Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਨ"
ਪ੍ਰਧਾਨ ਮੰਤਰੀ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ

ਇਕ ਅਮਰੀਕੀ ਅਖਬਾਰ ਨੇ ਮਮਤਾ ਬੈਨਰਜੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਦੱਸਿਆ ਹੈ। 'ਵਾਸ਼ਿੰਗਟਨ ਪੋਸਟ' ਮੁਤਾਬਕ ਮਮਤਾ ਬੈਨਰਜੀ ਚਾਹੇ ਇਕ ਛੋਟੇ ਇਲਾਕੇ ਦੇ ਦਲ ਦੀ ਨੇਤਾ ਹਨ, ਪਰ ਉਹ ਪ੍ਰਧਾਨ ਮੰਤਰੀ ਤੋਂ ਵੀ ਜ਼ਿਆਦਾ ਸਮਰੱਥਾ ਵਾਲੀ ਅਤੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੂੰ ਗਠਜੋੜ ਵਾਲੀ ਇਸ ਮਿਲੀ-ਜੁਲੀ ਕੇਂਦਰ ਸਰਕਾਰ ਵਿਚ ਸੱਤਾ ਦਾ ਸੰਤੁਲਨ ਸੰਭਾਲਣ ਵਾਲੀ ਕਰਾਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਉਨ੍ਹਾਂ ਦੇ ਵਿਰੋਧ ਕਾਰਣ ਭਾਰਤ ਵਿਚ ਆਰਥਿਕ ਸੁਧਾਰ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ। ਅਖਬਾਰ ਨੇ ਮਮਤਾ ਦੀ ...
Read Full Story


ਤੇਜ਼ ਆਰਥਿਕ ਵਿਕਾਸ ਦਰ ਹਾਸਲ ਕਰੇਗਾ ਭਾਰਤ : ਮਨਮੋਹਨ

ਯੂ. ਪੀ. ਏ. ਦੇ 8 ਸਾਲ ਪੂਰੇ ਹੋਣ 'ਤੇ ਭੋਜ ਆਯੋਜਿਤ ਨਵੀਂ ਦਿੱਲੀ, ਯੂ. ਪੀ. ਏ. ਨੇ ਕੇਂਦਰ ਵਿਚ ਆਪਣੀ ਸਰਕਾਰ ਦੇ 8 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ ਮੰਗਲਵਾਰ ਇਸ ਧਾਰਨਾ ਨੂੰ ਬਿਲਕੁਲ ਰੱਦ ਦਿੱਤਾ ਕਿ ਉਹ ਨੀਤੀ ਫੈਸਲੇ ਲੈਣ ਵਿਚ ਨਾਕਾਮ ਹੋ ਗਈ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਕਾਰ ਦੇ ਦੂਜੇ ਕਾਰਜਕਾਲ ਦੇ 3 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਭੋਜ 'ਚ ਸੋਨੀਆ ਗਾਂਧੀ ਨਾਲ ਸਰਕਾਰ ਦਾ ਲੋਕਾਂ ਦੇ ਨਾਂ ਰਿਪੋਰਟ ਕਾਰਡ ਜਾਰੀ ਕਰਦੇ ਹੋਏ ਮੰਨਿਆ ਕਿ ਅਰਥਵਿਵਸਥਾ ਦੇ ਸਾਹਮਣੇ ਮੁਸ਼ਕਲਾਂ ਅਤੇ ਗੈਰ-ਯਕੀਨੀਆਂ ਜ਼ਰੂਰ ਹਨ ਅਤੇ ਇਸ ਦਿਸ਼ਾ ਵਿਚ ਵਧੇਰੇ ਯਤਨ ਕਰਨ ਦੀ ਲੋੜ ਹੈ। ...
Read Full Story


ਫਿਰ ਲਟਕਿਆ 'ਲੋਕਪਾਲ'

ਨਵੀਂ ਦਿੱਲੀ, ਸੰਸਦ ਦੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਰਾਜ ਸਭਾ 'ਚ ਅੱਜ ਬਹੁਚਰਚਿਤ ਲੋਕਪਾਲ ਸੋਧੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਵਿਰੋਧੀ ਧਿਰ ਦੇ ਹੰਗਾਮੇ ਵਿਚ ਇਕ ਨਾਟਕੀ ਰੂਪ 'ਚ ਇਸ ਨੂੰ ਸਦਨ ਦੀ ਉੱਚ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਲੋਕਪਾਲ ਬਿੱਲ ਇਕ ਵਾਰ ਫਿਰ ਲਟਕ ਗਿਆ। ਪ੍ਰਧਾਨ ਮੰਤਰੀ ਦਫਤਰ 'ਚ ਕਿਰਤ ਰਾਜ ਮੰਤਰੀ ਵੀ. ਨਾਰਾਇਣ ਸਾਮੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ 'ਚ ਸ਼ਾਮ ਸਾਢੇ 5 ਵਜੇ ਇਹ ਬਿੱਲ ਪੇਸ਼ ਕੀਤਾ। ਉਨ੍ਹਾਂ ਆਪਣੇ ਵਲੋਂ ਬਿੱਲ ਬਾਰੇ ਕੁਝ ਜਾਣਕਾਰੀ ਦਿੱਤੀ ਤੇ ਬੈਠ ਗਏ। ਉਸੇ ਵਕਤ ਸਮਾਜਵਾਦੀ ਪਾਰਟੀ ਦੇ ਨਰੇਸ਼ ...
Read Full Story


ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਨਮੋਹਨ ਸਿੰਘ ਸਰਵੋਤਮ ਵਿਅਕਤੀ : ਖੁਰਸ਼ੀਦ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਦੱਸ ਕੇ ਕੀਤੀ ਜਾਣ ਵਾਲੀ ਹਰੇਕ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਅੱਜ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਸਰਵਸ੍ਰੇਸ਼ਠ ਵਿਅਕਤੀ ਹਨ ਅਤੇ ਉਨ੍ਹਾਂ ਨੇ ਵਿਚਾਰਾਂ ਅਤੇ ਦਰਸ਼ਨ ਨਾਲ ਪੂਰਨ ਅਗਵਾਈ ਦਿੱਤੀ ਹੈ। ਖੁਰਸ਼ੀਦ ਨੇ ਸੀ. ਐੱਨ. ਐੱਨ.-ਆਈ. ਬੀ. ਐੱਨ. ਵਿਚ ਪ੍ਰਸਾਰਿਤ ਕਰਨ ਥਾਪਰ ਦੇ ਪ੍ਰੋਗਰਾਮ ਡੇਵਿਲਸ ਐਡਵੋਕੇਟ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਸਮੇਂ 'ਤੇ ਜਦੋਂ ਅਸੀਂ ਤਣਾਅ ਵਿਚ ਹਾਂ ਤਾਂ ਸਾਡੇ ਕੋਲ ਉਨ੍ਹਾਂ ਨਾਲੋਂ ਬਿਹਤਰ ਵਿਅਕਤੀ ਕੋਈ ...
Read Full Story


ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ : ਪ੍ਰਧਾਨ ਮੰਤਰੀ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਫ਼ ਕੀਤਾ ਹੈ ਕਿ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ 20 ਪ੍ਰਮਾਣੂ ਊਰਜਾ ਯੰਤਰਾਂ ਵਿਚੋਂ 19 ਕੰਮ ਕਰ ਰਹੇ ਹਨ ਅਤੇ ਇਕ ਵਿਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਅਨੰਤ ਗੀਤੇ ਦੇ ਸਵਾਲ ਦੇ ਜਵਾਬ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਮਾਣੂ ਊਰਜਾ ਖੇਤਰ ਨੂੰ ਬਿਜਲੀ ਦੇ ਹੋਰ ਵਿਕਲਪ ਸਰੋਤ ਦੇ ਰੂਪ ਵਿਚ ਖੁੱਲ੍ਹਾ ਰੱਖਣਾ ਹੋਵੇਗਾ। ਜਾਪਾਨ ਦੇ ਫੁਕੁਸ਼ਿਮਾ ਹਾਦਸੇ ਤੋਂ ਬਾਅਦ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰਾਂ ਦੀ ਸੁਰੱਖਿਆ ਸਥਿਤੀ ਦੀ ...
Read Full Story


ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ

ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ...
Read Full Story


3 ਹਜ਼ਾਰ ਕਰੋੜ ਰੁਪਏ ਦੇ ਤੋਪ ਸੌਦੇ ਨੂੰ ਮਨਜ਼ੂਰੀ

ਨਵੀਂ ਦਿੱਲੀ, ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ 145 ਅਲਟਰਾ ਲਾਈਟ ਹੋਵਿਟਜ਼ਰ ਤੋਪਾਂ ਨੂੰ ਖਰੀਦਣ ਦੇ ਫੌਜ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਫੌਜ ਦਾ 3 ਹਜ਼ਾਰ ਕਰੋੜ ਰੁਪਏ ਦਾ ਇਹ ਪ੍ਰਸਤਾਵ ਕਾਫੀ ਸਮੇਂ ਤੋਂ ਪੈਂਡਿੰਗ ਸੀ। ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ 27 ਸਾਲਾਂ ਵਿਚ ਇਹ ਪਹਿਲੀ ਵਾਰ ਹੈ, ਜਦੋਂ ਫੌਜ ਤੋਪਾਂ ਦੀ ਖਰੀਦਦਾਰੀ ਕਰਨ ਜਾ ਰਹੀ ਹੈ। 1980 ਦੇ ਅੰਤ ਵਿਚ ਬੋਫੋਰਸ ਤੋਪ ਸੌਦੇ ਵਿਚ ਦਲਾਲੀ ਦਾ ਮਾਮਲਾ ਸਾਹਮਣਏ ਆਉਣ ਤੋਂ ਬਾਅਦ ਫੌਜ ਨੂੰ ਨਵੀਆਂ ਤੋਪਾਂ ਨਹੀਂ ਮਿਲੀਆਂ ਸਨ। ਰੱਖਿਆ ਮੰਤਰੀ ਏ. ਕੇ. ਐਂਟੋਨੀ ਦੀ ਪ੍ਰਧਾਨਗੀ ਵਿਚ ਰੱਖਿਆ ਇਕਵਾਇਰਿੰਗ ...
Read Full Story


ਐਨ. ਸੀ. ਟੀ. ਸੀ. ਦਾ ਗਠਨ ਸੂਬਿਆਂ ਦੇ ਅਧਿਕਾਰ 'ਚ ਛੇੜਛਾੜ ਨਹੀਂ : ਮਨਮੋਹਨ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ 'ਚ ਅੱਤਵਾਦ ਨਾਲ ਲੜਨ ਲਈ ਸੂਬਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਕੌਮੀ ਅੱਤਵਾਦ ਰੋਕੂ ਕੇਂਦਰ (ਐਨ. ਸੀ. ਟੀ. ਸੀ.) ਦਾ ਗਠਨ ਸੂਬਿਆਂ ਦੇ ਅਧਿਕਾਰ 'ਚ ਛੇੜਛਾੜ ਨਹੀਂ ਹੈ। ਡਾ. ਸਿੰਘ ਨੇ ਇਥੇ ਐਨ. ਸੀ. ਟੀ. ਸੀ. ਦੇ ਮਾਮਲੇ 'ਤੇ ਵਿਗਿਆਨ ਭਵਨ 'ਚ ਆਯੋਜਿਤ ਮੁੱਖ ਮੰਤਰੀਆਂ ਦੀ ਬੈਠਕ 'ਚ ਇਹ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਜਾਂ ਸੂਬਾ ਅੱਤਵਾਦ ਨਾਲ ਇਕੱਲੇ ਨਹੀਂ ਲੜ ਸਕਦੇ। ਇਸ ਲਈ ਇਸ ਮੁੱਦੇ 'ਤੇ ਸੂਬਿਆਂ ਨਾਲ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅੱਤਵਾਦ ਰੋਕੂ ਸੰਸਥਾਨ ਨੂੰ ਮਜ਼ਬੂਤ ਬਣਾਇਆ ...
Read Full Story


ਮਮਤਾ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਉਮੀਦਵਾਰ ਦੀ ਚੋਣ 'ਚ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦੂਜੇ ਪਾਸੇ ਮਮਤਾ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ 'ਤੇ ਅਕਾਲੀ ਦਲ ਨੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਮਮਤਾ ਦੇ ਦਬਾਅ ਹੇਠ ਕੇਂਦਰ ਨੇ ਕੋਈ ਪੈਕੇਜ ਦਿੱਤਾ ਤਾਂ ਅਕਾਲੀ ਦਲ ਇਸ ਦਾ ਵਿਰੋਧ ...
Read Full Story


ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਜਰਾਤ ਦੇ ਹਰ ਪਿੰਡ 'ਚ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਖੁਦ ਦੇ ਘਰ 'ਚ ਤਾਂ ਜਨਰੇਟਰ ਰਾਹੀਂ ਬਿਜਲੀ ਪੁੱਜਦੀ ਹੈ ਉਹ ਪਹਿਲਾਂ ਆਪਣੇ ਘਰ ਨੂੰ ਤਾਂ ਬਿਜਲੀ ਦਿਵਾ ਦੇਣ ਬਾਅਦ 'ਚ ਗੁਜਰਾਤ ਵੱਲ ਉਂਗਲ ਉਠਾਉਣ। ਉਨ੍ਹਾਂ ਕਿਹਾ ਕਿ ਗੁਜਰਾਤ ਵਿਕਾਸ ਦੀਆਂ ਲੀਹਾਂ 'ਤੇ ਹੈ ਅਤੇ ਇਥੋਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ...
Read Full Story


ਮੌਕਾ ਮਿਲਿਆ ਤਾਂ ਪੂਰੇ ਜੋਸ਼ ਨਾਲ ਲੜੇਗੀ ਫੌਜ : ਵੀ. ਕੇ. ਸਿੰਘ

ਹਨੂਮਾਨਗੜ, ਭਾਰਤੀ ਫੌਜ ਕੋਲ ਗੋਲਾ-ਬਾਰੂਦ ਆਦਿ ਅਨੇਕਾਂ ਯੁੱਧ ਕਰਨ ਵਾਲੇ ਸਾਮਾਨ ਦੀ ਕਮੀ ਦੀਆਂ ਖਬਰਾਂ ਦਰਮਿਆਨ ਫੌਜੀ ਸਮਰੱਥਾ ਵਿਚ ਕਿਸੇ ਤਰ੍ਹਾਂ ਦੀ ਕਮੀ ਨੂੰ ਨਕਾਰਦਿਆਂ ਫੌਜ ਮੁਖੀ ਵੀ. ਕੇ. ਸਿੰਘ ਨੇ ਅੱਜ ਇਥੇ ਕਿਹਾ ਕਿ ਜੇਕਰ ਫੌਜ ਨੂੰ ਲੜਾਈ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਸਮਰੱਥਾ ਅਤੇ ਪੂਰੇ ਜੋਸ਼ ਨਾਲ ਲੜਾਈ ਲਈ ਤਿਆਰ ਹੈ। ਉਹ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਯੁੱਧ ਅਭਿਆਸ 'ਸ਼ੂਰਵੀਰ' ਦੀ ਸਮਾਪਤੀ ਮੌਕੇ ਆਖਰੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਹੋਏ ਸਨ। ਬੁੱਧਵਾਰ ਨੂੰ ਸੂਰਤਗੜ੍ਹ ਪੁੱਜੇ ਫੌਜ ਮੁਖੀ ਵੀ. ਕੇ. ਸਿੰਘ ਨੇ ਪਹਿਲਾਂ ਰਾਤ ਨੂੰ ਅਤੇ ਫਿਰ ਵੀਰਵਾਰ ਦੀ ਸਵੇਰੇ ...
Read Full Story


ਮੇਰੀ ਜਾਨ ਨੂੰ ਖਤਰਾ- ਮਾਇਆਵਤੀ

ਲਖਨਊ, ਮਾਇਆਵਤੀ ਨੇ ਮਾਣਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਅੱਤਵਾਦੀਆਂ ਤੋਂ ਖਤਰਾ ਹੈ। ਬਸਪਾ ਮੁਖੀ ਨੇ ਆਪਣੀ ਸੁਰੱਖਿਆ ਵਿਚ ਕੀਤੀ ਗਈ ਕਟੌਤੀ ਦੇ ਬਾਅਦ ਸ਼ੱਕ ਜਤਾਇਆ ਹੈ ਕਿ ਉਹ ਅੱਤਵਾਦੀਆਂ ਦੀ ਹਿੱਟ ਲਿਸਟ ਵਿਚ ਹੈ। ਮਾਇਆਵਤੀ ਨੇ ਇਕ ਰੈਲੀ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਦੇ ਕਾਰਣ ਉਨ੍ਹਾਂ ਨੂੰ ਆਪਣੀਆਂ ਸਰਗਰਮੀ 'ਤੇ ਰੋਕ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਸ ਦੇ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ...
Read Full Story


ਸੋਨੀਆ ਤੇ ਮਨਮੋਹਨ ਸਿੰਘ ਨੂੰ ਮਿਲਣਗੇ ਮੁਲਾਇਮ ਤੇ ਮਮਤਾ

ਨਵੀਂ ਦਿੱਲੀ, ਯੂ. ਪੀ. ਏ.-2 ਦੇ ਮਹੱਤਵਪੂਰਨ ਸਹਿਯੋਗੀ ਅਤੇ ਸਾਥੀ (ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ ਅਤੇ ਸਪਾ ਨੇਤਾ ਮੁਲਾਇਮ ਸਿੰਘ ਯਾਦਵ) ਅਗਲੇ ਰਾਸ਼ਟਰਪਤੀ ਦੇ ਨਾਂ ਨੂੰ ਲੈ ਕੇ ਅਜੇ ਤਕ ਖਾਮੋਸ਼ ਹਨ ਅਤੇ ਇਸ ਹਫਤੇ ਇਨ੍ਹਾਂ ਦੋਵਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਮਮਤਾ ਦਾ 4 ਮਈ ਨੂੰ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ ਜਦਕਿ ਮੁਲਾਇਮ ਸਿੰਘ ਹਫਤੇ ਦੇ ਅਖੀਰ ਵਿਚ ਯੂ. ਪੀ. ਏ. ਪ੍ਰਧਾਨ ਨੂੰ ਮਿਲਣਗੇ। ਅਜਿਹੀ ਸੰਭਾਵਨਾ ਹੈ ਕਿ ਕਾਂਗਰਸ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨਾਲ ...
Read Full Story


ਗੋਲਾ-ਬਾਰੂਦ ਤੇ ਤੋਪਾਂ ਤਕ ਦੇ ਮਾਮਲੇ 'ਚ ਕਮੀਆਂ ਖਤਰੇ ਦੀ ਘੰਟੀ

ਨਵੀਂ ਦਿੱਲੀ, ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਹੋਣ ਦੇ ਰੱਖਿਆ ਮੰਤਰਾਲਾ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਕਿਹਾ ਕਿ ਹੈਲੀਕਾਪਟਰਾਂ ਤੋਂ ਲੈ ਕੇ ਟੈਂਕਾਂ ਦੇ ਗੋਲਾ-ਬਾਰੂਦ ਅਤੇ ਤੋਪਾਂ ਤਕ ਦੇ ਮਾਮਲੇ ਵਿਚ ਜੋ ਕਮੀਆਂ ਹਨ ਉਹ ਖਤਰੇ ਦੀ ਘੰਟੀ ਹਨ। ਫੌਜ ਮੁਖੀ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਫੌਜ ਕੋਲ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਭਾਰੀ ਕਮੀ ਹੈ ਪਰ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਸਿਰਫ ਅਫਵਾਹ ...
Read Full Story


ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਗੈਰ-ਕਾਨੂੰਨੀ ਤੌਰ 'ਤੇ ਹਥਿਆਏ ਦੋ ਪਲਾਟ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਟੀ. ਕੇ. ਏ. ਨਾਇਰ ਨੇ ਸਰਕਾਰੀ ਕੰਪਨੀ ਬੀ. ਈ. ਐੱਮ. ਐੱਲ. ਦੀ ਕੋਆਪ੍ਰੇਟਿੰਗ ਸੁਸਾਇਟੀ ਵਿਚ ਦੋ ਪਲਾਟ ਗੈਰ-ਕਾਨੂੰਨੀ ਤਰੀਕੇ ਨਾਲ 2008 ਵਿਚ ਅਲਾਟ ਕਰਵਾਏ ਸਨ। ਇਸ ਵਿਚੋਂ ਇਕ ਪਲਾਟ ਆਪਣੀ ਭਾਣਜੀ ਪ੍ਰੀਤੀ ਪ੍ਰਭਾ ਅਤੇ ਦੂਜਾ ਪਲਾਟ ਆਪਣੀ ਦੋਸਤ ਉਮਾ ਦੇਵੀ ਨਾਂਬਿਆਰ ਨੂੰ ਬੰਗਲੌਰ ਦੇ ਦੱਖਣੀ ਇਲਾਕੇ ਵਿਚ ਗਲਤ ਢੰਗ ਨਾਲ ਅਲਾਟ ਕਰਕੇ ਫਾਇਦਾ ਪਹੁੰਚਾਇਆ ਗਿਆ ਸੀ। ਇਸ ਦਾ ਖੁਲਾਸਾ ਇਕ ਅਖਬਾਰ ਨੇ ਕੀਤਾ ਹੈ। 2400 ਵਰਗ ਫੁੱਟ ਦੇ ਇਹ ਪਲਾਟ ਦੱਖਣੀ ਬੰਗਲੌਰ ਵਿਚ ਚੰਨਾਸੰਦਰਾ ਵਿਚ ਹਨ। ਦੱਖਣੀ ਬੰਗਲੌਰ ਦੇ ਪਾਸ਼ ਇਲਾਕੇ ਦੀ ਸੁਸਾਇਟੀ ਦੇ ...
Read Full Story


ਮਨਮੋਹਨ ਸਿੰਘ ਖੁਦ ਕਿਉਂ ਨਹੀਂ ਲੈਂਦੇ ਫੈਸਲਾ

ਨਵੀਂ ਦਿੱਲੀ, ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਫੈਸਲਾ ਲੈਣ 'ਚ ਅਸਮਰੱਥ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਸਰਕਾਰ ਪੰਗੂ ਹੋ ਗਈ ਹੈ ਤੇ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਜਪਾ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਅੱਜ ਇਥੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਖੁਦ ਫੈਸਲਾ ਨਾ ਲੈ ਸਕਣ ਵਾਲੇ ਪ੍ਰਧਾਨ ਮੰਤਰੀ ਸਿਵਲ ਅਧਿਕਾਰੀਆਂ ਤੋਂ ਨਿਡਰ ਹੋ ਕੇ ਫੈਸਲਾ ਲੈਣ ਦੀ ਗੱਲ ਕਰ ਰਹੇ ਹਨ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਵੀ ਜਾਵਡੇਕਰ ਦੇ ਸੁਰ 'ਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਇਕ ਲਿਮਟਿਡ ਕੰਪਨੀ ...
Read Full Story


ਭਾਰਤੀ ਆਰਥਿਕਤਾ ਮੁਸ਼ਕਿਲ ਦੌਰ ਵਿਚ : ਪ੍ਰਧਾਨ ਮੰਤਰੀ

ਸਰਕਾਰ ਚੁਣੌਤੀਆਂ 'ਤੇ ਕਾਬੂ ਪਾ ਲਵੇਗੀ-ਗੋਸ਼ਟੀ 'ਚ ਸੰਬੋਧਨ ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕਤਾ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਆਸ ਪ੍ਰਗਟ ਕੀਤੀ ਕਿ ਚੂਣੌਤੀਆਂ ਦਾ ਮੁਕਾਬਲਾ ਕਰ ਲਿਆ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਹਨ ਅਤੇ ਭਰੋਸਾ ਪ੍ਰਗਟ ਕੀਤਾ ਕਿ ਅਸੀਂ ਪੂਰੇ ਨਿਸ਼ਚੈ ਨਾਲ ਇਨ੍ਹਾਂ ਤੇ ਕਾਬੂ ਪਾ ਲਵਾਂਗੇ। ਪ੍ਰਧਾਨ ਮੰਤਰੀ ਅੱਜ ਇਥੇ ਆਰਥਿਕ ਚੂਣੌਤੀਆਂ ਸਬੰਧੀ ਇਕ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸਬਾ ਰਾਓ, ...
Read Full Story


ਦੇਸ਼ 'ਚ ਵੱਧਦੀਆਂ ਅੱਤਵਾਦੀ ਤਾਕਤਾਂ ਤੇ ਹਿੰਸਾ ਚਿੰਤਾਜਨਕ : ਮਨਮੋਹਨ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਦੇਸ਼ ਵਿਚ ਅੱਤਵਾਦੀ ਤਾਕਤਾਂ ਦੇ ਦਿਨ-ਬ-ਦਿਨ ਜ਼ੋਰ ਫੜਨ ਅਤੇ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਭਗਵਾਨ ਮਹਾਵੀਰ ਦੇ ਅਹਿੰਸਾ, ਸ਼ਾਂਤੀ ਅਤੇ ਜੀਓ ਅਤੇ ਜਿਊਣ ਦਿਓ ਦੇ ਸਿਧਾਂਤਾਂ ਦੀ ਮੌਜੂਦਾ ਸਮੇਂ 'ਚ ਸਭ ਤੋਂ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਸ਼ਾਂਤੀ ਅਤੇ ਭਾਈਚਾਰਾ ਰਹੇਗਾ ਤਾਂ ਹੀ ਵਿਕਾਸ ਸੰਭਵ ਹੈ। ਪ੍ਰਧਾਨ ਮੰਤਰੀ ਅੱਜ ਆਪਣੀ ਰਿਹਾਇਸ਼ 'ਤੇ ਮਹਾਵੀਰ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ। ਸਮਾਰੋਹ 'ਚ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਸਮੇਤ ਦੇਸ਼ ...
Read Full Story


ਫੌਜ ਦੇ ਕੂਚ ਦੀ ਖਬਰ ਖੌਫ ਫੈਲਾਉਣ ਵਾਲੀ : ਮਨਮੋਹਨ

ਫੌਜ ਮੁਖੀ ਦੇ ਦਫਤਰ ਦੀ ਸ਼ਾਨ ਨੂੰ ਡੇਗਣ ਵਰਗਾ ਕੰਮ ਨਾ ਹੋਵੇ ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਨਵਰੀ ਦੇ ਮੱਧ ਵਿਚ ਦਿੱਲੀ 'ਚ ਫੌਜਾਂ ਦੀਆਂ ਅਸਾਧਾਰਨ ਕਾਰਵਾਈਆਂ ਸੰਬੰਧੀ ਖ਼ਬਰਾਂ ਨੂੰ ਖਾਰਿਜ ਕਰਦਿਆਂ ਇਨ੍ਹਾਂ ਨੂੰ ਅੱਜ ਇਕਦਮ ਬੇਬੁਨਿਆਦ ਅਤੇ ਬੇਵਜ੍ਹਾ ਡਰ ਫੈਲਾਉਣ ਵਾਲੀ ਦੱਸਿਆ। ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਡਰਾਉਣ ਵਾਲੀਆਂ ਖਬਰਾਂ ਹਨ। ਮਨਮੋਹਨ ਸਿੰਘ ਨੇ ਫੌਜ ਮੁਖੀ ਜਨਰਲ ਵੀ. ਕੇ. ਸਿੰਘ ਦੇ ਹਾਲ ਹੀ ਦੇ ਵਿਵਾਦਪੂਰਨ ਬਿਆਨਾਂ 'ਤੇ ਕਿਹਾ ਕਿ ਉੱਚ ਦਫਤਰਾਂ ਦੇ ਲੋਕਾਂ ਨੂੰ ਉਸ ਦੇ ਵੱਕਾਰ ਡੇਗਣ ਵਰਗਾ ਕੋਈ ਕੰਮ ...
Read Full Story


ਐੱਨ. ਸੀ. ਟੀ. ਸੀ. 'ਤੇ ਵੱਖਰੇ ਤੌਰ 'ਤੇ ਹੋਵੇਗੀ ਭਲਕੇ ਮੁਖ ਮੰਤਰੀਆਂ ਦੀ ਬੈਠਕ

ਨਵੀਂ ਦਿੱਲੀ, ਮਨਮੋਹਨ ਸਿੰਘ ਸਰਕਾਰ ਨੂੰ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦੇ ਗਠਨ ਦੇ ਮੁੱਦੇ 'ਤੇ ਵੱਖਰੇ ਤੌਰ 'ਤੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਉਣ ਦੀ ਆਪਣੀ ਸਹਿਯੋਗੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਮੰਗ ਸਵੀਕਾਰ ਕਰ ਲਈ ਹੈ ਅਤੇ ਇਹ ਬੈਠਕ 5 ਅਪ੍ਰੈਲ ਨੂੰ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਰਕਾਰ ਐੱਨ. ਸੀ. ਟੀ. ਸੀ. ਦੇ ਸਵਾਲ 'ਤੇ ਮੁੱਖ ਮੰਤਰੀਆਂ ਦੀ ਬੈਠਕ ਵੱਖਰੇ ਤੌਰ 'ਤੇ ਬੁਲਾਉਣ ਅਤੇ ਬੈਠਕ ਵਿਚ ਸਹਿਮਤੀ ਬਣਨ ਤੱਕ ਆਈ.ਬੀ. ਤਹਿਤ ਅੱਤਵਾਦ ਨਿਵਾਰਨ ਦਾ ਇਹ ਕੌਮੀ ਤੰਤਰ ਬਣਾਉਣ ਬਾਰੇ ਕੋਈ ਫੈਸਲਾ ਨਾ ਕਰਨ ਦੀ ਤ੍ਰਿਣਮੂਲ ਨੇਤਾ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info