ਰਾਸ਼ਟਰਪਤੀ ਚੋਣ 'ਚ ਯੂ. ਪੀ. ਏ. ਉਮੀਦਵਾਰ ਦਾ ਸਮਰਥਨ ਕਰਾਂਗੇ : ਲਾਲੂ
ਨਵੀਂ ਦਿੱਲੀ/ਪਟਨਾ, ਰਾਸ਼ਟਰਪਤੀ ਅਹੁਦੇ ਲਈ ਆਉਣ ਵਾਲੀ ਚੋਣ ਵਿਚ ਯੂ. ਪੀ. ਏ. ਉਮੀਦਵਾਰ ਦੇ ਪੱਖ ਵਿਚ ਆਪਣੇ ਪੱਤੇ ਖੋਲ੍ਹਦੇ ਹੋਏ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਗਠਜੋੜ ਦੀ ਨੇਤਾ ਸੋਨੀਆ ਗਾਂਧੀ ਵਲੋਂ ਤੈਅ ਉਮੀਦਵਾਰ ਨੂੰ ਪਾਰਟੀ ਸਮਰਥਨ ਦੇਵੇਗੀ। ਯੂ. ਪੀ. ਏ.-2 ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਪਟਨਾ ਪਰਤੇ ਲਾਲੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਜਦ ਕੋਲ ਸੰਸਦ ਮੈਂਬਰਾਂ ਦੀ ਜ਼ਿਆਦਾ ਗਿਣਤੀ ਨਹੀਂ ਹੈ। ਰਾਸ਼ਟਰਪਤੀ ਅਹੁਦੇ ਲਈ ਸੋਨੀਆ ਗਾਂਧੀ ਯੂ. ਪੀ. ਏ. ਦੇ ਉਮੀਦਵਾਰ ਦੇ ਤੌਰ 'ਤੇ ਜਿਸ ਕਿਸੇ ਦਾ ... Read Full Story
|
ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ ਚਿਦਾਂਬਰਮ : ਸੰਘ
ਨਵੀਂ ਦਿੱਲੀ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ 'ਤੇ ਦੋਸ਼ ਲਗਾਇਆ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਚਰਚ ਦੀਆਂ ਸਾਜ਼ਿਸ਼ਾਂ ਨੂੰ ਭਾਰਤ ਵਿਚ ਸਾਕਾਰ ਕਰਨ ਵਿਚ ਲੱਗੇ ਹੋਏ ਹਨ। ਇਸ ਅਧੀਨ ਉਹ ਹਿੰਦੂ ਅੱਤਵਾਦ ਅਤੇ ਭਗਵਾ ਅੱਤਵਾਦ ਵਰਗੀ ਜੁੰਮਲੇਬਾਜ਼ੀ ਕਰਕੇ ਉਸ ਵਰਗੀਆਂ ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ।
ਆਰ. ਐੱਸ. ਐੱਸ. ਦੇ ਮੁਖ ਰਸਾਲੇ 'ਪਾਚਜਨਯ' ਦੇ ਤਾਜ਼ਾ ਅੰਕ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਇਕ ਅਸਮਰਥ ਅਤੇ ਲਗਾਤਾਰ ਨਾਕਾਮ ਰਹੇ ਇਹ ... Read Full Story
|
ਕਾਂਗਰਸ 'ਚ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਵੰਡਣ ਦੇ ਦਿਨ ਗਏ
ਜਲੰਧਰ, ਕਾਂਗਰਸ 'ਚ ਹੁਣ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ 'ਚ ਪਾਰਟੀ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਦੇ ਦਿਨ ਖਤਮ ਹੋ ਗਏ ਹਨ। ਕੇਂਦਰੀ ਰੱਖਿਆ ਮੰਤਰੀ ਐਂਟੋਨੀ ਦੀ ਅਗਵਾਈ 'ਚ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਸੌਂਪੀ ਗਈ ਰਿਪੋਰਟ 'ਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਨੂੰ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਐਂਟੋਨੀ ਕਮੇਟੀ ਦੀ ਰਿਪੋਰਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਇਕ ਮੁੱਖ ... Read Full Story
|
ਅਨੁਸ਼ਾਸਨਹੀਣਤਾ ਨਹੀਂ ਹੋਵੇਗੀ ਸਹਿਣ : ਸੋਨੀਆ
ਨਵੀਂ ਦਿੱਲੀ, ਪਿਛਲੀਆਂ ਚੋਣਾਂ ਤੋਂ ਸਬਕ ਲੈਣ ਦਾ ਪਾਰਟੀ ਨੇਤਾਵਾਂ ਨੂੰ ਸੱਦਾ ਦਿੰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਨੇਤਾਵਾਂ ਨੂੰ ਗੁੱਟਬਾਜ਼ੀ ਛੱਡ ਕੇ ਇਕ ਅਨੁਸ਼ਾਸਿਤ ਟੀਮ ਵਾਂਗ ਸੰਘਰਸ਼ ਕਰਨਾ ਪਵੇਗਾ ਕਿਉਂਕਿ ਆਉਣ ਵਾਲੇ ਮਹੀਨਿਆਂ ਵਿਚ ਪਾਰਟੀ ਨੇ ਕਈ ਸੂਬਿਆਂ ਦਾ ਸਾਹਮਣਾ ਕਰਨਾ ਹੈ। ਇਹੀ ਇਕਮਾਤਰ ਮਹੱਤਵਪੂਰਨ ਕਾਰਜ ਹੈ ਜੋ ਤੈਅ ਕਰੇਗਾ ਕਿ ਅਸੀਂ ਹਾਰਾਂਗੇ ਜਾਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸਾਡੇ ਕੋਲੋਂ ਕਾਫੀ ਉਮੀਦਾਂ ਹਨ ਪਰ ਜੇਕਰ ਅਸੀਂ ਇਸ ਭਾਵਨਾ ਨੂੰ ਚੋਣਾਂ ਦੀ ਜਿੱਤ ਵਿਚ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਜਨਤਾ ਨੂੰ ਆਪਣੀ ... Read Full Story
|
ਗੁਜਰਾਤ ਨਹਿਰੂ ਦੇ ਸਾਹਮਣੇ ਨਹੀਂ ਝੁਕਿਆ ਤਾਂ ਸੋਨੀਆ ਦੀ ਕੀ ਹਸਤੀ ਹੈ : ਮੋਦੀ
ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੂਬਾ ਜਵਾਹਰ ਲਾਲ ਨਹਿਰੂ ਅੱਗੇ ਨਹੀਂ ਝੁਕਿਆ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਹਸਤੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੀਤਾ ਤੇ ਕਿਹਾ ਕਿ ਮਨਮੋਹਨ ਸਿੰਘ ਦੀ ਰਿਹਾਇਸ਼ ਜਨਰੇਟਰਾਂ ਨਾਲ ਚਲਦੀ ਹੈ, ਜਦਕਿ ਗੁਜਰਾਤ ਵਾਧੂ ਬਿਜਲੀ ਵਾਲਾ ਸੂਬਾ ਹੈ। ਉਹ ਇਥੋਂ ਕਰੀਬ 120 ਕਿਲੋਮੀਟਰ ਭਾਵ ਨਗਰ ਜ਼ਿਲੇ ਦੇ ਬੋਟਾਡ ਵਿਚ ਨਵਾਦਾ ਤੋਂ ਬੋਟਾਡ ਤੱਕ ਦੀ 32 ਕਿਲੋਮੀਟਰ ਲੰਮੀ ਨਰਮਦਾ ਪਾਈਪਲਾਈਨ ਨੂੰ ਸੂਬੇ ਨੂੰ ਸਮਰਪਿਤ ਕਰਨ ਦੇ ... Read Full Story
|
ਮਮਤਾ ਦੇਵੇਗੀ ਕਾਂਗਰਸੀ ਉਮੀਦਵਾਰ ਨੂੰ ਹਮਾਇਤ
ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਉੱਭਰ ਕੇ ਸਾਹਮਣੇ ਆ ਰਹੇ ਹਨ। ਮੁਖਰਜੀ ਤੋਂ ਇਲਾਵਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵੀ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਵਿਚ ਸ਼ਾਮਲ ਹਨ। ਕਾਂਗਰਸ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਕਰਨ ਵਿਚ ਉਸ ਸਮੇਂ ਬਹੁਤ ਵੱਡਾ ਉਤਸ਼ਾਹ ਮਿਲਿਆ ਜਦੋਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ।
ਸੋਨੀਆ ਨਾਲ ਮੁਲਾਕਾਤ ... Read Full Story
|
ਸੋਨੀਆ ਤੇ ਮਨਮੋਹਨ ਸਿੰਘ ਨੂੰ ਮਿਲਣਗੇ ਮੁਲਾਇਮ ਤੇ ਮਮਤਾ
ਨਵੀਂ ਦਿੱਲੀ, ਯੂ. ਪੀ. ਏ.-2 ਦੇ ਮਹੱਤਵਪੂਰਨ ਸਹਿਯੋਗੀ ਅਤੇ ਸਾਥੀ (ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ ਅਤੇ ਸਪਾ ਨੇਤਾ ਮੁਲਾਇਮ ਸਿੰਘ ਯਾਦਵ) ਅਗਲੇ ਰਾਸ਼ਟਰਪਤੀ ਦੇ ਨਾਂ ਨੂੰ ਲੈ ਕੇ ਅਜੇ ਤਕ ਖਾਮੋਸ਼ ਹਨ ਅਤੇ ਇਸ ਹਫਤੇ ਇਨ੍ਹਾਂ ਦੋਵਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਮਮਤਾ ਦਾ 4 ਮਈ ਨੂੰ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ ਜਦਕਿ ਮੁਲਾਇਮ ਸਿੰਘ ਹਫਤੇ ਦੇ ਅਖੀਰ ਵਿਚ ਯੂ. ਪੀ. ਏ. ਪ੍ਰਧਾਨ ਨੂੰ ਮਿਲਣਗੇ। ਅਜਿਹੀ ਸੰਭਾਵਨਾ ਹੈ ਕਿ ਕਾਂਗਰਸ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨਾਲ ... Read Full Story
|
ਸੋਨੀਆ ਨੇ ਮਮਤਾ ਨੂੰ ਦਿੱਤਾ ਗੱਲਬਾਤ ਦਾ ਸੱਦਾ
ਨਵੀਂ ਦਿੱਲੀ, ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਯੂ. ਪੀ. ਏ. ਦੀਆਂ ਪਾਰਟੀਆਂ ਵਿਚ ਸਹਿਮਤੀ ਬਣਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਚੇਨਈ ਵਿਖੇ ਡੀ. ਐੱਮ. ਕੇ. ਲੀਡਰ ਕਰੁਨਾਨਿਧੀ ਨਾਲ ਵਿਚਾਰ-ਵਟਾਂਦਰੇ ਲਈ ਭੇਜਿਆ ਜਾ ਰਿਹਾ ਹੈ। ਕਰੁਨਾਨਿਧੀ ਲਈ ਦਿੱਲੀ ਦਾ ਸਫਰ ਕਰਨਾ ਮੁਸ਼ਕਿਲ ਹੈ। ਇਸ ਲਈ ਐਂਟੋਨੀ ਉਨ੍ਹਾਂ ਨੂੰ ਮਿਲ ਕੇ ਅਗਲੇ ਰਾਸ਼ਟਰਪਤੀ ਬਾਰੇ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਨਗੇ। ਇਸ ਉਪਰੰਤ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਗੱਲਬਾਤ ਲਈ ਸੱਦਾ ਦਿੱਤਾ ... Read Full Story
|
ਭਾਜਪਾ ਵਲੋਂ ਬੋਫੋਰਸ ਮਾਮਲੇ 'ਚ ਸੋਨੀਆ 'ਤੇ ਨਿਸ਼ਾਨਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੋਫੋਰਸ ਤੋਪ ਸੌਦੇ 'ਚ ਇਟਲੀ ਦੇ ਵਪਾਰੀ ਓਤਾਵੀਓ ਕਵੋਤ੍ਰੋਚੀ ਵਲੋਂ ਦਲਾਲੀ ਲਏ ਜਾਣ ਬਾਰੇ ਹੋਏ ਨਵੇਂ ਖੁਲਾਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੰਸਦ ਦੇ ਦੋਵੇਂ ਸਦਨਾਂ 'ਚ ਬੋਫੋਰਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ 'ਚ ਅੱਜ ਕਿਹਾ ਕਿ ਸ਼੍ਰੀਮਤੀ ਗਾਂਧੀ ਨੇ ਵਾਰ-ਵਾਰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਈਮਾਨਦਾਰ ... Read Full Story
|
ਸਿੰਘਵੀ ਨੇ ਸੰਸਦ ਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ, ਅਸ਼ਲੀਲ ਸੀ. ਡੀ. ਦਾ ਮਾਮਲਾ ਸੰਸਦ ਦੇ ਸੈਸ਼ਨ ਵਿਚ ਜ਼ੋਰ ਫੜਨ ਦੇ ਖਦਸ਼ਿਆਂ ਨੂੰ ਦੇਖਦਿਆਂ ਕਾਂਗਰਸ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਅੱਜ ਕਾਨੂੰਨੀ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਸਿੰਘਵੀ ਨੇ ਕਾਂਗਰਸ ਬੁਲਾਰੇ ਦਾ ਵੀ ਅਹੁਦਾ ਛੱਡ ਦਿਤਾ।
ਸਿੰਘਵੀ ਨੇ ਅੱਜ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਉਹ ਕਾਂਗਰਸ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਫੈਸਲੇ ਦੀ ਜਾਣਕਾਰੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ... Read Full Story
|
ਕੈਪਟਨ ਵਿਰੁੱਧ 5 ਸਾਬਕਾ ਪ੍ਰਧਾਨਾਂ ਬੋਲਿਆ ਹੱਲਾ
ਸੋਨੀਆ ਤੇ ਐਂਟੋਨੀ ਨੇ ਨਹੀਂ ਦਿੱਤਾ ਸਮਾਂ, ਸਾਰਾ ਦਿਨ ਹੁੰਦੀਆਂ ਰਹੀਆਂ ਮੀਟਿੰਗਾਂ
ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਨ ਤੋਂ ਭਾਵੇਂ ਹੀ ਜੀਵਨਦਾਨ ਦੇ ਸੰਕੇਤ ਮਿਲ ਗਏ ਹੋਣ ਪਰ ਵਿਰੋਧੀ ਗੁੱਟ ਰਾਜਾ ਨੂੰ ਕਿਸੇ ਵੀ ਸੂਰਤ 'ਚ ਬਖਸ਼ਣ ਦੇ ਮੂਡ 'ਚ ਨਹੀਂ ਹਨ। ਇਹੀ ਕਾਰਨ ਹੈ ਕਿ ਰਾਜਾ ਵਿਰੁੱਧ ਹੁਣ ਪੂਰੀ ਤਰ੍ਹਾਂ ਹੱਲਾ ਬੋਲ ਦਿੱਤਾ ਗਿਆ ਹੈ। ਕੈਪਟਨ ਵਿਰੁੱਧ ਬੀਬੀ ਰਾਜਿੰਦਰ ਕੌਰ ਭੱਠਲ ਦਾ ਹੋਣਾ ਤਾਂ ਪੱਕਾ ਹੀ ਹੈ ਪਰ ਹੁਣ ਪੂਰੀ ਦੀ ਪੂਰੀ ਕਾਂਗਰਸ ਯੂਨਿਟ ਉਨ੍ਹਾਂ ਵਿਰੁੱਧ ਮੈਦਾਨ 'ਚ ਹੈ। ... Read Full Story
|
ਹਾਰ ਲਈ ਮੈਂ ਹੀ ਜ਼ਿੰਮੇਵਾਰ ਨਹੀਂ : ਕੈਪਟਨ
ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਹੋਈ ਕਰਾਰੀ ਹਾਰ ਸਬੰਧੀ ਸ਼ਨੀਵਾਰ ਨਿੱਜੀ ਤੌਰ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਦੇ ਨਿਵਾਸ 10 ਜਨਪਥ ਵਿਖੇ ਇਕੱਲੇ ਮਿਲਣ ਗਏ ਕੈਪਟਨ ਨੂੰ ਤੁਰੰਤ ਰਾਹਤ ਦੇ ਸੰਕੇਤ ਤਾਂ ਸ਼ੁੱਕਰਵਾਰ ਨੂੰ ਹੀ ਮਿਲ ਗਏ ਸਨ ਪਰ ਇਸ ਦੇ ਬਾਵਜੂਦ ਉਹ ਸੋਨੀਆ ਨੂੰ ਮਿਲਣ ਪੁੱਜੇ। ਸੂਤਰਾ ਮੁਤਾਬਕ ਰਾਜਾ ਨੇ ਪੰਜਾਬ ਵਿਚ ਹੋਈ ਕਾਂਗਰਸ ਦੀ ਹਾਰ ਲਈ ਖੁਦ ਨੂੰ ਕਸੂਰਵਾਰ ਮੰਨਦੇ ਹੋਏ ਕਈ ਗੱਲਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦਾ ਇਸ਼ਾਰਾ ਪਾਰਟੀ ਅੰਦਰ ਆਏ ਭੂਚਾਲ ਤੇ ਵਿਰੋਧ ਵਲ ਵੀ ਸੀ। ... Read Full Story
|
ਸੋਨੀਆ ਤੇ ਰਾਹੁਲ ਦਾ ਗਾਂਧੀ ਨਾਲ ਕੋਈ ਲੈਣਾ-ਦੇਣਾ ਨਹੀਂ : ਰਾਮਦੇਵ
ਪਟਨਾ, ਯੋਗ ਗੁਰੂ ਸਵਾਮੀ ਰਾਮਦੇਵ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਪਰਿਵਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸੋਨੀਆ ਅਤੇ ਰਾਹੁਲ ਆਪਣੇ ਨਾਂ ਨਾਲ ਗਾਂਧੀ ਲਫਜ਼ ਜੋੜਦੇ ਹਨ ਹਾਲਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਗਾਂਧੀ ਦੇ ਨਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਪਰਿਵਾਰ ਦੀ ਨਾ ਧੋਤੀ ਅਤੇ ਨਾ ਟੋਪੀ ਨਾਲ ਕੋਈ ਸ਼ਰਧਾ ਹੈ। ਰਾਮਦੇਵ ਨੇ ਕਿਹਾ ਕਿ ਗਾਂਧੀ ਨਾਂ ਨੂੰ ਆਪਣੇ ਨਾਲ ਲਿਖਣ ਦਾ ਹੱਕ ਤਾਂ ਅਸਲ ਵਿਚ ਉਨ੍ਹਾਂ ਦਾ ਬਣਦਾ ਹੈ ਕਿਉਂਕਿ ਉਹ ਗਾਂਧੀ ਦੀ ਤਰ੍ਹਾਂ ਥੱਲੇ ਸੌਂਦੇ ਹਨ ਅਤੇ ਉਨ੍ਹਾਂ ਵਾਂਗ ਧੋਤੀ ਪਹਿਨਦੇ ... Read Full Story
|
ਗਰੀਬੀ ਦੀ ਨਵੀਂ ਪਰਿਭਾਸ਼ਾ ਸੰਬੰਧੀ ਲੋਕਸਭਾ 'ਚ ਉੱਠੇ ਸਵਾਲ
ਨਵੀਂ ਦਿੱਲੀ, ਸ਼ਹਿਰ 'ਚ 28.65 ਅਤੇ ਪਿੰਡਾਂ 'ਚ 22.42 ਰੁਪਏ ਤੋਂ ਵਧੇਰੇ ਰੋਜ਼ਾਨਾ ਕਮਾਉਣ ਵਾਲਿਆਂ ਨੂੰ ਗਰੀਬੀ ਰੇਖਾ ਤੋਂ ਉੱਪਰ ਮੰਨਣ ਦੇ ਯੋਜਨਾ ਆਯੋਗ ਦੇ ਨਵੇਂ ਫੈਸਲੇ ਦਾ ਵਿਰੋਧੀ ਪੱਖ ਦੇ ਨਾਲ ਸਰਕਾਰ ਦੇ ਸਹਿਯੋਗੀ ਦਲਾਂ ਨੇ ਸਖਤ ਵਿਰੋਧ ਕੀਤਾ ਅਤੇ ਸਦਨ 'ਚ ਇਸ ਬਾਰੇ ਗੱਲ ਕਰਨ ਦੀ ਮੰਗ ਕੀਤੀ।
ਗਰੀਬਾਂ ਬਾਰੇ ਯੋਜਨਾ ਆਯੋਗ ਦੇ ਨਵੇਂ ਅੰਕੜਿਆਂ 'ਤੇ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਅੱਜ 11 ਵਜੇ ਸ਼ੁਰੂ ਹੋਣ ਤੋਂ ਕੁੱਝ ਹੀ ਮਿੰਟ ਬਾਅਦ 12 ਵਜੇ ਤੱਕ ਟਾਲ ਦਿੱਤੀ ਗਈ ਸੀ। 12 ਵਜੇ ਸਦਨ ਦੇ ਬੈਠਕ ਸ਼ੁਰੂ ਹੋਣ 'ਤੇ ਗਰੀਬੀ ਦੀ ਨਵੀਂ ਪਰਿਭਾਸ਼ਾ 'ਤੇ ਗੱਲਬਾਤ ਸ਼ੁਰੂ ਕੀਤੀ ... Read Full Story
|
ਸੋਨੀਆ ਕੋਲ 45 ਹਜ਼ਾਰ ਕਰੋੜ ਦੀ ਦੌਲਤ
ਨਵੀਂ ਦਿੱਲੀ, ਅਮਰੀਕੀ ਵੈਬਸਾਈਟ 'ਬਿਜਨੈੱਸ ਇਨਸਾਈਡਰ' ਨੇ ਦੁਨੀਆ ਦੇ ਸਭ ਤੋਂ ਅਮੀਰ ਰਾਜਨੇਤਾਵਾਂ ਦੀ ਲਿਸਟ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੌਥੇ ਨੰਬਰ 'ਤੇ ਰੱਖਿਆ ਹੈ। ਇਸ ਲਿਸਟ 'ਚ ਹਰਿਆਣਾ ਦੀ ਵਿਧਾਇਕ ਅਤੇ ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਦਾ ਵੀ ਨਾਂ ਹੈ। ਸਾਈਟ ਮੁਤਾਬਕ ਕਾਂਗਰਸ ਪ੍ਰਧਾਨ ਦੀ ਸੰਪਤੀ 2 ਤੋਂ 19 ਅਰਬ ਡਾਲਰ ਯਾਨੀ 10 ਹਜ਼ਾਰ ਤੋਂ 45 ਹਜ਼ਾਰ ਕਰੋੜ ਵਿਚਾਲੇ ਹੋ ਸਕਦੀ ਹੈ।
ਅਸਲ 'ਚ ਸਭ ਤੋਂ ਪਹਿਲਾਂ ਇਹ ਖਬਰ ਜਰਮਨੀ ਦੀ ਅਖਬਾਰ 'ਡੀ ਵੇਲਟ' 'ਚ ਛਪੀ ਸੀ। ਇਸ ਅਖਬਾਰ ਦੇ ਵਰਲਡ ਲਗਜਰੀ ਗਾਈਡ ਸੈਕਸ਼ਨ 'ਚ ਦੁਨੀਆ ਦੇ ਸਭ ਤੋਂ ਅਮੀਰ 23 ਨੇਤਾਵਾਂ ਦੀ ਲਿਸਟ ... Read Full Story
|
ਕਾਂਗਰਸ ਨੂੰ ਕਰਾਰਾ ਝਟਕਾ- ਰੀਤਾ ਬਹੁਗੁਣਾ ਨੇ ਦਿੱਤਾ ਅਸਤੀਫਾ
ਪ੍ਰਦੇਸ਼ ਕਾਂਗਰਸ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੀਤਾ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਰੀਤਾ ਬਹੁਗੁਣਾ ਲਖਨਊ ਛਾਉਣੀ ਵਿਧਾਨ ਸਭਾ ਖੇਤਰ ਤੋਂ ਪਾਰਟੀ ਦੀ ਉਮੀਦਵਾਰ ਸੀ ਅਤੇ ਚੋਣ ਹਾਰ ਗਈ ਸੀ।
ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਸੀ ਕਿ ਖਰਾਬ ਪ੍ਰਦਰਸ਼ਨ ਲਈ ਪ੍ਰਦੇਸ਼ ਇਕਾਈ ਤੇ ਉਮੀਦਵਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੀ। ਆਪਣੇ ਬਿਆਨ 'ਚ ਉਨ੍ਹਾਂ ਕਿਹਾ ਕਿ ਰਾਹੁਲ ਸਿਰਫ ਪਾਰਟੀ ਪ੍ਰਚਾਰਕ ਸਨ ਇਸ ਤੋਂ ਵੱਧ ਕੁਝ ਨਹੀਂ। ਪ੍ਰਦੇਸ਼ ਪ੍ਰਧਾਨ ... Read Full Story
|
ਉਮੀਦਵਾਰਾਂ ਦੀ ਗਲਤ ਚੋਣ ਤੇ ਮਹਿੰਗਾਈ ਕਾਰਨ ਹਾਰੇ : ਸੋਨੀਆ
* ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਰਹਿਣਗੇ
* ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਵਿਚ ਨੇਤਾਵਾਂ ਦੀ ਭਰਮਾਰ ਦੇ ਨਾਲ-ਨਾਲ ਉਮੀਦਵਾਰਾਂ ਦੀ ਗਲਤ ਚੋਣ ਅਤੇ ਸੰਗਠਨ ਦੀ ਕਮਜ਼ੋਰੀ ਨੂੰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਮੰਨਿਆ ਹੈ।
ਚੋਣ ਨਤੀਜਿਆਂ ਦੇ ਐਲਾਨ ਤੋਂ 24 ਘੰਟਿਆਂ ਬਾਅਦ ਸੋਨੀਆ ਗਾਂਧੀ ਨੇ ਬੁੱਧਵਾਰ ਮੀਡੀਆ ਸਾਹਮਣੇ ਪਾਰਟੀ ਦੀ ਹਾਰ ਦੇ ਕਾਰਨਾਂ 'ਤੇ ਖੁਲ੍ਹ ਕੇ ਚਰਚਾ ਕੀਤੀ। ਉਨ੍ਹਾਂ ਚੋਣਾਂ ਵਿਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਕੇਂਦਰ ... Read Full Story
|
ਮਨਮੋਹਨ ਹੀ ਰਹਿਣਗੇ ਪ੍ਰਧਾਨ ਮੰਤਰੀ: ਸੋਨੀਆ
ਪੰਜਾਬ ’ਚ ਕਾਂਗਰਸ ਦੀ ਹਾਰ ਦਾ ਦੋਸ਼ ਮਨਪ੍ਰੀਤ ਸਿਰ ਮੜ੍ਹਿਆ
ਨਵੀਂ ਦਿੱਲੀ, ਪੰਜ ਸੂਬਿਆਂ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਕਰਾਰੀ ਹਾਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੂੰ ਬਦਲੇ ਜਾਣ ਲਈ ਲਾਏ ਜਾ ਰਹੇ ਕਿਆਸਾਂ ਨੂੰ ਕਾਂਗਰਸ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪੰਜਾਬ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਬਾਗ਼ੀ ਅਕਾਲੀ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਕਾਂਗਰਸ ਦੀ ਹਾਰ ਦਾ ਕਾਰਨ ਬਣੀ ਹੈ।
ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਬਾਅਦ ਅੱਜ ... Read Full Story
|
ਪੰਜਾਬ 'ਚ ਹਾਰ ਦਾ ਕਾਰਨ ਪੀ.ਪੀ.ਪੀ : ਸੋਨੀਆ
ਨਵੀਂ ਦਿੱਲੀ, ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ 'ਚ ਵਿਧਾਨਸਭਾ ਚੋਣ ਨਕੀਜਿਆਂ ਅਤੇ ਇਨ੍ਹਾਂ ਦੇ ਕਾਰਨਾ 'ਤੇ ਚਰਚਾ ਕਰਨ ਲਈ ਅੱਜ ਪਾਰਟੀ ਮਹਾਸਕੱਤਰਾਂ ਅਤੇ ਦੂਜੇ ਉੱਚ ਅਧਿਕਾਰੀਆਂ ਦੀ ਬੈਠਕ ਕੀਤੀ।
ਸੋਨੀਆ ਨੇ ਇਥੇ ਸਰਵ ਭਾਰਤੀ ਕਾਂਗਰਸ ਕਮੇਟੀ ਦਫਤਰ 'ਚ ਉਕਤ ਨਾਲ ਮੁਲਾਕਾਤ ਕੀਤੀ ਅਤੇ 5 ਸੂਬਿਆਂ ਦੀ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਕੀਤੀ। ਉੱਤਰ ਪ੍ਰਦੇਸ਼ 'ਚ ਜਬਰਦਸਤ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਕਾਂਗਰਸ ਪਾਰਟੀ ਮਹਾਸਕੱਤਰ ਰਾਹੁਲ ਗਾਂਧੀ ਇਸ ਬੈਠਕ ਤੋਂ ਦੂਰ ਰਿਹੇ। ਕਾਂਗਰਸ ਮਹਾਸਕੱਤਰ ਅਤੇ ਉਤਰ ਪ੍ਰਦੇਸ਼ ਦੇ ਪ੍ਰਭਾਵੀ ਦਿਗਵਿਜੇ ਸਿੰਘ, ... Read Full Story
|
ਅਮਰੀਕਾ 'ਚ ਸਿੱਖਾਂ ਨੇ ਕੀਤਾ ਸੋਨੀਆ ਦਾ ਵਿਰੋਧ
ਅਮਰੀਕਾ 'ਚ ਸਰਗਰਮ ਸਿੱਖ ਸੰਗਠਨਾਂ ਨੇ ਸੋਨੀਆ ਗਾਂਧੀ ਦੀ ਅਮਰੀਕਾ ਯਾਤਰਾ 'ਤੇ ਵਿਰੋਧ ਜਤਾਇਆ ਹੈ। ਅਮਰੀਕਾ 'ਚ ਸਰਗਰਮ ਸਿੱਖ ਸੰਗਠਨਾਂ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਪੱਤਰ ਲਿਖ ਕੇ ਦੇਸ਼ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮੌਜੂਦਗੀ 'ਤੇ ਇਤਰਾਜ਼ ਕੀਤਾ ਹੈ। ਸਿੱਖ ਫਾਰ ਜਸਟਿਸ ਨੇ ਕਲਿੰਟਨ ਨੂੰ ਲਿਖੇ ਪੱਤਰ 'ਚ ਕਿਹਾ ਕਿ ਸੋਨੀਆ ਗਾਂਧੀ ਦੀ ਅਮਰੀਕਾ 'ਚ ਮੌਜੂਦਗੀ ਅਤੇ ਪ੍ਰਵੇਸ਼ ਨਾਲ ਕਸਟਮ ਅਤੇ ਰਾਸ਼ਟਰੀ ਕਾਨੂੰਨ ਨਿਯਮ ਅਤੇ ਕੌਮਾਂਤਰੀ ਸੁਤੰਤਰਤਾ ਕਾਨੂੰਨ 1998 ਦੀਆਂ ਧਾਰਾਵਾਂ ਦਾ ਉਲੰਘਣ ਹੈ। ਐਸ. ਐਫ. ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ... Read Full Story
|