਾਬ ਦੇ ਕੇਵਲ 20 ਜ਼ਿਲ੍ਹੇ
ਹੁਸ਼ਿਆਰਪੁਰ, ਪੰਜਾਬ ਵਿੱਚ ਇਸ ਵੇਲੇ 22 ਜ਼ਿਲ੍ਹੇ ਹਨ ਪਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਾਲੀ ਸਰਵ ਸਿੱਖਿਆ ਅਭਿਆਨ (ਐਸ.ਐਸ.ਏ) ਅਥਾਰਟੀ ਅਨੁਸਾਰ ਰਾਜ ਵਿੱਚ ਕੇਵਲ 20 ਜ਼ਿਲ੍ਹੇ ਹੀ ਹਨ। ਐੱਸ.ਐੱਸ.ਏ. ਦੀ ਵੈੱਬਸਾਈਟ ਡਬਲਿਯੂ.ਡਬਲਿਯੂ.ਡਬਲਿਯੂ. ਡਾਟ ਐੱਸ.ਐਸ.ਏ. ਪੰਜਾਬ ਡਾਟ ਓ.ਆਰ. ਜੀ. ’ਤੇ ਸਿਰਫ਼ 20 ਜ਼ਿਲ੍ਹਿਆਂ ਨਾਲ ਸਬੰਧਤ ਜਾਣਕਾਰੀ ਹੀ ਉਪਲੱਬਧ ਹੈ, ਨਵੇਂ ਬਣੇ ਜ਼ਿਲ੍ਹੇ ਫ਼ਾਜ਼ਿਲਕਾ ਅਤੇ ਪਠਾਨਕੋਟ ਦਾ ਕੋਈ ਜ਼ਿਕਰ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿੱਚ ਦੋ ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਦਸੰਬਰ ਵਿੱਚ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਸੀ ... Read Full Story
|
ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਧਿਆਪਕਾਂ ਦਾ ਮੁਢਲਾ ਫਰਜ਼-ਭੂੰਦੜ
ਪਟਿਆਲਾ: 1 ਮਈ (ਪਰਮਿੰਦਰ ਗਰੇਵਾਲ) - ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ ਤਾਂ ਜੋ ਸਾਡੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉਚ ਆਹੁਦੇ ਹਾਸਲ ਕਰਕੇ ਆਪਣੇ ਦੇਸ਼ ਅਤੇ ਰਾਜ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰ ਸਕਣ। ਲੂਲੂ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ ਖਾਲਸਾ ਕਾਲਜ ਪਟਿਆਲਾ ਦੇ ਸਲਾਨਾਂ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ । ਸ੍ਰ: ... Read Full Story
|
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰਾਜ ਸਿੱਖਿਆ ਦੇ ਖੇਤਰ ਵਿੱਚ 14ਵੇਂ ਤੋਂ ਤੀਸਰੇ ਸਥਾਨ ’ਤੇ ਆਇਆ-ਰੱਖੜਾ
ਪਟਿਆਲਾ 29 ਮਾਰਚ (ਪੀ.ਐਸ.ਗਰੇਵਾਲ) -ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਲਾਗੂ ਕੀਤੇ ਲਾਜ਼ਮੀ ਤੇ ਮੁਫਤ ਸਿੱਖਿਆ ਦੇ ਅਧਿਕਾਰ ਐਕਟ ਦੀ ਕੜੀ ਤਹਿਤ ਹਰੇਕ ਵਿਦਿਆਰਥੀ ਨੰੂ ਮਿਆਰੀ ਸਿੱਖਿਆ ਦੇਣ ਦੇ ਯਤਨਾਂ ਸਦਕਾ ਪੰਜਾਬ ਰਾਜ ਸਿੱਖਿਆ ਦੇ ਖੇਤਰ ਵਿੱਚ 14ਵੇਂ ਸਥਾਨ ਤੋਂ ਤੀਸਰੇ ਸਥਾਨ ’ਤੇ ਆਇਆ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਨੂੰ ਪਹਿਲੇ ਸਥਾਨ ’ਤੇ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਸਰਕਾਰੀ ਮਲਟੀਪਰਪਜ਼ ... Read Full Story
|
ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਣਾਉਣ ਵਿੱਚ ਸਿੱਖਿਆ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਦਾ ਵੀ ਵੱਡਾ ਯੋਗਦਾਨ : ਡੀ.ਸੀ.
ਪਟਿਆਲਾ, 10 ਨਵੰਬਰ (ਪੀ.ਐਸ.ਗਰੇਵਾਲ) - ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਣਾਉਣ ਵਿੱਚ ਸਿੱਖਿਆ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਅਧਿਆਪਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਤੇ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਸਮੇਂ ਸਮੇਂ ’ਤੇ ਪ੍ਰੇਰਿਤ ਕਰਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਨੇ ਬਿ੍ਰਟਿਸ਼ ਕੋ-ਐਡ ਸਕੂਲ ਦੇ ਸਲਾਨਾ ਸਮਾਰੋਹ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ ਬੱਚਿਆਂ ਤੇ ਮਾਪਿਆਂ ਦੇ ਇੱਕ ਭਰਵੇਂ ... Read Full Story
|
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਦੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ:- ਖੰਨਾ
ਪਟਿਆਲਾ: 28 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਇਮਾਰਤਾਂ ਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਅਤੇ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈਲ ਦੇ ਕੌਮੀ ਇੰਚਾਰਜ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਪਟਿਆਲਾ ਨੇੜਲੇ ਪਿੰਡ ਕੱਲਰ ਭੈਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੀ ਡਾਕਟਰੀ ਜਾਂਚ ਲਈ ਮੈਡੀਕਲ ਚੈਕਅੱਪ ਕੈਂਪ ਦਾ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਪਟਿਆਲਾ, 21 ਜੂਨ (ਪੀ.ਐਸ.ਗਰੇਵਾਲ) -‘‘ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਵਿੱਚ ਹੋਰ ਨਿਖਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਵਿੱਚ ਕਾਰਗੁਜ਼ਾਰੀ ਦੇ ਮਾਪਦੰਡ ਸਬੰਧੀ ਦਸਤਾਵੇਜ਼ (ਰਿਜ਼ਲਟ ਫਰੇਮ ਡਾਕੂਮੈੈਂਟ) ਨਾਂ ਦੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਕਾਰਜਾਂ ਸਬੰਧੀ ਵਿਸਤਿ੍ਰਤ ਬਿਓਰਾ ਵਿਅਕਤੀਗਤ ਤੌਰ ’ਤੇ ਇੱਕ ਪ੍ਰੋਫਾਰਮੇ ਵਿੱਚ ਦਰਜ ਕਰਕੇ ਸਰਕਾਰ ਵੱਲੋਂ ਉਸ ਦੀ ਸਮੁੱਚੀ ਕਾਰਗੁਜ਼ਾਰੀ ਪ੍ਰਤੀਸ਼ਤਤਾ ਵਿੱਚ ਕੱਢੀ ਜਾਵੇਗੀ ਅਤੇ ਇਹ ਪ੍ਰਤੀਸ਼ਤਤਾ ਹੀ ਉਸ ... Read Full Story
|
ਸਹਿਕਾਰੀ ਵਿਭਾਗ ਸੁਸਾਇਟੀ ਮੈਂਬਰਾਂ ਦਾ ਬੀਮਾ ਕਰਵਾਉਣ ਲਈ ਕੈਂਪਾਂ/ਸੈਮੀਨਾਰਾਂ ਦਾ ਆਯੋਜਨ ਕਰਨ- ਡਿਪਟੀ ਕਮਿਸ਼ਨਰ
ਪਟਿਆਲਾ: 3 ਜਨਵਰੀ (ਪੀ.ਐਸ.ਗਰੇਵਾਲ) - ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਨੂੰ ਹਦਾਇਤ ਕੀਤੀ ਹੈ ਕਿ ਉਹ ਸਹਿਕਾਰੀ ਵਿਭਾਗ ਵੱਲੋਂ ਚਲਾਈ ਜਾ ਰਹੀ ਭਾਈ ਘਨਈਆ ਸਿਹਤ ਸਕੀਮ ਅਧੀਨ ਸਹਿਕਾਰੀ ਵਿਭਾਗ ਦੀਆਂ ਸੋਸਾਇਟੀਆਂ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਬੀਮਾਂ ਕਰਵਾਉਣ ਲਈ ਪਿੰਡ-ਪਿੰਡ ਜਾ ਕੇ ਕੈਂਪ/ਸੈਮੀਨਾਰਾਂ ਦਾ ਆਯੋਜਨ ਕਰਨ ਤਾਂ ਜੋ ਦਿਹਾਤੀ ਖੇਤਰ ਦੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਣੂ ਕਰਵਾਇਆ ਜਾਸਕੇ। ਉਹਨਾਂ ਦੱਸਿਆ ਕਿ ਇਹ ਇੱਕ ਅਜਿਹੀ ਲਾਹੇਬੰਦ ਸਕੀਮ ਹੈ ਜਿਸ ਤਹਿਤ 75 ਸਾਲ ਤੋਂ ਘੱਟ ਉਮਰ ਦਾ ਪਰਿਵਾਰਕ ਮੁਖੀ ਬਹੁਤ ... Read Full Story
|
ਮੋਦੀ ਕਾਲਜ ਵਿਖੇ ਤਕਨੀਕੀ ਸਿੱਖਿਆ ਅਤੇ ਤਕਨਾਲੋਜੀ ਵਿਸ਼ੇ ਤੇ ਟੈਕਨੋਕੁਐਸਟ ਮੇਲੇ ਦਾ ਆਯੋਜਨ ਹੋਇਆ
ਪਟਿਆਲਾ: 20 ਨਵੰਬਰ, 2010(ਪੀ.ਐਸ.ਗਰੇਵਾਲ)-ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਤਕਨੀਕੀ ਸਿੱਖਿਆ ਅਤੇ ਸੂਚਨਾ ਤਕਨਾਲੋਜੀ ਵਿੱਚ ਉਭਰ ਰਹੇ ਨਵੇਂ ਰੁਝਾਨ ਵਿਸ਼ੇ ਉਪਰ ਰਾਜ ਪੱਧਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਪੰਜਾਬੀ ਯੂਟੀਵਰਸਿਟੀ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਸਮੇਤ ਪੰਜਾਬ ਦੀਆਂ 17 ਉੱਚ ਵਿਦਿਅਕ ਸੰਸਥਾਵਾਂ ਦੇ 578 ਵਿਦਿਆਰਥੀਆਂ ਨੇ ਹਿੱਸਾ ਲਿਆ। ਪੰਜਾਬ ਦੇ ਵਿਦਿਆਕ ਨਕਸ਼ੇ ਉਪਰ ਇਹ ਇਕ ਵਿਲੱਖਣ ਸਮਾਗਮ ਸੀ ਜਿਸ ਵਿੱਚ ਤਕਨੀਕੀ ਸਿੱਖਿਆ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਵਿਸ਼ਿਆਂ ਉਪਰ ਹੋਏ ਮੁਕਾਬਲਿਆਂ ਵਿੱਚ ਚੇਤੰਨ ਨੌਜਵਾਨਾਂ ਨੇ ਬਹੁਤ ਹੀ ਜੋਸ਼ ਨਾਲ ... Read Full Story
|
ਜਿਲੇ ਵਿੱਚ ਫੋਟੋ ਵੋਟਰ ਸੂਚੀਆਂ ਬਣਾਉਣ ਦਾ ਕੰਮ ਆਨ-ਲਾਈਨ ਕੀਤਾ ਜਾ ਰਿਹਾ ਹੈ- ਡੀ.ਸੀ.ਪਟਿਆਲਾ
ਪਟਿਆਲਾ: 15 ਨਵੰਬਰ (ਪੀ.ਐਸ.ਗਰੇਵਾਲ)-‘‘ ਜ਼ਿਲੇ ਵਿੱਚ ਫੋਟੋ ਵੋਟਰ ਸੂਚੀਆਂ ਬਣਾਉਣ ਦਾ ਕੰਮ ਆਨ ਲਾਈਨ ਕੀਤਾ ਜਾ ਰਿਹਾ ਹੈ ਇਸ ਲਈ ਸਮੂਹ ਸਹਾਇਕ ਚੋਣਕਾਰ ਅਫਸਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਕੋਲ ਜੋ ਦਾਅਵੇ ਅਤੇ ਇਤਰਾਜਾਂ ਸਬੰਧੀ ਫਾਰਮ ਨੰ: 6,7 ਅਤੇ 8 ਰੋਜ਼ਾਨਾਂ ਪ੍ਰਾਪਤ ਹੁੰਦੇ ਹਨ ਉਹ ਫਾਰਮ ਉਸੇ ਦਿਨ ਸ਼ਾਮ ਤੱਕ ਡੀ.ਸੀ. ਦਫਤਰ ਵਿਖੇ ਭੇਜੇ ਜਾਣ ਤਾਂ ਜੋ ਇਸ ਸਬੰਧੀ ਸੂਚਨਾਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਰੋਜ਼ਾਨਾਂ ਭੇਜੀ ਜਾ ਸਕੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ... Read Full Story
|
ਪ੍ਰਾਈਵੇਟ ਸਕੂਲਾਂ ਦਾ ਬੇੜਾ ਗਰਕ ਹੋਣ ਦੀ ਕੱਗਾਰ ਤੱਕ ਪੁੱਜਾ ਵਿਦਆਰਥੀਆਂ ਦੇ ਮਾਪਿਆਂ ਦੀ ਅੰਨੀ ਲੁੱਟ ਬੱਦਸਤੂਰ ਜਾਰੀ
ਅੰਮ੍ਰਿਤਸਰ/18ਸਤੰਬਰ/ਸਰਵਨ ਸਿੰਘ ਰੰਧਾਵਾ:-ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਅੰਨੀ ਲੁੱਟ ਬਦਸਤੂਰ ਜਾਰੀ ਹੈ,ਪਰ ਪੰਜਾਬ ਦੇ ਸਿੱਖਿਆ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀ ਹੈ ਉਹ ਲੰਮੀਆਂ ਤਾਣ ਕੇ ਕੁੰਭਕਰਨ ਦੀ ਗਹਿਰੀ ਨੀਂਦ ਸੁੱਤਾ ਹੋਇਆ ਹੈ। ਇੰਝ ਪ੍ਰਤੀਤ ਹੁੰਦਾਂ ਹੈ ਕਿ ਇਹ ਪ੍ਰਾਈਵੇਟ ਸਕੂਲਾਂ ਦੀਆਂ ਬ੍ਰਾਚਾਂ ਨਾ ਹੋ ਕੇ ਕਿਸੇ ਡਾਕੂਆਂ ਦੇ ਅੱਡੇ ਹੋਣ ਜਿੱਥੇ ਕਿ ਬੱਚਿਆਂ ਦੇ ਮਾਪਿਆਂ ਨੂੰ ਚਿੱਟੇ ਦਿਨੀ ਹੀ ਬੜੀ ਬੇਹਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਹੁਣ ਤਾਂ ਇਹਨਾਂ ਸਕੂਲਾਂ ਦੇ ਮਾਲਕਾਂ ਦੀ ਭੁੱਖ ਐਨੀ ਜਿਆਦਾ ਵੱਧ ਗਈ ਹੈ ਕਿ ਇਹਨਾਂ ... Read Full Story
|
ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਫਗਵਾੜਾ, 5 ਫਰਵਰੀ (ਪੱਤਰ ਪ੍ਰੇਰਕ)-ਉ¤ਘੇ ਸਿੱਖਿਆ ਸ਼ਾਸ਼ਤਰੀ ਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਹੋਇਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਨੇ ਲਗਾਈ। ਇਸ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਦੇ ਸੈਂਕੜੇ ਵਿਦਿਆਰਥੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਐਡਵੋਕੇਟ ਭਰਪੂਰ ਸਿੰਘ ਭੋਗਲ, ਅਮਰੀਕ ਸਿੰਘ ਰਾਇਤ, ਗੁਰਮਿੰਦਰ ਸਿੰਘ ... Read Full Story
|
ਸੰਦੇਸ਼ ਗੁਰੂ ਰਵੀਦਾਸ ਜੀ
ਅੱਜ ਅਸੀਂ ਗੁਰੂ ਰਵੀਦਾਸ ਜੀ ਦਾ 633 ਵਾਂ ਜਨਮ ਦਿਹਾੜਾ ਮਨਾ ਰਹੇ ਹਾਂ।ਐਨੇ ਸਾਲ ਬੀਤ ਜਾਣ ਦੇ ਬਾਅਦ ਵੀ ਅਸੀਂ ਗੁਰੂ ਰਵੀਦਾਸ ਜੀ ਦੀ ਬਾਣੀ ਦੀ ਅਸਲ ਵਿਆਖਿਆ ਸਮਝਣ ਦੀ ਕੋਸ਼ਿਸ਼ਿ ਨਹੀਂ ਕੀਤੀ। ਕਿਤੇ ਐਸਾ ਤਾਂ ਨਹੀਂ ਕੇ ਅਸੀਂ ਜਨਮ ਦਿਨ ਮਨਾਉਣ ਤੱਕ ਹੀ ਸੀਮਤ ਰਹਿ ਗਏ ਹਾਂ? ਕਾਫੀ ਹਦ ਤੱਕ ਇਹ ਗੱਲ ਸਹੀ ਮਹਿਸੂਸ ਵੀ ਹੁੰਦੀ ਹੈ। ਜੇ ਕਰ ਅਸੀਂ ਉਹਨਾਂ ਦੀ ਵਾਣੀ ਦੀ ਅਸਲ ਗੱਲ ਨੂੰ ਫੜਿਆ ਹੁੰਦਾ ਤਾਂ ਸਾਡੀ ਦਸ਼ਾ ਕੁਝ ਹੋਰ ਹੁੰਦੀ।
ਗੁਰੂ ਰਵੀਦਾਸ ਜੀ ਨੇ ਭਗਵਾਨ ਬੁੱਧ ਦੀ ਵਾਣੀ ਤੇ ਚੱਲਦਿਆਂ ਉਸੇ ਗੱਲ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਿਉਕਿ ਬੁੱਧ ਧਰਮ ਕਈ ਅਵਸਥਾਵਾਂ ਵਿੱਚੋਂ ਦੀ ਹੋ ਕੇ ਲੰਘਿਆ- ... Read Full Story
|
ਸਿੱਖਿਆ ਬੋਰਡ ਦੀ ਡਾਇਰੀ ’ਚ ਛਪੇ ਕੈਲੰਡਰ ’ਚੋਂ ਅਪ੍ਰੈਲ ਮਹੀਨਾ ਗਾਇਬ
ਮੁਹਾਲੀ, 19 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2010 ਦੀ ਰਿਲੀਜ਼ ਕੀਤੀ ਗਈ ਡਾਇਰੀ ਵਿਚ ਸਾਲ 2010 ਦਾ ਕੈਲੰਡਰ ’ਚੋਂ ਅਪ੍ਰੈਲ ਮਹੀਨਾ ਗਾਇਬ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲ 2009 ਵਿਚ ਰਿਲੀਜ਼ ਕੀਤਾ ਗਿਆ ਕੈਲੰਡਰ ਵਿਚ ਵੀ ਮਿਤੀਆਂ ਦੀ ਗਲਤੀ ਦਰਸਾਈ ਗਈ ਸੀ ਜਿਸ ਨੂੰ ਬਾਅਦ ਵਿਚ ਠੀਕ ਕਰਵਾਇਆ ਗਿਆ। ਸਿੱਖਿਆ ਬੋਰਡ ਵਲੋਂ ਸਾਲ 2010 ਦੀ ਛਪਾਈ ਗਈ ਡਾਇਰੀ ਵਿਚ ਜੋ 2010 ਦਾ ਕੈਲੰਡਰ ਛਾਪਿਆ ਗਿਆ ਹੈ ਉਸ ਵਿਚ ਅਪ੍ਰੈਲ ਮਹੀਨਾ ਗਾਇਬ ਹੈ ਅਤੇ ਜਨਵਰੀ, ਫਰਵਰੀ ਤੇ ਮਾਰਚ ਮਹੀਨਿਆਂ ਦੀਆਂ ਤਾਰੀਕਾਂ ਵਿਚ ਵੀ ਵੱਡਾ ਫਰਕ ... Read Full Story
|
ਪੰਜਵੀਂ ਜਮਾਤ ਦੀ ਪ੍ਰੀਖਿਆ ਸਬੰਧੀ ਭੰਬਲਭੂਸਾ
ਨਕੋਦਰ, 10 ਜਨਵਰੀ (ਗੁਰਦੀਪ ਸਿੰਘ/ਤਰਲੋਕ)-ਸਥਾਨਕ ਪ੍ਰਾਈਵੇਟ ਸਕੂਲਾਂ ਦੀ ਪੰਜਵੀਂ ਜਮਾਤ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਇਸ ਸਾਲ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਬਾਰੇ ਕੋਈ ਸਪੱਸ਼ਟ ਐਲਾਨ ਪੰਜਾਬ ਸਰਕਾਰ/ਸਿੱਖਿਆ ਵਿਭਾਗ ਨਾ ਕਰਨ ਦੀ ਵਜ੍ਹਾ ਨਾਲ ਪ੍ਰੇਸ਼ਾਨ ਹੈ। ਉਹ ਸਥਾਨਕ ਬੀ. ਪੀ. ਓ. ਤੋਂ ਪੁੱਛਦੇ ਹਨ ਤਾਂ ਇਹੋ ਉ¤ਤਰ ਮਿਲਦਾ ਹੈ, ਅਜੇ ਉਪਰੋਂ ਕੋਈ ਚਿੱਠੀ ਨਹੀਂ ਆਈ ਅਤੇ ਇਹੋ ਉ¤ਤਰ ਸੰਬੰਧਿਤ ਸਕੂਲਾਂ ਦੇ ਪ੍ਰਬੰਧਕਾਂ ਨੂੰ ਡੀ. ਈ. ਓ. ਪ੍ਰਾਇਮਰੀ ਦੇ ਦਫਤਰ ’ਚੋਂ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਸਿੱਖਿਆ ਵਿਭਾਗ ਨੇ ਕਿਹਾ ਸੀ, ਕਿ ਸੰਬੰਧਿਤ ਵਿਦਿਆਰਥੀ ਅਜੇ ਇਮਤਿਹਾਨਾਂ ਦੀ ਫੀਸ ... Read Full Story
|
ਸਿੱਖਿਆ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ’ਤੇ ਮਾਪਿਆਂ ’ਚ ਭਾਰੀ ਰੋਸ
ਭੁਲੱਥ, 2 ਜਨਵਰੀ (ਸਹਿਗਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਪਿਛਲੇ ਸੈਸ਼ਨ ਸਾਲ 2008-09 ਦੌਰਾਨ ਦਸਵੀਂ ਦੀ ਪ੍ਰੀਖਿਆ ਦੇ ਪੇਪਰ ਦਿੱਤੇ ਵਿਦਿਆਰਥੀਆਂ ਨੂੰ ਅਜੇ ਤੱਕ ਪਾਸ ਹੋਣ ਦਾ ਸਰਟੀਫਿਕੇਟ ਜਾਰੀ ਨਾ ਕਰਨ ਦੇ ਕਾਰਨ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ।
ਇਸ ਸਬੰਧ ਵਿਚ ਪਿਛਲੇ ਸੈਸ਼ਨ ਦੇ ਵਿਦਿਆਰਥੀ ਮਨਿੰਦਰ ਸਿੰਘ ਰੋਲ ਨੰਬਰ 416458 ਦੇ ਪਿਤਾ ਲਖਵਿੰਦਰ ਸਿੰਘ ਨੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਕ ਪੱਤਰ ਲਿਖ ਕੇ ਵਿਦਿਆਰਥੀਆਂ ਦੇ ਸਰਟੀਫਿਕੇਟ ਜਾਰੀ ਕਰਨ ਬਾਰੇ ਮੰਗ ਕੀਤੀ ਹੈ।
ਇਸ ਸਬੰਧ ਵਿਚ ... Read Full Story
|
ਸਿੱਖਿਆ ਵਿਭਾਗ ਦੇ ਲੰਬੀ ਠਹਿਰ ਵਾਲੇ ਅਧਿਆਪਕ ਇਧਰੋਂ-ਓਧਰ
ਜਗਰਾਉਂ, 28 ਦਸੰਬਰ (ਜੋਗਿੰਦਰ ਸਿੰਘ)-ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ’ਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚੋਂ ਲੰਬੀ ਠਹਿਰ ਵਾਲੇ ਅਧਿਆਪਕਾਂ ਨੂੰ ਦੂਰੀ ’ਤੇ ਪੈਂਦੇ ਖਾਲੀ ਅਸਾਮੀਆਂ ਵਾਲੇ ਸਕੂਲਾਂ ’ਚ ਭੇਜਣ ਨਾਲ ਅਧਿਆਪਕ ਵਰਗ ’ਚ ਭਾਜੜ ਪੈ ਗਈ ਹੈ।
ਜਾਣਕਾਰੀ ਇਸ ਹੁਕਮ ਅਧੀਨ ਪ੍ਰਾਇਮਰੀ ਸਕੂਲਾਂ ’ਚੋਂ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਪੇਂਡੂ ਖੇਤਰ ਦੇ ਸਕੂਲਾਂ ’ਚੋਂ ਚੁੱਕ ਕੇ ਜਿਥੇ ਸ਼ਹਿਰੀ ਸਕੂਲਾਂ ’ਚ ਖਾਲੀ ਅਸਾਮੀਆਂ ’ਤੇ ਤਾਇਨਾਤ ਕੀਤਾ ਗਿਆ ਹੈ, ਉਥੇ ਬਹੁਤ ਸਾਰੇ ਅਧਿਆਪਕਾਂ ਨੂੰ ਪੇਂਡੂ ਇਲਾਕੇ ’ਚ ਹੀ ਇਕ ਬਲਾਕ ’ਚੋਂ ਬਦਲਕੇ ਦੂਸਰੇ ਬਲਾਕ ਦੇ ਸਕੂਲਾਂ ... Read Full Story
|
ਸ਼ੰਕਰ ’ਚ ਬਣੇਗਾ ਆਧੁਨਿਕ ਸਹੂਲਤਾਂ ਵਾਲਾ ਨਰਸਿੰਗ ਕਾਲਜ
ਨਕੋਦਰ, 27 ਦਸੰਬਰ (ਤਰਲੋਕ)- ਨਕੋਦਰ ਖੇਤਰ ਦੇ ਸ਼ੰਕਰ ਪਿੰਡ ਵਿੱਚ ਲੜਕੀਆਂ ਅਤੇ ਲੜਕਿਆਂ ਨੂੰ ਜੀ. ਐ¤ਨ. ਐ¤ਮ. ਅਤੇ ਬੀ. ਐ¤ਸ. ਸੀ. (ਨਰਸਿੰਗ) ਦੀ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ‘ਯੂਨੀਵਰਸਲ ਕਾਲਜ ਆਫ਼ ਨਰਸਿੰਗ’ ਦਾ ਨੀਂਹ ਪੱਥਰ ਮੁੱਖ ਮਹਿਮਾਨ ਚੀਫ਼ ਮੈਡੀਕਲ ਅਫਸਰ ਨਗਰ ਨਿਗਮ ਦਿੱਲੀ ਸ਼੍ਰੀ ਨਰਿੰਦਰ ਕੁਮਾਰ ਮੀਨਾ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਟਰੱਸਟ ਦੇ ਚੇਅਰਮੈਨ ਸ਼੍ਰੀ ਜੋਗਾ ਸਿੰਘ ਤੇ ਪ੍ਰਧਾਨ ਸ਼੍ਰੀ ਸਰੂਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨਰਸਿੰਗ ਕਾਲਜ ’ਚ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ... Read Full Story
|
ਕੋਟਕਪੂਰੇ ’ਚ ਖੁੱਲੇਗਾ ਮਾਲਵੇ ਦਾ ਦੂਜਾ ਤਕਨੀਕੀ ਸਿੱਖਿਆ ਕੇਂਦਰ
ਪੰਜਗਰਾਂਈ , 24 ਦਸੰਬਰ (ਪ.ਪ.)- ਮਾਲਵਾ ਇਲਾਕੇ ’ਚ ਦੂਜੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਕੋਟਕਪੂਰੇ ’ਚ ਨਿਰਮਾਣ ਦੀਆਂ ਉਮੀਦਾਂ ਪ੍ਰਵਾਨ ਚੜ੍ਹਦੀਆਂ ਦਿਖਾਈ ਦੇ ਰਹੀਆਂ ਹਨ। ਸਵ. ਗੱਜਣ ਸਿੰਘ ਦੇ ਪਰਿਵਾਰ ਨੇ ਇਸ ਕਾਲਜ ਲਈ ਸਾਢੇ ਪੰਜ ਏਕੜ ਦੇਣ ਦਾ ਵਾਅਦਾ ਕੀਤਾ ਹੈ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਰਾਜ ਸਰਕਾਰ ਨਾਲ ਮਿਲ ਕੇ ਪੰਜਾਬ ’ਚ ਤਿੰਨ ਤਕਨੀਕੀ ਕਾਲਜ ਖੋਲਣ ਦੀ ਮਨਜੂਰੀ ਦਿੱਤੀ ਗਈ ਸੀ। ਇਨਾਂ ’ਚ ਸ਼ਹਿਰ ਬਰੇਟਾ ਜ਼ਿਲ੍ਹਾ ਮਾਨਸਾ, ਪਿੰਡ ਤਖਾਣਬੱਧ ਜ਼ਿਲ੍ਹਾ ਮੁਕਤਸਰ ਅਤੇ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਨਾਮ ਸ਼ਾਮਲ ਸਨ। ਨਵੰਬਰ ... Read Full Story
|
ਸਿੱਖਿਆ ਦੇ ਵਿਕਾਸ ’ਤੇ 60 ਲੱਖ 10 ਹਜ਼ਾਰ ਦੀ ਰਾਸ਼ੀ ਖਰਚ ਦੀ ਪ੍ਰਵਾਨਗੀ
ਜਲੰਧਰ, 8 ਦਸੰਬਰ (ਜਸਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸ: ਅਜੀਤ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿਚ ਜ਼ਿਲ੍ਹੇ ਅੰਦਰ ਸਰਵ ਸਿੱਖਿਆ ਅਭਿਆਨ ਅਧੀਨ ਸਿੱਖਿਆ ਦੇ ਵਿਕਾਸ ਉ¤ਤੇ 60 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧ ਵਿਚ ਸ: ਅਜੀਤ ਸਿੰਘ ਪੰਨੂੰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਰੀ ਕੀਤੀ ਗਈ ਇਸ ਰਾਸ਼ੀ ਵਿਚੋਂ ਬੀ. ਆਰ. ਪੀ. ਦੀ ਸੈਲਰੀ ਲਈ 28 ਲੱਖ 88 ਹਜ਼ਾਰ, ਨਵ-ਨਿਯੁਕਤ 37 ਅਧਿਆਪਕਾਂ ਦੀ ਤਨਖਾਹ ਵਾਸਤੇ 6 ਲੱਖ 500 ਰੁਪਏ, ... Read Full Story
|