ਰਾਮਦੇਵ ਦੀ ਕੰਪਨੀ ਵਿਰੁੱਧ ਟੈਕਸ ਚੋਰੀ ਦਾ ਦੋਸ਼
ਦੇਹਰਾਦੂਨ, ਯੋਗਾ ਗੁਰੂ ਬਾਬਾ ਰਾਮਦੇਵ ਜੋ ਸਮਾਜ ਸੇਵੀ ਅੰਨਾ ਹਜ਼ਾਰੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਵਿਰੋਧੀ ਕੇਂਦਰੀ ਸਰਕਾਰ ਦੇ ਵਿਰੁੱਧ ਅੰਦੋਲਨ ਚਲਾ ਰਹੇ ਹਨ, ਦੀ ਇਕ ਕੰਪਨੀ 'ਤੇ ਟੈਕਸ ਚੋਰੀ ਦੇ ਦੋਸ਼ ਲੱਗੇ ਹਨ। ਉਨ੍ਹਾਂ ਦੀ ਕੰਪਨੀ ਪਤੰਜਲੀ ਫੂਡਜ਼ ਦੇ ਇਕ ਟਰੱਕ ਵਿਚੋਂ 13 ਲੱਖ ਰੁਪਏ ਦੀਆਂ ਦਵਾਈਆਂ ਬਰਾਮਦ ਕਰਕੇ ਪੁਲਸ ਨੇ ਟਰੱਕ ਜ਼ਬਤ ਕਰ ਲਿਆ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਬਾਬਾ ਰਾਮਦੇਵ ਉਪਰ ਟੈਕਸ ਚੋਰੀ ਅਤੇ ਹਵਾਲੇ ਰਾਹੀਂ ਪੈਸੇ ਦੇ ਲੈਣ-ਦੇਣ ਦੇ ਦੋਸ਼ ਲੱਗਦੇ ਰਹੇ ... Read Full Story
|
ਉੱਤਰਾਖੰਡ ਵਿੱਚ ਕਾਂਗਰਸ ਦਾ ਸੰਕਟ ਟਲਿਆ
ਦੇਹਰਾਦੂਨ, ਕੇਂਦਰੀ ਲੀਡਰਸ਼ਿਪ ਵੱਲੋਂ ਅਖ਼ਤਿਆਰ ਸਮਝੌਤਾ ਫਾਰਮੂਲੇ ਤਹਿਤ ਉੱਤਰਾਖੰਡ ਵਿੱਚ ਕਾਂਗਰਸ ਦਾ ਸੰਕਟ ਖ਼ਤਮ ਹੋ ਗਿਆ ਹੈ। ਇਸ ਫਾਰਮੂਲੇ ਤਹਿਤ ਮੁੱਖ ਮੰਤਰੀ ਵਿਜੈ ਬਹੁਗੁਣਾ ਦਾ ਵਿਰੋਧ ਕਰ ਰਹੇ ਹਰੀਸ਼ ਰਾਵਤ ਧੜੇ ਦੇ ਤਿੰਨ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਰਾਵਤ ਦੇ ਇੱਕ ਹੋਰ ਨਜ਼ਦੀਕੀ ਨੂੰ ਰਾਜਸਭਾ ਲਈ ਉਮੀਦਵਾਰ ਬਣਾਉਣ ਦਾ ਫੈਸਲਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਭਲਕੇ ਮੁੱਖ ਮੰਤਰੀ ਵਿਜੈ ਬਹੁਗੁਣਾ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਰਹੇ ਹਨ ਅਤੇ ਉਹ ਸ੍ਰੀ ਹਰੀਸ਼ ਰਾਵਤ ਧੜੇ ਦੇ ਗੋਬਿੰਦ ਸਿੰਘ ਕੁੰਜਵਾਲ, ਐਸ.ਐਸ. ... Read Full Story
|
ਵਿਜੇ ਬਹੂਗੁਣਾ ਨੇ ਉਤਰਾਖੰਡ ਦੇ ਮੁਖ ਮੰਤਰੀ ਵਜੋਂ ਚੁੱਕੀ ਸਹੁੰ
ਦੇਹਰਾਦੂਨ, ਉਤਰਾਖੰਡ ਦੇ ਟੀਹਰੀ ਖੇਤਰ ਤੋਂ ਐੱਮ. ਪੀ. ਵਿਜੇ ਬਹੂਗੁਣਾ ਨੂੰ ਮੰਗਲਵਾਰ ਸ਼ਾਮ ਵੇਲੇ ਰਾਜਪਾਲ ਮਾਰਗਰੇਟ ਅਲਵਾ ਨੇ ਸੂਬੇ ਦੇ ਨਵੇਂ ਮੁਖ ਮੰਤਰੀ ਵਜੋਂ ਸਹੁੰ ਚੁਕਾਈ। ਵਿਜੇ ਬਹੂਗੁਣਾ ਨੇ ਇਕੱਲਿਆਂ ਹੀ ਸਹੁੰ ਚੁੱਕੀ। ਉਹ ਸਹੁੰ ਚੁਕ ਸਮਾਰੋਹ ਤੋਂ 15 ਮਿੰਟ ਪਹਿਲਾਂ ਹੀ ਸਮਾਰੋਹ ਵਾਲੀ ਥਾਂ 'ਤੇ ਪੁੱਜੇ। ਇਸ ਪ੍ਰੋਗਰਾਮ ਵਿਚ ਕਾਂਗਰਸ ਦੇ ਸੂਬਾਈ ਪ੍ਰਧਾਨ ਯਸ਼ਪਾਲ ਆਰੀਆ, ਉਪ ਪ੍ਰਧਾਨ ਸੁਬੋਧ ਅਤੇ ਹੋਰ ਵਿਧਾਇਕ ਮੌਜੂਦ ... Read Full Story
|
ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਬਿਨੈ-ਪੱਤਰਾਂ ਦੀ ਮੰਗ
ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) - ਜ਼ਿਲਾ ਸੈਨਿਕ ਭਲਾਈ ਅਫਸਰ ਸੇਵਾ ਮੁਕਤ ਕਰਨਲ ਸ਼੍ਰੀ ਐਚ.ਐਸ.ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਬੱਚਿਆਂ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ ਵਿਖੇ 1 ਅਤੇ 2 ਜੂਨ 2012 ਨੂੰ ਹੋਵੇਗਾ।
ਸ਼੍ਰੀ ਕੰਗ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਲੜਕੇ ਹੀ ਅਪਲਾਈ ਕਰ ਸਕਦੇ ਹਨ ਅਤੇ ਉਮੀਦਵਾਰ ਦਾ ਜਨਮ 2 ਜਨਵਰੀ 2000 ਤੋਂ 1 ਜੁਲਾਈ 2007 ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ... Read Full Story
|
ਜੇ. ਡੇ. ਹੱਤਿਆਕਾਂਡ : ਜਿਗਨਾ ਵੋਹਰਾ ਖਿਲਾਫ ਦੋਸ਼ ਪੱਤਰ ਦਾਖਿਲ
ਮੁੰਬਈ, ਸੀਨੀਅਰ ਪੱਤਰਕਾਰ ਜੇ. ਡੇ. ਹੱਤਿਆਕਾਂਡ 'ਚ ਕਥਿਤ ਭੂਮਿਕਾ ਨਿਭਾਉਣ ਨੂੰ ਲੈ ਕੇ ਪੱਤਰਕਾਰ ਜਿਗਨਾ ਵੋਹਰਾ ਖਿਲਾਫ ਮੁੰਬਈ ਅਪਰਾਧ ਸ਼ਾਖਾ ਨੇ ਅੱਜ ਮਕੋਕਾ ਅਤੇ ਹੋਰ ਸਜ਼ਾ ਸੰਬੰਧੀ ਜ਼ਾਬਤਿਆਂ ਤਹਿਤ ਦੋਸ਼ ਪੱਤਰ ਦਾਖਲ ਕੀਤੇ। ਜਿਗਨਾ 'ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟ੍ਰੋਲ ਐਕਟ (ਮਕੋਕਾ) ਅਤੇ ਹਥਿਆਰ ਐਕਟ ਤੋਂ ਇਲਾਵਾ ਹੱਤਿਆ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਨਸ਼ਟ ਕਰਨ ਸਮੇਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।
ਵਿਸ਼ੇਸ਼ ਮਕੋਕਾ ਅਦਾਲਤ ਨੇ ਅੱਜ ਦੋਸ਼ਪੱਤਰ 'ਤੇ ਨੋਟਿਸ ਲਿਆ ਅਤੇ ਸਾਰੇ ਦੋਸ਼ੀਆਂ ਦੀ ਹਿਰਾਸਤ 12 ਮਾਰਚ ਲਈ ਵਧਾ ਦਿੱਤੀ। ... Read Full Story
|
ਕਾਲਜ 'ਚ ਧਮਾਕਾ, 8 ਵਿਦਿਆਰਥੀ ਜ਼ਖਮੀ
ਦੇਹਰਾਦੂਨ, ਫੌਜ ਦੇ ਫਾਇਰਿੰਗ ਰੇਂਜ ਦੇ ਇਕ ਸਪੋਰਟਸ ਕਾਲਜ ਵਿਚ ਧਮਾਕੇ ਵਿਚ 8 ਵਿਦਿਆਰਥੀ ਜ਼ਖਮੀ ਹੋ ਗਏ । ਪੁਲਸ ਨੇ ਦਸਿਆ ਕਿ 12-17 ਉਮਰ ਵਰਗ ਦੇ ਲੜਕੇ ਮਹਾਰਾਣਾ ਸਪੋਰਟਸ ਕਾਲਜ ਦੇ ਕੰਪਲੈਕਸ ਵਿਚ ਬੰਬ ਵਰਗੀ ਚੀਜ਼ ਨਾਲ ਖੇਡ ਰਹੇ ਸਨ ਉਦੋਂ ਹੀ ਅਚਾਨਕ ਇਸ ਵਿਚ ਧਮਾਕਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਫੌਜ ਦਾ ਬੰਬ ... Read Full Story
|
ਚੋਣ ਰੈਲੀ ਦੌਰਾਨ ਨੌਜਵਾਨ ਨੇ ਰਾਹੁਲ ਗਾਂਧੀ ਵੱਲ ਜੁੱਤੀ ਸੁੱਟੀ
ਦੇਹਰਾਦੂਨ ’ਚ ਦੋ ਦਿਨ ਪਹਿਲਾਂ ਟੀਮ ਅੰਨਾ ਨਾਲ ਵੀ ਵਾਪਰੀ ਸੀ ਅਜਿਹੀ ਘਟਨਾ
ਦੇਹਰਾਦੂਨ, ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਇਕ ਨੌਜਵਾਨ ਵੱਲੋਂ ਜੁੱਤੀ ਸੁੱਟੀ ਗਈ। ਦੋ ਦਿਨ ਪਹਿਲਾਂ ਟੀਮ ਅੰਨਾ ਮੈਂਬਰਾਂ ਨਾਲ ਵੀ ਇੱਥੇ ਅਜਿਹੀ ਘਟਨਾ ਵਾਪਰ ਚੁੱਕੀ ਹੈ।
ਦੇਹਰਾਦੂਨ ਦੇ ਐਸ.ਐਸ.ਪੀ. ਜੀ.ਐਨ. ਗੋਸਵਾਮੀ ਨੇ ਦੱਸਿਆ ਕਿ ਸ੍ਰੀ ਰਾਹੁਲ ’ਤੇ ਜੁੱਤੀ ਸੁੱਟਣ ਵੇਲੇ ਇਹ ਨੌਜਵਾਨ ਉਨ੍ਹਾਂ ਤੋਂ ਕੇਵਲ 10 ਮੀਟਰ ਦੂਰੀ ’ਤੇ ਖੜ੍ਹਾ ਸੀ ਜਿਸ ਦੀ ਸ਼ਨਾਖਤ ਕੁਲਦੀਪ ਸਿੰਘ ਵਜੋਂ ਹੋਈ। ਮੌਕੇ ’ਤੇ ਹੀ ਸੁਰੱਖਿਆ ਕਰਮੀਆਂ ਅਤੇ ਕਾਂਗਰਸੀ ਸਮਰਥਕਾਂ ਨੇ ਇਸ ... Read Full Story
|
ਟੀਮ ਅੰਨਾ 'ਤੇ ਬੂਟ ਸੁੱਟਿਆ
ਦੇਹਰਾਦੂਨ, ਭ੍ਰਿਸ਼ਟਾਚਾਰ ਅਤੇ ਲੋਕਪਾਲ ਬਿੱਲ ਦੇ ਮੁੱਦੇ 'ਤੇ ਕਾਂਗਰਸ ਦਾ ਵਿਰੋਧ ਕਰ ਰਹੀ ਟੀਮ ਅੰਨਾ ਦੇਹਰਾਦੂਨ ਪਹੁੰਚੀ ਜਿੱਥੇ ਉਨ੍ਹਾਂ ਨੇ ਕਾਂਗਰਸ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਪਰ ਪ੍ਰੋਗਰਾਮ ਦੌਰਾਨ ਮੰਚ 'ਤੇ ਬੈਠੇ ਟੀਮ ਅੰਨਾ ਦੇ ਮੈਂਬਰਾਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਉੱਤੇ ਉਥੇ ਮੌਜੂਦ ਇਕ ਸ਼ਖਸ ਵਲੋਂ ਬੂਟ ਸੁੱਟਿਆ ਗਿਆ। ਹਾਲਾਂਕਿ ਉਸਦਾ ਨਿਸ਼ਾਨਾ ਖੁੰਝ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਸ਼ਖਸ ਨੂੰ ਫੜ ਲਿਆ ਅਤੇ ਖਬਰ ਹੈ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ... Read Full Story
|
ਹਾਵੜਾ-ਦੇਹਰਾਦੂਨ ਐਕਸਪ੍ਰੈਸ ''ਚ ਅੱਗ, ਦੋ ਬੋਗੀਆਂ ਖਾਕ
ਗਿਰੀਡੀਹ, ਝਾਰਖੰਡ ਤੋਂ ਗਿਰੀਡੀਹ ਦੇ ਨਿਮੀਆਘਾਟ ਅਤੇ ਪਾਰਸਨਾਥ ਸਟੇਸ਼ਨ ਕੋਲ ਬੀਤੀ ਰਾਤ ਹਾਵੜਾ-ਦੇਹਰਾਦੂਨ ਐਕਸਪ੍ਰੈਸ ਟ੍ਰੇਨ 'ਚ ਅੱਗ ਲੱਗ ਗਈ। ਅੱਗ 'ਚ ਟ੍ਰੇਨ ਦੀ ਬੀ-1 ਅਤੇ ਬੀ-2 ਬੋਗੀਆਂ ਸੜਕੇ ਸੁਆਹ ਹੋ ਗਈਆਂ। ਰੇਲਵੇ ਮੁਤਾਬਕ ਘਟਨਾ ਰਾਤ 2.30 ਵਜੇ ਦੇ ਕਰੀਬ ਦੀ ਹੈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਰੇਲੇ ਦੇ ਪੀ. ਆਰ. ਓ. ਅਮਿਤ ਕੁਮਾਰ ਸਕਸੈਨਾ ਨੇ ਦੱਸਿਆ ਕਿ ਟ੍ਰੇਨ ਨੰਬਰ 13009 ਹਾਵੜਾ-ਦੇਹਰਾਦੂਨ ਐਕਸਪ੍ਰੈਸ 'ਚ ਅੱਗ ਦੀ ਘਟਨਾ ਨਿਮਨੀਆ ਘਾਟ ਅਤੇ ਪਾਰਸਨਾਥ ਸਟੇਸ਼ਨ ਵਿਚਾਲੇ ਹੋਈ। ਅੱਗ ਟ੍ਰੇਨ ਦੇ ਏਸੀ ਕੋਚ ਬੀ-1 'ਚ ਲੱਗੀ ਜੋ ਬੀ-2 ਤੱਕ ਪੁੱਜ ਗਈ। ਟ੍ਰੇਨ ਦਾ ਪਿਛਲਾ ... Read Full Story
|
ਰੇਲਵੇ ਸਟੇਸ਼ਨ ‘ਚੋਂ ਟੀ.ਟੀ. ਦੀ ਲਾਸ਼ ਮਿਲੀ
ਜੰਮੂ, ਜੰਮੂ ਰੇਲਵੇ ਸ਼ਟੇਸ਼ਨ ਅੰਦਰ ਇਕ ਵਿਅਕਤੀ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਪੁਲੀਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਹ ਲਾਸ਼ ਸਵੇਰੇ ਰੇਲਵੇ ਸਟੇਸ਼ਨ ਅੰਦਰ ਬਣੇ ਟੀ.ਟੀ. ਰੂਮ ਨਾਲ ਲਗਦੇ ਬਾਥਰੂਮ ਵਿਚੋਂ ਬਰਾਮਦ ਕੀਤੀ। ਲਾਸ਼ ਦੇ ਕੋਲ ਇਕ ਪਿਸਤੌਲ ਵੀ ਪੁਲੀਸ ਨੇ ਬਰਾਮਦ ਕੀਤੀ ਹੈ, ਜਿਸ ਨਾਲ ਡੋਰੀ ਬੰਨ੍ਹੀ ਹੋਈ ਸੀ।
ਰੇਲਵੇ ਸਟੇਸ਼ਨ ਪੁਲੀਸ ਨੇ ਲਾਸ਼ ਅਤੇ ਪਿਸਤੌਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਮ੍ਰਿਤਰ ਦੀ ਪਛਾਣ ਟੀ.ਟੀ. ਐਨ.ਕੇ ਸ਼ਰਮਾ ਵਾਸੀ ਡੇਹਰਾਦੂਨ ਵਜੋਂ ਹੋਈ ਹੈ ਅਤੇ ਉਸ ਕੋਲੋ ਜਿਹੜਾ ਪਿਸਤੌਲ ... Read Full Story
|
ਸ਼੍ਰੋਮਣੀ ਕਮੇਟੀ ਚੋਣਾਂ ਲਈ ਮਤਦਾਨ ਕੇਂਦਰਾਂ ਦਾ ਐਲਾਨ
ਸਿਰਸਾ,ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਰਸਾ ਸੀਟ ਵਾਸਤੇ ਮਤਦਾਨ ਕੇਂਦਰਾਂ ਦਾ ਐਲਾਨ ਕਰ ਦਿੱਤਾ ਗਿਆ।
ਚੋਣ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਡੀ.ਕੇ. ਬੇਹਰਾ ਨੇ ਦੱਸਿਆ ਕਿ ਪਿੰਡ ਮੱਲੇਕਾਂ ਦੇ ਵੋਟਰਾਂ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮਤਦਾਨ ਕੇਂਦਰ ਬਣਾਇਆ ਗਿਆ ਹੈ। ਪਿੰਡ ਮੰਗਾਲਾ, ਮਾਧੋਸਿੰਘਾਣਾ, ਲੀਵਾਲਵਾਲੀ, ਢਾਣੀ ਕਾਹਨ ਸਿੰਘ, ਬਰੂਵਾਲੀ-2 ਦੇ ਵੋਟਰਾਂ ਲਈ ਸਰਕਾਰੀ ਸੈਕੰਡਰੀ ਸਕੂਲ ਮੰਗਾਲਾ ਨੂੰ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੰਬੂਰ, ਆਲਨੂਰ ਉਰਫ਼ ਨਾਨਕਪੁਰ, ਅਲੀਪੁਰ, ਟੀਟੂਖੇੜਾ, ਰਾਮ ਨਗਰੀਆ, ਸਲਾਰਪੁਰ, ਕੇਹਲਨੀਆਂ ਦੇ ... Read Full Story
|
ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਸਿੰਘ ਪਾਟਿਲ ਦੇਹਰਾਦੂਨ ਪੁੱਜੇ
ਦੇਹਰਾਦੂਨ - ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਸਿੰਘ ਪਾਟਿਲ ਭਲਕੇ ਇੰਡੀਅਨ ਮਿਲਟਰੀ ਅਕੈਡਮੀ ਵਿਚ 546 ਜੈਂਟਲਮੈਨ ਕੈਡਿਟਸ ਤੋਂ ਸਲਾਮੀ ਲੈਣ ਲਈ ਅੱਜ ਦੇਹਰਾਦੂਨ ਪੁੱਜ ਗਏ ਹਨ। ਦੇਹਰਾਦੂਨ ਦੇ ਪੁਲੀਸ ਸੁਪਰਡੈਂਟ ਜੀ.ਐਸ. ਮਾਰਤੋਲੀਆ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੌਰੇ ਲਈ ਸਖਤ ਸੁਰੱਖਿਆ ਪ੍ਰਬੰਧ ਕਰ ਲਏ ਗਏ ... Read Full Story
|
1 ਲੱਖ 74 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਨੇ ਯੂ.ਪੀ.ਏ. ਸਰਕਾਰ ਦਾ ਅਸਲ ਚਿਹਰਾ ਨੰਗਾ ਕੀਤਾ: ਸੁਖਬੀਰ ਸਿੰਘ ਬਾਦਲ
ਪਟਿਆਲਾ (ਰੱਖੜਾ): 27 ਨਵੰਬਰ (ਪੀ.ਐਸ.ਗਰੇਵਾਲ) -‘‘ਕੈਗ ਵੱਲੋਂ ਉਜਾਗਰ ਕੀਤੇ 1 ਲੱਖ 74 ਹਜ਼ਾਰ ਕਰੋੜ ਰੁਪਏ ਦੇ 2 ਜੀ ਸਪੈਕਟਰਮ ਘੋਟਾਲੇ ਨੇ ਕੇਂਦਰ ਵਿੱਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਅਸਲ ਚਿਹਰਾ ਦੇਸ਼ ਦੀ ਜਨਤਾ ਸਾਹਮਣੇ ਨੰਗਾ ਕਰ ਦਿੱਤਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਵੀ ਇਸ ਘੋਟਾਲੇ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਕਹਿੰਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ ਪਰ ਕੇਂਦਰ ਸਰਕਾਰ ਨੇ ਦੋਸ਼ੀਆਂ ਵਿਰੁੱਧ ਕਰਵਾਈ ਕਰਨ ਦੀ ਬਜਾਏ ਇਸ ਬਾਰੇ ਹਾਲੇ ਤੱਕ ਚੁੱਪੀ ਵੱਟੀ ਹੋਈ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਦੇਸ਼ ਦੀ ਭਲਾਈ ਦੀ ... Read Full Story
|
ਦੁਸਿਹਰਾ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
ਪਟਿਆਲਾ, 18 ਅਕਤੂਬਰ (ਪੀ ਐਸ ਗਰੇਵਾਲ) – ਪਟਿਆਲਾ ਸ਼ਹਿਰ ਵਿੱਚ ਦੁਸਿਹਰੇ ਦਾ ਤਿਉਹਾਰ ਵੱਖ-2 ਥਾਵਾਂ ਤੇ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਦੁਸਿਹਰੇ ਦੇ ਮੌਕੇ ਵੱਖ-2 ਥਾਵਾਂ ਤੇ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੇਲਾ ਵੇਖਣ ਲਈ ਪੁਜੇ ਹੋਏ ਸਨ। ਤਿਉਹਾਰ ਨੂੰ ਮੁੱਖ ਰੱਖਦੇ ਹੋਏ ਜਿਲਾ ਪਟਿਆਲਾ ਦੇ ਐਸ.ਐਸ.ਪੀ ਸ. ਗੁਰਪ੍ਰੀਤ ਸਿੰਘ ਗਿੱਲ ਵੱਲੋਂ ਤਿਉਹਾਰ ਮਨਾਉਣ ਵਾਲੇ ਸਥਾਨਾਂ ਤੇ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ। ਮੁੱਖ ਚੋਂਕਾਂ ਅਤੇ ਮੇਲੇ ਵਾਲੀ ਜਗਾਵਾਂ ਦੇ ਨੇੜੇ ਬੈਰੀਗੇਟ ਲਗਾ ਕੇ ਨਿਰਧਾਰਤ ਜਗਾਵਾਂ ਤੇ ਹੀ ਵਾਹਨਾਂ ਨੂੰ ਪਾਰਕ ਕਰਨ ਦੀ ਆਗਿਆ ਦਿਤੀ ਗਈ ਸੀ। ... Read Full Story
|
ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ
ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ... Read Full Story
|
ਤਿਆਰੀ ਸਰਦੀਆਂ ਦੀ
ਸਰਦੀਆ ਆ ਗਈਆ ਹਨ। ਇਨ੍ਹਾਂ ਦਿਨਾਂ ਵਿੱਚ ਚਮੜੀ ਖਾਸ ਦੇਖ-ਭਾਲ ਦੀ ਮੰਗ ਕਰਦੀ ਹੈ। ਇਸ ਮੌਸਮ ਵਿੱਚ ਚਮੜੀ ਵਿੱਚ ਨਮੀ ਘੱਟ ਹੋਣ ਲੱਗਦੀ ਹੈ, ਜਿਸ ਦੀ ਪੂਰਤੀ ਕੀਤੀ ਜਾਣੀ ਜਰੂਰੀ ਹੈ। ਤਾਂ ਕਿਉ ਨਾ ਹੁਣ ਤੋਂ ਦੀ ਚਮੜੀ ਦਾ ਖਿਆਲ ਰੱਖਿਆ ਜਾਣਾ ਸ਼ੁਰੂ ਕਰ ਦਿੱਤਾ ਜਾਵੇ, ਜਿਸ ਨਾਲ ਆਉਣ ਵਾਲੇ ਦਿਨ ਵਾਲੇ ਦਿਨ ਚਮੜੀ ਦੇ ਲਈ ਬੇਰਹਿਮ ਸਾਬਤ ਨਾ ਹੋਣ।
ਜੇਕਰ ਚਮੜੀ ਆਮ ਨਾਲੋਂ ਖੁਸ਼ਕ ਹੈ - ਤਾਂ ਉਸ ਨੂੰ ਕਲਜਿੰਗ ਕਰੀਮ ਜਾਂ ਜੈਲ ਨਾਲ ਹਫਤੇ ਵਿੱਚ ਦੋ ਵਾਰੀ ਸਾਫ ਕਰੋ। ਐਲੋਵੇਰਾਯੁਕਤ ਕਲੀਜ਼ਰ ਵੀ ਚਮੜੀ ਦੇ ਲਈ ਚੰਗਾ ਰਹੇਗਾ, ਕਿਉਕਿ ਐਲੋਵੋਰਾ ਚਮੜੀ ਵਿੱਚ ਨਮੀ ਬਣਾਈ ਰੱਖਦਾ ਹੈ। ਕਲਿੰਜ਼ਰ ਲਗਾਉਣ ਤੋਂ ... Read Full Story
|
ਪ੍ਰਾਪਰਟੀ ਡੀਲਰਾਂ ਵਲੋਂ ਕੀਤਾ ਗਿਆ ਮੁਜ਼ਾਹਰਾ
ਲੁਧਿਆਣਾ, 24 ਦਸੰਬਰ (ਸੁਨੀਲ ਜੈਨ)- ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਜੁਨੇਜਾ ਵਲੋਂ ਟਰੱਸਟ ਦਫਤਰ ਵਿਖੇ ਲਗਾਏ ਗਏ ਸੁਵਿਧਾ ਕੈਂਪ ਵਿਚ 65 ਦੇ ਕਰੀਬ ਲੋਕਾਂ ਨੂੰ ਉਨਾਂ ਦੇ ਪਲਾਟਾਂ ਦੀਆਂ ਰਜਿਸਟਰੀਆਂ ਵੰਡੀਆਂ। ੳਧਰ ਟ੍ਰਸਟ ਦੇ ਅਫਸਰਾ ਤੋਂ ਦੁਖੀ ਲੋਕਾਂ ਨੇ ਚੇਅਰਮੈਨ ਜੁਨੇਜਾ ਦੇ ਖਿਲਾਫ ਮੁਰਦਾਬਾਦ ਤੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣਾ ਬੰਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰਿਆਂ ਵਿਚੋਂ ਇਕ ਐਸ. ਐਸ. ਚਾਵਲਾ ਨਾਮ ਦੇ ਵਿਅਕਤੀ ਨੇ ਚੇਅਰਮੈਨ ਸਾਹਮਣੇ ਉਨ੍ਹਾਂ ਦੇ ਇਕ ਚਹੇਤੇ ਅਫਸਰ ਉਤੇ ਪੰਜਾਹ ਹਜਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਵੀ ਲਾਇਆ। ਜਾਣਕਾਰੀ ਦੇ ਮੁਤਾਬਿਕ ... Read Full Story
|
ਆਟੋ ਰਿਕਸ਼ਾ ਚਾਲਕਾਂ ਵੱਲੋਂ ਰੋਸ ਮੁਜ਼ਾਹਰਾ
ਜਲੰਧਰ, 15 ਦਸੰਬਰ (ਪੱਤਰ ਪ੍ਰੇਰਕ)-ਅੱਜ ਆਟੋ ਰਿਕਸ਼ਾ ਵਰਕਰਜ਼ ਯੂਨੀਅਨ ਨੇ ਜਲੰਧਰ ਵਿਚ ਜ਼ਬਰਦਸਤ ਮੁਜ਼ਾਹਰਾ ਕੀਤਾ ਤੇ ਫਿਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਉਹ ਪੁਲਿਸ ਵੱਲੋਂ ਆਟੋ-ਰਿਕਸ਼ਾ ਚਾਲਕਾਂ ਦੇ ਅੰਨ੍ਹੇਵਾਹ ਕੀਤੇ ਜਾ ਰਹੇ ਚਲਾਣਾ ਤੋਂ ਦੁਖੀ ਹਨ। ਇਸ ਮੁਜ਼ਾਹਰੇ ਦੀ ਅਗਵਾਈ ਸ੍ਰੀ ਸੁਭਾਸ਼ ਸੋਂਧੀ ਚੇਅਰਮੈਨ, ਮੀਤ ਪ੍ਰਧਾਨ ਵਿੱਪਨ ਸਭਰਵਾਲ, ਪ੍ਰਧਾਨ ਰਵੀ ਸਭਰਵਾਲ, ਜਨਰਲ ਸਕੱਤਰ ਰਾਜੀਵ ਕਪਿਲਾ ਤੇ ਅਜੈ ਯਾਦਵ ਨੇ ਕੀਤੀ। ਉੁਨ੍ਹਾਂ ਨਾਲ ਮਨਦੀਪ ਸਿੰਘ ਸਹੋਤਾ, ਰਵੀ ਗਿੱਲ ਤੇ ਮੋਹਨ ਲਾਲ ਵੀ ਸਨ।
ਉਨ੍ਹਾਂ ਡਿਪਟੀ ਕਮਿਸ਼ਨਰ ਦੀ ਗ਼ੈਰ-ਹਾਜ਼ਰੀ ਵਿਚ ਏ. ਡੀ. ... Read Full Story
|
ਰੋਡਵੇਜ਼ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ
ਜਗਰਾਉਂ, 29 ਨਵੰਬਰ (ਅਸ਼ੋਕ ਮੌਦਗਿਲ)-ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਦੇ ਵਰਕਰਾਂ ਵੱਲੋਂ ਰੋਸ ਰੈਲੀ ਕਰਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਾ ਪੁਤਲਾ ਫੂਕਿਆ ਗਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀਆਂ ਅਨੇਕਾਂ ਮੀਟਿੰਗਾਂ ਵਿਚ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਲਟਾ ਵਰਕਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇਂ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਕਰਨ ਲਈ ਆਪਣੇ ਏਜੰਟ ਰੱਖੇ ਹੋਏ ਹਨ, ਪੈਸੇ ਤੋਂ ਬਗੈਰ ... Read Full Story
|