ਬੇਟਾ ਬਣਿਆ ਬਾਪ ਦਾ ਕਾਤਲ
ਮੁੰਬਈ, ਮਾਲਵਣੀ ਵਿਚ ਸੋਮਵਾਰ ਰਾਤ ਇਕ ਬੇਟੇ ਨੇ ਆਪਣੇ ਸ਼ਰਾਬੀ ਬਾਪ ਨੂੰ ਕਤਲ ਕਰ ਦਿੱਤਾ। ਪੁਲਸ ਨੇ 21 ਸਾਲਾ ਇਮਰਾਨ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਇਮਰਾਨ ਦੇ 44 ਸਾਲਾ ਪਿਤਾ ਜ਼ਹੀਰ ਸ਼ੇਖ ਸ਼ਰਾਬ ਪੀ ਕੇ ਘਰ ਦੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ। ਇਮਰਾਨ ਪਿਤਾ ਦੀਆਂ ਇਨ੍ਹਾਂ ਹਰਕਤਾਂ ਤੋਂ ਕਾਫੀ ਤੰਗ ਆ ਗਿਆ ਸੀ। ਸੋਮਵਾਰ ਰਾਤ ਨੂੰ ਜਦੋਂ ਪਿਤਾ ਨੇ ਫਿਰ ਤੋਂ ਸ਼ਰਾਬ ਪੀ ਕੇ ਹੰਗਾਮਾ ਕੀਤਾ, ਤਾਂ ਇਮਰਾਨ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਲੋਹੇ ਦੀ ਰਾਡ ਉਠਾਈ ਅਤੇ ਪਿਤਾ ਨੂੰ ਕੁੱਟਣ ਲੱਗਾ। ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ... Read Full Story
|
23 ਮਾਰਚ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪਟਿਆਲਾ, 23 ਮਾਰਚ (ਪੀ.ਐਸ.ਗਰੇਵਾਲ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਪਟਿਆਲਾ ਵੱਲੋਂ ਸਹੀਦਾਂ ਦੀ ਯਾਦ ਵਿੱਚ ਅਰਬਨ ਅਸਟੇਟ ਫੇਜ਼-2 ਵਿੱਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਤਹਿਤ ਸਵੇਰੇ ਸ਼ਹੀਦਾਂ ਦੀ ਫੋਟੋ ਉੱਪਰ ਮਾਲਾ ਅਰਪਨ ਕਰਨ ਉਪਰੰਤ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲਗਭਗ 200 ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਸ਼ਹੀਦਾਂ ਦੀ ਸੋਚ ਨੂੰ ਦਰਸਾਉਂਦੇ ਹੋਏ ਚਿੱਤਰਾਂ ਤੋਂ ਇਲਾਵਾ ੍ਰਖੂਨ-ਦਾਨ, ਭਰੂਣ ਹਤਿੱਆ, ਰੁੱਖ ਲਗਾਉਣਾ, ਪ੍ਰਦੂਸ਼ਣ ਆਦਿ ਵਿਸ਼ਿਆਂ ਤੇ ਆਪਣੀ ਕਲਾਕਾਰੀ ਦੇ ਜੋਹਰ ਵਿਖਾਏ। ਮੰਚ ਵੱਲੋਂ ਬੱਚਿਆਂ ... Read Full Story
|
ਮਾਲਦੀਵ 'ਚ ਹਿੰਸਾ, ਸੰਸਦ ਵੀ ਲਪੇਟੇ 'ਚ
ਮਾਲੇ, ਮਾਲਦੀਵ 'ਚ ਨਵੇਂ ਸਿਰੇ ਤੋਂ ਹਿੰਸਾ ਭੜਕ ਗਈ ਹੈ ਅਤੇ ਤਾਜ਼ਾ ਹਿੰਸਾ ਦੀ ਲਪੇਟ 'ਚ ਸੰਸਦ ਵੀ ਆ ਗਈ ਹੈ ਜਿਸਦਾ ਅੱਜ ਤੋਂ ਸੈਸ਼ਨ ਹੋਣਾ ਸੀ। ਸਾਬਕਾ ਰਾਸ਼ਟਰਪਤੀ ਨਸ਼ੀਦ ਦੇ ਸਮਰਥਕਾਂ ਨੇ ਪੁਲਸ 'ਤੇ ਹਮਲਾ ਕੀਤਾ ਅਤੇ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੂੰ ਆਪਣਾ ਉਦਘਾਟਨੀ ਭਾਸ਼ਣ ਦੇਣ ਤੋਂ ਰੋਕ ਦਿੱਤਾ। ਨਸ਼ੀਦ ਦੇ ਛੋਟੇ ਭਰਾ ਨਾਜਿਮ ਸੱਤਾਰ ਨੂੰ ਹੋਰ 17 ਸਮਰਥਕਾਂ ਸਣੇ ਹਿਰਾਸਤ 'ਚ ਲੈ ਲਿਆ ਗਿਆ ਹੈ। ਵਹੀਦ ਦੇ ਅੱਜ ਸੰਸਦ ਭਵਨ 'ਚ ਪਹੁੰਚਣ ਤੋਂ ਪਹਿਲਾਂ ਹੀ ਨਸ਼ੀਦ ਦੀ ਮਾਲਦੀਵੀਆਈ ਡੈਮੋਕ੍ਰੇਟਿਕ ਪਾਰਟੀ (ਐਮ. ਡੀ. ਪੀ.) ਦੇ ਮੈਂਬਰਾਂ ਨੇ ਉਸਦੀ ਕੁਰਸੀ ਅਤੇ ਉਨ੍ਹਾਂ ਦੇ ਕੈਬਨਿਟ ਦੇ ... Read Full Story
|
ਪਾਕਿ 'ਚ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ ਬਲੋਚ
ਵਾਸ਼ਿੰਗਟਨ, ਬਲੋਚਿਸਤਾਨ ਵਿਚ ਸਵੈ-ਨਿਰਣੈ ਲਈ ਅਮਰੀਕੀ ਸੰਸਦ ਮੈਂਬਰਾਂ ਵਲੋਂ ਲਿਆਂਦੇ ਗਏ ਮਤੇ ਨੂੰ ਉਸਾਰੂ ਕਦਮ ਕਰਾਰ ਦਿੰਦੇ ਹੋਏ ਅਮਰੀਕਾ 'ਚ ਜਲਾਵਤਨੀ ਦੀ ਜ਼ਿੰਦਗੀ ਬਿਤਾ ਰਹੇ ਦੋ ਪ੍ਰਮੁੱਖ ਬਲੂਚ ਨੇਤਾਵਾਂ ਨੇ ਐਤਵਾਰ ਕਿਹਾ ਕਿ ਪਾਕਿਸਤਾਨ ਵਿਚ ਇਸ ਸੂਬੇ ਦੇ ਲੋਕ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ। ਰਾਸ਼ਟਰਵਾਦੀ ਨੇਤਾ ਵਹੀਦ ਬਲੋਚ ਅਤੇ ਰਜ਼ਾਕ ਬਲੋਚ ਨੇ ਵੱਖ-ਵੱਖ ਇੰਟਰਵਿਊ ਦੌਰਾਨ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਇੰਝ ਲੱਗ ਰਿਹਾ ਹੈ ਕਿ ਵਿਸ਼ਵ ਭਾਈਚਾਰਾ ਖਾਸ ਕਰ ਕੇ ਅਮਰੀਕਾ ਨੇ ਬਲੋਚਿਸਤਾਨ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਜਿਨ੍ਹਾਂ ਕਥਿਤ ਤੌਰ 'ਤੇ ... Read Full Story
|
ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਈ, ਇੱਕ ਗ੍ਰਿਫਤਾਰ-ਥਿੰਦ
ਪਟਿਆਲਾ: 13 ਫਰਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਲਗਭਗ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।
ਇਹ ਜਾਣਕਾਰੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਨੇ ਦਿੰਦਿਆਂ ਦੱਸਿਆ ਕਿ ਮਿਤੀ 11-2-2012 ਨੂੰ ਕਤਲ ਕੀਤੇ ਵਿਅਕਤੀ ਮੰਗਲ ਸਿੰਘ ਉਰਫ ਮੰਗਾ ਦੀ ਭੈਣ ਰਾਜਵਿੰਦਰ ਕੌਰ ਨੇ ਇੱਕ ਮੁਕੱਦਮਾ ਨੰ: 23 ਥਾਣਾ ... Read Full Story
|
ਮਾਲਦੀਵ ਦੇ ਰਾਸ਼ਟਰਪਤੀ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ
ਨਾਸ਼ੀਦ ਚੋਣਾਂ ਦੀ ਮੰਗ ’ਤੇ ਬਜ਼ਿੱਦ
ਮਾਲੇ, ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਵਾਹੀਦ ਹਸਨ ਨੇ ਅੱਜ ਆਪਣੇ ਵਧਾਏ ਗਏ ਮੰਤਰੀ ਮੰਡਲ ਵਿਚ ਸੱਤ ਹੋਰ ਮੈਂਬਰ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ ਦੇਸ਼ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਵੀ ਸ਼ਾਮਲ ਹੈ। ਰਾਸ਼ਟਰਪਤੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵਿਚੋਂ ਮੰਤਰੀ ਲੈ ਕੇ ਇਹ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਹ ਸਾਂਝੀ ਸਰਕਾਰ ਹੈ, ਪਰ ਗੱਦੀਓਂ ਲਾਹੇ ਗਏ ਰਾਸ਼ਟਰਪਤੀ ਨਾਸ਼ੀਦ ਵੱਲੋਂ ਨਵੇਂ ਆਗੂ ਦੀ ਉਚਿਤਤਾ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਸ ਨੇ ਨਵੇਂ ਸਿਰਿਓਂ ਚੋਣਾਂ ਕਰਾਏ ਜਾਣ ਦੀ ਮੰਗ ਤੋਂ ਪਿੱਛੇ ਹਟਣ ਤੋਂ ... Read Full Story
|
ਡੇਰਾ ਸੱਚਾ ਸੌਦਾ ਤੋਂ ਕਾਂਗਰਸ ਨੂੰ ਨਹੀਂ ਮਿਲੀ ਖੁੱਲ੍ਹੀ ਹਮਾਇਤ
ਨਵੀਂ ਦਿੱਲੀ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਯਤਨਾਂ ਨੂੰ ਇਸ ਗੱਲ ਕਾਰਨ ਜ਼ੋਰਦਾਰ ਢਾਹ ਵੱਜੀ ਜਦੋਂ ਪੰਜਾਬ ਦੇਵੋਟਰਾਂ ਵਿਚ ਕਾਫੀ ਅਸਰ ਰਸੂਖ ਰੱਖਣ ਵਾਲੇ ਡੇਰਾ ਸੱਚਾ ਸੌਦਾ ਨੇ ਕਾਂਗਰਸ ਦੀ ਹਮਾਇਤ ਕਰਨ ਬਾਰੇ ਖੁੱਲ੍ਹ ਕੇ ਐਲਾਨ ਨਹੀਂ ਕੀਤਾ। ਕਾਂਗਰਸ ਦੀ ਜਿੱਤ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹਮਾਇਤ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਉਸ ਨੂੰ ਹੁਣ ਤਕ ਦੀਆਂ ਸਭ ਤੋਂ ਔਖੀਆਂ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2007 ਦੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ ਡੇਰਾ ਮੁਖੀ ਦੀ ਹਮਾਇਤ ਕਾਰਨ ਹੀ ਮਾਲਵਾ ਖੇਤਰ ਵਿਚ ਭਾਰੀ ਗਿਣਤੀ ਵਿਚ ਸੀਟਾਂ ... Read Full Story
|
ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ
ਦੋ ਸਾਬਕਾ ਫੌਜੀ ਅਫਸਰ ਗ੍ਰਿਫਤਾਰ
ਢਾਕਾ, ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ।
ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ਪਲਟੇ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਬਾਰੇ ਪੁਖਤਾ ਜਾਣਕਾਰੀ ਮਿਲੀ ਹੈ। ਇਹ ਫੌਜੀ ਅਧਿਕਾਰੀ ਭਗੌੜੇ ਜ਼ੀਆ ਨਾਲ ... Read Full Story
|
ਬਿਹਾਰ ਵਿਚ ਨਕਸਲੀਆਂ ਨੇ 4 ਟਰੱਕ ਸਾੜੇ
ਸੀਤਾਮੜ੍ਹੀ, ਬਿਹਾਰ ਦੇ ਸੀਤਾਮੜ੍ਹੀ ਜ਼ਿਲੇ ਦੇ ਰਾਉਣੀ ਸੇਧਪੁਰ ਥਾਣਾ ਇਲਾਕੇ ਵਿਚ ਸੋਮਵਾਰ ਰਾਤ ਨਕਸਲੀਆਂ ਨੇ ਸੜਕ ਦੀ ਉਸਾਰੀ ਵਿਚ ਲੱਗੇ ਇਕ ਪ੍ਰਾਈਵੇਟ ਕੰਪਨੀ ਦੇ ਤਿੰਨ ਡੰਪਰਾਂ ਸਮੇਤ 4 ਮੋਟਰ-ਗੱਡੀਆਂ ਨੂੰ ਸਾੜ ਦਿਤਾ ਹੈ। ਸੀਤਾਮੜ੍ਹੀ ਸਦਰ ਥਾਣੇ ਦੀ ਪੁਲਸ ਸੁਪਰਡੈਂਟ ਆਲੋਕ ਕੁਮਾਰ ਨੇ ਮੰਗਲਵਾਰ ਨੂੰ ਦਸਿਆ ਕਿ ਮੁਜ਼ੱਫਰਪੁਰ-ਸੋਰਬਰਸਾ ਜਰਨੈਲੀ ਸੜਕ ਨੰ. 77 'ਤੇ ਕਟੋਂਛਾ ਪਿੰਡ ਦੇ ਲਾਗੇ ਸੜਕ ਦੀ ਉਸਾਰੀ ਕਰ ਰਹੇ ਚੱਢਾ ਐਂਡ ਚੱਢਾ ਕੰਪਨੀ ਦੇ 3 ਡੰਪਰਾਂ ਤੇ ਇਕ ਹੋਰ ਟਰੱਕ ਨੂੰ ਨਕਸਲੀਆਂ ਨੇ ਸਾੜ ... Read Full Story
|
ਹੀਰੋ ਮੋਟੋਕੋਰਪ ਵੱਲੋਂ ਦੇਸ਼ ਦਾ ਪਹਿਲਾ ਹਾਈਬ੍ਰਿਡ ਸਕੂਟਰ ਲਾਂਚ
ਨਵੀਂ ਦਿੱਲੀ, ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ ਮੋਟੋਕੋਰਪ ਨੇ ਅੱਜ ਦੇਸ਼ ਦੇ ਪਹਿਲੇ ਹਾਈਬ੍ਰਿਡ ਸਕੂਟਰ ਨੂੰ ਬਾਜ਼ਾਰ ਵਿਚ ਉਤਾਰਿਆ ਹੈ ਜਿਸ ਦਾ ਨਿਰਮਾਣ ਵਿਦੇਸ਼ੀ ਸਲਾਹਕਾਰ ਦੀ ਮੱਦਦ ਨਾਲ ਕੀਤਾ ਗਿਆ ਹੈ। ਇਹ ਭਾਰਤ ਵਿਚ ਹਾਈਬ੍ਰਿਡ ਸਕੂਟਰ ਦੀ ਪਹਿਲੀ ਸੀਰੀਜ਼ ਹੈ।
ਹੀਰੋ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ.ਈ.ਓ. ਪਵਨ ਮੁੰਜਲ ਨੇ ਕਿਹਾ, ”ਅਸੀਂ ਪੂਰੇ ਵਿਸ਼ਵ ਨੂੰ ਵਿਖਾ ਦਿਆਂਗੇ ਕਿ ਅਸੀਂ ਵੀ ਇਥੋਂ ਤੱਕ ਪਹੁੰਚ ਗਏ ਹਾਂ।” ਉਨ੍ਹਾਂ ਦੱਸਿਆ ਕਿ ਹਾਈਬ੍ਰਿਡ ਸਕੂਟਰ ‘ਲੀਪ’ ਕੌਮਾਂਤਰੀ ਸਲਾਹਕਾਰ ਦੀ ਸਹਾਇਤਾ ਨਾਲ ਬਣਾਇਆ ਗਿਆ ... Read Full Story
|
ਭੰਵਰੀ ਦੇਵੀ ਕੇਸ ਦੇ ਮੁੱਖ ਦੋਸ਼ੀ ਨੇ ਕੀਤਾ ਕੋਰਟ 'ਚ ਸਰੈਂਡਰ
ਜੋਧਪੁਰ, ਰਾਜਸਥਾਨ ਦੇ ਬਹੁਚਰਚਿਤ ਭੰਵਰੀ ਦੇਵੀ ਅਗਵਾ ਮਾਮਲੇ 'ਚ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁੱਖ ਦੋਸ਼ੀ ਅਤੇ ਸਾਬਕਾ ਉਪ ਜ਼ਿਲਾ ਮੁਖੀ ਸਹੀਰਾਮ ਬਿਸ਼ਨੋਈ ਨੇ ਅੱਜ ਇਥੇ ਅਦਾਲਤ 'ਚ ਆਤਮਸਮਰਪਣ ਕਰ ਦਿੱਤਾ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਹੀਰਾਮ ਨੂੰ ਪੁੱਛਗਿੱਛ ਲਈ ਅਗਲੀ 2 ਜਨਵਰੀ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਹੀਰਾਮ ਨੇ ਆਪਣੇ ਵਕੀਲ ਨਾਲ ਇਥੇ ਅਪਰ ਮੁੱਖ ਮਹਾਨਗਰ ਮੈਜਿਸਟ੍ਰੇਟ ਜਗਦੀਸ਼ ਜਯਾਣੀ ਦੀ ਅਦਾਲਤ 'ਚ ਆਤਮਸਮਰਪਣ ਕੀਤਾ। ਜ਼ਿਕਰਯੋਗ ਹੈ ਕਿ ਸਹੀਰਾਮ ਦੀ ਗ੍ਰਿਫਤਾਰੀ 'ਤੇ ਸੀ. ਬੀ. ਆਈ. ਨੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਹ ... Read Full Story
|
ਕਿ ਮੰਨਪ੍ਰੀਤ ਬਾਦਲ ਪੰਜਾਬੀਆਂ ਨੂੰ ਧੋਖਾ ਦੇਵੇਗਾ?
ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ।
ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ... Read Full Story
|
ਭੰਵਰੀ ਦੇਵੀ ਮਾਮਲਾ:-ਮੁੱਖ ਦੋਸ਼ੀ ਸੋਹਣ ਲਾਲ ਤੇ ਸ਼ਹਾਬੂਦੀਨ ਨੂੰ ਜੇਲ
ਨਵੀਂ ਦਿੱਲੀ, ਭੰਵਰੀ ਦੇਵੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਸੋਹਣ ਲਾਲ ਅਤੇ ਸ਼ਹਾਬੂਦੀਨ ਨੂੰ ਸ਼ੁੱਕਰਵਾਰ ਜੇਲ ਭੇਜ ਦਿੱਤਾ ਗਿਆ। ਉਨ੍ਹਾਂ 'ਤੇ ਭੰਵਰੀ ਦੇਵੀ ਨੂੰ ਗਾਇਬ ਕਰਨ ਅਤੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਦੀ ਇਤਰਾਜ਼ਯੋਗ ਸੀ. ਡੀ. ਬਣਾਉਣ ਦਾ ਦੋਸ਼ ਹੈ। 14-14 ਦਿਨ ਤਕ ਪੁੱਛਗਿੱਛ ਕਰਨ ਪਿੱਛੋਂ ਵੀ ਸੀ. ਬੀ. ਆਈ. ਇਨ੍ਹਾਂ ਦੋਸ਼ੀਆਂ ਕੋਲੋਂ ਵੱਡਾ ਰਾਜ਼ ਨਹੀਂ ਉਗਲਵਾ ਸਕੀ। ਦੋਹਾਂ ਵਿਰੁੱਧ ਫਰਜ਼ੀ ਸਿਮ ਦੀ ਵਰਤੋਂ ਕਰਨ ਦੇ ਮੁਕੱਦਮੇ ਦਰਜ ਕੀਤੇ ਗਏ ਅਤੇ ਇਨ੍ਹਾਂ ਮੁਕੱਦਮਿਆਂ ਵਿਚ ਦੋਹਾਂ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲਿਆ ... Read Full Story
|
ਮੁੰਬਈ ਧਮਾਕਿਆਂ ਲਈ ਦਾਊਦ ਜ਼ਿੰਮੇਵਾਰ : ਮੁਸ਼ੱਰਫ
ਲੰਡਨ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਇਕਬਾਲ ਕੀਤਾ ਹੈ ਕਿ ਬੰਬਈ ਧਮਾਕਿਆਂ ਲਈ ਇਬਰਾਹੀਮ ਦਾਊਦ ਜ਼ਿੰਮੇਵਾਰ ਹੈ। ਇਕ ਭਾਰਤੀ ਟੀ. ਵੀ. ਚੈਨਲ ਦੇ ਪੱਤਰਕਾਰ ਨਾਲ ਭੇਂਟ ਵਾਰਤਾ ਵਿਚ ਦਾਊਦ ਦੇ ਕਰਾਚੀ ਵਿਚ ਹੋਣ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਇਬਰਾਹੀਮ ਦਾਊਦ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਦਾਊਦ ਨੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਭਾਰਤ ... Read Full Story
|
ਮੁੰਬਈ ਧਮਾਕਿਆਂ ਲਈ ਦਾਊਦ ਜ਼ਿੰਮੇਵਾਰ : ਮੁਸ਼ੱਰਫ
ਲੰਡਨ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਇਕਬਾਲ ਕੀਤਾ ਹੈ ਕਿ ਬੰਬਈ ਧਮਾਕਿਆਂ ਲਈ ਇਬਰਾਹੀਮ ਦਾਊਦ ਜ਼ਿੰਮੇਵਾਰ ਹੈ। ਇਕ ਭਾਰਤੀ ਟੀ. ਵੀ. ਚੈਨਲ ਦੇ ਪੱਤਰਕਾਰ ਨਾਲ ਭੇਂਟ ਵਾਰਤਾ ਵਿਚ ਦਾਊਦ ਦੇ ਕਰਾਚੀ ਵਿਚ ਹੋਣ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਇਬਰਾਹੀਮ ਦਾਊਦ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਦਾਊਦ ਨੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਭਾਰਤ ... Read Full Story
|
ਭੰਵਰੀ ਦੇਵੀ ਕੇਸ: ਸੀ.ਬੀ.ਆਈ. ਵੱਲੋਂ ਮਡੇਰਨਾ ਤੋਂ ਪੁੱਛ-ਪੜਤਾਲ
ਜੋਧਪੁਰ, ਸੀ.ਬੀ.ਆਈ. ਨੇ ਰਾਜਸਥਾਨ ਦੇ ਬਰਖ਼ਾਸਤ ਮੰਤਰੀ ਮਹੀਪਾਲ ਮਡੇਰਨਾ ਤੋਂ ਲਾਪਤਾ ਨਰਸ ਭੰਵਰੀ ਦੇਵੀ ਕੇਸ ’ਚ ਮੁਲਜ਼ਮ ਸਹੀ ਰਾਮ ਬਿਸ਼ਨੋਈ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛ-ਪੜਤਾਲ ਕੀਤੀ। ਸੀ.ਬੀ.ਆਈ. ਨੇ ਸ਼ੱਕ ਪ੍ਰਗਟਾਇਆ ਹੈ ਕਿ ਭੰਵਰੀ ਦੇਵੀ ਨੂੰ ਮਾਰ ਦਿੱਤਾ ਗਿਆ ਹੈ।
ਸ੍ਰੀ ਮਡੇਰਨਾ ਦਾ ਨਾਂ ਇਸ ਕੇਸ ਵਿਚ ਉੱਭਰਨ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 16 ਅਕਤੂਬਰ ਨੂੰ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਸੀ। ਸੀ.ਬੀ.ਆਈ. ਇਸ ਕੇਸ ਸਬੰਧੀ ਰਿਪੋਰਟ ਤਿਆਰ ਕਰਕੇ ਜਲਦ ਹੀ ਰਾਜਸਥਾਨ ਹਾਈ ਕੋਰਟ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਹੀ ਸ੍ਰੀ ਮਡੇਰਨਾ ... Read Full Story
|
ਆਖ਼ਿਰ ਕਿਉਂ ਇਟਲੀ 'ਚ ਕੁਝ ਪੰਜਾਬੀ ਭਰਾ ਸ਼ਹੀਦਾਂ ਦੇ ਨਾਮ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ
ਰੋਮ (ਇਟਲੀ), ਆਪਣੇ ਆਪ ਨੂੰ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਦੇ ਦਾਅਵੇ ਦੀ ਹਾਮੀ ਭਰਨ ਵਾਲੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਲੀਡਰਾਂ ਦੇ ਖੋਖਲੇ ਦਾਵਿਆਂ ਦੀ ਉਸ ਵੇਲੇ ਹਵਾ ਨਿਕਲ ਗਈ ਜਦੋਂ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਭਦੱਲਥੂਹਾ ਨੇ ਇਟਲੀ ਦੇ ਇਕ ਖੇਡ ਕੱਲਬ ਨੂੰ ਸਹਾਇਤਾ ਰਾਸ਼ੀ ਦੇਣ ਦੀ ਗੱਲ ਮੰਨ ਕੇ ਉਸ ਰਾਸ਼ੀ ਨੂੰ ਦੇਣ ਤੋਂ ਮੁੱਖ ਮੋੜ ਲਿਆ। ਜਿਸ ਦੇ ਫਲਸਰੂਪ ਖੇਡ ਕੱਲਬ ਦੇ ਆਗੂਆਂ ਨੇ ਪ੍ਰੈੱਸ ਸਾਮ੍ਹਣੇ ਸਭ ਸੱਚਾਈ ਆਖ ਸੁਣਾਈ। ਇੱਥੇ ਜ਼ਿਕਰਯੋਗ ਹੈ ਕਿ ਇਸ ਸਭਾ ਦੇ ਸਾਬਕਾ ਵਿੱਤ ਸਕੱਤਰ ਵਿਜੈ ਕੁਮਾਰ ਰਾਜੂ ਨੇ ਬੀਤੇ ਸਮੇਂ 'ਚ ਆਪਣੇ ਅਹੁੱਦੇ ਤੋਂ ਇਸ ਕਾਰਨ ਅਸਤੀਫ਼ਾ ... Read Full Story
|
ਦਾਊਦ ਭਾਰਤ ਵਿਚ 2 ਗਜ਼ ਜ਼ਮੀਨ ਦਾ ਚਾਹਵਾਨ
ਮੁੰਬਈ, ਸਮੱਗਲਿੰਗ ਅਤੇ ਅਪਰਾਧ ਦੀ ਦੁਨੀਆ ਦੇ ਸਰਗਣੇ ਦਾਊਦ ਇਬਰਾਹੀਮ ਭਾਰਤ ਵਿਚ ਆਪਣੀਆਂ ਆਖਰੀ ਰਸਮਾਂ ਦੇਖਣੀਆਂ ਚਾਹੁੰਦੇ ਹਨ। ਦਾਊਦ ਇਬਰਾਹੀਮ ਇਸ ਸਮੇਂ ਕਰਾਚੀ ਵਿਚ ਹੈ ਅਤੇ ਉਥੋਂ ਆਪਣੀਆਂ ਸਰਗਰਮੀਆਂ ਦੀ ਨਿਗਰਾਨੀ ਕਰ ਰਿਹਾ ਹੈ। ਸੂਤਰਾਂ ਅਨੁਸਾਰ ਉਸਦੀ ਸਿਹਤ ਬਹੁਤ ਖਰਾਬ ਹੈ ਅਤੇ ਮਰਨ ਕਿਨਾਰੇ ਉਸਨੂੰ ਪਿਛਲੇ ਦਿਨੀਂ ਦਿਲ ਦਾ ਦੌਰਾ ਪਿਆ ਸੀ, ਜਿਸ ਪਿੱਛੋਂ ਉਸਦੇ ਜਿਊਂਦੇ ਰਹਿਣ ਬਾਰੇ ਕਈ ਕਿਸਮ ਦੀਆਂ ਕਿਆਸ ਅਰਾਈਆਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਮੁਜਰਮਾਨਾ ਸਰਗਰਮੀਆਂ ਇਸ ਸਮੇਂ ਛੋਟਾ ਸ਼ਕੀਲ ਚਲਾ ਰਿਹਾ ਹੈ। ਮੁੰਬਈ ਵਿਚਲੇ ਸੂਤਰਾਂ ਅਨੁਸਾਰ ... Read Full Story
|
ਗੁਰਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ
ਲੰਡਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਵਲੋਂ ਚਾਲਾ ਪਾਉਣ ਤੋਂ ਪਹਿਲਾਂ ਬਰਤਾਨੀਆ ਭਰ 'ਚੋਂ ਪਹੁੰਚੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਅਸੀਂ ਉਸ ਮਹਾਨ ਗੁਰੂ ਦੇ ਜਨਮ ਦਿਹਾੜੇ ਸੰਬੰਧੀ ਇਕਠੇ ਹੋਏ ਹਾਂ ਜਿਨ੍ਹਾਂ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ। ਸਾਡਾ ਇਸ ਦਿਹਾੜੇ Ḕਤੇ ਇਕੱਠੇ ਹੋਣਾ ਹੀ ਫਰਜ਼ ਨਹੀਂ ਸਗੋਂ ਸਾਨੂੰ ਉਨ੍ਹਾਂ ਸਿੱਖਿਆਵਾਂ ... Read Full Story
|
ਟ੍ਰੈਫਿਕ ਪੁਲਸ ਨੇ ਗੁਰਮੀਤ ਰਾਮ ਰਹੀਮ ਦੀਆਂ 5 ਕਾਰਾਂ 'ਤੇ ਜੁਰਮਾਨਾ ਠੋਕਿਆ
ਜੈਪੁਰ, ਜੈਪੁਰ ਪੁਲਸ ਦੇ ਡਿਪਟੀ ਕਮਿਸ਼ਨਰ (ਟਰੈਫਿਕ) ਰੋਹਿਤ ਮਹਾਜਨ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦੇ ਕਾਫਲੇ ਵਿਚ ਸ਼ਾਮਲ 6 ਵਾਹਨਾਂ ਦਾ ਇਕ ਹੀ ਨੰਬਰ ਹੋਣ 'ਤੇ 5 ਵਾਹਨਾਂ 'ਤੇ 100-100 ਰੁਪਏ ਦਾ ਜੁਰਮਾਨਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ ਗੁਰਮੀਤ ਰਾਮ ਰਹੀਮ ਦੀ ਜੈਪੁਰ ਯਾਤਰਾ ਦੌਰਾਨ ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਇਕ ਹੀ ਕੰਪਨੀ ਦੀਆਂ ਇਕ ਹੀ ਰੰਗ ਦੀਆਂ 6 ਕਾਰਾਂ ਦੇ ਨੰਬਰ ਇਕ ਹੀ ... Read Full Story
|