Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹੋ"
ਪੰਜਾਬ ਹੋਮ ਗਾਰਡਜ਼ ਦੇ ਜਵਾਨ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਕਰਨ ਲਈ ਪੁਲਿਸ ਦੇ ਕਾਰਗਰ ਮਦਦਗਾਰ ਸਾਬਤ ਹੋਣ : ਡੀ.ਆਈ.ਜੀ ਯਾਦਵ

ਪਟਿਆਲਾ, 3 ਮਈ (ਪਰਮਿੰਦਰ ਗਰੇਵਾਲ) -ਪੰਜਾਬ ਹੋਮ ਗਾਰਡਜ ਦੇ ਜਵਾਨ ਸਾਡੇ ਸਮਾਜ ’ਚ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਮਾੜੇ ਅਨਸਰਾਂ ਅਤੇ ਜੁਰਮਾਂ ਨੂੰ ਅੰਜਾਮ ਦੇਣ ਦੀ ਤਾਕ ’ਚ ਵਿਚਰਦੇ ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਲਈ ਅਹਿਮ ਸੂਚਨਾ ਦੇਣ ਵਾਲੇ ਅਤੇ ਕਾਰਗਰ ਮਦਦਗਾਰ ਸਾਬਤ ਹੋ ਸਕਦੇ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਰੇਂਜ ਦੇ ਡੀ.ਆਈ.ਜੀ. ਸ਼੍ਰੀ ਐਲ.ਕੇ. ਯਾਦਵ ਨੇ ਕੀਤਾ। ਉਹ ਇਥੇ ਪੰਜਾਬ ਹੋਮ ਗਾਰਡਜ਼ ਦੇ ਜ਼ਿਲਾ ਮੱੁਖ ਦਫ਼ਤਰ ਵਿਖੇ ਕਮਾਂਡੈਂਟ ਸ. ਰਾਏ ਸਿੰਘ ਧਾਲੀਵਾਲ ਸਮੇਤ ਸਮਾਣਾ ਅਤੇ ਪਾਤੜਾਂ ਸਬ ਡਵੀਜਨਾਂ ਦੇ ਹੋਮ ...
Read Full Story


ਕਾਂਗਰਸ ਮੇਰੇ 'ਤੇ ਵੀ ਲਿਖਵਾਉਣਾ ਚਾਹੁੰਦੀ ਹੈ ਰਿਪੋਰਟ : ਉਮਾ ਭਾਰਤੀ

ਮਹੋਬਾ, ਭਾਰਤੀ ਜਨਤਾ ਪਾਰਟੀ ਦੀ ਤੇਜ਼ਤਰਾਰ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਚਰਖਾੜੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਉਮਾ ਭਾਰਤੀ ਨੇ ਕਿਹਾ ਹੈ ਕਿ ਕਾਂਗਰਸ ਰਾਹੁਲ ਗਾਂਧੀ ਵਾਂਗ ਮੇਰੇ ਵਿਰੁੱਧ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਦਰਜ ਕਰਵਾਉਣਾ ਚਾਹੁੰਦੀ ਹੈ। ਉਮਾ ਭਾਰਤੀ ਨੇ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਆਪਣਾ ਧਰਨਾ ਖਤਮ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਉਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ 'ਤੇ ਮੁਕੱਦਮਾ ਦਰਜ ਹੋ ਚੁੱਕਾ ਹੈ, ਉਸੇ ਤਰ੍ਹਾਂ ਉਨ੍ਹਾਂ (ਉਮਾ) ਵਿਰੁੱਧ ਵੀ ...
Read Full Story


ਅਮਰ ਸਿੰਘ ਦੀ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ 18 ਨੂੰ

ਨਵੀਂ ਦਿੱਲੀ,ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਰਾਜ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਦੀ ਰੈਗੂਲਰ ਅਤੇ ਅੰਤਰਿਮ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ 18 ਅਕਤੂਬਰ ਤੱਕ ਲਈ ਟਾਲ ਦਿੱਤੀ ਹੈ। ਸਿੰਘ 2008 ਦੇ ਵੋਟ ਲਈ ਨੋਟ ਮਾਮਲੇ 'ਚ ਦੋਸ਼ੀ ਹਨ। ਜਸਟਿਸ ਅਜੀਤ ਭਰੀਹੋਕ ਨੇ ਏਮਜ਼ ਵਲੋਂ ਅਮਰ ਸਿੰਘ ਦੀ ਮੈਡੀਕਲ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਲਈ ਟਾਲ ਦਿੱਤੀ। ਅਦਾਲਤ ਨੇ ਰਿਪੋਰਟ ਮੰਨ ਲਈ ਅਤੇ ਕਿਹਾ ਕਿ ਇਸ ਨੂੰ ਪੜ੍ਹਨ ਲਈ ਸਮਾਂ ਚਾਹੀਦਾ। ਦਿੱਲੀ ਪੁਲਸ ਨੇ ਵੀ ਅਦਾਲਤ 'ਚ ਸਥਿਤੀ ਰਿਪੋਰਟ ਪੇਸ਼ ਕੀਤੀ। ਅੰਤਰਿਮ ਜ਼ਮਾਨਤ ਦੀ ਮੰਗ ...
Read Full Story


ਬਰਾਈਡਲ ਏਸ਼ੀਆ ‘ਚੋਂ ਡੇਢ ਲੱਖ ਅਤੇ ਮੋਬਾਈਲ ਚੋਰੀ

ਨਵੀਂ ਦਿੱਲੀ, ਇੱਥੇ ਅਸ਼ੋਕ ਹੋਟਲ ‘ਚ ਲੱਗੀ ‘ਬ੍ਰਾਈਡਲ ਏਸ਼ੀਆ ਪ੍ਰਦਰਸ਼ਨੀ’ ਦੌਰਾਨ ਕੱਲ ਲਗਪਗ 5.30 ਵਜੇ ਇਕ ਅਣਪਛਾਤੀ ਬਜ਼ੁਰਗ ਔਰਤ ਨੇ ਲਗਪਗ 1.50 ਲੱਖ ਰੁਪਏ ਅਤੇ ਇਕ ਮਹਿੰਗੇ ਮੋਬਾਈਲ ਫੋਨ ਦੀ ਚੋਰੀ ਕਰ ਲਈ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ‘ਚ ਭਾਜਪਾ ਦੇ ਰਾਜ ਸਭਾ ਮੈਂਬਰ ਵੀ.ਪੀ. ਸਿੰਘ ਬਦਨੌਰ ਦੀ ਧੀ ਕਰਿਸ਼ਮਾ ਸਿੰਘ ਵੱਲੋਂ ਵੀ ਇਕ ਬੂਥ ‘ਚ ਪ੍ਰਦਰਸ਼ਨੀ ਲਗਾਈ ਗਈ ਸੀ। ਆਪਣੇ ਬੂਥ ‘ਚ ਹੋਈ ਚੋਰੀ ਦੀ ਸੂਚਨਾ ਕਰਿਸ਼ਮਾ ਸਿੰਘ ਨੇ ਪੁਲੀਸ ਨੂੰ ਦੇ ਦਿੱਤੀ ਹੈ। ਕਰਿਸ਼ਮਾ ਅਨੁਸਾਰ ਲਗਪਗ 60 ਸਾਲਾਂ ਦੀ ਇਕ ਬਜ਼ੁਰਗ ਔਰਤ ਨੇ ਉਸ ਦੇ ਭੂਰੇ ਰੰਗ ਦਾ ਹੈਂਡ ਬੈਗ ਚੁਰਾ ਲਿਆ ਜਿਸ ‘ਚ ਬਲੈਕਬੈਰੀ ਫੋਨ ਅਤੇ 1.54 ਲੱਖ ...
Read Full Story


ਫਰਾਂਸ ਅਤੇ ਫਿਲਪਾਈਨ ਵਿੱਚ ਹੋਸ਼ਿਆਰਪੁਰ ਦੇ ਦੋ ਨੌਜਵਾਨਾਂ ਦਾ ਕਤਲ

ਵਿਦੇਸ਼ ਵਿੱਚ ਰੁਜ਼ਗਾਰ ਖਾਤਿਰ ਗਏ ਹੋਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਦੋ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਦੁੱਖਦਾਇਕ ਸਮਾਂਚਾਰ ਹੈ। ਜੀਵਨ ਕੁਮਾਰ (22 ) ਪਿੰਡ ਬੇਅੰਤਪੁਰ ਨੂੰ ਫਿਲਪਾਈਨ ਦੇ ਸ਼ਹਿਰ ਮਨੀਲਾ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਜੀਵਨ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਉੱਥੇ ਫਾਈਨਾਂਸ ਦਾ ਕੰਮ ਕਰਦਾ ਸੀ। ਜਦਕਿ ਕਿ ਪਿੰਡ ਡੁਮਾਣਾ ਦੇ ਰਾਜਿੰਦਰ ਸਿੰਘ ਨੂੰ ਫਰਾਂਸ ਦੇ ਸ਼ਹਿਰ ਬੈਲੀਓ ਵਿੱਚ ਅਣਪਛਾਤੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆਂ ਜਿਸਦੀ ਹਸਪਤਾਲ ...
Read Full Story


ਜਪਾਨ ਵਿੱਚ ਤੂਫਾਨ ਕਾਰਨ 13 ਮੌਤਾਂ

ਟੋਕੀਓ,ਜਪਾਨ ਵਿੱਚ ਆਏ ਇਕ ਤਾਕਤਵਰ ਤੂਫਾਨ ’ਚ 101 ਸਾਲਾ ਔਰਤ ਸਣੇ 13 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੂਫਾਨ ਕਾਰਨ ਫੁਕੂਸ਼ਿਮਾ ਪ੍ਰਮਾਣੂ ਪਲਾਂਟ ਨੂੰ ਵੀ ਖ਼ਤਰਾ ਹੋ ਸਕਦਾ ਸੀ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਖ਼ਤਰਨਾਕ ਹਾਲਾਤ ਨਹੀਂ ਰਹੇ ਤੇ ਸਭ ਕੁਝ ਕਾਬੂ ਹੇਠ ਹੈ। ਤਾਇਫੂਨ ਰੋਕੇ ਨਾਮਕ ਇਸ ਤੂਫਾਨ ਦਾ ਮੁੱਖ ਅਸਰ ਮੁੱਖ ਦੀਪ ਹੋਂਸੂ ਤੇ ਪਹਿਲਾਂ ਹੀ ਕੁਦਰਤੀ ਆਫਤਾਂ ਨਾਲ ਜੂਝ ਰਹੇ ਉੱਤਰ ਪੂਰਬੀ ਇਲਾਕੇ ਵਿੱਚ ਰਿਹਾ। ਤੂਫਾਨ ਕਾਰਨ ਹੜ੍ਹ ਆ ਗਏ ਤੇ ਢਿੱਗਾਂ ਡਿੱਗ ਗਈਆਂ। ਪਰਮਾਣੂ ਊਰਜਾ ਪਲਾਂਟ ਦੇ ਅਪਰੇਟਰਾਂ ਨੇ ਦੱਸਿਆ ਹੈ ਕਿ ਪਲਾਂਟ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਰੇਡੀਏਸ਼ਨ ਤੋਂ ...
Read Full Story


ਜੀ.ਕੇ. ਸਿੰਘ ਹੋਣਗੇ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ

ਰੂਪਨਗਰ 3 ਅਪ੍ਰੈਲ-ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜ਼ਾਰੀ ਕਰਦਿਆਂ ਸਾਲ 2001 ਬੈਚ ਦੇ ਆਈ.ਏ.ਐਸ ਅਧਿਕਾਰੀ ਸ੍ਰੀ ਜੀ.ਕੇ. ਸਿੰਘ ਨੂੰ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਹੈ। ਉਹ ਇਸ ਤੋਂ ਪਹਿਲਾਂ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਬਤੌਰ ਵਧੀਕ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ ਕੋਲੋਨਾਈਜ਼ੇਸ਼ਨ (ਅਬਾਦਕਾਰੀ) ਅਤੇ ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਦੀ ਥਾਂ ਲੈਣਗੇ ਜਿੰਨ੍ਹਾਂ ਨੂੰ ਬਤੌਰ ਮੁੱਖ ਪ੍ਰਸਾਸ਼ਕ ਪੁੱਡਾ ਤੋਂ ਇਲਾਵਾ ਮੁੱਖ ਪ੍ਰਸਾਸ਼ਕ ਅੰਮਿਤਸਰ ਵਿਕਾਸ ਅਥਾਰਟੀ ...
Read Full Story


ਸਿਖਾਂ ਦੀ ਹੋਂਦ ਲਈ ਵੱਖਰੀ ਪਛਾਣ ਜਰੂਰੀ-ਕਰਨੈਲ ਸਿੰਘ ਪੀਰ ਮੁਹੰਮਦ

16 ਮਾਰਚ 2011-ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਐਸ ਜੀ ਪੀ ਸੀ ਚੋਣਾਂ ਆਪਣੇ ਖੁਦ ਦੇ ਬੈਨਰ ’ਤੇ ਲੜੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਬੈਨਰ ਹੋਵੇਗਾ ‘ਪੰਜਾਬ ਪੰਜਾਬੀਆਂ ਦਾ’ ਤੇ ਸਿੰਘ ਸਭਾ ਸਮਾਜਿਕ ਸੁਧਾਰ’ ਜਿਸ ਦੇ ਆਧਾਰ ’ਤੇ ਐਸ ਜੀ ਪੀ ਸੀ ਚੋਣਾਂ ਲੜੀਆਂ ਜਾਣਗੀਆਂ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਏਜੰਡੇ ਦਾ ਐਲਾਨ ਕਰਦਿਆਂ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿਖ ਦੀ ਵੱਖਰੀ ਪਛਾਣ ਲਈ ਸੰਘਰਸ਼ ਨੂੰ ਮੁੜ ਸੁਰਜੀਤ ਕੀਤਾ ਜਾਵੇ ਜੋ ਕਿ ਇਕ ...
Read Full Story


ਕੈਪਟਨ ਅਮਰਿੰਦਰ ਸਿੰਘ ਦੇ ਸੁਆਗਤ ਨੂੰ ਲੈ ਕੇ ਜ਼ਿਲਾ ਕਾਂਗਰਸ ਦਿਹਾਤੀ ਦੀ ਹੋਈ ਮੀਟਿੰਗ

ਪਟਿਆਲਾ, 18 ਨਵੰਬਰ (ਪੀ.ਐਸ.ਗਰੇਵਾਲ)- ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਥਾਪੇ ਜਾਣ ਕਾਰਨ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੂੰ ਭਾਜੜਾਂ ਪੈ ਗਈਆਂ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਤ ਮੰਤਰੀ ਸ. ਲਾਲ ਸਿੰਘ ਨੇ ਹਲਕਾ ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਦੀ ਪਟਿਆਲਾ ਸਥਿਤ ਰਿਹਾਇਸ਼ ਵਿਖੇ ਰੱਖੀ ਗਈ ਜ਼ਿਲਾ ਕਾਂਗਰਸ ਦਿਹਾਤੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ 26 ਨਵੰਬਰ ਨੂੰ ਪਟਿਆਲਾ ਪੁਜਣ ‘ਤੇ ਵਖ-ਵਖ ਹਲਕਾ ...
Read Full Story


ਦੇਸ਼ ਦੀ ਗਰੀਬ ਜਨਤਾ ਵਲੋਂ ਚੁਣੇ ਅਤੇ ਗਰੀਬ ਜਨਤਾ ਨੂੰ ਲੁੱਟ ਖਾਣ ਵਾਲੇ ਸੰਸਦਾ ਦੀ ਤਨਖਾਹ ਵਿਚ ਤਿੰਨ ਗੁਣਾ ਵਾਧਾ

ਨਵੀਂ ਦਿੱਲੀ :- (21 ਅਗਸਤ,Sarwan Singh):- ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਸੰਸਦਾਂ ਦੀ ਤਨਖਾਹ ਤਿੰਨ ਗੁਣਾ ਵਧਾਉਣ ਦਾ ਫੈਸਲਾ ਕਰ ਹੈ। ਹੁਣ ਹਰ ਸੰਸਦ ਮੈਂਬਰ ਨੂੰ 16 ਦੀ 50 ਹਜ਼ਾਰ ਰੁਪਏ ਮੂਲ ਮਾਸਿਕ ਤਨਖਾਹ ਮਿਲੇਗੀ ।ਇਕ ਅਹਿਮ ਰਣਨੀਤੀ ਤਹਿਤ ਕੇਂਦਰੀ ਕੈਬਨਿਟ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ ਤੇ ਭੱਤਿਆਂ ‘ਚ ਵਾਧੇ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਵਿਵਾਦਤ ਪਰਮਾਣੂ ਜ਼ਿੰਮੇਵਾਰੀ ਬਿਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਇਹ ਫ਼ੈਸਲੇ ਲਏ ਗਏ।ਪ੍ਰਧਾਨ ਮੰਤਰੀ ਦੀ ਕੁਰਸੀ ਦੀ ਲਾਲਸਾ ਰੱਖਣ ਵਾਲੇ ...
Read Full Story


ਚੰਡੀਗੜ੍ਹ ਵਿੱਚ ਅਗਵਾ ਕਰਨ ਆਏ ਦੋ ਆਸਟਰੇਲਿਆਈ ਭਾਰਤੀ ਸਾਥੀ ਸਮੇਤ ਗ੍ਰਿਫਤਾਰ

ਚੰਡੀਗੜ੍ਹ, 21 ਅਗਸਤ,sarwan singh-ਚੰਡੀਗੜ੍ਹ ਪੁਲੀਸ ਨੇ ਕੌਮਾਂਤਰੀ ਪੱਧਰ 'ਤੇ ਘੜੀ ਸਾਜਿਸ਼ ਤਹਿਤ ਅਗਵਾ ਕਰਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਆਸਟਰੇਲੀਅਨ ਨਾਗਰਿਕਾਂ ਸਮੇਤ ਇਕ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਪੜ ਦੇ ਨੌਜਵਾਨ ਨੂੰ ਅਗਵਾ ਕਰਨ ਆਏ ਦੋ ਗੋਰਿਆਂ ਅਤੇ ਇਕ ਪੰਜਾਬੀ ਨੂੰ ਚੰਡੀਗੜ੍ਹ ਪੁਲਿਸ ਦੀ ਕਰਾਈਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਵਿਅਕਤੀ ਰੋਪੜ ਦੇ ਹਰਸ਼ ਨਾਮ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੇ ਪਰਿਵਾਰ ਵਾਲਿਆਂ ਤੋਂ 1 ਕਰੋੜ ਰੁਪਏ ਦੀ ਰਕਮ ਵਸੂਲਣਾ ਚਾਹੁੰਦੇ ਸਨ ਅਤੇ ਉਸ ਰਕਮ ਨਾਲ ਵੱਡੇ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਦਾ ...
Read Full Story


ਗੁਰੂ ਕੀ ਨਗਰੀ ਅੰਮ੍ਰਿਤਸਰ ਹੁਣ ਏਡਜ਼ ਵਿੱਚ ਦੇਸ਼ ਭਰ ਵਿੱਚ ਸਭ ਤੋਂ ਅੱਗੇ,ਪੰਜਾਬੀਆਂ ਲਈ ਸੋਚਣ ਦਾ ਸਮਾਂ

Sarwan Singh Randhawa(+91 9803110740) ਅੰਮ੍ਰਿਤਸਰ ਸ਼ਹਿਰ ਜਿਸ ਨੂੰ ਗੁਰੂ ਕੀ ਪਵਿੱਤਰ ਨਗਰੀ, ਸਿੱਖਾਂ ਦਾ ਮੱਕਾ ਆਦਿ ਨਾਵਾਂ ਨਾਲ ਸੰਬੋਧਨ ਕਰਕੇ ਜਾਣਿਆ ਜਾਂਦਾ ਹੈ, ਏਡਜ਼ ਵਿੱਚ ਸਭ ਤੋਂ ਅੱਗੇ ਹੋਣ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅੰਮ੍ਰਿਤਸਰ ਸ਼ਹਿਰ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਦੇ ਮੁਕਾਬਲੇ ‘ਤੇ ਵਸਾਇਆ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇੱਥੇ ਸਭ ਤੋਂ ਪਹਿਲਾਂ ਪ੍ਰਕਾਸ਼ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ-ਪੀਰੀ ...
Read Full Story


ਅੰਮ੍ਰਿਤਸਰ-ਲੰਡਨ-ਟੋਰਾਂਟੋ ਹਵਾਈ ਸੇਵਾ ਮੁੜ ਸ਼ੁਰੂ ਕਰਾਉਣ ਲਈ ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ

ਅੰਮ੍ਰਿਤਸਰ 20 ਅਗਸਤ (ਭਾਰਤ ਸੰਦੇਸ਼) ਇਕ ਪਾਸੇ 12700 ਕ੍ਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਨਵਾਂ ਟਰਮੀਨਲ 37 ਮਹੀਨਿਆਂ ਵਿੱਚ ਤਿਆਰ ਕਰਕੇ ਚਾਲੂ ਕਰਕੇ ਏਅਰ ਇੰਡੀਆ ਵਲੋਂ ਦਿੱਲੀ ਨੂੰ ਕੇਂਦਰੀ ਧੁਰਾ (ਹੱਬ) ਬਣਾ ਕੇ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਉਥੇ ਏਅਰ ਇੰਡੀਆ ਵਲੋਂ ੩੧ ਅਕਤੂਬਰ ਤੋਂ ਬਹੁਤ ਹੀ ਕਾਮਯਾਬੀ ਨਾਲ ਚਾਲੂ ਅੰਮ੍ਰਿਤਸਰ-ਲੰਡਨ-ਟੋਰਾਂਟੋ ਉਡਾਣ ਬੰਦ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਸ਼ਾਰਜਾਹ ਤੇ ਅੰਮ੍ਰਿਤਸਰ ਡੁਬਈ ਉਡਾਣਾਂ ਵੀ ਅੰਮ੍ਰਿਤਸਰ ਦੀ ਥਾਂ ਮੁਹਾਲੀ ਤੋਂ ਸ਼ੁਰੂ ਹੋਣਗੀਆਂ। ਏਅਰ ਇੰਡੀਆ ...
Read Full Story


ਮਹਿੰਗਾਈ ਵਿਰੁੱਧ ਲੋਕਾਂ ਨੂੰ ਜਾਗਰਤ ਕਰਨ ਲਈ ਖੱਬੀਆ ਪਾਰਟੀਆ ਵੱਲੋ ਦੇਸ ਪੱਧਰੀ 16 ਅਗਸਤ ਤੋ 31 ਅਗਸਤ ਤੱਕ ਸ਼ੁਰੂ ਕੀਤਾ ਗਿਆ ਮਾਰਚ ਜਲਿਆਵਾਲਾ ਬਾਗ ਤੋ ਰਵਾਨਾ ਹੋਇਆ

ਅੰਮ੍ਰਿਤਸਰ, 17 ਅਗਸਤ (ਸਰਵਨ ਸਿੰਘ ਰੰਧਾਵਾæ) : ਦੇਸ ਨੂੰ ਨਾਮੁਰਾਦ ਬੀਮਾਰੀ ਵਾਂਗ ਚੰਬੜੀ ਮਹਿੰਗਾਈ ਵਿਰੁੱਧ ਲੋਕਾਂ ਨੂੰ ਜਾਗਰਤ ਕਰਨ ਲਈ ਖੱਬੀਆ ਪਾਰਟੀਆ ਵੱਲੋ ਦੇਸ ਪੱਧਰੀ 16 ਅਗਸਤ ਤੋ 31 ਅਗਸਤ ਤੱਕ ਸ਼ੁਰੂ ਕੀਤੇ ਗਏ ਜੱਥਾ ਮਾਰਚ ਦੀ ਲੜੀ ਵਜੋ ਭਾਰਤੀ ਕਮਿਉਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਭੁਪਿੰਦਰ ਸਾਂਬਰ ਦੀ ਅਗਵਾਈ ਹੇਠ ਇੱਕ ਜੱਥਾ ਜਲਿਆਵਾਲਾ ਬਾਗ ਤੋ ਰਵਾਨਾ ਹੋਇਆ ਜਿਹੜਾ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਤੋ ਜਾਣੂ ਕਰਵਾਏਗਾ ਕਿ ਇੱਕ ਪਾਸੇ ਕਣਕ ਦੇ ਲੱਖਾਂ ਟਨ ਭੰਡਾਰ ਖਰਾਬ ਹੋ ਰਹੇ ਹਨ ਜਦ ਕਿ ਦੂਜੇ ...
Read Full Story


ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ : ਕਲਕੱਤਾ

ਅੰਮ੍ਰਿਤਸਰ/10ਅਗਸਤ/ਸਰਵਨ ਸਿੰਘ ਰੰਧਾਵਾ:-ਪੰਜਾਬ ਵਿੱਚ ਡੇਢ ਦਹਾਕੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜੁਆਨਾਂ ਨੂੰ ਖ਼ਤਮ ਕਰਨ ਲਈ ਦੌਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਚਲਾਉਣ ਅਤੇ ਦੋਸ਼ੀ ਸਿੱਖ ਪੁਲਿਸ ਅਧਿਕਾਰੀਆਂ ਨੂੰ ਪੰਥ ਵਿਚੋਂ ਛੇਕੇ ਜਾਣ ਦੀ ਤਿੰਨ ਜੱਥੇਬੰਦੀਆਂ ਵੱਲੋਂ ਕੀਤੀ ਮੰਗ ਦੀ ਪਰੌੜਤਾ ਕਰਦਿਆਂ ਸ਼੍ਰੌਮਣੀ ਪੰਥਕ ਕੋਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਇਸ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ। ਸ੍ਰ. ...
Read Full Story


ਤਬਾਹੀ ਵੱਲ ਨੂੰ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਦਾ ਬਚਪਨ,ਪੰਜਾਬ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਬੇਖ਼ਬਰ

ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ:-ਭਾਰਤ ਅੰਦਰ ਕੋਈ ਵੀ ਕਾਨੂੰਨ ਬਨਾਉਣਾਂ ਜਿੰਨਾਂ ਜਿਆਦਾ ਸੋਖਾਂ ਹੈ ਉਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾਂ 1ਨਾਂ ਹੀ ਜਿਆਦਾ ਅੋਖਾ ਅਤੇ ਗੁੰਜਲਦਾਰ ਕੰ ਹੈ।ਇਸੇ ਤਰਾਂ ਹੀ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਦੇ ਬੱਚਿਆਂ ਦੇ ਬਚਪਨ ਨੂੰ ਸੁਨਿਹਰੀ ਬਨਾਉਣ ਖਾਤਿਰ ਇੱਕ ਕਨੂੰਨ ਬਣਾਇਆ ਸੀ ਜਿਸ ਨੂੰ ਬਾਲ ਮਜਦੂਰੀ ਅੇਕਟ ਕਿਹਾ ਜਾਂਦਾ ਹੈ।ਇ ਸਕਨੂੰਨ ਦੇ ਤਹਿਤ ਕਿਸੇ ਵੀ ਨਾਬਾਲਗ ਬੱਚੇ ਕੋਲੋਂ ਆਂਮ ਜਨਤੱਕ ਥਾਂਵਾ ਢਾਬਿਆਂ,ਰੈਸਟੋਰੇਂਟਾ,ਹੋਟਲਾਂ,ਕਲੱਬਾਂ ਅਤੇ ਰਿਹੜੀਆਂ ਆਦਿ ਤੇ ਬਾਲ ਮਜਦੂਰੀ ਨਹੀ ਕਰਵਾਈ ਜਾ ਸੱਕਦੀ ਭਾਵ ਤਨਖਾਹ ਤੇ ਨੋਕਰੀ ਨਹੀ ਕਵਾਈ ...
Read Full Story


ਸਰਹੱਦ ਤੇ ਹਰ ਰੋਜ ਲੱਗਦਾ ਹੈ ਰੀਟ੍ਰੀਟ ਵੇਖਣ ਵਾਲੇ ਹਜਾਰਾਂ ਸੈਲਾਨੀਆ ਦਾ ਮੇਲਾ

ਅੰਮ੍ਰਿਤਸਰ,01ਅਗਸਤ(ਸਰਵਨ ਸਿੰਘ ਰੰਧਾਵਾ) ਅੰਮ੍ਰਿਤਸਰ ਨਾਲ ਲੱਗਦੀ ਵਾਹਗਾ ਸਰਹੱਦ ਤੇ ਹਰ ਰੋਜ ਸ਼ਾਮ ਨੂੰ ਹੋਣ ਵਾਲੀ ਝੰਡੇ ਦੀ ਰਸਮ(ਰੀਟ੍ਰੀਟ) ਨੂੰ ਵੇਖਣ ਲਈ ਹਜਾਰਾ ਸੈਲਾਨੀਆਂ ਦਾ ਤਾਂਤਾ ਹਰ ਰੋਜ ਲੱਗਦਾ ਹੈ। ਤੱਪਦੀ ਗਰਮੀ ਦੇ ਬਾਵਜੂਦ ਇਹ ਗਿਣਤੀ ਕਈ ਵਾਰੀ ਤਾਂ 50,000 ਤੋਂ ਵੀ ਪਾਰ ਹੋ ਜਾਂਦੀ ਹੈ। ਲੋਕਾਂ ਨੂੰ ਬੈਠਣ ਵੇਲੇ ਜਗਾ ਦੀ ਘਾਟ ਕਾਂਰਣ ਇੱਥੇ ਭਾਰੀ ਅੋਕੜਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਹਜਾਰਾਂ ਲੋਕਾਂ ਦੇ ਇਕੱਠ ਦਾ ਜੋਸ਼ ਵੀ ਵੇਖਦਿਆਂ ਹੀ ਬਣਦਾ ਹੈ। ਹਿੰਦੂਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਹੀ ਗੂੰਜ ਉਠਦਾ ਹੈ। ਦੂਸਰੇ ਪਾਸੇ ਇਸ ਦੇ ਮੁਕਾਬਲੇ ...
Read Full Story


ਪੰਜਾਬ ਸਰਕਾਰਾਂ ਦੀ ਲਾਪਰਵਾਹੀ ਅਤੇ ਗਲਤ ਨੀਤੀਆਂ ਦੇ ਚੱਲਦਿਆਂ ਅੰਮ੍ਰਿਤਸਰ ਦੀ ਇੰਡਸਟਰੀ ਬੰਦ ਹੋਣ ਦੀ ਕੱਗਾਰ ਤੱਕ ਪੁੱਜੀ

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਸਰਕਾਰ ਦੀ ਅਣਦੇਖੀ ਅਤੇ ਲਾਪਰਵਾਹੀ ਦੇ ਚੱਲਦਿਆਂ ਅੱਜ ਪੰਜਾਬ ਦੀ ਤਕਰੀਬਨ ਸਾਰੀ ਇੰਡਸਟਰੀ ਹੀ ਤਬਾਹੀ ਦੇ ਕੰਡੇ ਤੇ ਆਂਣ ਖਲੋਤੀ ਹੈ।ਪੰਜਾਬ ਅੰਦਰ ਕਈ ਇੰਡਸਟਰੀਆਂ ਬੰਦ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਦੀ ਕੱਗਾਰ ਤੱਕ ਪੁੱਜ ਗਈਆਂ ਹਨ। ਇਹ ਸੱਭ ਕੁੱਝ ਪੰਜਾਬ ਦੀਆਂ ਸਰਕਾਰਾਂ ਦੀ ਅਣਦੇਖੀ ਅਤੇ ਲਾਪਰਵਾਹੀ ਦਾ ਹੀ ਨਤੀਜਾ ਹੈ। ਪੰਜਾਬ ਅੰਦਰ ਲਗਾਤਾਰ ਬੰਦ ਹੋ ਰਹੇ ਇਹਨਾਂ ਉਦਯੋਗਾਂ ਦੇ ਕਾਂਰਣ ਹੀ ਪੰਜਾਬ ਦੇ ਕਈ ਨੋਜਵਾਂਨ ਅੱਜ ਇੱਕ ਵਾਰੀ ਫਿਰ ਬੇਰੋਜਗਾਰੀ ਦੀ ਦਹਿਲੀਜ ਤੇ ਖਾਲੀ ਹੱਥ ਆਂਣ ਖਲੋਤੇ ਹਨ। ਅੰਮ੍ਰਿਤਸਰ ਦੀ ਇੰਡਸਟਰੀ ਦੀ ਤੂਤੀ ...
Read Full Story


ਪੰਜਾਬ ਦੇ ਸਰਹੱਦੀ ਪਿੰਡ ਅਜੇ ਤੱਕ ਵੀ ਅਧੂਨਿੱਕ ਸਹੂਲਤਾਂ ਤੋਂ ਸੱਖਣੇ,ਸਰਕਾਰ ਨੂੰ ਕੋਈ ਸਾਰ ਨਹੀ

ਅੰਮਿ੍ਰਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:-ਪੰਜਾਬ ਦੇ ਜਿਆਦਾਤਰ ਸਰਹੱਦੀ ਪਿੰਡ ਅਜੇ ਵੀ ਅਧੂਨਿੱਕ ਸੁੱਖ ਸਹੂਲਤਾਂ ਤੋਂ ਸੱਖਣੇ ਹੀ ਪਏ ਹਨ ਪੰਜਾਬ ਦੀ ਸਰਕਾਰ ਭਾਵੇ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦੇਣ ਦੇ ਦਾਅਵੇ ਲਗਾਤਾਰ ਹਰ ਚੋਣਾਂ ਵੇਲੇ ਕਰਦੀ ਆਈ ਹੈ,ਪਰ ਉਸ ਦੇ ਇਹਨਾਂ ਖੋਖਲੇ ਵਾਅਦਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦਾ ਅੰਦਾਜਾ ਇਹਨਾਂ ਪਿੰਡਾਂ ਦਾ ਦੋਰਾ ਕਰ ਕੇ ਸਹਿਜੇ ਹੀ ਲਗਾਇਆ ਜਾ ਸੱਕਦਾ ਹੈ ਜੱਦ ਵੀ ਚੋਣਾਂ ਆਈਆਂ ਤਾਂ ਪੰਜਾਬ ਦੀ ਹਰ ਸਰਕਾਰ ਨੇ ਸਰਹੱਦੀ ਲੋਕਾਂ ਨਾਲ ਇੱਕ ਦੂਸਰੇ ਤੋਂ ਵੱਡੇ ਵਾਅਦੇ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ ਵੋਟਾਂ ਬੀਤ ...
Read Full Story


ਮੰਦਿਰ ਦਾ ਨਿਰਮਾਣ 3 ਤੱਕ ਟਲਿਆ

ਰਾਮ ਤੀਰਥ, 1 ਫਰਵਰੀ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਲੋਂ ਪਵਿੱਤਰ ਸਰੋਵਰ ਵਿਚ ਉਸਾਰੇ ਜਾਣ ਵਾਲੇ 9 ਮੰਜ਼ਿਲਾਂ ਪਗਵਾਨ ਵਾਲਮੀਕਿ ਮੰਦਰ ਦਾ ਨਿਰਮਾਣ ਫਿਲਹਾਲ 3 ਫਰਵਰੀ ਤਕ ਇਕ ਵਾਰ ਫੇਰ ਟਲ ਗਿਆ ਹੈ। ਇਸ ਸਬੰਧੀ ਅੱਜ ਵਾਲਮੀਕਿ ਸਮਾਜ ਦੇ ਆਗੂਆਂ ਅਤੇ ਲੋਕਾਂ ਦੀ ਇਕ ਭਰਵੀਂ ਮੀਟਿੰਗ ਧੂਣਾ ਸਾਹਿਬ ਆਸ਼ਰਮ ਦੇ ਗੱਦੀ ਨਸ਼ੀਨ ਮਹੰਤ ਸ੍ਰੀ ਮਲਕੀਤ ਨਾਥ ਦੀ ਅਗਵਾਈ ਹੇਠ ਬਾਬਾ ਹਰੀ ਨਾਥ ਬਿਰਧ ਆਸ਼ਰਮ ਵਾਲਮੀਕਿ ਤੀਰਥ ਵਿਖੇ ਹੋਈ। ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਮੰਦਰ ਦੇ ਨਿਰਮਾਣ ਲਈ ਉਨ੍ਹਾਂ ਹਰ ...
Read Full Story


1 2 > >>

Loading...

© 2012 punjabinfoline.com

punjab infoline arash info