Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੁਖਰਾਮ"
ਸੁਖਰਾਮ, ਰੁਣੂ ਤੇ ਰਾਓ ਦੀ ਅੰਤਰਿਮ ਜ਼ਮਾਨਤ 7 ਅਗਸਤ ਤੱਕ ਵਧੀ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ 1993 ਦੇ ਦੂਰਸੰਚਾਰ ਉਪਕਰਣ ਖਰੀਦ ਕਪਲਾ ਮਾਮਲੇ 'ਚ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਅਤੇ ਦੋ ਹੋਰਨਾਂ ਦੀ ਅੰਤਰਿਮ ਜ਼ਮਾਨਤ 7 ਅਗਸਤ ਤੱਕ ਵਧਾ ਦਿੱਤੀ ਹੈ। ਮਾਣਯੋਗ ਜੱਜ ਪੀ. ਸਦਾਸ਼ਿਵਮ ਅਤੇ ਜੇ. ਚੇਲਮੇਸ਼ਵਰ 'ਤੇ ਆਧਾਰਿਤ ਇਕ ਬੈਂਚ ਨੇ ਸੋਮਵਾਰ ਇਸ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ਵਲੋਂ ਜਵਾਬੀ ਹਲਫਨਾਮਾ ਦਾਖਲ ਨਾ ਕਰਨ ਪਿੱਛੋਂ ਸੁਖਰਾਮ ਅਤੇ ਦੋ ਹੋਰਨਾਂ ਦੋਸ਼ੀਆਂ ਸਾਬਕਾ ਨੌਕਰਸ਼ਾਹ ਰੁਣੂ ਕੋਸ਼ ਅਤੇ ਹੈਦਰਾਬਾਦ ਦੇ ਇਕ ਵਪਾਰੀ ਪੀ. ਰਾਮਾ ਰਾਓ ਦੀ ਪੇਸ਼ਗੀ ਜ਼ਮਾਨਤ 7 ਅਗਸਤ ਤੱਕ ਵਧਾ ਦਿੱਤੀ ਹੈ। ਮਾਣਯੋਗ ਅਦਾਲਤ ਨੇ 9 ਜਨਵਰੀ ਨੂੰ ਸੀ. ਬੀ. ਆਈ. ...
Read Full Story


ਸੁਖਰਾਮ ਤੇ ਸਾਥੀਆਂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਜ਼ਮਾਨਤ ਦੇ ਦਿੱਤੀ। 1993 ਦੇ ਦੂਰ ਸੰਚਾਰ ਘਪਲੇ ਵਿਚ 3 ਸਾਲ ਦੀ ਸਜ਼ਾ ਦੀ ਤਾਮੀਲ ਲਈ ਸੁਖਰਾਮ ਸ਼ਨੀਵਾਰ ਨੂੰ ਨਿਚਲੀ ਅਦਾਲਤ ਸਾਮ੍ਹਣੇ ਪੇਸ਼ ਹੋਏ ਸਨ। ਸਾਬਕਾ ਨੌਕਰਸ਼ਾਹ ਰੂਨੂ ਘੋਸ਼ ਅਤੇ ਹੈਦਰਾਬਾਦ ਦੇ ਕਾਰੋਬਾਰੀ ਪੀ. ਰਾਮਾ ਰਾਵ ਨੂੰ ਵੀ ਸੁਪਰੀਮ ਕੋਰਟ ਨੇ 16 ਜਨਵਰੀ ਤੱਕ ਜ਼ਮਾਨਤ 'ਤੇ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਮਾਮਲੇ ਵਿਚ ਨਿਯਮਿਤ ਜ਼ਮਾਨਤ ਲਈ ਉਨ੍ਹਾਂ ਦੀਆਂ ਅਰਜ਼ੀਆਂ ਸੁਣਵਾਈ ਲਈ ਲੱਗੀਆਂ ਹਨ। ਸੁਖਰਾਮ ਅਤੇ ਉਨ੍ਹਾਂ ਦੇ 2 ਸਾਥੀਆਂ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ...
Read Full Story


ਦੂਰਸੰਚਾਰ ਘੋਟਾਲਾ : ਸੁਖਰਾਮ ਤਿੰਨ ਸਾਲ ਲਈ ਜੇਲ ਭੇਜੇ

ਨਵੀਂ ਦਿੱਲੀ, ਸੁਖਰਾਮ ਸ਼ਨੀਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਐਂਬੂਲੈਂਸ ਨਾਲ ਪਹੁੰਚੇ। ਅਦਾਲਤ ਨੇ ਸੁਖਰਾਮ ਨੂੰ ਤਿੰਨ ਸਾਲ ਦੀ ਸਜ਼ਾ ਕੱਟਣ ਲਈ ਐਂਬੁਲੈਂਸ 'ਚ ਹੀ ਜੇਲ ਭੇਜਣ ਦਾ ਹੁਕਮ ਦਿੱਤਾ। ਸੁਖਰਾਮ ਇਕ ਦਿਨ ਪਹਿਲਾਂ ਵੀਰਵਾਰ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਸਰੈਂਡਰ ਕਰਨ ਤੋਂ ਪਹਿਲਾਂ ਕੋਮਾ 'ਚ ਚਲੇ ਗਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਸੁਣਵਾਈ ਅਦਾਲਤ ਸਾਹਮਣੇ ਸਰੈਂਡਰ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਸ਼ਨੀਵਾਰ ਤੱਕ ਲਈ ਟਾਲ ਦਿੱਤੀ ਸੀ। ਉਸ ਦੇ ਵਕੀਲ ਨੇ ਵਿਸ਼ੇਸ਼ ਸੀ. ਬੀ. ...
Read Full Story


ਸੁਖਰਾਮ ਕੋਮਾ 'ਚ

ਨਵੀਂ ਦਿੱਲੀ, ਸਾਲ 1993 ਦੇ ਦੂਰਸੰਚਾਰ ਘਪਲੇ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੇ ਵਕੀਲ ਨੇ ਸ਼ੁੱਕਰਵਾਰ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਕੋਮਾ ਵਿਚ ਹਨ। ਅਦਾਲਤ ਨੇ ਇਸ 'ਤੇ ਮਾਮਲੇ ਦੀ ਸੁਣਵਾਈ ਸ਼ਨੀਵਾਰ ਤਕ ਟਾਲ ਦਿੱਤੀ। ਸੁਖਰਾਮ ਨੂੰ ਸੁਪਰੀਮ ਕੋਰਟ ਨੇ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦੇ ਵਕੀਲ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਧਰਮੇਸ਼ ਸ਼ਰਮਾ ਨੂੰ ਦੱਸਿਆ ਕਿ ਸੁਖਰਾਮ ਕੋਮਾ ਵਿਚ ਹੋਣ ਕਾਰਨ ਹਸਪਤਾਲ ਤੋਂ ਨਹੀਂ ਆ ਸਕਦੇ। 86 ਸਾਲਾ ਸੁਖਰਾਮ ਨੂੰ ਵੀਰਵਾਰ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਹ ਹੇਠਲੀ ਅਦਾਲਤ ਸਾਹਮਣੇ ਸਮਰਪਣ ਕਰ ਦੇਣ ਪਰ ...
Read Full Story


ਸੁਖਰਾਮ ਤੇ ਸਾਥੀਆਂ ਨੂੰ ਕੋਈ ਰਾਹਤ ਨਹੀਂ

ਆਤਮ-ਸਮਰਪਣ ਕਰਨ ਲਈ ਸੁਪਰੀਮ ਕੋਰਟ ਨੇ ਕਿਹਾ ਨਵੀਂ ਦਿੱਲੀ, 1993 ਦੇ ਧੋਖਾਦੇਹੀ ਮਾਮਲੇ 'ਚ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਵੀਰਵਾਰ ਉਨ੍ਹਾਂ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਦੀ 3 ਸਾਲ ਦੀ ਜੇਲ ਦੀ ਸਜ਼ਾ ਦੀ ਤਾਮੀਲ ਹੋ ਸਕੇ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਹੁਕਮਾਂ ਵਿਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਨੇ ਸੁਖਰਾਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਸਹਿਯੋਗੀਆਂ ਸਾਬਕਾ ਅਧਿਕਾਰੀ ਰੂਨੂਘੋਸ਼ ਅਤੇ ਨਿੱਜੀ ...
Read Full Story


ਸੁਖਰਾਮ ਤੇ ਸਾਥੀਆਂ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 1993 ਦੇ ਧੋਖਾਦੇਹੀ ਮਾਮਲੇ 'ਚ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਵੀਰਵਾਰ ਉਨ੍ਹਾਂ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਦੀ 3 ਸਾਲ ਦੀ ਜੇਲ ਦੀ ਸਜ਼ਾ ਦੀ ਤਾਮੀਲ ਹੋ ਸਕੇ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਹੁਕਮਾਂ ਵਿਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਨੇ ਸੁਖਰਾਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਸਹਿਯੋਗੀਆਂ ਸਾਬਕਾ ਅਧਿਕਾਰੀ ਰੂਨੂਘੋਸ਼ ਅਤੇ ਨਿੱਜੀ ਦੂਰਸੰਚਾਰ ਫਰਮ ਦੇ ਪ੍ਰਬੰਧ ਨਿਰਦੇਸ਼ਕ ਪੀ. ...
Read Full Story


1993 ਦੂਰਸੰਚਾਰ ਘਪਲਾ : ਅਦਾਲਤ ਪੁੱਜੇ ਸੁੱਖਰਾਮ

ਨਵੀਂ ਦਿੱਲੀ, ਸਾਬਕਾ ਦੂਰ ਸੰਚਾਰ ਮੰਤਰੀ ਸੁਖਰਾਮ ਨੇ 1993 ਦੇ ਦੂਰਸੰਚਾਰ ਘਪਲਾ ਮਾਮਲੇ 'ਚ 3 ਸਾਲ ਦੀ ਸਜ਼ਾ ਲਈ ਆਤਮਸਮਰਪਣ ਕਰਨ ਤੋਂ ਇਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਦੇ ਉਸ ਹੁਕਮ 'ਤੇ ਰੋਕ ਲਗਾਉਣ ਲਈ ਅੱਜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿਚ ਇਸ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ। ਇਸ ਮਾਮਲੇ ਵਿਚ ਦੋ ਹੋਰ ਦੋਸ਼ੀਆਂ ਸਾਬਕਾ ਨੌਕਰਸ਼ਾਹ ਰੁਨੂਘੋਸ਼ ਅਤੇ ਹੈਦਰਾਬਾਦ ਸਥਿਤ ਐਡਵਾਂਸਡ ਰੇਡੀਓ ਮਾਸਟਸ (ਏ. ਆਰ. ਐੱਮ.) ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਟੀ. ਰਾਮਾਰਾਓ ਹਾਈ ਕੋਰਟ ਦੇ ਹੁਕਮ 'ਤੇ ਰੋਕ ਲਈ ਪਹਿਲਾਂ ...
Read Full Story


ਸੁਖਰਾਮ ਨੂੰ ਝਟਕਾ

ਦੂਰਸੰਚਾਰ ਘਪਲਿਆਂ 'ਚ ਸਜ਼ਾ ਬਰਕਰਾਰ ਨਵੀਂ ਦਿੱਲੀ, ਦੂਰਸੰਚਾਰ ਮੰਤਰੀ ਸੁਖਰਾਮ ਨੂੰ ਝਟਕਾ ਦਿੰਦੇ ਹੋਏ ਦਿੱਲੀ ਹਾਈਕੋਰਟ ਨੇ 1996 ਦੇ ਦੂਰਸੰਚਾਰ ਘਪਲੇ ਵਿਚ ਉਨ੍ਹਾਂ ਦੀ ਦੋਸ਼ਸਿਧੀ ਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਦੋਸ਼ਸਿਧੀ ਵਿਰੁੱਧ ਸੁਖਰਾਮ ਦੀ ਅਪੀਲ ਨੂੰ ਰੱਦ ਕਰਦਿਆਂ ਜਸਟਿਸ ਐੱਸ ਰਵਿੰਦਰ ਭੱਟ ਅਤੇ ਜੀ. ਪੀ. ਮਿੱਤਲ 'ਤੇ ਆਧਾਰਿਤ ਬੈਂਚ ਨੇ ਦੂਰਸੰਚਾਰ ਵਿਭਾਗ ਦੇ ਸਾਬਕਾ ਉਪ ਮਹਾ ਨਿਰਦੇਸ਼ਕ ਰੁਨੂ ਘੋਸ਼ ਅਤੇ ਹੈਦਰਾਬਾਦ ਸਥਿਤ ਏ. ਆਰ. ਐੱਮ. ਦੇ ਪ੍ਰਬੰਧ ਨਿਰਦੇਸ਼ਕ ਪੀ. ਰਾਮਾਰਾਓ ਦੀ ਦੋਸ਼ ਸਿੱਧੀ ਨੂੰ ਵੀ ਬਰਕਰਾਰ ਰੱਖਿਆ। 1996 ਦਾ ਦੂਰਸੰਚਾਰ ਘਪਲਾ ਹੈਦਰਾਬਾਦ ...
Read Full Story


ਦਿੱਲੀ ਹਾਈ ਕੋਰਟ ਨੇ ਸਾਬਕਾ ਟੈਲੀਕਾਮ ਮੰਤਰੀ ਸੁਖਰਾਮ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਸਾਬਕਾ ਮੰਤਰੀ ਨੂੰ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੇ ਦਿੱਤੀ ਗਈ। ਕੋਰਟ ਨੇ ਸੁਖਰਾਮ ਨੂੰ 10 ਲੱਖ ਦ ਨਿਜੀ ਮੁਚਲਕਾ ਭਰਨ ਨੂੰ ਕਿਹਾ। ਨਾਲ ਹੀ ਉਨ੍ਹਾਂ ਦੇ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਸੁਖਰਾਮ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਸੀ। ਸੁਖਰਾਮ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਕ ਹੇਠਲੀ ਅਦਾਲਤ ਵਲੋਂ ਪੰਜ ਸਾਲ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ 'ਤੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਸੁਖਰਾਮ ਨੇ ਇਸ ਆਧਾਰ 'ਤੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਗਲਤ ਢੰਗ ...
Read Full Story


ਸੁਖਰਾਮ 5 ਸਾਲਾਂ ਲਈ ਤਿਹਾੜ ਜੇਲ੍ਹ ’ਚ

ਤਿੰਨ ਲੱਖ ਦੀ ਰਿਸ਼ਵਤ ਦੇ ਮਾਮਲੇ ’ਚ 4 ਲੱਖ ਰੁਪਏ ਜੁਰਮਾਨਾ ਨਵੀਂ ਦਿੱਲੀ,ਕਈ ਸਾਲਾਂ ਤੋਂ ਜੇਲ੍ਹ ਜਾਣ ਤੋਂ ਬਚਦੇ ਆ ਰਹੇ ਸਾਬਕਾ ਦੂਰਸੰਚਾਰ ਮੰਤਰੀ ਸੁਖਰਾਮ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ 1996 ਦੇ ਇਕ ਭ੍ਰਿਸ਼ਟਾਚਾਰ ਮਾਮਲੇ ਵਿੱਚ 5 ਸਾਲਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਸਜ਼ਾ ਦਾ ਐਲਾਨ ਹੁੰਦਿਆਂ ਹੀ ਪੁਲੀਸ ਨੇ ਇਸ 86 ਸਾਲਾ ਸਾਬਕਾ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸੁਖਰਾਮ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਕਾਨੂੰਨੀ ਦਾਅ ਪੇਚਾਂ ਦੇ ਦਮ ’ਤੇ ਹੁਣ ਤਕ ਜੇਲ੍ਹ ਜਾਣ ਤੋਂ ਬਚਦਾ ਆ ਰਿਹਾ ਸੀ। ਪੀ.ਵੀ. ਨਰਸਿਮਹਾ ਰਾਓ ...
Read Full Story


ਹਿਮਾਚਲੀ ਨੌਜਵਾਨ ਵੱਲੋਂ ਸਾਬਕਾ ਮੰਤਰੀ ’ਤੇ ਹਮਲਾ

ਜੱਜ ਨੇ ਜਿਵੇਂ ਹੀ ਸੁਖਰਾਮ ਨੂੰ ਸਜ਼ਾ ਸੁਣਾਈ ਤਾਂ ਉੱਥੇ ਮੌਜੂਦ ਹਿਮਾਚਲ ਪ੍ਰਦੇਸ਼ ਦੇ ਵਸਨੀਕ ਹਰਵਿੰਦਰ ਸਿੰਘ ਨੇ ਉਸ ਉੱਪਰ ਹਮਲਾ ਕਰ ਦਿੱਤਾ। ਮੌਕੇ ’ਤੇ ਮੌਜੂਦ ਸੁਖਰਾਮ ਦੇ ਸਮਰਥਕਾਂ ਨੇ ਹਮਲਾਵਰ ਨੂੰ ਕਾਬੂ ਕਰ ਕੇ ਕੁਟਾਪਾ ਚਾੜ੍ਹ ਦਿੱਤਾ। ਪੁਲੀਸ ਨੇ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਸੁਖਰਾਮ ਨੂੰ ਲੱਤਾਂ ਤੇ ਘਸੁੰਨ ਮਾਰੇ। ਉਹ ਇਹ ਕਹਿ ਰਿਹਾ ਸੀ :‘ਇੰਨਾ ਵੱਡਾ ਅਪਰਾਧ ਤੇ ਇੰਨੀ ਘੱਟ ...
Read Full Story


1

Loading...

© 2012 punjabinfoline.com

punjab infoline arash info