ਇੰਟਰਨੈੱਟ 'ਤੇ ਸੈਂਸਰਸ਼ਿਪ ਲਗਾਉਣ ਦਾ ਇਰਾਦਾ ਨਹੀਂ : ਸਿੱਬਲ
ਨਵੀਂ ਦਿੱਲੀ, ਸੂਚਨਾ ਟੈਕਨਾਲੋਜੀ ਅਤੇ ਸੰਚਾਰ ਮੰਤਰੀ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਸਰਕਾਰ ਦਾ ਇਰਾਦਾ ਇੰਟਰਨੈੱਟ 'ਤੇ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਲਗਾਉਣ ਦਾ ਨਹੀਂ ਹੈ ਅਤੇ ਇੰਟਰਨੈੱਟ ਲਈ ਬਣਾਏ ਗਏ ਨਿਯਮਾਂ 'ਤੇ ਸਾਰੇ ਪੱਖਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਿੱਬਲ ਨੇ ਅੱਜ ਰਾਜ ਸਭਾ ਵਿਚ ਸੂਚਨਾ ਟੈਕਨਾਲੋਜੀ ਕਾਨੂੰਨ ਦੇ ਕੁਝ ਨਿਯਮਾਂ ਦੀਆਂ ਧਾਰਾਵਾਂ ਨੂੰ ਰੱਦ ਕਰਨ ਸੰਬੰਧੀ ਮਾਕਪਾ ਦੇ ਪੀ. ਰਾਜੀਵ ਦੇ ਪ੍ਰਸਤਾਵ 'ਤੇ ਹੋਈ ਚਰਚਾ ਦੇ ਜਵਾਬ ਵਿਚ ਇਹ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇੰਟਰਨੈੱਟ 'ਤੇ ਕਿਸੇ ਵੀ ਤਰ੍ਹਾਂ ਦੀ ਸੈਂਸਰਸ਼ਿਪ ਦੇ ਪੱਖ ਵਿਚ ਨਹੀਂ ... Read Full Story
|
ਕਿਤਾਬਾਂ 'ਚ ਸਿਆਸੀ ਨੇਤਾਵਾਂ ਦੇ ਕਾਰਟੂਨਾਂ ਦੀ ਹੋਵੇਗੀ ਜਾਂਚ : ਸਿੱਬਲ
ਨਵੀਂ ਦਿੱਲੀ, ਸਰਕਾਰ ਨੇ ਐੱਨ. ਸੀ.ਈ.ਆਰ.ਟੀ. ਦੀਆਂ ਕਿਤਾਬਾਂ ਵਿਚ ਸਿਆਸੀ ਨੇਤਾਵਾਂ ਦੇ ਕਾਰਟੂਨਾਂ ਨੂੰ ਸ਼ਾਮਲ ਕੀਤੇ ਜਾਣ 'ਤੇ ਭੜਕੇ ਸੰਸਦ ਮੈਂਬਰਾਂ ਨੂੰ ਅੱਜ ਲੋਕ ਸਭਾ ਵਿਚ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਮੁੜ ਅਜਿਹਾ ਹੋਣ ਤੋਂ ਰੋਕਣ ਦੇ ਉਪਾਅ ਕੀਤੇ ਜਾਣਗੇ। ਮੈਂਬਰਾਂ ਨੇ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦੇ ਹੋਏ ਕਿਤਾਬਾਂ ਵਿਚ ਇਸ ਤਰ੍ਹਾਂ ਦੀ ਸਮੱਗਰੀ ਸ਼ਾਮਲ ਕੀਤੇ ਜਾਣ ਨੂੰ ਦੇਸ਼ ਦੇ ਸਿਆਸੀ ਤੰਤਰ ਅਤੇ ਸਿਆਸੀ ਨੇਤਾਵਾਂ ਵਿਰੁੱਧ ਸਾਜ਼ਿਸ਼ ਦਾ ਹਿੱਸਾ ਦੱਸਿਆ। ਉਨ੍ਹਾਂ ਇਸ ਲਈ ਸਰਕਾਰ ਨੂੰ ਜ਼ਿੰਮੇਵਰ ਠਹਿਰਾਇਆ ਅਤੇ ਮਨੁੱਖੀ ਵਸੀਲਿਆਂ ... Read Full Story
|
ਅੰਬੇਦਕਰ ਕਾਰਟੂਨ ਵਿਵਾਦ, ਕਪਿਲ ਸਿੱਬਲ ਦਾ ਪੁਤਲਾ ਫੂਕਿਆ
ਅਹਿਮਦਾਬਾਦ, ਡਾ. ਅੰਬੇਦਕਰ ਦੇ ਕਾਰਟੂਨ ਵਾਲੀ ਪੁਸਤਕ ਦੀ ਛਪਾਈ ਨੂੰ ਲੈ ਕੇ ਚੱਲ ਰਿਹਾ ਰੋਸ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਇਥੇ ਗੁਜਰਾਤ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ ਅਤੇ ਕੇਂਦਰੀ ਮਨੁੱਖਾ ਵਿਕਾਸ ਮੰਤਰੀ ਕਪਿਲ ਸਿੱਬਲ ਦਾ ਪੁਤਲਾ ਫੂਕਿਆ। ਵਿਖਾਵਾਕਾਰੀਆਂ ਵਲੋਂ ਕਪਿਲ ਸਿੱਬਲ ਦੇ ਅਸਤੀਫੇ ਦੀ ਮੰਗ ਵੀ ਕੀਤੀ ... Read Full Story
|
ਸ਼੍ਰੀ ਸ਼੍ਰੀ ਰਵੀਸੰਕਰ ਪਾਗਲ ਹੋ ਗਏ ਹਨ : ਸਿੱਬਲ
ਨਵੀ ਦਿੱਲੀ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਗੁਲਾਬੀ ਸ਼ਹਿਰ ਜੈਪੁਰ 'ਚ ਅਪਣੇ ਇਕ ਬਿਆਨ ਦੇ ਬਾਅਦ ਵਿਵਾਦਾਂ 'ਚ ਆ ਗਏ ਹਨ।
ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਸ਼੍ਰੀ ਸ਼੍ਰੀ ਰਵੀਸੰਕਰ ਅਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ।
ਉਧਰ ਭਾਜਪਾ ਨੇ ਵੀ ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ ਦੀ ਅਲੋਚਨਾ ਕੀਤੀ ਹੈ। ਬੀ.ਜੇ.ਪੀ. ਦੇ ਬੁਲਾਰੇ ਸੈਯਦ ਸ਼ਾਹਨਵਾਜ ਹੁਸੈਨ ਨੇ ਵੀ ਕਿਹਾ ਕਿ ਗਰੀਬ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜਦੇ ਹਨ। ਸਰਕਾਰੀ ਸਕੂਲ ਦੇਸ਼ ਦੀ ਨੀਂਹ ਹਨ। ਇਨ੍ਹਾਂ ... Read Full Story
|
4ਜੀ ਸਪੈਕਟ੍ਰਮ ਦੀ ਬੋਲੀ ਇਸੇ ਸਾਲ: ਸਿੱਬਲ
ਬਾਰਸੀਲੋਨਾ, ਭਾਰਤ ਵੱਲੋਂ ਚੌਥੀ ਪੀੜ੍ਹੀ (4ਜੀ) ਦੀਆਂ ਮੋਬਾਈਲ ਸੇਵਾਵਾਂ ਲਈ ਬੋਲੀ ਇਸ ਸਾਲ ਦੇ ਅਖੀਰ ’ਚ ਕੀਤੀ ਜਾਏਗੀ। ਇਸ ਤੋਂ ਇਲਾਵਾ 2ਜੀ ਸੇਵਾਵਾਂ ਲਈ ਰੇਡੀਓ ਤਰੰਗਾਂ ਵੇਚਣ ਦੀਆਂ ਯੋਜਨਾਵਾਂ ਨੂੰ ਵੀ ਅੰਤਿਮ ਰੂਪ ਦੇ ਲਿਆ ਜਾਏਗਾ। ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਇਹ ਜਾਣਕਾਰੀ ਦਿੱਤੀ। ਮੋਬਾਈਲ ਵਰਲਡ ਕਾਂਗਰਸ ’ਚ ਉਨ੍ਹਾਂ ਦੇ ਮੰਤਰਾਲੇ ਵੱਲੋਂ ਕਰਾਏ ਗਏ ਇੰਡੀਆ ਡੇਅ ਸਮਾਗਮ ਵਿਚ ਸ੍ਰੀ ਸਿੱਬਲ ਨੇ ਕਿਹਾ ਕਿ ਸਾਲ ਦੇ ਅਖੀਰ ’ਚ ਭਾਰਤ 4ਜੀ ਸਪੈਕਟ੍ਰਮ ਦੀ ਨਿਲਾਮੀ ਕਰੇਗਾ। ਉਨ੍ਹਾਂ ਦੱਸਿਆ ਕਿ ਰੱਖਿਆ ਸੇਵਾਵਾਂ ਤੋਂ ਰਿਲੀਜ਼ ਹੋਣ ਮਗਰੋਂ ਤੇ 2ਜੀ ਸਪੈਕਟ੍ਰਮ ਵੰਡ ਮਾਮਲੇ ’ਚ ... Read Full Story
|
ਸੋਸ਼ਲ ਮੀਡੀਆ ਨੂੰ ਵੀ ਪਾਈ ਜਾਵੇ ਨਕੇਲ: ਸਿੱਬਲ
ਨਵੀਂ ਦਿੱਲੀ, ਕੇਂਦਰੀ ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਵਿਰੋਧੀ ਨਹੀਂ ਹਨ ਪਰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੀ ਤਰ੍ਹਾਂ ਇੰਟਰਨੈੱਟ ’ਤੇ ਵੀ ਨਿਯਮ ਤੇ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਹਨ।
ਇਹ ਵਿਚਾਰ ਸ੍ਰੀ ਸਿੱਬਲ ਨੇ ਬੀਤੀ ਸ਼ਾਮ ਇੱਥੇ ਆਪਣੀ ਕਵਿਤਾ ਦੀ ਨਵੀਂ ਕਿਤਾਬ ਰਿਲੀਜ਼ ਕਰਦਿਆਂ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਮੀਡੀਆ ਵੱਲੋਂ ਸ੍ਰੀ ਸਿੱਬਲ ਨੂੰ ‘ਸੋਸ਼ਲ ਮੀਡੀਆ ਦਾ ਦੁਸ਼ਮਣ’ ਹੋਣ ਦਾ ਲੇਬਲ ਦਿੱਤਾ ਗਿਆ ਹੈ। ਸ੍ਰੀ ਸਿੱਬਲ ਨੇ ਕਿਹਾ, ‘‘ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲੋਂ ਸੋਸ਼ਲ ਮੀਡੀਆ ਵੱਧ ਅਧਿਕਾਰਾਂ ਦੀ ... Read Full Story
|
ਲਾਇਸੈਂਸ ਨਾਲ ਸਪੈਕਟਰਮ ਨਹੀਂ, ਭਾਈਵਾਲੀ ਦੀ ਆਗਿਆ
ਕਾਲ ਦਰਾਂ ਵਧਣ ਦੇ ਡਰ ਨੂੰ ਕੀਤਾ ਰੱਦ
ਨਵੀਂ ਦਿੱਲੀ, ਸਰਕਾਰ ਨੇ ਦੂਰਸੰਚਾਰ ਲਾਇਸੈਂਸ ਨੂੰ ਸਪੈਕਟਰਮ ਤੋਂ ਵੱਖ ਕਰਨ, ਇਕ ਹੀ ਲਾਇਸੈਂਸ ਸੇਵਾ ਖੇਤਰ ਵਿਚ ਸਪੈਕਟਰਮ ਦੀ ਭਾਈਵਾਲੀ ਦੀ ਆਗਿਆ ਦੇਣ ਅਤੇ ਭਵਿੱਖ ਵਿਚ ਸਭ ਲਾਇਸੈਂਸਾਂ ਨੂੰ ਏਕੀਕ੍ਰਿਤ ਲਾਇਸੈਂਸ ਪ੍ਰਬੰਧਾਂ ਅਧੀਨ ਲਿਆਉਣ ਦਾ ਐਲਾਨ ਕੀਤਾ ਹੈ।
ਕੇਂਦਰੀ ਸੂਚਨਾ ਤੇ ਟੈਕਨਾਲੋਜੀ ਮੰਤਰੀ ਕਪਿਲ ਸਿੱਬਲ ਨੇ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਹੀ ਸੇਵਾ ਖੇਤਰ ਵਿਚ ਸੈਲੂਲਰ ਮੋਬਾਈਲ ਟੈਲੀਫੋਨ ਸਰਵਿਸ ਅਤੇ ਯੂਨੀਵਰਸਲ ਐਕਸੈੱਸ ਸਰਵਿਸ ਲਾਇਸੈਂਸ ਦੇ ਰਲੇਵੇਂ ਲਈ ਖਪਤਕਾਰ ਸੰਸਥਾ ਅਤੇ ਆਪਰੇਟਰ ਦੇ ... Read Full Story
|
ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਦੀ ਯੋਜਨਾ ਨਹੀਂ- ਸਿੱਬਲ
ਮੁੰਬਈ, ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਕਪਿਲ ਸਿੱਬਲ ਨੇ ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਪਰ ਕਿਹਾ ਕਿ ਕੰਪਨੀਆਂ ਲਈ ਇੱਥੋਂ ਦੇ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਹੈ। ਅਦਾਲਤ ਨੇ ਫੇਸਬੁੱਕ, ਟਵਿੱਟਰ, ਗੂਗਲ ਇੰਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੋਂ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਲਈ ਕਿਹਾ ਸੀ। ਸੋਸ਼ਲ ਮੀਡੀਆ ਸੰਗਠਨਾਂ ਦੁਆਰਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਿਲਸਿਲੇ 'ਚ ਸਿੱਬਲ ਨੇ ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਦੀ ਪਹਿਲ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਆਇਆ ਸੀ। ਸਿੱਬਲ ਨੇ ... Read Full Story
|
ਸੋਸ਼ਲ ਮੀਡੀਆ ਨੂੰ ਪਾਬੰਦੀਸ਼ੁਦਾ ਕਰਨ ਦੀ ਯੋਜਨਾ ਨਹੀਂ : ਸਿੱਬਲ
ਮੁੰਬਈ, ਕੇਂਦਰੀ ਦੂਰਸੰਚਾਰ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਕਪਿਲ ਸਿੱਬਲ ਨੇ ਸੋਸ਼ਲ ਮੀਡੀਆ ਨੂੰ ਪਾਬੰਦੀਸ਼ੁਦਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਅੱਜ ਇਨਕਾਰ ਕੀਤਾ ਪਰ ਕਿਹਾ ਕਿ ਕੰਪਨੀਆਂ ਨੂੰ ਇਥੋਂ ਦੇ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਹੈ। ਸਿੱਬਲ ਦੀ ਟਿੱਪਣੀ ਦਿੱਲੀ ਦੀ ਇਕ ਅਦਾਲਤ ਦੇ ਹੁਕਮ ਦੇ ਸੰਦਰਭ 'ਚ ਆਈ ਹੈ। ਅਦਾਲਤ ਨੇ ਫੇਸਬੁੱਕ, ਟਵਿਟਰ, ਗੂਗਲ ਇੰਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੋਂ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਲਈ ਕਿਹਾ ਸੀ। ਸੋਸ਼ਲ ਮੀਡੀਆ ਸੰਗਠਨਾਂ ਵਲੋਂ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਸਿਲਸਿਲੇ 'ਚ ਸਿੱਬਲ ਨੇ ਸੋਸ਼ਲ ਮੀਡੀਆ 'ਤੇ ਪਾਬੰਦੀ ... Read Full Story
|
ਯੂ. ਪੀ. ਦੀਆਂ ਚੋਣ ਧਾਂਦਲੀਆਂ ਵੱਲ ਚੋਣ ਕਮਿਸ਼ਨ ਕਿਉਂ ਨਹੀਂ ਦਿੰਦਾ ਧਿਆਨ : ਸਿੱਬਲ
ਕਾਨਪੁਰ, ਉੱਤਰ ਪ੍ਰਦੇਸ਼ ਦੇ ਚੋਣ ਮਾਹੌਲ 'ਚ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਉਥੇ ਵਿਵਾਦ ਦਰਮਿਆਨ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਮੰਤਰੀ ਕਪਿਲ ਸਿੱਬਲ ਨੇ ਐਤਵਾਰ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮਾਇਆਵਤੀ ਸਰਕਾਰ ਨੌਕਰਸ਼ਾਹੀ ਦੀ ਦੁਰਵਰਤੋਂ ਕਿਸ ਹੱਦ ਕਰ ਰਹੀ ਹੈ।
ਬਟਲਾ ਹਾਊਸ ਕਾਂਡ 'ਤੇ ਕਾਂਗਰਸ ਦੇ ਮੰਤਰੀਆਂ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਵੱਖ-ਵੱਖ ਬਿਆਨਬਾਜ਼ੀ 'ਤੇ ਸਿੱਬਲ ਨੇ ਕਿਹਾ ਕਿ ਕਿਸੇ ਮੰਤਰੀ ਦੇ ਬਿਆਨ 'ਤੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਪਰ ਇੰਨਾ ਜ਼ਰੂਰ ਕਹਿਣਾ ... Read Full Story
|
2 ਜੀ ਮਾਮਲੇ 'ਚ ਪ੍ਰਧਾਨ ਮੰਤਰੀ ਨੇ ਬੁਲਾਈ ਅਹਿਮ ਬੈਠਕ
ਨਵੀਂ ਦਿੱਲੀ, 2 ਜੀ ਦੇ 122 ਲਾਇਸੰਸ ਰੱਦ ਹੋਣ ਤੋਂ ਬਾਅਦ ਕੀ ਕਰੇਗੀ ਸਰਕਾਰ? ਕੀ ਸਾਡੇ ਅਤੇ ਸਾਡੇ ਮੋਬਾਇਲ ਬਿੱਲ ਵਧਣਗੇ? ਜਾਂ ਫਿਰ ਸਰਕਾਰ ਕੋਈ ਉਪਾਅ ਕੱਢੇਗੀ? ਆਮ ਜਨਤਾ ਦੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਮਿਲ ਸਕਦੇ ਹਨ। 2-ਜੀ ਲਾਇਸੰਸ ਮਾਮਲੇ 'ਤੇ ਸਰਕਾਰ ਨੂੰ ਸੁਪਰੀਮ ਕੋਰਟ ਦੀ ਸਖਤ ਫਟਕਾਰ ਅਤੇ 122 ਲਾਇਸੰਸ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਇਕ ਅਹਿਮ ਬੈਠਕ ਕਰਨ ਵਾਲੇ ਹਨ। ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਕਪਿਲ ਸਿੱਬਲ ਨਾਲ ਅੱਜ ਹੋਣ ਵਾਲੀ ਇਸ ਬੈਠਕ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟੈਲੀਕਾਮ ਸੈਕਟਰ ਲਈ ਨਵੀਂ ਰਣਨੀਤੀ ਅਤੇ ਅੱਗੇ ਦੇ ਬਦਲਾਂ ... Read Full Story
|
ਤਰੰਗਾਂ ਛੱਡਣ ਬਾਰੇ ਨਿਯਮਾਂ ਦਾ ਰੀਵਿਊ ਸਬੂਤ ਮਿਲਣ ’ਤੇ ਹੀ: ਸਿੱਬਲ
ਨਵੀਂ ਦਿੱਲੀ, ਮੋਬਾਈਲ ਫੋਨਾਂ ਤੇ ਟਾਵਰਾਂ ਵਿੱਚੋਂ ਨਿਕਲਦੀਆਂ ਤਰੰਗਾਂ ਬਾਰੇ ਦਿਸ਼ਾ-ਨਿਰਦੇਸ਼ਾਂ ਸਬੰਧੀ ਨੋਟੀਫਿਕੇਸ਼ਨ ’ਤੇ ਸਰਕਾਰ ਮਾਹਿਰਾਂ ਨਾਲ ਤਾਂ ਹੀ ਵਿਚਾਰ ਕਰਨ ਬਾਰੇ ਸੋਚੇਗੀ ਜੇਕਰ ਇਹ ਸਿੱਧ ਕਰਨ ਲਈ ਪੁਖਤਾ ਸਬੂਤ ਹੋਣਗੇ ਕਿ ਤੈਅ ਕੀਤੇ ਗਏ ਨਿਯਮ ਸਹੀ ਨਹੀਂ ਹਨ। ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਐਸੋਚੈਮ ਦੀ ਕੌਮਾਂਤਰੀ ਸਿਹਤ ਕਾਨਫਰੰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਸਰੋਕਾਰ ਹੈ ਤਾਂ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਕਿਉਂ ਕਹਿਣਾ ... Read Full Story
|
ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰੇਗੀ: ਸਿੱਬਲ
ਨਵੀਂ ਦਿੱਲੀ, ਸੁਪਰੀਮ ਕੋਰਟ ਵੱਲੋਂ 2ਜੀ ਸਪੈਕਟ੍ਰਮ ਦੇ ਲਾਇਸੈਂਸ ਰੱਦ ਕਰਨ ਦੇ ਫੈਸਲੇ ਨਾਲ ਸਰਕਾਰ ’ਤੇ ਕੋਈ ਦੋਸ਼ ਨਹੀਂ ਲੱਗੇ। ਇਹ ਪ੍ਰਗਟਾਵਾ ਕਰਦਿਆਂ ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਟਰਾਈ ਵੱਲੋਂ ਸਿਫਾਰਸ਼ਾਂ ਜਾਰੀ ਕਰਨ ਮਗਰੋਂ ਸਰਕਾਰ ਇਸ ਮੁੱਦੇ ’ਤੇ ਅੱਗੇ ਵਧੇਗੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਕੁਝ ਦੇਰ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਿੱਬਲ ਨੇ ਕਿਹਾ, ‘‘ਸੁਪਰੀਮ ਕੋਰਟ ਦੇ ਫੈਸਲੇ ਵਿੱਚ ਪ੍ਰਧਾਨ ਮੰਤਰੀ ਜਾਂ ਤਤਕਾਲੀ ਵਿੱਤ ਮੰਤਰੀ (ਪੀ. ਚਿਦੰਬਰਮ) ’ਤੇ ਕੋਈ ਦੋਸ਼ ਆਰੋਪਣ ਨਹੀਂ ਹੋਏ ਹਨ। ਜੇਕਰ ਦੋਸ਼ ਲੱਗੇ ਹਨ ਤਾਂ ਉਹ ਐਨ.ਡੀ.ਏ. ਸਰਕਾਰ ... Read Full Story
|
ਸਿੱਬਲ ਨੇ ਮਿਡ ਡੇ ਮੀਲ ਸਕੀਮ ਦੀ ਵੈੱਬਸਾਈਟ ਸ਼ੁਰੂ ਕੀਤੀ
ਨਵੀਂ ਦਿੱਲੀ, ਸਕੂਲੀ ਬੱਚਿਆਂ ਲਈ ਕੇਂਦਰ ਦੀ ਮੁਖ ਮਿਡ ਡੇ ਮੀਲ ਸਕੀਮ ਦੇ ਅਮਲ ਵਿਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਕੇਂਦਰੀ ਮਨੁੱਖੀ ਸਰੋਤ ਮੰਤਰਾਲਾ ਨੇ ਅੱਜ ਇਕ ਵੈੱਬਸਾਈਟ ਸ਼ੁਰੂ ਕੀਤੀ ਹੈ ਜਿਸ ਨਾਲ ਮਾਪਿਆਂ, ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਸਮੀਖਿਅਕਾਂ ਨੂੰ ਸਕੀਮ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਬੱਚਿਆਂ ਨੂੰ ਸਕੂਲ ਵੱਲ ਆਕਰਸ਼ਤ ਕਰਨ ਵਾਲੀ ਦੁਨੀਆ ਦੀ ਦੁਪਹਿਰ ਦੇ ਖਾਣੇ ਦੀ ਇਸ ਸਭ ਤੋਂ ਵੱਡੀ ਸਕੀਮ ਵਿਚ ਭਾਰੀ ਬੇਨਿਯਮੀਆਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ... Read Full Story
|
ਛੋਟਾ ਕੰਪਿਊਟਰ ‘ਆਕਾਸ਼-2′ ਅਪਰੈਲ ਵਿੱਚ
ਨਵੀਂ ਦਿੱਲੀ, ਛੋਟੇ ਕੰਪਿਊਟਰ ‘ਆਕਾਸ਼’ ਤੋਂ ਬਾਅਦ ਹੁਣ ਸਰਕਾਰ ‘ਆਕਾਸ਼-2′ ਨੂੰ ਪੇਸ਼ ਕਰਨ ਜਾ ਰਹੀ ਹੈ ਤੇ ਅਪਰੈਲ ਮਹੀਨੇ ਤਕ ਇਸ ਦੇ ਉਪਲਬਧ ਹੋਣ ਦੀ ਉਮੀਦ ਹੈ। ਮਨੁੱਖੀ ਸੋਮੇ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਆਕਾਸ਼-2 ਦੀਆਂ ਖੂਬੀਆਂ ਵਧਾਉਣ ਲਈ ਆਈ.ਆਈ.ਟੀ. ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ ... Read Full Story
|
ਫੇਸਬੁੱਕ 'ਤੇ ਸੈਂਸਰ ਕਿਉਂ
ਜਦੋਂ ਤੋਂ ਦੂਰਸੰਚਾਰ ਮੰਤਰੀ ਕਪਿਲ ਸਿੱਬਲ ਨੇ ਫੇਸਬੁੱਕ 'ਤੇ ਸੈਂਸਰ ਲਗਾਉਣ ਦੀ ਗੱਲ ਕਹੀ ਹੈ, ਉਦੋਂ ਤੋਂ ਇੰਟਰਨੈੱਟ ਨਾਲ ਜੁੜੇ ਦੇਸ਼ ਦੇ ਕਰੋੜਾਂ ਲੋਕਾਂ 'ਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਕਪਿਲ ਸਿੱਬਲ ਨੇ ਇਸ ਤੋਂ ਪਹਿਲਾਂ ਇੰਟਰਨੈੱਟ ਕੰਪਨੀਆਂ ਦੇ ਮਾਲਕਾਂ ਨਾਲ ਗੱਲ ਕੀਤੀ ਸੀ। ਸਰਕਾਰ ਨੇ ਗੂਗਲ, ਯਾਹੂ, ਮਾਈਕ੍ਰੋਸਾਫਟ ਤੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਆਪਣੀਆਂ ਇਨ੍ਹਾਂ ਸਾਈਟਾਂ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੁਹੰਮਦ ਸਾਹਿਬ ਨਾਲ ਜੁੜੀ ਅਪਮਾਨਜਨਕ, ਭਰਮਾਊ ਤੇ ਭੜਕਾਊ ਸਮੱਗਰੀ ਹਟਾਉਣ ਪਰ ਅਧਿਕਾਰੀਆਂ ... Read Full Story
|
ਚਿਦੰਬਰਮ ਦਾ ਘੋਟਾਲੇ 'ਚ ਕੋਈ ਹੱਥ ਨਹੀਂ : ਸਿੱਬਲ
ਨਵੀਂ ਦਿੱਲੀ, ਵਿਰੋਧੀ ਧਿਰ ਦੇ ਲਗਾਤਾਰ ਹਮਲਿਆਂ ਤੋਂ ਪ੍ਰੇਸ਼ਾਨ ਸਰਕਾਰ ਹੁਣ ਖੁੱਲ੍ਹ ਕੇ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਬਚਾਅ 'ਚ ਉਤਰ ਆਈ ਹੈ। ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਚਿਦੰਬਰਮ ਦੀ ਟੈਲੀਕਾਮ ਘੋਟਾਲੇ 'ਚ ਕੋਈ ਭੂਮਿਕਾ ਨਹੀਂ ਹੈ।
ਸਿੱਬਲ ਨੇ ਕਿਹਾ ਕਿ ਟੀ ਜੂ ਸਪੈਕਟ੍ਰਮ ਲਾਇਸੰਸ ਪੂਰੀ ਤਰ੍ਹਾਂ ਟ੍ਰਾਈ ਦੀਆਂ ਸਿਫਾਰਸ਼ਾਂ ਤਹਿਤ ਪਹਿਲੇ ਆਓ, ਪਹਿਲਾਂ ਪਾਓ ਨਿਯਮ ਨਾਲ ਵੰਡੇ ਗਏ ਸਨ। ਸਿੱਬਲ ਨੇ ਕਿਹਾ ਕਿ ਵਿਰੋਧੀ ਧਿਰ ਚਿਦੰਬਰਮ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਟੂ ਜੀ ਸਪੈਕਟ੍ਰਮ ਦੇ ਸਿਲਸਿਲੇ 'ਚ ਚਿਦੰਬਰਮ ਅਤੇ ਰਾਜਾ ਦੀ ਕੋਈ ... Read Full Story
|
ਇੰਟਰਨੈੱਟ 'ਤੇ ਪਈਆਂ ਭੱਦੀਆਂ ਟਿੱਪਣੀਆਂ 'ਤੇ ਭੜਕੇ ਕਪਿਲ ਸਿੱਬਲ
ਨਵੀਂ ਦਿੱਲੀ, ਫੇਸਬੁੱਕ, ਗੂਗਲ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਸੋਨੀਆ ਤੇ ਮਨਮੋਹਨ ਸਿੰਘ ਖਿਲਾਫ ਕੀਤੀ ਗਈ ਟਿੱਪਣੀਆਂ ਨਾਲ ਸੰਚਾਰ ਮੰਤਰੀ ਕਪਿਲ ਸਿੱਬਲ ਪ੍ਰੇਸ਼ਾਨ ਹਨ। ਆਲਾ ਕਮਾਨ ਨੂੰ ਖੁਸ਼ ਕਰਨ ਲਈ ਸਿੱਬਲ ਨੇ ਸਾਈਟਸ ਦੇ ਪ੍ਰਤੀਨਿਧੀਆਂ ਨੂੰ ਬੁਲਾ ਕੇ ਇਸ 'ਤੇ ਇਤਰਾਜ਼ ਜਤਾਇਆ।
ਸੂਤਰਾਂ ਮੁਤਾਬਕ ਗੂਗਲ, ਮਾਈਕ੍ਰੋਸਾਫਟ, ਫੇਸਬੁੱਕ ਅਤੇ ਯਾਹੂ ਦੇ ਪ੍ਰਤੀਨਿਧੀਆਂ ਨੇ ਕਾਂਟੈਂਟ ਨੂੰ ਲੈ ਕੇ ਕੁਝ ਕਰ ਪਾਉਣ 'ਚ ਅਸਮਰਥਤਾ ਜਤਾਈ। ਸਾਈਟਸ ਦੇ ਇਸ ਰਵੱਈਏ 'ਤੇ ਸਿੱਬਲ ਖੁਸ਼ ਨਹੀਂ ਹਨ।
ਜ਼ਿਕਰਯੋਗ ਹੈ ਕਿ ਸਿੱਬਲ ਨੇ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਪ੍ਰਧਾਨ ਮੰਤਰੀ ਅਤੇ ਸੋਨੀਆ ... Read Full Story
|
ਸੰਸਦ 'ਚ ਹੰਗਾਮੇ ਲਈ ਸਿੱਬਲ ਨੇ ਵਿਰੋਧੀ ਧਿਰ ਨੂੰ ਲਿਆ ਲੰਬੇ ਹੱਥੀਂ
ਨਵੀਂ ਦਿੱਲੀ, ਸੰਚਾਰ ਮੰਤਰੀ ਕਪਿਲ ਸਿੱਬਲ ਨੇ ਸੰਸਦ ਦੇ ਕੰਮਕਾਜ ਵਿਚ ਰੁਕਾਵਟ ਪੈਦਾ ਕਰਨ ਲਈ ਮੰਗਲਵਾਰ ਵਿਰੋਧੀ ਧਿਰ ਨੂੰ ਲੰਬੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਦੀ ਕਾਰਵਾਈ ਦਾ ਸੰਬੰਧ ਲੋਕ ਸੇਵਾ ਨਾਲ ਹੈ। ਇਸ ਨੂੰ ਠੀਕ ਢੰਗ ਨਾਲ ਚਲਾਉਣਾ ਸਭ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਹੈ, ਜੋ ਵੀ ਇਸ ਵਿਚ ਰੁਕਾਵਟ ਪਾਉਂਦਾ ਹੈ ਉਹ ਸੰਸਦ ਮੈਂਬਰ ਵਜੋਂ ਆਪਣੀ ਸਹੁੰ ਦੀ ਉਲੰਘਣਾ ਕਰਦਾ ... Read Full Story
|
ਸਿੱਖਿਆ ਦੇ ਨਾਂ 'ਤੇ ਕਾਰੋਬਾਰ ਦੀ ਆਗਿਆ ਨਹੀਂ
ਵਾਸ਼ਿੰਗਟਨ, ਭਾਰਤ ਵਿਚ ਮਨੁੱਖੀ ਸੋਮਿਆਂ, ਉੱਨਤ ਵਪਾਰਕ ਸਿੱਖਿਆ ਪ੍ਰਣਾਲੀ ਅਤੇ ਕੌਮਾਂਤਰੀ ਪੱਧਰ ਦੇ ਮੂਲ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਭਾਰਤ ਦੇ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਕੌਮਾਂਤਰੀ ਪੱਧਰ 'ਤੇ ਵਿੱਦਿਅਕ ਗਠਜੋੜ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏਗਾ ਕਿ ਸਿੱਖਿਆ ਦੇ ਨਾਂ 'ਤੇ ਕਾਰੋਬਾਰ ਨਾ ਹੋਵੇ ਅਤੇ ਇਨ੍ਹਾਂ ਗਠਜੋੜਾਂ ਦਾ ਰੂਪ ਸਥਾਈ ਹੋਵੇ। ਸਿੱਬਲ ਨੇ ਇਹ ਵਿਚਾਰ ਇਥੇ ਇਕ ਦਿਨਾਂ ਭਾਰਤ-ਅਮਰੀਕਾ ਸਿੱਖਿਆ ਸਿਖਰ ਸੰਮੇਲਨ ਦੀ ਸਮਾਪਤੀ 'ਤੇ ਪ੍ਰਗਟਾਏ, ਜਿਸ ਦੀ ਸਹਿ-ਪ੍ਰਧਾਨਗੀ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ... Read Full Story
|