ਆਈ. ਐੱਸ. ਆਈ. ਵਲੋਂ ਅਗਵਾ ਕੀਤੇ ਜਾਣ ਦੇ ਡਰ ਕਾਰਨ ਛੱਡਿਆ ਦੇਸ਼ : ਫਰਾਹਨਾਜ਼
ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਮੀਡੀਆ ਸਲਾਹਕਾਰ ਅਤੇ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਪਤਨੀ ਫਰਾਹਨਾਜ਼ ਨੇ ਕਿਹਾ ਹੈ ਕਿ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਉਨ੍ਹਾਂ ਨੂੰ ਅਗਵਾ ਕੀਤੇ ਜਾਣ ਦੇ ਡਰ ਕਾਰਨ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਜਿਓ ਨਿਊਜ਼ ਨੇ ਸ਼੍ਰੀਮਤੀ ਫਰਾਹਨਾਜ਼ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਆਈ. ਐੱਸ. ਆਈ. ਉਨ੍ਹਾਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਪਤੀ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਉਹ ਮੀਮੋ ਗੇਟ ਮਾਮਲੇ 'ਚ ਜ਼ਰਦਾਰੀ ਦੀ ਸ਼ਮੂਲੀਅਤ ਮੰਨ ਲਏ। ... Read Full Story
|
ਪਾਕਿਸਤਾਨ ਨੇ ਭਾਰਤ ਨਾਲ ਚੱਲਣ ਦਾ ਵਿਸ਼ਵਾਸ਼ ਦਿਵਾਇਆ : ਸ਼ਾਹਨਵਾਜ਼ ਹੁਸੈਨ
ਭਾਰਤੀ ਦਲ ਵਤਨ ਪਰਤਿਆ
ਅਟਾਰੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤੀ ਦਲ ਦੇ ਆਗੂਆਂ ਨਾਲ ਇਸਲਾਮਾਬਾਦ ਵਿਖੇ ਉਚੇਚੇ ਤੌਰ 'ਤੇ ਮੁਲਾਕਾਤ ਕਰਦਿਆਂ ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਵਧੇਰੇ ਵਪਾਰ ਨੂੰ ਪ੍ਰਫੁੱਲਤ ਕਰਨ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਉਂਦਿਆਂ ਪਾਕਿਸਤਾਨ ਵਾਲੇ ਪਾਸਿਓ ਦੋਵੇਂ ਦੇਸ਼ਾਂ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਾਂ ਪੱਖੀ ਭਰੋਸਾ ਦਿੱਤਾ। ਇਹ ਸ਼ਬਦ ਬੀਤੇ ਕੱਲ ਭਾਰਤ ਪਾਕਿਸਤਾਨ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਦਰਮਿਆਨ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਵਿਖੇ ਤੀਸਰੀ ਦੋਸਤਾਨਾ ਗੱਲਬਾਤ ਵਿਚ ... Read Full Story
|
ਦੇਸ਼ ਨਹੀਂ ਛੱਡਾਂਗਾ : ਹੱਕਾਨੀ
ਇਸਲਾਮਾਬਾਦ, ਮੈਮੋਗੇਟ ਸਕੈਂਡਲ ਦੀ ਜਾਂਚ ਦੌਰਾਨ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਕਿਹਾ ਕਿ ਉਹ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾਣਗੇ। ਮੈਮੋਗੇਟ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਅੱਜ ਵੀ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਹੈ। ਹੱਕਾਨੀ ਨੇ ਦੇਸ਼ ਨਾ ਛੱਡਣ ਦੀ ਗੱਲ ਅਦਾਲਤ ਦੇ ਇਸ ਹੁਕਮ ਦੇ ਕੁਝ ਘੰਟੇ ਬਾਅਦ ਕਹੀ। ਸਾਬਕਾ ਰਾਜਦੂਤ ਨੇ ਕਿਹਾ ਕਿ ਮੈਂ ਪਾਰਦਰਸ਼ੀ ਜਾਂਚ ਲਈ ਰਾਹ ਪੱਧਰਾ ਕਰਨ ਦੇ ਉਦੇਸ਼ ਨਾਲ ਅਸਤੀਫਾ ਦਿਤਾ ਹੈ ਅਤੇ ਮੇਰੀ ਮਨਸ਼ਾ ਉਸ ਸਮੇਂ ਤਕ ਆਪਣੇ ਦੇਸ਼ ਵਿਚ ਰਹਿਣ ਦੀ ਹੈ ਜਦੋਂ ਤਕ ਉਸ ਦੀ ਲੋੜ ... Read Full Story
|
ਕਾਲੇ ਧਨ ਦੇ ਮਾਮਲੇ 'ਚ ਕਾਂਗਰਸ ਤੇ ਬਸਪਾ ਇਕ : ਭਾਜਪਾ
ਨਵੀਂ ਦਿੱਲੀ, ਭਾਜਪਾ ਪਾਰਟੀ ਦੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਕਾਲੇ ਧਨ ਦੇ ਮਾਮਲੇ ਵਿਚ ਕਾਂਗਰਸ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੋ ਹੀ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਬਸਪਾ ਕੇਂਦਰ ਵਿਚ ਯੂ. ਪੀ. ਏ. ਸਰਕਾਰ ਦੀ ਮਦਦ ਕਰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਕਾਲੇ ਧਨ ਅਤੇ ਮਹਿੰਗਾਈ ਵਿਰੁੱਧ ਭਾਜਪਾ ਅਤੇ ਹੋਰ ਪਾਰਟੀਆਂ ਵਲੋਂ ਚਲਾਈ ਜਾ ਰਹੀ ਮੁਹਿੰਮ ਕਾਰਨ ਕਾਂਗਰਸ ਤੇ ਬਸਪਾ ਦੋਵੇਂ ਪਾਰਟੀਆਂ ਡਰੀਆਂ ਹੋਈਆਂ ... Read Full Story
|
ਸ਼ੇਰੀ ਰਹਿਮਾਨ ਅਮਰੀਕਾ 'ਚ ਪਾਕਿਸਤਾਨ ਦੀ ਨਵੀਂ ਰਾਜਦੂਤ
ਇਸਲਾਮਾਬਾਦ, ਗੁਪਤ ਬਿਆਨ (ਮੋਮੋਗੇਟ) ਵਿਵਾਦ ਕਾਰਨ ਹੁਸੈਨ ਹੱਕਾਨੀ ਦੇ ਅਸਤੀਫਾ ਦੇਣ ਤੋਂ ਬਾਅਦ ਅੱਜ ਪਾਕਿ ਸਰਕਾਰ ਨੇ ਸਾਬਕਾ ਸੂਚਨਾ ਮੰਤਰੀ ਸ਼ੇਰੀ ਰਹਿਮਾਨ ਨੂੰ ਅਮਰੀਕਾ ਵਿਚ ਆਪਣਾ ਰਾਜਦੂਤ ਨਾਮਜ਼ਦ ਕਰ ਦਿੱਤਾ। ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਦਫਤਰ ਵਲੋਂ ਅੱਜ ਵਾਸ਼ਿੰਗਟਨ 'ਚ ਬਤੌਰ ਰਾਜਦੂਤ 50 ਸਾਲਾ ਸ਼ੈਰੀ ਦਾ ਨਾਂ ਐਲਾਨ ਕੀਤਾ ਗਿਆ ਹੈ। ਇਸ ਤੋਂ ਕੁਝ ਦੇਰ ਪਹਿਲਾਂ ਹੀ ਸ਼ੈਰੀ ਨੇ ਗਿਲਾਨੀ ਨਾਲ ਮੁਲਾਕਾਤ ਕੀਤੀ। ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਨਾਲ ਟਕਰਾਅ ਤੋਂ ਬਾਅਦ ਸ਼ੈਰੀ ਨੂੰ ਮਾਰਚ 2009 ਦੇ ਸੂਚਨਾ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਉਹ ... Read Full Story
|
ਪਾਕਿ ਦੇ ਰਾਜਦੂਤ ਹੱਕਾਨੀ ਨੇ ਅਸਤੀਫਾ ਦਿਤਾ
ਇਸਲਾਮਾਬਾਦ, ਅਮਰੀਕਾ ਨੂੰ ਭੇਜੀ ਗਈ ਖੁਫੀਆ ਚਿੱਠੀ ਨੂੰ ਲੈ ਕੇ ਉਠੇ ਵਿਵਾਦ ਕਾਰਨ ਪਾਕਿਸਤਾਨੀ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਆਪਣਾ ਅਸਤੀਫਾ ਦੇ ਦਿਤਾ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ। ਇਸ ਚਿੱਠੀ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਸਰਕਾਰ ਨੇ ਸੰਭਾਵਿਤ ਫੌਜੀ ਤਖਤਾ ਪਲਟੇ ਤੋਂ ਬਚਣ ਲਈ ਅਮਰੀਕਾ ਦੀ ਮਦਦ ਮੰਗੀ ਸੀ। ਓਧਰ ਅਮਰੀਕੀ ਰਾਜਦੂਤ ਕੈਮਰੂਨ ਮੁੰਤਰ ਨੇ ਅੱਜ ਕਿਹਾ ਕਿ ਅਮਰੀਕਾ ਖੁਫੀਆ ਚਿੱਠੀ ਦੇ ਸੰਬੰਧ ਵਿਚ ਪਾਕਿ ਦੀ ਕਿਸੇ ਵੀ ਜਾਂਚ ਵਿਚ ਮਦਦ ਲਈ ਤਿਆਰ ਹੈ। ਦੂਜੇ ਪਾਸੇ ਹੱਕਾਨੀ ਨੇ ਕਿਹਾ ਕਿ ਇਸ ਮੁੱਦੇ ਨੂੰ ਇਸ ਲਈ ... Read Full Story
|
ਖੇਡ-ਖੇਡ 'ਚ ਚੱਲੀ ਗੋਲੀ, ਬੱਚੀ ਦੀ ਮੌਤ
ਬਾਰਾਮੂਲਾ,ਜੰਮੂ ਕਸ਼ਮੀਰ ਦੇ ਉੱਤਰੀ ਜ਼ਿਲੇ ਬਾਰਾਮੂਲਾ 'ਚ ਬੰਦੂਕ ਨਾਲ ਖੇਡਦੇ ਸਮੇਂ ਇਕ ਸੱਤ ਸਾਲ ਦੇ ਬੱਚੇ ਨੇ ਕਥਿਤਤੌਰ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ 10 ਸਾਲਾ ਲੜਕੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਮੁਤਾਬਕ ਜ਼ਿਲੇ ਦੇ ਪਾਟਨ ਖੇਤਰ 'ਚ ਰਹਿਣ ਵਾਲੀ ਪੰਜਵੀਂ ਕਲਾਸ ਦੀ ਤਾਹਿਰਾ ਆਪਣੇ ਗੁਆਂਢ ਦੇ ਪੰਜ ਸਾਲਾ ਆਦਿਲ ਹੁਸੈਨ ਘਰ ਖੇਡਣ ਗਈ ਸੀ। ਆਦਿਲ ਨੇ ਆਪਣੇ ਘਰ ਅਲਮਾਲੀ 'ਚੋਂ ਇਕ ਬੰਦੂਕ ਕੱਢੀ ਅਤੇ ਦੋਵੇਂ ਬੱਚੇ ਉਸ ਨਾਲ ਖੇਡਣ ਲੱਗੇ। ਉਨ੍ਹਾਂ ਦੱਸਿਆ ਕਿ ਖੇਡਣ ਦੌਰਾਨ ਹੀ ਆਦਿਲ ਨੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਜੋ ਤਾਹਿਰਾ ਦੀ ਗਰਦਨ 'ਚ ਲੱਗੀ। ਤਾਹਿਰਾ ਨੂੰ ਤੁਰੰਤ ਹਸਪਤਾਲ ... Read Full Story
|
ਮਾਨਸਿਕ ਰੋਗੀ ਨੂੰ ਫਰਜ਼ੀ ਮੁੱਠਭੇੜ ’ਚ ਮਾਰਨ ਦੇ ਮਾਮਲੇ ’ਚ ਚਾਲਾਨ ਪੇਸ਼
ਜੰਮੂ, ਜ਼ਿਲ੍ਹਾ ਪੁਣਛ ਦੇ ਸੁਰਨਕੋਟ ਇਲਾਕੇ ਵਿੱਚ ਫੌਜ (ਟੀ.ਏ) ਦੇ ਜਵਾਨ ਅਤੇ ਵਿਸ਼ੇਸ਼ ਪੁਲੀਸ ਅਧਿਕਾਰੀ (ਐਸ.ਪੀ.ਓ.) ਦੁਆਰਾ ਫਰਜ਼ੀ ਮੁੱਠਭੇੜ ਵਿੱਚ ਇਨਾਮ ਅਤੇ ਅਹੁਦੇ ਦੀ ਖਾਤਰ ਮਾਰੇ ਗਏ ਮਾਨਸਿਕ ਰੋਗੀ ਦੇ ਮਾਮਲੇ ਵਿੱਚ ਪੁਲੀਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।
ਉਪ ਜੱਜ ਸੁਰਨਕੋਟ ਦੀ ਅਦਾਲਤ ਵਿੱਚ ਪੁਲੀਸ ਨੇ 57 ਗਵਾਹਾਂ ਦੇ 202 ਪੰਨਿਆਂ ਦੇ ਬਿਆਨਾਂ ਦਾ ਚਲਾਣ ਪੇਸ਼ ਕੀਤਾ। ਟੀ.ਏ. ਦੇ ਜਵਾਨ ਅਬਦੁਲ ਮਜ਼ੀਦ ਅਤੇ ਐਸ.ਪੀ.ਓ. ਨੂਰ ਹੁਸੈਨ ਨੂੰ ਪੁਲੀਸ ਨੇ ਫਰਜ਼ੀ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵਾਂ ਕਰਮੀਆਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਸੀ । ਪੁਲੀਸ ਨੇ ਆਰ.ਪੀ.ਸੀ ... Read Full Story
|
ਪਾਕਿਸਤਾਨ ’ਚ ਅਹਿਮਦੀਆ ਫਿਰਕੇ ਦੇ ਅਧਿਆਪਕ ਦੀ ਸਕੂਲ ’ਚ ਹੱਤਿਆ
ਇਸਲਾਮਾਬਾਦ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਰਕਾਰੀ ਸਕੂਲ ਦੇ ਘੱਟ ਗਿਣਤੀ ਅਹਿਮਦੀ ਫਿਰਕੇ ਨਾਲ ਸਬੰਧਤ ਇਕ ਅਧਿਆਪਕ ਨੂੰ ਉਹਦੇ ਵਿਦਿਆਰਥੀਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
ਅੱਜ ਮੀਡੀਆ ’ਚ ਛਪੀਆਂ ਰਿਪੋਰਟਾਂ ਅਨੁਸਾਰ 42 ਸਾਲਾ ਦਿਲਾਵਰ ਹੁਸੈਨ ਹਾਲ ਹੀ ’ਚ ਅਹਿਮਦੀ ਫਿਰਕੇ ਵਿੱਚ ਰਲਿਆ ਸੀ। ਉਹਨੂੰ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਡੇਰਾ ਗੋਲੀਆਂਵਾਲਾ ਦੇ ਪ੍ਰਾਇਮਰੀ ਸਕੂਲ ’ਚ ਸ਼ਨਿਚਰਵਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪੁਲੀਸ ਵੱਲੋਂ ਦਰਜ ਐਫ.ਆਈ.ਆਰ. ਅਨੁਸਾਰ ਜਦੋਂ ਉਹ ਜਮਾਤ ਨੂੰ ਪੜ੍ਹਾ ਰਿਹਾ ਸੀ ਤਾਂ ਉਹਦੇ ਦੋ ਗੋਲੀਆਂ ਮਾਰੀਆਂ ਗਈਆਂ। ਹੁਸੈਨ, ... Read Full Story
|
ਹੁਸੈਨ ਦੇ ਚਿੱਤਰ 42 ਲੱਖ ਡਾਲਰ ’ਚ ਵਿਕੇ
ਨਿਊਯਾਰਕ,ਘੋੜਿਆਂ ਦੇ ਨਾਲ ਮਾਨਵੀ ਕਾਇਆ ਵਾਲਾ ‘ਸਪਰਿੰਕਲਿੰਗ ਹੌਰਸਿਜ਼’ ਨਾਮ ਦਾ ਐਮ.ਐਫ. ਹੁਸੈਨ ਦਾ ਚਿੱਤਰ ਕ੍ਰਿਸਟੀ ਦੀ ਬੋਲੀ ’ਚ 11 ਲੱਖ 40 ਹਜ਼ਾਰ ਡਾਲਰ ਵਿਚ ਵਿਕਿਆ ਹੈ। ਇਸੇ ਦੌਰਾਨ ਇਸ ਕਲਾਕਾਰ ਦੇ 12 ਹੋਰ ਮਾਸਟਰਪੀਸ ਵੀ ਵਾਹਵਾ ਮਹਿੰਗੇ ਵਿਕੇ।
‘ਸਪਰਿੰਕਲਿੰਗ ਹੌਰਸਿਜ਼’ ਨਾਮ ਦਾ ਚਿੱਤਰ ਸਭ ਤੋਂ ਮਹਿੰਗਾ ਵਿਕਿਆ ਹੈ ਜਿਸ ’ਤੇ ਹਿੰਦੀ ਤੇ ਉਰਦੂ ’ਚ ਹੁਸੈਨ ਉਕਰਿਆ ਹੋਇਆ ਹੈ। ਇਹਦਾ ਮਹਿੰਗੇ ਭਾਅ ਵਿਕਣਾ ਇਹ ਖੁਲਾਸਾ ਕਰਦਾ ਹੈ ਕਿ ਦੁਨੀਆਂ ਦੇ ਕਲਾ ਪ੍ਰੇਮੀਆਂ ’ਚ ਉਹ ਹਾਲੇ ਵੀ ਬੇਹੱਦ ਪਸੰਦ ਕੀਤੇ ਜਾਂਦੇ ਹਨ। ਇਸ ਬੋਲੀ ’ਚ ਹੁਸੈਨ ਦੇ ਸਾਰੇ 13 ਚਿੱਤਰ ਕੁੱਲ 42 ਲੱਖ ਡਾਲਰ ਦੇ ਵਿਕੇ। ... Read Full Story
|
ਇਰਾਨ ’ਚ 4 ਨੂੰ ਫਾਂਸੀ
ਤਹਿਰਾਨ,ਇਰਾਨ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੇਸ਼ ਦੇ ਦੱਖਣੀ ਸ਼ਹਿਰ ਕਰਮਾਨ ਵਿਚ ਬੀਤੇ ਦਿਨ ਚਾਰ ਦੋਸ਼ੀਆਂ ਹਾਮਿਦ ਕੇ., ਕਾਸਿਮ ਬੀ., ਹੁਸੈਨ ਜੇ. ਅਤੇ ਸਿਅਮਾਕ ਕੇ. ਨੂੰ ਫਾਹੇ ਲਾਇਆ ਗਿਆ। ਇਸ ਸਾਲ ਇਰਾਨ ਵਿਚ 184 ਦੋਸ਼ੀਆਂ ਨੂੰ ਫਾਹੇ ਲਾਇਆ ਜਾ ਚੁੱਕਿਆ ਹੈ, ਜਦਕਿ ਪਿਛਲੇ ਸਾਲ ਇਹੀ ਗਿਣਤੀ 179 ਸੀ। ਦੇਸ਼ ਵਿਚ ਕਤਲ, ਬਲਾਤਕਾਰ, ਹਥਿਆਰਾਂ ਦੀ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਬਦਫੈਲੀ ਕਰਨ ਵਰਗੇ ਦੋਸ਼ਾਂ ਲਈ ਸਜ਼ਾ-ਏ-ਮੌਤ ਦਿੱਤੀ ਜਾਂਦੀ ... Read Full Story
|
ਪਾਕਿਸਤਾਨ ਨੂੰ ਹੁਣ ਭਾਰਤ ਤੋਂ ਖ਼ਤਰਾ ਮਹਿਸੂਸ ਨਹੀਂ ਹੁੰਦਾ
ਸਰਹੱਦ ਤੋਂ ਫ਼ੌਜਾਂ ਹਟਾ ਕੇ ਕਬਾਇਲੀ ਖਿੱਤਿਆਂ ’ਚ ਭੇਜੀਆਂ
ਵਾਸ਼ਿੰਗਟਨ,ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਮੰਨਿਆ ਹੈ ਕਿ ਪੂਰਬੀ ਸਰਹੱਦ ਤੋਂ ਵੱਡੀ ਗਿਣਤੀ ਵਿਚ ਫੌਜ ਤੇ ਸਾਜ਼ੋ-ਸਾਮਾਨ ਨੂੰ ਹਟਾਉਣ ਦੇ ਬਾਵਜੂਦ ਉਸ ਦੀ ਕੌਮੀ ਸੁਰੱਖਿਆ ਨੂੰ ਭਾਰਤ ਤੋਂ ਕੋਈ ਖ਼ਤਰਾ ਨਹੀਂ ਹੈ। ਅਮਰੀਕਾ ਵਿਚਲੇ ਪਾਕਿਸਤਾਨੀ ਸਫਾਰਤਖਾਨੇ ਨੇ ਕਈ ਦੇਸ਼ਾਂ ਦੇ ਡਿਪਲੋਮੇਟਾਂ ਨੂੰ ਅਤਿਵਾਦ ਖ਼ਿਲਾਫ਼ ਲੜਾਈ ਦੇ ਮਾਮਲੇ ਵਿਚ ਜਾਣਕਾਰੀ ਦੇਣ ਦੌਰਾਨ ਇਹ ਗੱਲ ਮੰਨੀ।
ਪਾਕਿਸਤਾਨ ਦੇ ਸਫ਼ੀਰ ਹੁਸੈਨ ਹੱਕਾਨੀ ਅਤੇ ਉਨ੍ਹਾਂ ਦੇ ਦੇਸ਼ ਦੇ ਰੱਖਿਆ ਅਧਿਕਾਰੀਆਂ ਨੇ ਵਿਦੇਸ਼ੀ ਡਿਪਲੋਮੇਟਾਂ ਨੂੰ ਜਾਣਕਾਰੀ ... Read Full Story
|
ਓਬਾਮਾ ਵੱਲੋਂ ਆਪਣੇ ਰੋਡ ਸ਼ੋਅ ਦੌਰਾਨ ਰਿਪਬਲਿਕਨਾਂ ਨੂੰ ਚਿਤਾਵਨੀ
ਵਾਸ਼ਿੰਗਟਨ,ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਵੱਲੋਂ ਆਪਣੀਆਂ ਆਰਥਿਕ ਨੀਤੀਆਂ ਦੇ ਹੱਕ ਵਿਚ ਸਮਰਥਨ ਜੁਟਾਉਣ ਲਈ ਦੇਸ਼ ਦੇ ਤਿੰਨ ਰਾਜਾਂ ਦਾ ਬੱਸ ਰਾਹੀਂ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰੇ ਰਾਹੀਂ ਜਿਥੇ ਉਹ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਵੱਲੋਂ ਕੀਤੇ ਜਾ ਰਹੇ ‘ਕੂੜ ਪ੍ਰਚਾਰ’ ਤੋਂ ਲੋਕਾਂ ਨੂੰ ਸੁਚੇਤ ਕਰ ਰਹੇ ਹਨ, ਉਥੇ ਮਾਹਿਰਾਂ ਦਾ ਕਹਿਣਾ ਹੈ ਕਿ ਓਬਾਮਾ ਇਹ ਸਭ ਕੁਝ 2012 ਦੀਆਂ ਰਾਸ਼ਟਰਪਤੀ ਚੋਣਾਂ ਖਾਤਰ ਕਰ ਰਹੇ ਹਨ। ਓਬਾਮਾ ਨੇ ਬੀਤੇ ਦਿਨ ਮਿੰਨੀਸੋਟਾ, ਆਇਓਵਾ ਤੇ ਇਲੀਨੋਇਸ ਦਾ ਤਿੰਨ ਦਿਨਾ ਦੌਰਾ ਸ਼ੁਰੂ ਕੀਤਾ। ਇਹ ਤਿੰਨੇ ਸੂਬੇ ਪੇਂਡੂ ਮੰਨੇ ਜਾਂਦੇ ਹਨ, ਪਰ ਵੋਟਾਂ ... Read Full Story
|
ਲੋਕ ਗਾਇਕ ਕੁਲਦੀਪ ਪਾਰਸ ਨਹੀਂ ਰਹੇ
ਲੁਧਿਆਣਾ, 18 ਦਸੰਬਰ (ਨਿੱਝਰ)-ਪੰਜਾਬੀ ਗਾਇਕੀ ਦੇ ਹਲਕਿਆਂ ’ਚ ਇਹ ਖ਼ਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾਂ’, ‘ਵਹਿੰਗੀ ਚੱਕ ਲੈ ਸਰਵਣਾ ਵੇ’, ‘ਨਿੱਗਰ ਬੰਦਾ ਨਿੱਗਰ ਕੀਲਾ’, ‘ਤੁਰ ਜਾਏਂਗੀ ਸੋਹਣੀਏ ਨੀ ਕਾਲਜ ਸੁੰਨਾ ਕਰਕੇ’, ‘ਗੱਲ ਮੁੱਕਦੀ ਆ ਕੇ ਦਾਰੂ ਤੇ’ ਆਦਿ ਅਨੇਕਾਂ ਸੁਪਰ ਹਿੱਟ ਗੀਤ ਗਾਉਣ ਵਾਲੇ ਗਾਇਕ ‘ਕੁਲਦੀਪ ਪਾਰਸ’ ਇਸ ਦੁਨੀਆਂ ’ਤੇ ਨਹੀਂ ਰਹੇ। ਉਹ ਕੰਨ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਸਥਾਨਕ ਮੋਹਨ ਦੇਈ ਓਸਵਾਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਜਿਥੇ ਵੀਰਵਾਰ ਬਾਅਦ ਦੁਪਹਿਰ 3 ਕੁ ਵਜੇ ਉਨ੍ਹਾਂ ਅੰਤਿਮ ਸਾਹ ਲਿਆ। ... Read Full Story
|