E-Paper

|
| Tag Search for "ਸੰਗਰੂਰ" |
22 ਸਾਲਾ ਪੰਜਾਬੀ ਸਿੱਖ ਨੌਜਵਾਨ ਦੀ ਲਾਸ਼ ਮਿਲੀ
ਆਕਲੈਂਡ, ਨਿਊਜ਼ੀਲੈਂਡ 'ਚ ਪੜ੍ਹਨ ਆਏ ਸੰਗਰੂਰ ਸ਼ਹਿਰ ਦੇ ਸਿੱਖੀ ਸਰੂਪ 'ਚ ਵਿਚਰ ਰਹੇ ਨੌਜਵਾਨ ਚਰਨਪ੍ਰੀਤ ਸਿੰਘ ਢਿੱਲੋਂ ਦੀ ਅੱਜ ਸਵੇਰੇ 3 ਵਜੇ ਲਾਸ਼ ਆਕਲੈਂਡ ਦੇ ਹੈਂਡਰਸਨ ਕਸਬੇ 'ਚੋਂ ਮਿਲੀ ਹੈ। ਇਹ ਨੌਜਵਾਨ ਨਿਊਜ਼ੀਲੈਂਡ ਸਕੂਲ ਆਫ਼ ਐਜੂਕੇਸ਼ਨ 'ਚ ਪੜ੍ਹਨ ਲਈ ਆਇਆ ਸੀ। ਜਾਣਕਾਰੀ ਮੁਤਾਬਕ ਪਹਿਲੇ ਦਿਨ ਹੀ ਉਹ ਕੰਮ 'ਤੇ ਗਿਆ ਸੀ ਪਰ ਪੁਲਸ ਨੂੰ ਸਵੇਰੇ ਉਸ ਦੀ ਲਾਸ਼ ਇਕ ਯਾਰਡ 'ਚ ਪਈ ਮਿਲੀ ਅਤੇ ਉਸਦੇ ਮੱਥੇ 'ਚੋਂ ਖੂਨ ਵਗਿਆ ਹੋਇਆ ਸੀ।
ਪੁਲਸ ਨੇ ਅਜੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਵੱਡਾ ਭਰਾ ਅਤੇ ... Read Full Story
|
ਨਵਜੰਮੀ ਬੱਚੀ ਦੇ ਕਾਤਲ ਪਿਤਾ ਨੂੰ ਫਾਂਸੀ ਦੀ ਸਜ਼ਾ
ਸੰਗਰੂਰ, ਇਥੋਂ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਐਸ.ਚੌਹਾਨ ਦੀ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੰੂ ਆਪਣੀ ਹੀ ਨਵਜੰਮੀ ਬੱਚੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਵਾਸੀ ਮੁਕੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਇੱਥੇ ਅਜੀਤ ਨਗਰ ਬਸਤੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਕਬਾੜੀ ਮੁਕੇਸ਼ ਕੁਮਾਰ ਨੇ ਆਪਣੀ ਪਤਨੀ ਮੰਜੂ ਦੇਵੀ ਦੀ ਕੁੱਖੋਂ ਲਗਾਤਾਰ ਤੀਜੀ ਲੜਕੀ ਪੈਦਾ ਹੋਣ ’ਤੇ ਇਸ ਮਾਸੂਮ ਬੱਚੀ ਨੂੰ ਮਾਰ ਮੁਕਾਇਆ। ਮੁਕੇਸ਼ ਕੁਮਾਰ ਆਪਣੀ ਬੱਚੀ ਨੂੰ ਮੂੰਹ ਦਬਾ ਕ ਮਾਰਨ ਤੋਂ ਬਾਅਦ ਬੱਚੀ ਆਪਣੀ ਪਤਨੀ ... Read Full Story
|
ਬੈਂਕ ਬਰਾਂਚ ਨੂੰ 10 ਹਜ਼ਾਰ ਰੁਪਏ ਜੁਰਮਾਨਾ
ਸੁਨਾਮ, 5 ਫਰਵਰੀ (ਪੱਤਰ ਪ੍ਰੇਰਕ) -ਜ਼ਿਲ੍ਹਾ ਖ਼ਪਤਕਾਰ ਫ਼ੋਰਮ ਸੰਗਰੂਰ ਵਲੋਂ ਚੈਕ ਬੁੱਕ ਨਾ ਦੇਣ ਦੀ ਕੀਤੀ ਸ਼ਿਕਾਇਤ ਉਤੇ ਬੈਂਕ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਘੀਰਥ ਚੰਦ ਸੁਨਾਮ ਨੇ ਸਟੇਟ ਬੈਂਕ ਖਿਲਾਫ਼ ਜ਼ਿਲ੍ਹਾ ਖ਼ਪਤਕਾਰ ਫੋਰਮ ਵਿਚ ਕੇਸ ਦਾਖ਼ਲ ਕੀਤਾ ਸੀ ਕਿ ਉਸ ਵਲੋਂ ਮੰਗੀ ਗਈ ਚੈਕ ਬੁੱਕ ਦੇਣ ਵਿਚ ਬੈਂਕ ਕਰਮਚਾਰੀ ਆਣਾਕਾਨੀ ਕਰਦੇ ਰਹੇ ਜਿਸ ਕਾਰਨ ਉਸ ਵਲੋਂ ਪਾਰਟੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਲੇਟ ਹੋਈ ਤੇ ਉਨ੍ਹਾਂ ਦੇ ਲੈਣ ਦੇਣ ਦੇ ਵਿਵਹਾਰ ’ਤੇ ਮਾੜਾ ਅਸਰ ਪਿਆ ਅਤੇ ਵਾਧੂ ਵਿਆਜ਼ ਵੀ ਅਦਾ ਕਰਨਾ ਪਿਆ। ਫੋਰਮ ਨੇ ਇਸ ਦਾ ਫੈਸਲਾ ਸੁਣਾਉਂਦੇ ... Read Full Story
|
ਪਟਿਆਲਾ ਵਿਖੇ ਫੌਜ ਵਿੱਚ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ
ਜਲੰਧਰ, 3 ਫਰਵਰੀ (ਪੀ. ਆਈ. ਬੀ.)- ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਕਰਨਲ ਆਰ.ਸੀ. ਕਟੋਚ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਦੀਆਂ ਅਸਾਮੀਆਂ ਲਈ ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲੀ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ ਪਟਿਆਲਾ ਵਿਖੇ (ਸਾਹਮਣੇ ਫਲਾਇੰਗ ਕਲੱਬ) ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਵਾਸਤੇ ਉਮੀਦਵਾਰ ਦੀ ਵਿਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ 10ਵੀਂ ਪਾਸ, ਉਮਰ ਸਾਢੇ 17 ... Read Full Story
|
ਜੋੜਾਂ ਤੇ ਹੱਡੀਆਂ ਦੇ ਰੋਗ ਨੌਜਵਾਨਾਂ ਨੂੰ ਵੀ ਜਕੜਨ ਲੱਗੇ
ਸੰਗਰੂਰ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) -ਕੁਦਰਤ ਦੇ ਨਿਯਮਾਂ ਨੂੰ ਭੁੱਲ ਕੇ ਮਨੁੱਖ ਬੀਮਾਰ ਹੁੰਦਾ ਹੈ ਅਤੇ ਬੀਮਾਰ ਮਨੁੱਖ ਕੁਦਰਤ ਦੇ ਨਿਯਮਾਂ ਨੂੰ ਅਪਨਾ ਕੇ ਤੰਦਰੁਸਤ ਹੋ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਕੁਦਰਤੀ ਇਲਾਜ ਪ੍ਰਣਾਲੀ ਦੇ ਮਾਹਰ ਡਾ. ਹਰਪ੍ਰੀਤ ਭੰਡਾਰੀ ਨੇ ਕਿਹਾ ਕਿ ਮਨ ਦੀ ਸ਼ੁਧਤਾ ਤਨ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ। ਸਥਾਨਕ ਹੌਟ ਚਾਪ ਦੇ ਹਾਲ ਵਿਚ ਓਸ਼ੋ ਯੂਥ ਕਲੱਬ ਵਲੋਂ ਕਰਵਾਏ ਸੈਮੀਨਾਰ ਦੌਰਾਨ ਡਾ. ਭੰਡਾਰੀ ਨੇ ਕਿਹਾ ਕਿ ਅੱਜ ਦੇਸ਼ ਵਿਚ 40 ਪ੍ਰਤੀਸ਼ਤ ਤੋਂ ਵੱਧ ਲੋਕ ਯੂਰਿਕ ਐਸਿਡ ਅਤੇ ਹੱਡੀਆਂ, ਜੋੜਾਂ ਦੇ ਰੋਗਾਂ ਆਦਿ ਤੋਂ ਪੀੜਤ ਹਨ। ਸ਼੍ਰੀ ਸਤਪਾਲ ਸਤਿਅਮ ਵਲੋਂ ... Read Full Story
|
1 |
 Loading...
|
|
|