Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਰਿਆਣਾ"
ਹਰਿਆਣਾ ਵਿਚ ਬਾਬਾ ਰਾਮਦੇਵ ਨੂੰ ਦਾਖਲ ਨਾ ਹੋਣ ਦਾ ਐਲਾਨ

ਜੀਂਦ, ਆਰੀਆ ਸਵਾਭੀਮਾਨ ਨਾਮੀ ਇਕ ਸੰਗਠਨ ਨੇ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ੍ਹਦਿਆਂ ਕਿਹਾ ਕਿ ਬਾਬਾ ਰਾਮ ਦੇਵ ਥੋਥੇ ਰਾਸ਼ਟਰਵਾਦੀ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿਤਾ ਜਾਵੇਗਾ। ਇਸ ਨੂੰ ਲੈ ਕੇ ਮੰਗਲਵਾਰ ਨੂੰ ਇਕ ਹੋਟਲ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਆਰੀਆ ਸਵਾਭੀਮਾਨ ਦੇ ਕੌਮੀ ਪ੍ਰਧਾਨ ਆਚਾਰੀਆ ਗਿਆਨੇਸ਼ਵਰ ਅਤੇ ਜਨਰਲ ਸਕੱਤਰ ਚੰਦਰਪਾਲ ਆਰੀਆ ਨੇ ਕਿਹਾ ਕਿ ਲੋਕਤੰਤਰ ਦੇ ਨਾਂ 'ਤੇ ਸਾਰਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਰਾਮਦੇਵ ਕੋਲ ਇੰਨਾ ਹੌਸਲਾ ਵੀ ਨਹੀਂ ਹੈ ਕਿ ਉਨ੍ਹਾਂ ਕੋਲੋਂ ਪੁੱਛੇ ਗਏ ਸਵਾਲਾਂ ਦਾ ...
Read Full Story


ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ : ਉਪਰਾਸ਼ਟਰਪਤੀ ਅੰਸਾਰੀ

ਚੰਡੀਗੜ, ਅੱਜ ਚੰਡੀਗੜ੍ਹ ਵਿੱਚ ਬਾਰ ਕਾਉਂਸਿਲ ਆਫ ਪੰਜਾਬ ਅਤੇ ਹਰਿਆਣਾ ਦੇ ਗੋਲਡਨ ਜੁਬਲੀ ਪਰੋਗਰਾਮ ਵਿੱਚ ਸ਼ਿਰਕਤ ਕਰਣ ਆਏ ਉਪ ਰਾਸ਼ਟਰਪਤੀ ਮੋ. ਹਾਮਿਦ ਅੰਸਾਰੀ ਨੇ ਪੀਜੀਆਈ ਦੇ ਭਾਗ੍ਰਵ ਹਾਲ ਵਿੱਚ ਕਿਹਾ ਕਿ ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ਼ਿਵ ਰਾਜ ਪਾਟਿਲ ਨੇ ਕਿਹਾ ਕਿ ਕਾਨੂੰਨੀ ਪਰਿਕ੍ਰੀਆ ਵਿੱਚ ਵਕੱਤ ਦੇ ਨਾਲ ਬਦਲਾਵ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਰੂਮ ਵਿੱਚ ਕੈਮਰਾ ਕਿਉਂ ਨਹੀਂ ਇਸਤੇ ਮਾਲ ਹੁੰਦਾ। ਇਸ ਦੇ ਇਲਾਵਾ ਬਹਿਸ ਲਿਖਤੀ ਵਿੱਚ ...
Read Full Story


ਜਾਟ ਅੰਦੋਲਨ ਅੱਗੇ ਹੁੱਡਾ ਸਰਕਾਰ ਝੁਕੀ

ਆਗੂਆਂ ਦੀ ਰਿਹਾਈ ਦੇ ਬਾਵਜੂਦ ਧਰਨੇ ਜਾਰੀ ਚੰਡੀਗੜ੍ਹ, ਹਰਿਆਣਾ ਮੰਤਰੀ ਮੰਡਲ ਨੇ ਜਾਟ ਅੰਦੋਲਨ ਨਾਲ ਸਬੰਧਤ ਦੋ ਸੌ ਵਿਖਾਵਾਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਜਾਟ ਅੰਦੋਲਨ ਬਾਰੇ ਅੱਜ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਜਾਟ ਆਗੂ ਅੱਜ ਰਿਹਾਅ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਕਈ ਥਾਈਂ ਧਰਨੇ ਸ਼ਾਮ ਤੱਕ ਜਾਰੀ ਸਨ। ਮ੍ਰਿਤਕ ਵਿਅਕਤੀ ਦੇ ਸਸਕਾਰ ਦਾ ਫੈਸਲਾ ਭਲਕੇ ਹੋਏਗਾ। ਸਥਿਤੀ ਪੂਰੀ ਤਰ੍ਹਾਂ ਭਲਕੇ ਸਪਸ਼ਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੁੱਦਾ ...
Read Full Story


ਓ. ਬੀ. ਸੀ. ਕੋਟੇ ਦੀ ਮੰਗ ਕਰ ਰਹੇ ਜਾਟ ਨੇਤਾ ਤੇ ਵਿਖਾਵਾਕਾਰੀ ਪੁਲਸ ਦੀ ਹਿਰਾਸਤ 'ਚ

ਹਿਸਾਰ, ਪੁਲਸ ਨੇ ਸਰਕਾਰੀ ਨੌਕਰੀਆਂ 'ਚ ਆਪਣੇ ਭਾਈਚਾਰੇ ਨੂੰ ਓ. ਬੀ. ਸੀ. ਕੋਟਾ ਦਿੱਤੇ ਜਾਣ ਦੀ ਮੰਗ ਕਰ ਰਹੇ ਜਾਟ ਨੇਤਾਵਾਂ ਅਤੇ ਹਰਿਆਣਾ ਦੇ ਰਾਮਾਇਣ ਪਿੰਡ ਵਿਖੇ ਰੇਲਵੇ ਪਟੜੀਆਂ ਨੇੜੇ ਦਿਖਾਵਾ ਕਰਨ ਵਾਲੇ ਵਿਅਕਤੀਆਂ ਨੂੰ ਮੰਗਲਵਾਰ ਹਿਰਾਸਤ 'ਚ ਲੈ ਲਿਆ। ਸਰਬ ਭਾਰਤੀ ਜਾਟ ਰਿਜ਼ਰਵੇਸ਼ਨ ਕਮੇਟੀ ਦੇ ਮੁਖੀ ਧਰਮਪਾਲ ਅਤੇ ਇਕ ਹੋਰ ਮੈਂਬਰ ਰਾਮ ਭਗਤ ਨੂੰ ਮੰਗਲਵਾਰ ਤੜਕੇ ਉਨ੍ਹਾਂ ਦੇ ਨਿਵਾਸ ਤੋਂ ਹਿਰਾਸਤ 'ਚ ਲੈ ਲਿਆ ਗਿਆ। ਰਾਮਾਇਣ ਪਿੰਡ 'ਚ ਰੇਲਵੇ ਪਟੜੀਆਂ ਨੇੜੇ ਦਿਖਾਵਾ ਕਰਨ ਵਾਲੇ ਲੋਕਾਂ ਨੂੰ ਤੜਕੇ ਤਿੰਨ ਵਜੇ ਹਿਰਾਸਤ 'ਚ ਲੈਣ ਪਿਛੋਂ ਉਨ੍ਹਾਂ ਦੇ ਤੰਬੂ ਹਟਾ ਦਿੱਤੇ ਗਏ। ...
Read Full Story


ਹਰਿਆਣਾ ’ਚ 2455.55 ਕਰੋੜ ਦੇ ਘਾਟੇ ਦਾ ਬਜਟ ਪੇਸ਼

ਵਿੱਤ ਮੰਤਰੀ ਚੱਠਾ ਨੇ ਪੰਜਾਬੀ ਵਿੱਚ ਪੜ੍ਹੇ ਅੰਕੜੇ ਚੰਡੀਗੜ੍ਹ, ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਅੱਜ ਸਾਲ 2012-13 ਲਈ 2455.55 ਕਰੋੜ ਰੁਪਏ ਦੇ ਮਾਲੀ ਘਾਟੇ ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਹੈ। ਬਜਟ ਵਿੱਚ ਅਗਲੇ ਵਿੱਤੀ ਸਾਲ ਦੌਰਾਨ 44708.47 ਕਰੋੜ ਰੁਪਏ ਦੀ ਆਮਦਨ ਅਤੇ 45318.09 ਕਰੋੜ ਰੁਪਏ ਦਾ ਖਰਚ ਦਰਸਾਇਆ ਗਿਆ ਹੈ। ਉਂਝ ਵਿੱਤ ਮੰਤਰੀ ਨੇ ਇਸ ਬਜਟ ਵਿੱਚ ਨਿੱਕੀ ਮੋਟੀ ਰਿਆਇਤ ਅਤੇ ਟੈਕਸ ਨੂੰ ਛੱਡ ਕੇ ਆਮ ਲੋਕਾਂ ਨੂੰ ਨਾ ਕੁਝ ਦਿੱਤਾ ਹੈ ਅਤੇ ਨਾ ਕੁਝ ਲਿਆ ਹੈ। ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਆਪਣਾ ਬਜਟ ਭਾਸ਼ਣ ਭਾਵੇਂ ਅੰਗਰੇਜ਼ੀ ਵਿੱਚ ਪੜ੍ਹਿਆ ...
Read Full Story


ਜਾਟਾਂ ਵੱਲੋਂ ਅੰਦੋਲਨ ਤੇਜ਼ ਕਰਨ ਦਾ ਐਲਾਨ

ਹਿਸਾਰ, ਹਰਿਆਣਾ ਸਰਕਾਰ ਤੇ ਜਾਟਾਂ ਦੀਆਂ ਖਾਪ ਪੰਚਾਇਤਾਂ ਦਰਮਿਆਨ ਗੱਲਬਾਤ ਅਸਫਲ ਹੋਣ ਕਾਰਨ ਜਾਟਾਂ ਨੇ ਰਾਖਵਾਂਕਰਨ ਪੱਖੀ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਜਾਟ ਇਹ ਮੰਗ ਕਰ ਰਹੇ ਹਨ ਕਿ ਓ.ਬੀ.ਸੀ. ਕੋਟੇ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਦਿੱਤੀ ਜਾਵੇ। ਅੰਦੋਲਨ ਤੇਜ਼ ਕਰਨ ਦਾ ਐਲਾਨ ਖਾਪਾਂ ਦੀ ਪੰਚਾਇਤ ਨੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਮਾਯਨਾ ‘ਚ ...
Read Full Story


ਹਰਿਆਣਾ 'ਚ ਜਾਟਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਜੈਪੁਰ, ਹਰਿਆਣਾ ਵਿਚ ਰਿਜ਼ਰਵੇਸ਼ਨ ਲਈ ਜਾਟ ਭਾਈਚਾਰੇ ਦੇ ਲੋਕਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਕਾਰਨ ਉਤਰੀ ਪੱਛਮੀ ਰੇਲਵੇ ਦੇ ਬੀਕਾਨੇਰ ਖੇਤਰ ਵਿਚ ਆਵਾਜਾਈ ਪ੍ਰਭਾਵਿਤ ਹੋਈ ਹੈ। ਭਵਾਨੀ-ਹਿਸਾਰ ਰੇਲ ਸੈਕਸ਼ਨ 'ਤੇ ਇਹ ਆਵਾਜਾਈ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਈ ਹੈ। ਉਤਰੀ ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਬੁੱਧਵਾਰ ਇਥੇ ਦੱਸਿਆ ਕਿ ਜਾਟ ਭਾਈਚਾਰੇ ਦੇ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਹੈ ਅਤੇ ਕਈਆਂ ਦੇ ਰਸਤੇ ਬਦਲਣੇ ਪਏ ਹਨ। ਜੈਪੁਰ ਤੋਂ ਅੰਮ੍ਰਿਤਸਰ ਚੱਲਣ ਵਾਲੀ ਟ੍ਰੇਨ ਨੂੰ ਵੀ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਰਵਾੜੀ ...
Read Full Story


ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਯਕੀਨੀ: ਚੌਟਾਲਾ

ਜੀਂਦ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ 5 ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਕਾਂਗਰਸ ਦੇ ਖ਼ਿਲਾਫ਼ ਆਵੇਗਾ। ਸ੍ਰੀ ਚੌਟਾਲਾ ਇਸ ਮੌਕੇ ਜ਼ਿਲ੍ਹੇ ਦੇ ਪਿੰਡ ਐਂਚਰਾ ਖੁਰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਕਰਜ਼ੇ ਦੇ ਭਾਰ ਹੇਠਾਂ ਦੱਬਦਾ ਜਾ ਰਿਹਾ ਹੈ। ਮੌਜੂਦਾ ਸਮੇਂ ਸੂਬੇ ਸਿਰ 52,702 ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਵਿਕਾਸ ਦੇ ਨਾਂ ‘ਤੇ ਝੂਠੀ ਵਾਹ-ਵਾਹ ਲੁੱਟ ਰਹੀ ਹੈ ਜਦੋਂ ਕਿ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਆਮ ...
Read Full Story


ਹਰਿਆਣਾ 'ਚ ਜਾਟ ਰਿਜ਼ਰਵੇਸ਼ਨ ਅੰਦੋਲਨ ਮੁੜ ਭਖਿਆ

ਸਰਕਾਰ ਨੂੰ ਅੱਜ ਸ਼ਾਮ ਤਕ ਮੰਗਾਂ ਮੰਨਣ ਲਈ ਅਲਟੀਮੇਟਮ ਰੇਲਵੇ ਟਰੈਕ ਨੇੜੇ ਵੱਡੀ ਗਿਣਤੀ 'ਚ ਬੈਠੇ ਜਾਟ ਹਿਸਾਰ, ਜਾਟ ਰਿਜ਼ਰਵੇਸ਼ਨ ਦੀ ਅੱਗ ਇਕ ਵਾਰ ਮੁੜ ਹਰਿਆਣਾ ਵਿਚ ਸੁਲਗ ਗਈ ਹੈ। ਰਿਜ਼ਰਵੇਸ਼ਨ ਨੂੰ ਲੈ ਕੇ ਮੱਯੜ ਰੈਲੀ ਪਿੱਛੋਂ ਜਾਟ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਐਤਵਾਰ ਅੰਦੋਲਨ ਦਾ ਐਲਾਨ ਕਰ ਦਿੱਤਾ ਅਤੇ ਰੇਲਵੇ ਟਰੈਕ ਨੇੜੇ ਬੈਠ ਗਈ। ਉਨ੍ਹਾਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇ ਸੋਮਵਾਰ ਸ਼ਾਮ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹਰਿਆਣਾ ਹੀ ਨਹੀਂ, ਹੋਰਨਾਂ ਸੂਬਿਆਂ ਵਿਚ ਵੀ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ। ਐਤਵਾਰ ਨੂੰ ਵੀ ਕੁਝ ਸਮੇਂ ...
Read Full Story


ਅੱਖਾਂ 'ਚ ਮਿਰਚਾਂ ਪਾ ਕੇ 17 ਲੱਖ ਰੁਪਏ ਲੁੱਟੇ

ਜੀਂਦ, ਹਰਿਆਣਾ ਦੇ ਜੀਂਦ ਜ਼ਿਲੇ ਵਿਚ ਨਿਡਾਨੀ ਪਿੰਡ ਵਿਚ ਸ਼ਨੀਵਾਰ ਰਾਤ ਦੇਰ ਗਏ 3 ਬਾਈਕ ਸਵਾਰ ਨੌਜਵਾਨ ਇਕ ਕੈਂਟਰ ਚਾਲਕ ਤੇ ਕਲੀਨਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪਿਸਤੌਲ ਦੀ ਨੋਕ 'ਤੇ 17 ਲੱਖ 95 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਕੈਂਟਰ ਚਾਲਕ ਦਿੱਲੀ ਤੋਂ ਇਹ ਰਕਮ ਲੈ ਕੇ ਜੀਂਦ ਆ ਰਿਹਾ ਸੀ। ਪੁਲਸ ਨੇ ਸੂਚਨਾ ਮਿਲਣ 'ਤੇ ਇਲਾਕੇ ਦੀ ਨਾਕਾਬੰਦੀ ਕੀਤੀ ਪਰ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਾ। ਖਬਰਾਂ ਮੁਤਾਬਕ ਭਿਵਾਨੀ ਰੋਡ ਦੇ ਸ਼ਰਮਾ ਨਗਰ ਦੇ ਵਾਸੀ ਸੰਜੇ ਦਿੱਲੀ ਤੋਂ 20 ਲੱਖ ਰੁਪਏ ਦੀ ਰਕਮ ਲੈ ਕੇ ਤੁਰਿਆ ਸੀ। ਰਾਹ ਵਿਚ ਦੋ ਲੱਖ ਰੁਪਏ ਕਿਸੇ ਜਾਣਕਾਰ ਨੂੰ ਦਿੱਤੇ ਸਨ। ...
Read Full Story


ਹਰਿਆਣਾ ਸਰਕਾਰ ਕੋਲ ਵਿਧਾਨ ਸਭਾ ਦੇ ਕੰਮਕਾਜ ਦਾ ਕੋਈ ਰਿਕਾਰਡ ਮੌਜੂਦ ਨਹੀਂ

ਚੰਡੀਗੜ੍ਹ, ਹਰਿਆਣਾ ਸਰਕਾਰ ਕੋਲ ਵਿਧਾਨ ਸਭਾ ਦੇ ਕੰਮਕਾਜ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ। ਸਰਕਾਰ ਨੂੰ ਨਾ ਤਾਂ ਇਹ ਜਾਣਕਾਰੀ ਹੈ ਕਿ ਮੌਜੂਦਾ ਵਿਧਾਨ ਸਭਾ ਦੇ ਕਿੰਨੇ ਸੈਸ਼ਨ ਬੁਲਾਏ ਗਏ ਹਨ ਅਤੇ ਨਾ ਹੀ ਇਹ ਗਿਆਨ ਹੈ ਕਿ ਕਿਸ ਸੈਸ਼ਨ ਦੌਰਾਨ ਕਿਸ ਨੁਮਾਇੰਦੇ ਦੀ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ। ਹਰਿਆਣਾ ਵਿਧਾਨ ਸਭਾ ਨੇ ਇਹ ਜਾਣਕਾਰੀ ਸੂਚਨਾ ਅਧਿਕਾਰ ਐਕਟ ਤਹਿਤ ਦਿੱਤੀ ਹੈ। ਸੂਚਨਾ ਅਧਿਕਾਰ ਤਹਿਤ ਵਿਧਾਨ ਸਭਾ ਤੋਂ ਬਿਨਾਂ ਰਾਜ ਦੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਬਾਰੇ ਸੱਤ ਸੁਆਲ ਪੁੱਛੇ ਗਏ ਸਨ ਪਰ ਵਿਧਾਨ ਸਭਾ ਦੇ ਅੰਡਰ ਸੈਕਟਰੀ ਰਮੇਸ਼ ਲੂਥਰਾ ਨੇ ਰਿਕਾਰਡ ਨਾ ...
Read Full Story


ਸੋਨੀਪਤ ਤੇ ਰੋਹਤਕ 'ਚ ਭੂਚਾਲ

ਨਵੀਂ ਦਿੱਲੀ, ਹਰਿਆਣਾ ਦੇ ਸੋਨੀਪਤ ਤੇ ਰੋਹਤਕ ਖੇਤਰਾਂ ਵਿਚ ਐਤਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ ਮੁਤਾਬਕ ਤੜਕੇ 4.55 ਵਜੇ ਆਏ ਇਸ ਭੂਚਾਲ ਦੀ ਰਫਤਾਰ ਰਿਕਟਰ ਪੈਮਾਨੇ 'ਤੇ 3.5 ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ...
Read Full Story


ਬਹਾਦੁਰੀ 'ਚ ਪੰਜਾਬ ਦੇ ਬਹਾਦੁਰ ਬੱਚੇ 'ਗਾਇਬ'

ਨਵੀਂ ਦਿੱਲੀ, ਪੰਜਾਬ ਸੂਬਾ ਬਹਾਦੁਰੀ ਦੇ ਖੇਤਰ ਵਿਚੋਂ 'ਗਾਇਬ' ਹੈ। ਕੌਮੀ ਬਾਲ ਵੀਰਤਾ ਪੁਰਸਕਾਰ ਵਿਚ ਇਸ ਵਾਰ ਪੰਜਾਬ ਤੋਂ ਕਿਸੇ ਵੀ ਬਹਾਦੁਰ ਬੱਚੇ ਦੀ ਚੋਣ ਨਹੀਂ ਹੋਈ। ਪੰਜਾਬ ਹੀ ਨਹੀਂ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਿਸੇ ਬੱਚੇ ਨੂੰ ਵੀ ਥਾਂ ਨਹੀਂ ਮਿਲੀ। ਇਨ੍ਹਾਂ ਸਾਰੇ ਸੂਬਿਆਂ ਵਿਚੋਂ ਇਕ ਵੀ ਅਜਿਹਾ ਬੱਚਾ ਨਹੀਂ ਨਿਕਲਿਆ ਜਿਹੜਾ ਆਪਣੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ। ਇਸ ਦੇ ਉਲਟ ਉੱਤਰ ਪ੍ਰਦੇਸ਼ ਦੇ ਦੋ ਬੱਚਿਆਂ ਨੂੰ ਬਹਾਦੁਰੀ ਦਾ ਪੁਰਸਕਾਰ ਮਿਲਿਆ ਹੈ ਜਿਨ੍ਹਾਂ ਵਿਚੋਂ ਇਕ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿਤਾ ਗਿਆ ਹੈ। ...
Read Full Story


5388 ਕਰੋੜ ਦੀਆਂ ਸੜਕ ਯੋਜਨਾਵਾਂ ਨੂੰ ਪ੍ਰਵਾਨਗੀ

ਨਵੀਂ ਦਿੱਲੀ, ਬੁਨਿਆਦੀ ਸਹੂਲਤਾਂ ਨਾਲ ਜੁੜੀ ਕੇਂਦਰੀ ਮੰਤਰੀ ਮੰਡਲ ਨੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿਖੇ 5388 ਕਰੋੜ ਰੁਪਏ ਦੀ ਲਾਗਤ ਨਾਲ 3 ਜਰਨੈਲੀ ਸੜਕਾਂ 'ਤੇ 292 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਚੌੜਾ ਕਰਨ ਨੂੰ ਆਪਣੀ ਪ੍ਰਵਾਨਗੀ ਵੀਰਵਾਰ ਪ੍ਰਦਾਨ ਕਰ ਦਿੱਤੀ। ਮੰਤਰੀ ਮੰਡਲ ਦੀ ਇਥੇ ਹੋਈ ਬੈਠਕ ਵਿਚ ਹਿਮਾਚਲ ਪ੍ਰਦੇਸ਼ ਵਿਖੇ ਕੌਮੀ ਜਰਨੈਲੀ ਸੜਕ ਨੰਬਰ 21 'ਤੇ ਕੀਰਤਪੁਰ-ਨੇਰ ਚੌਕ 'ਤੇ 84.38 ਕਿਲੋਮੀਟਰ ਲੰਬੀ ਸੜਕ ਦਾ ਕੌਮੀ ਰਾਜ ਮਾਰਗ ਵਿਕਾਸ ਪ੍ਰੋਗਰਾਮ ਦੇ ਤੀਜੇ ਪੜਾਅ ਅਧੀਨ 2356.20 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ...
Read Full Story


ਹਾਈ ਕੋਰਟ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਦੀ ਅਪੀਲ ਖਾਰਜ

ਦਲਬਦਲੂ ਵਿਧਾਇਕਾਂ ਦਾ ਮਾਮਲਾ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਮ.ਐਮ. ਕੁਮਾਰ ਅਤੇ ਜਸਟਿਸ ਗੁਰਦੇਵ ਸਿੰਘ ਉੱਤੇ ਆਧਾਰਤ ਬੈਂਚ ਨੇ ਹਰਿਆਣਾ ਵਿਧਾਨ ਸਭਾ ਦੇ ਪੰਜ ਦਲਬਦਲੂ ਵਿਧਾਇਕਾਂ ਦੇ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਵੱਲੋਂ ਦਾਖਲ ਅਪੀਲ ਰੱਦ ਕਰ ਦਿੱਤੀ ਹੈ। ਬੈਂਚ ਨੇ ਇਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਕੁਲਦੀਪ ਬਿਸ਼ਨੋਈ ਪ੍ਰਧਾਨ ਹਰਿਆਣਾ ਜਨਹਿੱਤ ਕਾਂਗਰਸ ਵੱਲੋਂ ਦਾਖਲ ਪਟੀਸ਼ਨ ਉਤੇ ਸਪੀਕਰ ਹਰਮੋਹਿੰਦਰ ਸਿੰਘ ਚੱਠਾ ਨੂੰ 30 ਅਪਰੈਲ 2012 ਤੱਕ ਫੈਸਲਾ ਕਰਨ ਦਾ ਹੁਕਮ ਵੀ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਪੀਕਰ ਕਾਨੂੰਨ ਮੁਤਾਬਕ ਇਨ੍ਹਾਂ ਬਾਰੇ ...
Read Full Story


ਰੈਗਿੰਗ ਖ਼ਿਲਾਫ਼ ਵਿਦਿਆਰਥਣਾਂ ਵੱਲੋਂ ਕਾਲਜ ਵਿਚ ਨਾਅਰੇਬਾਜ਼ੀ

ਕੈਥਲ, ਹਰਿਆਣਾ ਕਾਲਜ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਹੋਸਟਲ ਵਿਚ ਲੜਕੀਆਂ ਨੇ ਰੈਗਿੰਗ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ। ਵਿਦਿਆਰਥਣਾਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਨਾਅਰੇਬਾਜ਼ੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਾਲਜ ਪ੍ਰਸ਼ਾਸਨ ਨੇ ਪੰਜ ਲੜਕੀਆਂ ਨੂੰ ਹੋਸਟਲ ਤੋਂ ਮੁਅੱਤਲ ਕਰ ਦਿੱਤਾ ਹੈ। ਛਾਣਬੀਣ ਲਈ ਕਮੇਟੀ ਬਣਾਈ ਗਈ ਹੈ। ਪਹਿਲੇ ਸਾਲ ਦੀਆਂ ਕੁੜੀਆਂ ਆਕ੍ਰਿਤੀ ਅਤੇ ਨਿਸ਼ਠਾ ਨੂੰ ਹੋਸਟਲ ਵਿਚ ਰਹਿਣ ਵਾਲੀਆਂ ਇਸੇ ਜਮਾਤ ਦੀਆਂ ਪੰਜ ਕੁੜੀਆਂ ਕਈ ਦਿਨਾਂ ਤੋਂ ਕਥਿਤ ਪ੍ਰੇਸ਼ਾਨ ਕਰ ਰਹੀਆਂ ਸਨ। ਇਨ੍ਹਾਂ ਪੰਜ ਕੁੜੀਆਂ ਦੀ ਦਾਦਾਗਿਰੀ ਦੇ ਵਿਰੋਧ ਵਿਚ ਹੋਸਟਲ ...
Read Full Story


ਦਿੱਲੀ ਤੇ ਹਰਿਆਣਾ ਦੀ ਹੱਦ 'ਤੇ ਭੂਚਾਲ

ਨਵੀਂ ਦਿੱਲੀ, ਦਿੱਲੀ ਅਤੇ ਪਾਣੀਪਤ ਦੀ ਹੱਦ 'ਤੇ ਵੀਰਵਾਰ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸਵੇਰੇ 7.19 ਵਜੇ ਦਿੱਲੀ ਅਤੇ ਹਰਿਆਣਾ ਦੀ ਹੱਦ ਦੇ ਖੇਤਰਾਂ ਵਿਚ ਇਹ ਭੂਚਾਲ ਆਇਆ। ਸੋਨੀਪਤ ਸ਼ਹਿਰ ਵਿਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਰਫਤਾਰ ਰਿਕਟਰ ਪੈਮਾਨੇ 'ਤੇ 2.6 ਸੀ। ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ...
Read Full Story


ਏ. ਟੀ. ਐਮ. ਚੋਰ ਗ੍ਰਿਫਤਾਰ

ਹਿਸਾਰ, ਹਰਿਆਣਾ ਦੀ ਹਿਸਾਰ ਪੁਲਸ ਦੀ ਅਪਰਾਧ ਸ਼ਾਖਾ ਨੇ ਏ. ਟੀ. ਐਮ. ਕਾਰਡ ਬਦਲ ਕੇ ਬੈਂਕ ਗ੍ਰਾਹਕਾਂ ਦੇ ਖਾਤਿਆਂ 'ਚੋਂ ਪੈਸੇ ਕੱਢਣ ਵਾਲੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਤੋਂ 78 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ ਜੋ ਉਸਨੇ ਵੱਖ-ਵੱਖ ਬੈਂਕਾਂ ਦੇ ਏ. ਟੀ.ਐਮ. ਤੋਂ ਕੱਢੀ ਸੀ। ਇਸ ਤੋਂ ਇਲਾਵਾ ਉਸਦੇ ਕਬਜ਼ੇ 'ਚੋਂ ਵੱਖ-ਵੱਖ ਬੈਂਕਾਂ ਦੇ 11 ਏ. ਟੀ. ਐਮ. ਕਾਰਡ ਵੀ ਪੁਲਸ ਨੇ ਜ਼ਬਤ ਕੀਤੇ ਹਨ। ਮੁੱਢਲੀ ਪੁੱਛਗਿੱਛ 'ਚ ਉਸਨੇ ਹੋਰਨਾਂ ਸੂਬਿਆਂ ਤੋਂ ਵੀ ਇਸੇ ਤਰ੍ਹ ਕਈ ਵਾਰਦਾਤਾਂ ਕਰਨ ਦੀ ਗੱਲ ਮੰਨੀ ਹੈ ਅਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਕਈ ਹੋਰ ਲੜਕਿਆਂ ਦੇ ਨਾਂ ਵੀ ਪੁਲਸ ਨੂੰ ...
Read Full Story


ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ, 4 ਖਿਲਾਫ ਮਾਮਲਾ ਦਰਜ

ਰੋਹਤਕ, ਹਰਿਆਣਾ ਦੇ ਮੁਖ ਮੰਤਰੀ ਭੁਪਿੰਦਰ ਸਿੰਘ ਹੁਡਾ ਦੇ ਪਿੰਡ ਸਾਂਘੀ ਵਿਚ ਆਨਰ ਕਿਲਿੰਗ ਦੇ ਮਾਮਲੇ ਵਿਚ 22 ਸਾਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਉਸ ਦੀ ਪ੍ਰੇਮਿਕਾ ਦੇ ਰਿਸ਼ਤੇਦਾਰਾਂ ਨੇ ਕਥਿਤ ਤੌਰ 'ਤੇ ਲਾਠੀਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਜਦਕਿ ਉਸ ਦੇ ਦੂਜੇ ਸਾਥੀ ਨੇ ਖੇਤਾਂ ਵਿਚ ਲੁਕ ਕੇ ਆਪਣੀ ਜਾਨ ਬਚਾਈ। ਪੁਲਸ ਨੇ ਕਿਹਾ ਕਿ ਇਹ ਘਟਨਾ ਇਥੋਂ 25 ਕਿਲੋਮੀਟਰ ਦੂਰ ਸਾਂਘੀ ਪਿੰਡ ਵਿਚ ਉਸ ਸਮੇਂ ਦੀ ਹੈ ਜਦੋਂ ਦੀਪਕ ਸ਼ਰਮਾ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ। ਪੁਲਸ ਨੇ ਕਿਹਾ ਕਿ ਇਸ ਰਿਸ਼ਤੇ ਦਾ ਵਿਰੋਧ ਕਰਨ ਵਾਲੇ ਲੜਕੀ ਦੇ ਰਿਸ਼ਤੇਦਾਰਾਂ ਨੇ ਇਸ ਬਾਰੇ ਜਾਣਕਾਰੀ ਹੋਣ 'ਤੇ ...
Read Full Story


ਹਾਈ ਕੋਰਟ ਵੱਲੋਂ ਸਿੱਖ ਵਿਰਾਸਤ ਦੀ ਸੰਭਾਲ ਦੇ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, ਸਿੱਖ ਪੰਥ ਦੀ ਵਿਰਾਸਤ ਦੇ ਚਿੰਨ੍ਹਾਂ ਦੀ ਸਾਂਭ ਸੰਭਾਲ ਲਈ ਦਾਖਲ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਦੂਜੀਆਂ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਮੁਹਾਲੀ ਦੀ ਜਾਂਬਾਜ਼ ਫੋਰਸ ਦੀ ਚੇਅਰਪਰਸਨ ਸੁਰਿੰਦਰ ਕੌਰ ਨਿਹਾਲ ਨੇ ਜਨਹਿੱਤ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਸਿੱਖ ਪੰਥ ਨਾਲ ਸਬੰਧਤ ਯਾਦਗਾਰਾਂ ਅਤੇ ਹੱਥ-ਲਿਖਤ ਖਰੜਿਆਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਦੋ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੀਹਾਂ ‘ਚ ਚਿਣਿਆ ਗਿਆ ਹੈ ਉਹ ਵੀ ਮੂਲ ਹਾਲਤ ਵਿੱਚ ਨਹੀਂ ਹਨ ਅਤੇ ਅਜਿਹੀਆਂ ਹੋਰ ਵੀ ਕਈ ਯਾਦਗਾਰਾਂ ਨਾਲ ਛੇੜਛਾੜ ਕੀਤੀ ਗਈ ...
Read Full Story


1 2 3 > >>

Loading...

© 2012 punjabinfoline.com

punjab infoline arash info