Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੁਲਤਾਨਪੁਰ"
ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਡਟ ਕੇ ਕਰਾਂਗੇ : ਮਨਪ੍ਰੀਤ ਬਾਦਲ

ਸੁਲਤਾਨਪੁਰ ਲੋਧੀ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸਮੂਹ ਪਾਰਟੀ ਵਰਕਰਾਂ ਨੂੰ ਆਪਣੇ ਆਪਣੇ ਇਲਾਕੇ 'ਚ ਲਾਮਬੰਦ ਹੋਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਪੀ. ਪੀ. ਪੀ. ਅਤੇ ਸਹਿਯੋਗੀ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ. ਐੱਮ. ਅਤੇ ਅਕਾਲੀ ਦਲ ਬੇਗੋਵਾਲ ਦਾ ਗਠਜੋੜ ਸਾਂਝਾ ਮੋਰਚਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਡਟ ਕੇ ਕੰਮ ਕਰਦਾ ਰਹੇਗਾ। ਉਨ੍ਹਾਂ ਨਾਲ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਸੀਨੀਅਰ ਪੀ. ਪੀ. ਪੀ. ਨੇਤਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਅਤੇ ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਹੋਰ ਵਰਕਰ ਵੀ ਵੱਡੀ ਗਿਣਤੀ 'ਚ ਮੌਜੂਦ ਸਨ। ਇਸ ਮੌਕੇ ਰਾਜਾ ...
Read Full Story


ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ

ਸੁਲਤਾਨਪੁਰ, ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ 'ਚ ਗਨਪਤ ਸਹਾਏ ਡਿਗਰੀ ਕਾਲੇਜ ਦੇ ਪ੍ਰਿੰਸੀਪਲ ਦੀ ਸ਼ੁੱਕਰਵਾਰ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਕਾਲਜ ਗੇਟ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਪ੍ਰਾਈਵੇਟ ਸੁਰੱਖਿਆ ਗਾਰਡ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪ੍ਰਿੰਸੀਪਲ ਪੀ. ਵੀ. ਸਿੰਘ ਸਵੇਰੇ ਯੂਨੀਵਰਸਿਟੀ ਦੀ ਬੈਕ ਪੇਪਰ ਦੀ ਪ੍ਰੀਖਿਆ ਕਰਾਉਣ ਕਾਲਜ ਜਾ ਰਹੇ ਸਨ ਕਿ ਗੇਟ ਕੋਲ ਡੇਰਾ ਜਮਾਏ ਬੈਠੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗੋਲੀ ਲੱਗਣ ਨਾਲ ਪ੍ਰਿੰਸੀਪਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਗਨਰ ਸੁਰੇਸ਼ ਕੁਮਾਰ ਗੰਭੀਰ ਰੂਪ ਨਾਲ ...
Read Full Story


ਘਰ ਮੋਹਰਿਓਂ ਘੜੁੱਕਾ ਚੋਰੀ

ਸੁਲਤਾਨਪੁਰ ਲੋਧੀ, 25 ਜਨਵਰੀ (ਸੋਨੀਆ)-ਪਿੰਡ ਡਡਵਿੰਡੀ ਵਿਖੇ ਬੀਤੀ ਰਾਤ ਸ੍ਰੀ ਗਿਆਨ ਚੰਦ ਦੇ ਘਰ ਮੋਹਰਿਓ ਘੜੁੱਕਾ (ਪੀਟਰ ਰੇਹੜਾ) ਚੋਰੀ ਹੋ ਗਿਆ। ਗਿਆਨ ਚੰਦ ਨੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਲਿਖਵਾਈ ਰਪਟ ਵਿੱਚ ਦੱਸਿਆ ਕਿ ਰਾਤ ਨੂੰ ਘਰ ਦੇ ਮੋਹਰੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਠਕੇ ਪਤਾ ਲੱਗਾ ਕਿ ਘੜੁੱਕਾ ਚੋਰੀ ਹੋ ਚੁੱਕਾ ਹੈ। ਅੰਦਾਜ਼ਾ ਲਗਾਇਆ ਗਿਆ, ਕਿ ਚੋਰ ਪਹਿਲਾ ਘੜੁੱਕਾ ਲਗਭਗ ਇਕ ਕਿਲੋਮੀਟਰ ਤੱਕ ਬਗੈਰ ਸਟਾਰਟ ਕੀਤੇ ਧੱਕਾ ਲਗਾਕੇ ਲੈ ਗਏ ਅਤੇ ਘੜੁੱਕੇ ਨੂੰ ਕੱਚੇ ਰਸਤੇ ਪਿੰਡ ਕੋਟਲੇ ਦੇ ਸਾਹਮਣੇ ਪੱਕੀ ਸੜਕ ਤੇ ਚੜ੍ਹਾ ਕੇ ਸਟਾਰਟ ਕਰਕੇ ਲੈ ਗਏ। ਸ: ਗੁਰਮੀਤ ਸਿੰਘ ਡੀ. ਐਸ. ...
Read Full Story


ਕਾਮਰੇਡ ਜੋਤੀ ਬਾਸੂ ਨੂੰ ਸ਼ਰਧਾਂਜਲੀ

ਸੁਲਤਾਨਪੁਰ ਲੋਧੀ, 21 ਜਨਵਰੀ (ਨਰਿੰਦਰ ਸਿੰਘ ਸੋਨੀਆ)-ਪੱਛਮੀ ਬੰਗਾਲ ਦੇ ¦ਮਾ ਸਮਾਂ ਮੁੱਖ ਮੰਤਰੀ ਰਹੇ ਕਾਮਰੇਡ ਜੋਤੀ ਬਾਸੂ ਦੇ ਅਕਾਲ ਚਲਾਣੇ ਉ¤ਪਰ ਵੱਖ-ਵੱਖ ਆਗੂਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਬਾਸੂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਵਾਸਤੇ ਮਾਸਟਰ ਜਗੀਰ ਸਿੰਘ ਦੀ ਪ੍ਰਧਾਨਗੀ ਹੇਠ ਸ਼ੋਕ ਸਭਾ ਕੀਤੀ ਗਈ। ਦੋ ਮਿੰਟ ਦਾ ਮੋਨ ਧਾਰ ਕੇ ਵਿੱਛੜੇ ਆਗੂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਮਾ: ਅਜੀਤ ਸਿੰਘ ਸਕੱਤਰ ਸੀ. ਪੀ. ਐਮ. ਨੇ ਕਿਹਾ ਕਿ ਸ੍ਰੀ ਜੋਤੀ ਬਾਸੂ ਨੇ ਆਪਣੇ ਸਾਫ਼ ਸੁਥਰੇ ਅਤੇ ਮਿਸਾਲੀ ਜੀਵਨ ਰਾਹੀਂ ਸਮੁੱਚੇ ਦੇਸ਼ ਵਾਸੀਆਂ ਨੂੰ ਪ੍ਰਭਾਵਿਤ ਕੀਤਾ। ...
Read Full Story


ਲੰਗਰ ਸੇਵਾ ਕਰਨ ਵਾਲਿਆਂ ਦਾ ਸਨਮਾਨ

ਸੁਲਤਾਨਪੁਰ ਲੋਧੀ, 20 ਜਨਵਰੀ (ਸੋਨੀਆ)-ਡਾ: ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਬੀਤੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਲਕਾ ਸੁਲਤਾਨਪੁਰ ਲੋਧੀ ਤੋਂ ਗਈਆਂ ਸੰਗਤਾਂ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਸ਼ਾਮਿਲ ਹੋਈਆਂ। ਡਾ: ਉਪਿੰਦਰਜੀਤ ਕੌਰ ਨੇ ਲੰਗਰ ਦੀ ਸੇਵਾ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ, ਮਾਲਾ ਅਤੇ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਭਾਈ ...
Read Full Story


ਦੁਬਲੀ ਨੂੰ ਚੇਅਰਮੈਨ ਬਣਾਉਣ ’ਤੇ ਖੁਸ਼ੀ ਦੀ ਲਹਿਰ

ਸੁਲਤਾਨਪੁਰ ਲੋਧੀ, 18 ਜਨਵਰੀ (ਹੈਪੀ)-ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਾਝੇ ਦੇ ਸਿਰਕੱਢ ਆਗੂ ਛਤਰਪਾਲ ਸਿੰਘ ਦੁਬਲੀ ਨੂੰ ਪਨਗਰੇਨ ਪੰਜਾਬ ਦਾ ਚੇਅਰਮੈਨ ਬਨਾਉਣ ’ਤੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਉਨ੍ਹਾਂ ਦੇ ਸਮਰਥਕਾਂ, ਅਕਾਲੀ ਆਗੂਆਂ ਤੇ ਨੇਤਾਵਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਪ੍ਰਗਟ ਸਿੰਘ ਮਿਆਣੀ ਯੂਥ ਆਗੂ, ਜਸਵੰਤ ਸਿੰਘ ਸੈਕੇਟਰੀ, ਬਿੱਲਾ ਸ਼ਾਹ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਜਸਬੀਰ ਸਿੰਘ ਕਬੀਰਪੁਰ, ਸਾਬਕਾ ਸਰਪੰਚ ਹਜ਼ਾਰਾ ਨਿਸ਼ਾਨ ਸਿੰਘ ਸੰਧੂ, ਹਰਜੀਤ ਸਿੰਘ ਲਾਡੀ ...
Read Full Story


ਵਿਗਿਆਨਕ ਸੇਧ ਲਈ ਭਾਰਤੀ ਫਲਸਫ਼ਾ ਪੂਰੀ ਤਰ੍ਹਾਂ ਸਮਰੱਥ-ਸੀਚੇਵਾਲ

ਸੁਲਤਾਨਪੁਰ ਲੋਧੀ, 12 ਦਸੰਬਰ (ਨਰਿੰਦਰ)-ਕੋਪਨਹੈਗਨ ’ਚ ਜਲਵਾਯੂ ਤਬਦੀਲੀ ਬਾਰੇ ਰਾਜਸੀ ਆਗੂਆਂ ਦੇ ਸਮਾਨ-ਅੰਤਰ ਸੰਸਾਰ ਦੇ ਧਾਰਮਿਕ ਆਗੂੁਆਂ ਦੀ ਚੱਲ ਰਹੀ ਕਾਨਫਰੰਸ ’ਚ ਧਰਮ ਤੇ ਸਾਇੰਸ ਦੀ ਆਪਸੀ ਸਾਝੇਦਾਰੀ ਤੇ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਆਪਸੀ ਸਮਝਦਾਰੀ ਪੈਦਾ ਕਰਨ ਬਾਰੇ ਖੁੱਲ੍ਹੀ ਵਿਚਾਰ ਚਰਚਾ ਹੋਈ। ਮੈਲਟਿਕਸ ਪੈਲੇ ਵਿੱਚ ਰਾਤ ਭਰ ਚੱਲੀ ਵਿਚਾਰ ਚਰਚਾ ਦੌਰਾਨ ਮਨੁੱਖ ਦੇ ਕੁਦਰਤ ਨਾਲ ਰਿਸ਼ਤਿਆਂ ਸਬੰਧੀ ਵੱਖ-ਵੱਖ ਧਰਮਾਂ ਵਿੱਚ ਪੇਸ਼ ਦ੍ਰਿਸ਼ਟੀਕੋਣ, ਉਨ੍ਹਾਂ ਦੀ ਅੱਜ ਦੇ ਯੁੱਗ ਵਿੱਚ ਸਾਰਥਿਕਤਾ ਅਤੇ ਕੁਦਰਤ ਨਾਲ ਮਨੁੱਖ ਦੀ ਬਣ ਗਈ ਦੂਰੀ ਬਾਰੇ ਖੁੱਲ੍ਹਕੇ ਵਿਚਾਰ ਚਰਚਾ ...
Read Full Story


ਧਰਤੀ ਦੇ ਚੱਪੇ-ਚੱਪੇ ’ਤੇ ਦਰੱਖਤ ਲੱਗਾਉਣ ਦੀ ਲੋੜ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 11 ਦਸੰਬਰ (ਪੱਤਰ ਪ੍ਰੇਰਕ)- ਗਲੋਬਲ ਪੀਸ ਇਨੀਸ਼ੇਟਿਵ ਆਫ ਵੋਮੈਨ ਦੀ ਸਰਪ੍ਰਸਤੀ ਹੇਠ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਕੋਪਨਹੈਗਨ ਵਿਖੇ ਧਾਰਮਿਕ ਆਗੂਆਂ ਦੇ ਸੰਮੇਲਨ ਵਿੱਚ ਰਾਜਨੀਤਿਕ ਆਗੂੁਆਂ ਅਤੇ ਕਾਰਪੋਰੇਟ ਸੈਕਟਰ ਦੇ ਗਠਜੋੜ ਨੂੰ ਤੋੜਨ ਦੀ ਲੋੜ ਉ¤ਪਰ ਜ਼ੋਰ ਦਿੱਤਾ ਗਿਆ। ਧਾਰਮਿਕ ਆਗੂਆਂ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਆਗੂਆਂ ਦੀ ਪੁਸ਼ਤਪਨਾਹੀ ਕਾਰਨ ਹੀ ਕਾਰਪੋਰੇਟ ਸੈਕਟਰ ਆਪਣੇ ਮੁਨਾਫਿਆ ਦੀ ਹਵਸ ਵਿਚ ਧਰਤੀ ਦੇ ਵਾਤਾਵਰਨ ਦੀ ਚਿੰਤਾ ਵਿਸਾਰਕੇ ਕੰਮ ਕਰ ਰਿਹਾ ਹੈ। ਬਹੁਤ ਸਾਰੇ ਧਾਰਮਿਕ ਆਗੂਆਂ ਨੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਅਮਰੀਕਾ ਦੇ ਜੂਲੇ ਹੇਠੋਂ ...
Read Full Story


ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲਿਆਂ ਨੂੰ ਕੈਦ

ਜਲੰਧਰ, 1 ਦਸੰਬਰ (ਭੱਲਾ)- ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ.ਐਸ. ਸੰਧੂ ਦੀ ਅਦਾਲਤ ਨੇ ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ। ਐਫ.ਆਈ.ਆਰ 152 20. 10. 2009 ਦੇ ਕੇਸ ਦੀ ਜਾਣਕਾਰੀ ਅਨੁਸਾਰ ਦੋਸ਼ੀ ਹਰਮੇਸ਼ ਕੁਮਾਰ ਉਰਫ ਮੇਸ਼ੀ, ਸੁਖਵਿੰਦਰ ਕੌਰ ਪਤਨੀ ਹਰਮੇਸ਼ ਨਿਵਾਸੀ ਸਾਹਾਰੀ ਹਾਲ ਥਾਣਾ ਨਕੋਦਰ ਅਤੇ ਰਾਜੂ ਪੁੱਤਰ ਮਦਨ ਲਾਲ ਨਿਵਾਸੀ ਸੁਲਤਾਨਪੁਰ ਕਪੂਰਥਲਾ ਬਾਹਰਲੇ ਸੂਬਿਆਂ ਤੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਅਗਵਾ ਕਰਕੇ ਗਲਤ ਧੰਦੇ ’ਚ ਧਕੇਲਦੇ ਸਨ ਤੇ ਜਬਰ ਜਿਨਾਹ ਕਰਦੇ ਸਨ ਤੇ ਇਨ੍ਹਾਂ ’ਤੇ ਥਾਣਾ ਲੋਹੀਆਂ ਦੀ ਪੁਲਿਸ ...
Read Full Story


1

Loading...

© 2012 punjabinfoline.com

punjab infoline arash info