E-Paper

|
| Tag Search for "ਹੁਸ਼ਿਆਰਪੁਰ" |
ਕਪੂਰਥਲਾ ਵਿਖੇ ਫੌਜ ਦੀ ਖੁੱਲੀ ਭਰਤੀ ਰੈਲੀ 17 ਅਕਤੂਬਰ ਤੋਂ ਸ਼ੁਰੁ
ਜਲੰਧਰ, ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ, ਟੈਕਨੀਕਲ ਟਰੇਡ, ਸਿਪਾਹੀ ਨਰਸਿੰਗ ਸਹਾਇਕ ਵਰਗ ਲਈ ਖੁੱਲ੍ਹੀ ਭਰਤੀ ਰੈਲੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿੱਚ 17 ਅਕਤੂਬਰ ਤੋਂ 22 ਅਕਤੂਬਰ ਤੱਕ ਹੋ ਰਹੀ ਹੈ। ਆਮ ਸਿਪਾਹੀ ਡਿਊਟੀ ਲਈ ਜਲੰਧਰ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੇ ਵਸਨੀਕ ਹਿੱਸਾ ਲੈ ਸਕਦੇ ਹਨ। ਪੰਜਾਬ ਰਾਜ ਦੇ ਸਾਰੇ ਉਮੀਦਵਾਰ ਸਿਪਾਹੀ ਨਰਸਿੰਗ ਸਹਾਇਕ ਸਿਪਾਹੀ ਟੈਕਨੀਕਲ, ਸਿਪਾਹੀ ਕਲਰਕ ਅਤੇ ਸਟੋਰ ਕੀਪਰ ਲਈ ਹਿੱਸਾ ਲੈ ਸਕਦੇ ਹਨ । ਸਿਪਾਹੀ ਜਨਰਲ ਡਿਊਟੀ ਲਈ ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਉਮੀਦਵਾਰਾਂ ਨੂੰ ... Read Full Story
|
ਨਵ ਜਨਮੀ ਬੱਚੀ ਦੀ ਲਾਸ਼ ਬਰਾਮਦ
ਹੁਸ਼ਿਆਰਪੁਰ, 7 ਜਨਵਰੀ (ਪੱਤਰ ਪ੍ਰੇਰਕ)- ਮਾਡਲ ਟਾਊਨ ਪੁਲਿਸ ਨੇ ਮੁਹੱਲਾ ਦਸਮੇਸ਼ ਨਗਰ ਵਿਖੇ ਇਕ ਖਾਲੀ ਪਲਾਟ ਵਿਚੋਂ ਇਕ ਨਵ ਜਨਮੀ ਬੱਚੀ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਇਸ ਸਬੰਧੀ ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਭਜਨ ਕੌਰ ਪਤਨੀ ਕਰਮ ਸਿੰਘ ਵਾਸੀ ਦਸ਼ਮੇਸ਼ ਨਗਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਜ਼ਾਰ ਤੋਂ ਵਾਪਸ ਆਪਣੇ ਘਰ ਨੂੰ ਆ ਰਹੀ ਸੀ ਤਾਂ ਉਸ ਨੂੰ ਆਪਣੇ ਘਰ ਦੇ ਨੇੜੇ ਹੀ ਇਕ ਨਵ ਜਨਮੀ ਬੱਚੀ ਦੀ ਲਾਸ਼ ਪਈ ਹੋਈ ਦੇਖੀ। ਪੁਲਿਸ ਨੇ ਉਕਤ ਸੂਚਨਾ ਦੇ ਆਧਾਰ ’ਤੇ ਘਟਨਾ ਸਥਾਨ ’ਤੇ ਪਹੁੰਚ ਕੇ ਨਵ ਜਨਮੀ ਬੱਚੀ ਦੀ ਲਾਸ਼ ਕਬਜ਼ੇ ... Read Full Story
|
ਨੈਸ਼ਨਲ ਰੋਲ ਬਾਲ ਸਕੇਟਿੰਗ ਚੈਂਪੀਅਨਸ਼ਿਪ ਵਿਚ ਨਿਸ਼ਾਂਤ ਦੂਜੇ ਸਥਾਨ ਉ¤ਤੇ
ਹੁਸ਼ਿਆਰਪੁਰ, 6 ਜਨਵਰੀ (ਪ. ਪ.)-ਪੂਨੇ ਵਿਚ ਕਰਵਾਈ ਗਈ ਸੱਤਵੀਂ ਸੀਨੀਅਰ ਨੈਸ਼ਨਲ ਰੋਲ ਬਾਲ ਸਕੇਟਿੰਗ ਚੈਂਪੀਅਨਸ਼ਿਪ ਜਿਸ ਵਿਚ ਸਥਾਨਕ ਜੈਮਸ ਕੈਬ੍ਰਿਜ ਇੰਟਰਨੈਸ਼ਨਲ ਸਕੂਲ ਦੇ 7ਵੀਂ ਕਲਾਸ ਦੇ ਵਿਦਿਆਰਥੀ ਨਿਸ਼ਾਂਤ ਨੇ ਹਿੱਸਾ ਲੈਂਦਿਆਂ ਆਪਣੇ ਵਧੀਆ ਖੇਡ ਪ੍ਰਦਰਸ਼ਨ ਰਾਹੀਂ ਦੂਜਾ ਸਥਾਨ ਹਾਸਲ ਕੀਤਾ। ਜਿਸ ’ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਲਾਰੇਨ ਮਿਰਜ਼ਾ ਨੇ ਕੋਚ ਅਨਿਲ ਸ਼ਰਮਾ ਅਤੇ ਖਿਡਾਰੀ ਨਿਸ਼ਾਂਤ ਕੁਮਾਰ ਨੂੰ ਇਸ ਜਿੱਤ ’ਤੇ ਵਧਾਈ ਦਿੱਤੀ। ਇਸ ਮੌਕੇ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਸ੍ਰੀ ਸੰਜੀਵ ਵਾਸਲ ਨੇ ਵੀ ਨਿਸ਼ਾਂਤ ਕੁਮਾਰ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਤੇ ਆਸ ... Read Full Story
|
ਗਠਜੋੜ ਸਰਕਾਰ ਸਕੂਲਾਂ ਵਿਚ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਪ੍ਰਤੀ ਵਚਨਬੱਧ-ਸੂਦ
ਹੁਸ਼ਿਆਰਪੁਰ, 4 ਜਨਵਰੀ (ਬਲਜਿੰਦਰ ਪਾਲ ਸਿੰਘ) -ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਖੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਸਿੱਖਿਆ ਦੇ ਲਈ ਸ੍ਰੀ ਤੀਕਸ਼ਣ ਸੂਦ ਕੈਬਨਿਟ ਮੰਤਰੀ ਪੰਜਾਬ ਨੇ 1,50,000 ਰੁਪਏ ਦਾ ਚੈਕ ਸੰਸਥਾ ਨੂੰ ਦਿੰਦਿਆਂ ਭਰੋਸਾ ਦਿਵਾਇਆ ਕਿ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਦੀ ਵਿਸ਼ੇਸ ਧਿਆਨ ਦਿੱਤਾ ਜਾਵੇਗਾ । ਸ੍ਰੀ ਸੂਦ ਨੇ ਕਿਹਾ ਕਿ ਗਠਜਸੋੜ ਸਰਕਾਰ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਦੇ ਲਈ ਜਾਗਰੂਕ ਹੈ । ਇਸ ਮੌਕੇ ਸ੍ਰੀਮਤੀ ਲਲਿਤਾ ਸ਼ਰਮਾ, ਸੰਜੀਵ ਸੂਦ, ਰਾਕੇਸ਼ ਨਈਅਰ, ਬ੍ਰਿਜ ਲਾਲ, ਸ: ਜਗਤਾਰ ਸਿੰਘ ... Read Full Story
|
ਕਾਂਗਰਸ ਪਾਰਟੀ ਦੀ 125ਵੀਂ ਵਰ੍ਹੇਗੰਢ ਮੌਕੇ ਸਮਾਗਮ
ਹੁਸ਼ਿਆਰਪੁਰ, 2 ਜਨਵਰੀ (ਹਰਪ੍ਰੀਤ ਕੌਰ)-ਅਖਿਲ ਭਾਰਤੀ ਕਾਂਗਰਸ ਦੇ 125 ਸਾਲ ਪੂਰੇ ਹੋਣ ਤੇ ਅੱਜ ਇੱਥੇ ਵੱਖ-ਵੱਖ ਥਾਵਾਂ ਤੇ ਸਮਾਗਮ ਹੋਏ। ਸ਼ਹਿਰੀ ਕਾਂਗਰਸ ਵਲੋਂ ਪ੍ਰਧਾਨ ਪੰਡਿਤ ਉਂਕਾਰ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਰੇਲਵੇ ਰੋਡ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ, ਜ਼ਿਲਾ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਸੁੰਦਰ ਸ਼ਾਮ ਅਰੋੜਾ, ਉਪ ਪ੍ਰਧਾਨ ਡਾ. ਰਣਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਵਣ ਸਿੰਘ, ਰਜਨੀਸ਼ ਟੰਡਨ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਮਾਗਮ ਦੌਰਾਨ ਸ੍ਰੀ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸ਼ਾਨਦਾਰ ... Read Full Story
|
ਨੌਜਵਾਨ ਵਰਗ ਖੇਡ ਪ੍ਰਾਪਤੀਆਂ ਰਾਹੀਂ ਦੇਸ਼ ਦਾ ਨਾਂਅ ਚਮਕਾਉਣ
ਮਾਹਿਲਪੁਰ, 2 ਜਨਵਰੀ (ਸੈਣੀ) - ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਖੇਡਾਂ ਦਾ ਜਿ¤ਥੇ ਨਰੋਗੀ ਕਾਇਆ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਵਿਸ਼ੇਸ਼ ਮਹ¤ਤਵ ਹੇ ਉ¤ਥੇ ਹੀ ਕਈ ਛੋਟੇ-ਛੋਟੇ ਦੇਸ਼ ਵੀ ਖੇਡਾਂ ਕਰਕੇ ਹੀ ਪ੍ਰਸਿ¤ਧ ਹੋਏ ਹਨ ਪਰ ਭਾਰਤ ਅਜੇ ਵੀ ਖੇਡਾਂ ਦੇ ਖੇਤਰ ਵਿ¤ਚ ਪ¤ਛੜਿਆ ਹੋਇਆ ਹੈ ਇਸ ਲਈ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਅਤੇ ਖੇਡਾਂ ਵ¤ਲ ਧਿਆਨ ਦੇ ਕੇ ਦੇਸ਼ ਦਾ ਨਾਂਅ ਅੰਤਰ ਰਾਸ਼ਟਰੀ ਪ¤ਧਰ ’ਤੇ ਰੌਸ਼ਨ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ... Read Full Story
|
ਅਧਿਆਪਕ ਜਥੇਬੰਦੀਆਂ ਨੇ 5 ਨੂੰ ਜਲੰਧਰ ’ਚ ਮੀਟਿੰਗ ਸੱਦੀ
ਚੰਡੀਗੜ੍ਹ, 31 ਦਸੰਬਰ (ਸਟਾਫ ਰਿਪੋਰਟਰ)-ਈ.ਟੀ.ਟੀ. ਐਕਸ਼ਨ ਕਮੇਟੀ ਪੰਜਾਬ ਨੇ ਸਰਕਾਰ ਦੇ ਵਾਅਦਿਆਂ, ਲਾਰਿਆਂ ਨੂੰ ਰੱਦ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਈ. ਟੀ. ਟੀ. ਐਕਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਜਗਸੀਰ ਸਹੋਤਾ, ਮੁੱਖ ਬੁਲਾਰੇ ਜਸਵਿੰਦਰ ਜਹਾਂਗੀਰ, ਕੋ-ਕਨਵੀਨਰ ਰਮੇਸ਼ ਹੁਸ਼ਿਆਰਪੁਰ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ 5 ਜਨਵਰੀ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਸੱਦੀ ਹੈ। ਇਸ ਸਮੇਂ ਸੁਧੀਰ, ਰਜੇਸ਼ ਬੱਬੀ, ਹੀਰਾ ਸਿੰਘ ਗੁਰਦਾਸਪੁਰ, ਵਰਿੰਦਰਜੀਤ ਬੇਦੀ, ਗੁਰਵੇਲ ਪੱਟੀ, ਧਰਮਿੰਦਰ ਜਰਪਾਲ ਪੱਟੀ ਤਰਨਤਾਰਨ, ਗੁਰਪ੍ਰੀਤ ਰੋਪੜ, ਅਜੀਤ ਦਿਵੇਦੀ ... Read Full Story
|
ਨੌਜਵਾਨ ਵੱਲੋਂ 100 ਰੁਪਏ ਦੀ ਖਾਤਰ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਹੁਸ਼ਿਆਰਪੁਰ, 27 ਦਸੰਬਰ (ਹਰਪ੍ਰੀਤ ਕੌਰ)- ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਨੇ ਸਿਰਫ 100 ਰੁਪਏ ਦੀ ਖਾਤਰ ਬਜੁਰਗ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਵੱਲੋਂ ਇਸ ਸਬੰਧੀ ਕਤਲ ਦਾ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਘਟਨਾ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਪਿੰਡ ਕੱਕੋਂ ਦੇ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਵਿਚ ਕੰਡਕਟਰ ਵਜੋਂ ਡਿਊਟੀ ਕਰ ਰਿਹਾ ਹੈ ਅਤੇ ਉਹ ਲੁਧਿਆਣਾ ਵਿਖੇ ਰਹਿੰਦਾ ਹੈ। ਜਦੋਂ ਕਿ ਉਸ ਦਾ ਪਿਤਾ ... Read Full Story
|
ਕ੍ਰਿਸਮਿਸ ਮੌਕੇ ਹੁਸ਼ਿਆਰਪੁਰ ’ਚ ਸ਼ੋਭਾ ਯਾਤਰਾ ਕੱਢੀ
ਹੁਸ਼ਿਆਰਪੁਰ, 27 ਦਸੰਬਰ ( ਹਰਪ੍ਰੀਤ ਕੌਰ)- ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਵਸ ਮੌਕੇ ਅੱਜ ਮਸੀਹੀ ਭਾਈਚਾਰੇ ਵੱਲੋਂ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਮਾਲ ਰੋਡ ਤੋਂ ਬਾਲ ਕਿਸ਼ਨ ਰੋਡ , ਘੰਟਾ ਘਰ ਚੌਂਕ, ਭਗਵਾਨ ਵਾਲਮੀਕੀ ਚੌਂਕ, ਫਗਵਾੜਾ ਚੌਂਕ, ਸਰਕਾਰੀ ਕਾਲਜ ਚੌਂਕ, ਸੈਸ਼ਨ ਚੌਂਕ, ਕਚਹਿਰੀ ਰੋਡ, ਮਾਹਿਲਪੁਰ ਅੱਡਾ ਚੌਂਕ ਤੋਂ ਸਿਵਲ ਲਾਈਨ ਚਰਚ ਹੁਸ਼ਿਆਰਪੁਰ ਵਿਖੇ ਸਮਾਪਤ ਹੋਈ। ਇਸ ਮੌਕੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਸਵਾਰ ਪਾਸਟਰ ਤਰਸੇਮ ਮਸੀਹ, ਪਾਸਟਰ ਗਿਆਨ ਸਿੰਘ, ਸੰਤ ਸੁੰਦਰ ਲਾਲ, ਫਾਦਰ ਥਾਮਸ, ਪਾਸਟਰ ਡੈਨੀਅਲ, ਪਾਸਟਰ ਪੰਕਜ, ਪਾਸਟਰ ਮਹਿੰਗਾ ਮਸੀਹ, ... Read Full Story
|
ਪੰਜਾਬ ਭਰ ਦੇ ਈ. ਟੀ. ਟੀ. ਅਧਿਆਪਕਾਂ ਵੱਲੋਂ ਰੋਹ ਭਰਪੂਰ ਰੈਲੀ
ਹੁਸ਼ਿਆਰਪੁਰ, 26 ਦਸੰਬਰ (ਬਲਜਿੰਦਰ ਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸੈਂਕੜੇ ਈ. ਟੀ. ਟੀ. ਅਧਿਆਪਕਾਂ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਈ. ਟੀ. ਟੀ. ਐਕਸ਼ਨ ਕਮੇਟੀ ਦੇ ਕਨਵੀਨਰ ਜਗਸੀਰ ਸਹੋਤਾ ਤੇ ਰਮੇਸ਼ ਹੁਸ਼ਿਆਰਪੁਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਅਧੀਨ ਸਕੂਲਾਂ ਦੇ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ’ਚ ਵਾਪਸੀ, ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ 10300-34800 ਤਨਖਾਹ ਬੈਂਡ +4200 ਗਰੇਡ ਦੀ ਪ੍ਰਾਪਤੀ ਲਈ ਟੀਚਿੰਗ ਫੈਲੋਜ਼, ਐਜੂਕੇਸ਼ਨ ਸਰਵਿਸ ਪ੍ਰੋਵਾਈਡਰਜ਼ ਤੇ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਗਰੇਡ ਤੇ ਰੈਗੂਲਰ ... Read Full Story
|
ਬਰਸੀ 22 ਨੂੰ
ਹੁਸ਼ਿਆਰਪੁਰ, 18 ਦਸੰਬਰ (ਵਿ. ਪ੍ਰ.)-ਪਿੰਡ ਭਾਗੀਆਂ ਵਿਖੇ ਸਥਿਤ ਡੇਰਾ ਸੰਤ ਬਾਬਾ ਪੂਰਨ ਦਾਸ ਵਿਖੇ ਸੰਤ ਗੋਪਾਲ ਗਿਰੀ ਦੀ ਬਰਸੀ 22 ਦਸੰਬਰ ਨੂੰ ਡੇਰਾ ਸੰਚਾਲਕ ਬਾਬਾ ਸ਼ੁਕਰ ਗਿਰੀ, ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਡਾ. ਕੁਲਦੀਪ ਪਤਿਆਰ ਅਤੇ ਗਿਆਨੀ ਸਤਨਾਮ ਸਿੰਘ ਹੀਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਣ ... Read Full Story
|
ਗੈਸ ਦੀ ਸਪਲਾਈ ਨਿਯਮਤ ਰੂਪ ’ਚ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ
ਹੁਸ਼ਿਆਰਪੁਰ, 18 ਦਸੰਬਰ (ਵਿ. ਪ੍ਰ.)-ਗੈਸ ਦੀ ਸਪਲਾਈ ਨਿਯਮਤ ਰੂਪ ਵਿਚ ਨਾ ਮਿਲਣ ਦੇ ਰੋਸ ਵਜੋਂ ਮਹਾਂਵੀਰ ਸਪੀਨਿੰਗ ਮਿੱਲ ਦੇ ਸਾਹਮਣੇ ਖਾਲੀ ਸਿਲੰਡਰ ਲੈ ਕੇ ਗੈਸ ਦੀ ਉਡੀਕ ਕਰ ਰਹੇ ਸ਼ਿਵ ਸੈਨਿਕਾਂ ਅਤੇ ਹੋਰ ਖਪਤਕਾਰਾਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਬਲੈਕ ਵਿਚ ਗੈਸ ਸ਼ਰੇਆਮ ਮਿਲਦੀ ਹੈ ਪਰ ਖਪਤਕਾਰਾਂ ਨੂੰ ਉਨ੍ਹਾਂ ਦੇ ਕਾਰਡਾਂ ’ਤੇ ਗੈਸ ਸਪਲਾਈ ਕਦੀ ਵੀ ਸਮੇਂ ਸਿਰ ਨਹੀਂ ਕੀਤੀ ਜਾਂਦੀ। ਖਪਤਕਾਰਾਂ ਦਾ ਰੋਸ ਵੇਖਦਿਆਂ ਸਬੰਧਤ ਗੈਸ ਏਜੰਸੀ ਨੇ ਦੋ ਟੈਂਪੂ ਸਿਲੰਡਰ ਭਰ ਕੇ ਮੌਕੇ ’ਤੇ ਭੇਜੇ ਅਤੇ ਕਾਰਡ ਹੋਲਡਰਾਂ ਨੂੰ ਵੰਡੇ। ਸ਼ਿਵ ਸੈਨਾ (ਬਾਲ ਠਾਕੁਰੇ) ਦੇ ਯੂਥ ਵਿੰਗ ਦੇ ... Read Full Story
|
ਕਰ ਲਓ ਪੜ੍ਹਾਈ ਅਜੇ ਹੋਰ ਬੱਚਿਓ
ਅੱਗੇ ਆ ਗਿਆ ਪ੍ਰੀਖਿਆ ਦਾ ਮੋੜ ਬੱਚਿਓ,
ਕਰ ਲਓ ਪੜ੍ਹਾਈ ਅਜੇ ਹੋਰ ਬੱਚਿਓ।
ਸਾਰੇ ਵਿਸ਼ਿਆਂ ਦੀ ਤੁਸੀਂ ਕਰ ਲਓ ਦੁਹਰਾਈ,
ਇਕ-ਇਕ ਪ੍ਰਸ਼ਨ ਜਾਓ ਮਨ ’ਚ ਬਿਠਾਈ।
ਬਣਨਾ ਨਾ ਤੁਸੀਂ ਕਮਜ਼ੋਰ ਬੱਚਿਓ,
ਕਰ ਲਓ ਪੜ੍ਹਾਈ ਅਜੇ ਹੋਰ ਬੱਚਿਓ।
ਧਿਆਨ ਨਾਲ ਮੋੜ ਇਹ ਕਰਨਾ ਕਰਾਸ ਹੈ,
ਮੋੜ ਇਹ ਕੱਟੋ, ਤੁਸੀਂ ਹੋ ਜਾਣਾ ਪਾਸ ਹੈ।
ਇਸ ਮੋੜ ’ਤੇ ਧਿਆਨ ਦੀ ਹੈ ਲੋੜ ਬੱਚਿਓ,
ਕਰ ਲਓ ਪੜ੍ਹਾਈ ਅਜੇ ਹੋਰ ਬੱਚਿਓ।
ਇਸ ਮੋੜ ਉਤੇ ਜੋ ਮਨ ਨੂੰ ਲਗਾਉਂਦੇ ਨੇ,
ਫਸਟ ਡਵੀਜ਼ਨ ਵੀ ‘ਬੰਗੇ’ ਉਹੋ ਪਾਉਂਦੇ ਨੇ।
ਰੱਖੋ ਮਿਹਨਤ ਦੀ ਫੜਕੇ ਡੋਰ ਬੱਚਿਓ,
ਕਰ ਲਓ ਪੜ੍ਹਾਈ ਅਜੇ ਹੋਰ ਬੱਚਿਓ।
-ਸੁੱਚਾ ਰਾਮ ਬੰਗਾ,
... Read Full Story
|
ਮਹਿੰਗਾਈ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਸੇਠੀ
ਹੁਸ਼ਿਆਰਪੁਰ, 8 ਦਸੰਬਰ (ਹਰਪ੍ਰੀਤ ਕੌਰ)-ਜ਼ਿਲਾ ਕਾਂਗਰਸ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਤਰਨਜੀਤ ਕੌਰ ਸੇਠੀ ਨੇ ਮਹਿੰਗਾਈ ਲਈ ਪੰਜਾਬ ਸਰਕਾਰ ਨੂੰ ਪੂਰੀ ਤਰਾਂ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਰਾਜ ਅੰਦਰ ਜਮ੍ਹਾਂਖੋਰੀ ਨੂੰ ਰੋਕਣ ਵਿਚ ਅਸਫਲ ਰਹੀ ਹੈ ਜਿਸ ਕਾਰਨ ਮਹਿੰਗਾਈ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਟਾ, ਦਾਲ, ਸਬਜੀਆਂ ਆਦਿ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਜਿਸ ਕਾਰਨ ਕਾਂਗਰਸ ਵਰਗ ਦੇ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਇਹ ਵੀ ਦੋਸ਼ ਲਗਾਇਆ ... Read Full Story
|
ਭਾਸ਼ਣ ਮੁਕਾਬਲਿਆਂ ’ਚੋਂ ਹਰਪ੍ਰੀਤ ਕੌਰ ਦਾ ਤੀਜਾ ਸਥਾਨ
ਖਰੜ, 30 ਨਵੰਬਰ (ਮਾਨ)-ਕੌਂਮੀ ਵਿਗਿਆਨ ਦਿਵਸ ਮਨਾਉਣ ਦੇ ਸਬੰਧ ਵਿੱਚ ਚੌਧਰੀ ਬਲਬੀਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿੱਖੇ ਰਾਜ ਪੱਧਰੀ ਸਕੂਲੀ ਵਿਦਿਆਰਥੀਆਂ ਦੇ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਵਿਸ਼ੇ ਤੇ ਭਾਸ਼ਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਸ੍ਰੀਮਤੀ ਸਤਿੰਦਰਜੀਤ ਕੌਰ ਡਿਪਟੀ ਡਾਇਰੈਕਟਰ ਰਾਜ ਸਾਇੰਸ ਸਿੱਖਿਆ ਪੰਜਾਬ ਅਤੇ ਡਾ. ਆਨੰਦ ਗੁਪਤਾ ਵਾਤਾਵਰਣ ਵਿਸ਼ਾ ਮਾਹਿਰ ਨੇ ਵਿਸ਼ੇਸ਼ ਜਾਣਕਾਰੀ ਦਿੱਤੀ।
ਰਾਜ ਪੱਧਰੀ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਸਬੰਧੀ ਕਰਵਾਏ ਗਏ ਸਲੋਗਨ ਲਿੱਖਣ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ... Read Full Story
|
1 |
 Loading...
|
|
|