ਅੰਨਾ ਹਜ਼ਾਰੇ ਨੇ ਫੌਜ ਦੇ ਮੁਖੀ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਨਵੀਂ ਦਿੱਲੀ, ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਵਿੱਚ ਫੌਜ ਦੇ ਮੁਖੀ ਜਨਰਲ ਵੀ ਕੇ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਕਰੀਬੀ ਸਹਿਯੋਗੀ ਸੁਰੇਸ਼ ਪਠਾਰੇ ਨੇ ਟਵਿਟਰ ‘ਤੇ ਲਿਖਿਆ ਕਿ ਜੇ ਜਨਰਲ ਸਿੰਘ ਰਿਟਾਇਰ ਹੋਣ ਤੋਂ ਬਾਅਦ ਕੌਮੀ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਹਜ਼ਾਰੇ ਦਾ ਇਹ ਜਵਾਬ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਆਇਆ ਹੈ।
ਹਜ਼ਾਰੇ ਟੀਮ ਦੀ ਕਿਰਨ ਬੇਦੀ ਨੇ ਕੱਲ੍ਹ ਟਵਿਟਰ ‘ਤੇ ... Read Full Story
|
ਅੰਨਾ ਕੈਂਪ 'ਚ ਚੋਰੀ
ਨੋਇਡਾ, ਸਮਾਜ ਸੇਵਕ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਅਤੇ ਜਨਲੋਕਪਾਲ ਦੇ ਮੁੱਦੇ 'ਤੇ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਥੇ ਚੋਰਾਂ ਨੇ ਅੰਨਾ ਬੇਸ ਕੈਂਪ ਵਿਚ ਆਪਣਾ ਹੱਥ ਸਾਫ ਕਰ ਲਿਆ।
ਐਡਵੋਕੇਟ ਸ਼ਾਂਤੀ ਭੂਸ਼ਣ ਦੇ ਘਰੋਂ ਚੋਰਾਂ ਨੇ ਇਨਵਰਟਰ, ਬੈਟਰੀ, ਗੈਸ ਸਟੋਵ, ਸਿਲੰਡਰ ਚੋਰੀ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਕੰਪਿਊਟਰ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੀ ਚੋਰੀ ਦੀ ਗੱਲ ਨੂੰ ਖਾਰਿਜ ਕਰ ਦਿੱਤਾ ਹੈ। ਸ਼ਾਂਤੀ ਭੂਸਣ ਨੇ ਈ-ਮੇਲ ਰਾਂਹੀ ਇਸ ਚੋਰੀ ਦੀ ਜਾਣਕਾਰੀ ਐਸ ਐਸ ਪੀ ਨੂੰ ਦਿੱਤੀ ਸੀ।
ਇੱਥੋਂ ਦੇ ਸੈਕਟਰ-43 ਦੇ ਏ ਬਲਾਕ ਵਿਚ ਸਥਿਤ ਸ਼ਾਂਤੀ ਭੂਸ਼ਣ ਦੇ ਘਰ ਨੂੰ ... Read Full Story
|
ਸਿੰਘਵੀ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ : ਹਜ਼ਾਰੇ
ਬੀਡ (ਮਹਾਰਾਸ਼ਟਰ), ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਵਿਵਾਦਮਈ ਸੀ. ਡੀ. ਕਾਂਡ ਕਾਰਨ ਵਿਵਾਦਾਂ ਵਿਚ ਘਿਰੇ ਕਾਂਗਰਸ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਜੇਕਰ ਵਿਵਾਦਮਈ ਸੀ. ਡੀ., ਜਿਸ ਵਿਚ ਉਨ੍ਹਾਂ ਨੂੰ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਦਿਖਾਇਆ ਗਿਆ ਹੈ, ਵਿਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਹਜ਼ਾਰੇ ਇਥੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਹਜ਼ਾਰੇ ਇਸ ਸਮੇਂ ਸੂਬੇ 'ਚ ਸ਼ਕਤੀਸ਼ਾਲੀ ਲੋਕ ਆਯੁਕਤ ਐਕਟ ਨੂੰ ਲੈ ਕੇ ਮੁਹਿੰਮ 'ਤੇ ... Read Full Story
|
ਅੰਨਾ ਹੈਰਾਨ, ਸਚਿਨ ਤੇਂਦੁਲਕਰ ਨੂੰ ਰਾਜ ਸਭਾ 'ਚ ਭੇਜਣ ਦੇ ਪਿੱਛੇ ਗੜਬੜ!
ਮੁੰਬਈ, ਸਚਿਨ ਤੇਂਦੁਲਕਰ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸਮਾਜ ਸੇਵਾ ਅੰਨਾ ਹਜ਼ਾਰੇ ਨੇ ਸਵਾਲ ਉਠਾਇਆ ਹੈ। ਹਜ਼ਾਰੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਾਜ ਸਭਾ ਦੀ ਨਾਮਜ਼ਦਗੀ ਤੋਂ ਹੈਰਾਨ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਚਿਨ ਨੂੰ ਭਾਰਤ ਰਤਨ ਦੇਣ ਦੀ ਮੰਗ ਉਠ ਰਹੀ ਸੀ, ਹੁਣ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਪਿੱਛੇ ਕਾਂਗਰਸ ਸਰਕਾਰ ਦਾ ਕੋਈ ਨਾ ਕੋਈ ਮਨੋਰਥ ਹੈ। ਉਨ੍ਹਾਂ ਔਰੰਗਾਬਾਦ ਵਿਚ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਹਨ ਕਿ ਆਖਿਰ ਸਚਿਨ ਨੂੰ ਰਾਜ ਸਭਾ ਭੇਜਣ ਦੀ ਕੀ ਲੋੜ ਹੈ ਜਦਕਿ ਉਨ੍ਹਾਂ ਨੂੰ ਭਾਰਤ ਰਤਨ ਦਿਤਾ ਜਾਣਾ ਚਾਹੀਦਾ ਹੈ। ਹਜ਼ਾਰੇ ਇਨ੍ਹੀਂ ਦਿਨੀਂ ... Read Full Story
|
ਸਰਕਾਰ ਚਾਹੇ ਤਾਂ ਗੋਲੀ ਮਾਰ ਦਵੇ- ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਉਹ ਆਪਣੇ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ। ਗਵਾਲੀਅਰ ਪ੍ਰਵਾਸ ’ਤੇ ਪਹੁੰਚੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਦੁਰਗ ’ਚ ਦਿੱਤੇ ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਰਾਜਨੀਤਿਕ ਗਲੀਆਰੇ ’ਚ ਹਲਚਲ ਮਚ ਗਈ ਸੀ।
ਲੋਕਸਭਾ ਪ੍ਰਮੁੱਖ ਮੀਰਾ ਕੁਾਰ ਨੇ ਵੀ ਇਸ ਸੰਸਦ ਦੀ ਸ਼ਾਨ ਦੇ ਵਿਰੁੱਧ ਸਮਝਦੇ ਹਨ। ਇਸ ’ਤੇ ਬਾਬਾ ਰਾਮਦੇਵ ਨੇ ਕਿਹਾ ਹੈ,‘‘ਮੈਂ ਸੰਵਿਧਾਨਕ ਸੰਸਥਾ ਦਾ ਸਮਮਾਨ ਕਰਦਾ ਹਾਂ ਪਰ ਲੋਕ ਸਭਾ ਪ੍ਰਮੁੱਖ ਤੋਂ ... Read Full Story
|
ਰਾਜ ਠਾਕਰੇ ਨੂੰ ਲੈ ਕੇ ਬਿਖਰੀ ਨਜ਼ਰ ਆਈ ਟੀਮ ਅੰਨਾ
ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਮੁੱਦੇ 'ਤੇ ਟੀਮ ਅੰਨਾ ਵਿਚ ਫੁੱਟ ਦਿਖਾਈ ਦੇ ਰਹੀ ਹੈ, ਕਿਉਂ ਕਿ ਇਕ ਪਾਸੇ ਅੰਨਾ ਹਜ਼ਾਰੇ ਰਾਜ ਠਾਕਰੇ ਦੇ ਕੰਮ ਲਈ ਉਨ੍ਹਾਂ ਦੀ ਤਾਰੀਫ ਕਰਦੇ ਹਨ, ਤਾਂ ਦੂਸਰੇ ਪਾਸੇ ਉਨ੍ਹਾਂ ਦੀ ਟੀਮ ਦੇ ਮੁੱਖ ਮੈਂਬਰ ਪ੍ਰਸ਼ਾਂਤ ਭੂਸ਼ਣ ਰਾਜ ਦੀ ਰਣਨੀਤੀ ਨਾਲ ਸਹਿਮਤੀ ਨਹੀਂ ਰੱਖਦੇ।
ਮੁੰਬਈ ਵਿਚ ਰਾਜ ਠਾਕਰੇ ਨਾਲ ਮੁਲਾਕਾਤ ਕਰਨ ਦੇ ਬਾਅਦ ਹਜ਼ਾਰੇ ਨੇ ਫਰਵਰੀ ਵਿਚ ਮਨਸੇ ਵੱਲੋਂ ਲੋਕਲ ਬਾਡੀਜ਼ ਚੋਣਾਂ ਵਿਚ ਉਮੀਦਵਾਰਾਂ ਲਈ ਇਮਤਿਹਾਨ ਲੈਣ 'ਤੇ ਰਾਜ ਠਾਕਰੇ ਦੀ ਤਾਰੀਫ ਕੀਤੀ ਸੀ। ਅੰਨਾ ਨੇ ਕਿਹਾ ਕਿ ਰਾਜ ਦਾ ਕੰਮ ਮੈਨੂੰ ਆਕਰਸ਼ਿਤ ਕਰਦਾ ਹੈ। ਦੂਜੇ ਪਾਸੇ ਪ੍ਰਸ਼ਾਂਤ ... Read Full Story
|
ਬਾਲ ਠਾਕਰੇ ਨੇ ਅੰਨਾ ਹਜ਼ਾਰੇ ਨੂੰ ਮਿਲਣ ਤੋਂ ਕੀਤਾ ਇਨਕਾਰ
ਮੁੰਬਈ, ਮਹਾਰਾਸ਼ਟਰ 'ਚ ਮਜ਼ਬੂਤ ਲੋਕਪਾਲ ਲਈ ਅੰਨਾ ਹਜ਼ਾਰੇ ਨੇ ਅੱਜ ਸਵੇਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚਵ੍ਹਾਣ ਨਾਲ ਮੁਲਾਕਾਤ ਕੀਤੀ। ਚਵ੍ਹਾਣ ਨੂੰ ਅੰਨਾ ਨੇ ਜਨਲੋਕਪਾਲ ਦਾ ਮਸੌਦਾ ਵੀ ਸੌਂਪਿਆ। ਅੰਨਾ ਨੇ ਮੁੱਖ ਮੰਤਰੀ ਤੋਂ ਸੂਬੇ 'ਚ ਮਜ਼ਬੂਤ ਲੋਕਪਾਲ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਅੰਨਾ ਨੂੰ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨਾਲ ਵੀ ਅੱਜ ਹੀ ਮਿਲਣਾ ਸੀ ਪਰ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਬਾਲ ਠਾਕਰੇ ਨੇ ਫਿਲਹਾਲ ਅੰਨਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਕਹਿ ਕੇ ਅੰਨਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਟੀਮ ... Read Full Story
|
ਰਾਮਦੇਵ ਤੇ ਹਜ਼ਾਰੇ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ : ਬਾਲਕ੍ਰਿਸ਼ਨ
ਇੰਦੌਰ, ਬਾਬਾ ਰਾਮਦੇਵ ਦੇ ਨੇੜਲੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਅੱਜ ਦੋਸ਼ ਲਗਾਇਆ ਕਿ ਯੋਗ ਗੁਰੂ ਅਤੇ ਗਾਂਧੀਵਾਦੀ ਸਮਾਜਿਕ ਵਰਕਰ ਅੰਨਾ ਹਜ਼ਾਰੇ ਵਿਚਾਲੇ ਸਰਕਾਰ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮੁੱਦਿਆਂ ਨੂੰ ਲੈ ਕੇ ਜਾਰੀ ਸਾਂਝੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਬਾਲ ਕ੍ਰਿਸ਼ਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਪੂਰੀ ਤਾਕਤ ਲਗਾ ਕੇ ਇਨ੍ਹਾਂ ਦੋਵਾਂ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ ਵਿਚ ਯਕੀਨੀ ਤੌਰ 'ਤੇ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਮੁੱਦਿਆਂ 'ਤੇ ਗੱਲ ਨਹੀਂ ... Read Full Story
|
ਰਾਮਦੇਵ ਨੂੰ ਲੈ ਕੇ ਟੀਮ ਅੰਨਾ 'ਚ ਕੋਈ ਮਤਭੇਦ ਨਹੀਂ : ਹਜ਼ਾਰੇ
ਨਵੀਂ ਦਿੱਲੀ, ਮੁਸਲਿਮ ਨੇਤਾ ਦੀ ਬਰਖਾਸਤਗੀ ਤੋਂ ਬਾਅਦ ਟੀਮ ਅੰਨਾ ਵਿਚ ਦਿਖਾਈ ਦੇ ਰਹੀ ਨਵੀਂ ਤਰੇੜ ਦਰਮਿਆਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਸੂਚਨਾ ਦੇ ਲੀਕ ਹੋਣ ਅਤੇ ਯੋਗ ਗੁਰੂ ਰਾਮਦੇਵ ਨੂੰ ਲੈ ਕੇ ਸਮੂਹ ਵਿਚ ਕੋਈ ਤਰੇੜ ਨਹੀਂ ਹੈ। ਮੁਫਤੀ ਸ਼ਮੀਮ ਕਾਜ਼ਮੀ ਦੀ ਬਰਖਾਸਤਗੀ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਹਜ਼ਾਰੇ ਨੇ ਕਿਹਾ ਕਿ ਇਸ ਮੁੱਦੇ ਨਾਲ ਫਰਕ ਨਹੀਂ ਪੈਂਦਾ। ਕਾਜ਼ਮੀ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਹੋਰ ਕਮੇਟੀ ਦੀ ਬੈਠਕ ਨੂੰ ਕਥਿਤ ਤੌਰ 'ਤੇ ਰਿਕਾਰਡ ਕਰਦੇ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ 'ਚੋਂ ਬਰਖਾਸਤ ਕਰ ਦਿੱਤਾ ਗਿਆ। ਕਾਜ਼ਮੀ ਨੇ ... Read Full Story
|
ਟੀਮ ਅੰਨਾ ਖੁਦ ਮੇਰੇ ਕੋਲ ਆਈ ਸੀ—ਰਾਮਦੇਵ
ਹਰਿਦੁਆਰ, ਯੋਗ ਗੁਰੂ ਬਾਬਾ ਰਾਮਦੇਵ ਨੇ ਸਮਾਜਸੇਵੀ ਅਤੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਨਾਲ ਹੱਥ ਮਿਲਾਉਣ ਦੇ ਗਠਜੋੜ 'ਤੇ ਚੁੱਪੀ ਤੋੜੀ ਹੈ। ਬਾਬਾ ਦਾ ਦਾਅਵਾ ਹੈ ਕਿ ਟੀਮ ਅੰਨਾ ਗਠਜੋੜ ਲਈ ਉਨ੍ਹਾਂ ਕੋਲ ਹਰਿਦੁਆਰ ਆਈ ਸੀ।
ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਟੀਮ ਅੰਨਾ ਤਾਂ ਖੁਦ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਨੇ ਕਿਹਾ ਕਿ ਅੰਦੋਲਨ 'ਚ ਹੱਥ ਮਿਲਾਉਣ ਦੀ ਗੱਲ ਹਰਿਦੁਆਰ 'ਚ ਹੀ ਤੈਅ ਹੋ ਗਈ ਸੀ, ਦਿੱਲੀ 'ਚ ਤਾਂ ਸਿਰਫ ਕਾਨਫਰੰਸ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਨੇ 20 ਅਪ੍ਰੈਲ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਾਲੇ ਧਨ ਅਤੇ ... Read Full Story
|
ਅੰਨਾ, ਬਾਬਾ, ਸ਼੍ਰੀ ਸ਼੍ਰੀ
ਗੁੜਗਾਓਂ, ਜਨ ਲੋਕਪਾਲ ਅਤੇ ਕਾਲੇ ਧਨ ਦੇ ਮੁੱਦੇ 'ਤੇ ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਯੋਗਗੁਰੂ ਬਾਬਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵਿਸ਼ੰਕਰ ਇਕ ਹੋ ਗਏ ਹਨ ਅਤੇ ਹੁਣ ਤਿੰਨੋਂ ਮਿਲ ਕੇ ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਕੇ 'ਲੜਾਈ' ਲੜਨਗੇ। ਇਸ ਦੇ ਲਈ ਤਿੰਨਾਂ ਨੇ 1 ਮਈ ਤੋਂ ਮਿਲ ਕੇ ਰਾਸ਼ਟਰਵਿਆਪੀ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ ਜੋ ਕਿ ਸਾਲ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਚੱਲੇਗਾ। ਹਜ਼ਾਰੇ ਨੇ ਬਾਬਾ ਰਾਮਦੇਵ ਨਾਲ ਅੱਜ ਗੁੜਗਾਓਂ ਵਿਚ ਆਯੋਜਿਤ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉਹ ਆਉਂਦੀ 1 ਮਈ ਤੋਂ ਸ਼ਿਰਡੀ ਵਿਚ ਆਪਣੀ ਯਾਤਰਾ ਸ਼ੁਰੂ ਕਰਨਗੇ, ... Read Full Story
|
ਆਰ-ਪਾਰ ਦੀ ਲੜਾਈ ਲਈ ਇਕੱਠੇ ਹੋਏ ਅੰਨਾ ਤੇ ਰਾਮਦੇਵ
ਨਵੀਂ ਦਿੱਲੀ, ਜਨ ਲੋਕਪਾਲ ਬਿਲ, ਭ੍ਰਿਸ਼ਟਾਚਾਰ ਅਤੇ ਕਾਲਾ ਧਨ ਖਿਲਾਫ ਵੱਖ-ਵੱਖ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਹੁਣ ਇਕੱਠੇ ਮੁਹਿੰਮ ਚਲਾਉਣਗੇ।
ਦਿੱਲੀ ਵਿਚ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਬਾਬਾ ਰਾਮਦੇਵ ਨੇ ਕਿਹਾ ਕਿ 1 ਮਈ ਤੋਂ ਉਹ ਛਤੀਸਗੜ੍ਹ ਅਤੇ ਅੰਨਾ ਹਜ਼ਾਰੇ ਮਹਾਰਾਸ਼ਟਰ ਤੋਂ ਇਕ ਦਿਨ ਦਾ ਵਰਤ ਰੱਖਣਗੇ।
1 ਮਈ ਤੋਂ ਅੰਨਾ ਹਜ਼ਾਰੇ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਆਪਣਾ ਅੰਦੋਲਨ ਸ਼ੁਰੂ ਕਰਨਗੇ ਅਤੇ ਬਾਬਾ ਰਾਮਦੇਵ ਛਤੀਸਗੜ੍ਹ ਦੇ ਦੁਰਗ ਤੋਂ। ਅੰਨਾ ਨੇ ਕਿਹਾ ਕਿ ਇਹ ਅੰਦੋਲਨ 35 ਜ਼ਿਲਿਆਂ ਵਿਚ ਚੱਲੇਗਾ। ਦੋਵੇਂ ਕਰੀਬਨ ਇਕ ਮਹੀਨੇ ਬਾਅਦ 3 ਜੂਨ ... Read Full Story
|
ਨਿਰਮਲ ਬਾਬਾ 'ਤੇ ਟਿੱਪਣੀ ਤੋਂ ਕੰਨੀ ਕੱਟ ਗਏ ਅੰਨਾ ਤੇ ਰਾਮਦੇਵ
ਨਵੀਂ ਦਿੱਲੀ, ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਸ਼ੁੱਕਰਵਾਰ ਨੂੰ ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਸਰਕਾਰ ਅਤੇ ਕਾਲੇ ਧਨ ਦੇ ਕੁਬੇਰਾਂ 'ਤੇ ਖੂਬ ਵਰ੍ਹੇ ਪਰ ਜਦੋਂ ਉਨ੍ਹਾਂ ਤੋਂ ਕਰੋੜਾਂ 'ਚ ਖੇਡ ਰਹੇ ਬਾਬਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਤੋਂ ਕੰਨੀ ਕੱਟ ਗਏ।
ਅੰਨਾ ਹਜ਼ਾਰੇ ਤੋਂ ਜਦੋਂ ਪੁੱਛਿਆ ਗਿਆ ਕਿ ਨੇਤਾਵਾਂ ਤੋਂ ਇਲਾਵਾ ਕੀ ਉਹ ਨਿਰਮਲ ਬਾਬਾ ਜਿਹੇ ਸੰਤਾਂ ਖਿਲਾਫ ਵੀ ਮੁਹਿੰਮ ਛੇੜਣਗੇ ਜੋ ਕਰੋੜਾਂ ਦੇ ਵਾਰੇ ਨਿਆਰੇ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਨਿਰਮਲ ਬਾਬਾ ਨੂੰ ਇਨ੍ਹਾਂ ਸਾਰਿਆਂ ਵਿਚਾਲੇ ਭਲਾ ਕਿਉਂ ਲਿਆਉਣਾ? ਅੰਨਾ ਨੇ ਵੀ ਇਹੀ ਕਿਹਾ ਕਿ ਮੈਂ ... Read Full Story
|
ਰਾਸ਼ਟਰਪਿਤਾ ਦੀਆਂ ਚੀਜ਼ਾਂ ਦੀ ਨੀਲਾਮੀ ਅੱਜ, ਅੰਨਾ ਨੇ ਕੀਤਾ ਵਿਰੋਧ
ਨਵੀਂ ਦਿੱਲੀ, ਮਹਾਤਮਾ ਗਾਂਧੀ ਨਾਲ ਜੁੜੀਆਂ ਅਹਿਮ ਚੀਜ਼ਾਂ ਦੀ ਨੀਲਾਮੀ ਅੱਜ ਬ੍ਰਿਟੇਨ 'ਚ ਕੀਤੀ ਜਾਏਗੀ। ਨੀਲਾਮੀ ਕਰਨ ਵਾਲੀ ਸੰਸਥਾ ਨੂੰ ਇਸ ਤੋਂ ਕਰੀਬ 80 ਲੱਖ ਰੁਪਏ ਇਕੱਠੇ ਹੋਣ ਦੀ ਉਮੀਦ ਹੈ। ਬਾਪੂ ਦੀਆਂ ਜਿਨ੍ਹਾਂ ਨਿਸ਼ਾਨੀਆਂ ਦੀ ਨੀਲਾਮੀ ਅੱਜ ਹੋਵੇਗੀ, ਉਨ੍ਹਾਂ 'ਚ ਉਨ੍ਹਾਂ ਦਾ ਚਸ਼ਮਾ, ਚਰਖਾ, ਪ੍ਰਾਰਥਨਾ ਪੁਸਤਕ, ਚਿੱਠੀਆਂ ਅਤੇ ਉਨ੍ਹਾਂ ਦੇ ਖੂਨ ਨਾਲ ਲਿੱਬੜੀ ਘਾਹ ਅਤੇ ਮਿੱਟੀ ਸ਼ਾਮਲ ਹੈ।
ਰਾਸ਼ਟਰਪਿਤਾ ਦੀਆਂ ਚੀਜ਼ਾਂ ਦੀ ਨੀਲਾਮੀ 'ਤੇ ਪ੍ਰਸਿੱਧ ਸਮਾਜ ਸੇਵੀ ਅੰਨਾ ਹਜ਼ਾਰੇ ਸਣੇ ਦੇਸ਼ ਦੇ ਕਈ ਗਾਂਧੀਵਾਦੀ ਨੇਤਾਵਾਂ ਨੇ ਇਸ ਨੀਲਾਮੀ ਦਾ ਸਖਤ ਵਿਰੋਧ ਕੀਤਾ ਹੈ। ਸਾਬਰਮਤੀ ... Read Full Story
|
ਭ੍ਰਿਸ਼ਟਾਚਾਰ ਖਿਲਾਫ ਅੰਨਾ ਦਾ ਅੰਦੋਲਨ ਹੁਣ ਮਹਾਰਾਸ਼ਟਰ 'ਚ
ਰਾਲੇਗਣ ਸਿੱਧੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਹੁਣ ਮਹਾਰਾਸ਼ਟਰ 'ਚ ਹੁੰਕਾਰ ਭਰੀ ਹੈ। ਅੰਨਾ ਨੇ ਸੂਬੇ 'ਚ ਭ੍ਰਿਸ਼ਟਾਚਾਰ ਰੋਕਣ ਲਈ ਸਖਤ ਕਾਨੂੰਨ ਨੂੰ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਕੇਂਦਰ ਵਾਂਗ ਹੀ ਸੂਬਾ ਸਰਕਾਰ ਵੀ ਸਖਤ ਲੋਕਪਾਲ ਅਤੇ ਲੋਕਾਯੁਕਤ ਦੇ ਪੱਖ 'ਚ ਨਹੀਂ ਦਿਖਦੀ। ਭ੍ਰਿਸ਼ਟਾਚਾਰ ਖਤਮ ਕਰਨ ਲਈ ਮਹਾਰਾਸ਼ਟਰ 'ਚ ਅੰਦੋਲਨ ਦੀ ਲੋੜ ਦੱਸਦੇ ਹੋਏ ਅੰਨਾ ਨੇ ਕਿਹਾ ਕਿ ਸੂਬੇ 'ਚ 60 ਥਾਵਾਂ 'ਤੇ ਉਹ ਬੈਠਕਾਂ ਕਰਨਗੇ। ਅੰਨਾ ਨੇ ਮਹਾਰਾਸ਼ਟਰ 'ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ। ਅੰਨਾ ਨੇ ਕਿਹਾ ਕਿ ਲੋੜ ਪੈਣ 'ਤੇ ਲੋਕ ਸਰਕਾਰੀ ਦਫਤਰਾਂ ਬਾਹਰ ... Read Full Story
|
ਹਜ਼ਾਰੇ ਦੇ ਅੰਦੋਲਨ ਬਾਰੇ ਸੂਚਨਾ ਦੇਣ ਲਈ ਅੰਨਾ ਐੱਸ. ਐੱਮ. ਐੱਸ. ਕਾਰਡ
ਮੁੰਬਈ, ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਪਹੁੰਚ ਹੋਰ ਜ਼ਿਆਦਾ ਲੋਕਾਂ ਤੱਕ ਬਣਾਉਣ ਲਈ ਟੀਮ ਅੰਨਾ ਨੇ ਇਕ ਐੱਸ. ਐੱਮ. ਐੱਸ. ਕਾਰਡ ਪੇਸ਼ ਕੀਤਾ ਹੈ। ਜੋ ਇਸ ਦੇ ਖਪਤਕਾਰਾਂ ਨੂੰ ਪੂਰਾ ਸਾਲ ਇਸ ਮੁਹਿੰਮ ਬਾਰੇ ਜਾਣਕਾਰੀ ਦੇਵੇਗਾ। ਹਜ਼ਾਰੇ ਦੇ ਸਹਿਯੋਗੀ ਦੱਤਾ ਅਵਾਰੀ ਨੇ ਰਾਲੇਗਣ ਸਿੱਧੀ ਤੋਂ ਕਿਹਾ ਕਿ ਅਸੀਂ ਇਕ ਕਰੋੜ ਕਾਰਡ ਹਾਸਲ ਕੀਤੇ ਹਨ ਅਤੇ ਹਰੇਕ ਕਾਰਡ ਦੀ ਕੀਮਤ 20 ਰੁਪਏ ਹੈ। ਇੰਡੀਆ ਅਗੇਂਸਟ ਕੁਰੱਪਸ਼ਨ ਦੇ ਵਰਕਰ ਇਹ ਕਾਰਡ ਲੋਕਾਂ ਨੂੰ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਇਹ ਤੈਅ ਕਰੇਗਾ ਕਿ ਕਾਰਡ ਧਾਰੀਆਂ ਨੂੰ ਹਜ਼ਾਰੇ ਦੀ ... Read Full Story
|
ਮੇਰੇ ਅੰਦੋਲਨ 'ਚ ਸ਼ਾਮਲ ਹੋਣ ਫੌਜ ਮੁਖੀ : ਰਾਮ ਦੇਵ
ਪਟਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਉਹ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਾ ਭੇਜਣਗੇ ਅਤੇ ਸਮਾਜ ਸੇਵੀ ਅੰਨਾ ਹਜ਼ਾਰੇ ਵੀ ਨਾਲ ਹੋਣਗੇ। ਪਤੰਜਲੀ ਦੇ ਉਤਪਾਦਾਂ ਨੂੰ ਬਿਹਾਰ ਵਿਚ ਲਾਂਚ ਕਰਦਿਆਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਮਦੇਵ ਨੇ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਿਆ ਜਾਵੇਗਾ। ਰਾਮਦੇਵ ਨੇ ਕਿਹਾ ਕਿ ਜਨਰਲ ਸਿੰਘ ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਉਨ੍ਹਾਂ ... Read Full Story
|
ਅੰਨਾ ਵਲੋਂ ਸੋਨੇ 'ਤੇ ਟੈਕਸ ਦਾ ਵਿਰੋਧ
ਨਵੀਂ ਦਿੱਲੀ, ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਸੋਨੇ 'ਤੇ ਟੈਕਸ ਲਾਉਣ ਦਾ ਵਿਰੋਧ ਕਰਦੀ ਹੈ। ਇਥੇ ਸੁਨਿਆਰਿਆਂ ਦੇ ਇਕ ਵਫਦ ਨਾਲ ਭੇਂਟ-ਵਾਰਤਾ ਵਿਚ ਸ਼੍ਰੀ ਹਜ਼ਾਰੇ ਨੇ ਕਿਹਾ ਕਿ ਉਹ ਛੇਤੀ ਹੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਰਕਾਰੀ ਫੈਸਲਾ ਵਾਪਸ ਲਏ ਜਾਣ ਦੀ ਮੰਗ ... Read Full Story
|
'ਬੀਹੜ ਮੇਂ ਬਾਗੀ ਹੋਤੇ ਹੈਂ, ਡਕੈਤ ਰਹਤੇ ਹੈਂ ਪਾਰਲੀਮੈਂਟ ਮੇਂ'
ਕੁਝ ਸਾਂਸਦ ਅਜਿਹੇ ਨੇ ਜਿਨ੍ਹਾਂ ਨੂੰ ਘਰ ਨਹੀਂ ਬੁਲਾਇਆ ਜਾ ਸਕਦਾ- ਕੇਜਰੀਵਾਲ
ਨਵੀਂ ਦਿੱਲੀ, ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਅਹਿਮ ਸਹਿਯੋਗੀ ਅਰਵਿੰਦ ਕੇਜਰੀਵਾਲ ਆਪਣੇ ਪੁਰਾਣੇ ਰੁਖ 'ਤੇ ਕਾਇਮ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਦਾ ਅਪਮਾਨ ਨਹੀਂ ਕੀਤਾ ਹੈ, ਬਲਕਿ ਸੰਸਦ ਦੇ ਅੰਦਰ ਬੈਠਣ ਵਾਲੇ ਲੋਕ ਲਗਾਤਾਰ ਸੰਸਦ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਸਨਮਾਨ ਕਰਦੇ ਹਨ ਪਰ ਦਾਗੀ 162 ਸਾਂਸਦਾਂ ਦਾ ਸਨਮਾਨ ਨਹੀਂ ਕਰ ਸਕਦੇ।
ਸੰਸਦ ਵਿਚ ਪਾਸ ਕੀਤੇ ਗਏ ਨਿੰਦਾ ਪ੍ਰਸਤਾਵ 'ਤੇ ਰਾਜ ਸਭਾ ਸਕੱਤਰੇਤ ਨੂੰ ਭੇਜੇ ਗਏ ਆਪਣੇ ਜਵਾਬ ਵਿਚ ਕੇਜਰੀਵਾਲ ਨੇ ... Read Full Story
|
ਸਾਇੰਟੀਫਿਕ ਨਹੀਂ ਹੈ ਹਜ਼ਾਰੇ ਦੀ ਸੋਚ : ਜਸਟਿਸ ਕਾਟਜੂ
ਲਖਨਊ, ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਭਾਰਤੀ ਪ੍ਰੈੱਸ ਕੌਂਸਲ ਦੇ ਮੁਖੀ ਮਾਰਕੇਂਡੂ ਕਾਟਜੂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਅੰਨਾ ਹਜ਼ਾਰੇ ਇਮਾਨਦਾਰ ਵਿਅਕਤੀ ਤਾਂ ਹਨ ਪਰ ਉਨ੍ਹਾਂ ਦੀ ਸੋਚ ਸਾਇੰਟੀਫਿਕ (ਵਿਗਿਆਨਕ) ਨਹੀਂ ਹੈ।
ਉਨ੍ਹਾਂ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਨਾ ਹ ਜ਼ਾਰੇ ਇਮਾਨਦਾਰ ਵਿਅਕਤੀ ਹਨ ਪਰ ਉਨ੍ਹਾਂ ਦੀ ਸੋਚ ਵਿਗਿਆਨਕ ਪੱਖੋਂ ਠੀਕ ਨਹੀਂ ਹੈ। ਦੇਸ਼ ਸਾਹਮਣੇ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਵਿਗਿਆਨਕ ਸੋਚ ਹੋਣੀ ਜ਼ਰੂਰੀ ... Read Full Story
|