ਚੰਡੀਗੜ੍ਹ ਵਿੱਚ ਖੁੱਲ੍ਹੇਗਾ ਬ੍ਰਿਟਿਸ਼ ਹਾਈ ਕਮਿਸ਼ਨ ਦਾ ਦਫ਼ਤਰ
ਚੰਡੀਗੜ੍ਹ, ਚੰਡੀਗੜ੍ਹ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨ ਦਾ ਦਫ਼ਤਰ ਖੁੱਲ੍ਹਣ ਲਈ ਰਾਹ ਪੱਧਰਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਬਰਤਾਨਵੀ ਸਰਕਾਰ ਨੂੰ ਚੰਡੀਗੜ੍ਹ ਅਤੇ ਹੈਦਰਾਬਾਦ ਵਿੱਚ ਡਿਪਟੀ ਹਾਈ ਕਮਿਸ਼ਨ ਦੇ ਦਫ਼ਤਰ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਮਨਜ਼ੂਰੀ ਮਿਲਣ ਤੋਂ ਬਾਅਦ ਕੈਨੇਡਾ ਤੋਂ ਬਾਅਦ ਇੰਗਲੈਂਡ ਇਥੇ ਦਫ਼ਤਰ ਖੋਲ੍ਹਣ ਵਾਲਾ ਦੂਜਾ ਦੇਸ਼ ਬਣ ਜਾਵੇਗਾ। ਇਥੇ ਦਫ਼ਤਰ ਖੁੱਲ੍ਹਣ ਨਾਲ ਪੰਜਾਬ , ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ , ਪਰਿਵਾਰਕ ਮੈਂਬਰ ... Read Full Story
|
ਰੱਖੜਾ ਵੱਲੋਂ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੇਚਣ ਲਈ ਨਵੀਂ ਖੋਲੀ ਗਈ ਸਾਂਝੀ ਦੁਕਾਨ ‘ਦਸਤਕ’ ਦਾ ਉਦਘਾਟਨ
ਪਟਿਆਲਾ: 20 ਅਪ੍ਰੈਲ( ਪਰਮਿੰਦਰ ਗਰੇਵਾਲ) -ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪਟਿਆਲਾ ਦਾ ਮਕਸਦ ਪਿੰਡ-ਪਿੰਡ, ਘਰ-ਘਰ ਜਾ ਕੇ ਦਿਹਾਤੀ ਸੱਨਅਤ ਦੀ ਤਲਾਸ਼ ਕਰਨਾਂ, ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਸੈਲਫ ਹੈਪਲ ਗਰੁਪ ਬਣਾਉਣੇ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦਾ ਆਰਥਿਕ ਪੱਧਰ ਉਚਾ ਚੁੱਕਣਾ ਹੈ।
ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਜ਼ਿਲਾ ਦਿਹਾਤੀ ਵਿਕਾਸ ਏਂਜਸੀ ਵੱਲੋਂ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਮਾਰਕੀਟ ਵਿੱਚ ਵੇਚਣ ਅਤੇ ਇਸ ਦੀ ਵਾਜ਼ਬ ਕੀਮਤ ਦਿਵਾਉਣ ਲਈ ਜੇਲ ਰੋਡ ’ਤੇ ਖੋਲੀ ਗਈ ... Read Full Story
|
ਚਾਰ ਰਾਜਾਂ ਵਲੋਂ ਰਿਲਾਇੰਸ ਪਾਵਰ ਨੂੰ 400 ਕਰੋੜ ਰੁਪਏ ਦਾ ਜੁਰਮਾਨਾ
ਹੈਦਰਾਬਾਦ, ਚਾਰ ਰਾਜਾਂ ਨਾਲ ਸੰਬੰਧਿਤ 11 ਬਿਜਲੀ ਅਦਾਰਿਆਂ ਨੇ ਆਂਧਰਾ ਵਿਚ ਉਸਰ ਰਹੇ ਰਿਲਾਇੰਸ ਪਾਵਰ ਦੇ ਉਚ ਸ਼ਕਤੀ ਵਾਲੇ ਬਿਜਲੀ ਪ੍ਰਾਜੈਕਟ ਨੂੰ 400 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਰਿਲਾਇੰਸ ਪਾਵਰ ਨਾਲ ਸੰਬੰਧਿਤ ਅਦਾਰਾ ਕੋਸਟਲ ਆਂਧਰਾ ਪਾਵਰ (ਸੀ. ਏ. ਪੀ. ਐੱਲ.), ਜਿਹੜਾ 4000 ਮੈਗਾਗਾਟ ਦੇ 17500 ਕਰੋੜ ਰੁਪਏ ਦੇ ਬਿਜਲੀ ਪ੍ਰਾਜੈਕਟ ਦਾ ਨਿਰਮਾਣ ਕਰ ਰਿਹਾ ਹੈ, ਨੇ ਪਿਛਲੀ ਜੂਨ ਵਿਚ ਕ੍ਰਿਸ਼ਨਾਪਟਨਮ ਵਿਚ ਕੰਮ ਨੂੰ ਰੋਕ ਦਿਤਾ ਹੈ। ਸਰਕਾਰੀ ਮਲਕੀਅਤ ਵਾਲੇ ਬਿਜਲੀ ਅਦਾਰਿਆਂ ਨੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਹ ਚੇਤਾਵਨੀ ਵੀ ਦਿਤੀ ਹੈ ਕਿ ਉਹ ਬੈਂਕ ਗਾਰੰਟੀਆਂ ਰੱਦ ਕਰ ਸਕਦੇ ਹਨ, ... Read Full Story
|
2000 ਕਰੋੜ ਰੁਪਏ ਕਰਜ਼ਾ ਨਾ ਮੋੜਨ 'ਤੇ ਕੰਪਨੀ ਕੀਤੀ ਜ਼ਬਤ
ਹੈਦਰਾਬਾਦ, ਬੈਂਕ ਅਧਿਕਾਰੀਆਂ ਨੇ ਸੰਘੀ ਪੋਲਿਸਟਰ ਲਿਮਟਿਡ ਸੰਘੀਨਗਰ, ਹਿਆਥਨਗਰ ਮੰਡਲ ਦੇ ਰੰਗਾ ਰੈੱਡੀ ਜ਼ਿਲੇ ਵਿਚ ਪੈਂਦੀ ਇਸ ਕੰਪਨੀ ਦੇ ਪਰਿਵਾਰਾਂ ਨੂੰ ਬੈਂਕ ਕਰਜ਼ਾ ਮੋੜਨ ਵਿਚ ਅਸਫਲ ਰਹਿਣ ਕਾਰਨ ਜ਼ਬਤ ਕਰ ਦਿਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਗਿਰੀਸ਼ ਸੰਘੀ ਅਤੇ ਰਵੀ ਸੰਘੀ ਭਰਾਵਾਂ ਦੁਆਰਾ ਪ੍ਰੋਤਸ਼ਾਹਿਤ ਕੀਤੇ ਗਏ ਸੰਘੀ ਗਰੁੱਪ ਦੇ ਇਕ ਹਿੱਸੇ ਸੰਘੀ ਪੋਲਿਸਟਰ ਨੇ ਵੱਖ-ਵੱਖ 12 ਬੈਂਕਾਂ ਤੋਂ ਲਗਭਗ 2000 ਕਰੋੜ ਰੁਪਏ ਸਮੇਤ ਇਲਾਹਾਬਾਦ ਬੈਂਕ, ਪ੍ਰਮੁਖ ਉਧਾਰਕਰਤਾ, ਕਰਜ਼ਾ ਲਿਆ ਸੀ ਪਰ ਇਨ੍ਹਾਂ ਕਰਜ਼ਿਆਂ ਨੂੰ ਮੋੜਨ ਵਿਚ ਕੰਪਨੀ ਦੇ ਅਸਫਲ ਰਹਿਣ ਕਾਰਨ ਡਿਫਾਲਟਰ ਹੋ ਗਈ ਸੀ। ... Read Full Story
|
ਆਂਧਰਾ ਪ੍ਰਦੇਸ਼ 'ਚ ਕਾਂਗਰਸ ਦੇ 16 ਵਿਧਾਇਕ ਅਯੋਗ ਐਲਾਨੇ
ਹੈਦਰਾਬਾਦ, ਰਾਜ ਵਿਧਾਨਸਭਾ ਦੇ ਇਤਿਹਾਸ 'ਚ ਇਕ ਹੈਰਾਨੀ ਵਾਲੀ ਘਟਨਾ ਤਹਿਤ ਆਂਧਰਾ ਪ੍ਰਦੇਸ਼ ਵਿਧਾਨਸਭਾ ਸਪੀਕਰ ਨੇ ਅੱਜ ਰਾਤ ਸੱਤਾਧਾਰੀ ਕਾਂਗਰਸ ਦੇ ਉਨ੍ਹਾਂ ਨੂੰ 16 ਵਿਧਾਇਕਾਂ ਨੂੰ ਅਯੋਗ ਐਲਾਨਿਆ, ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ 'ਚ ਮੁੱਅਤਲ ਕਾਂਗਰਸੀ ਨੇਤਾ ਵਾਈ. ਐੱਸ. ਜਗਨਮੋਹਨ ਰੈੱਡੀ ਦੀ ਹਮਾਇਤ 'ਚ ਬੇਭਰੋਸਗੀ ਦੇ ਪ੍ਰਸਤਾਵ ਦੌਰਾਨ ਪਾਰਟੀ ਵਿਰੁੱਧ ਵੋਟ ਪਾਈ ਸੀ। ਇਸ ਘਟਨਾ ਤੋਂ ਬਾਅਦ 294 ਮੈਂਬਰੀ ਹਾਊਸ 'ਚ ਕਾਂਗਰਸੀ ਮੈਂਬਰਾਂ ਦੀ ਗਿਣਤੀ 154 ਤੋਂ ਘੱਟ ਕੇ 137 ਰਹਿ ਗਈ ਹੈ ਪਰ ਇਸ ਨਾਲ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਈ ਖਤਰਾ ਨਹੀਂ ... Read Full Story
|
ਭਾਰਤ ਨੂੰ 50 ਛੋਟੇ ਸੂਬਿਆਂ 'ਚ ਵੰਡ ਦੇਣਾ ਚਾਹੀਦੈ : ਸਵਾਮੀ ਸੁਬਰਾਮਣੀਅਮ
ਹੈਦਰਾਬਾਦ, ਜਨਤਾ ਪਾਰਟੀ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਦੇਸ਼ ਨੂੰ 50 ਛੋਟੇ-ਛੋਟੇ ਸੂਬਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਤੇਲੰਗਾਨਾ ਸੂਬੇ ਦੇ ਗਠਨ ਨਾਲ ਹੋਣੀ ਚਾਹੀਦੀ ਹੈ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਦੀ ਮੰਗ ਕਰ ਰਹੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਉਕਤ ਸੂਬੇ ਦੇ ਗਠਨ 'ਤੇ ਆਪਣੀ ਸਹਿਮਤੀ ਦੇ ਦੇਣੀ ਚਾਹੀਦੀ ਹੈ। ਸਵਾਮੀ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਦਾ ਵੀ ਭਰੋਸਾ ਪ੍ਰਗਟਾਉਂਦਿਆਂ ਵਕੀਲਾਂ ਨੂੰ ਤੇਲੰਗਾਨਾ ਮੁੱਦੇ 'ਤੇ ਵਿਸਥਾਰਤ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ... Read Full Story
|
ਆਂਧਰਾ ਅਸੈਂਬਲੀ ਵਿਚੋਂ ਟੀ. ਆਰ. ਐੱਸ. ਦੇ 11 ਮੈਂਬਰ ਮੁਅੱਤਲ
ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਮਨੋਹਰ ਨੇ ਬੁੱਧਵਾਰ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਦੇ 11 ਮੈਂਬਰਾਂ ਨੂੰ ਦੋ ਦਿਨ ਲਈ ਮੁਅੱਤਲ ਕਰ ਦਿੱਤਾ ਅਤੇ ਹਾਊਸ ਵਿਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਹ ਵੱਖ ਸੂਬੇ ਦੇ ਮੁੱਦੇ 'ਤੇ ਹਾਊਸ ਦੀ ਕਾਰਵਾਈ ਵਿਚ ਲਗਾਤਾਰ ਵਿਘਨ ਪਾ ਰਹੇ ਸਨ। ਟੀ. ਆਰ. ਐੱਸ. ਦੇ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਸੜਕ ਅਤੇ ਇਮਾਰਤ ਨਿਰਮਾਣ ਮੰਤਰੀ ਨੇ ਪੇਸ਼ ਕੀਤਾ ... Read Full Story
|
ਆਪਣੇ ਪੁੱਤਰ ਦੇ ਵਿਆਹ ਸਮਾਗਮ ਲਈ ਮੰਤਰੀ ਨੇ ਕਾਲਜ ਦੀ ਪ੍ਰੀਖਿਆ ਰੁਕਵਾਈ
ਹੈਦਰਾਬਾਦ, ਆਂਧਰਾ ਪ੍ਰਦੇਸ਼ ਦੇ ਇਕ ਮੰਤਰੀ ਵਲੋਂ ਆਪਣੇ ਲੜਕੇ ਦੇ ਵਿਆਹ ਸਮਾਗਮ ਵਾਲੇ ਸਰਕਾਰੀ ਕਾਲਜ 'ਚ ਹੋਣ ਵਾਲੀ ਪ੍ਰੀਖਿਆ ਹੀ ਰੋਕ ਦੇਣ ਦਾ ਮਾਮਲਾ ਲੋਕਾਂ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਾਣਾ ਰਾਓ ਪ੍ਰਸਾਦ ਸੜਕ ਅਤੇ ਇਮਾਰਤਾਂ ਸੰਬੰਧੀ ਮੰਤਰੀ ਨੇ ਆਪਣੇ ਜੱਦੀ ਜ਼ਿਲੇ ਸ਼੍ਰੀਕਾਕੁਲਮ ਵਿਚ ਆਪਣੇ ਲੜਕੇ ਰਾਮ ਮਨੋਹਰ ਨਾਇਡੂ ਦੇ ਵਿਆਹ ਦੀ ਪਾਰਟੀ ਲਈ ਸਰਕਾਰੀ ਕਾਲਜ ਵਿਚ ਹੋਣ ਵਾਲੀ ਪ੍ਰੀਖਿਆ ਨੂੰ ਰੋਕ ਦਿੱਤਾ ਹੈ ਜਿਸ ਕਾਰਨ 20000 ਉਮੀਦਵਾਰ ਪ੍ਰੀਖਿਆ ਦੇਣ ਤੋਂ ਵਾਂਝੇ ਹੋ ਗਏ ਹਨ। ਇਥੋਂ ਤਕ ਕਿ ਵਹੀਕਲਾਂ ਦੇ ਦਾਖਲੇ ਲਈ ਕਾਲਜ ਦੀ ਕੰਧ ਵੀ ਢਾਹ ਦਿੱਤੀ ਗਈ ਹੈ। ਇਕ ... Read Full Story
|
10 ਕਰੋੜ ਦੀ ਹੈਰੋਇਨ ਜ਼ਬਤ, 3 ਗ੍ਰਿਫਤਾਰ
ਜੰਮੂ, ਜੰਮੂ ਵਿਚ 3 ਨੌਜਵਾਨ 10 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਗਏ ਹਨ। ਇਸ ਦੀ ਕੀਮਤ 10 ਕਰੋੜ ਰੁਪਏ ਆਂਕੀ ਗਈ ਹੈ। ਸੀ. ਆਈ. ਡੀ. ਦੀ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਬੀਤੀ ਰਾਤ ਪਾਲੌਰਾ ਚੌਕੀ 'ਤੇ ਇਕ ਮੋਟਰਸਾਈਕਲ ਨੂੰ ਫੜਿਆ ਅਤੇ ਦਸ ਕਿਲੋਗ੍ਰਾਮ ਹੈਰੋਇਨ ਜ਼ਬਤ ... Read Full Story
|
ਡੈਨਮਾਰਕ 'ਚ ਤੂਫਾਨ ਨੇ ਵਰਪਾਇਆ ਕਹਿਰ
ਕੋਪਨਹੇਗਨ, ਪਿਛਲੇ 2 ਦਿਨਾਂ ਤੋਂ ਡੈਨਮਾਰਕ ਵਿਚ ਹਵਾ ਦਾ ਜ਼ੋਰਦਾਰ ਤੂਫਾਨ ਚੱਲ ਰਿਹਾ ਹੈ ਤੇ ਮੀਂਹ ਦਾ ਵੀ ਜ਼ੋਰ ਹੈ, ਬਹੁਤ ਜਗ੍ਹਾ 'ਤੇ ਦਰੱਖਤ ਡਿੱਗ ਗਏ ਹਨ, ਕਈ ਗੱਡੀਆਂ-ਕਾਰਾਂ ਦਾ ਨੁਕਸਾਨ ਹੋਇਆ ਹੈ, ਰੇਲ ਗੱਡੀਆਂ ਦੀ ਸੇਵਾ ਵੀ ਪ੍ਰਭਾਵਿਤ ਹੋਈ ਹੈ ਤੇ ਕਈ ਐਕਸੀਡੈਂਟ ਹੋਣ ਦੀ ਖਬਰ ਵੀ ਮਿਲੀ ਹੈ, ਗੌਰਮਿੰਟ ਨੇ ਸਭ ਨੂੰ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ, ਡੈਨਮਾਰਕ ਤੇ ਸਵੀਡਨ ਵਾਲਾ ਪੁਲ ਜੋ ਕਿ ਤਕਰੀਬਨ 12 ਕਿਲੋਮੀਟਰ ਲੰਬਾ ਹੈ ਤੇ ਬਹੁਤ ਉੱਚਾ ਹੈ ਉਸ ਨੂੰ ਤੇ ਇਕ ਹੋਰ ਪੁਲ ਜੋ ਕਿ 18 ਕਿਲੋਮੀਟਰ ਲੰਬਾ ਹੈ ਬੰਦ ਕਰ ਦਿੱਤਾ ਗਿਆ ਹੈ। ਸਭ ਨੂੰ ਸਮੁੰਦਰ ਦੇ ਕੋਲ ਜਾਣ ਤੋਂ ਮਨ੍ਹਾ ਕੀਤਾ ... Read Full Story
|
ਮਹਾਤਮਾ ਗਾਂਧੀ ਦੀ ਰਿਹਾਇਸ਼ ਹੋਟਲ ਵਿੱਚ ਤਬਦੀਲ
ਜੋਹੈੱਨਸਬਰਗ, ਜੋਹੈਨਸਬਰਗ ਵਿੱਚ ਬਗੀਚਿਆਂ ਦੇ ਵਿਚਕਾਰ ਬਣਿਆ ਘਰ, ਜਿਸ ਵਿੱਚ ਕਦੇ ਮਹਾਤਮਾ ਗਾਂਧੀ ਰਿਹਾ ਕਰਦੇ ਸੀ, ਨੂੰ ਵੱਖਰੀ ਕਿਸਮ ਦੇ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੋਟਲ ਦੇ ਨਾਲ-ਨਾਲ ਇਸ ਵਿੱਚ ਮਹਾਤਮਾ ਗਾਂਧੀ ਨੂੰ ਸਮਰਪਿਤ ਅਜਾਇਬਘਰ ਵੀ ਬਣਾਇਆ ਗਿਆ ਹੈ।
‘ਸੱਤਿਆਗ੍ਰਹਿ ਹਾਊਸ’ ਨੂੰ ਮੰਗਲਵਾਰ ਦੀ ਰਾਤ ਫਰਾਂਸ ਦੀ ਟਰੈਵਲ ਕੰਪਨੀ ‘ਵੋਏਜਰਜ਼ ਦੂ ਮੋਨੇ’ ਦੇ ਮੁੱਖ ਪ੍ਰਬੰਧਕ ਜੀਨ ਫਰੈਕੋਜ਼ ਰਿਆਲ ਨੇ ਜਨਤਾ ਲਈ ਖੋਲ੍ਹਿਆ। ਉਸ ਨੇ ਇਹ ਘਰ ਦੋ ਸਾਲ ਪਹਿਲਾਂ ਇਸ ਦੇ ਮਾਲਕਾਂ ਤੋਂ ਖਰੀਦਿਆ ਸੀ। ਕੰਪਨੀ ਨੇ ਇਤਿਹਾਸਕਾਰਾਂ ਦੀ ਮਦਦ ਨਾਲ ਇਸ ਪੁਰਾਤਨ ਘਰ ਦਾ ਮੁੜ ਨਿਰਮਾਣ ... Read Full Story
|
ਜਸਟਿਸ ਹੈਗੜੇ 'ਤੇ ਵੀ ਕੁਰੱਪਸ਼ਨ ਦੇ ਦੋਸ਼
ਬਾਬਾ ਰਾਮਦੇਵ 'ਤੇ ਦੇਸ਼ ਨਾਲ ਗੱਦਾਰੀ ਦਾ ਇਲਜ਼ਾਮ
ਨਵੀਂ ਦਿੱਲੀ, ਟੀਮ ਅੰਨਾ ਦੇ ਸੀਨੀਅਰ ਮੈਂਬਰ ਅਤੇ ਕਰਨਾਟਕਾ ਦੇ ਸਾਬਕਾ ਲੋਕ ਆਯੁਕਤ ਜਸਟਿਸ ਸੰਤੋਸ਼ ਹੈਗੜੇ ਵੀ ਵਿਵਾਦਾਂ 'ਚ ਫਸ ਗਏ ਹਨ। ਕਰਨਾਟਕਾ ਦੇ ਇਕ ਸੀਨੀਅਰ ਪੁਲਸ ਅਫਸਰ ਨੇ ਹੈਗੜੇ ਵਿਰੁੱਧ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਹੈਗੜੇ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਕੰਨੜ ਅਖਬਾਰ ਵਿਚ ਛਪੀ ਰਿਪੋਰਟ ਅਨੁਸਾਰ ਆਈ. ਪੀ. ਐੱਸ. ਪੁਲਸ ਅਫਸਰ ਮਧੂਕੋ ਸ਼ੈਟੀ ਨੇ ਕਿਹਾ ਹੈ ਕਿ ਹੈਗੜੇ ਅਫਸਰਾਂ ਦਾ ਇਕ ਗਰੁੱਪ ਬਣਾ ਕੇ ਇਕ ਵਿਭਾਗ ਤੋਂ ਮਹੀਨਾ ਵਸੂਲ ਕਰਦੇ ਸੀ ਅਤੇ ਇਹ ਮਹਿਕਮਾ ਵੀ ਆਪਣਾ ਕੰਮ ਕਰਨ ਲਈ ਸ਼੍ਰੀ ਹੈਗੜੇ ਨੂੰ ... Read Full Story
|
ਪਾਕਿ ’ਚ ਹਿੰਦੂ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਸਿਪਾਹੀ ਕਾਬੂ
ਪ੍ਰਕਾਸ਼ ਦਿਵਸ ਸਮਾਗਮ ਵਿੱਚ ਭਰਨ ਆਈ ਸੀ ਹਾਜ਼ਰੀ
ਲਾਹੌਰ, ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਆਈ ਇਕ ਹਿੰਦੂ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਪੁਲੀਸ ਦੇ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
45 ਸਾਲਾ ਇਹ ਔਰਤ ਪਾਕਿਸਤਾਨ ਦੇ ਸੂਬਾ ਪੰਜਾਬ ਵਿਚਲੇ ਜ਼ਿਲ੍ਹੇ ਰਹੀਮ ਯਾਰ ਖਾਨ ਵਿਚੋਂ ਸ਼ਰਧਾਲੂਆਂ ਦੇ ਜਥੇ ਨਾਲ ਆਈ ਸੀ। ਉਸ ਨੇ ਦੱਸਿਆ ਕਿ ਜਦੋਂ 8 ਨਵੰਬਰ ਨੂੰ ਉਹ ਗੁਰਦੁਆਰਾ ਤੰਬੂ ਸਿੰਘ ਵਿਖੇ ਬਣੇ ਅਸਥਾਈ ਗੁਸਲਖਾਨੇ ਵਿਚ ਗਈ ਤਾਂ ਉਸ ਦੇ ਪਿੱਛੇ-ਪਿੱਛੇ ਪੁਲੀਸ ... Read Full Story
|
ਨਾਗਪੁਰ ਐਕਸਪ੍ਰੈੱਸ ਦੇ 3 ਡੱਬਿਆਂ 'ਚ ਲੱਗੀ ਅੱਗ
ਹੈਦਰਾਬਾਦ, ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ 'ਚ ਅੱਜ ਨਰਸਾਪੁਰ ਐਕਸਪ੍ਰੈੱਸ ਦੇ 3 ਡੱਬਿਆਂ ਵਿਚ ਅੱਗ ਲੱਗ ਜਾਣ ਨਾਲ ਨਾਮਪੱੱਲੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ 'ਚ ਘਬਰਾਹਟ ਫੈਲ ਗਈ। ਸਮਝਿਆ ਜਾਂਦਾ ਹੈ ਕਿ ਅੱਗ ਪਹਿਲਾਂ ਨਰਸਾਪੁਰ ਐਕਸਪ੍ਰੈੱਸ ਦੇ ਐੱਸ-13 ਡੱਬੇ 'ਚ ਲੱਗੀ ਜਦੋਂ ਉਹ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ। ਇਸ ਤੋਂ ਪਹਿਲਾਂ ਕਿ ਅਧਿਕਾਰੀ ਇਹ ਪਤਾ ਲਗਾ ਪਾਉਂਦੇ ਕਿ ਧੂੰਆਂ ਕਿਸ ਡੱਬੇ 'ਚੋਂ ਨਿਕਲਦਾ ਹੈ, ਅੱਗ ਨਾਲ ਦੇ ਦੋ ਡੱਬਿਆਂ ਵਿਚ ਫੈਲ ਚੁੱਕੀ ਸੀ। ਰੇਲਵੇ ਕਰਮਚਾਰੀਆਂ ਨੇ ਛੇਤੀ ਨਾਲ ਇਨ੍ਹਾਂ ਡੱਬਿਆਂ ਨੂੰ ਰੇਲ ਗੱਡੀ ਨਾਲੋਂ ਵੱਖ ਕਰ ਦਿੱਤਾ। ਇਸ ਘਟਨਾ ਵਿਚ ਹਾਲਾਂਕਿ ਕੋਈ ਜ਼ਖ਼ਮੀ ... Read Full Story
|
ਅਮਰੀਕਾ ਨੇ ਪੇਸ਼ ਕੀਤਾ ਮੁੰਬਈ ਹਮਲਿਆਂ ਦੇ ਦੋਸ਼ੀ ਹੈਡਲੀ ਦਾ ਵੀਡੀਓ
ਨਵੀਂ ਦਿੱਲੀ, ਮੁੰਬਈ ਦੇ 26/11 ਹਮਲਿਆਂ ਦਾ ਮੁੱਖ ਸਾਜਿਸ਼ਕਾਰ ਜੇਵਿਡ ਕਲੋਮੈਨ ਹੈਡਲੀ ਜਿਸ ਨੂੰ ਕਿ 2009 'ਚ 3 ਅਕਤੂਬਰ 2009 ਨੂੰ ਗਿਰਫਤਾਰ ਕੀਤਾ ਗਿਆ ਸੀ ਦਾ ਪਹਿਲਾ ਵੀਡਿਉ ਅਤੇ ਮੀਡੀਆ ਨੇ ਪੇਸ਼ ਕੀਤਾ ਹੈ। 26/11 ਨੂੰ ਜਦੋਂ ਮੁੰਬਈ ਧਮਾਕਿਆਂ ਨਾਲ ਦਹਿਲ ਰਹੀ ਸੀ ਤਾਂ ਸ਼ਿਕਾਗੋ ਪੁਲਸ ਨੇ ਉਸ ਨੂੰ ਗਿਰਫਤਾਰ ਕੀਤਾ। ਪੁੱਛਗਿਛ 'ਚ ਉਸਨੇ ਮੁੰਬਈ ਹਮਲਿਆਂ ਦੀ ਜ਼ਿਮੇਵਾਰੀ ਲਈ। ਹੈਡਲੀ ਨੇ ਵੀਡਿਉ 'ਚ ਆਪਸੀ ਨਾਰਾਜ਼ਗੀ ਜ਼ਾਹਿਰ ਕੀਤੀ ਕੀ ਉਸ ਦੀ ਗਿਰਫਤਾਰੀ ਤੋਂ ਬਾਅਦ ਕਿਸੇ ਦੀ ਗਿਰਫਤਾਰੀ ਨਹੀ ਕੀਤੀ ਹੈ। ਇੰਗਲੈਂਡ ਵਲੋਂ ਕੀਤੀ ਗਈ ਪੁੱਛਗਿਛ 'ਚ ਉਹ ਫਰਾਟੋਦਾਰ ਅੰਗਰੇਜੀ ਬੋਲਦਾ ਨਜ਼ਰ ਆ ਰਿਹਾ ਹੈ। ਹੈਡਲੀ ... Read Full Story
|
ਚੋਣ ਸੁਧਾਰਾਂ ਦੇ ਮੁੱਦੇ ‘ਤੇ ਦੇਸ਼ ਭਰ ‘ਚ ਬਹਿਸ ਕਰਾਈ ਜਾਵੇ: ਹੈਗੜੇ
ਬੰਗਲੌਰ, ਟੀਮ ਅੰਨਾ ਦੇ ਮੈਂਬਰ ਸੰਤੋਸ਼ ਹੈਗੜੇ ਨੇ ਅੱਜ ਚੋਣ ਸੁਧਾਰਾਂ ਦੇ ਮੁੱਦੇ ‘ਤੇ ਵੱਡੇ ਪੱਧਰ ‘ਤੇ ਬਹਿਸ ਦਾ ਸੱਦਾ ਦਿੱਤਾ ਹੈ। ਨਾਲ ਹੀ ਉਨ੍ਹਾਂ ਪੁੱਛਿਆ ਹੈ ਕਿ ‘ਚੁਣੇ ਹੋਏ ਪ੍ਰਤੀਨਿਧ ਨੂੰ ਵਾਪਸ ਬੁਲਾਉਣ’ ਅਤੇ ‘ਉਹਦੀ ਚੋਣ ਰੱਦ ਕਰਨ’ ਦੇ ਅਧਿਕਾਰਾਂ ਜਿਹੇ ਵਰਤਾਰੇ ਭਾਰਤ ‘ਚ ਕਿਉਂ ਠੀਕ ਸਿੱਧ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਪਾਲ ਬਿੱਲ ‘ਤੇ ਬਹਿਸ ਚਰਚਾ ਹੋਈ ਸੀ, ਉਸੇ ਤਰ੍ਹਾਂ ਚੋਣ ਸੁਧਾਰਾਂ ਬਾਰੇ ਵੀ ਚਰਚਾ ਕਰਵਾਈ ਜਾਵੇ।
ਜਦੋਂ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਐਸ.ਵਾਈ. ਕੁਰੈਸ਼ੀ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ... Read Full Story
|
ਅੱਤਵਾਦ ਨਾਲ ਮਿਲ ਕੇ ਲੜਨਗੇ ਭਾਰਤ-ਅਫਗਾਨਿਸਤਾਨ
ਨਵੀਂ ਦਿੱਲੀ, ਭਾਰਤ ਦੇ ਦੋ ਦਿਨਾ ਦੌਰੇ 'ਤੇ ਆਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅੱਜ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਲੰਬੀ ਬੈਠਕ ਤੋਂ ਬਾਅਦ 3 ਸਮਝੌਤਿਆਂ ਖਨਨ, ਹਾਈਡ੍ਰੋਕਾਰਬਨ ਅਤੇ ਰਣਨੀਤਿਕ ਸਹਿਯੋਗ 'ਤੇ ਹਸਤਾਖਰ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਫਗਾਨਿਸਤਾਨ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਲੋੜ ਹੈ। ਭਾਰਤ ਅਫਗਾਨਿਸਤਾਨ ਨੂੰ ਹਰ ਪੱਧਰ 'ਤੇ ਮਦਦ ਦੇਵੇਗਾ। ਅੱਤਵਾਦ ਦੇ ਮੁੱਦੇ 'ਤੇ ਡਾ. ਸਿੰਘ ਨੇ ... Read Full Story
|
ਤੇਲੰਗਾਨਾ ਦੀ ਖ਼ਾਤਿਰ ਰਾਜਘਾਟ ਵਿਖੇ ਧਰਨਾ
ਨਵੀਂ ਦਿੱਲੀ,ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਅੱਜ ਰਾਜਘਾਟ ਵਿਖੇ ਧਰਨਾ ਦਿੱਤਾ ਅਤੇ ਸਰਕਾਰ ਦੀ ਇਸ ਮੰਗ ਸਬੰਧੀ ‘ਹੋਰ ਵਿਚਾਰ-ਚਰਚਾ’ ਕਰਨ ਦੀ ਸਲਾਹ ਰੱਦ ਕਰ ਦਿੱਤੀ।
ਤੇਲੰਗਾਨਾ ਅੰਦੋਲਨ ਦੇ ਆਗੂ ਸ੍ਰੀ ਰਾਓ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਮੌਕੇ ਕੁਝ ਘੰਟਿਆਂ ਦਾ ਮੋਨ ਵਰਤ ਵੀ ਰੱਖਿਆ। ਪਾਰਟੀ ਵਰਕਰ ਅਤੇ ਸਮਰਥਕ ਸਵੇਰੇ ਲਗਪਗ 10 ਵਜੇ ਹੀ ਰਾਜਘਾਟ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਸਭ ਤੋਂ ਪਹਿਲਾਂ ਆਗੂਆਂ ਨੇ ਗਾਂਧੀ ਜੈਯੰਤੀ ਸਬੰਧੀ ਪ੍ਰਾਰਥਨਾ ਸਭਾ ਵਿੱਚ ਭਾਗ ਲਿਆ।
ਇਸ ਮੌਕੇ ਸ੍ਰੀ ਰਾਓ ਨੇ ... Read Full Story
|
ਸਾਊਦੀ ਅਰਬ ’ਚ ਭਾਰਤੀ ਨਰਸਾਂ ਦੀਆਂ ਨੌਕਰੀਆਂ ਜਾਣ ਦਾ ਖਦਸ਼ਾ
ਦੁਬਈ,ਸਾਊਦੀ ਅਰਬ ਨੇ ਦੇਸ਼ ਭਰ ਦੇ ਹਸਪਤਾਲਾਂ ’ਚ ਸਥਾਨਕ ਨਰਸਾਂ ਲਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਭਾਰਤ ਸਮੇਤ ਹੋਰ ਸਭ ਵਿਦੇਸ਼ੀ ਨਰਸਾਂ ਦਾ ਰੁਜ਼ਗਾਰ ਖੁੱਸਣ ਦਾ ਡਰ ਬਣ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਆਪਣੇ ਪ੍ਰਸ਼ਾਸਨ ਨੂੰ ਜਾਰੀ ਸਰਕੂਲਰ ’ਚ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਦੇਸ਼ੀ ਨਰਸਾਂ ਦੇ 10-10 ਸਾਲ ਦੇ ਇਕਰਾਰਨਾਮੇ ਪੂਰੇ ਹੋਣ ਵਾਲੇ ਹਨ, ਉਨ੍ਹਾਂ ਨਾਲ ਹੋਰ ਅੱਗੇ ਲਈ ਇਕਰਾਰਨਾਮੇ ਨਾ ਕੀਤੇ ਜਾਣ। ਸਾਊਦੀ ਗਜ਼ਟ ’ਚ ਛਪੀ ਰਿਪੋਰਟ ’ਚ, ਪਰ ਨਾਲ ਹੀ ਹੀਮੋ ਡਾਇਲਸਿਸ, ਐਮਰਜੈਂਸੀ ਤੇ ਆਈ.ਸੀ.ਯੂ. ਮੈਡੀਸਨ ਖੇਤਰ ਦੇ ਮਾਹਰਾਂ ਨੂੰ ਛੇਤੀ ਨਹੀਂ ਹਟਾਇਆ ਜਾ ... Read Full Story
|
ਸੀ.ਬੀ.ਆਈ. ਵੱਲੋਂ ਜਨਾਰਦਨ ਰੈੱਡੀ ਗ੍ਰਿਫਤਾਰ
ਛਾਪੇ ਦੌਰਾਨ 30 ਕਿਲੋ ਸੋਨਾ ਤੇ ਸਾਢੇ ਚਾਰ ਕਰੋੜ ਨਕਦੀ ਬਰਾਮਦ
ਬੇਲਾਰੀ/ਨਵੀਂ ਦਿੱਲੀ,ਖਣਨ ਦੇ ਖੇਤਰ ‘ਚ ਵੱਡੀ ਹਸਤੀ ਤੇ ਕਰਨਾਟਕ ਦੇ ਸਾਬਕਾ ਮੰਤਰੀ ਜੀ. ਜਨਾਰਦਨ ਰੈੱਡੀ ਤੇ ਓਬਲਾਪੂਰਮ ਮਾਈਨਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬੀ.ਵੀ. ਸ੍ਰੀਨਿਵਾਸ ਰੈੱਡੀ ਨੂੰ ਅੱਜ ਸੀ.ਬੀ.ਆਈ. ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਥਿਤ ਤੌਰ ‘ਤੇ 30 ਕਿਲੋ ਤੋਂ ਵੱਧ ਸੋਨਾ ਅਤੇ 4.5 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਹੈਦਰਾਬਾਦ ਤੋਂ ਆਈ 15 ... Read Full Story
|