ਕ੍ਰਿਕਟਰ ਯੁਵਰਾਜ ਨੂੰ ਕੈਂਸਰ
ਅਮਰੀਕਾ ‘ਚ ਚੱਲ ਰਿਹਾ ਹੈ ਇਲਾਜ
ਨਵੀਂ ਦਿੱਲੀ, ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕੱਪ ਖ਼ਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੀ ਰਹਿ ਰਿਹਾ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ ‘ਚ ਟਿਊਮਰ ਦੀ ਪੁਸ਼ਟੀ ਕੀਤੀ ਸੀ ਪਰ ਜਾਂਚ ਦੌਰਾਨ ਇਹ ਘਾਤਕ ਪਾਇਆ ਗਿਆ।
ਯੁਵਰਾਜ ਇਸ ਵੇਲੇ ਬੋਸਟਨ ਕੈਂਸਰ ਹਸਪਤਾਲ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਉਂਜ ਡਾਕਟਰ ਜਤਿਨ ਚੌਧਰੀ ਨੇ ਭਰੋਸਾ ਦਵਾਇਆ ਹੈ ਕਿ ... Read Full Story
|
ਬੰਗਾਲ ’ਚ 19 ਹੋਰ ਬੱਚਿਆਂ ਦੀ ਮੌਤ
ਮਾਲਦਾ/ਬਾਂਕੁਰਾ, ਪੱਛਮੀ ਬੰਗਾਲ ਵਿਚ ਬੱਚਿਆਂ ਦੀ ਮੌਤ ਦੀਆਂ ਘਟਨਾਵਾਂ ਇਕ ਵਾਰ ਫਿਰ ਸਾਹਮਣੇ ਆਈਆਂ ਅਤੇ ਸੂਬੇ ਦੇ 2 ਜ਼ਿਲਿਆਂ ਮਾਲਦਾ ਅਤੇ ਬਾਂਕੁਰਾ ਵਿਚ ਪਿਛਲੇ 2 ਦਿਨਾਂ ਦੌਰਾਨ 19 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਵਿਚ 10 ਬੱਚਿਆਂ ਦੀ ਮੌਤ ਹੋ ਗਈ ਜਦਕਿ ਮਾਲਦਾ ਮੈਡੀਕਲ ਕਾਲਜ ਹਸਪਤਾਲ ਵਿਚ 9 ਬੱਚਿਆਂ ਦੀ ਮੌਤ ਦੀ ਖਬਰ ਹੈ। ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾ. ਪੀ. ਕੁੰਡੂ ਨੇ ਕਿਹਾ ਕਿ ਬੁੱਧਵਾਰ ਨੂੰ 4 ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ ਕਲ 6 ਬੱਚਿਆਂ ਦੀ ਮੌਤ ਹੋ ਗਈ ਸੀ। ... Read Full Story
|
ਸੀਨੀਅਰ ਰਾਜਨੇਤਾ ਏ. ਕੇ. ਦਾਮੋਦਰਨ ਦਾ ਦਿਹਾਂਤ
ਨਵੀਂ ਦਿੱਲੀ, ਸੀਨੀਅਰ ਰਾਜਨੇਤਾ ਅਤੇ ਲੇਖਕ ਏ. ਕੇ. ਦਾਮੋਦਰਨ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਇਥੇ ਐਸਕਾਰਟ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਰਾਮੂ ਦਾਮੋਦਰਨ ਉਨ੍ਹਾਂ ਦੇ ਪੁੱਤਰ ਹਨ ਜੋ ਨਰਸਿਮ੍ਹਾ ਰਾਓ ਦੇ ਨਿਜੀ ਸਕੱਤਰ ਰਹਿ ਚੁੱਕੇ ਹਨ। ... Read Full Story
|
ਅੰਨਾ ਹਜ਼ਾਰੇ ਇਲਾਜ ਲਈ ਗੁੜਗਾਓਂ ਦੇ ਮੇਦਾਂਤਾ ਹਸਪਤਾਲ 'ਚ ਦਾਖਲ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਆਪਣਾ ਇਲਾਜ ਕਰਵਾਉਣ ਲਈ ਐਤਵਾਰ ਸਵੇਰੇ ਨਵੀਂ ਦਿੱਲੀ ਪੁੱਜੇ ਜਿਥੋਂ ਉਹ ਤੁਰੰਤ ਗੁੜਗਾਓਂ ਚਲੇ ਗਏ। 74 ਸਾਲਾ ਅੰਨਾ ਹਜ਼ਾਰੇ ਪੁਣੇ ਤੋਂ ਹਵਾਈ ਜਹਾਜ਼ ਰਾਹੀਂ ਦੁਪਹਿਰ 1.30 ਵਜੇ ਇਥੇ ਪੁੱਜੇ ਅਤੇ ਉਸ ਤੋਂ ਬਾਅਦ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਖੰਘ ਕਾਰਨ ਪ੍ਰੇਸ਼ਾਨੀ ਹੈ। ਅੰਨਾ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਅੰਨਾ ਹਜ਼ਾਰੇ ਦੀ ਮੁਕੰਮਲ ਡਾਕਟਰੀ ਜਾਂਚ ਕੀਤੀ ਜਾਵੇਗੀ। ਮੇਦਾਂਤਾ ਹਸਪਤਾਲ ਦੇ ਡਾ. ਨਰੇਸ਼ ਤ੍ਰੇਹਨ ਦੀ ਅਗਵਾਈ 'ਚ ਡਾਕਟਰ ... Read Full Story
|
ਅੰਗੀਠੀ ਦੇ ਧੂੰਏਂ ਨੇ ਬੱਚੀ ਦੀ ਜਾਨ ਲਈ
ਗੜ੍ਹਸ਼ੰਕਰ, ਕਮਰਾ ਗਰਮ ਕਰਨ ਲਈ ਬਾਲੀ ਅੰਗੀਠੀ ਦੇ ਧੂੰਏਂ ਨੇ ਲੜਕੀ ਦੀ ਜਾਨ ਲਈ ਅਤੇ ਉਸ ਦੇ ਮਾਪੇ ਬੇਹੋਸ਼ ਹੋ ਗਏ। ਮਾਪਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਨਵ ਕੁਮਾਰ ਪਾਲ ਤੇ ਉਸ ਦੀ ਪਤਨੀ ਅਪਰਨਾ ਜੋ ਆਪਣੇ ਬੱਚਿਆਂ ਸਮੇਤ ਕਮਰੇ ਵਿਚ ਪਏ ਸਨ, ਨੇ ਠੰਢ ਤੋਂ ਬਚਣ ਲਈ ਅੰਦਰ ਅੰਗੀਠੀ ਬਾਲ ਕੇ ਰੱਖੀ ਹੋਈ ਸੀ। ਇਸ ਦਾ ਧੂੰਆਂ ਚੜ੍ਹਨ ਨਾਲ ਸਾਰਿਆਂ ਦਾ ਸਾਹ ਘੁਟਣ ਲੱਗ ਪਿਆ। ਨਵ ਕੁਮਾਰ ਪਾਲ ਜਿਸ ਨੂੰ ਥੋੜ੍ਹੀ ਹੋਸ਼ ਸੀ, ਨੇ ਤੁਰੰਤ ਆਂਢ-ਗੁਆਂਢ ਦੇ ਪਰਿਵਾਰਾਂ ਨੂੰ ਉਠਾਇਆ।
ਲੋਕਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ... Read Full Story
|
ਮੁੰਬਈ ਲਈ ਖਤਰੇ ਦੀ ਘੰਟੀ ਬਣੀ ਟੀ. ਡੀ. ਆਰ. ਟੀ. ਬੀ.
ਮੁੰਬਈ, ਜਿਸ ਬੀਮਾਰੀ 'ਤੇ ਸਾਲਾਂ ਪਹਿਲਾਂ ਕਾਬੂ ਪਾ ਲਿਆ ਗਿਆ ਸੀ। ਇਸ ਬੀਮਾਰੀ ਨੇ ਫਿਰ ਤੋਂ ਆਪਣਾ ਸਿਰ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਬੀਮਾਰੀ ਦਾ ਇਲਾਜ ਸਾਲਾਂ ਪਹਿਲਾਂ ਲੱਭ ਲਿਆ ਗਿਆ ਸੀ ਉਹ ਬੀਮਾਰੀ ਫਿਰ ਮਰੀਜ਼ ਨੂੰ ਮੌਤ ਦੇ ਰਹੀ ਹੈ। ਇਸ ਬੀਮਾਰੀ ਨਾਲ ਸਿਰਫ ਦੋ ਮਹੀਨੇ 'ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾ ਇਹ ਸਿਲਸਿਲਾ ਵੱਧ ਰਿਹਾ ਹੈ। ਟੀ. ਡੀ. ਆਰ. ਟੀ. ਬੀ. ਯਾਨੀ ਟੋਟਲੀ ਡ੍ਰਗ-ਰੈਸਿਸਟੈਂਟ ਟੀ. ਬੀ. ਬੁਖਾਰ ਦਾ ਉਹ ਰੂਪ ਹੈ ਜਿਸ 'ਚ ਮਰੀਜ਼ 'ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ ਹੈ। ਦਵਾਈ ਦੇ ਅਸਰ ਨਾ ਹੋਣ ਦਾ ਮਤਲਬ ਹੈ ਮਰੀਜ਼ ਦੀ ਮੌਤ। ਮੁੰਬਈ 'ਚ ਇਸ ਬੀਮਾਰੀ ... Read Full Story
|
ਮਮਤਾ-ਮਾਰਵਾੜੀਆਂ 'ਚ ਠਣੀ
ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਦਾ ਮਾਮਲਾ
ਕੋਲਕਾਤਾ, ਕੋਲਕਾਤਾ ਦੇ ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਪਿੱਛੋਂ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਮਾਰਵਾੜੀਆਂ ਵਿਚਾਲੇ ਠਣ ਗਈ ਹੈ। ਮਾਰਵਾੜੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਸਪਤਾਲ ਦੇ ਸੰਚਾਲਨ ਨਾਲ ਸੰਬੰਧਤ ਮੈਨੇਜਿੰਗ ਬੋਰਡ ਦੇ 10 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਸ਼ਹਿਰ ਦੇ ਮਾਰਵਾੜੀ ਭਾਈਚਾਰੇ ਨੇ ਸੂਬੇ ਵਿਚ ਨਿਵੇਸ਼ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੱਛਮੀ ਬੰਗਾਲ ਦੀ ਥਾਂ ਗੁਜਰਾਤ ਵਿਚ ... Read Full Story
|
ਅੰਨਾ ਦੇ ਸਰੀਰ 'ਚ ਕੈਲਸ਼ੀਅਮ ਤੇ ਵਿਟਾਮਿਨ ਦੀ ਘਾਟ
ਪੁਣੇ, ਪੁਣੇ ਦੇ ਸੰਚੇਤੀ ਹਸਪਤਾਲ 'ਚ ਭਰਤੀ ਅੰਨਾ ਹਜ਼ਾਰੇ ਦੀ ਸਿਹਤ ਫਿਰ ਵਿਗੜ ਗਈ ਹੈ। ਉਨ੍ਹਾਂ ਦੇ ਸਰੀਰ 'ਚ ਕੈਲਸ਼ੀਅਮ 'ਤੇ ਜ਼ਰੂਰੀ ਵਿਟਾਮਿਨ ਦੀ ਘਾਟ ਹੋ ਗਈ ਹੈ। ਅੰਨਾ ਇਨਫੈਕਸ਼ਨ ਤੋਂ ਵੀ ਪਰੇਸ਼ਾਨ ਹੈ। ਦਵਾਈ ਨਾਲ ਵੀ ਉਨ੍ਹਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਉਨ੍ਹਾਂ ਨੂੰ ਆਉਣ ਵਾਲੇ ਐਤਵਾਰ ਤੱਕ ਹੀ ਹਸਪਤਾਲ ਤੋਂ ਛੁੱਟੀ ਮਿਲ ਸਕੇਗੀ। ਗੌਰਤਲਬ ਹੈ ਕਿ ਐਤਵਾਰ ਨੂੰ ਹਸਪਤਾਲ ਦੇ ਡਾ. ਪਰਾਗ ਸੰਚੇਤੀ ਨੇ ਕਿਹਾ ਸੀ, ''ਅੰਨਾ ਦੀ ਸਿਹਤ 'ਚ ਸੁਧਾਰ ਹੈ। ਉਨ੍ਹਾਂ ਨੂੰ ਘੱਟੋ ਘੱਟ ਇਕ ਹਫਤੇ ਤੱਕ ਹਸਪਤਾਲ 'ਚ ਰੱਖਿਆ ਜਾਵੇਗਾ। ਅਗਲੇ ਇਕ ਮਹੀਨੇ ਤੱਕ ਉਹ ਭੁੱਖ ਹੜਤਾਲ ਨਹੀਂ ਕਰ ... Read Full Story
|
ਇਮਾਰਤ ਡਿਗਣ ਨਾਲ 5 ਮਜ਼ਦੂਰਾਂ ਦੀ ਮੌਤ
ਨਵੀਂ ਦਿੱਲੀ, ਪੱਛਮੀ ਦਿੱਲੀ ਦੇ ਮੁੰਡਕਾ ਇਲਾਕੇ 'ਚ ਅੱਜ ਗੈਸ ਸਿਲੰਡਰ 'ਚ ਵਿਸਫੋਟ ਤੋਂ ਬਾਅਦ ਇਕ ਇਮਾਰਤ ਦੀ ਛੱਤ ਡਿਗਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਾਦਸਾ ਅੱਜ ਸਵੇਰੇ ਲਗਭਗ ਸੱਤ ਵੱਜ ਕੇ 25 ਮਿੰਟ 'ਤੇ ਮੁੰਡਕਾ ਦੀ ਰੇਲਵੇ ਕਾਲੋਨੀ 'ਚ ਉਸ ਸਮੇਂ ਹੋਇਆ ਜਦੋਂ ਕੁਝ ਮਜ਼ਦੂਰ ਖਾਣਾ ਬਣਾ ਰਹੇ ਸਨ। ਮਜਦੂਰਾਂ ਨੂੰ ਸੰਜੈ ਗਾਂਧੀ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਪੰਜਾਂ ਨੂੰ ਮਰੇ ਹੋਏ ਘੋਸ਼ਿਤ ਕੀਤਾ ... Read Full Story
|
ਕੋਲਕਾਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਫਿਰ ਲੱਗੀ ਅੱਗ
ਕੋਲਕਾਤਾ, ਕਲਕੱਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਫਿਰ ਲੱਗੀ ਅੱਗ ਲੱਗ ਗਈ ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 8.45 ਵਜੇ ਹਸਪਤਾਲ ਦੀ ਬੇਸਮੈਂਟ 'ਚ ਅੱਗ ਲੱਗ ਗਈ। ਸਥਾਨਕ ਨਿਵਾਸੀਆਂ ਨੇ ਇਸਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜ ਗਈਆਂ। ਅੱਕ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਜ਼ਿਕਰਯੋਗ ਹੈ ਕਿ ਇਹ ਅੱਗ ਹਸਪਤਾਲ ਦੇ ਬੇਸਮੈਂਟ 'ਚ ਉਸੇ ਥਾਂ ਲੱਗੀ ਜਿੱਥੇ 9 ਦਸੰਬਰ ਨੂੰ ਭਿਆਨਕ ਅੱਗ ਲੱਗੀ ਸੀ। ਇਸ ਘਟਨਾ 'ਚ 93 ਲੋਕਾਂ ਦੀ ਮੌਤ ਹੋ ਗਈ ... Read Full Story
|
ਏ. ਐਮ. ਆਰ. ਆਈ. ਹਸਪਤਾਲ ''ਚ ਲੱਗੀ ਅੱਗ, 70 ਮਰੇ
ਕੋਲਕਾਤਾ, ਕੋਲਕਾਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ 70 ਲੋਕਾਂ ਦੀ ਮੌਤ ਹੋ ਗਈ। ਬੰਗਾਲ ਸਰਕਾਰ ਨੇ ਇਸਦੀ ਪੁਸ਼ਟੀ ਕੀਤੀ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਹਸਪਤਾਲ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਜ਼ਖਮੀ ਲੋਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ 175 ਬੈਡ ਦੀ ਕਪੈਸਿਟੀ ਵਾਲੇ ਇਸ ਹਸਪਤਾਲ 'ਚ 162 ਮਰੀਜ਼ ਹਾਦਸੇ ਸਮੇਂ ਭਰਤੀ ਸਨ। ... Read Full Story
|
ਚੁੱਪ ਹੋ ਗਈ ਕਲੀਆਂ ਦੇ ਬਾਦਸ਼ਾਹ ਦੀ ਬੁਲੰਦ ਆਵਾਜ਼
ਲੁਧਿਆਣਾ, ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 62 ਸਾਲ ਦੇ ਸਨ। ਉਹ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕਾਫੀ ਦਿਨਾਂ ਤੋਂ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਪੰਜਾਬ 'ਚ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਕੁਲਦੀਪ ਮਾਣਕ ਆਪਣੇ ਜੋਸ਼ੀਲੇ ਅੰਦਾਜ਼ ਦੀ ... Read Full Story
|
ਗੰਦੇ ਖਾਣੇ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ
ਇੰਦੌਰ, ਇੰਦੌਰ ਦੇ ਖੇਤਰੀ ਸਕੂਲ ਆਫ ਨਰਸਿੰਗ 'ਚ ਮੈਸ 'ਚ ਗੰਦਾ ਭੋਜਨ ਖਾਣ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦਾ ਮਹਾਰਾਜਾ ਯਸ਼ਵੰਤਰਾਓ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਹਿਰ ਤੇ ਸ਼ਾਮ ਨੂੰ ਵਿਦਿਆਰਥਣਾਂ ਨੇ ਮੈਸ 'ਚ ਭੋਜਨ ਕੀਤਾ ਉਸ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਤਬੀਅਤ ਖਰਾਬ ਹੋਣ ਦੀ ਸ਼ਿਕਾਤਿ ਕੀਤੀ। ਕਈ ਵਿਦਿਆਰਥਣਾਂ ਨੇ ਪੇਟ ਦਰਦ ਅਤੇ ਉਲਟੀ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਐਮ. ਵਾਏ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਤੱਕ ਜਿੱਥੇ 60 ਬੀਮਾਰ ਵਿਦਿਆਰਥਣਾਂ ਹਸਪਤਾਲ ... Read Full Story
|
ਭੰਵਰੀ ਦੇਵੀ ਕਾਂਡ:ਮੈਡੀਕਲ ਬੋਰਡ ਨੇ ਸੀ. ਬੀ. ਆਈ. ਨੂੰ ਸੌਪੀ ਰਿਪੋਰਟ
ਜੋਧਪੁਰ, ਜੋਧਪੁਰ ਦੇ ਮਥਰਾ ਦਾਸ ਮਾਥੁਰ ਹਸਪਤਾਲ ਪ੍ਰਸ਼ਾਸਨ ਨੇ ਲਾਪਤਾ ਨਰਸ ਭੰਵਰੀ ਦੇਵੀ ਕਾਂਡ ਵਿਚ ਮੁਲਜ਼ਮ ਬਰਖਾਸਤ ਮੰਤਰੀ ਮਹੀਪਾਲ ਮਦੇਰਨਾ ਦੀ ਸਿਹਤ ਦੀ ਜਾਂਚ ਲਈ ਅੱਜ ਜੋ 3 ਮੈਂਬਰੀ ਬੋਰਡ ਗਠਿਤ ਕੀਤਾ ਸੀ ਉਸ ਨੇ ਆਪਣੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਦਿਤੀ ਹੈ। ਜ਼ਿਕਰਯੋਗ ਹੈ ਕਿ ਮਦੇਰਨਾ ਸ਼ਨੀਵਾਰ ਰਾਤ ਨੂੰ ਬਲੱਡ ਪ੍ਰੈੱਸ਼ਰ ਵਧਣ ਕਾਰਨ ਹਸਪਤਾਲ ਵਿਚ ਦਾਖਲ ਹੋਇਆ ... Read Full Story
|
ਗੁਦਾਮ ’ਚ ਅੱਗ ਲੱਗਣ ਕਾਰਨ ਚਾਰ ਮੌਤਾਂ
ਨਵੀਂ ਦਿੱਲੀ, ਇੱਥੇ ਅੱਜ ਸਵੇਰੇ ਇਕ ਗੁਦਾਮ ਵਿਚ ਅੱਗ ਲੱਗਣ ਕਾਰਨ ਚਾਰ ਵਿਅਕਤੀ ਜਿਉਂਦੇ ਹੀ ਸੜ ਗਏ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਕੇਂਦਰੀ ਦਿੱਲੀ ਵਿਚ ਆਸਿਫ਼ ਅਲੀ ਰੋਡ ’ਤੇ ਸਥਿਤ ਗੁਦਾਮ ’ਚ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ’ਚ ਆਉਣ ਕਾਰਨ ਇਕ ਔਰਤ ਸਮੇਤ ਚਾਰ ਵਿਅਕਤੀ ਮਾਰੇ ਗਏ। ਦੋ ਗੰਭੀਰ ਜ਼ਖ਼ਮੀਆਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ... Read Full Story
|
ਕੋਲਕਾਤਾ 'ਚ 48 ਘੰਟਿਆਂ 'ਚ 14 ਬੱਚਿਆਂ ਦੀ ਮੌਤ
ਕੋਲਕਾਤਾ, ਕੋਲਕਾਤਾ ਦੇ ਸਰਕਾਰੀ ਵਿਧਾਨਚੰਦਰ ਰਾਏ ਹਸਪਤਾਲ 'ਚ ਬੀਤੇ 48 ਘੰਟਿਆਂ 'ਚ 14 ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਜ ਲਈ ਲਿਆਏ ਗਏ ਬੱਚਿਆਂ ਦੀ ਹਾਲਤ ਬੇਹੱਦ ਗੰਭੀਰ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਧਰ, ਬੱਚਿਆਂ ਦੇ ਘਰਵਾਲਿਆਂ ਦਾ ਦੋਸ਼ ਹੈ ਕਿ ਇਲਾਜ 'ਚ ਲਾਪਰਵਾਹੀ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ ਉਸ ਸਮੇਂ ਡਾਕਟਰ ਮੌਜੂਦ ਨਹੀਂ ਸੀ। ਇਸਦੇ ਨਾਲ ਹੀ ਇਲਾਜ ਤੋਂ ਪਹਿਲਾਂ ਫਾਰਮੈਲਟੀਜ਼ ... Read Full Story
|
ਰੇਲ ਗੱਡੀ ਤੇ ਕਾਰ ਦੀ ਟੱਕਰ: ਤਿੰਨ ਮੌਤਾਂ
ਮਾਨਸਾ, ਮਾਨਸਾ ਤੋਂ ਥੋੜ੍ਹੀ ਦੂਰ ਪਿੰਡ ਖੋਖਰ ਖੁਰਦ ਵਿਖੇ ਫਾਟਕ ਰਹਿਤ ਰੇਲਵੇ ਕਰਾਸਿੰਗ ’ਤੇ ਕਾਰ ਦੀ ਰੇਲ ਗੱਡੀ ਨਾਲ ਟੱਕਰ ਹੋਣ ਨਾਲ ਦੋ ਔਰਤਾਂ ਤੇ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ। ਸ਼ਾਮ ਸਮੇਂ ਵਾਪਰੀ ਇਹ ਘਟਨਾ ਏਨੀ ਭਿਆਨਕ ਸੀ ਕਿ ਕਾਰ ਚਾਲਕ ਤੇ ਸਵਿਫਟ ਗੱਡੀ ਦੇ ਟੁਕੜੇ-ਟੁਕੜੇ ਹੋ ਗਏ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਬੇਸ਼ੱਕ ਬਠਿੰਡਾ ਦਿੱਲੀ ਰੇਲਵੇ ਟਰੈਕ ’ਤੇ ਕੁਝ ਸਮੇਂ ਲਈ ਰੇਲ ਆਵਾਜਾਈ ਰੋਕ ਦਿੱਤੀ ਗਈ ਸੀ ਪਰ ਦੇਰ ਸ਼ਾਮ ਆਵਾਜਾਈ ਬਹਾਲ ਕਰ ਦਿੱਤੀ ਗਈ। ਇਹ ਰੇਲ ਗੱਡੀ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ... Read Full Story
|
ਰਾਵਣ ਦੇਖਣ ਦੇ ਚਾਅ ‘ਚ ਜਾਨ ਗਵਾਈ
ਨਵੀਂ ਦਿੱਲੀ, ਪੱਛਮੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ 18 ਵਰ੍ਹਿਆਂ ਦੇ ਇਕ ਵਿਦਿਆਰਥੀ ਦੀ ਦੁਸਹਿਰੇ ਮੌਕੇ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ ਜਦੋਂ 10ਵੀਂ ਜਮਾਤ ਦਾ ਵਿਦਿਆਰਥੀ ਪਵਨ ਆਪਣੇ ਘਰ ਨੇੜੇ ਦੁਸਹਿਰਾ ਸਮਾਗਮ ਵਿਚ ਰਾਵਣ ਨੂੰ ਵੇਖਣ ਲਈ ਆਪਣੇ ਸਕੂਲ ਦੀ ਦੀਵਾਰ ਟੱਪ ਕੇ ਪਾਣੀ ਦੀ ਟੈਂਕੀ ਉਤੇ ਚੜ੍ਹ ਗਿਆ ਤਾਂ ਕਿ ਰਾਵਣ ਦੇ ਪੁਤਲੇ ਨੂੰ ਚੰਗੀ ਤਰ੍ਹਾਂ ਵੇਖ ਸਕੇ। ਇਸ ਦੌਰਾਨ ਉਹ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ। ਕਰੰਟ ਲੱਗਣ ਨਾਲ ਉਸ ਨੇ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਹੇਠਾਂ ਲੋਹੇ ਦੀ ਰੇÇਲੰਗ ‘ਤੇ ਡਿੱਗ ਪਿਆ। ... Read Full Story
|
ਬਜ਼ੁਰਗ ਔਰਤ ਦੀ ਕੁੱਟਮਾਰ ਦਾ ਦੋਸ਼ੀ ਭਾਰਤੀ ਨੌਜਵਾਨ ਜੇਲ੍ਹ ਤੋਂ ਬਚਿਆ
ਮੈਲਬਰਨ, ਭਾਰਤੀ ਮੂਲ ਦੇ ਟੈਕਸੀ ਡਰਾਈਵਰ, ਜਿਸ ਨੇ 81 ਸਾਲਾ ਬਜ਼ੁਰਗ ਔਰਤ ਸਰਵਰੀ ਦੀ ਕੁੱਟਮਾਰ ਕੀਤੀ ਸੀ, ਨੂੰ ਆਸਟਰੇਲੀਆ ਦੀ ਸਥਾਨਕ ਅਦਾਲਤ ਨੇ ਨੌਂ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ ਪਰ ਇਸ ’ਤੇ ਅਮਲ ਮੁਲਤਵੀ ਕੀਤਾ ਗਿਆ ਹੈ।
ਵਿਕਟੋਰੀਆ ਕਾਊਂਟੀ ਕੋਰਟ ਦੇ ਜੱਜ ਫਰੈਂਕ ਸ਼ੈਲਟਨ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਭੁਪਿੰਦਰ ਸਿੰਘ ਵੱਲੋਂ ਬਜ਼ੁਰਗ ਔਰਤ ਨੂੰ ਡੱਕ ਕੇ ਰੱਖਣ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਉਸ ਨੂੰ ਨੌਂ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਇਸ ’ਤੇ ਅਮਲ ਮੁਲਤਵੀ ਕੀਤਾ ਗਿਆ ਹੈ। ਅਦਾਲਤ ਦੇ ਫੈਸਲੇ ਅਨੁਸਾਰ ਭੁਪਿੰਦਰ ਸਿੰਘ ਨੂੰ ਛੇ ਮਹੀਨਿਆਂ ਲਈ ... Read Full Story
|
ਸਾਬਕਾ ਸੰਸਦ ਮੈਂਬਰ ਭੂਸ਼ਨ ਨਹੀਂ ਰਹੇ
ਨਵੀਂ ਦਿੱਲੀ,ਆਜ਼ਾਦੀ ਘੁਲਾਟੀਆਂ ਅਤੇ ਸਾਬਕਾ ਸੰਸਦ ਮੈਂਬਰ ਸ਼ਸ਼ੀ ਭੂਸ਼ਨ ਦਾ ਬੀਤੇ ਕੱਲ੍ਹ ਇੱਥੇ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਬੀਤੇ ਕੱਲ੍ਹ ਆਖ਼ਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਸ੍ਰੀ ਭੂਸ਼ਨ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸੰਨ 2006 ਵਿੱਚ ਫਿਰਕੂ ਸਦਭਾਵਨਾ ਪੁਰਸਕਾਰ ਅਤੇ ਪਦਮ ਭੂਸ਼ਨ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਸੰਨ 1971 ਵਿੱਚ ਉਹ ਦੱਖਣੀ ਦਿੱਲੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ... Read Full Story
|