Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੀ.ਬੀ.ਆਈ."
ਭੰਵਰੀ ਦੇਵੀ ਕੇਸ: ਸੀ.ਬੀ.ਆਈ. ਨੂੰ ਮਿਲ ਰਹੀਆਂ ਨੇ ਧਮਕੀਆਂ

ਜੋਧਪੁਰ, ਸੀ.ਬੀ.ਆਈ. ਨੇ ਅੱਜ ਰਾਜਸਥਾਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਭੰਵਰੀ ਦੇਵੀ ਕੇਸ ਵਿਚ ਉਸ ਦੇ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਂਚ ਏਜੰਸੀ ਦੇ ਵਕੀਲ ਪੰਨੇ ਸਿੰਘ ਨੇ ਅੱਜ ਭੰਵਰੀ ਦੇਵੀ ਦੇ ਪਤੀ ਅਮਰਚੰਦ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਇਸ ਕੇਸ ਵਿਚ ਨਿਰਪੱਖ ਜਾਂਚ ਕੀਤੀ ਹੈ, ਜਿਸ ਵਿਚ ਬਹੁਤ ਸਾਰੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੀ ਸ਼ਮੂਲੀਅਤ ਹੈ। ਉਨ੍ਹਾਂ ਅਦਾਲਤ ਸਾਹਮਣੇ ਬਿਆਨ ਮੌਕੇ ਕਿਹਾ,‘‘ਕੁੱਲ 17 ਮੁਲਜ਼ਮਾਂ ’ਚੋਂ 16 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ...
Read Full Story


ਲਾਲੂ ਨੇ ਅਦਾਲਤ ਵਿੱਚ ਬਿਆਨ ਕਲਮਬੰਦ ਕਰਾਏ

ਰਾਂਚੀ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਚਾਰਾ ਘੁਟਾਲੇ ਦੇ ਕੇਸ ਸਬੰਧੀ ਆਪਣਾ ਬਿਆਨ ਕਲਮਬੰਦ ਕਰਾਇਆ। ਚਾਇਬਾਸਾ ਖਜ਼ਾਨੇ ‘ਚੋਂ 1992 ਤੋਂ 1995 ਤਕ 37.75 ਕਰੋੜ ਰੁਪਏ ਗਲਤ ਢੰਗ ਨਾਲ ਕਢਵਾਉਣ ਦੇ ਕੇਸ ਸਬੰਧੀ ਪ੍ਰਵਾਸ ਕੁਮਾਰ ਸਿੰਘ ਦੀ ਅਦਾਲਤ ਨੇ ਫੌਜਦਾਰੀ ਸੰਘਤਾ ਦੀ ਧਾਰਾ 313 ਤਹਿਤ ਬਿਆਨ ਕਲਮਬੰਦ ਕੀਤੇ। ਚਾਰਾ ਘੁਟਾਲੇ ‘ਚ ਲਾਲੂ ਖ਼ਿਲਾਫ਼ ਛੇ ਕੇਸ ਚੱਲ ਰਹੇ ਹਨ ਜਿਨ੍ਹਾਂ ‘ਚ ਪੰਜ ਰਾਂਚੀ ਅਤੇ ਇਕ ਪਟਨਾ ‘ਚ ...
Read Full Story


ਹੁਣ ਸੇਵਾਮੁਕਤ ਭ੍ਰਿਸ਼ਟ ਬਾਬੂਆਂ ਦੀਆਂ ਜਾਇਦਾਦਾਂ ਵੀ ਹੋਣਗੀਆਂ ਜ਼ਬਤ

ਨਵੀਂ ਦਿੱਲੀ, ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੁਣ ਭ੍ਰਿਸ਼ਟਾਚਾਰ ਦੇ ਦੋਸ਼ੀ ਸਰਕਾਰੀ ਕਰਮਚਾਰੀਆਂ ਦੀ ਜਾਇਦਾਦ ਅਤੇ ਧੰਨ ਜ਼ਬਤ ਕਰ ਲਿਆ ਜਾਵੇਗਾ ਭਾਵੇਂ ਉਹ ਸੇਵਾਮੁਕਤ ਹੋ ਚੁੱਕੇ ਹੋਣ। ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਬਣਾਏ ਗਏ ਨਵੇਂ ਨਿਯਮਾਂ ਮੁਤਾਬਕ ਸਬੰਧਤ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਕੇਂਦਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਮਚਾਰੀ ਦੀ ਜਾਇਦਾਦ ਅਤੇ ਪੈਸਾ ਜ਼ਬਤ ਕਰਨ ਦਾ ਅਧਿਕਾਰ ਦੇ ਸਕਦੇ ਹਨ, ਭਾਵੇਂ ਉਸ ਵੇਲੇ ਦੋਸ਼ੀ ਕਰਮਚਾਰੀ ਸੇਵਾਮੁਕਤ ਹੋ ਚੁੱਕਾ ਹੋਵੇ। ਇਹ ਨਵੇਂ ਨਿਯਮ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਕਰ ਰਹੇ ਵਿਭਾਗਾਂ ...
Read Full Story


ਕਾਲਾ ਧਨ ਵਾਪਸ ਲਿਆਉਣ ਲਈ ਸੀ.ਬੀ.ਆਈ. ਦੇ ਅਫ਼ਸਰਾਂ ਨੂੰ ਸਿਖਲਾਈ ਅੱਜ ਤੋਂ

ਨਵੀਂ ਦਿੱਲੀ, ਵਿਦੇਸ਼ਾਂ ’ਚੋਂ ਕਾਲਾ ਧਨ ਵਾਪਸ ਲਿਆਉਣ ਲਈ ਸੀ.ਬੀ.ਆਈ. ਵੱਲੋਂ ਅਫਸਰਾਂ ਨੂੰ ਟਰੇਨਿੰਗ ਭਲਕ ਤੋਂ ਸ਼ੁਰੂ ਕੀਤੀ ਜਾਵੇਗੀ। ਸੀ.ਬੀ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਇਸ ਗਲੋਬਲ ਪ੍ਰੋਗਰਾਮ ਦਾ ਮਕਸਦ ਜਾਂਚ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ’ਚ ਜਾਣਕਾਰੀ ਅਤੇ ਮੁਹਾਰਤ ਵਧਾਉਣਾ ਅਤੇ ਕੌਮਾਂਤਰੀ ਅਤੇ ਸਰਹੱਦੋਂ ਪਾਰ ਜਾਂਚ ਦੌਰਾਨ ਕਾਨੂੰਨੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਛੇ ਰੋਜ਼ਾ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਸੋਮਵਾਰ ਨੂੰ ਸੂਬਿਆਂ ਲਈ ਪ੍ਰਸੋਨਲ ਮੰਤਰੀ ਵੀ ਨਾਰਾਇਣਸਵਾਮੀ ਕਰਨਗੇ। ਇੰਟਰਪੋਲ ਮੈਂਬਰ ਦੇਸ਼ਾਂ ਦੇ ਪੁਲੀਸ ਅਫਸਰਾਂ, ਜਾਂਚ ...
Read Full Story


2-ਜੀ ਮਾਮਲੇ 'ਚ ਚਿਦਾਂਬਰਮ ਵਿਰੁੱਧ ਜਾਵਾਂਗਾ ਸੁਪਰੀਮ ਕੋਰਟ : ਸਵਾਮੀ

ਮੁੰਬਈ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ 2-ਜੀ ਸਪੈਕਟ੍ਰਮ ਵੰਡ ਮਾਮਲੇ 'ਚ ਸੀ. ਬੀ. ਆਈ. ਦੀ ਅਦਾਲਤ ਦੇ ਫੈਸਲੇ ਨੂੰ ਐਤਵਾਰ ਗਲਤ ਦੱਸਦਿਆਂ ਕਿਹਾ ਕਿ ਜਲਦੀ ਹੀ ਉਹ ਇਸ ਨੂੰ ਸੁਪਰੀਮ ਕੋਰਟ ਨੂੰ ਸਾਬਤ ਕਰਨਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਪਹਿਲੀ ਨਜ਼ਰੇ ਮੈਂ ਚਿਦਾਂਬਰਮ ਵਿਰੁੱਧ ਮਾਮਲਾ ਸਮਝਦਾ ਹਾਂ ਅਤੇ ਅਦਾਲਤ ਵੀ ਸਹਿਮਤ ਹੈ। ਮੈਂ ਚਾਹੁੰਦਾ ਹਾਂ ਕਿ ਅਦਾਲਤ ਉਨ੍ਹਾਂ ਦਾ ਅਪਰਾਧੀ ਸਾਬਤ ਕਰਨ ਲਈ ਉਨ੍ਹਾਂ ਨੂੰ ਸੰਮਨ ਕਰੇ ਅਤੇ ਬਹਿਸ ਕਰੇ ਕਿ ਉਹ 2001 ਦੇ ਕੀਮਤ ਅਤੇ ਕੰਪਨੀਆਂ ਦੀ ਭਾਈਵਾਲੀ ਦੇ ਰਲੇਵੇਂ 'ਤੇ ਰਾਜ਼ੀ ਕਿਉਂ ਹੋਏ। ਅੱਜ ...
Read Full Story


ਭੰਵਰੀ ਦੇਵੀ ਮਾਮਲੇ 'ਚ ਮਲਖਾਨ ਸਿੰਘ ਦੀ ਨਿਆਇਕ ਹਿਰਾਸਤ 16 ਤਕ

ਜੋਧਪੁਰ, ਰਾਜਸਥਾਨ ਵਿਚ ਮਸ਼ਹੂਰ ਏ. ਐੱਨ. ਐੱਮ. ਭੰਵਰੀ ਦੇਵੀ ਅਗਵਾ ਮਾਮਲੇ ਵਿਚ ਗ੍ਰਿਫਤਾਰ ਕਾਂਗਰਸ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਨੂੰ ਅੱਜ ਅਦਾਲਤ ਨੇ 16 ਜਨਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ. ਆਈ.) ਨੇ ਬਿਸ਼ਨੋਈ ਨੂੰ ਜਸਟਿਸ ਜਗਦੀਸ਼ ਜਿਆਨੀ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿਤਾ। ਇਸ ਮਾਮਲੇ ਦੇ ਇਕ ਹੋਰ ਦੋਸ਼ੀ ਸਹੀ ਰਾਮ ਬਿਸ਼ਨੋਈ ਦੀ ਹਿਰਾਸਤ ਵੀ 6 ਜਨਵਰੀ ਤਕ ਵਧਾ ਦਿਤੀ ਗਈ। ਅਦਾਲਤਨੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਅਤੇ ਸਹੀ ਰਾਮ ...
Read Full Story


ਸੁਖਰਾਮ ਵੱਲੋਂ ਸਜ਼ਾ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ

ਨਵੀਂ ਦਿੱਲੀ, ਸਾਬਕਾ ਟੈਲੀਕਾਮ ਮੰਤਰੀ ਸੁਖਰਾਮ ਨੇ ਉਸ ਨੂੰ ਦਿੱਲੀ ਦੀ ਇੱਕ ਅਦਾਲਤ ਵੱਲੋਂ ਰਿਸ਼ਵਤਖੋਰੀ ਦੇ ਇਕ ਮਾਮਲੇ ਵਿੱਚ ਦੋਸ਼ੀ ਠਹਿਰਾਉਣ ਅਤੇ ਸਜ਼ਾ ਦੇਣ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਨੂੰ 1996 ਵਿੱਚ ਇਕ ਟੈਲੀਕਾਮ ਕੰਪਨੀ ਨੂੰ ਇੱਕ ਕਮਾਊ ਠੇਕਾ ਦੇਣ ਬਦਲੇ ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਬੀਤੇ ਹਫਤੇ ਵਿਸ਼ੇਸ਼ ਸੀ.ਬੀ.ਆਈ. ਜੱਜ ਆਰ.ਪੀ. ਪਾਂਡੇ ਨੇ ਦੋਸ਼ੀ ਠਹਿਰਾਉਂਦਿਆਂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਤੁਰੰਤ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਈ ਕੋਰਟ ਦੇ ਰਜਿਸਟਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਸੁਖਰਾਮ (86 ਸਾਲ) ...
Read Full Story


2ਜੀ: ਰਾਜਾ ਦੀ ਅਰਜ਼ੀ ਖਾਰਜ, ਮੁਕੱਦਮੇ ਦੀ ਕਾਰਵਾਈ ਸ਼ੁਰੂ

ਰਾਜਾ ਨੂੰ ਜੱਜ ਨੇ ਪਾਈ ਝਾੜ ਨਵੀਂ ਦਿੱਲੀ, 2ਜੀ ਸਪੈਕਟਰਮ ਘੁਟਾਲੇ ਦਾ ਮਾਮਲਾ ਅੱਜ ਇਕ ਅਹਿਮ ਪੜਾਅ ਵਿਚ ਦਾਖਲ ਹੋ ਗਿਆ ਤੇ ਦਿੱਲੀ ਦੀ ਇਕ ਅਦਾਲਤ ਵਿਚ ਇਹ ਮੁਕੱਦਮਾ ਸ਼ੁਰੂ ਹੋ ਗਿਆ, ਜਦਕਿ ਸਾਬਕਾ ਟੈਲੀਕਾਮ ਮੰਤਰੀ ਤੇ ਇਸ ਕੇਸ ਦੇ ਮੁੱਖ ਮੁਲਜ਼ਮ ਏ. ਰਾਜਾ ਵੱਲੋਂ ਗਵਾਹਾਂ ਦੀ ਜਿਰਹਾ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਜਦੋਂ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ, ਤਾਂ ਮੁਕੱਦਮਾ ਕਿਵੇਂ ਸ਼ੁਰੂ ਹੋ ਸਕਦਾ ਹੈ। ਸੀਨੀਅਰ ਵਕੀਲ ਸੁਸ਼ੀਲ ਕੁਮਾਰ ਨੇ ਰਾਜਾ ਲਈ ਪੇਸ਼ ਹੁੰਦਿਆਂ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਓ.ਪੀ. ਸੈਨੀ ਨੂੰ ਦੱਸਿਆ ਕਿ ਸਰਕਾਰੀ ਵਕੀਲ (ਪੀ.ਪੀ.) ਨੂੰ ਪੁੱਛਿਆ ਜਾਵੇ ਕਿ ਕੀ ਮਾਮਲੇ ਵਿਚ ...
Read Full Story


ਹੁਣ ਸੀ.ਬੀ.ਆਈ. ਵੀ ਫੇਸਬੁੱਕ ’ਤੇ

ਨਵੀਂ ਦਿੱਲੀ, ਕੇਸ ਹੱਲ ਕਰਨ ਹਿੱਤ ਲੋਕਾਂ ਤਕ ਪਹੁੰਚ ਕਰਨ ਲਈ ਸੀ.ਬੀ.ਆਈ. ਵੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨਾਲ ਜੁੜ ਗਈ ਹੈ। ਜਾਂਚ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਤਜਰਬੇ ਦੇ ਤੌਰ ’ਤੇ ਸਭ ਤੋਂ ਪਹਿਲਾਂ ਇਸ ਦੀ ਭੋਪਾਲ ਇਕਾਈ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਇਸ ਦੀਆਂ ਬਾਕੀ ਇਕਾਈਆਂ ਨੂੰ ਵੀ ਫੇਸਬੁੱਕ ਨਾਲ ਜੋੜਿਆ ਜਾਵੇਗਾ। ਇਸ ਤਜਰਬੇ ਸਬੰਧੀ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਇੰਟਰਨੈੱਟ ਰਾਹੀਂ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਣ ਕਾਰਨ ਕਈ ਮਾਮਲਿਆਂ ਸਬੰਧੀ ਚੰਗੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ...
Read Full Story


ਰਾਜੀਵ ਦੀ ਹੱਤਿਆਰੀ ਧਨੂ ਨੂੰ ਹੋਈ ਸੀ ਮੌਤ ਦੀ ਸਜ਼ਾ?

ਸੀ.ਬੀ.ਆਈ. ਦੇ ਵੈੱਬਸਾਈਟ ’ਤੇ ਅਲੋਕਾਰੀ ਖੁਲਾਸਾ ਨਵੀਂ ਦਿੱਲੀ, ਸੀ.ਬੀ.ਆਈ. ਨੇ ਇਕ ਬੜੀ ਹਾਸੋਹੀਣੀ ਜਾਣਕਾਰੀ ਆਪਣੀ ਵੈੱਬਸਾਈਟ ’ਤੇ ਪਾਈ ਹੋਈ ਹੈ। ਇਸ ਨੇ ‘ਇੰਕਸ਼ਾਫ’ ਕੀਤਾ ਹੈ ਕਿ 1991 ’ਚ ਸ੍ਰੀਪੇਰੂਮਬੰਦਰ ਵਿਚ ਆਤਮਘਾਤੀ ਹਮਲੇ ’ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਕਰਨ ਵਾਲੀ ਆਤਮਘਾਤੀ ਧਨੂ ਵਿਰੁੱਧ ਏਜੰਸੀ ਨੇ ਸਫਲਤਾਪੂਰਵਕ ਮੁਕੱਦਮਾ ਚਲਾਇਆ ਸੀ, ਤੇ ਉਹਨੂੰ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਜਾਂਚ ਏਜੰਸੀ ਦੀ ਵੈੱਬਸਾਈਟ ’ਤੇ ਪੋਸਟ ਕੀਤੀ ਗਈ ਇਸ ਜਾਣਕਾਰੀ ਰਾਹੀਂ ਲੋਕਾਂ ਨੂੰ ਇਹ ਮਨਾਇਆ ਜਾ ਰਿਹਾ ਹੈ ਕਿ 20 ਸਾਲ ਪਹਿਲਾਂ ਰਾਜੀਵ ਗਾਂਧੀ ’ਤੇ ...
Read Full Story


ਸੀ.ਵੀ.ਸੀ. ਤੇ ਸੀ.ਬੀ.ਆਈ. ਨੂੰ ਲੋਕਪਾਲ ਦੇ ਅੰਗ ਬਣਾਉਣ ਦਾ ਵਿਰੋਧ

ਜਨ ਲੋਕਪਾਲ ਬਾਰੇ ਰਾਏਸ਼ੁਮਾਰੀ ਅੱਜ ਤੋਂ ਨਵੀਂ ਦਿੱਲੀ, ਕੇਂਦਰੀ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਅਤੇ ਸੀ.ਬੀ.ਆਈ. ਡਾਇਰੈਕਟਰ ਏ.ਪੀ. ਸਿੰਘ ਨੇ ਲੋਕਪਾਲ ਬਿੱਲ ਦੀ ਪੜਚੋਲ ਸਬੰਧੀ ਇਕ ਸੰਸਦੀ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਉਨ੍ਹਾਂ ਦੇ ਅਦਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਉਂਜ, ਦੋਵਾਂ ਅਧਿਕਾਰੀਆਂ ਨੇ ਸੀ.ਵੀ.ਸੀ. ਅਤੇ ਸੀ.ਬੀ.ਆਈ. ਡਾਇਰੈਕਟਰ ਨੂੰ ਪ੍ਰਸਤਾਵਿਤ ਲੋਕਪਾਲ ਦੇ ਅਹੁਦੇ ਕਰਕੇ ਮੈਂਬਰ ਬਣਾਉਣ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਸਰਬ-ਉੱਚ ਸੰਸਥਾ ਅਤੇ ਦੋਵੇਂ ਅਦਾਰਿਆਂ ਦਰਮਿਆਨ ਵਧੀਆ ...
Read Full Story


ਸੀ.ਬੀ.ਆਈ. ਵੱਲੋਂ ਟੀ-3 ਵਾਇਰਸ ਮਾਮਲੇ ’ਚ ਕੇਸ ਦਰਜ

ਨਵੀਂ ਦਿੱਲੀ,ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਬਣਾਏ ਟੀ-3 ਟਰਮੀਨਲ ਦੀ ਸੁਰੱਖਿਆ ਪ੍ਰਣਾਲੀ ਵਿਚ ਵਾਈਰਸ ਦਾ ਹਮਲਾ ਕਰਵਾਉਣ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਕੇਸ ਦਰਜ ਕਰ ਲਿਆ ਹੈ। ਤਿੰਨ ਮਹੀਨੇ ਪਹਿਲਾਂ ਵਾਈਰਸ ਦਾ ਹਮਲਾ ਹੋਣ ਕਾਰਨ ਇਥੇ ਕੰਮਕਾਜ ਬਿਲਕੁਲ ਠੱਪ ਹੋ ਗਿਆ ...
Read Full Story


ਸੁਪਰੀਮ ਕੋਰਟ ਵੱਲੋਂ ਸੀ.ਬੀ.ਆਈ. ਨੂੰ ਖੁਦਾਈ ਕੰਪਨੀਆਂ ਖ਼ਿਲਾਫ਼ ਜਾਂਚ ਦੇ ਹੁਕਮ

ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਅੱਜ ਸੀ.ਬੀ.ਆਈ. ਨੂੰ ਹੁਕਮ ਦਿੱਤਾ ਹੈ ਕਿ ਉਹ ਕਰਨਾਟਕ ਵਿਚ ਗੈਰਕਾਨੂੰਨੀ ਖੁਦਾਈ ਕਰਨ ਵਾਲੀਆਂ ਦੋ ਕੰਪਨੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰੇ। ਇਨ੍ਹਾਂ ਵਿਚੋਂ ਇਕ ਕੰਪਨੀ ਰਾਜ ਦੇ ਸਾਬਕਾ ਮੰਤਰੀ ਸ੍ਰੀ ਜਨਾਰਧਨ ਰੈਡੀ ਦੀ ਹੈ। ਚੀਫ਼ ਜਸਟਿਸ ਐਸ.ਐਚ. ਕਪਾਡੀਆ ਦੀ ਅਗਵਾਈ ਵਾਲੇ ਬੈਂਚ ਨੇ ਏਜੰਸੀ ਨੂੰ ਹੁਕਮ ਦਿੱਤਾ ਕਿ ਉਹ ਰੈਡੀ ਦੀ ਕੰਪਨੀ ਤੇ ਐਸ.ਐਮ. ਜੈਨ ਦੀ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ...
Read Full Story


ਸੀ.ਬੀ.ਆਈ. ਵੱਲੋਂ ਬਸਪਾ ਵਿਧਾਇਕ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ

ਨਵੀਂ ਦਿੱਲੀ,ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਪਿਛਲੇ ਸਾਲ ਦਸੰਬਰ ਵਿਚ ਇਕ ਨਾਬਾਲਗ ਦਲਿਤ ਲੜਕੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਦੋਸ਼ ਹੇਠ ਸੀ.ਬੀ.ਆਈ. ਨੇ ਅੱਜ ਬਸਪਾ ਵਿਧਾਇਕ ਪੁਰਸ਼ੋਤਮ ਦਿਵੇਦੀ ਅਤੇ ਚਾਰ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੁਪਰੀਮ ਕੋਰਟ ਨੇ 12 ਸਤੰਬਰ ਨੂੰ ਇਹ ਮਾਮਲੇ ਸੀ.ਬੀ.ਆਈ. ਨੂੰ ਆਪਣੇ ਹੱਥ ਵਿਚ ਲੈਣ ਦੇ ਆਦੇਸ਼ ਦਿੱਤੇ ਸਨ ਕਿਉਂਕਿ ਪੀੜਤ ਧਿਰ ਨੇ ਇਹ ਦੋਸ਼ ਲਗਾਏ ਸਨ ਕਿ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੋਣ ਨਾਤੇ ਦਿਵੇਦੀ ਇਸ ਮਾਮਲੇ ਵਿਚ ਨਿਰਪੱਖ ਜਾਂਚ ਨਹੀਂ ਹੋਣ ਦੇਵੇਗਾ। ਸੀ.ਬੀ.ਆਈ. ਦੀ ਤਰਜਮਾਨ ਧਾਰਿਨੀ ਮਿਸ਼ਰਾ ਨੇ ਇੱਥੇ ਦੱਸਿਆ ਕਿ ਸੁਪਰੀਮ ...
Read Full Story


2ਜੀ ਘੁਟਾਲਾ: ਚਿਦੰਬਰਮ ਦੇ ਬਚਾਅ ’ਤੇ ਆਈ ਸੀ.ਬੀ.ਆਈ.

ਸਵਾਮੀ ਵੱਲੋਂ ਪਾਈ ਪਟੀਸ਼ਨ ਦਾ ਵਿਰੋਧ ਨਵੀਂ ਦਿੱਲੀ,ਸੀ.ਬੀ.ਆਈ. ਨੇ ਅੱਜ ਸੁਪਰੀਮ ਕੋਰਟ ਵਿਚ ਉਸ ਪਟੀਸ਼ਨ ਦਾ ਵਿਰੋਧ ਕੀਤਾ, ਜਿਸ ਵਿਚ 2ਜੀ ਸਪੈਕਟ੍ਰਮ ਘਪਲੇ ਵਿਚ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਕਥਿਤ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਨਾਲ ਹੀ ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ’ਤੇ ਵੀ ਸਵਾਲ ਕੀਤੇ। ਸੀ.ਬੀ.ਆਈ. ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਾਰਜਕਾਲ ਵਿਚ ਹੋਏ ਕਰੋੜਾਂ ਦੇ ਘਪਲੇ ਦੀ ਜਾਂਚ ਪੂਰੀ ਹੋ ਗਈ ਹੈ, ਇਸ ਲਈ ...
Read Full Story


ਫੋਨ ਟੈਪਿੰਗ ਦੀਆਂ ਬੇਨਤੀਆਂ ਵਿੱਚ ਦੁੱਗਣਾ ਵਾਧਾ

ਨਵੀਂ ਦਿੱਲੀ,ਦੇਸ਼ ਵਿਚ ਟੈਪ ਕੀਤੇ ਜਾਂਦੇ ਫੋਨਾਂ ਤੇ ਈਮੇਲ ਅਕਾਊਂਟਾਂ ਦੀ ਗਿਣਤੀ ਜੁਲਾਈ ਮਹੀਨੇ ਵੱਧ ਕੇ ਦੁੱਗਣੀ ਹੋ ਗਈ। ਕੇਂਦਰੀ ਸੁਰੱਖਿਆ ਏਜੰਸੀਆਂ ਨੇ 3420 ਫੋਨ ਲਾਈਨਾਂ ਅਤੇ 465 ਈਮੇਲ ਅਕਾਊਂਟਾਂ ‘ਤੇ ਨਿਗਰਾਨੀ ਲਈ ਨਵੇਂ ਸਿਰਿਓਂ ਬੇਨਤੀ ਕੀਤੀ ਹੈ। ਇਕ ਸਰਕਾਰੀ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਕੁੱਲ 4350 ਫੋਨ ਲਾਈਨਾਂ ਅਤੇ 501 ਈਮੇਲ ਅਕਾਊਂਟ ਨਿਗਰਾਨੀ ਅਧੀਨ ਚੱਲ ਰਹੇ ਹਨ ਅਤੇ ਜੁਲਾਈ ਮਹੀਨੇ ਗ੍ਰਹਿ ਸਕੱਤਰ ਤੋਂ 3420 ਟੈਲੀਫੋਨ ਲਾਈਨਾਂ ਅਤੇ 465 ਈਮੇਲਾਂ ‘ਤੇ ਨਿਗਰਾਨੀ ਰੱਖਣ ਦੇ ਹੁਕਮ ਮਿਲੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਫੋਨਾਂ ਦੀ ਟੈਪਿੰਗ ਵਾਸਤੇ ਲਗਪਗ 465 ਆਰਡਰ ਜਾਰੀ ਕੀਤੇ ਗਏ ...
Read Full Story


ਰਾਸ਼ਟਰਮੰਡਲ ਖੇਡ ਘਪਲੇ ਦੀ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਨਹੀਂ ਕਰੇਗਾ

ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਰਾਸ਼ਟਰਮੰਡਲ ਖੇਡ ਘਪਲੇ ਦੀ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰਨ ਦੀ ਕੀਤੀ ਗਈ ਬੇਨਤੀ ਨਾਮਨਜ਼ੂਰ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਹ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਇਸ ਵਿੱਚ ਇਸ ਮੌਕੇ ਦਖ਼ਲ ਦੇਣ ਦੀ ਕੋਈ ਲੋੜ ਨਹੀਂ ਹੈ।ਸੁਪਰੀਮ ਕੋਰਟ ਦੇ ਜਸਟਿਸ ਆਰ.ਐਮ.ਲੋਧਾ ਅਤੇ ਜਸਟਿਸ ਗਯਾਨ ਸੁਧਾ ਮਿਸ਼ਰਾ ਨੇ ਇਕ ਐਨ.ਜੀ.ਓ. ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ। ਇਹ ਪਟੀਸ਼ਨ ਦਿੱਲੀ ਸਟੱਡੀ ਗਰੁੱਪ ਨਾਮੀ ਐਨ.ਜੀ.ਓ. ਨੇ ਪਾਈ ਸੀ। ਅਦਾਲਤ ਨੇ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ, ‘‘ਸੀ.ਬੀ. ...
Read Full Story


ਰਿਲਾਇੰਸ ਦੇ ਤਿੰਨ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ‘ਤੇ ਸੀ.ਬੀ.ਆਈ. ਨੂੰ ਨੋਟਿਸ

ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਰਿਲਾਇੰਸ ਏ.ਡੀ. ਏ.ਜੀ. ਕੰਪਨੀ ਦੇ ਤਿੰਨ ਅਧਿਕਾਰੀਆਂ ਦੀ ਜ਼ਮਾਨਤ ਪਟੀਸ਼ਨ ਬਾਰੇ ਸੀ.ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਹੈ। 2-ਜੀ ਸਪੈਕਟ੍ਰਮ ਘੁਟਾਲੇ ਦੇ ਦੋਸ਼ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ 20 ਅਪਰੈਲ ਤੋਂ ਇਹ ਅਧਿਕਾਰੀ ਜੇਲ੍ਹ ਵਿੱਚ ਹਨ। ਪਟੀਸ਼ਨ ਦੀ ਸੁਣਵਾਈ ਕਰਦਿਆਂ ਜਸਟਿਸ ਜੀ.ਐਸ. ਸਿੰਘਵੀ ਨੇ ਸੀ.ਬੀ. ਆਈ. ਨੂੰ ਨੋਟਿਸ ਜਾਰੀ ਕਰਦਿਆਂ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ। ਇਨ੍ਹਾਂ ਤਿੰਨਾਂ ਅਧਿਕਾਰੀਆਂ ਵਿੱਚ ਏ.ਡੀ. ਏ.ਜੀ. ਗਰੁੱਪ ਦਾ ਐਮ.ਡੀ. ਗੌਤਮ ਦੋਸ਼ੀ, ਪ੍ਰੈਜ਼ੀਡੈਂਟ ਸੁਰਿੰਦਰ ਪਿਪਾਰਾ ਤੇ ਸੀਨੀਅਰ ਵਾਈਸ ...
Read Full Story


ਸੀ.ਬੀ.ਆਈ. ਵੱਲੋਂ ਜਗਨਮੋਹਨ ਦੇ ਟਿਕਾਣਿਆਂ ਦੀ ਤਲਾਸ਼ੀ

ਹੈਦਰਾਬਾਦ,ਸੀ.ਬੀ.ਆਈ. ਵੱਲੋਂ ਅੱਜ ਵਾਈ.ਐਸ. ਜਗਨਮੋਹਨ ਰੈਡੀ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਟਿਕਾਣਿਆਂ ’ਤੇ ਛਾਪੇ ਮਾਰ ਕੇ ਤਲਾਸ਼ੀ ਲਈ ਗਈ। ਜਗਨਮੋਹਨ ਰੈਡੀ ਖ਼ਿਲਾਫ਼ ਦੋਸ਼ ਹਨ ਕਿ ਉਸ ਦੇ ਪਿਤਾ ਵਾਈ.ਐਸ. ਰਾਜਸ਼ੇਖਰ ਰੈਡੀ, ਉਸ ਸਮੇਂ ਦੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਵੱਲੋਂ ਕੰਪਨੀਆਂ ਨੂੰ ਪਹੁੰਚਾਏ ਫਾਇਦੇ ਦੇ ਇਵਜ਼ ਵਜੋਂ ਉਸ ਦੀਆਂ ਕੰਪਨੀਆਂ ਵਿਚ ਨਿਵੇਸ਼ ਕੀਤੇ ਗਏ ਹਨ। ਸੀ.ਬੀ.ਆਈ. ਵੱਲੋਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਜਗਨਮੋਹਨ ਖ਼ਿਲਾਫ਼ ਧੋਖਾਧੜੀ, ਭ੍ਰਿਸ਼ਟਾਚਾਰ, ਸਾਜ਼ਿਸ਼ ਆਦਿ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੀ.ਬੀ.ਆਈ. ਦੇ ਬੁਲਾਰੇ ਧਰਨੀ ਮਿਸ਼ਰਾ ਨੇ ...
Read Full Story


ਸੀ.ਬੀ.ਆਈ. ਅੱਜ ਰਾਜਾ ਤੋਂ ਪੁੱਛਗਿੱਛ ਕਰੇਗੀ

ਨਵੀਂ ਦਿੱਲੀ - 2-ਜੀ ਸਪੈਕਟ੍ਰਮ ਅਲਾਟਮੈਂਟ ’ਚ ਬੇਨਿਯਮੀਆਂ ਦੇ ਦੋਸ਼ਾਂ ਹੇਠ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ 24 ਦਸੰਬਰ ਨੂੰ ਸੀ.ਬੀ.ਆਈ. ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਰਾਜਾ ਨੂੰ 20 ਦਸੰਬਰ ਨੂੰ ਨੋਟਿਸ ਭੇਜ ਕੇ 48 ਘੰਟਿਆਂ ਦੇ ਅੰਦਰ ਅੰਦਰ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਸੱਦਿਆ ਸੀ, ਪਰ ਕੁਝ ਰੁਝੇਵਿਆਂ ਕਾਰਨ ਰਾਜਾ ਨੇ 24 ਦਸੰਬਰ ਤੱਕ ਸੀ.ਬੀ.ਆਈ. ਤੋਂ ਇਜਾਜ਼ਤ ਮੰਗੀ ਸੀ, ਜਿਸ ਨੂੰ ਏਜੰਸੀ ਨੇ ਪ੍ਰਵਾਨ ਕਰ ਲਿਆ ਸੀ। ਰਾਜਾ ਨੇ ਕਿਹਾ ਕਿ ਮੈਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਵਾਂਗਾ। ਇਸ ਤੋਂ ਇਲਾਵਾ ਏ. ਰਾਜਾ ਨੇ ਕਿਹਾ ਕਿ ਉਹ ...
Read Full Story


1

Loading...

© 2012 punjabinfoline.com

punjab infoline arash info