Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੀਰੀਆ"
ਸੀਰੀਆ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ ਈਰਾਨ : ਰਾਜਨਾਇਕ

ਸੰਯੁਕਤ ਰਾਸ਼ਟਰ, ਈਰਾਨ 'ਤੇ ਸੰਯੁਕਤ ਰਾਸ਼ਟਰ ਰੋਕ 'ਤੇ ਨਜ਼ਰ ਰੱਖ ਰਹੀ ਇੱਕ ਮਾਹਰ ਕਮੇਟੀ ਨੇ ਕਿਹਾ ਹੈ ਕਿ ਈਰਾਨ ਲਗਾਤਾਰ ਹਥਿਆਰਾਂ ਦੀ ਸਪਲਾਈ ਸੀਰਿਆ ਨੂੰ ਕਰ ਰਿਹਾ ਹੈ । ਸੁਰੱਖਿਆ ਪ੍ਰੀਸ਼ਦ ਦੇ ਇੱਕ ਰਾਜਨਾਇਕ ਨੇ ਈਰਾਨ 'ਤੇ ਮਾਹਰ ਕਮੇਟੀ ਦੀ ਰਿਪੋਰਟ ਦੇ ਹਵਾਲੇ ਤੋਂ ਕੱਲ ਕਿਹਾ ਕਿ ਕਮੇਟੀ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਭੇਜੇ ਜਾ ਰਹੇ ਹਥਿਆਰਾਂ ਦੇ ਤਿੰਨ ਗਿਰੋਹਾਂ ਦਾ ਪਤਾ ਲਗਾਇਆ ਹੈ । ਇਸ 'ਚ ਦੋ ਗਰੋਹ ਸੀਰੀਆ ਨੂੰ ਅਤੇ ਇੱਕ ਗਿਰੋਹ ਅਫਗਾਨਿਸਤਾਨ 'ਚ ਤਾਲਿਬਾਨ ਚਰਮਪੰਥੀਆਂ ਲਈ ਭੇਜਿਆ ਜਾ ਰਿਹਾ ਸੀ । ਪਿਛਲੇ ਸਾਲ ਬ੍ਰਿਟੇਨ ਨੇ ਵੀ ਕਿਹਾ ਸੀ ਕਿ ਹਥਿਆਰ ਅਫਗਾਨਿਸਤਾਨ ਵਿੱਚ ...
Read Full Story


ਸੀਰੀਆ 'ਚ ਦੋਹਰੇ ਬੰਬ ਧਮਾਕੇ 'ਚ 40 ਦੀ ਮੌਤ

ਬੈਰੂਤ, ਸੀਰੀਆ 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਹਟਾਉਣ ਲਈ ਪਿਛਲੇ ਸਾਲ ਤੋਂ ਸ਼ੁਰੂ ਹੋਏ ਵਿਦਰੋਹ ਤੋਂ ਬਾਅਦ ਰਾਜਧਾਨੀ ਦਮਿਸ਼ਕ 'ਚ ਅੱਜ ਹੁਣ ਤੱਕ ਦੇ ਸਭ ਤੋਂ ਭਿਆਨਕ ਦੋਹਰੇ ਬੰਬ ਵਿਸਫੋਟ 'ਚ 40 ਲੋਕਾਂ ਦੀ ਮੌਤ ਹੋ ਗਈ ਜਦੋਂਕਿ 170 ਜ਼ਖਮੀ ਹੋ ਗਏ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਸਫੋਟਾਂ ਪਿੱਛੇ ਵਿਦਹੋਰੀਆਂ ਦਾ ਹੱਥ ਹੈ। ਸਵੇਰ ਸਮੇਂ ਹੋਏ ਇਨ੍ਹਾਂ ਵਿਸਫੋਟਾਂ 'ਚ ਰਾਸ਼ਟਰੀ ਰਾਜਮਾਰਗ 'ਤੇ ਕਈ ਕਾਰਾਂ ਸਵਾਹ ਹੋ ਗਈਆਂ ਅਤੇ ਸੈਨਾ ਦਾ ਇਕ ਦਫਤਰ ਨੁਕਸਾਨਿਆ ਗਿਆ। ਸੀਰੀਆਈ ਟੈਲੀਵਿਜਨ ਨੇ ਇਨ੍ਹਾਂ ਵਿਸਫੋਟਾਂ ਲਈ ਅੱਤਵਾਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ। ...
Read Full Story


ਸੀਰੀਆ 'ਚ ਧਮਾਕਾ, 20 ਤੋਂ ਵੱਧ ਦੀ ਮੌਤ

ਦਮਿਸ਼ਕ, ਸੀਰੀਆ ਦੇ ਇਦਲਿਬ ਸ਼ਹਿਰ ਵਿਚ ਸੁਰੱਖਿਆ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਰਾਜਧਾਨੀ ਦਮਿਸ਼ਕ ਤੋਂ ਵੀ ਧਮਾਕੇ ਦੀ ਖਬਰ ਹੈ। ਸੰਯੁਕਤ ਰਾਸ਼ਟਰ ਨਿਗਰਾਨੀ ਮਿਸ਼ਨ ਦੇ ਮੁਖੀ ਦੇ ਇਥੇ ਪੁੱਜਣ ਦੇ ਇਕ ਦਿਨ ਬਾਅਦ ਇਹ ਹਿੰਸਾ ਹੋਈ ਹੈ। ਇਸਨੂੰ ਸੰਯੁਕਤ ਰਾਸ਼ਟਰ ਹਮਾਇਤੀ ਜੰਗਬੰਦੀ ਨੂੰ ਝਟਕਾ ਮੰਨਿਆ ਜਾ ਰਿਹਾ ਹੈ। ਇਸ ਨਾਲ ਜੁ²ਿੜਆ ਸਮਝੌਤਾ 12 ਅਪ੍ਰੈਲ ਨੂੰ ਲਾਗੂ ਹੋਇਆ ...
Read Full Story


ਸੀਰੀਆ 'ਚ ਤੇਲ ਪਾਈਪਲਾਈਨ 'ਚ ਵਿਸਫੋਟ

ਦਮਿਸ਼ਕ, ਸੀਰੀਆ ਦੇ ਦੀਰ ਅਲ ਜੋਰ ਪ੍ਰਾਂਤ 'ਚ ਹਥਿਆਰਬੰਦ ਦਸਤਿਆਂ ਨੇ ਤੇਲ ਪਾਈਪ ਲਾਈਨ ਨੂੰ ਵਿਸਫੋਟ ਨਾਲ ਉਡਾ ਦਿੱਤਾ। ਸਰਕਾਰੀ ਸਮਾਚਾਰ ਏਜੰਸੀ ਐਸ. ਏ. ਐਨ. ਏ. ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਅਬੂ ਹਮਾਮ ਇਲਾਕੇ 'ਚ ਹਮਲਾਵਰਾਂ ਨੇ ਫੂਰਤ ਤੇਲ ਕੰਪਨੀ ਦੀ ਪਾਈਪ ਲਾਈਨ ਨੂੰ ਸ਼ਨੀਵਾਰ ਨੂੰ ਵਿਸਫੋਟ ਨਾਲ ਉਡਾ ਦਿੱਤਾ। ਰਿਪੋਰਟ ਅਨੁਸਾਰ ਵਿਸਫੋਟ ਸਮੇਂ ਪਾਈਪ ਲਾਈਨ 'ਚ ਤੇਲ ਭਰਿਆ ਸੀ ਅਤੇ ਇਸੇ ਕਾਰਨ ਕਰੀਬ 2000 ਬੈਰਲ ਤੇਲ ਡੁੱਲ ਗਿਆ। ਕੰਪਨੀ ਨੇ ਦੱਸਿਆ ਕਿ ਵਿਸਫੋਟ ਤੋਂ ਬਾਅਦ ਪਾਈਪ ਲਾਈਨ 'ਚ ਅੱਗ ਲੱਗ ਗਈ ਪਰ ਇਸ ਨਾਲ ਉਤਪਾਦਨ ਪ੍ਰਭਾਵਿਤ ਨਹੀਂ ...
Read Full Story


ਸੀਰੀਆ ‘ਚ ਦੋ ਵੱਡੇ ਕਾਰ ਬੰਬ ਧਮਾਕੇ, 27 ਮਰੇ

ਦਮਸ਼ਕ, ਸੀਰੀਆ ਦੀ ਰਾਜਧਾਨੀ ਦਮਸ਼ਕ ਵਿਚ ਅੱਜ ਹੋਏ ਦੋ ਜ਼ਬਰਦਸਤ ਬੰਬ ਧਮਾਕਿਆਂ ਵਿਚ 27 ਵਿਅਕਤੀ ਮਾਰੇ ਗਏ ਅਤੇ ਇਕ ਸੌ ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸੀਰੀਆ ਵਿਚ ਫੈਲੀ ਬਦਅਮਨੀ ਦੇ ਖਾਤਮੇ ਲਈ ਸੰਯੁਕਤ ਰਾਸ਼ਟਰ ਦੇ ਸਾਬਕਾ ਮੁਖੀ ਕੋਫੀ ਅੰਨਾਨ ਵੱਲੋਂ ਯਤਨ ਆਰੰਭੇ ਗਏ ਹਨ। ਸੀਰੀਆ ਵਿਚ ਸ਼ਾਂਤੀ ਦੀ ਵਾਪਸੀ ਲਈ ਅੰਨਾਨ ਨੂੰ ਆਲਮੀ ਭਾਈਚਾਰੇ ਨੇ ਵਿਸ਼ੇਸ਼ ਦੂਤ ਨਿਯੁਕਤ ਕੀਤਾ ਹੈ। ਦਮਸ਼ਕ ਵਿਚ ਅੱਜ ਉਪਰੋ- ਥਲੀ ਦੋ ਬੰਬ ਧਮਾਕੇ ਹੋਏ। ਇਨ੍ਹਾਂ ਵਿਚੋਂ ਇਕ ਪੁਲੀਸ ਹੈੱਡਕੁਆਰਟਰ ਅੱਗੇ ਦੁਨਾਰ-ਅਲ ਜਾਮਾਰੇਕ ਇਲਾਕੇ ਵਿਚ ...
Read Full Story


ਸੀਰੀਆ 'ਚ ਭੜਕਿਆ ਹਿੰਸਾ ਦਾ ਦੌਰ, 100 ਤੋਂ ਵੱਧ ਮਰੇ

ਦਮਿਸ਼ਕ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ਜਨਤਾ ਦੀ ਬਗਾਵਤ ਦਾ ਗੜ੍ਹ ਰਹੇ ਹੋਮਸ ਨੇੜੇ ਕਰਮ-ਅਲ-ਜੈਤਾਉਨ ਵਿਚ ਅੱਜ ਸਵੇਰੇ ਅਸਦ ਦੀ ਵਫਾਦਾਰ ਫੌਜ ਦੇ ਹਮਲੇ ਵਿਚ ਬੱਚਿਆਂ ਅਤੇ ਔਰਤਾਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਵਿਰੋਧੀ ਧਿਰ ਦੇ ਵਰਕਰਾਂ ਦੇ ਸੰਗਠਨ 'ਲੋਕਲ ਕਾਰਡੀਨੇਸ਼ਨ ਕਮੇਟੀ' ਨੇ ਇਥੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਅਸਦ ਦੇ ਵਫਾਦਾਰ ਫੌਜੀਆਂ ਦੇ ਸਮੂਹ 'ਸ਼ਬੀਹਾ' ਨੇ ਸ਼ਹਿਰ ਵਿਚ ਦੋ ਥਾਵਾਂ 'ਤੇ ਹਮਲੇ ਕਰ ਕੇ 70 ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਦਸਿਆ ਕਿ ਪਹਿਲੇ ਹਮਲੇ ਵਿਚ 45 ਲੋਕ ਮਾਰੇ ਗਏ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਤੇ ਔਰਤਾਂ ਸਨ। ਸ਼ਹਿਰ ਵਿਚ ...
Read Full Story


ਸੀਰੀਆ ਵਿਰੁਧ ਸੈਨਿਕ ਕਾਰਵਾਈ ਇਕ ਗਲਤੀ ਹੋਵੇਗੀ : ਉਬਾਮਾ

ਵਾਸਿੰਗਟਨ, ਸੀਰੀਆ 'ਚ ਹਿੰਸਾ ਨੂੰ ਦੁਖਦ ਕਰਾਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਗਾਹ ਕੀਤਾ ਹੈ ਕਿ ਸੀਰੀਆ ਸ਼ਾਸਨ ਵਿਰੁਧ ਕੋਈ ਵੀ ਸੈਨਿਕ ਕਾਰਵਾਈ ਇਕ ਗਲਤੀ ਹੋਵੇਗੀ। ਉਬਾਮਾ ਨੇ ਕਲ ਵਾਈਟ ਹਾਊਸ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸੀਰੀਆ 'ਚ ਜੋ ਕੁਝ ਹੋ ਰਿਹਾ ਹੈ, ਉਹ ਦੁਖਦਾਈ ਹੈ ਅਤੇ ਜੋ ਤੁਸੀਂ ਦੇਖਿਆ ਹੈ ਉਹ ਅੰਤਰ ਰਾਸ਼ਟਰੀ ਸਮੁਦਾਏ ਅਤੇ ਅਸਦ ਸ਼ਾਸਨ ਵਿਰੁਧ ਹੋ ਰਿਹਾ ਹੈ। ਇਹ ਅਸਦ ਸ਼ਾਸਨ ਦਾ ਸੱਤਾ ਛੱਡਣ ਦਾ ਸਵਾਲ ਨਹੀਂ ਹੈ, ਸਵਾਲ ਹੈ ਕਿ ਉਹ ਕਦੋਂ ਤਕ ਸੱਤਾ ਛੱਡਦੇ ਹਨ। ਅਮਰੀਕੀ ਰਾਸ਼ਟਪਤੀ ਨੇ ਕਿਹਾ ਕਿ ਉਹ (ਅਸਦ) ਹੁਣ ਅਪਣੇ ਲੋਕਾਂ ਵਿਰੁਧ ਜੋ ...
Read Full Story


ਸੀਰੀਆ ਦੀਆਂ ਫੌਜਾਂ ਵਲੋਂ ਗੋਲਾਬਾਰੀ 'ਚ 81 ਮਰੇ

ਤ੍ਰਿਪੋਲੀ, ਸੀਰੀਆ ਦੇ ਸ਼ਹਿਰ ਹੱਮਸ ਦੀ ਉਪ ਬਸਤੀ ਬਾਬਾ ਉਮਰੂ ਵਿਖੇ ਫੌਜ ਦੀ ਗੋਲੀਬਾਰੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਵਿਚ 81 ਵਿਅਕਤੀ ਮਾਰੇ ਗਏ। ਸਰਕਾਰੀ ਫੌਜਾਂ ਵਲੋਂ ਕੀਤੀ ਕਾਰਵਾਈ ਅਤੇ ਨਾਗਰਿਕਾਂ ਦੀਆਂ ਮੌਤਾਂ ਤੋਂ ਬਾਅਦ ਹਕੂਮਤ ਵਿਰੋਧੀ ਗਰੁੱਪ ਐੱਸ. ਐੱਨ. ਸੀ. ਨੇ ਕਿਹਾ ਹੈ ਕਿ ਇਸ ਸੰਕਟ ਦੇ ਹੱਲ ਨਾਲ ਵਿਦੇਸ਼ੀ ਫੌਜਾਂ ਦੇ ਦਖਲ ਲਈ ਰਾਹ ਪੱਧਰਾ ਹੋ ਰਿਹਾ ਹੈ। ਇਸ ਜਥੇਬੰਦੀ ਦੇ ਇਕ ਬੁਲਾਰੇ ਬਿਸਮਾ ਕਿਦਮਾਨੀ ਨੇ ਪੈਰਿਸ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸੰਕਟ ਨੂੰ ਹੱਲ ਕਰਨ ਲਈ ਅਸੀਂ ਹੁਣ ਫੌਜੀ ਦਖਲ ਨੂੰ ਹੀ ਇਕੋ-ਇਕ ...
Read Full Story


ਸੀਰੀਆ 'ਚ ਨਵੇਂ ਸੰਵਿਧਾਨ ਦੇ ਖਰੜੇ 'ਤੇ 26 ਨੂੰ ਜਨਮਤ ਸੰਗ੍ਰਹਿ, ਚੋਣਾਂ ਦਾ ਐਲਾਨ

ਬੈਰੂਤ, ਸੀਰੀਆ ਵਿਚ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਹਟਾਉਣ ਲਈ ਪਿਛਲੇ 11 ਮਹੀਨਿਆਂ ਤੋਂ ਜਾਰੀ ਬਗਾਵਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਤਹਿਤ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਨਵੇਂ ਸੰਵਿਧਾਨ ਦੇ ਖਰੜੇ 'ਤੇ 26 ਫਰਵਰੀ ਨੂੰ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ ਅਤੇ ਇਸ ਦੀ ਮਨਜ਼ੂਰੀ ਦੇ 90 ਦਿਨਾਂ ਅੰਦਰ ਸੰਸਦੀ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਅਸਦ ਨੂੰ ਹਟਾਉਣ ਲਈ ਪੱਛਮੀ ਅਤੇ ਅਰਬ ਦੇਸ਼ਾਂ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਲ ਪੇਸ਼ ਹੋਣ ਵਾਲੇ ਪ੍ਰਸਤਾਵ ਦੇ ਖਰੜੇ 'ਤੇ ਰੂਸ ਨੂੰ ਰਾਜ਼ੀ ਕਰਨ ਦੀ ਮੁਹਿੰਮ ਤਹਿਤ ਫਰਾਂਸ ਦੇ ਵਿਦੇਸ਼ ਮੰਤਰੀ ਨੇ ਅੱਜ ਰੂਸ ਦੇ ...
Read Full Story


ਸੀਰੀਆ ਦੀ ਤਾਜ਼ਾ ਹਿੰਸਾ 'ਚ 83 ਹੋਰ ਮਰੇ

ਬੈਰੂਤ, ਸੀਰੀਆ 'ਚ ਰਾਸ਼ਟਰਪਤੀ ਅਸਦ ਦੇ ਵਫਾਦਾਰ ਫੌਜੀਆਂ ਵਲੋਂ ਕੀਤੀ ਜਾ ਰਹੀ ਦਮਨ ਭਰੀ ਕਾਰਵਾਈ ਲਗਾਤਾਰ ਜਾਰੀ ਹੈ। ਰਾਸ਼ਟਰਪਤੀ ਵਿਰੁੱਧ ਬਗਾਵਤ ਦਾ ਗੜ੍ਹ ਰਹੇ ਪ੍ਰਮੁਖ ਸ਼ਹਿਰ ਹੋਮਸ ਵਿਖੇ ਵੀਰਵਾਰ ਸੁਰੱਖਿਆ ਫੋਰਸਾਂ ਦੇ ਹਮਲੇ ਵਿਚ ਘੱਟੋ-ਘੱਟ 83 ਵਿਅਕਤੀ ਮਾਰੇ ਗਏ। ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਸੰਗਠਨ ਨੇ ਦਸਿਆ ਸੀ ਕਿ ਸੁਰੱਖਿਆ ਫੋਰਸਾਂ ਨੇ ਹੋਮਸ ਦੇ ਕਈ ਖੇਤਰਾਂ ਵਿਚ ਰਾਕਟ ਦਾਗ਼ੇ ਤੇ ਛੋਟੀਆਂ ਤੋਪਾਂ ਨਾਲ ਗੋਲੇ ਛੱਡੇ। ਬੀਤੇ ਦੋ ਦਿਨਾਂ ਵਿਚ ਦੇਸ਼ ਵਿਚ 250 ਤੋਂ ਵਧ ਵਿਅਕਤੀ ਮਾਰੇ ਜਾ ਚੁੱਕੇ ...
Read Full Story


ਅਮਰੀਕਾ ਨੇ ਸੀਰੀਆ 'ਚ ਦੂਤਘਰ ਦਾ ਕੰਮਕਾਜ ਕੀਤਾ ਬੰਦ

ਵਾਸ਼ਿੰਗਟਨ, ਸੀਰੀਆ ਵਿਚ ਜਾਰੀ ਹਿੰਸਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਅੱਜ ਅਮਰੀਕਾ ਨੇ ਦਮਿਸ਼ਕ ਵਿਚ ਮੌਜੂਦ ਆਪਣੇ ਦੂਤਘਰ ਦੇ ਕੰਮਕਾਜ ਨੂੰ ਬੰਦ ਕਰ ਦਿਤਾ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਵਿਕਟੋਰੀਆ ਨੂਲੈਂਡ ਨੇ ਦਸਿਆ ਕਿ ਹਾਲ ਹੀ ਦੀ ਹਿੰਸਾ ਅਤੇ ਖਾਸ ਕਰ ਕੇ ਦਮਿਸ਼ਕ ਵਿਚ ਪਿਛਲੇ ਦਿਨੀਂ ਹੋਏ ਧਮਾਕਿਆਂ ਨੂੰ ਦੇਖਦੇ ਹੋਏ ਇਹ ਚਿੰਤਾ ਖੜ੍ਹੀ ਹੋਈ ਕਿ ਸਾਡਾ ਦੂਤਘਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਹੋਰਨਾਂ ਦੇਸ਼ਾਂ ਦੇ ਦੂਤਘਰਾਂ ਨਾਲ ਮਿਲ ਕੇ ਸੀਰੀਆ ਦੀ ਸਰਕਾਰ ਨੂੰ ਆਪਣੀ ਸੁਰੱਖਿਆ ਚਿੰਤਾਤੋਂ ਜਾਣੂ ਕਰਵਾਇਆ ਪਰ ਉਥੋਂ ਦੇ ਸ਼ਾਸਨ ਨੇ ...
Read Full Story


ਸੀਰੀਆ ਦੀ ਤਾਜ਼ਾ ਹਿੰਸਾ 'ਚ 48 ਹੋਰ ਮਰੇ

ਬੈਰੂਤ, ਐਤਵਾਰ ਸੀਰੀਆ ਦੀਆਂ ਵੱਖ-ਵੱਖ ਥਾਵਾਂ 'ਤੇ ਹੋਈ ਤਾਜ਼ਾ ਹਿੰਸਾ ਵਿਚ 18 ਫੌਜੀਆਂ ਅਤੇ ਫੌਜ ਦੇ 6 ਭਗੌੜਿਆਂ ਸਮੇਤ 48 ਹੋਰ ਵਿਅਕਤੀ ਮਾਰੇ ਗਏ। ਸੀਰੀਆ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਨਿਰਦੇਸ਼ਕ ਨੇ ਐਤਵਾਰ ਦਾਅਵਾ ਕੀਤਾ ਕਿ ਦਮਿਸ਼ਕ 'ਚ ਜਦੋਂ ਮਾਰੇ ਗਏ ਲੋਕਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੋਕਾਂ ਦੀ ਵੱਡੀ ਗਿਣਤੀ ਜਮ੍ਹਾ ਸੀ ਤਾਂ ਸੁਰੱਖਿਆ ਫੋਰਸਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿਚ 12 ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਆਸਟ੍ਰੇਲੀਆ ਦੇ ਕੈਨਬਰਾ ਵਿਖੇ ਭੀੜ ਨੇ ਸੀਰੀਆ ਦੇ ਦੂਤਘਰ 'ਤੇ ਭਾਰੀ ...
Read Full Story


ਤੇਜ਼ ਰਫਤਾਰ ਡਰਾਈਵਿੰਗ ਕਰਨ 'ਤੇ ਬ੍ਰਿਟਿਸ਼ ਮੰਤਰੀ ਦਾ ਅਸਤੀਫਾ

ਲੰਡਨ, ਸੀਰੀਆ 'ਚ ਹੋਈ ਹਿੰਸਾ 'ਚ 2 ਬੱਚਿਆਂ ਅਤੇ 9 ਸੈਨਿਕਾਂ ਸਮੇਤ 17 ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟ ਨੇ ਕਿਹਾ ਕਿ ਦਾਰਾ ਸੂਬੇ 'ਚ 2 ਪਿੰਡਾਂ 'ਚ ਫ੍ਰੀ ਸੀਰੀਅਨ ਆਰਮੀ ਵਿਦਰੋਹੀਆਂ ਨਾਲ ਲੜਾਈ 'ਚ 9 ਸੈਨਿਕ ਮਾਰੇ ਗਏ। ਸੰਸਥਾ ਨੇ ਕਿਹਾ ਕਿ 2 ਬੱਚਿਆਂ ਦੀ ਇਕ ਸੱਭਿਆਚਾਰਕ ਕੇਂਦਰ ਕੋਲ ਮੌਤ ਹੋ ਗਈ ਅਤੇ ਦੌ ਆਮ ਨਾਗਰਿਕਾਂ ਦੀ ਰਾਂਕੁਸ ਕਸਬੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ...
Read Full Story


ਸੀਰੀਆ 'ਚ ਵੱਢ-ਟੁੱਕ, 15 ਮਰੇ

ਅਮਾਨ, ਸੀਰੀਆ ਦੇ ਰਾਸ਼ਟਰਪਤੀ ਅਸਦ ਵਿਰੁੱਧ ਬਗਾਵਤ ਕਰਨ ਵਾਲੇ ਲੜਾਕੇ ਸੋਮਵਾਰ ਸੱਤਾ ਦੇ ਕੇਂਦਰ ਰਾਜਧਾਨੀ ਦਮਿਸ਼ਕ ਦੇ ਬਾਹਰ ਤਕ ਆ ਗਏ ਅਤੇ ਸੁਰੱਖਿਆ ਫੋਰਸਾਂ ਨਾਲ ਉਨ੍ਹਾਂ ਦੀ ਜ਼ਬਰਦਸਤ ਵੱਢ-ਟੁੱਕ ਹੋਈ ਜਿਸ ਦੌਰਾਨ 15 ਵਿਅਕਤੀ ਮਾਰੇ ਗਏ। ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦੀ ਗਰਜ ਨਾਲ ਦਮਿਸ਼ਕ ਕੰਬ ਉਠਿਆ। ਰਾਜਧਾਨੀ ਦਮਿਸ਼ਕ ਤੋਂ ਮੁਸ਼ਕਲ ਨਾਲ 8 ਕਿਲੋਮੀਟਰ ਦੂਰ ਫੌਜ ਤੇ ਬਾਗੀਆਂ ਵਿਚਾਲੇ ਇਹ ਵੱਡਾ ਖੂਨ-ਖਰਾਬਾ ਹੋਇਆ। ਸੁਰੱਖਿਆ ਫੋਰਸਾਂ ਨੇ ਬਖਤਰਬੰਦ ਮੋਟਰ-ਗੱਡੀਆਂ ਤੇ ਤੋਪਾਂ ਤੋਂ ਗੋਲੇ ਦਾਗ਼ ਕੇ ਬਾਗੀਆਂ ਨੂੰ ਖਦੇੜ ਦਿੱਤਾ। ਇਸ ਦੌਰਾਨ ਅਜਿਹੀਆਂ ਖਬਰਾਂ ਵੀ ਹਨ ਕਿ ਸੀਰੀਆ ...
Read Full Story


ਸੀਰੀਆ ਨੇ ਕੀਤੇ 5 ਹਜ਼ਾਰ ਤੋਂ ਵੱਧ ਕੈਦੀ ਰਿਹਾਅ

ਦਮਿਸ਼ਕ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਵਲੋਂ ਦੇਸ 'ਚ ਬੀਤੀ ਮਾਰਚ ਤੋਂ ਜਾਰੀ ਹਿੰਸਾ ਦੌਰਾਨ ਵੱਖ-ਵੱਖ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਮਾਫੀ ਦੇਣ ਦੇ ਐਲਾਨ ਤੋਂ ਬਾਅਦ ਵੱਖ-ਵੱਖ ਜੇਲਾਂ 'ਚੋਂ 5255 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਸਦ ਨੇ ਪਿਛਲੇ ਹਫਤੇ ਇਨ੍ਹਾਂ ਦੋਸ਼ੀਆਂ ਨੂੰ ਮਾਫੀ ਦੇਣ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਨੇ ਪਿਛਲੇ 9 ਮਹੀਨਿਆਂ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ 'ਚ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਵਾਲੇ ਲੋਕ, ਲਾਇਸੰਸ ਤੋਂ ਬਗੈਰ ਹਥਿਆਰ ਰੱਖਣ ਵਾਲੇ ਅਤੇ ਇਸ ਮਹੀਨੇ ਦੇ ...
Read Full Story


ਸੀਰੀਆ 'ਚ ਤਾਜ਼ਾ ਹਿੰਸਾ, 21 ਮਰੇ

ਨਿਕੋਸੀਆ, ਸੀਰੀਆ 'ਚ ਹਿੰਸਾ ਦੀ ਤਾਜ਼ਾ ਘਟਨਾਵਾਂ 'ਚ 21 ਨਾਗਰਿਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਦਸਤਿਆਂ ਦੀ ਗੋਲੀਬਾਰੀ 'ਚ 17 ਜਦੋਂਕਿ ਸ਼ਾਸਨ ਸਮਰਥਕ ਪ੍ਰਦਰਸ਼ਨ ਨੂੰ ਟੀਚਾ ਬਣਾ ਕੇ ਕੀਤੇ ਗਏ ਰਾਕੇਟ ਹਮਲੇ 'ਚ ਚਾਰ ਲੋਕ ਮਾਰੇ ਗਏ। ਸੀਰੀਅਨ ਆਬਜਰਵਟੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਹੋਮਸ ਸ਼ਹਿਰ 'ਚ 11 ਨਾਗਰਿਕਾਂ ਦੀ ਮੌਤ ਹੋਈ ਜਿਨ੍ਹਾਂ 'ਚ ਚਾਰ ਪ੍ਰਦਰਸ਼ਨ ਦੌਰਾਨ ਮਾਰੇ ਗਏ। ਇਸ ਸੰਗਠਨ ਨੇ ਕਿਹਾ ਕਿ 10 ਹੋਰ ਨਾਗਰਿਕਾਂ ਦੀ ਮੌਤ ਉੱਤਰ ਪੱਛਮੀ ਅਸ਼ਾਂਤ ਪ੍ਰਾਂਤ ਇਦਲੀਬ 'ਚ ਹੋਈ। ਬ੍ਰਿਟੇਨ ਸਥਿਤ ਸੰਗਠਨ ਦੇ ਪ੍ਰਧਾਨ ਰਾਮੀ ਅਬਦੇਨ ਰਹਿਮਾਨ ਨੇ ਕਿਹਾ ਕਿ ਹੋਮਸ 'ਚ ਸੁਰੱਖਿਆ ਫੋਰਸਾਂ ...
Read Full Story


ਦਮਿਸ਼ਕ 'ਚ ਵਿਸਫੋਟ, 26 ਦੀ ਮੌਤ

ਦਮਿਸ਼ਕ, ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਇਕ ਆਤਮਘਾਤੀ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਸਰਕਾਰੀ ਟੀ. ਵੀ. ਮੁਤਾਬਕ ਪਿਛਲੇ ਇਕ ਹਫਤੇ 'ਚ ਹੋਏ ਇਸ ਦੂਜੇ ਹਮਲੇ ਲਈ ਅੱਤਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸਰਕਾਰੀ ਟੀ. ਵੀ. ਮੁਤਾਬਕ ਰਾਜਧਾਨੀ ਦੇ ਮੱਧ 'ਚ ਸਥਿਤ ਮਿਦਾਨ ਚੌਹਾਰੇ 'ਚ ਸ਼ਕਤੀਸ਼ਾਲੀ ਵਿਸਫੋਟ ਹੋਇਆ। ਮੁਸਲਿਮ ਬ੍ਰਦਰਹੁਡ ਨੇ ਇਕ ਵਾਰ ਫਿਰ ਇਸ ਵਿਸਫੋਟ ਲਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਪਿਛਲੇ ਮਹੀਨੇ ਹੋਏ ਦੋ ਵਿਸਫੋਟਾਂ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ...
Read Full Story


ਸੀਰੀਆ 'ਚ ਜ਼ਬਰਦਸਤ ਵਿਸਫੋਟ, ਕਈ ਮਰੇ

ਅੰਮਾਨ, ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ ਮੈਦਾਨ ਖੇਤਰ 'ਚ ਅੱਜ ਹੋਏ ਜ਼ਬਰਦਸਤ ਧਮਾਕੇ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਜੁੰਮੇ ਦਾ ਦਿਨ ਹੋਣ ਕਾਰਨ ਮੈਦਾਨ 'ਚ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਆ ਵਿਵਸਥਾ ਸੀ। ਇਸ ਤੋਂ ਇਲਾਵਾ ਕਈ ਸੈਨਿਕ ਚੌਕੀਆਂ ਵੀ ਲਗਾਈਆਂ ਗਈਆਂ ਸਨ। ਕਈ ਵਿਦਰੋਹੀਆਂ ਨੇ ਦੱਸਿਆ ਕਿ ਇਹ ਧਮਾਕਾ ਇਕ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਜਦੋਂਕਿ ਕੁਝ ਹੋਰਨਾਂ ਨੇ ਦੱਸਿਆ ਕਿ ਖੁਫੀਆ ਵਿਭਾਗ ਦੀ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਸਫੋਟ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ...
Read Full Story


ਸੀਰੀਆ 'ਚ ਆਤਮਘਾਤੀ ਹਮਲੇ : 44 ਮਰੇ

ਦਮਸਕ, ਸੀਰੀਆ ਵਿਚ ਪਿਛਲੇ 24 ਘੰਟਿਆਂ 'ਚ ਤਿੰਨ ਥਾਵਾਂ ਉਪਰ ਆਤਮਘਾਤੀ ਹਮਲਿਆਂ ਕਾਰਨ 44 ਵਿਅਕਤੀ ਮਾਰੇ ਗਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਸੀਰੀਆ ਵਿਚ ਹਿੰਸਾ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਵਿਰੋਧੀਆਂ ਵਿਰੁੱਧ ਹਥਿਆਰਬੰਦ ਕਾਰਵਾਈ ਦੀ ਨਿਖੇਧੀ ਕੀਤੀ ...
Read Full Story


ਸੀਰੀਆ ਵਿਚ ਸੰਘਰਸ਼ ਦੌਰਾਨ ਹੁਣ ਤਕ 6200 ਮੌਤਾਂ

ਬੈਰੂਤ, ਸੀਰੀਆ ਵਿਚ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੇ ਸਰਕਾਰ ਵਿਰੋਧੀ ਵਿਖਾਵਿਆਂ ਦੌਰਾਨ ਸੰਘਰਸ਼ ਵਿਚ ਸੈਂਕੜੇ ਬੱÎਚਿਆਂ ਸਮੇਤ 6200 ਤੋਂ ਵੱਧ ਵਿਅਕਤੀ ਮਾਰੇ ਗਏ ਹਨ। ਬਰਤਾਨੀਆ ਦੇ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੁੱਕਰਵਾਰ ਆਪਣੀ ਰਿਪੋਰਟ ਵਿਚ ਦੱÎਸਿਆ ਕਿ ਸੀਰੀਆ ਵਿਚ ਰਾਸ਼ਟਰਪਤੀ ਅਸਦ ਨੂੰ ਹਟਾਉਣ ਨੂੰ ਲੈ ਕੇ ਛਿੜੀ ਖਾਨਾਜੰਗੀ 'ਚ ਫ਼ੌਜੀਆਂ ਅਤੇ ਅਸਦ ਦੇ ਵਫਾਦਾਰ ਫ਼ੌਜੀਆਂ ਵਿਚਾਲੇ ਹੋਏ ਸੰਘਰਸ਼ ਵਿਚ 6237 ਨਾਗਰਿਕਾਂ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ...
Read Full Story


1 2 > >>

Loading...

© 2012 punjabinfoline.com

punjab infoline arash info