ਉਤਰਾਖੰਡ ਕਾਂਗਰਸ ਦਾ ਸੰਕਟ ਟਲਿਆ, ਰਾਵਤ ਗਰੁੱਪ ਦੇ 3 ਮੰਤਰੀ ਬਣਾਏ ਜਾਣਗੇ
ਨਵੀਂ ਦਿੱਲੀ, ਉਤਰਾਖੰਡ ਵਿਧਾਨ ਸਭਾ ਅਤੇ ਮੰਤਰੀ ਮੰਡਲ ਵਿਚ ਕਾਂਗਰਸ ਦਾ ਸੰਕਟ ਟਲ ਜਾਣ ਦੇ ਸੰਕੇਤ ਮਿਲੇ ਹਨ ਅਤੇ ਹਰੀਸ਼ ਰਾਵਤ ਦੀ ਅਗਵਾਈ ਵਾਲੇ ਬਾਗੀ ਗਰੁੱਪ ਵਲੋਂ ਮੁਖ ਮੰਤਰੀ ਵਿਜੇ ਬਹੂਗੁਣਾ ਨਾਲ ਸਮਝੌਤਾ ਕਰ ਲਿਆ ਹੈ। ਸ਼੍ਰੀ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੁਝ ਨਹੀਂ ਕਰਨਗੇ ਅਤੇ ਦੋਸ਼ ਲਾਇਆ ਕਿ ਕੁਝ ਲੋਕ ਪਾਰਟੀ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਮਾਮਲਾ ਕਾਂਗਰਸ ਦਾ ਪਰਿਵਾਰਕ ਮਾਮਲਾ ਹੈ। ਸ਼੍ਰੀ ਰਾਵਤ ਨੇ ਹੋਰ ਕਿਹਾ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਰਾਵਤ ਨੇ ਇਹ ਦਾਅਵਾ ... Read Full Story
|
ਬਹੁਗੁਣਾ ਸਰਕਾਰ ਨੂੰ ਅਸਥਿਰ ਕਰਨ ਦਾ ਕੋਈ ਇਰਾਦਾ ਨਹੀਂ: ਰਾਵਤ
ਨਵੀਂ ਦਿੱਲੀ, ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਉਤਰਾਖੰਡ ਵਿੱਚ ਪੈਦਾ ਹੋਈ ਸਥਿਤੀ ਦੇ ਹੱਲ ਲਈ ਉਨ੍ਹਾਂ ਕੋਲ ਕਾਂਗਰਸ ਹਾਈ ਕਮਾਂਡ ਵੱਲੋਂ ਕੋਈ ‘ਠੋਸ ਪ੍ਰਸਤਾਵ’ ਨਹੀਂ ਆਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਜੇ ਬਹੁਗੁਣਾ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਹੈ।
ਸ੍ਰੀ ਰਾਵਤ ਨੇ ਕਿਹਾ ਕਿ ਹਾਲੇ ਤਕ ਉਨ੍ਹਾਂ ਕੋਲ ਹਾਈ ਕਮਾਂਡ ਵੱਲੋਂ ਕੋਈ ਠੋਸ ਪ੍ਰਸਤਾਵ ਨਹੀਂ ਆਇਆ। ਜੇਕਰ ਅਜਿਹਾ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਕਰਨਗੇ।
ਵਿਜੇ ਬਹੁਗੁਣਾ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ... Read Full Story
|
ਕਾਂਗਰਸੀ ਰਾਵਤ ਨੇ ਭਾਜਪਾ ਤੋਂ ਮੰਗੀ ਮਦਦ
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫਾ
ਨਵੀਂ ਦਿੱਲੀ, ਉਤਰਾਖੰਡ ਵਿਚ ਕਾਂਗਰਸ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ। ਭਵਿੱਖ ਦੇ ਮੁਖ ਮੰਤਰੀ ਵਜੋਂ ਵਿਜੇ ਬਹੂਗੁਣਾ ਦੇ ਨਾਂ ਦਾ ਐਲਾਨ ਹੋਣ ਦੇ ਤੁਰੰਤ ਬਾਅਦ ਹੀ ਸੋਮਵਾਰ ਰਾਤ ਤੋਂ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਬਗਾਵਤੀ ਰੁਖ਼ ਅਪਣਾ ਲਿਆ ਹੈ। ਉਨ੍ਹਾਂ ਦੀ ਬਗਾਵਤ ਨੂੰ ਦੇਖਦੇ ਹੋਏ ਕਾਂਗਰਸ ਕੋਰ ਗਰੁੱਪ ਦੀ ਇਕ ਬੈਠਕ ਮੰਗਲਵਾਰ ਹੋਈ ਪਰ ਇਸ ਬੈਠਕ ਪਿੱਛੋਂ ਸਪੱਸ਼ਟ ਕੀਤਾ ਗਿਆ ਕਿ ਵਿਜੇ ਬਹੂਗੁਣਾ ਹੀ ਉਤਰਾਖੰਡ ਦੇ ਅਗਲੇ ਮੁਖ ਮੰਤਰੀ ਹੋਣਗੇ।
ਹਰੀਸ਼ ਰਾਵਤ ਪਾਰਟੀ ਹਾਈ ਕਮਾਨ ਤੋਂ ਇੰਨਾ ... Read Full Story
|
ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਰੀਸ਼ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਅਸਤੀਫਾ
ਨਵੀਂ ਦਿੱਲੀ, ਉਤਰਾਖੰਡ 'ਚ ਵਿਜੇ ਬਹੁਗੁਣਾ ਦੀ ਤਾਜਪੋਸ਼ੀ ਤੋਂ ਨਾਰਾਜ਼ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਭੇਜਿਆ ਹੈ। ਪੀ. ਟੀ. ਆਈ. ਮੁਤਾਬਕ ਉਤਰਾਖੰਡ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਰੀਸ਼ ਰਾਵਤ ਨੇ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਰਾਵਤ ਨੇ ਅਸਤੀਫੇ 'ਚ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਮੁਕਤ ਕੀਤਾ ਜਾਏ। ਇਸ ਹਾਲਤ 'ਚ ਕੰਮ ਕਰਨਾ ਮੁਸ਼ਕਿਲ ਭਰਿਆ ਹੋਵੇਗਾ। ਫਿਲਹਾਲ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਇੰਤਜ਼ਾਰ ਹੈ।
ਕੇਂਦਰੀ ਮੰਤਰੀ ਹਰੀਸ਼ ਰਾਵਤ ਦੇ ... Read Full Story
|
ਪਾਕਿ 'ਚ ਵਿਧਾਇਕ ਦੀ ਹੱਤਿਆ
ਇਸਲਾਮਾਬਾਦ, ਉੱਤਰੀ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਇਕ ਵਿਧਾਇਕ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ ਸੋਮਵਾਰ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਪਖਤੂਨਵਾ ਵਿਧਾਨ ਸਭਾ ਦੇ ਮੈਂਬਰ ਗੋਹਰ ਨਵਾਜ ਨੂੰ ਇਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਹਰੀਪੁਰ ਨੇੜੇ ਲੰਘ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਰੀਪੁਰ ਦੇ ਹੀ ਇਕ ਸਾਬਕਾ ਮੇਅਰ ਦਾ ਇਸ ਹੱਤਿਆ ਪਿੱਛੇ ਹੱਥ ... Read Full Story
|
ਜਵਾਹਰੀ ਨੇ ਕਰਵਾਈ ਸੀ ਲਾਦੇਨ ਦੀ ਮੌਤ ਦੀ 'ਸੈਟਿੰਗ'
ਸੰਦੇਸ਼ਵਾਹਕ ਅਬੂ ਅਹਿਮਦ ਨੂੰ ਜਵਾਹਰੀ ਲਾਦੇਨ ਦੇ ਕੰਪਲੈਕਸ 'ਚ ਸੂਚਨਾਵਾਂ ਲੈਣ ਲਈ ਭੇਜਦਾ ਹੁੰਦਾ ਸੀ
ਆਈ. ਐੱਸ. ਆਈ. ਨੂੰ ਲਾਦੇਨ ਦੇ ਟਿਕਾਣੇ ਬਾਰੇ ਸੀ ਜਾਣਕਾਰੀ
ਵਾਸ਼ਿੰਗਟਨ, ਪੈਸਾ ਤੇ ਤਾਕਤ ਦੀ ਭੁੱਖ ਚੰਗੇ ਦੋਸਤਾਂ ਨੂੰ ਵੀ ਇਕ-ਦੂਜੇ ਦੀ ਜਾਨ ਦਾ ਦੁਸ਼ਮਣ ਬਣਾ ਦਿੰਦੀ ਹੈ। ਖਤਰਨਾਕ ਅੱਤਵਾਦੀ ਲਾਦੇਨ ਨਾਲ ਵੀ ਕੁਝ ਇੰਝ ਹੀ ਹੋਇਆ ਸੀ। ਅਲਕਾਇਦਾ ਦਾ ਮੁਖੀ ਬਣਨ ਲਈ ਜਵਾਹਰੀ ਨੇ ਜਾਣਬੁੱਝ ਕੇ ਲਾਦੇਨ ਨੂੰ ਮੂੰਹ ਵਿਚ ਧੱਕ ਦਿੱਤਾ ਸੀ ਅਤੇ ਇਕ ਤਰ੍ਹਾਂ ਨਾਲ ਉਸਦੀ ਮੌਤ ਦੀ ਸੈਟਿੰਗ ਉਸਨੇ ਹੀ ਕੀਤੀ ਸੀ।
ਇਹ ਖੁਲਾਸਾ ਬਾਜ਼ਾਰ 'ਚ ਵੀਰਵਾਰ ਹੀ ਆਈ ਇਕ ਕਿਤਾਬ 'ਸੀਲ ਟਾਰਗੈਟ ਜੇਰੋਨਿਮੋ' 'ਚ ਕੀਤਾ ... Read Full Story
|
ਵਿਆਹੁਤਾ ਦੀ ਮੌਤ ਤੋਂ ਭੜਕੇ ਰਿਸ਼ਤੇਦਾਰਾਂ ਵੱਲੋਂ ਪ੍ਰਦਰਸ਼ਨ
ਯਮੁਨਾ ਨਗਰ,ਇੱਥੇ ਸੈਕਟਰ 17 ਵਿੱਚ ਵਿਆਹੁਤਾ ਦੀ ਮੌਤ ਤੋਂ ਰੋਹ ਵਿੱਚ ਆਏ ਉਸ ਦੇ ਰਿਸ਼ਤੇਦਾਰਾਂ ਨੇ ਜ਼ਿਲ੍ਹਾ ਸਕੱਤਰੇਤ ਦੇ ਆਹਾਤੇ ਵਿੱਚ ਲਾਸ਼ ਵਾਲੀ ਗੱਡੀ ਖੜ੍ਹੀ ਕਰਕੇ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਤੋਂ ਆਏ ਮ੍ਰਿਤਕਾ ਰੇਣੂਬਾਲਾ ਦੇ ਭਰਾ ਹਰੀਸ਼ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ਦੀ ਮ੍ਰਿਤਕ ਦੇਹ ਨਾਲ ਹਸਪਤਾਲ ਵੀ ਨਹੀਂ ਜਾਣ ਦਿੱਤਾ ਗਿਆ ਜਦਕਿ ਦੂਜੇ ਭਰਾ ਕੁਲਦੀਪ ਦਾ ਕਹਿਣਾ ਸੀ ਕਿ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਆਪਣੀ ਭੈਣ ਤੋਂ ਰੱਖੜੀ ਵੀ ਨਹੀਂ ਬਨਵਾਉਣ ਦਿੰਦਾ ਸੀ। ਮ੍ਰਿਤਕਾ ਦੀ ਮਾਂ ਸੰਤੋਸ਼ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ... Read Full Story
|
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਾਂਸਲ ਦੀ ਕਿਤਾਬ ‘ਤਰੇੜਾਂ’’ਰਿਲੀਜ਼
ਕੈਲਗਰੀ,ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ਦੌਰਾਨ ਸਭਾ ਦੇ ਐਗਜ਼ੈਕਟਿਵ ਮੈਂਬਰ ਜ਼ੋਰਾਵਰ ਸਿੰਘ ਬਾਂਸਲ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਤਰੇੜਾਂ’’ਰਿਲੀਜ਼ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਹਬੀ ਨੇ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਜ਼ੋਰਾਵਰ ਸਿੰਘ ਬਾਂਸਲ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਸਭਾ ਦੇ ਖਜ਼ਾਨਚੀ ਬਲਜਿੰਦਰ ਸੰਘਾ ਨੇ ਕਿਤਾਬ ‘ਤਰੇੜਾਂ’ ’ਤੇ ਪਰਚਾ ਪੜਦਿਆਂ ਆਖਿਆ ਕਿ ਕਹਾਣੀਆਂ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਲੇਖਕ ਖ਼ੁਦ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਿਆ ਹੋਵੇ। ਉਨ੍ਹਾਂ ... Read Full Story
|
ਪਟਿਆਲਵੀਆਂ ਨੇ ਹਮੇਸ਼ਾਂ ਹੀ ਸਾਨੂੰ ਬਹੁਤ ਸਨਮਾਨ ਦਿੱਤਾ-ਪ੍ਰਨੀਤ ਕੌਰ
ਪਟਿਆਲਾ, 2 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਵਿਖੇ ਪੰਜਾਬ ਰਾਈਟਰਜ਼ ਫੋਰਮ ਅਤੇ ਬਚਿੱਤਰ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਆਖਿਆ ਕਿ ਪਟਿਆਲਵੀਆਂ ਨੇ ਹਮੇਸ਼ਾਂ ਹੀ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪਟਿਆਲਵੀਆਂ ’ਤੇ ਬਹੁਤ ਵੱਡਾ ਮਾਣ ਹੈ। ਉਨ੍ਹਾਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਵੀ ਯਾਦ ਕਰਵਾਇਆ ਨਾਲ ਹੀ ਆਖਿਆ ਕਿ ਜਦੋਂ ਵੀ ਮੌਕਾ ਮਿਲੇਗਾ ਪਟਿਆਲਾ ਦੇ ... Read Full Story
|
ਹਰੀਕੇ ਝੀਲ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਸ਼ੁਰੂ
ਹਰੀਕੇ ਪੱਤਣ, 1 ਫਰਵਰੀ (ਸੰਜੀਵ ਕੁੰਦਰਾ)- ਹਰੀਕੇ ਝੀਲ ਵਿਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਯੂਰਪੀ ਦੇਸ਼ਾਂ ’ਤੋਂ ਪਹੁੰਚੇ ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਗਿਣਤੀ ਲਈ ਅੱਜ ਹਰੀਕੇ ਝੀਲ ਵਿਚ ਛੇ ਮੋਟਰਬੋਟਾਂ ਤੇ 14 ਲੱਕੜ ਦੀਆਂ ਕਿਸ਼ਤੀਆਂ ਵਿਚ ਸਵਾਰ ਟੀਮਾਂ ਵਿਚ ਸ਼ਾਮਿਲ ਲਗਭਗ 80 ਮੈਂਬਰਾਂ ਨੇ ਹਿੱਸਾ ਲਿਆ। ਟੀਮ ਵਿਚ ਏਵੀਅਨ, ਹੈਬਾਟਾਈਟ ਐਂਡ ਵੈਟਲੈਂਡ ਸੁਸਾਇਟੀ, ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ, ਬੰਬੇ ਨੈਚਰੂਲ ਸੁਸਾਇਟੀ, ਦਿੱਲੀ, ਗੁਜਰਾਤ, ਚੇਨਈ, ਚੰਡੀਗੜ੍ਹ, ਬੰਂਗਲੌਰ ਤੋਂ ਟੀਮਾਂ ਤੋਂ ਇਲਾਵਾ ਫੌਜ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸਵੇਰੇ ਲਗਭਗ 7 ... Read Full Story
|
ਵਿਰੋਧਤਾ ਨੂੰ ਦੇਖਦਿਆਂ ਠੇਕੇਦਾਰ ਨੂੰ ਲੈ ਕੇ ਆਏ ਲੋਕਾਂ ਦੀ ਕਚਿਹਰੀ ’ਚ ਰਾਜਨੀਤਕ ਆਗੂ
ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਤਹਿਸੀਲ ਰੋਡ ’ਤੇ ਸਥਿਤ ਰੇਲਵੇ ਫਾਟਕਾਂ ’ਤੇ ਬਣ ਰਹੇ ਪੁਲ ਦੇ ਨਿਰਮਾਣ ’ਚ ਰੇਲਵੇ ਵਿਭਾਗ ਦੇ ਠੇਕੇਦਾਰ ਵੱਲੋਂ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਕਾਰਨ ਇਲਾਕਾਂ ਨਿਵਾਸੀਆਂ ’ਚ ਪਾਏ ਜਾਂਦੇ ਵਿਰੋਧ ਨੂੰ ਦੇਖਦਿਆਂ ਲੁਧਿਆਣਾ ਲੋਕ ਸਭਾ ਦੇ ਮੈਂਬਰ ਮੁਨੀਸ਼ ਤਿਵਾੜੀ ਵੱਲੋਂ ਪਾਏ ਦਬਾਅ ’ਤੇ ਠੇਕੇਦਾਰ ਸਫ਼ਾਈ ਦੇਣ ਜਗਰਾਉਂ ’ਚ ਪਹੁੰਚੇ। ਇਸ ਮੌਕੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ। ਠੇਕੇਦਾਰ ਵੀ.ਪੀ.ਐਸ. ਵਾਲੀਆ ਨੂੰ ਪੁਲਿਸ ਕਪਤਾਨ ਸ: ਚਾਹਲ ਨੇ ਦੱਸਿਆ ਕਿ ... Read Full Story
|
ਬੰਦ ਪੈਨਸ਼ਨ ਬਹਾਲ ਕਰਨ ਲਈ ਹਰੀ ਝੰਡੀ
ਚੰਡੀਗੜ੍ਹ/ਆਨੰਦਪੁਰ ਸਾਹਿਬ, 23 ਜਨਵਰੀ (ਜੰਗ ਸਿੰਘ)-ਪੰਜਾਬ ਸਰਕਾਰ ਵੱਲੋਂ ਇੱਥੇ ਸਰਕਾਰੀ ਸਹਾਇਤਾ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਦੀ 31-5-2003 ਤੋਂ ਬੰਦ ਪੈਨਸ਼ਨ ਨੂੰ ਬਹਾਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਲਗਭਗ 187.33 ਕਰੋੜ ਰੁਪਏ ਦਾ ਬੋਝ ਪਵੇਗਾ। ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਚੇਅਰਮੈਨ ਕੇ. ਕੇ. ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਪ੍ਰਿੰਸੀਪਲ ਛੱਜਾ ਸਿੰਘ, ਮਲਕੀਤ ਸਿੰਘ , ਵਿਜੇ ਸ਼ਰਮਾ, ਪ੍ਰੇਮ ਸ਼ਰਮਾ, ਡਾ. ਗੁਰਰਤਨ ਸਿੰਘ ਅਤੇ ਨੇਤ ਸਿੰਘ ... Read Full Story
|
0001 ਨੰਬਰ ਵਿਕਿਆ 3.81 ਲੱਖ ’ਚ
ਜਲੰਧਰ, 17 ਜਨਵਰੀ (ਸ਼ਿਵ)-ਟਰਾਂਸਪੋਰਟ ਦਫ਼ਤਰ ਵੱਲੋਂ ਨਵੀਂ ਲੜੀ ਪੀ. ਬੀ. 08 ਬੀ. ਐਨ. ਦੇ ਫੈਂਸੀ ਨੰਬਰਾਂ ਦੀ ਬੋਲੀ ਦੌਰਾਨ ਨੰਬਰ 0001 ਅੱਜ 3.81 ਲੱਖ ਵਿਚ ਵਿਕਿਆ। ਮੰਦੀ ਦੇ ਬਾਵਜੂਦ ਅੱਜ ਉਕਤ ਨੰਬਰ ਜਲੰਧਰ ਨਿਵਾਸੀ ਵਿਨੇ ਕੁਮਾਰ ਹਰੀ ਨੇ ਆਪਣੀ ਕੈਮਰੀ ਕਾਰ ਲਈ ਬੋਲੀ ਵਿਚ ਪ੍ਰਾਪਤ ਕੀਤਾ।
ਡੀ. ਟੀ. ਓ. ਦਫ਼ਤਰ ਵਿਚ ਅੱਜ ਫੈਂਸੀ ਨੰਬਰਾਂ ਦੀ ਬੋਲੀ ਰੱਖੀ ਗਈ ਸੀ। ਜਿਸ ਵਿਚ ਡੀ. ਟੀ. ਓ. ਸ੍ਰੀਮਤੀ ਬਬੀਤਾ ਕਲੇਰ, ਏ. ਡੀ. ਟੀ. ਓ. ਕੇਹਰ ਸਿੰਘ ਤੇ ਮਨਮੋਹਨ ਲੂਥਰਾ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ। 69 ਨੰਬਰ ਬੋਲੀ ਵਿਚ ਵੇਚੇ ਗਏ ਜਦਕਿ 84 ਨੰਬਰਾਂ ਲਈ ਇਕੋ ਹੀ ਅਰਜ਼ੀ ਮਾਲਕ ਆਏ ਹੋਏ ਸਨ। ਜਾਣਕਾਰੀ ਮੁਤਾਬਿਕ ਬਾਕੀ ... Read Full Story
|
ਪਿੰਡ ਹਰੀਪੁਰ ਦੇ ਸਵਾਈਨ ਫਲੂ ਤੋਂ ਪੀੜਤ ਵਿਅਕਤੀ ਨੂੰ ਪੀ. ਜੀ. ਆਈ. ਭੇਜਿਆ
ਆਦਮਪੁਰ, 21 ਦਸੰਬਰ (ਤਰਨਜੋਤ ਸਿੰਘ)-ਆਦਮਪੁਰ ਦੇ ਨਜ਼ਦੀਕੀ ਪਿੰਡ ਹਰੀਪੁਰ ਦੇ ਲਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਉਮਰ 40 ਸਾਲ ਦੇ ਵਿਚ ਵੀ ਸਵਾਈਨ ਫਲੂ ਦੀ ਬਿਮਾਰੀ ਦੇ ਲੱਛਣ ਪਾਏ ਗਏ ਜਿਸ ਦੀ ਪੁਸ਼ਟੀ ਕਰਦਿਆਂ ਮੁੱਢਲਾ ਸਿਹਤ ਕੇਂਦਰ ਆਦਮਪੁਰ ਦੇ ਐਸ. ਐਮ. ਓ. ਡਾਕਟਰ ਅਜੇ ਬੱਗਾ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਪਹਿਲਾਂ ਜਲੰਧਰ ਹਸਪਤਾਲ ਭੇਜਿਆ ਗਿਆ ਅਤੇ ਸਵਾਈਨ ਫਲੂ ਦੀ ਪੁਸ਼ਟੀ ਹੋਣ ’ਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। ਡਾਕਟਰ ਬੱਗਾ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਘਰ ਵਿਚ 12 ਮੈਂਬਰ ਉਨ੍ਹਾਂ ਦੇ ਸੰਪਰਕ ਵਿਚ ਸਨ। ... Read Full Story
|
ਨਕੋਦਰ ’ਚ ਮੈਰਾਥਨ ਲਹਿਰ 6 ਨੂੰ
ਨਕੋਦਰ (ਦੋਆਬਾ ਨਿਊਜ਼ ਸਰਵਿਸ)- ਨਕੋਦਰ ਸ਼ਹਿਰ ਵਿੱਚ 6 ਦਸੰਬਰ ਨੂੰ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕਰਵਾਈ ਜਾ ਰਹੀ ਮਿੰਨੀ ਮੈਰਾਥਨ ਸਬੰਧੀ ਤਿਆਰੀਆਂ ਪੂਰੇ ਜੋਬਨ ’ਤੇ ਹਨ। ਜਿਸ ਤਰ੍ਹਾਂ ਰਜਿਸਟ੍ਰੇਸ਼ਨਾਂ ਸਥਾਨਕ ‘ਦੋਆਬਾ ਹੈ¤ਡਲਾਈਨਜ਼’ ਦੇ ਦਫ਼ਤਰ ਮਿਲ ਰਹੀਆਂ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਲੋਕਾਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਮ ਲੋਕ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕਰਵਾਈ ਜਾ ਰਹੀ ਇਸ ਦੌੜ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ। ਦੌੜ ਵਿੱਚ ਹੁਣ ਤੱਕ 3 ਸਾਲ ਦੇ ਬੱਚੇ ਤੋਂ ਲੈ ਕੇ 84 ਸਾਲਾ ਬਜ਼ੁਰਗ ਤੱਕ ਰਜਿਸਟ੍ਰੇਸ਼ਨਾਂ ਹੋ ... Read Full Story
|