ਆਈ. ਐੱਸ. ਆਈ. ਵਲੋਂ ਅਗਵਾ ਕੀਤੇ ਜਾਣ ਦੇ ਡਰ ਕਾਰਨ ਛੱਡਿਆ ਦੇਸ਼ : ਫਰਾਹਨਾਜ਼
ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਮੀਡੀਆ ਸਲਾਹਕਾਰ ਅਤੇ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਪਤਨੀ ਫਰਾਹਨਾਜ਼ ਨੇ ਕਿਹਾ ਹੈ ਕਿ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਉਨ੍ਹਾਂ ਨੂੰ ਅਗਵਾ ਕੀਤੇ ਜਾਣ ਦੇ ਡਰ ਕਾਰਨ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਜਿਓ ਨਿਊਜ਼ ਨੇ ਸ਼੍ਰੀਮਤੀ ਫਰਾਹਨਾਜ਼ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਆਈ. ਐੱਸ. ਆਈ. ਉਨ੍ਹਾਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਪਤੀ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਉਹ ਮੀਮੋ ਗੇਟ ਮਾਮਲੇ 'ਚ ਜ਼ਰਦਾਰੀ ਦੀ ਸ਼ਮੂਲੀਅਤ ਮੰਨ ਲਏ। ... Read Full Story
|
ਦੇਸ਼ ਨਹੀਂ ਛੱਡਾਂਗਾ : ਹੱਕਾਨੀ
ਇਸਲਾਮਾਬਾਦ, ਮੈਮੋਗੇਟ ਸਕੈਂਡਲ ਦੀ ਜਾਂਚ ਦੌਰਾਨ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਕਿਹਾ ਕਿ ਉਹ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾਣਗੇ। ਮੈਮੋਗੇਟ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਅੱਜ ਵੀ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਹੈ। ਹੱਕਾਨੀ ਨੇ ਦੇਸ਼ ਨਾ ਛੱਡਣ ਦੀ ਗੱਲ ਅਦਾਲਤ ਦੇ ਇਸ ਹੁਕਮ ਦੇ ਕੁਝ ਘੰਟੇ ਬਾਅਦ ਕਹੀ। ਸਾਬਕਾ ਰਾਜਦੂਤ ਨੇ ਕਿਹਾ ਕਿ ਮੈਂ ਪਾਰਦਰਸ਼ੀ ਜਾਂਚ ਲਈ ਰਾਹ ਪੱਧਰਾ ਕਰਨ ਦੇ ਉਦੇਸ਼ ਨਾਲ ਅਸਤੀਫਾ ਦਿਤਾ ਹੈ ਅਤੇ ਮੇਰੀ ਮਨਸ਼ਾ ਉਸ ਸਮੇਂ ਤਕ ਆਪਣੇ ਦੇਸ਼ ਵਿਚ ਰਹਿਣ ਦੀ ਹੈ ਜਦੋਂ ਤਕ ਉਸ ਦੀ ਲੋੜ ... Read Full Story
|
ਸ਼ੇਰੀ ਰਹਿਮਾਨ ਅਮਰੀਕਾ 'ਚ ਪਾਕਿਸਤਾਨ ਦੀ ਨਵੀਂ ਰਾਜਦੂਤ
ਇਸਲਾਮਾਬਾਦ, ਗੁਪਤ ਬਿਆਨ (ਮੋਮੋਗੇਟ) ਵਿਵਾਦ ਕਾਰਨ ਹੁਸੈਨ ਹੱਕਾਨੀ ਦੇ ਅਸਤੀਫਾ ਦੇਣ ਤੋਂ ਬਾਅਦ ਅੱਜ ਪਾਕਿ ਸਰਕਾਰ ਨੇ ਸਾਬਕਾ ਸੂਚਨਾ ਮੰਤਰੀ ਸ਼ੇਰੀ ਰਹਿਮਾਨ ਨੂੰ ਅਮਰੀਕਾ ਵਿਚ ਆਪਣਾ ਰਾਜਦੂਤ ਨਾਮਜ਼ਦ ਕਰ ਦਿੱਤਾ। ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਦਫਤਰ ਵਲੋਂ ਅੱਜ ਵਾਸ਼ਿੰਗਟਨ 'ਚ ਬਤੌਰ ਰਾਜਦੂਤ 50 ਸਾਲਾ ਸ਼ੈਰੀ ਦਾ ਨਾਂ ਐਲਾਨ ਕੀਤਾ ਗਿਆ ਹੈ। ਇਸ ਤੋਂ ਕੁਝ ਦੇਰ ਪਹਿਲਾਂ ਹੀ ਸ਼ੈਰੀ ਨੇ ਗਿਲਾਨੀ ਨਾਲ ਮੁਲਾਕਾਤ ਕੀਤੀ। ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਨਾਲ ਟਕਰਾਅ ਤੋਂ ਬਾਅਦ ਸ਼ੈਰੀ ਨੂੰ ਮਾਰਚ 2009 ਦੇ ਸੂਚਨਾ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਉਹ ... Read Full Story
|
ਪਾਕਿ ਦੇ ਰਾਜਦੂਤ ਹੱਕਾਨੀ ਨੇ ਅਸਤੀਫਾ ਦਿਤਾ
ਇਸਲਾਮਾਬਾਦ, ਅਮਰੀਕਾ ਨੂੰ ਭੇਜੀ ਗਈ ਖੁਫੀਆ ਚਿੱਠੀ ਨੂੰ ਲੈ ਕੇ ਉਠੇ ਵਿਵਾਦ ਕਾਰਨ ਪਾਕਿਸਤਾਨੀ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਆਪਣਾ ਅਸਤੀਫਾ ਦੇ ਦਿਤਾ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ। ਇਸ ਚਿੱਠੀ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਸਰਕਾਰ ਨੇ ਸੰਭਾਵਿਤ ਫੌਜੀ ਤਖਤਾ ਪਲਟੇ ਤੋਂ ਬਚਣ ਲਈ ਅਮਰੀਕਾ ਦੀ ਮਦਦ ਮੰਗੀ ਸੀ। ਓਧਰ ਅਮਰੀਕੀ ਰਾਜਦੂਤ ਕੈਮਰੂਨ ਮੁੰਤਰ ਨੇ ਅੱਜ ਕਿਹਾ ਕਿ ਅਮਰੀਕਾ ਖੁਫੀਆ ਚਿੱਠੀ ਦੇ ਸੰਬੰਧ ਵਿਚ ਪਾਕਿ ਦੀ ਕਿਸੇ ਵੀ ਜਾਂਚ ਵਿਚ ਮਦਦ ਲਈ ਤਿਆਰ ਹੈ। ਦੂਜੇ ਪਾਸੇ ਹੱਕਾਨੀ ਨੇ ਕਿਹਾ ਕਿ ਇਸ ਮੁੱਦੇ ਨੂੰ ਇਸ ਲਈ ... Read Full Story
|
ਅਮਰੀਕੀ ਡਰੋਨ ਹਮਲੇ 'ਚ ਹੱਕਾਨੀ ਨੈੱਟਵਰਕ ਦੇ ਅੱਤਵਾਦੀ ਸਮੇਤ ਤਿੰਨ ਮਰੇ
ਇਸਲਾਮਾਬਾਦ, ਅਫਗਾਨਿਸਤਾਨ 'ਚ ਕਈ ਜਾਨਲੇਵਾ ਹਮਲਿਆਂ ਦੇ ਦੋਸ਼ੀ ਹੱਕਾਨੀ ਨੈੱਟਵਰਕ ਦੇ ਸੀਨੀਅਰ ਅੱਤਵਾਦੀ ਸਮੇਤ ਤਿੰਨ ਅੱਤਵਾਦੀ ਪਾਕਿਸਤਾਨ ਦੇ ਉੱਤਰੀ ਵਜ਼ੀਰੀਸਤਾਨ ਕਬਾਇਲੀ ਇਲਾਕੇ 'ਚ ਇਕ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ। ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਹਵਾਲੇ 'ਤੋਂ ਦੱਸਿਆ ਗਿਆ ਕਿ ਮਰਨ ਵਾਲਿਆਂ 'ਚ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੂਦੀਨ ਹੱਕਾਨੀ ਦਾ ਨੇੜਲਾ ਰਿਸ਼ਤੇਦਾਰ ਜਲੀਲ ਹੱਕਾਨੀ ਸ਼ਾਮਲ ਹੈ। ਉੱਤਰੀ ਵਜ਼ੀਰੀਸਤਾਨ ਦੇ ਮੁੱਖ ਸ਼ਹਿਰ ਮਿਰਾਨ ਦੇ ਉੱਤਰ 'ਚ ਸਥਿਤ ਡਰੋਨ ਨੇ 2 ਮਿਜ਼ਾਈਲਾਂ ਸੁੱਟੀਆਂ। ਅਧਿਕਾਰੀਆਂ ਨੇ ਦੱਸਿਆ ਕਿ ਜਲੀਲ 'ਤੇ ਨੈੱਟਵਰਕ ਦੇ ਸੰਚਾਰ ਦੀ ... Read Full Story
|
ਪਾਕਿ ਨੇ ਪਰਮਾਣੂ ਹਥਿਆਰ ਬਣਾਉਣ ਲਈ ਪੁੱਠੇ-ਸਿੱਧੇ ਰਾਹ ਅਪਣਾਏ
ਆਈ.ਐਸ.ਆਈ. ਦੀ ਰਿਪੋਰਟ ਦਾ ਅਮਰੀਕੀ ਚੈਨਲ ‘ਫੌਕਸ ਨਿਊਜ਼’ ਵੱਲੋਂ ਖੁਲਾਸਾ
ਵਾਸ਼ਿੰਗਟਨ,ਪਾਕਿਸਤਾਨ ਨੇ ਸਾਰੇ ਸਿੱਧੇ-ਪੁੱਠੇ ਤਰੀਕੇ ਵਰਤ ਕੇ ਇਰਾਨ ਤੇ ਲਿਬੀਆ ਨਾਲ ਗੁਪਤ ਪਰਮਾਣੂ ਤਕਨੀਕ ਤੇ ਸਾਜ਼ੋ-ਸਾਮਾਨ ਸਾਂਝਾ ਕੀਤਾ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੀ ਰਿਪੋਰਟ ਵਿੱਚ ਪਰਮਾਣੂ ਤਸਕਰੀ ਲਈ ਬਦਨਾਮ ਵਿਗਿਆਨੀ ਏ.ਕਿਊ. ਖ਼ਾਨ ਤੋਂ ਪੁੱਛ-ਪੜਤਾਲ ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ।
ਸਮਾਚਾਰ ਚੈਨਲ ‘ਫੌਕਸ ਨਿਊਜ਼’ ਦੇ ਹੱਥ ਆਈ.ਐਸ.ਆਈ. ਦੀ ਇਹ ਰਿਪੋਰਟ ਲੱਗੀ ਹੈ। ਇਸ ਰਿਪੋਰਟ ਵਿੱਚ ਕਿਸੇ ਵੀ ਤਰੀਕ ਦਾ ਜ਼ਿਕਰ ਨਹੀਂ ਹੈ, ਪਰ ਕਿਹਾ ਗਿਆ ਹੈ, ‘‘ਇਹ ਸਭ ਤੋਂ ਮੰਦਭਾਗੀ ਗੱਲ ਹੈ ਕਿ ਪਰਮਾਣੂ ... Read Full Story
|
ਪਟਿਆਲਾ ਜ਼ਿਲੇ ਵਿੱਚ ਐਸ.ਜੀ.ਪੀ.ਸੀ. ਦੀਆਂ ਚੋਣਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜਿਆ ਤਕਰੀਬਨ 61 ਫੀਸਦੀ ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ
ਪਟਿਆਲਾ: 18 ਸਤੰਬਰ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੇ 7 ਚੋਣ ਹਲਕਿਆਂ ਦੀਆਂ 10 ਸੀਟਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੂਰੇ ਅਮਨ ਤੇ ਸ਼ਾਂਤੀ ਨਾਲ ਨੇਪਰੇ ਚੜ ਗਈਆਂ ਤੇ ਇਹਨਾਂ ਚੋਣਾਂ ਵਿੱਚ ਤਕਰੀਬਨ 61 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ।’’ ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਨੇ ਦਿੰਦਿਆਂ ਦੱਸਿਆ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਵੋਟਾਂ ਦਾ ਪ੍ਰਤੀਸ਼ਤ ਵੱਧ ਰਿਹਾ। ਉਨ੍ਹਾਂ ਦੱਸਿਆ ਕਿ ਚੋਣ ਹਲਕਾ 54-ਭਾਦਸੋਂ ਵਿੱਚ ਵੋਟਾਂ ਦੀ ਪ੍ਰਤੀਸ਼ਤਾ ਸਭ ਤੋਂ ਵੱਧ 73 ਫੀਸਦੀ ਰਹੀ।
ਜ਼ਿਲਾ ਚੋਣ ਅਫਸਰ ਨੇ ... Read Full Story
|
ਐਸ.ਓ.ਆਈ ਵਲੋਂ ਅੰਨਾ ਤੇ ਜਨ ਲੋਕਪਾਲ ਬਿੱਲ ਦੇ ਹੱਕ ਵਿਚ ਕੱਢਿਆ ਗਿਆ ਸੂਬਾ ਪੱਧਰੀ ਕੈਂਡਲ ਮਾਰਚ
ਪਟਿਆਲਾ: 27 ਅਗਸਤ (ਪੀ.ਐਸ.ਗਰੇਵਾਲ) -ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜੱਥੇਬੰਦੀ ਐਸ.ਓ.ਆਈ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਤੇ ਐਸ.ਓ.ਆਈ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਐਸ.ਓ.ਆਈ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਯੋਗ ਅਗਵਾਈ ਹੇਠ ਜਿਥੇ ਅੱਜ ਪੰਜਾਬ ਦੇ ਸਾਰੇ ਜ਼ਿਲਾ ਹੈਡਕੁਆਟਰਾਂ ਤੇ ਅੰਨਾ ਹਜ਼ਾਰੇ ਤੇ ਜਨ ਲੋਕਪਾਲ ਬਿਲ ਦੇ ਹੱਕ ਵਿਚ ਤੇ ਕੇਂਦਰ ਦੀ ਭਿ੍ਰਸ਼ਟ ਕਾਂਗਰਸ ਸਰਕਾਰ ਖਿਲਾਫ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱਢੇ ਗਏ ਉਥੇ ਭਿ੍ਰਸ਼ਟਾਚਾਰ ਤੇ ... Read Full Story
|
ਪਾਕਿਸਤਾਨ ਨੂੰ ਹੁਣ ਭਾਰਤ ਤੋਂ ਖ਼ਤਰਾ ਮਹਿਸੂਸ ਨਹੀਂ ਹੁੰਦਾ
ਸਰਹੱਦ ਤੋਂ ਫ਼ੌਜਾਂ ਹਟਾ ਕੇ ਕਬਾਇਲੀ ਖਿੱਤਿਆਂ ’ਚ ਭੇਜੀਆਂ
ਵਾਸ਼ਿੰਗਟਨ,ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਮੰਨਿਆ ਹੈ ਕਿ ਪੂਰਬੀ ਸਰਹੱਦ ਤੋਂ ਵੱਡੀ ਗਿਣਤੀ ਵਿਚ ਫੌਜ ਤੇ ਸਾਜ਼ੋ-ਸਾਮਾਨ ਨੂੰ ਹਟਾਉਣ ਦੇ ਬਾਵਜੂਦ ਉਸ ਦੀ ਕੌਮੀ ਸੁਰੱਖਿਆ ਨੂੰ ਭਾਰਤ ਤੋਂ ਕੋਈ ਖ਼ਤਰਾ ਨਹੀਂ ਹੈ। ਅਮਰੀਕਾ ਵਿਚਲੇ ਪਾਕਿਸਤਾਨੀ ਸਫਾਰਤਖਾਨੇ ਨੇ ਕਈ ਦੇਸ਼ਾਂ ਦੇ ਡਿਪਲੋਮੇਟਾਂ ਨੂੰ ਅਤਿਵਾਦ ਖ਼ਿਲਾਫ਼ ਲੜਾਈ ਦੇ ਮਾਮਲੇ ਵਿਚ ਜਾਣਕਾਰੀ ਦੇਣ ਦੌਰਾਨ ਇਹ ਗੱਲ ਮੰਨੀ।
ਪਾਕਿਸਤਾਨ ਦੇ ਸਫ਼ੀਰ ਹੁਸੈਨ ਹੱਕਾਨੀ ਅਤੇ ਉਨ੍ਹਾਂ ਦੇ ਦੇਸ਼ ਦੇ ਰੱਖਿਆ ਅਧਿਕਾਰੀਆਂ ਨੇ ਵਿਦੇਸ਼ੀ ਡਿਪਲੋਮੇਟਾਂ ਨੂੰ ਜਾਣਕਾਰੀ ... Read Full Story
|
ਸਰਕਾਰ ਵੱਲੋਂ ਪਾਸ ਬਿੱਲ ਸੰਵਿਧਾਨਿਕ ਹੱਕਾਂ ਦਾ ਘਾਣ ਕਰਾਰ
ਜਲੰਧਰ - ਸੀ. ਪੀ. ਆਈ. (ਮਾਰਕਸਵਾਦੀ-ਲੈਨਿਨਵਾਦੀ) ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਬਿੱਲ ਅਤੇ ਵਿਸ਼ੇਸ਼ ਸੁਰੱਖਿਆ ਗਰੁੱਪ ਕਾਨੂੰਨਾਂ ਨੂੰ ਸੰਵਿਧਾਨਿਕ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਨੇ ਇਹ ਲੋਕ ਵਿਰੋਧੀ ਬਿੱਲ ਪਾਸ ਕਰਕੇ ਰਾਜ ਵਿਚ ਇਕ ਤਰ੍ਹਾਂ ਨਾਲ ਪੁਲਿਸ ਰਾਜ ਕਾਇਮ ਕਰਨ ਦੇ ਕੋਝੀ-ਗੈਰ-ਜਮਹੂਰੀ ਅਤੇ ਦਮਨਕਾਰੀ ਨੀਤੀ ਦੱਸਿਆ ਹੈ। ਅੱਜ ਇਥੇ ਕਰਵਾਈ ਗਈ ਵਿਸ਼ਾਲ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਇਹ ਦੋਵੇਂ ਕਾਨੂੰਨ ਵਾਪਸ ਲਏ ਜਾਣ, ਆਪ੍ਰੇਸ਼ਨ ਗਰੀਨ ... Read Full Story
|