E-Paper

|
| Tag Search for "ਹੈਰੋਇਨ" |
10 ਕਰੋੜ ਦੀ ਹੈਰੋਇਨ ਜ਼ਬਤ, 3 ਗ੍ਰਿਫਤਾਰ
ਜੰਮੂ, ਜੰਮੂ ਵਿਚ 3 ਨੌਜਵਾਨ 10 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਗਏ ਹਨ। ਇਸ ਦੀ ਕੀਮਤ 10 ਕਰੋੜ ਰੁਪਏ ਆਂਕੀ ਗਈ ਹੈ। ਸੀ. ਆਈ. ਡੀ. ਦੀ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਬੀਤੀ ਰਾਤ ਪਾਲੌਰਾ ਚੌਕੀ 'ਤੇ ਇਕ ਮੋਟਰਸਾਈਕਲ ਨੂੰ ਫੜਿਆ ਅਤੇ ਦਸ ਕਿਲੋਗ੍ਰਾਮ ਹੈਰੋਇਨ ਜ਼ਬਤ ... Read Full Story
|
140 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
ਅੰਮ੍ਰਿਤਸਰ, 22 ਜਨਵਰੀ (ਬੀ. ਐਨ. ਆਈ.)- ਇੰਟੈਲੀਜੈਂਸ ਵਿੰਗ ਪੰਜਾਬ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਸੈ¤ਲ ਨੇ ਦੋ ਕੌਮਾਂਤਰੀ ਸਮਗਲਰਾਂ ਨੂੰ 28 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਮੰਡੀ ’ਚ ਕੀਮਤ ਇਕ ਅਰਬ 40 ਕਰੋੜ ਰੁਪਏ ਦੱਸੀ ਜਾਂਦੀ ਹੈ। ਅੱਜ ਇਥੇ ਸਥਾਨਕ ਮਾਲ ਮੰਡੀ ਸਥਿਤ ਇਸ ਵਿਸ਼ੇਸ਼ ਸੈ¤ਲ ਦੇ ਮੁਖੀ ਸ੍ਰੀ ਪਵਨ ਕੁਮਾਰ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਹੈਰੋਇਨ ਦੀ ਵੱਡੀ ਖੇਪ ਪਾਕਿਸਤਾਨ ਰਾਹੀਂ ਭਾਰਤ ਪੁੱਜੀ ਹੈ ਅਤੇ ਅੱਗੋਂ ਇਹ ਖੇਪ ਦਿੱਲੀ ਇਕ ਨਾਇਜੀਰੀਅਨ ਦੇ ਸਪੁਰਦ ਕੀਤੀ ਜਾਣੀ ... Read Full Story
|
ਅਟਾਰੀ ਸਰਹੱਦ ’ਤੇ ਪਾਕਿ ਸਮਗਲਰ ਹਲਾਕ, ਸਾਢੇ 27 ਕਰੋੜ ਦੀ ਹੈਰੋਇਨ, ਜਾਅਲੀ ਕਰੰਸੀ ਤੇ ਅਸਲ੍ਹਾ ਬਰਾਮਦ
ਅਟਾਰੀ ਸਰਹੱਦ, 6 ਜਨਵਰੀ (ਡਾ. ਭੱਟੀ)-ਬੀ. ਐਸ. ਐਫ. ਦੀ 41 ਵੀਂ ਬਟਾਲੀਅਨ ਦੀ ਸਰਹੱਦੀ ਬੀ. ਓ. ਪੀ. ਰਾਜਾਤਾਲ ਵਿਖੇ 110 ਨੰਬਰ ਕੰਡਿਆਲੀ ਤਾਰ ਦੇ ਗੇਟ ਨਜ਼ਦੀਕ ਬੀਤੀ ਰਾਤ 11 ਵਜੇ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ, ਜਾਅਲੀ ਭਾਰਤੀ ਕਰੰਸੀ ਅਤੇ ਅਸਲ੍ਹੇ ਸਮੇਤ ਭਾਰਤ ਅੰਦਰ ਦਾਖ਼ਲ ਹੋ ਰਹੇ ਦੋ ਪਾਕਿਸਤਾਨੀ ਤਸਕਰਾਂ ਅਤੇ ਬੀ. ਐਸ. ਐਫ. ਦੇ ਜਵਾਨਾਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਪਾਕਿਸਤਾਨੀ ਸਮਗਲਰ ਹਲਾਕ ਹੋ ਗਿਆ ਤੇ ਦੂਸਰਾ ਪਾਕਿਸਤਾਨੀ ਵਾਲੇ ਪਾਸੇ ਭੱਜਣ ’ਚ ਸਫ਼ਲ ਹੋ ਗਿਆ। ਉਪਰੰਤ ਪਾਕਿਸਤਾਨ ਵਾਲੇ ਪਾਸਿਓਂ ਗੋਲੀਆਂ ਚੱਲਣ ਦੀ ਆਵਾਜ਼ ਬੰਦ ਹੋਣ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਸਰਹੱਦੀ ... Read Full Story
|
ਸਰਹੱਦ ਤੋਂ 16 ਕਰੋੜ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਿੰਦ-ਪਾਕਿ ਕੌਮੀ ਸਰਹੱਦ ਦੇ ਲਾਗਿਓਂ ਭਾਰਤੀ ਖੇਤਰ ਵਿਚੋਂ ਸੀਮਾ ਸੁਰੱਖਿਆ ਬਲਾਂ ਨੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜੋ ਧਰਤੀ ਵੱਖ-ਵੱਖ ਥਾਵਾਂ ’ਤੇ ਦੱਬੀ ਪਈ ਸੀ। ਕੌਮਾਂਤਰੀ ਮੰਡੀ ਵਿਚ ਇਸ ਦੀ ਕੀਮਤ 16 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਰਾਜੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਖੇਤਰ ਦੋਨਾ ਤੇਲੂ ਮੱਲ ਚੌਕੀ ਦੇ ਨਜ਼ਦੀਕ ਪਾਕਿਸਤਾਨ ਵਿਚੋਂ ਹੈਰੋਇਨ ਆਈ ਹੈ, ਜੋ ਧਰਤੀ ਹੇਠਾਂ ਦੱਬੀ ਪਈ ਹੈ। ਉਕਤ ... Read Full Story
|
ਪੁਲਿਸ ਰਿਮਾਂਡ ’ਚ ਤਸਕਰ ਤੋਂ 120 ਗ੍ਰਾਮ ਹੈਰੋਇਨ ਹੋਰ ਬਰਾਮਦ
ਜਗਰਾਉਂ, 28 ਦਸੰਬਰ (ਅਸ਼ੋਕ ਮੌਦਗਿਲ)-ਬੀਤੇ ਦਿਨੀਂ ਪੁਲਿਸ ਚੌਂਕੀ ਹਠੂਰ ਦੇ ਇਲਾਕੇ ਵਿਚੋਂ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਤਸਕਰ ਤੋਂ ਪੁਲਿਸ ਵੱਲੋਂ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ 120 ਗ੍ਰਾਮ ਹੋਰ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਇਸ ਸਬੰਧੀ ਐਸ.ਐਸ.ਪੀ. ਪੁਲਿਸ ਜ਼ਿਲ੍ਹਾ ਲੁਧਿਆਣਾ ਹਰਿੰਦਰ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਜਸਵੀਰ ਸਿੰਘ ਪੁੱਤਰ ਦਾਰਾ ਸਿੰਘ ਪਿੰਡ ਖੱਬੇ ਰਾਜਪੂਤਾਂ ਜ਼ਿਲ੍ਹਾ ਤਰਨਤਾਰਨ ਨੂੰ 17 ਦਸੰਬਰ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਇਸ ਦੌਰਾਨ ਕੀਤੀ ... Read Full Story
|
18 ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
ਬਟਾਲਾ, 14 ਦਸੰਬਰ (ਬਿਊਰੋ)-ਬਟਾਲਾ ਪੁਲਿਸ ਨੇ 18 ਕਰੋੜ ਦੀ ਹੈਰੋਇਨ, ਇਕ ਚੀਨੀ ਪਿਸਤੌਲ, ਦਰਜਨ ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਨੌਜਵਾਨਾਂ ਨੂੰ ਕੇਵਲ ਹੈਰੋਇਨ ਅੱਗੇ ਸਪਲਾਈ ਕਰਨ ਲਈ ਹੀ ਇਕ ਪਾਂਡੀ ਦੇ ਤੌਰ ’ਤੇ ਵਰਤਿਆ ਜਾ ਰਿਹਾ ਸੀ, ਜਦ ਕਿ ਅਸਲ ਵਿਚ ਕੇਂਦਰੀ ਜ਼ੇਲ੍ਹ ਗੁਰਦਾਸਪੁਰ ਵਿਖੇ ਵੱਖ-ਵੱਖ ਮੁਕੱਦਮਿਆਂ ’ਚ ਬੰਦ ... Read Full Story
|
1 |
 Loading...
|
|
|