ਮਾਲਦੀਵ 'ਚ ਹਿੰਸਾ, ਸੰਸਦ ਵੀ ਲਪੇਟੇ 'ਚ
ਮਾਲੇ, ਮਾਲਦੀਵ 'ਚ ਨਵੇਂ ਸਿਰੇ ਤੋਂ ਹਿੰਸਾ ਭੜਕ ਗਈ ਹੈ ਅਤੇ ਤਾਜ਼ਾ ਹਿੰਸਾ ਦੀ ਲਪੇਟ 'ਚ ਸੰਸਦ ਵੀ ਆ ਗਈ ਹੈ ਜਿਸਦਾ ਅੱਜ ਤੋਂ ਸੈਸ਼ਨ ਹੋਣਾ ਸੀ। ਸਾਬਕਾ ਰਾਸ਼ਟਰਪਤੀ ਨਸ਼ੀਦ ਦੇ ਸਮਰਥਕਾਂ ਨੇ ਪੁਲਸ 'ਤੇ ਹਮਲਾ ਕੀਤਾ ਅਤੇ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੂੰ ਆਪਣਾ ਉਦਘਾਟਨੀ ਭਾਸ਼ਣ ਦੇਣ ਤੋਂ ਰੋਕ ਦਿੱਤਾ। ਨਸ਼ੀਦ ਦੇ ਛੋਟੇ ਭਰਾ ਨਾਜਿਮ ਸੱਤਾਰ ਨੂੰ ਹੋਰ 17 ਸਮਰਥਕਾਂ ਸਣੇ ਹਿਰਾਸਤ 'ਚ ਲੈ ਲਿਆ ਗਿਆ ਹੈ। ਵਹੀਦ ਦੇ ਅੱਜ ਸੰਸਦ ਭਵਨ 'ਚ ਪਹੁੰਚਣ ਤੋਂ ਪਹਿਲਾਂ ਹੀ ਨਸ਼ੀਦ ਦੀ ਮਾਲਦੀਵੀਆਈ ਡੈਮੋਕ੍ਰੇਟਿਕ ਪਾਰਟੀ (ਐਮ. ਡੀ. ਪੀ.) ਦੇ ਮੈਂਬਰਾਂ ਨੇ ਉਸਦੀ ਕੁਰਸੀ ਅਤੇ ਉਨ੍ਹਾਂ ਦੇ ਕੈਬਨਿਟ ਦੇ ... Read Full Story
|
ਮਾਲਦੀਵ ਦੇ ਰਾਸ਼ਟਰਪਤੀ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ
ਨਾਸ਼ੀਦ ਚੋਣਾਂ ਦੀ ਮੰਗ ’ਤੇ ਬਜ਼ਿੱਦ
ਮਾਲੇ, ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਵਾਹੀਦ ਹਸਨ ਨੇ ਅੱਜ ਆਪਣੇ ਵਧਾਏ ਗਏ ਮੰਤਰੀ ਮੰਡਲ ਵਿਚ ਸੱਤ ਹੋਰ ਮੈਂਬਰ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ ਦੇਸ਼ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਵੀ ਸ਼ਾਮਲ ਹੈ। ਰਾਸ਼ਟਰਪਤੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵਿਚੋਂ ਮੰਤਰੀ ਲੈ ਕੇ ਇਹ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਹ ਸਾਂਝੀ ਸਰਕਾਰ ਹੈ, ਪਰ ਗੱਦੀਓਂ ਲਾਹੇ ਗਏ ਰਾਸ਼ਟਰਪਤੀ ਨਾਸ਼ੀਦ ਵੱਲੋਂ ਨਵੇਂ ਆਗੂ ਦੀ ਉਚਿਤਤਾ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਸ ਨੇ ਨਵੇਂ ਸਿਰਿਓਂ ਚੋਣਾਂ ਕਰਾਏ ਜਾਣ ਦੀ ਮੰਗ ਤੋਂ ਪਿੱਛੇ ਹਟਣ ਤੋਂ ... Read Full Story
|
ਹਸਨ ਅਲੀ ਦੀ ਜਾਇਦਾਦ ਹੋਵੇਗੀ ਸੀਲ
ਨਵੀਂ ਦਿੱਲੀ, ਦੇਸ਼ ਦੇ ਸਭ ਤੋਂ ਵੱਡੇ ਟੈਕਸ ਡਿਫਾਲਟਰ ਹਸਨ ਅਲੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕਾਲੇ ਧਨ ਨੂੰ ਜਾਇਜ਼ ਐਕਟ ਦੀ ਰੋਕਥਾਮ ਅਧੀਨ ਅਪੀਲੀ ਅਥਾਰਟੀ ਨੇ ਉਨ੍ਹਾਂ ਤੇ ਪਤਨੀ ਰਹੀਮਾ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ ਜਿਸ ਵਿਚ ਸਮਰਥ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਜਾਇਦਾਦ ਦੀ ਕੀਮਤ 50 ਕਰੋੜ ਕੀਤੇ ਜਾਣ ਦੀ ਮੰਗ ਕੀਤੀ ਗਈ ... Read Full Story
|
ਅਮਰੀਕਾ ਵਿੱਚ ਅਤਿਵਾਦੀ ਸਾਜ਼ਿਸ਼ ਰਚਣ ਦੇ ਕੇਸ ’ਚ ਤਿੰਨ ਦੋਸ਼ੀ ਕਰਾਰ
ਨਿਊਬਰਨ (ਅਮਰੀਕਾ), ਅਮਰੀਕੀ ਮਰੀਨ ਕੋਰ ਦੇ ਇੱਕ ਅੱਡੇ ਅਤੇ ਕੁਝ ਵਿਦੇਸ਼ੀ ਟਿਕਾਣਿਆਂ ਉਪਰ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਸੰਘੀ ਜੂਰੀ ਨੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇੱਕ ਮਹੀਨੇ ਦੀ ਸੁਣਵਾਈ ਤੋਂ ਬਾਅਦ ਜੂਰੀ ਨੇ ਕੱਲ੍ਹ ਮੁਹੰਮਦ ਉਮਰ ਅਲੀ ਹਸਨ, ਜ਼ਿਆਦ ਯਾਗੀ ਤੇ ਹਸਨ ਸ਼ਰੀਫੀ ਖ਼ਿਲਾਫ਼ ਆਪਣਾ ਫੈਸਲਾ ਸੁਣਾਇਆ। ਯਾਗੀ ਤੇ ਸ਼ਰੀਫ਼ੀ ਨੂੰ ਸਾਰੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਸਨ ਨੂੰ ਵਿਦੇਸ਼ਾਂ ਵਿੱਚ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ, ਪਰ ਉਸ ਨੂੰ ਅਤਿਵਾਦੀਆਂ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਦਾ ਦੋਸ਼ੀ ਕਰਾਰ ਦਿੱਤਾ ... Read Full Story
|
ਹਸਨ ਅਲੀ ਦੀ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ,ਕਾਲਾ ਧਨ ਅਤੇ ਟੈਕਸ ਚੋਰੀ ਦੇ ਦੋਸ਼ੀ ਹਸਨ ਅਲੀ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਉਤੇ ਰਿਹਾਅ ਕਰਨ ਦੇ ਬੰਬੇ ਹਾਈਕੋਰਟ ਦੇ ਆਦੇਸ਼ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੇਟ (ਈ.ਡੀ) ਦੀ ਵਿਸ਼ੇਸ਼ ਇਜਾਜ਼ਤ ਅਰਜੀ ਸਵੀਕਾਰ ਕਰਦੇ
ਹੋਏ ਇਹ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਈ.ਡੀ ਦੀਆਂ ਦਲੀਲਾਂ ਵਿਚ ਵਜ਼ਨ ਹੈ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਹਸਨ ਅਲੀ ਨੂੰ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਈ.ਡੀ ਨੇ ਇਹ ਦੋਸ਼ ਲਾਇਆ ਸੀ ਕਿ ਹਸਨ ਅਲੀ ਨੂੰ ਜ਼ਮਾਨਤ ਮਿਲਣ ਨਾਲ ਉਹ ... Read Full Story
|
ਕਾਲੇ ਧਨ ਦੇ ਮਾਮਲੇ ਵਿਚ ਹਸਨ ਅਲੀ ਖ਼ਾਨ ਨੂੰ ਮਿਲੀ ਜ਼ਮਾਨਤ
ਮੁੰਬਈ, ਬੰਬੇ ਹਾਈ ਕੋਰਟ ਨੇ ਪੂਨੇ ਦੇ ਕਾਰੋਬਾਰੀ ਹਸਨ ਅਲੀ ਖ਼ਾਨ ਨੂੰ ਇਹ ਕਹਿੰਦਿਆਂ ਜ਼ਮਾਨਤ ਦੇ ਦਿਤੀ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਮੁਕੱਦਮੇ ਵਿਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਰਾਹੀਂ ਦਸਿਆ ਜਾ ਸਕੇ ਕਿ ਮੁਲਜ਼ਮ ਵਲੋਂ ਜਮ੍ਹਾਂ ਕੀਤਾ ਗਿਆ ਪੈਸਾ ਅਪਰਾਧ ਰਾਹੀਂ ਹਾਸਲ ਕੀਤਾ ਗਿਆ। ਦਸਣਯੋਗ ਹੈ ਕਿ ਹਸਨ ਅਲੀ ਨੂੰ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਟਿਸ ਏ.ਐਮ. ਥਿਪਸੇ ਨੇ ਹਸਨ ਅਲੀ ਨੂੰ 5 ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦੇ ਦਿਤੀ ਪਰ ਨਾਲ ਹੀ ਰੋਜਾਨਾ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਹਾਜ਼ਰੀ ਲਵਾਉਣ ਅਤੇ ਮੁੰਬਈ ਜਾਂ ਪੂਨੇ ਵਿਚ ਰਹਿਣ ਦੀ ਹਦਾਇਤ ਦਿਤੀ। ... Read Full Story
|