Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹੈਦਰਾਬਾਦ"
ਚੰਡੀਗੜ੍ਹ ਵਿੱਚ ਖੁੱਲ੍ਹੇਗਾ ਬ੍ਰਿਟਿਸ਼ ਹਾਈ ਕਮਿਸ਼ਨ ਦਾ ਦਫ਼ਤਰ

ਚੰਡੀਗੜ੍ਹ, ਚੰਡੀਗੜ੍ਹ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨ ਦਾ ਦਫ਼ਤਰ ਖੁੱਲ੍ਹਣ ਲਈ ਰਾਹ ਪੱਧਰਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਬਰਤਾਨਵੀ ਸਰਕਾਰ ਨੂੰ ਚੰਡੀਗੜ੍ਹ ਅਤੇ ਹੈਦਰਾਬਾਦ ਵਿੱਚ ਡਿਪਟੀ ਹਾਈ ਕਮਿਸ਼ਨ ਦੇ ਦਫ਼ਤਰ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਮਨਜ਼ੂਰੀ ਮਿਲਣ ਤੋਂ ਬਾਅਦ ਕੈਨੇਡਾ ਤੋਂ ਬਾਅਦ ਇੰਗਲੈਂਡ ਇਥੇ ਦਫ਼ਤਰ ਖੋਲ੍ਹਣ ਵਾਲਾ ਦੂਜਾ ਦੇਸ਼ ਬਣ ਜਾਵੇਗਾ। ਇਥੇ ਦਫ਼ਤਰ ਖੁੱਲ੍ਹਣ ਨਾਲ ਪੰਜਾਬ , ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ , ਪਰਿਵਾਰਕ ਮੈਂਬਰ ...
Read Full Story


ਚਾਰ ਰਾਜਾਂ ਵਲੋਂ ਰਿਲਾਇੰਸ ਪਾਵਰ ਨੂੰ 400 ਕਰੋੜ ਰੁਪਏ ਦਾ ਜੁਰਮਾਨਾ

ਹੈਦਰਾਬਾਦ, ਚਾਰ ਰਾਜਾਂ ਨਾਲ ਸੰਬੰਧਿਤ 11 ਬਿਜਲੀ ਅਦਾਰਿਆਂ ਨੇ ਆਂਧਰਾ ਵਿਚ ਉਸਰ ਰਹੇ ਰਿਲਾਇੰਸ ਪਾਵਰ ਦੇ ਉਚ ਸ਼ਕਤੀ ਵਾਲੇ ਬਿਜਲੀ ਪ੍ਰਾਜੈਕਟ ਨੂੰ 400 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਰਿਲਾਇੰਸ ਪਾਵਰ ਨਾਲ ਸੰਬੰਧਿਤ ਅਦਾਰਾ ਕੋਸਟਲ ਆਂਧਰਾ ਪਾਵਰ (ਸੀ. ਏ. ਪੀ. ਐੱਲ.), ਜਿਹੜਾ 4000 ਮੈਗਾਗਾਟ ਦੇ 17500 ਕਰੋੜ ਰੁਪਏ ਦੇ ਬਿਜਲੀ ਪ੍ਰਾਜੈਕਟ ਦਾ ਨਿਰਮਾਣ ਕਰ ਰਿਹਾ ਹੈ, ਨੇ ਪਿਛਲੀ ਜੂਨ ਵਿਚ ਕ੍ਰਿਸ਼ਨਾਪਟਨਮ ਵਿਚ ਕੰਮ ਨੂੰ ਰੋਕ ਦਿਤਾ ਹੈ। ਸਰਕਾਰੀ ਮਲਕੀਅਤ ਵਾਲੇ ਬਿਜਲੀ ਅਦਾਰਿਆਂ ਨੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਹ ਚੇਤਾਵਨੀ ਵੀ ਦਿਤੀ ਹੈ ਕਿ ਉਹ ਬੈਂਕ ਗਾਰੰਟੀਆਂ ਰੱਦ ਕਰ ਸਕਦੇ ਹਨ, ...
Read Full Story


2000 ਕਰੋੜ ਰੁਪਏ ਕਰਜ਼ਾ ਨਾ ਮੋੜਨ 'ਤੇ ਕੰਪਨੀ ਕੀਤੀ ਜ਼ਬਤ

ਹੈਦਰਾਬਾਦ, ਬੈਂਕ ਅਧਿਕਾਰੀਆਂ ਨੇ ਸੰਘੀ ਪੋਲਿਸਟਰ ਲਿਮਟਿਡ ਸੰਘੀਨਗਰ, ਹਿਆਥਨਗਰ ਮੰਡਲ ਦੇ ਰੰਗਾ ਰੈੱਡੀ ਜ਼ਿਲੇ ਵਿਚ ਪੈਂਦੀ ਇਸ ਕੰਪਨੀ ਦੇ ਪਰਿਵਾਰਾਂ ਨੂੰ ਬੈਂਕ ਕਰਜ਼ਾ ਮੋੜਨ ਵਿਚ ਅਸਫਲ ਰਹਿਣ ਕਾਰਨ ਜ਼ਬਤ ਕਰ ਦਿਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਗਿਰੀਸ਼ ਸੰਘੀ ਅਤੇ ਰਵੀ ਸੰਘੀ ਭਰਾਵਾਂ ਦੁਆਰਾ ਪ੍ਰੋਤਸ਼ਾਹਿਤ ਕੀਤੇ ਗਏ ਸੰਘੀ ਗਰੁੱਪ ਦੇ ਇਕ ਹਿੱਸੇ ਸੰਘੀ ਪੋਲਿਸਟਰ ਨੇ ਵੱਖ-ਵੱਖ 12 ਬੈਂਕਾਂ ਤੋਂ ਲਗਭਗ 2000 ਕਰੋੜ ਰੁਪਏ ਸਮੇਤ ਇਲਾਹਾਬਾਦ ਬੈਂਕ, ਪ੍ਰਮੁਖ ਉਧਾਰਕਰਤਾ, ਕਰਜ਼ਾ ਲਿਆ ਸੀ ਪਰ ਇਨ੍ਹਾਂ ਕਰਜ਼ਿਆਂ ਨੂੰ ਮੋੜਨ ਵਿਚ ਕੰਪਨੀ ਦੇ ਅਸਫਲ ਰਹਿਣ ਕਾਰਨ ਡਿਫਾਲਟਰ ਹੋ ਗਈ ਸੀ। ...
Read Full Story


ਆਂਧਰਾ ਪ੍ਰਦੇਸ਼ 'ਚ ਕਾਂਗਰਸ ਦੇ 16 ਵਿਧਾਇਕ ਅਯੋਗ ਐਲਾਨੇ

ਹੈਦਰਾਬਾਦ, ਰਾਜ ਵਿਧਾਨਸਭਾ ਦੇ ਇਤਿਹਾਸ 'ਚ ਇਕ ਹੈਰਾਨੀ ਵਾਲੀ ਘਟਨਾ ਤਹਿਤ ਆਂਧਰਾ ਪ੍ਰਦੇਸ਼ ਵਿਧਾਨਸਭਾ ਸਪੀਕਰ ਨੇ ਅੱਜ ਰਾਤ ਸੱਤਾਧਾਰੀ ਕਾਂਗਰਸ ਦੇ ਉਨ੍ਹਾਂ ਨੂੰ 16 ਵਿਧਾਇਕਾਂ ਨੂੰ ਅਯੋਗ ਐਲਾਨਿਆ, ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ 'ਚ ਮੁੱਅਤਲ ਕਾਂਗਰਸੀ ਨੇਤਾ ਵਾਈ. ਐੱਸ. ਜਗਨਮੋਹਨ ਰੈੱਡੀ ਦੀ ਹਮਾਇਤ 'ਚ ਬੇਭਰੋਸਗੀ ਦੇ ਪ੍ਰਸਤਾਵ ਦੌਰਾਨ ਪਾਰਟੀ ਵਿਰੁੱਧ ਵੋਟ ਪਾਈ ਸੀ। ਇਸ ਘਟਨਾ ਤੋਂ ਬਾਅਦ 294 ਮੈਂਬਰੀ ਹਾਊਸ 'ਚ ਕਾਂਗਰਸੀ ਮੈਂਬਰਾਂ ਦੀ ਗਿਣਤੀ 154 ਤੋਂ ਘੱਟ ਕੇ 137 ਰਹਿ ਗਈ ਹੈ ਪਰ ਇਸ ਨਾਲ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਈ ਖਤਰਾ ਨਹੀਂ ...
Read Full Story


ਭਾਰਤ ਨੂੰ 50 ਛੋਟੇ ਸੂਬਿਆਂ 'ਚ ਵੰਡ ਦੇਣਾ ਚਾਹੀਦੈ : ਸਵਾਮੀ ਸੁਬਰਾਮਣੀਅਮ

ਹੈਦਰਾਬਾਦ, ਜਨਤਾ ਪਾਰਟੀ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਦੇਸ਼ ਨੂੰ 50 ਛੋਟੇ-ਛੋਟੇ ਸੂਬਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਤੇਲੰਗਾਨਾ ਸੂਬੇ ਦੇ ਗਠਨ ਨਾਲ ਹੋਣੀ ਚਾਹੀਦੀ ਹੈ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਦੀ ਮੰਗ ਕਰ ਰਹੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਉਕਤ ਸੂਬੇ ਦੇ ਗਠਨ 'ਤੇ ਆਪਣੀ ਸਹਿਮਤੀ ਦੇ ਦੇਣੀ ਚਾਹੀਦੀ ਹੈ। ਸਵਾਮੀ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਦਾ ਵੀ ਭਰੋਸਾ ਪ੍ਰਗਟਾਉਂਦਿਆਂ ਵਕੀਲਾਂ ਨੂੰ ਤੇਲੰਗਾਨਾ ਮੁੱਦੇ 'ਤੇ ਵਿਸਥਾਰਤ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ...
Read Full Story


ਆਂਧਰਾ ਅਸੈਂਬਲੀ ਵਿਚੋਂ ਟੀ. ਆਰ. ਐੱਸ. ਦੇ 11 ਮੈਂਬਰ ਮੁਅੱਤਲ

ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਮਨੋਹਰ ਨੇ ਬੁੱਧਵਾਰ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਦੇ 11 ਮੈਂਬਰਾਂ ਨੂੰ ਦੋ ਦਿਨ ਲਈ ਮੁਅੱਤਲ ਕਰ ਦਿੱਤਾ ਅਤੇ ਹਾਊਸ ਵਿਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਹ ਵੱਖ ਸੂਬੇ ਦੇ ਮੁੱਦੇ 'ਤੇ ਹਾਊਸ ਦੀ ਕਾਰਵਾਈ ਵਿਚ ਲਗਾਤਾਰ ਵਿਘਨ ਪਾ ਰਹੇ ਸਨ। ਟੀ. ਆਰ. ਐੱਸ. ਦੇ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਸੜਕ ਅਤੇ ਇਮਾਰਤ ਨਿਰਮਾਣ ਮੰਤਰੀ ਨੇ ਪੇਸ਼ ਕੀਤਾ ...
Read Full Story


ਆਪਣੇ ਪੁੱਤਰ ਦੇ ਵਿਆਹ ਸਮਾਗਮ ਲਈ ਮੰਤਰੀ ਨੇ ਕਾਲਜ ਦੀ ਪ੍ਰੀਖਿਆ ਰੁਕਵਾਈ

ਹੈਦਰਾਬਾਦ, ਆਂਧਰਾ ਪ੍ਰਦੇਸ਼ ਦੇ ਇਕ ਮੰਤਰੀ ਵਲੋਂ ਆਪਣੇ ਲੜਕੇ ਦੇ ਵਿਆਹ ਸਮਾਗਮ ਵਾਲੇ ਸਰਕਾਰੀ ਕਾਲਜ 'ਚ ਹੋਣ ਵਾਲੀ ਪ੍ਰੀਖਿਆ ਹੀ ਰੋਕ ਦੇਣ ਦਾ ਮਾਮਲਾ ਲੋਕਾਂ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਾਣਾ ਰਾਓ ਪ੍ਰਸਾਦ ਸੜਕ ਅਤੇ ਇਮਾਰਤਾਂ ਸੰਬੰਧੀ ਮੰਤਰੀ ਨੇ ਆਪਣੇ ਜੱਦੀ ਜ਼ਿਲੇ ਸ਼੍ਰੀਕਾਕੁਲਮ ਵਿਚ ਆਪਣੇ ਲੜਕੇ ਰਾਮ ਮਨੋਹਰ ਨਾਇਡੂ ਦੇ ਵਿਆਹ ਦੀ ਪਾਰਟੀ ਲਈ ਸਰਕਾਰੀ ਕਾਲਜ ਵਿਚ ਹੋਣ ਵਾਲੀ ਪ੍ਰੀਖਿਆ ਨੂੰ ਰੋਕ ਦਿੱਤਾ ਹੈ ਜਿਸ ਕਾਰਨ 20000 ਉਮੀਦਵਾਰ ਪ੍ਰੀਖਿਆ ਦੇਣ ਤੋਂ ਵਾਂਝੇ ਹੋ ਗਏ ਹਨ। ਇਥੋਂ ਤਕ ਕਿ ਵਹੀਕਲਾਂ ਦੇ ਦਾਖਲੇ ਲਈ ਕਾਲਜ ਦੀ ਕੰਧ ਵੀ ਢਾਹ ਦਿੱਤੀ ਗਈ ਹੈ। ਇਕ ...
Read Full Story


ਨਾਗਪੁਰ ਐਕਸਪ੍ਰੈੱਸ ਦੇ 3 ਡੱਬਿਆਂ 'ਚ ਲੱਗੀ ਅੱਗ

ਹੈਦਰਾਬਾਦ, ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ 'ਚ ਅੱਜ ਨਰਸਾਪੁਰ ਐਕਸਪ੍ਰੈੱਸ ਦੇ 3 ਡੱਬਿਆਂ ਵਿਚ ਅੱਗ ਲੱਗ ਜਾਣ ਨਾਲ ਨਾਮਪੱੱਲੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ 'ਚ ਘਬਰਾਹਟ ਫੈਲ ਗਈ। ਸਮਝਿਆ ਜਾਂਦਾ ਹੈ ਕਿ ਅੱਗ ਪਹਿਲਾਂ ਨਰਸਾਪੁਰ ਐਕਸਪ੍ਰੈੱਸ ਦੇ ਐੱਸ-13 ਡੱਬੇ 'ਚ ਲੱਗੀ ਜਦੋਂ ਉਹ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ। ਇਸ ਤੋਂ ਪਹਿਲਾਂ ਕਿ ਅਧਿਕਾਰੀ ਇਹ ਪਤਾ ਲਗਾ ਪਾਉਂਦੇ ਕਿ ਧੂੰਆਂ ਕਿਸ ਡੱਬੇ 'ਚੋਂ ਨਿਕਲਦਾ ਹੈ, ਅੱਗ ਨਾਲ ਦੇ ਦੋ ਡੱਬਿਆਂ ਵਿਚ ਫੈਲ ਚੁੱਕੀ ਸੀ। ਰੇਲਵੇ ਕਰਮਚਾਰੀਆਂ ਨੇ ਛੇਤੀ ਨਾਲ ਇਨ੍ਹਾਂ ਡੱਬਿਆਂ ਨੂੰ ਰੇਲ ਗੱਡੀ ਨਾਲੋਂ ਵੱਖ ਕਰ ਦਿੱਤਾ। ਇਸ ਘਟਨਾ ਵਿਚ ਹਾਲਾਂਕਿ ਕੋਈ ਜ਼ਖ਼ਮੀ ...
Read Full Story


ਅੱਤਵਾਦ ਨਾਲ ਮਿਲ ਕੇ ਲੜਨਗੇ ਭਾਰਤ-ਅਫਗਾਨਿਸਤਾਨ

ਨਵੀਂ ਦਿੱਲੀ, ਭਾਰਤ ਦੇ ਦੋ ਦਿਨਾ ਦੌਰੇ 'ਤੇ ਆਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅੱਜ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਲੰਬੀ ਬੈਠਕ ਤੋਂ ਬਾਅਦ 3 ਸਮਝੌਤਿਆਂ ਖਨਨ, ਹਾਈਡ੍ਰੋਕਾਰਬਨ ਅਤੇ ਰਣਨੀਤਿਕ ਸਹਿਯੋਗ 'ਤੇ ਹਸਤਾਖਰ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਫਗਾਨਿਸਤਾਨ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਲੋੜ ਹੈ। ਭਾਰਤ ਅਫਗਾਨਿਸਤਾਨ ਨੂੰ ਹਰ ਪੱਧਰ 'ਤੇ ਮਦਦ ਦੇਵੇਗਾ। ਅੱਤਵਾਦ ਦੇ ਮੁੱਦੇ 'ਤੇ ਡਾ. ਸਿੰਘ ਨੇ ...
Read Full Story


ਤੇਲੰਗਾਨਾ ਦੀ ਖ਼ਾਤਿਰ ਰਾਜਘਾਟ ਵਿਖੇ ਧਰਨਾ

ਨਵੀਂ ਦਿੱਲੀ,ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਅੱਜ ਰਾਜਘਾਟ ਵਿਖੇ ਧਰਨਾ ਦਿੱਤਾ ਅਤੇ ਸਰਕਾਰ ਦੀ ਇਸ ਮੰਗ ਸਬੰਧੀ ‘ਹੋਰ ਵਿਚਾਰ-ਚਰਚਾ’ ਕਰਨ ਦੀ ਸਲਾਹ ਰੱਦ ਕਰ ਦਿੱਤੀ। ਤੇਲੰਗਾਨਾ ਅੰਦੋਲਨ ਦੇ ਆਗੂ ਸ੍ਰੀ ਰਾਓ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਮੌਕੇ ਕੁਝ ਘੰਟਿਆਂ ਦਾ ਮੋਨ ਵਰਤ ਵੀ ਰੱਖਿਆ। ਪਾਰਟੀ ਵਰਕਰ ਅਤੇ ਸਮਰਥਕ ਸਵੇਰੇ ਲਗਪਗ 10 ਵਜੇ ਹੀ ਰਾਜਘਾਟ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਸਭ ਤੋਂ ਪਹਿਲਾਂ ਆਗੂਆਂ ਨੇ ਗਾਂਧੀ ਜੈਯੰਤੀ ਸਬੰਧੀ ਪ੍ਰਾਰਥਨਾ ਸਭਾ ਵਿੱਚ ਭਾਗ ਲਿਆ। ਇਸ ਮੌਕੇ ਸ੍ਰੀ ਰਾਓ ਨੇ ...
Read Full Story


ਸੀ.ਬੀ.ਆਈ. ਵੱਲੋਂ ਜਨਾਰਦਨ ਰੈੱਡੀ ਗ੍ਰਿਫਤਾਰ

ਛਾਪੇ ਦੌਰਾਨ 30 ਕਿਲੋ ਸੋਨਾ ਤੇ ਸਾਢੇ ਚਾਰ ਕਰੋੜ ਨਕਦੀ ਬਰਾਮਦ ਬੇਲਾਰੀ/ਨਵੀਂ ਦਿੱਲੀ,ਖਣਨ ਦੇ ਖੇਤਰ ‘ਚ ਵੱਡੀ ਹਸਤੀ ਤੇ ਕਰਨਾਟਕ ਦੇ ਸਾਬਕਾ ਮੰਤਰੀ ਜੀ. ਜਨਾਰਦਨ ਰੈੱਡੀ ਤੇ ਓਬਲਾਪੂਰਮ ਮਾਈਨਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬੀ.ਵੀ. ਸ੍ਰੀਨਿਵਾਸ ਰੈੱਡੀ ਨੂੰ ਅੱਜ ਸੀ.ਬੀ.ਆਈ. ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਥਿਤ ਤੌਰ ‘ਤੇ 30 ਕਿਲੋ ਤੋਂ ਵੱਧ ਸੋਨਾ ਅਤੇ 4.5 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੈਦਰਾਬਾਦ ਤੋਂ ਆਈ 15 ...
Read Full Story


ਹੈਦਰਾਬਾਦ 'ਚ ਰੋਸ਼ ਪ੍ਰਦਰਸ਼ਨ ਕਾਰਣ ਫੈਲਿਆ ਤਨਾਅ

ਹੈਦਰਾਬਾਦ ਵਿਖੇ ਅਲੱਗ ਤੇਲੰਗਾਨਾ ਸੂਬੇ ਦੇ ਮਸਲੇ ਉੱਤੇ ਸ਼ਨੀਵਾਰ ਨੂੰ ਉਸਮਾਨਿਆ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਦੇ ਪ੍ਰਸਤਾਵਿਤ ਰੋਸ਼ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਵਧਾਅ ਦਿੱਤੀ ਗਈ ਹੈ। ਵਿੱਦਿਆਰਥੀ ਤੇਲੰਗਾਨਾ ਮਸਲੇ ਉੱਤੇ ਵਿਧਾਨ ਸਭਾ ਨੂੰ ਘੇਰਨਾ ਚਾਹੁੰਦੇ ਹਨ। ਜਿਸਦੇ ਚੱਲਦਿਆਂ ਸੁਰੱਖਿਆ ਮੁਲਾਜਮਾਂ ਨੇ ਸੁਰੱਖਿਆਤਮਕ ਰਵੱਈਆ ਵਰਤਦਿਆਂ ਵਿਧਾਨ ਸਭਾ ਵੱਲ ਜਾਣ ਵਾਲੇ ਸਾਰੇ ਰਾਹਾਂ ਉੱਤੇ ਆਵਾਜਾਈ ਬੰਦ ਕਰ ਦਿੱਤੀ ਹੈ। ਸ਼ਹਿਰ ਵਿੱਚ ਘੱਟ ਤੋਂ ਘੱਟ ਪੰਜ ਫਲਾਈ ਓਵਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਕੁੱਝ ਰੇਲ ਗੱਡੀਆਂ ਨੂੰ ...
Read Full Story


ਰਾਜ ਸਭਾ ਸੈਕਸ ਕਾਂਡ, ਤਿਵਾਰੀ ਦਾ ਅਸਤੀਫਾ ਮੰਗਿਆ

ਹੈਦਰਾਬਾਦ, 26 ਦਸੰਬਰ (ਦੋਆਬਾ ਨਿਊਜ਼ ਸਰਵਿਸ) ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੇ ਰਾਜਭਵਨ ਵਿੱਚ ਹੋਏ ਕਥਿਤ ਸੈਕਸ ਕਾਂਡ ਬਾਰੇ ਇੱਕ ਸਥਾਨਿਕ ਟੀ. ਵੀ. ਚੈਨਲ ਉ੍ਯਿੱਪਰ ਪ੍ਰਸਾਰਿਤ ਖਬਰ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਨਡੀ ਤਿਵਾਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕੇਂਦਰੀ ਜਾਂਚ ਬਿਉਰੋ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਮੰਗ ਕੀਤੀ ਹੈ। ਨਾਇਡੂ ਨੇ ਇਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਟੀ.ਵੀ ਚੈਨਲ ਵੱਲੋਂ ਰਾਜ ਭਵਨ ਵਿੱਚ ਹੋਏ ਕਥਿੱਤ ਸੈਕਸ ਕਾਂਡ ਦੇ ਪ੍ਰਸਾਰਣ ਦੇ ਬਾਅਦ ਵੀ ਜੇਕਰ ਰਾਜਪਾਲ ਅਸਤੀਫਾ ਨਹੀ ਦਿੰਦੇ ਤਾਂ ਕੇਂਦਰੀ ਸਰਕਾਰ ...
Read Full Story


1

Loading...

© 2012 punjabinfoline.com

punjab infoline arash info