ਸੈਫ-ਕਰੀਨਾ 16 ਅਕਤੂਬਰ ਨੂੰ ਕਰਨਗੇ ਵਿਆਹ
ਪਟੌਦੀ, ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਇਸ ਸਾਲ 16 ਅਕਤੂਬਰ ਨੂੰ ਵਿਆਹ ਬੰਧਨ ਵਿਚ ਬੱਝ ਜਾਣਗੇ। ਇਸ ਗੱਲ ਦਾ ਐਲਾਨ ਅੱਜ ਸੈਫ ਅਲੀ ਦੀ ਮਾਂ ਸ਼ਰਮੀਲਾ ਟੈਗੋਰ ਨੇ ਕੀਤਾ। ਚਰਚਾ ਹੈ ਕਿ ਵਿਆਹ ਪਟੌਦੀ ਵਿਚ ਹੀ ਹੋਵੇਗਾ ਤੇ ਰਿਸੈਪਸ਼ਨ ਦਾ ਆਯੋਜਨ ਮੁੰਬਈ ਵਿਚ ਹੋਵੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਵਿਆਹ ਵਿਚ ਚੋਣਵੇਂ ਲੋਕਾਂ ਨੂੰ ਹੀ ਸ਼ਾਮਲ ਕੀਤਾ ... Read Full Story
|
ਅਲਕਾਇਦਾ ਦਾ ਚੋਟੀ ਦਾ ਆਗੂ ਸੈਫ ਅਲ ਮਿਸਰ 'ਚ ਗ੍ਰਿਫਤਾਰ
ਕਾਹਿਰਾ, ਕੌਮਾਂਤਰੀ ਅੱਤਵਾਦੀ ਲਾਦੇਨ ਦੀ ਮੌਤ ਤੋਂ ਬਾਅਦ ਅਲਕਾਇਦਾ ਦੀ ਕਮਾਂਡ ਸੰਭਾਲਣ ਵਾਲੇ 50 ਲੱਖ ਡਾਲਰ ਦੇ ਇਨਾਮੀ ਅੱਤਵਾਦੀ ਸੈਫ ਅਲ ਅਦੇਲ ਨੂੰ ਪਾਕਿਸਤਾਨ ਤੋਂ ਆਉਣ ਪਿੱਛੋਂ ਬੁੱਧਵਾਰ ਮਿਸਰ ਵਿਚ ਗ੍ਰਿਫਤਾਰ ਕਰ ਲਿਆ ਗਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀ ਦੀ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਅਦੇਲ ਨੂੰ ਕਾਹਿਰਾ ਦੇ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ। ਐੱਫ. ਬੀ. ਆਈ. ਨੇ ਵੀ ਉਸ 'ਤੇ 5 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਅਧਿਕਾਰੀਆਂ
ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਅਮਾਰਾਤ ਏਅਰਲਾਈਨ ਦੇ ... Read Full Story
|
ਸੈਫ ਦੇ ਦੋਸ਼ਾਂ 'ਚ ਜ਼ਿਆਦਾ ਦਮ ਨਹੀਂ : ਪੁਲਸ
ਮੁੰਬਈ, ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੇ ਨਾਲ ਬੁੱਧਵਾਰ ਨੂੰ ਹੋਏ ਝਗੜੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਟੀਮ ਨੇ ਅੱਜ ਕਿਹਾ ਕਿ ਦੱਖਣੀ ਅਫਰੀਕੀ ਕਾਰੋਬਾਰੀ ਇਕਬਾਲ ਸ਼ਰਮਾ ਦੇ ਖਿਲਾਫ ਦਰਜ ਕਰਵਾਈ ਗਈ ਉਨ੍ਹਾਂ ਦੀ ਜਵਾਬੀ ਸ਼ਿਕਾਇਤ ਵਿਚ ਜ਼ਿਆਦਾ ਦਮ ਨਹੀਂ ਹੈ ਕਿਉਂਕਿ ਸੈਫ ਨੂੰ ਕਿਸੇ ਤਰ੍ਹਾਂ ਦੀ ਚੋਟ ਨਹੀਂ ਆਈ ਅਤੇ ਨਾ ਹੀ ਉਸਨੇ ਕੋਈ ਮੈਡੀਕਲ ਰਿਪੋਰਟ ਪੇਸ਼ ਕੀਤੀ ਹੈ। ... Read Full Story
|
ਸੈਫ ਨੇ ਵੀ ਐੱਨ. ਆਰ. ਆਈ. ਖਿਲਾਫ ਸ਼ਿਕਾਇਤ ਦਰਜ ਕਰਵਾਈ
ਮੁੰਬਈ, ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਨਾਲ ਮਾਰਕੁੱਟ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਦੇ ਤੁਰੰਤ ਬਾਅਦ ਹੀ ਜ਼ਮਾਨਤ 'ਤੇ ਛੱਡ ਦਿਤੇ ਗਏ ਫਿਲਮ ਅਭਿਨੇਤਾ ਸੈਫ ਅਲੀ ਖਾਨ ਨੇ ਵੀ ਇਕਬਾਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਇਕਬਾਲ ਨੇ ਪਹਿਲਾਂ ਉਸ 'ਤੇ ਹਮਲਾ ਕੀਤਾ ਅਤੇ ਬਾਅਦ ਵਿਚ ਉਸ ਨੇ ਆਪਣੇ ਬਚਾਅ ਲਈ ਉਸ 'ਤੇ ਹੱਥ ਚੁਕਿਆ। ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਮੈਂ 'ਏਜੰਟ ਵਿਨੋਦ' ਦੀ ਪ੍ਰਮੋਸ਼ਨ ਲਈ ਅਜਿਹਾ ਨਹੀਂ ... Read Full Story
|
ਸੈਫ ਵਿਰੁਧ F.I.R. ਦਰਜ, ਕਰੀਨਾ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
ਮੁੰਬਈ, ਫਿਲਮ ਅਦਾਕਾਰ ਸੈਫ ਅਲੀ ਖਾਨ ਇਕ ਵਾਰ ਫਿਰ ਵਿਵਦਾਂ 'ਚ ਆ ਗਏ ਹਨ। ਉਨ੍ਹਾਂ ਵਿਰੁਧ ਕੋਲਾਬਾ ਪੁਲਸ ਸਟੇਸ਼ਨ 'ਚ ਇਕ ਐੱਫ.ਆਈ.ਆਰ. ਦਰਜ ਹੋਈ ਹੈ। ਉਨ੍ਹਾਂ 'ਤੇ ਇਕਬਾਲ ਸ਼ਰਮਾ ਨਾਂ ਦੇ ਇਕ ਵਪਾਰੀ ਦੀ ਕੁਟਮਾਰ ਦਾ ਦੋਸ਼ ਹੈ। ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸੈਫ ਨੇ ਉਸ ਦੀ ਨੱਕ 'ਤੇ ਮਾਕਾ ਮਾਰਿਆ ਹੈ, ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ।
ਇਸ ਮਾਮਲੇ 'ਚ ਸੈਫ ਵਿਰੁਧ ਆਈ.ਪੀ.ਸੀ. ਧਾਰਾ 325 ਤਹਿਤ ਗੈਰਜਮਾਨਤੀ ਮੁਕਦਮਾ ਦਰਜ ਹੋਇਆ ਹੈ। ਕੁਟਮਾਰ ਦੇ ਇਸ ਮਾਮਲੇ 'ਚ ਸੈਫ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪੁਲਸ ਇਸ ਮਾਮਲੇ 'ਚ ਅਦਾਕਾਰਾ ਕਰੀਨਾ ਕਪੂਰ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਕਿਉਂਕਿ ... Read Full Story
|
ਗੱਦਾਫੀ ਦੇ ਰਈਸ ਬੇਟੇ ਨੇ 3 ਲੱਖ ਪੌਂਡ 'ਚ ਖਰੀਦੀ ਸੀ ਪੀ. ਐੱਚ. ਡੀ. ਦੀ ਡਿਗਰੀ
ਲੰਦਨ, ਲੀਬੀਆ 'ਚ ਗ੍ਰਿਫਤਾਰ ਹੋਏ ਗੱਦਾਫੀ ਦੇ ਬੇਟੇ ਸੈਫ ਅਲ ਇਸਲਾਮ ਨੇ ਲੰਦਨ ਸਥਿਤ ਪ੍ਰਸਿੱਧ ਯੂਨੀਵਰਸਿਟੀ 'ਚ ਵੱਡੀ ਮਾਤਰਾ 'ਚ ਪੈਸਾ ਜਮ੍ਹਾ ਕਰਵਾਇਆ ਹੋਇਆ ਸੀ। ਇਸਲਾਮ ਨੇ ਲੰਦਨ ਸਕੂਲ ਆਫ ਇਕਨਾਮਿਕਸ 'ਚੋਂ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਕਿਹਾ ਜਾ ਰਿਹਾ ਹੈ ਕਿ ਗੱਦਾਫੀ ਦੇ ਬੇਟੇ ਨੇ ਇਗ ਡਿਗਰੀ ਹਾਸਲ ਕਰਨ ਲਈ ਯੂਨੀਵਰਸਿਟੀ ਨੂੰ ਘੱਟੋ-ਘੱਟ 3 ਲੱਖ ਪੌਂਡ ਦਿੱਤੇ ਸਨ। ਇਸ ਤਾਜ਼ੇ ਖੁਲਾਸੇ ਪਿੱਛੋਂ ਦੁਨੀਆ ਭਰ ਵਿਚ ਇਸ ਯੂਨੀਵਰਸਿਟੀ ਦੇ ਵਕਾਰ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਗੱਦਾਫੀ ਦੇ ਬੇਟੇ ਨੇ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦਾਨ 'ਚ ਦਿੱਤੇ, ਜਿਸ 'ਚੋਂ 3 ਲੱਖ ... Read Full Story
|
ਸੈਫ ਅਲੀ ਖਾਨ ਅੱਜ ਬਣਨਗੇ ਨਵਾਬ
ਗੁੜਗਾਓਂ, ਨਵਾਬ ਮਨਸੂਰ ਅਲੀ ਖਾਨ ਪਟੌਦੀ ਦੇ ਦਿਹਾਂਤ ਤੋਂ ਬਾਅਦ ਹੁਣ ਸੋਮਵਾਰ ਨੂੰ ਪਟੌਦੀ ਮਹੱਲ ਵਿਚ ਰਸਮ ਪਗੜੀ ਦਾ ਆਯੋਜਨ ਹੋਣਾ ਹੈ। ਇਸ ਮੌਕੇ ਮੁਖ ਮੰਤਰੀ ਭੁਪਿੰਦਰ ਸਿੰਘ ਹੁਡਾ ਸਮੇਤ ਮੁੰਬਈ ਤੋਂ ਫਿਲਮੀ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਦੇ ਆਉਣ ਦੀ ਸੰਭਾਵਨਾ ਹੈ। ਇਸ ਮੌਕੇ 'ਤੇ ਸੁਰੱਖਿਆ ਵਿਵਸਥਾ ਦੇ ਪ੍ਰਬੰਧਾਂ ਨੂੰ ਲੈ ਕੇ ਐਤਵਾਰ ਨੂੰ ਡੀ. ਸੀ. ਪੀ. ਮਹੇਸ਼ਵਰ ਦਿਆਲ ਨੇ ਪਟੌਦੀ ਮਹੱਲ ਪਹੁੰਚ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਜਾਣਕਾਰੀ ਦਿਤੀ ਕਿ ਵੀ. ਆਈ. ਪੀਜ਼ ਦੀ ਸੁਰੱਖਿਆ ਲਈ ਪੁਲਸ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਫਿਲਮੀ ਜਗਤ ਵਿਚ ਆਪਣਾ ਨਾਂ ... Read Full Story
|
ਗੱਦਾਫੀ ਦੇ ਬੇਟੇ ਨੇ ਖਾਈ ਬਦਲਾ ਲੈਣ ਦੀ ਕਸਮ
ਮਿਸਰਾਤਾ, ਲੀਬੀਆ ਦੇ ਸੈਨਿਕ ਤਾਨਾਸਾਹ ਕਰਨਲ ਮੁਅੰਮਾਰ ਗੱਦਾਫੀ ਦੀ ਹੱਤਿਆ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸ਼੍ਰੀਲੰਕਾ ਨੇ ਲੀਬੀਆ ਦੇ ਸਾਬਕਾ ਸ਼ਾਸਕ ਮੁਅੰਮਾਰ ਗੱਦਾਫੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਸੈਨਿਕ ਤਾਨਾਸ਼ਾਹ ਦੀ ਮੌਤ ਨੂੰ ਲੈ ਕੇ ਉਠ ਰਹੇ ਸਵਾਲਾਂ ਦਾ ਹੱਲ ਲੱਭਣ ਲਈ ਪੂਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲਾ ਵਲੋਂ ਸਖਤ ਸ਼ਬਦਾਂ 'ਚ ਜਾਰੀ ਬਿਆਨ 'ਚ ਕਿਹ ਾਗਿਆ ਹੈ ਕਿ ਸ਼੍ਰੀਲੰਕਾ ਦੀ ਸਰਕਾਰ ਗੱਦਾਫੀ ਦੀ ਮੌਤ ਨਾਲ ਜੁੜੇ ਹਾਲਾਤਾਂ 'ਤੇ ਸਫਾਈ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਗੱਦਾਫੀ ਦੀ ਸ਼੍ਰੀਲੰਕਾ ਨਾਲ ਪੁਰਾਣੀ ਦੋਸਤੀ ... Read Full Story
|
ਪਿਤਾ ਦੀ ਮੌਤ ਦਾ ਬਦਲਾ ਲਵੇਗਾ ਗੱਦਾਫੀ ਦਾ ਪੁੱਤਰ
ਕਾਹਿਰਾ, ਲੀਬੀਆ ਦੇ ਸਾਬਕਾ ਤਾਨਾਸ਼ਾਹ ਕਰਨਲ ਗੱਦਾਫੀ ਦੇ ਪੁੱਤਰ ਸੈਫ ਅਲ ਇਸਲਾਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲਿਆ ਹੈ। ਖਬਰਾਂ ਮੁਤਾਬਕ ਉਸਨੇ ਸੀਰੀਆ ਦੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਿੰਦਾ ਹੈ ਅਤੇ ਲੀਬੀਆ ਵਿਚ ਹੀ ਹੈ। ਉਹ ਬਾਗੀਆਂ ਵਿਰੁੱਧ ਅੰਤਿਮ ਪਲਾਂ ਤਕ ਲੜਦਾ ਰਹੇਗਾ। ਇਸ ਦੌਰਾਨ ਗੱਦਾਫੀ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਨਾਈਜਰ ਵਿਖੇ ਸ਼ਰਨ ਲਈ ਹੈ। ਨਾਈਜਰ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਖੁਫੀਆ ਵਿਭਾਗ ਦੇ ਮੁਖੀ ਅਬਦੁੱਲਾ ਨੂੰ ਅਲਜੀਰੀਆ ਅਤੇ ਲੀਬੀਆ ਨਾਲ ਲੱਗਦੀ ਸਰਹੱਦ 'ਤੇ ਵੇਖਿਆ ਗਿਆ ਸੀ। ਦੂਜੇ ਪਾਸੇ ਗੱਦਾਫੀ ਦੀ ਮੌਤ ... Read Full Story
|
ਗੱਦਾਫੀ ਦੇ ਪੁੱਤਰ ਵੱਲੋਂ ਵਿਦਰੋਹੀਆਂ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਪ੍ਰਣ
ਤ੍ਰਿਪੋਲੀ,ਲਿਬੀਆ ਦੇ ਰਾਸ਼ਟਰਪਤੀ ਮੁਅੱਮਰ ਗੱਦਾਫੀ ਦੇ ਪੁੱਤਰ ਸੈਫ ਅਲ-ਇਸਲਾਮ ਨੇ ਕਿਹਾ ਕਿ ਗੱਦਾਫੀ ਦੇ ਵਿਰੋਧੀਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਪੈਰਿਸ ਵਿਚ ਅੱਜ ਵਿਸ਼ਵ ਪੱਧਰ ਦੇ ਰਾਜਨੀਤਕ ਆਗੂਆਂ ਦੀ ਮੀਟਿੰਗ ਹੋਈ ਅਤੇ ਲਿਬੀਆ ਦੇ ਭਵਿੱਖ ਬਾਰੇ ਵਿਚਾਰਾਂ ਕੀਤੀਆਂ ਗਈਆਂ। ਗੱਦਾਫੀ ਦੇ ਪੁੱਤਰ ਵੱਲੋਂ ਦਿੱਤੇ ਗਏ ਸੰਦੇਸ਼ ਮਗਰੋਂ ਲਿਬੀਆ ’ਚ ਈਦ ਦਾ ਤਿਉਹਾਰ ਫਿੱਕਾ ਰਿਹਾ ਪਰ ਗੱਦਾਫੀ ਸਰਕਾਰ ਦੇ ਵਿਦੇਸ਼ ਮੰਤਰੀ ਅਬਦੇਲਾਤੀ ਅਲ ਓਬੀਦੀ ਦੇ ਫੜੇ ਜਾਣ ਕਾਰਨ ਵਿਰੋਧੀਆਂ ’ਚ ਖੁਸ਼ੀ ਦਾ ਮਾਹੌਲ ਵੀ ਸੀ।
ਇਸੇ ਦੌਰਾਨ ਗੱਦਾਫੀ ਬਾਰੇ ਭੇਤ ਅਜੇ ਵੀ ਬਰਕਰਾਰ ਹੈ। ਗੱਦਾਫੀ ਨੇ 11 ... Read Full Story
|