ਸੰਜੀਵ ਭੱਟ ਵਿਰੁੱਧ ਇਕ ਹੋਰ ਕੇਸ ਦਰਜ
ਜਾਮਨਗਰ, ਗੁਜਰਾਤ ਦੇ ਮੁਅੱਤਲ ਕੀਤੇ ਪੁਲਸ ਅਫਸਰ ਸੰਜੀਵ ਭੱਟ ਵਿਰੁੱਧ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਵਿਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। 1990 ਵਿਚ ਹੋਈ ਇਕ ਘਟਨਾ ਵਿਚ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਸ ਵਿਅਕਤੀ ਦੀ ਕਿਡਨੀ ਖਰਾਬ ਹੋ ਗਈ ਸੀ। ਜ਼ਿਲੇ ਦੇ ਜਾਮ ਥੰਡਾਲਿਆ ਵਿਖੇ ਫਿਰਕੂ ਦੰਗੇ ਭੜਕ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਭੱਟ 'ਤੇ ਪਹਿਲਾਂ ਹੀ ਅੱਤਿਆਚਾਰ ਦਾ ਦੋਸ਼ ਹੈ। ਪੋਰਬੰਦਰ ਜ਼ਿਲੇ ਵਿਚ ਵੀ ਭੱਟ 'ਤੇ ਇਕ ਕੇਸ ਦਰਜ ... Read Full Story
|
ਸ਼ੈੱਫ ਸੰਜੀਵ ਕਪੂਰ ਨੇ ਕੀਤਾ ਵਾਈਟ ਹਾਊਸ ਦੀ ਰਸੋਈ ਦਾ ਦੌਰਾ
ਵਾਸ਼ਿੰਗਟਨ, ਭਾਰਤ ਦੇ ਪ੍ਰਸਿੱਧ ਸ਼ੈੱਫ ਸੰਜੀਵ ਕਪੂਰ ਨੂੰ ਵਾਈਟ ਹਾਊਸ ਦੀ ਇਤਿਹਾਸਕ ਰਸੋਈ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਰਸੋਈ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੇ ਪਰਿਵਾਰ ਅਤੇ ਇੱਥੇ ਆਉਣ ਵਾਲੇ ਮਹਿਮਾਨਾਂ ਲਈ ਹਰ ਰੋਜ਼ ਭੋਜਨ ਬਣਾਇਆ ਜਾਂਦਾ ਹੈ।
ਕਪੂਰ ਨੇ ਕੱਲ ਨਾ ਸਿਰਫ ਇਸ ਰਸੋਈ ਦਾ ਦੌਰਾ ਕੀਤਾ, ਸਗੋਂ ਇਸ ਦੇ ਮੁੱਖ ਸ਼ੈੱਫ ਵਿਲੀਅਮ ਬਿਲ ਯੋਸੈਸ ਦੀ ਪ੍ਰਧਾਨਗੀ 'ਚ ਵਾਈਟ ਹਾਊਸ ਦੀ ਭੋਜਨ ਬਣਾਉਣ ਵਾਲੀ ਪੂਰੀ ਟੀਮ ਨਾਲ ਕਈ ਘੰਟੇ ਗੱਲਬਾਤ ਕੀਤੀ। ਕਪੂਰ ਨਾਲ ਵਾਸ਼ਿੰਗਟਨ 'ਚ ਭਾਰਤੀ, ਅਮਰੀਕੀ ਸ਼ੈੱਫ ਕੇਐੱਨ ਵਿਨੋਦ ਵੀ ਮੌਜੂਦ ਸਨ। ਭਾਰਤੀ ਭੋਜਨ ਦੇ ਵੱਡੇ ... Read Full Story
|
ਗੁਜਰਾਤ ਹਾਈਕੋਰਟ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਕੀਤਾ ਰੱਦ
ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਰਾਹਤ ਦਿੰਦੇ ਹੋਏ ਗੁਜਰਾਤ ਹਾਈਕੋਰਟ ਨੇ ਉਨ੍ਹਾਂ ਖਿਲਾਫ ਦਾਇਰ ਉਸ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਉੱਤੇ ਇਕ ਪੁਲਸ ਕਾਂਸਟੇਬਲ ਦੇ ਨਾਜਾਇਜ਼ ਕੈਦ ਨਾਲ ਸਬੰਧਿਤ ਮਾਮਲੇ ਵਿਚ ਸੰਮਨ ਤੋਂ ਬਚਣ ਲਈ ਝੂਠੀ ਸੂਚਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਅਦਾਲਤ ਨੇ ਮੈਜਿਸਟਰੇਟ ਵਲੋਂ ਭੱਟ ਖਿਲਾਫ ਸ਼ੁਰੂ ਕੀਤੀ ਗਈ ਸਾਰੀ ਕਾਰਵਾਈ ਨੂੰ ਰੱਦ ਕਰਦੇ ਹੋਏ ਇਸ ਨੂੰ ਕਾਨੂੰਨ ਦੀ ਦੁਰਵਰਤੋਂ ... Read Full Story
|
ਭੱਟ ਖ਼ਿਲਾਫ਼ ਕੇਸ ਦਰਜ
ਅਹਿਮਦਾਬਾਦ, ਗੁਜਰਾਤ ਦੇ ਮੁਅੱਤਲ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਖ਼ਿਲਾਫ਼ ਝੂਠਾ ਹਲਫਨਾਮਾ ਦਾਖਲ ਕਰਨ ’ਤੇ ਕੇਸ ਦਰਜ ਕੀਤਾ ਗਿਆ ਹੈ। ਇਕ ਸਿਪਾਹੀ ਨੇ ਸ਼ਿਕਾਇਤ ਕੀਤੀ ਹੈ ਕਿ ਭੱਟ ਤੇ ਉਸ ਦੇ ਵਕੀਲ ਵੀ.ਐਚ. ਕਨਾਰਾ ਨੇ ਸੈਸ਼ਨ ਅਦਾਲਤ ਵਿਚ ਬੀਤੇ ਦਿਨ ਝੂਠਾ ਹਲਫਨਾਮਾ ਪੇਸ਼ ਕੀਤਾ ... Read Full Story
|
ਬੀ. ਐੱਮ. ਡਬਲਯੂ. ਕਾਂਡ:-ਨੰਦਾ ਦੇ ਖਿਲਾਫ ਦੇਰੀ ਨਾਲ ਅਪੀਲ ਲਈ ਦਿੱਲੀ ਪੁਲਸ ਦੀ ਖਿਚਾਈ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਰਾਜਧਾਨੀ ਦੇ ਚਰਚਿਤ ਬੀ. ਐੱਮ. ਡਬਲਯੂ. ਹਿਟ ਐਂਡ ਰਨ ਕਾਰਡ ਦੇ ਮੁਖ ਮੁਲਜ਼ਮ ਸੰਜੀਵ ਨੰਦਾ ਦੀ ਸਜ਼ਾ ਘੱਟ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਨੌਤੀ ਵਿਚ ਦੇਰੀ ਲਈ ਅੱਜ ਦਿੱਲੀ ਪੁਲਸ ਨੂੰ ਜਮ ਕੇ ਫਟਕਾਰ ਲਗਾਈ।
ਜਸਟਿਸ ਦੀਪਕ ਵਰਮਾ ਅਤੇ ਜਸਟਿਸ ਕੇ. ਐੱਸ. ਰਾਧਾਕ੍ਰਿਸ਼ਨਨ ਦੇ ਡਵੀਜ਼ਨ ਬੈਂਚ ਨੇ ਦਿੱਲੀ ਪੁਲਸ ਦੀ ਵਿਸ਼ੇਸ਼ ਆਗਿਆ ਪਟੀਸ਼ਨ 'ਤੇ ਸੁਣਵਾਈ ਦੌਰਾਨ ਉਸ ਨੂੰ ਲੰਬੇ ਹੱਥੀਂ ਲੈਂਦੇ ਹੋਏ ਪੁੱਛਿਆ ਕਿ ਆਖਿਰ ਉਸ ਨੂੰ ਅਪੀਲ ਵਿਚ ਢਾਈ ਸਾਲ ਤੋਂ ਵੱਧ ਸਮਾਂ ਕਿਉਂ ਲੱਗ ਗਿਆ। ਡਵੀਜ਼ਨ ਬਂੈਚ ਨੇ ਮਾਮਲੇ ਦੀ ਸੁਣਵਾਈ ਕਲ ਤਕ ਮੁਲਤਵੀ ਕਰ ਦਿਤੀ। ... Read Full Story
|
21 ਸਾਲ ਪੁਰਾਣੇ ਕੇਸ ਵਿੱਚ ਸੰਜੀਵ ਬੱਟ ਦੀ ਪਟੀਸ਼ਨ ਖਾਰਜ
ਅਹਿਮਦਾਬਾਦ, ਗੁਜਰਾਤ ਹਾਈ ਕੋਰਟ ਨੇ ਮੁਅੱਤਲ ਕੀਤੇ ਗਏ ਆਈ.ਪੀ.ਐਸ. ਅਧਿਕਾਰੀ ਸੰਜੀਵ ਬੱਟ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ’ਚ ਉਸ ਨੇ 1990 ਦੇ ਪੁਲੀਸ ਵਧੀਕੀ ਦੇ ਇਕ ਕੇਸ ਸਬੰਧੀ ਆਪਣੇ ਵਿਰੁੱਧ ਚੱਲ ਰਹੀ ਫੌਜਦਾਰੀ ਕਾਰਵਾਈ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। 1990 ’ਚ ਪੁਲੀਸ ਵਧੀਕੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਆਪਣੀ ਪਟੀਸ਼ਨ ’ਚ ਬੱਟ ਨੇ ਜਾਮਨਗਰ ਜ਼ਿਲ੍ਹਾ ਅਦਾਲਤ ਦੇ 21 ਸਾਲ ਪੁਰਾਣੇ ਇਕ ਕੇਸ ’ਚ ਉਸ ਵਿਰੁੱਧ ਦੋਸ਼ ਤੈਅ ਕਰਨ ਦੀ ਕਾਰਵਾਈ ਅੱਗੇ ਪਾਉਣ ਤੋਂ ਇਨਕਾਰ ਕਰਨ ਦੇ ਹੁਕਮਾਂ ਦੀ ਕਾਨੂੰਨੀ ਉਚਿਤਤਾ ਨੂੰ ਚੁਣੌਤੀ ਦਿੱਤੀ ... Read Full Story
|
ਸਾਰਾ ਭਾਈ ਦੀ ਪਟੀਸ਼ਨ 'ਤੇ ਮੋਦੀ ਦੀ ਭੂਮਿਕਾ 'ਤੇ ਗਵਾਹੀ ਲਈ ਤਿਆਰ : ਭੱਟ
ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੇ ਅੱਜ ਨਾਨਾਵਤੀ ਕਮਿਸ਼ਨ ਨੂੰ ਕਿਹਾ ਕਿ ਉਹ 2002 ਦੇ ਦੰਗਿਆਂ ਤੋਂ ਬਾਅਦ ਸਮਾਜਿਕ ਵਰਕਰ ਮਲਿਕਾ ਸਾਰਾਭਾਈ ਦੀ ਪਟੀਸ਼ਨ ਨੂੰ ਕਮਜ਼ੋਰ ਕਰਨ ਵਿਚ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਗਵਾਹੀ ਦੇਣ ਲਈ ਤਿਆਰ ਹਨ। ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਦੋ ਮੈਂਬਰੀ ਜੁਡੀਸ਼ੀਅਲ ਪੈਨਲ ਦੇ ਅੱਗੇ ਭੱਟ ਨੇ ਇਹ ਗੱਲ ਕਹੀ। ਪੈਨਲ ਸਾਰਾਭਾਈ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਸਾਰਾਭਾਈ ਨੇ ਅਦਾਲਤ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਵਿਚ ਮੋਦੀ ਦੀ ਕਥਿਤ ਭੂਮਿਕਾ ਨੂੰ ਲੈ ਕੇ ਭੱਟ ਦੇ ਨਾਲ ਜਿਰਾਹ ਦੀ ਮੰਗ ... Read Full Story
|
ਜਾਨ ਨੂੰ ਖਤਰਾ, ਪਰ ਪਿੱਛੇ ਨਹੀਂ ਹਟਾਂਗਾ : ਭੱਟ
ਨਵੀਂ ਦਿੱਲੀ, ਜ਼ਮਾਨਤ 'ਤੇ ਰਿਹਾਅ ਗੁਜਰਾਤ ਦੇ ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਅਜੇ ਵੀ ਆਪਣੀ ਜਾਨ ਦਾ ਖਤਰਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗੁਜਰਾਤ ਨਫਰਤ ਦੀ ਰਾਜਨੀਤੀ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ, ਕਿਉਂਕਿ ਲੋਕਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਚੁਣਿਆ ਤੇ ਉਹ ਇਸੇ ਦੇ ਲਾਇਕ ਹਨ। ਗੁਜਰਾਤ ਵਿਚ ਭਾਜਪਾ ਦੀ ਸਰਕਾਰ ਦੇ ਨਿਸ਼ਾਨੇ 'ਤੇ ਖੁਦ ਦੇ ਹੋਣ ਦਾ ਦਾਅਵਾ ਕਰਨ ਵਾਲੇ ਭੱਟ ਨੇ ਕਿਹਾ ਕਿ 2002 ਵਿਚ ਹੋਇਆ ਗੋਧਰਾ ਦਾ ਦੰਗਾ ਇਤਿਹਾਸ ਵਿਚ ਅਜਿਹਾ ਮਾਮਲਾ ਹੈ, ਜਿਸ ਦੇ ਸਭ ਤੋਂ ਜ਼ਿਆਦਾ ਸਬੂਤ ਮੌਜੂਦ ਹਨ। ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੇਰੀ ਜਾਨ ਨੂੰ ਖਤਰਾ ਹੈ ... Read Full Story
|
ਸੁਪਰੀਮ ਕੋਰਟ 'ਚ ਭੱਟ ਦੀ ਅਰਜ਼ੀ ਰੱਦ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਗੁਜਰਾਤ ਦੇ ਮੁਅੱਤਲ ਪੁਲਸ ਅਧਿਕਾਰੀ ਸੰਜੀਵ ਭੱਟ ਦੀ ਉਹ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਵਿਚ ਉਨ੍ਹਾਂ ਕਥਿਤ ਤੌਰ 'ਤੇ ਹਿਰਾਸਤ ਵਿਚ ਮੌਤ ਹੋਣ ਨਾਲ ਸੰਬੰਧਤ ਇਕ ਮਾਮਲੇ ਵਿਚ ਸੂਬਾ ਸਰਕਾਰ ਦੀ ਮੁੜ ਵਿਚਾਰ ਪਟੀਸ਼ਨ ਵਾਪਸ ਲੈਣ ਦੇ ਹੁਕਮ ਨੂੰ ਪਲਟੇ ਜਾਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਦੇ ਮਾਣਯੋਗ ਜੱਜ ਬੀ. ਐੱਸ. ਚੌਹਾਨ ਅਤੇ ਜਸਟਿਸ ਪੀ. ਐੱਸ. ਠਾਕੁਰ 'ਤੇ ਆਧਾਰਿਤ ਬੈਂਚ ਨੇ ਹਾਲਾਂ ਕਿ ਉਨ੍ਹਾਂ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਅਤੇ ਗੁਜਰਾਤ ਹਾਈਕੋਰਟ ਦੇ ਸਾਹਮਣੇ ਨਿਰਪੱਖ ਢੰਗ ਨਾਲ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦੀ ਛੋਟ ਦਿੱਤੀ। ਸਾਲ 1990 ਵਿਚ ਜਾਮ ਨਗਰ ... Read Full Story
|
ਭੱਟ ਨੇ ਮੰਗੀ ਬੁਲਟ ਪਰੂਫ ਕਾਰ
ਅਹਿਮਦਾਬਾਦ, ਗੋਧਰਾ ਕਾਂਡ ਨੂੰ ਲੈ ਕੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਗਵਾਹੀ ਦੇਣ ਵਾਲੇ ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੇ ਸੂਬੇ ਦੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਲਿਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਬੁਲਟ ਪਰੂਫ ਕਾਰ ਦੀ ਮੰਗ ਕੀਤੀ ਹੈ। ਸੰਜੀਵ ਭੱਟ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੇ ਹਮਾਇਤੀ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਦੇ ਵੀ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ। ਭੱਟ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਲਈ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ... Read Full Story
|
ਸੰਜੀਵ ਭੱਟ ਮਾਮਲੇ ਦਾ ਗਵਾਹ ਮੰਗਲਵਾਰ ਤੋਂ ਗਾਇਬ
ਅਹਿਮਦਾਬਾਦ, ਸਸਪੈਂਡ ਆਈ. ਪੀ. ਐਸ. ਅਧਿਕਾਰੀ ਸੰਜੀਵ ਭੱਟ ਦੇ ਮਾਮਲੇ ਦਾ ਇਕ ਮੁੱਖ ਗਵਾਹ ਮੰਗਲਵਾਰ ਤੋਂ ਲਾਪਤਾ ਹੈ। ਭੱਟ 'ਤੇ ਇਕ ਕਾਂਸਟੇਬਲ ਤੋਂ ਕਥਿਤ ਤੌਰ 'ਤੇ ਜ਼ਬਰਦਸਤੀ ਹਲਫਨਾਮੇ 'ਚ ਦਸਤਖਤ ਕਰਾਉਣ ਦਾ ਦੋਸ਼ ਹੈ। ਪੁਲਸ ਨੇ ਅੱਜ ਇਥੇ ਦੱਸਿਆ ਕਿ ਗਵਾਹ ਦੇ ਪਰਿਵਾਰ ਅਨੁਸਾਰ ਚਾਂਦਖੇੜਾ ਇਲਾਕੇ ਦਾ ਵਾਸੀ ਸ਼ਰਨਿਕ ਸ਼ਾਹ 25 ਅਕਤੂਬਰ ਤੋਂ ਲਾਪਤਾ ਹੈ। ਸ਼ੁਰੂ 'ਚ ਉਸਦੇ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਉਹ ਦੀਵਾਲੀ ਦੌਰਾਨ ਹੋਣ ਵਾਲੀ ਪੂਜਾ ਲਈ ਗਾਂਧੀਨਗਰ ਜ਼ਿਲਾ ਸਥਿਤ ਮਹੂਦੀ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੱਲ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਨੇ ਥਾਣੇ 'ਚ ਲਾਪਤਾ ... Read Full Story
|
ਸੰਜੀਵ ਭੱਟ ਨੂੰ ਮਿਲੀ ਜ਼ਮਾਨਤ
ਅਹਿਮਦਾਬਾਦ, ਗੁਜਰਾਤ ਦੇ ਮੁਅੱਤਲਸ਼ੁਦਾ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਦੀ ਜ਼ਮਾਨਤ ਮਨਜ਼ੂਰ ਹੋ ਗਈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਦੰਗਿਆਂ ਦੇ ਮਾਮਲੇ ‘ਚ ਉਲਝਾਉਣ ਵਾਸਤੇ ਸਬੂਤਾਂ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਭੱਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸਾਬਰਮਤੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਹੋਣ ‘ਤੇ ਭੱਟ ਨੇ ਕਿਹਾ, ”ਮੈਂ ਬਹੁਤ ਖੁਸ਼ ਹਾਂ। ਇਹ ਸਰਕਾਰੀ ਸ਼ਹਿ ‘ਤੇ ਹੋਏ ਦੰਗਿਆਂ ਦੇ ਪੀੜਤਾਂ ਦੀ ਜਿੱਤ ਹੈ। ਮੈਂ ਜੇਲ੍ਹ ਵਿੱਚ ਜੋ ਸਮਾਂ ਬਿਤਾਇਆ ਉਹ ਮੇਰੇ ਲਈ ਵਿਸ਼ਰਾਮ ਦਾ ਸੀ। ਮੈਂ ਆਪਣੇ ਮਕਸਦ ਦੀ ਪੂਰਤੀ ... Read Full Story
|
ਭੱਟ ਦੀ ਜ਼ਮਾਨਤ ਦੀ ਅਰਜ਼ੀ 'ਤੇ ਫੈਸਲਾ 17 ਤਕ ਰਾਖਵਾਂ
ਅਹਿਮਦਾਬਾਦ, ਗੁਜਰਾਤ ਵਿਖੇ ਅਹਿਮਦਾਬਾਦ ਦੀ ਇਕ ਅਦਾਲਤ ਨੇ ਸੂਬੇ ਦੇ ਮੁਅੱਤਲ ਪੁਲਸ ਅਧਿਕਾਰੀ ਸੰਜੀਵ ਭੱਟ ਦੀ ਜ਼ਮਾਨਤ ਦੀ ਅਰਜ਼ੀ 'ਤੇ 17 ਅਕਤੂਬਰ ਤਕ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਐਡੀਸ਼ਨਲ ਸੈਸ਼ਨ ਵੀ. ਕੇ. ਵਿਆਸ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਸੋਮਵਾਰ ਤਕ ਫੈਸਲਾ ਰਾਖਵਾਂ ਰੱਖਿਆ। ਆਈ. ਪੀ. ਐੱਸ. ਦੇ 1988 ਬੈਚ ਦੇ ਅਧਿਕਾਰੀ ਭੱਟ ਨੂੰ 30 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਓਧਰ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਸੰਜੀਵ ਭੱਟ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਅਸਲੀ ਹੀਰੋ ... Read Full Story
|
ਸੰਜੀਵ ਭੱਟ ਨਾਲ ਅੱਤਵਾਦੀ ਵਰਗਾ ਸਲੂਕ ਹੋਇਆ
ਅਹਿਮਦਾਬਾਦ, ਗੁਜਰਾਤ ਦੇ ਗ੍ਰਿਫਤਾਰ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਦੀ ਪਤਨੀ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਇਕ ਹੋਰ ਚਿੱਠੀ ਲਿਖ ਕੇ ਦੋਸ਼ ਲਾਇਆ ਹੈ ਕਿ ਗੁਜਰਾਤ ਪੁਲਸ ਨੇ ਉਨ੍ਹਾਂ ਦੇ ਪਤੀ ਨਾਲ ਇਕ ਅੱਤਵਾਦੀ ਵਰਗਾ ਸਲੂਕ ਕੀਤਾ। ਇਸ ਚਿੱਠੀ 'ਚ ਪਤਨੀ ਸ਼ਵੇਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਉਹ ਹਰ ਤਰੀਕਾ ਅਪਣਾ ਰਹੀ ਹੈ ਕਿ ਉਨ੍ਹਾਂ ਦੇ ਪਤੀ ਨੂੰ ਜ਼ਮਾਨਤ ਨਾ ਮਿਲੇ। ਸ਼ਵੇਤਾ ਨੇ ਕੁਝ ਦਿਨ ਪਹਿਲਾਂ ਹੀ ਚਿਦਾਂਬਰਮ ਨੂੰ ਇਕ ਚਿੱਠੀ ਲਿਖੀ ਸੀ ਜਿਸ 'ਚ ਆਪਣੇ ਪਤੀ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਗਿਆ ਸੀ ਕਿ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ... Read Full Story
|
75 ਕਰੋੜ ਦੀ ਹੈਰੋਇਨ ਬਰਾਮਦ
ਅਟਾਰੀ, ਬੀ. ਐੱਸ. ਐੱਫ. 41 ਬਟਾਲੀਅਨ ਦੀ ਸਰਹੱਦੀ ਚੌਕੀ ਦਾਉਕੇ, ਬਾਰਡਰ ਪਿੱਲਰ ਨੰਬਰ 112/9 ਵਿਖੇ ਬੀਤੀ ਰਾਤ ਡਿਊਟੀ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਸਮੱਗਲਰਾਂ ਵਲੋਂ ਕੰਡਿਆਲੀ ਤਾਰ ਦੇ ਪਾਰ ਭਾਰਤੀ ਖ਼ੇਤਰ ਅੰਦਰ ਸੁੱਟੀ ਗਈ 15 ਕਿਲੋ ਹੈਰੋਇਨ ਮਿਲੀ। ਇਸ ਸੰਬੰਧੀ ਅੱਜ ਬੀ. ਐੱਸ. ਐੱਫ. 41 ਬਟਾਲੀਅਨ ਦੀ ਸਰਹੱਦੀ ਚੌਕੀ ਰਾਜਾਤਾਲ ਵਿਖੇ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸੰਜੀਵ ਭਨੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 3-4 ਅਕਤੂਬਰ ਦੀ ਦਰਮਿਆਨੀ ... Read Full Story
|
ਸੰਜੀਵ ਭੱਟ ਦੀ ਪਤਨੀ ਨੇ ਚਿਦੰਬਰਮ ਨੂੰ ਲਿਖੀ ਚਿੱਠੀ
ਅਹਿਮਦਾਬਾਦ, ਗੁਜਰਾਤ ਦੰਗਿਆਂ ਨੂੰ ਲੈ ਕੇ ਨਰਿੰਦਰ ਮੋਦੀ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਦੀ ਪਤਨੀ ਸ਼ਵੇਤਾ ਭੱਟ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਚਿੱਠੀ ਲਿਖੀ ਹੈ। ਸ਼ਵੇਤਾ ਭੱਟ ਨੇ ਚਿਦੰਬਰਮ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਦੀ ਸੁਰੱਖਿਆ ਯਕੀਨੀ ਕੀਤੀ ਜਾਏ। ਸ਼ਵੇਤਾ ਨੇ ਗ੍ਰਹਿ ਮੰਤਰੀ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਵੀ ਕੀਤੀ ਹੈ। ਸ਼ਵੇਤਾ ਨੇ ਦੋਸ਼ ਲਗਾਇਆ ਕਿ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਸੁਧੀਰ ਸਿਨਹਾ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਸੰਜੀਵ ਭੱਟ ਨੂੰ ਫਸਾ ਰਹੇ ਹਨ। ਸ਼ਵੇਤਾ ਨੇ ਸ਼ੱਕ ਜਤਾਇਆ ਕਿ ਸੰਜੀਵ ਭੱਟ 'ਤੇ ਕੁਝ ਹੋਰ ... Read Full Story
|
ਸੰਜੀਵ ਭੱਟ ਦਾ 15 ਦਿਨਾਂ ਲਈ ਅਦਾਲਤੀ ਰਿਮਾਂਡ
ਅਹਿਮਦਾਬਾਦ, ਇੱਥੋਂ ਦੀ ਇਕ ਅਦਾਲਤ ਨੇ ਅੱਜ ਗੁਜਰਾਤ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ 15 ਦਿਨਾਂ ਤਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਹੈ। ਅਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟਰੇਟ ਬੀ.ਜੀ. ਦੋਸ਼ੀ ਦੀ ਅਦਾਲਤ ਵਿਚ ਪੁਲੀਸ ਨੇ ਭੱਟ ਦਾ 7 ਦਿਨਾਂ ਲਈ ਰਿਮਾਂਡ ਮੰਗਿਆ ਸੀ, ਪਰ ਜੱਜ ਨੇ ਉਸ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਭੱਟ ਦੀ ਪਤਨੀ ਸ਼ਵੇਤਾ ਨੇ ਆਪਣੇ ਪਤੀ ਦੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ, ਜਦਕਿ ਸਿਟੀ ਪੁਲੀਸ ਕਮਿਸ਼ਨਰ ਸੁਧੀਰ ਸਿਨਹਾ ਨੇ ਕਿਹਾ ਕਿ ਅਜਿਹੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਪੁਲੀਸ ਅੱਜ ਲਗਾਤਾਰ ਦੂਜੇ ਦਿਨ ਭੱਟ ਦੇ ਘਰ ਦੀ ਤਲਾਸ਼ੀ ਲੈਣ ... Read Full Story
|
ਹੈਲਮਟ ਸਬੰਧੀ ਨਿਯਮਾਂ ਬਾਰੇ ਦਿੱਲੀ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ,ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਸਰਕਾਰ ਨੂੰ ਦਿੱਤੇ ਇਕ ਨੋਟਿਸ ਵਿਚ ਕਿਹਾ ਹੈ ਕਿ ਦੋਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀ ਸਵਾਰੀ, ਭਾਵੇਂ ਉਹ ਔਰਤ ਹੋਵੇ ਜਾਂ ਕਿਸੇ ਵੀ ਧਰਮ ਦਾ ਵਿਅਕਤੀ, ਬਾਰੇ ਹੈਲਮਟ ਪਾਉਣਾ ਜ਼ਰੂਰੀ ਕਰਨ ਵਾਸਤੇ ਆਪਣਾ ਮਸ਼ਵਰਾ ਦੇਵੇ।
ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਸੰਜੀਵ ਖੰਨਾ ਨੇ ਇਹ ਨੋਟਿਸ ਜਾਰੀ ਕਰਦਿਆਂ ਚਾਰ ਹਫਤਿਆਂ ਵਿਚ ਇਸ ਦਾ ਜਵਾਬ ਮੰਗਿਆ ਹੈ ਅਤੇ ਕੇਸ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਹੋਵੇਗੀ। ਇਸ ਕੇਸ ਦੇ ਸਬੰਧ ਵਿਚ ਸਮਾਜਕ ਫ਼ਿਲਮ ਨਿਰਮਾਤਾ ਉਲਹਾਸ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਪਟੀਸ਼ਨ ਵਿਚ ਕਿਹਾ ਹੈ ਕਿ ... Read Full Story
|
ਪਿਤਾ ਦੀ ਹੱਤਿਆ ਦੇ ਦੋਸ਼ ਵਿੱਚ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
ਸ਼ਿਕਾਗੋ,ਸ਼ਿਕਾਗੋ ਦੇ ਇਕ ਉਪ ਨਗਰ ਵਿਚ ਆਪਣੇ ਪਿਤਾ ਨੂੰ ਸੋਟੀ ਨਾਲ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ਵਿਚ 21 ਸਾਲ ਦੇ ਭਾਰਤੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ 14 ਅਗਸਤ ਨੂੰ ਸਥਾਨਕ ਸਮੇਂ ਮੁਤਾਬਕ ਰਾਤ 3 ਵਜੇ ਵੁੱਡਬ੍ਰਿਜ ਉਪ ਨਗਰ ਤੋਂ ਮਾਨਸਿਕ ਰੋਗੀ ਯਸ਼ੇਸ਼ ਨੂੰ ਪਿਤਾ 47 ਸਾਲਾ ਸੰਜੀਵ ਦੇਸਾਈ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ।
ਪੁਲੀਸ ਨੂੰ ਸੱਦਣ ਵਾਲੇ ਯਸ਼ੇਸ਼ ਦੇ ਛੋਟੇ ਭਰਾ ਨੇ ਕਿਹਾ, ”ਮੇਰੇ ਭਰਾ ਨੇ ਮੇਰੇ ਪਿਤਾ ਦੀ ਹੱਤਿਆ ਕਰ ਦਿੱਤੀ।” ਰਾਜ ਦੇ ਅਟਾਰਨੀ ਰੌਬਰਟ ਬਰਲਿਨ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਪੁਲੀਸ ਮੌਕੇ ‘ਤੇ ... Read Full Story
|