ਅੰਨਾ ਨੂੰ 25 ਲੱਖ ਤੇ ਹੇਗੜੇ ਨੂੰ ਇਕ ਕਰੋੜ ਦਾ ਪੁਰਸਕਾਰ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਦੇ ਖਿਲਾਫ ਅਲਖ ਜਗਾਉਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ, ਉਨ੍ਹਾਂ ਦੀ ਟੀਮ ਦੇ ਮੈਂਬਰ ਅਤੇ ਕਰਨਾਟਕ ਦੇ ਸਾਬਕਾ ਲੋਕ ਆਯੁਕਤ ਜਸਟਿਸ ਸੰਤੋਸ਼ ਹੇਗੜੇ ਤੇ ਸ਼੍ਰੀ ਮੁਨੀਸ਼ ਸਿਸੋਦੀਆ ਨੂੰ ਵੀਰਵਾਰ ਨੂੰ ਇਥੇ ਆਯੋਜਿਤ ਇਕ ਸਮਾਰੋਹ ਵਿਚ ਸੀਤਾ ਰਾਮ ਜਿੰਦਲ ਫਾਊਂਡੇਸ਼ਨ ਵਲੋਂ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਸ਼੍ਰੀ ਹਜ਼ਾਰੇ ਦੇ ਕੱਲ ਸ਼ਾਮ ਇਥੇ ਪਹੁੰਚਣ ਦੀ ਉਮੀਦ ਹੈ। ਇਸ ਪੁਰਸਕਾਰ ਵਿਚ ਅੰਨਾ ਨੂੰ 25 ਲੱਖ ਰੁਪਏ ਅਤੇ ਜਸਟਿਸ ਸੰਤੋਸ਼ ਹੇਗੜੇ ਨੂੰ ਇਕ ਕਰੋੜ ਰੁਪਏ ਅਤੇ ਸ਼੍ਰੀ ਮੁਨੀਸ਼ ਸਿਸੋਦੀਆ ਨੂੰ ਦੱਸ ਲੱਖ ਰੁਪਏ ਦਾ ਪੁਰਸਕਾਰ ... Read Full Story
|
ਸਾਨੂੰ ਕੁੱਟਣ ਲਈ ਰੱਖਿਆ ਹੈ ਇਕ ਬੰਦਾ
ਭੋਪਾਲ, ਸੰਤ ਆਸਾ ਰਾਮ ਗੁਰੂਕੁਲ ਤੋਂ ਬੱਚਿਆਂ ਦੇ ਭੱਜਣ ਦੀਆਂ ਖਬਰਾਂ ਦੇ ਮੀਡੀਆ 'ਚ ਆਉਣ ਪਿਛੋਂ ਜਦੋਂ ਮੱਧ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਉਥੇ ਅਚਾਨਕ ਨਿਰੀਖਣ ਲਈ ਪੁੱਜੇ ਤਾਂ ਬੱਚਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਸ਼ਰਮ 'ਚ ਡਰਾਇਆ-ਧਮਕਾਇਆ ਜਾਂਦਾ ਹੈ, ਪੂਰਾ ਭੋਜਨ ਨਹੀਂ ਦਿੱਤਾ ਜਾਂਦਾ ਅਤੇ ਨਾਲ ਹੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਕਮਿਸ਼ਨ ਦੇ ਮੈਂਬਰ ਡਾ. ਜੋਸ਼ੀ ਅਤੇ ਡਾ. ਲਤਾ ਮੁਤਾਬਕ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹ੍ਹਾਂ ਨੂੰ ਸਜ਼ਾ ਦੇਣ ਅਤੇ ਕੁੱਟਮਾਰ ਕਰਨ ਲਈ ਬਕਾਇਦਾ ਇਕ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਹੈ। ਉਹ ਵਿਅਕਤੀ ਕਦੇ ਡੰਡਿਆਂ ... Read Full Story
|
ਜਸਟਿਸ ਹੈਗੜੇ 'ਤੇ ਵੀ ਕੁਰੱਪਸ਼ਨ ਦੇ ਦੋਸ਼
ਬਾਬਾ ਰਾਮਦੇਵ 'ਤੇ ਦੇਸ਼ ਨਾਲ ਗੱਦਾਰੀ ਦਾ ਇਲਜ਼ਾਮ
ਨਵੀਂ ਦਿੱਲੀ, ਟੀਮ ਅੰਨਾ ਦੇ ਸੀਨੀਅਰ ਮੈਂਬਰ ਅਤੇ ਕਰਨਾਟਕਾ ਦੇ ਸਾਬਕਾ ਲੋਕ ਆਯੁਕਤ ਜਸਟਿਸ ਸੰਤੋਸ਼ ਹੈਗੜੇ ਵੀ ਵਿਵਾਦਾਂ 'ਚ ਫਸ ਗਏ ਹਨ। ਕਰਨਾਟਕਾ ਦੇ ਇਕ ਸੀਨੀਅਰ ਪੁਲਸ ਅਫਸਰ ਨੇ ਹੈਗੜੇ ਵਿਰੁੱਧ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਹੈਗੜੇ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਕੰਨੜ ਅਖਬਾਰ ਵਿਚ ਛਪੀ ਰਿਪੋਰਟ ਅਨੁਸਾਰ ਆਈ. ਪੀ. ਐੱਸ. ਪੁਲਸ ਅਫਸਰ ਮਧੂਕੋ ਸ਼ੈਟੀ ਨੇ ਕਿਹਾ ਹੈ ਕਿ ਹੈਗੜੇ ਅਫਸਰਾਂ ਦਾ ਇਕ ਗਰੁੱਪ ਬਣਾ ਕੇ ਇਕ ਵਿਭਾਗ ਤੋਂ ਮਹੀਨਾ ਵਸੂਲ ਕਰਦੇ ਸੀ ਅਤੇ ਇਹ ਮਹਿਕਮਾ ਵੀ ਆਪਣਾ ਕੰਮ ਕਰਨ ਲਈ ਸ਼੍ਰੀ ਹੈਗੜੇ ਨੂੰ ... Read Full Story
|
ਚੋਣ ਸੁਧਾਰਾਂ ਦੇ ਮੁੱਦੇ ‘ਤੇ ਦੇਸ਼ ਭਰ ‘ਚ ਬਹਿਸ ਕਰਾਈ ਜਾਵੇ: ਹੈਗੜੇ
ਬੰਗਲੌਰ, ਟੀਮ ਅੰਨਾ ਦੇ ਮੈਂਬਰ ਸੰਤੋਸ਼ ਹੈਗੜੇ ਨੇ ਅੱਜ ਚੋਣ ਸੁਧਾਰਾਂ ਦੇ ਮੁੱਦੇ ‘ਤੇ ਵੱਡੇ ਪੱਧਰ ‘ਤੇ ਬਹਿਸ ਦਾ ਸੱਦਾ ਦਿੱਤਾ ਹੈ। ਨਾਲ ਹੀ ਉਨ੍ਹਾਂ ਪੁੱਛਿਆ ਹੈ ਕਿ ‘ਚੁਣੇ ਹੋਏ ਪ੍ਰਤੀਨਿਧ ਨੂੰ ਵਾਪਸ ਬੁਲਾਉਣ’ ਅਤੇ ‘ਉਹਦੀ ਚੋਣ ਰੱਦ ਕਰਨ’ ਦੇ ਅਧਿਕਾਰਾਂ ਜਿਹੇ ਵਰਤਾਰੇ ਭਾਰਤ ‘ਚ ਕਿਉਂ ਠੀਕ ਸਿੱਧ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਪਾਲ ਬਿੱਲ ‘ਤੇ ਬਹਿਸ ਚਰਚਾ ਹੋਈ ਸੀ, ਉਸੇ ਤਰ੍ਹਾਂ ਚੋਣ ਸੁਧਾਰਾਂ ਬਾਰੇ ਵੀ ਚਰਚਾ ਕਰਵਾਈ ਜਾਵੇ।
ਜਦੋਂ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਐਸ.ਵਾਈ. ਕੁਰੈਸ਼ੀ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ... Read Full Story
|
ਮਾਓਵਾਦੀਆਂ ਹੱਥੋਂ ਇਕ ਪੇਂਡੂ ਦੀ ਹੱਤਿਆ, ਘਰ ਸਾੜ ਦਿੱਤਾ
ਗਯਾ, ਪਾਬੰਦੀਸ਼ੁਦਾ ਜਥੇਬੰਦੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਸੋਮਵਾਰ ਬਿਹਾਰ ਦੇ ਗਯਾ ਜ਼ਿਲੇ ਵਿਚ ਅੱਤਵਾਦ ਪ੍ਰਭਾਵਿਤ ਕੋਠੀ ਥਾਣਾ ਖੇਤਰ ਵਿਚ ਸੰਤੋਸ਼ ਯਾਦਵ ਨਾਮੀ ਇਕ ਪੇਂਡੂ ਦੀ ਹੱਤਿਆ ਕਰ ਦਿੱਤੀ ਅਤੇ ਉਸਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਖਬਰਾਂ ਮੁਤਾਬਕ 40 ਤੋਂ 50 ਲੈਸ ਅੱਤਵਾਦੀ ਤੜਕੇ ਸੰਤੋਸ਼ ਯਾਦਵ ਦੇ ਘਰ ਦੇ ਬਾਹਰ ਪੁੱਜੇ ਅਤੇ ਸਭ ਮੈਂਬਰਾਂ ਨੂੰ ਬਾਹਰ ਕੱਢਣ ਪਿੱਛੋਂ ਘਰ ਨੂੰ ਅੱਗ ਲਾ ਦਿੱਤੀ। ਉਸ ਤੋਂ ਬਾਅਦ ਉਹ ਸੰਤੋਸ਼ ਯਾਦਵ ਨੂੰ ਅਗਵਾ ਕਰਕੇ ਲੈ ਗਏ ਤੇ ਉਸਦੀ ਗੋਲੀ ਮਾਰਕੇ ਹੱਤਿਆ ਕਰ ... Read Full Story
|
ਕੁੜੀਏ ਮੇਰੇ ਦੇਸ਼ ਦੀਏ : ਸਹੁਰੇ ਪਰਿਵਾਰ ਦੀ ਸਤਾਈ ਕੁੜੀ ਦੀ ਸਹਾਇਤਾ ਕਰਨ ਲਈ ਕਾਲਜ ਦੀਆਂ ਕੁੜੀਆਂ ਨੇ ਹੱਲਾ ਬੋਲਿਆ
ਯਮਨਾਨਗਰ ( ਹਰਿਆਣਾ) ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਸਹੇਲੀ ਦੇ ਸਹੁਰੇ ਘਰ ਜਾ ਕੇ ਡਟ ਕੇ ਨਾਅਰੇਬਾਜ਼ੀ ਕੀਤੀ ।
ਇਹ ਕੁੜੀਆਂ ਆਪਣੇ ਨਾਲ ਪੜ੍ਹਦੀ ਇਸ ਪਰਿਵਾਰ ਦੀ ਨੂੰਹ ਬਲਜੀਤ ਕੌਰ ਨੂੰ ਉਸਦੇ ਸਹੁਰੇ ਵੱਲੋਂ ਦਾਜ ਲਿਆਉਣ ਲਈ ਕੁੱਟਮਾਰ ਖਿਲਾਫ਼ ਧਾਵਾ ਬੋਲਣ ਆਈਆਂ ।
ਆਪਣੀ ਸਹੇਲੀ ਦੇ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਹੀ ਇਹਨਾਂ ਕੁੜੀਆਂ ਦਾ ਗੁੱਸਾ ਸ਼ਾਂਤ ਹੋਇਆ ।
ਯਮਨਾਨਗਰ ਦੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜਕੇਸ਼ਨਜ਼ ਵਿੱਚ ਬਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਬੀਐਡ ਕਰ ਰਹੀ ਸੀ ।
ਸੋਮਵਾਰ ਨੂੰ ਉਹ ਜਦੋਂ ਕਾਲਜ ਪਹੁੰਚੀ ਤਾਂ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ । ... Read Full Story
|
ਸਕੋਲਰ ਫੀਲਡਜ਼ ਵਿਖੇ ‘ਬਲੂਮਿੰਗ ਬਸੰਤ’
ਪਟਿਆਲਾ, 7 ਫਰਵਰੀ (ਪੀ.ਐਸ.ਗਰੇਵਾਲ) -ਸਕਾਲਰ ਫੀਲਡ ਸਕੂਲ ਵਲੋਂ ਬਸੰਤ ਰੁੱਤ ਨੂੰ ਜੀ ਆਇਆਂ ਆਖਣ ਲਈ ਬੱਚਿਆਂ ਵਲੋਂ ‘ਬਲੂਮਿੰਗ ਬਸੰਤ’ ਸਿਰਲੇਖ ਹੇਠ ਅਣੋਖੇ ਅੰਦਾਜ਼ ਵਿਚ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਬਸੰਤ ਰੁੱਤ ਵਿਚ ਜਿਵੇਂ ਫੁੱਲਾਂ ਦੀ ਬਹਾਰ ਦੇਖਣਯੋਗ ਹੁੰਦੀ ਹੈ ਉਸੇ ਤਰਾਂ ਹੀ ਅੱਜ ਸਕਾਲਰ ਫੀਲਡਜ਼ ਸਕੂਲ ਦੇ ਵਿਦਿਆਰਥੀ ਬਸੰਤੀ ਰੰਗ ਦੀਆਂ ਪੁਸ਼ਾਕਾਂ ਪਾ ਕੇ ਫੁੱਲਾਂ ਵਾਂਗ ਖਿੜੇ ਹੋਏ ਢੋਲ ਦੀ ਥਾਪ ’ਤੇ ਗਿੱਧੇ-ਭੰਗੜੇ ਪਾਉਂਦੇ ਹੋਏ ਬਸੰਤ ਰੁੱਤ ਨੂੰ ਜੀ ਆਇਆ ਕਰ ਰਹੇ ਸਨ। ਇਸ ਮੌਕੇ ਬੱਚਿਆਂ ਵਲੋਂ ਗਾਏ ਗਏ ਸ਼ਹੀਦ ਭਗਤ ਸਿੰਘ ਦੇ ਗੀਤ ‘ਮੇਰਾ ਰੰਗਦੇ ਬਸੰਤੀ ਚੋਲਾ’ ਗਾ ਕੇ ਦੇਸ਼ ... Read Full Story
|
ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਪਿੱਛੋਂ ਸਿੱਖਾਂ ਤੇ ਪੁਲਿਸ ’ਚ ਝੜਪਾਂ ਝ ਕਸਬਾ ਭੀਖੀ ’ਚ ਅਣਮਿਥੇ ਸਮੇਂ ਦਾ ਕਰਫਿਊ ਝ ਲਾਠੀਚਾਰਜ ’ਚ ਦਰਜਨਾਂ ਜ਼ਖ਼ਮੀ
ਭੀਖੀ/ਤਲਵੰਡੀ ਸਾਬੋ - ਜ਼ਿਲ੍ਹੇ ਦੇ ਕਸਬਾ ਭੀਖੀ ਵਿਚ ਸਿੱਖ ਧਰਮ ਦੇ ਉਘੇ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਦੇ ਤਿੰਨ ਰੋਜ਼ਾ ਦੀਵਾਨਾਂ ਦੇ ਅਖੀਰਲੇ ਦਿਨ ਭਾਵੇਂ ਪੁਲਿਸ ਨੇ ਹਾਲਾਤਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਅੱਜ ਸਵੇਰੇ ਸੰਤ ਦਾਦੂਵਾਲ ਨੂੰ ਕੋਟਸ਼ਮੀਰ ਤੋਂ ਗ੍ਰਿਫਤਾਰ ਕਰਕੇ ਮਾਨਸਾ ਜ਼ਿਲ੍ਹੇ ਦੇ ਕੁਸਲਾ ਰੈਸਟ ਹਾਊਸ ਵਿਚ ਬੰਦ ਕਰ ਦਿੱਤਾ ਸੀ ਪ੍ਰੰਤੂ ਡੇਰਾ ਪ੍ਰੇਮੀਆਂ ਤੇ ਸਿੱਖ ਸ਼ਰਧਾਲੂਆਂ ਦੀ ਕਸਮਕਸ਼ ਦੇ ਚੱਲਦਿਆਂ ਦੇਰ ਸ਼ਾਮ ਸਥਿਤੀ ਉਦੋਂ ਝੜਪ ਵਿਚ ਬਦਲ ਗਈ ਜਦੋਂ ਸੰਤਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਿੱਖ ਸ਼ਰਧਾਲੂ ਤੇ ਪੁਲਿਸ ਵਿਚ ਆਪਸ ਵਿਚ ਟੱਕਰ ਹੋ ... Read Full Story
|
ਨਗਰ ਕੀਰਤਨ ਦਾ ਮੋਗਾ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ
ਮੋਗਾ, 4 ਫਰਵਰੀ (ਪੱਤਰ ਪ੍ਰੇਰਕ)-ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਯਾਦ ਵਿਚ ਅੱਠਵਾਂ ਯਾਦਗਾਰੀ ਨਗਰ ਕੀਰਤਨ ਅੱਜ ਸਵੇਰੇ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਹਰੀ ਕੇ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ, ਬੈਂਡ ਤੇ ਗੱਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰ ਰਹੀਆਂ ਸਨ। ਨਗਰ ਕੀਰਤਨ ਵਿਚ ਸ਼ਾਮਿਲ ... Read Full Story
|
ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਖੇਡ ਮੇਲਾ
ਜਗਰਾਉਂ, 29 ਜਨਵਰੀ (ਅਸ਼ੋਕ)-ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਪਿੰਡ ਰਾਮਗੜ੍ਹ ਭੁੱਲਰ ਦੇ ਖੇਡ ਮੇਲੇ ਦੇ ਅੱਜ ਦੂਸਰੇ ਦਿਨ ਕਬੱਡੀ 58 ਕਿਲੋ ਅਤੇ ਕਬੱਡੀ 65 ਕਿਲੋ ਦੇ ਫਸਵੇਂ ਮੁਕਾਬਲੇ ਹੋਏ, ਇਨ੍ਹਾਂ ਫਸਵੇਂ ਮੁਕਾਬਲਿਆਂ ’ਚ ਕਬੱਡੀ 58 ਕਿਲੋ ਦਾ ਫਾਇਨਲ ਮੁਕਾਬਲਾ ਮੇਜ਼ਬਾਨ ਪਿੰਡ ਰਾਮਗੜ੍ਹ ਭੁੱਲਰ ਦੀ ਟੀਮ ਨੇ ਜਿੱਤਿਆ ਅਤੇ ਇਸ ਮੁਕਾਬਲੇ ’ਚ ਪਿੰਡ ਝੋਰੜਾਂ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਵਾਲੀਬਾਲ ’ਚ ਪਿੰਡ ਖੰਜਰਵਾਲ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਅੱਜ ਖੇਡ ਮੇਲੇ ਦੇ ਦੂਸਰੇ ਦਿਨ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ... Read Full Story
|
ਸੰਦੇਸ਼ ਗੁਰੂ ਰਵੀਦਾਸ ਜੀ
ਅੱਜ ਅਸੀਂ ਗੁਰੂ ਰਵੀਦਾਸ ਜੀ ਦਾ 633 ਵਾਂ ਜਨਮ ਦਿਹਾੜਾ ਮਨਾ ਰਹੇ ਹਾਂ।ਐਨੇ ਸਾਲ ਬੀਤ ਜਾਣ ਦੇ ਬਾਅਦ ਵੀ ਅਸੀਂ ਗੁਰੂ ਰਵੀਦਾਸ ਜੀ ਦੀ ਬਾਣੀ ਦੀ ਅਸਲ ਵਿਆਖਿਆ ਸਮਝਣ ਦੀ ਕੋਸ਼ਿਸ਼ਿ ਨਹੀਂ ਕੀਤੀ। ਕਿਤੇ ਐਸਾ ਤਾਂ ਨਹੀਂ ਕੇ ਅਸੀਂ ਜਨਮ ਦਿਨ ਮਨਾਉਣ ਤੱਕ ਹੀ ਸੀਮਤ ਰਹਿ ਗਏ ਹਾਂ? ਕਾਫੀ ਹਦ ਤੱਕ ਇਹ ਗੱਲ ਸਹੀ ਮਹਿਸੂਸ ਵੀ ਹੁੰਦੀ ਹੈ। ਜੇ ਕਰ ਅਸੀਂ ਉਹਨਾਂ ਦੀ ਵਾਣੀ ਦੀ ਅਸਲ ਗੱਲ ਨੂੰ ਫੜਿਆ ਹੁੰਦਾ ਤਾਂ ਸਾਡੀ ਦਸ਼ਾ ਕੁਝ ਹੋਰ ਹੁੰਦੀ।
ਗੁਰੂ ਰਵੀਦਾਸ ਜੀ ਨੇ ਭਗਵਾਨ ਬੁੱਧ ਦੀ ਵਾਣੀ ਤੇ ਚੱਲਦਿਆਂ ਉਸੇ ਗੱਲ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਿਉਕਿ ਬੁੱਧ ਧਰਮ ਕਈ ਅਵਸਥਾਵਾਂ ਵਿੱਚੋਂ ਦੀ ਹੋ ਕੇ ਲੰਘਿਆ- ... Read Full Story
|
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮਾਤਾ ਚੰਨਣ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ
ਨਕੋਦਰ/ਸ਼ਾਹਕੋਟ/ਲੋਹੀਆਂ, 25 ਜਨਵਰੀ (ਪ੍ਰਿਤਪਾਲ ਬਾਂਸਲ, ਤਰਲੋਕ, ਸਿਮਰਨਜੀਤ, ਸੁਰਜੀਤ, ਬਲਵਿੰਦਰ )-ਉ¤ਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਾਤਾ ਚੰਨਣ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਇਆ। ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ, ਅਮਰਜੀਤ ਸਿੰਘ ਸਾਹੀ ਵਿਧਾਇਕ, ਅਮਰਜੀਤ ਸਿੰਘ ਸਮਰਾ ਵਿਧਾਇਕ, ਸੰਤ ਗੁਰਚਰਨ ਸਿੰਘ, ਸੰਤ ਗੁਰਮੇਜ ਸਿੰਘ, ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਡਾ: ਰਘਬੀਰ ਸਿੰਘ ਬੈਂਸ, ਡਾ: ਨਿਰਮਲ ਸਿੰਘ ਲਾਂਬੜਾ, ਉਮਿੰਦਰ ਦੱਤ, ਪ੍ਰੋ: ਨਿਰੰਜਣ ਸਿੰਘ ਢੇਸੀ, ਡਾ: ਬਲਬੀਰ ਸਿੰਘ ਭੌਰਾ, ਚਰਨ ਸਿੰਘ ਸੀਚੇਵਾਲੀ, ... Read Full Story
|
ਬਸੰਤ ਪੰਚਮੀ ਦੇ ਸਬੰਧ ’ਚ ਸ਼ੋਭਾ ਯਾਤਰਾ ਕੱਢੀ
ਬਲਾਚੌਰ, 20 ਜਨਵਰੀ (ਦੀਦਾਰ)-20 ਜਨਵਰੀ ਨੂੰ ਮਨਾਈ ਜਾ ਰਹੀ ਬਸੰਤ ਪੰਚਮੀ ਦੇ ਸਬੰਧ ਵਿਚ ਸਥਾਨਕ ਬਾਬਾ ਬਲਰਾਜ ਮੰਦਿਰ ਕਮੇਟੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਮੰਦਿਰ ਤੋਂ ਆਰੰਭ ਹੋ ਕੇ ਮਹਿੰਦੀਪੁਰ, ਗੜ੍ਹਸ਼ੰਕਰ ਸੜਕ, ਮੇਨ ਚੌਂਕ, ਗਹੂੰਣ ਰੋਡ ਤੋਂ ਹੁੰਦੀ ਹੋਈ ਸਥਾਨਕ ਰੋਪੜ ਮਾਰਗ ਤੋਂ ਵਾਪਿਸ ਮੰਦਿਰ ਵਿਖੇ ਸੰਪਨ ਹੋਈ। ਸ਼ੋਭਾ ਯਾਤਰਾ ਤੋਂ ਪਹਿਲਾਂ ਹਵਨ ਪੂਜਾ ਕੀਤੀ ਗਈ। ਸ਼ੋਭਾ ਯਾਤਰਾ ਵਿਚ ਪੰਡਿਤ ਸੋਮ ਨਾਥ, ਨਾਮਵਰ ਵਕੀਲ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਪੁਸ਼ਪ ਕੁਮਾਰ ਰਾਣਾ, ਰਾਣਾ ਪ੍ਰਸ਼ੋਤਮ ਸਿੰਘ, ਬਾਲਾ ਸੰਦਰੀ ਕੇਂਦਰ ਸੁਸਾਇਟੀ ਦੇ ... Read Full Story
|
ਖੰਡ ਵਿੱਚ ਤੇਜ਼ੀ ਕਾਰਨ ਲੋਹੜੀ ਦਾ ਤਿਉਹਾਰ ਫਿੱਕਾ ਰਹਿਣ ਦੀ ਸੰਭਾਵਨਾ
ਨੂਰਮਹਿਲ, 9 ਜਨਵਰੀ (ਸੋਢੀ ਨੂਰਮਹਿਲੀਆ)-ਨਵੇਂ ਸਾਲ ਦੇ ਪਹਿਲੇ ਹੀ ਮਹੀਨੇ ਜਨਵਰੀ ਵਿੱਚ ਤਿਉਹਾਰ ਆਉਂਦੇ ਹਨ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ, ਲੋਹੜੀ, ਮਾਘੀ ਅਤੇ ਬਸੰਤ ਪੰਚਮੀ ਆਦਿ। ਲੋਕਾਂ ਵਲੋਂ ਖ਼ਾਸ ਕਰਕੇ ਲੋਹੜੀ ਦੇ ਤਿਉਹਾਰ ’ਤੇ ਰਿਸ਼ਤੇਦਾਰਾਂ ਨੂੰ ਭਾਜੀ ਪਾਉਂਦੇ ਹਨ ਜਿਸ ਵਿੱਚ ਜ਼ਿਆਦਾਤਰ ਲੋਕ ਖੰਡ ਦੇ ਬਣੇ ਪਤਾਸਿਆਂ ਦੀ ਭਾਜੀ ਪਾਉਂਦੇ ਹਨ। ਇਸ ਵਾਰ ਖੰਡ ਦਾ ਮੁੱਲ 45 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਪਤਾਸਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗਾਹਕ ਵੀ ਚਿੰਤਤ ਹਨ। ... Read Full Story
|
ਪ੍ਰਵਾਸੀ ਭਾਰਤੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡੀਆਂ
ਮੱਲ੍ਹੀਆਂ ਕਲਾਂ, 9 ਜਨਵਰੀ (ਮਨਜੀਤ ਮਾਨ)-ਸੰਤ ਬਾਬਾ ਕਾਹਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਪਨੇਸਰ ਸਪੁੱਤਰ ਸ: ਹਰਭਜਨ ਸਿੰਘ ਤਲਵੰਡੀ ਸਲੇਮ ਤੇ ਜਤਿੰਦਰ ਸਿੰਘ ਪਨੇਸਰ ਦੀ ਧਰਮਪਤਨੀ ਸ੍ਰੀਮਤੀ ਕਮੀਲਾ ਤੇ ਇਨ੍ਹਾਂ ਦੀ ਮਾਤਾ ਸ੍ਰੀਮਤੀ ਟੀਨਾ ਪਰਸਨ ਸਵੀਡਨ ਜੋ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਫੇਰੀ ’ਤੇ ਆਏ ਹੋਏ ਹਨ, ਨੇ ਸੰਤ ਬਾਬਾ ਕਾਹਨ ਦਾਸ ਪਬਲਿਕ ਸੀ: ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਟਾਫੀਆਂ ਵੰਡੀਆਂ।
ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਜਤਿੰਦਰ ਸਿੰਘ ਪਨੇਸਰ ਸਵੀਡਨ ਨੇ ਬੱਚਿਆਂ ਨੂੰ ਡੈਕਸ, ਆਈ ਕਾਰਡ ਤੇ ਵਾਟਰ ... Read Full Story
|
ਕਾਲਾ ਸੰਘਿਆਂ ਨਾਲੇ ’ਚ ਦੂਸ਼ਿਤ ਪਾਣੀ ਪਾਉਣ ਦਾ ਮਾਮਲਾ ਚਿੰਤਾਜਨਕ
ਜਲੰਧਰ, 6 ਜਨਵਰੀ (ਵਿ. ਪ੍ਰ.)-ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਬਾਬੂ ਰਾਮ ਤੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਨਾਲੇ ਵਿਚ ਪਾਏ ਜਾ ਰਹੇ ਦੂਸ਼ਿਤ ਪਾਣੀ ਪਾਉਣ ਦੇ ਮਾਮਲੇ ਨੂੰ ਚਿੰਤਾਜਨਕ ਤੇ ਵਾਤਾਵਰਣ ਲਈ ਖਤਰਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਵਾਤਾਵਰਣ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਦੂਸ਼ਿਤ ਪਾਣੀ ਕਾਲਾ ਸੰਘਿਆ ਨਾਲੇ ਵਿਚ ਪੈਣ ਕਰਕੇ ਸਤਲੁਜ ਦਰਿਆ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸ੍ਰੀ ਬਾਬੂ ਰਾਮ, ਸੰਤ ਬਾਬਾ ਸੀਚੇਵਾਲ ਅੱਜ ਕਾਲਾ ਸੰਘਿਆ ਨਾਲੇ ਤੇ ... Read Full Story
|
ਸਵਾਈਨ ਫਲੂ ਨਾਲ ਬਾਬਾ ਤਰਲੋਚਨ ਸਿੰਘ ਦੀ ਮੌਤ
ਗੋਇੰਦਵਾਲ ਸਾਹਿਬ, 24 ਦਸੰਬਰ (ਪੱਤਰ ਪ੍ਰੇਰਕ)- ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾ ਰਹੀ ਨਾਮਰਾਦ ਸਵਾਈਨ ਫਲੂ ਦੀ ਬਿਮਾਰੀ ਦੇ ਕਹਿਰ ਨੇ ਅੱਜ ਸਥਾਨਕ ਡੇਰਾ ਸੰਤਪੁਰਾ ਥੇਹ ਸਾਹਿਬ ਦੇ ਮੁਖੀ ਅਤੇ ਨਿਰਮਲ ਸਿੰਘ ਅਖਾੜਾ ਦੇ ਮਹੰਤ ਸੰਤ ਤਰਲੋਚਨ ਸਿੰਘ ਨੂੰ ਆਪਣੇ ਜਾਲਮ ਪੰਜਿਆਂ ਵਿੱਚ ਜਕੜ ਲਿਆ ਜਿਸ ਨਾਲ ਅੱਜ ਉਨ੍ਹਾਂ ਦੀ ਮੌਤ ਹੋ ਗਈ। ਸੰਤ ਤਰਲੋਚਨ ਸਿੰਘ ਜੀ ਪਿਛਲੇ ਮਹੀਨੇ ਹੀ ਅਮਰੀਕਾ ਦੇ ਦੌਰੇ ਤੋਂ ਵਾਪਿਸ ਪਰਤੇ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਵਾਈਨ ਫਲੂ ਦੀ ਬਿਮਾਰੀ ਦੇ ਸ਼ੱਕ ਹੇਠ ਜਲੰਧਰ ਵਿਖੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਉਨਾਂ ਦੇ ... Read Full Story
|
ਬੋਪਾਰਾਏ ਕਲਾਂ ’ਚ 61ਵੀਂ ਅਕਾਲ ਅਕੈਡਮੀ ਦਾ ਨੀਂਹ-ਪੱਥਰ ਰੱਖਿਆ
ਨਕੋਦਰ, 22 ਦਸੰਬਰ (ਦਲਬੀਰ)-ਕਲਗੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਪਿੰਡ ਬੋਪਾਰਾਏ ਕਲਾਂ (ਨਕੋਦਰ) ਵਿਚ ਸ਼ੁਰੂ ਕੀਤੀ ਜਾ ਰਹੀ 61ਵੀਂ ਅਕਾਲ ਅਕੈਡਮੀ ਦਾ ਨੀਂਹ-ਪੱਥਰ ਅੱਜ ਸੰਤ ਬਾਬਾ ਇਕਬਾਲ ਸਿੰਘ ਚੇਅਰਮੈਨ ਟਰੱਸਟ ਨੇ ਰੱਖਿਆ। ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ’ਤੇ ਅਕਾਲ ਅਕੈਡਮੀ ਬਿਲਗਾ ਅਤੇ ਅਕਾਲ ਅਕੈਡਮੀ ਧਨਾਲ ਕਲਾਂ ਦੇ ਬੱਚਿਆਂ ਨੇ ਕਵਿਤਾਵਾਂ ਤੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਡਾ: ਖੇਮ ਸਿੰਘ ਗਿੱਲ ਪੀ. ਐਚ. ... Read Full Story
|
ਵੱਡੇ ਦਿਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ
ਕਪੂਰਥਲਾ, 19 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਇਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ਭਾ ਯਾਤਰਾ ਕਰਾਈਸਟ ਕਿੰਗ ਕਾਨਵੈਂਟ ਸਕੂਲ ਕਰਤਾਰਪੁਰ ਰੋਡ, ਕਪੂਰਥਲਾ ਤੋਂ ਸ਼ੁਰੂ ਹੋ ਕਿ ਸ਼ਹਿਰ ਦੇ ਵੱਖ-ਵੱਖ ਬਜਾਰਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਲੰਘਦੀ ਹੋਈ ਸ਼ਾਲਾਮਾਰ ਬਾਗ ਵਿਖੇ ਸਮਾਪਤ ਹੋਈ। ਇਸ ਇਲਾਕੇ ਦੇ ਸਮੂਹ ਭਾਈਚਾਰੇ ਵੱਲੋਂ ਪਿੰਡਾਂ ਤੋਂ ਟਰਾਲੀਆਂ, ਜੀਪਾਂ, ਕਾਰਾਂ, ਵਿੱਚ ਪਹੁੰਚ ਕੇ ਸ਼ੋਭਾ ਯਾਤਰਾਂ ਦੀ ਰੋਣਕ ਨੂੰ ਵਧਾਇਆ ਅਤੇ ਹੋਰ ਜਰੂਰੀ ਕਹਿਣਾ ... Read Full Story
|
ਬਰਸੀ 22 ਨੂੰ
ਹੁਸ਼ਿਆਰਪੁਰ, 18 ਦਸੰਬਰ (ਵਿ. ਪ੍ਰ.)-ਪਿੰਡ ਭਾਗੀਆਂ ਵਿਖੇ ਸਥਿਤ ਡੇਰਾ ਸੰਤ ਬਾਬਾ ਪੂਰਨ ਦਾਸ ਵਿਖੇ ਸੰਤ ਗੋਪਾਲ ਗਿਰੀ ਦੀ ਬਰਸੀ 22 ਦਸੰਬਰ ਨੂੰ ਡੇਰਾ ਸੰਚਾਲਕ ਬਾਬਾ ਸ਼ੁਕਰ ਗਿਰੀ, ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਡਾ. ਕੁਲਦੀਪ ਪਤਿਆਰ ਅਤੇ ਗਿਆਨੀ ਸਤਨਾਮ ਸਿੰਘ ਹੀਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਣ ... Read Full Story
|