E-Paper

|
| Tag Search for "ਸੈਕਟਰ" |
ਸਾਬਕਾ ਪੰਚਾਇਤ ਮੰਤਰੀ ਸ. ਨਿਰਮਲ ਸਿੰਘ ਕਾਹਲੋਂ ਨੇ ਆਪਣੀ ਅਗਾਉਂ ਜਮਾਨਤ ਦੀ ਅਰਜੀ ਕੀਤੀ ਦਾਇਰ
ਪਟਿਆਲਾ,( ਪੀ ਐਸ ਗਰੇਵਾਲ) – ਬਾਦਲ ਸਰਕਾਰ 1997-2002 ਦੇ ਸਮੇਂ ਪੰਚਾਇਤ ਮੰਤਰੀ ਰਹੇ ਸ. ਨਿਰਮਲ ਸਿੰਘ ਕਾਹਲੋਂ ਜਿਹਨਾਂ ਤੇ ਇਹ ਦੋਸ਼ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੋਰਾਨ ਆਪਣੇ ਮੰਤਰੀ ਦੇ ਪਦ ਦੀ ਦੁਰਵਰਤੋਂ ਕੀਤੀ ਅਤੇ ਪੰਚਾਇਤ ਸੈਕਟਰੀ ਦੀਆਂ ਅਸਾਮੀਆਂ ਨੂੰ ਪੈਸੇ ਲੈਕੇ ਭਰਿਆ। ਸ.ਕਾਹਲੋਂ ਨੇ ਸੀ.ਬੀ.ਆਈ ਦੀ ਕੋਰਟ ਦੇ ਮਾਣਯੋਗ ਜੱਜ ਸ. ਬਲਬੀਰ ਸਿੰਘ ਦੀ ਅਦਾਲਤ ਵਿੱਚ ਆਪਣੀ ਅਗਾਉਂ ਜਮਾਨਤ ਦੀ ਅਰਜੀ ਦਾਇਰ ਕੀਤੀ ਹੈ। ਉਹਨਾਂ ਦੀ ਇਸ ਅਰਜੀ ਤੇ ਸੁਣਵਾਈ 12 ਅਗਸਤ ਨੂੰ ਹੋਵੇਗੀ। ਇਸ ਸਾਰੀ ਭਰਤੀ ਵਿੱਚ ਹੋਈਆਂ ਬੇਨਿਯਮੀਆਂ ਨੂੰ ਕਾਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਉਛਾਲਿਆ ਸੀ। ... Read Full Story
|
ਪਟਿਆਲਾ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਦੀ ਮੀਟਿੰਗ 17 ਜੂਨ ਨੂੰ ਮਿੰਨੀ ਸੈਕਟਰੀਏਟ ਵਿੱਚ ਰੱਖੀ
ਪਟਿਆਲਾ,15 ਜੂਨ ( ਪੀ ਐਸ ਗਰੇਵਾਲ) – ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਗਰੇਵਾਲ ਨੇ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਦੀ ਇੱਕ ਮੀਟਿੰਗ 17 ਜੂਨ ਨੂੰ ਮਿੰਨੀ ਸੈਕਟਰੀਏਟ ਵਿੱਚ ਰੱਖੀ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੁਆਰਾ ਐਲਾਨੇ ਗਏ ਕੰਮਾਂ ਦੀ ਵਿਸਥਾਰਪੂਰਵਕ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਕਿਹਡ਼ੇ-2 ਕੰਮ ਪੈਡਿੰਗ ਹਨ, ਕਿਉਂ ਪੈਡਿੰਗ ਹਨ, ਕਦੋਂ ਮੁਕੰਮਲ ਹੋਣਗੇ ਆਦਿ ਇਹ ਸਾਰੇ ਸਵਾਲਾਂ ਦੇ ਜਵਾਬ ਡੀ.ਸੀ.ਪਟਿਆਲਾ ਨਗਰ ਨਿਗਮ ਦੇ ਕੌਂਸਲਰਾ ਤੋਂ ... Read Full Story
|
ਦੋ ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡਾਂ ’ਚ ਬੈਂਕ ਸੇਵਾਵਾਂ ਮਾਰਚ ਤਕ-ਪੰਨੂ
ਜਲੰਧਰ, 4 ਜਨਵਰੀ (ਐਚ. ਐਸ. ਬਾਵਾ)-ਪੇਂਡੂ ਖੇਤਰ ਦੇ ਲੋਕਾਂ ਨੂੰ ਬੈਂਕਾਂ ਨਾਲ ਜੋੜਨ ਵਾਸਤੇ ਜ਼ਿਲ੍ਹੇ ਦੇ 2000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿਚ ਮਾਰਚ, 2011 ਤੱਕ ਬੈਂਕ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਵਾਸਤੇ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਹੜੀ ਕਿ ਮਾਰਚ, 2010 ਤੱਕ ਅਜਿਹੇ ਪਿੰਡਾਂ ਦਾ ਇਕ ਰੋਡ ਮੈਪ ਤਿਆਰ ਕਰੇਗੀ। ਇਹ ਜਾਣਕਾਰੀ ਸ: ਅਜੀਤ ਸਿੰਘ ਪੰਨੂੰ ਡਿਪਟੀ ਕਮਿਸ਼ਨਰ ਜਲੰਧਰ-ਕਮ-ਚੇਅਰਮੈਨ ਜ਼ਿਲ੍ਹਾ ਸਲਾਹਕਾਰ ਕਮੇਟੀ ਨੇ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ... Read Full Story
|
ਸਰਹੱਦ ਤੋਂ 16 ਕਰੋੜ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਿੰਦ-ਪਾਕਿ ਕੌਮੀ ਸਰਹੱਦ ਦੇ ਲਾਗਿਓਂ ਭਾਰਤੀ ਖੇਤਰ ਵਿਚੋਂ ਸੀਮਾ ਸੁਰੱਖਿਆ ਬਲਾਂ ਨੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜੋ ਧਰਤੀ ਵੱਖ-ਵੱਖ ਥਾਵਾਂ ’ਤੇ ਦੱਬੀ ਪਈ ਸੀ। ਕੌਮਾਂਤਰੀ ਮੰਡੀ ਵਿਚ ਇਸ ਦੀ ਕੀਮਤ 16 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਰਾਜੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਖੇਤਰ ਦੋਨਾ ਤੇਲੂ ਮੱਲ ਚੌਕੀ ਦੇ ਨਜ਼ਦੀਕ ਪਾਕਿਸਤਾਨ ਵਿਚੋਂ ਹੈਰੋਇਨ ਆਈ ਹੈ, ਜੋ ਧਰਤੀ ਹੇਠਾਂ ਦੱਬੀ ਪਈ ਹੈ। ਉਕਤ ... Read Full Story
|
1 |
 Loading...
|
|
|