ਪਾਕਿਸਤਾਨ 'ਚ ਤਖਤਾ ਪਲਟ ਦੀ ਸੰਭਾਵਨਾ ਨਹੀਂ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਨੂੰ ਖਾਰਿਜ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕਿਹਾ ਕਿ ਦੇਸ਼ 'ਚ ਸੈਨਿਕ ਸ਼ਾਸਨ ਨਹੀਂ ਹੋਵੇਗਾ। ਗਿਲਾਨੀ ਨੇ ਸੋਮਵਾਰ ਨੂੰ ਅਸੈਂਬਲੀ 'ਚ ਕਿਹਾ ਕਿ ਦੇਸ਼ 'ਚ ਕੋਈ ਸੈਨਿਕ ਸ਼ਾਸਨ ਜਾਂ ਕੋਈ ਕਾਰਜਕਾਰੀ ਸਰਕਾਰ ਨਹੀਂ ਹੋਵੇਗੀ ਕਿਉਂਕਿ ਨਾਗਰਿਕ ਸਮਾਜ ਅਤੇ ਮੀਡੀਆ ਸਣੇ ਕੋਈ ਵੀ ਉਸ ਨੂੰ ਸਵੀਕਾਰ ਨਹੀਂ ਕਰੇਗਾ।
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਦਿਲ ਦੇ ਦੌਰੇ ਦਾ ਇਲਾਜ ਕਰਾਉਣ ਅਚਾਨਕ ਦੁਬਈ ਚਲੇ ਜਾਣ ਨਾਲ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਪੈਦਾ ਹੋ ਗਈਆਂ ਸਨ। ਵੈਸੇ ਜ਼ਰਦਾਰੀ ਐਤਵਾਰ ਦੇਰ ... Read Full Story
|
ਜ਼ਰਦਾਰੀ ਨੂੰ ਅਹੁਦੇ ਤੋਂ ਹਟਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ
ਇਸਲਾਮਾਬਾਦ, ਦੁਬਈ 'ਚ ਬੀਮਾਰ ਪਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਪਾਕਿਸਤਾਨ ਦੀ ਲਾਹੌਰ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਪਾਕਿ ਨਾਗਰਿਕ ਮੁਹੰਮਦ ਆਸਿਮ ਨੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੈਕਸ਼ਨ 47 ਦੀ ਸਮੀਖਿਆ ਕਰਨ ਨੂੰ ਕਿਹਾ ਹੈ ਜੋ ਰਾਸ਼ਟਰਪਤੀ ਨੂੰ ਸ਼ਰੀਰਕ ਅਤੇ ਮਾਨਸਿਕ ਰੂਪ ਨਾਲ ਬੀਮਾਰ ਹੋਣ ਸੀ ਸੂਰਤ 'ਚ ਠੀਕ ਹੋਣ ਦੀ ਸਮਾਂ ਹੱਦ ਤੱਕ ਹਟਾਏ ਜਾਣ ਦੀ ਮਨਜ਼ੂਰੀ ਦਿੰਦਾ ... Read Full Story
|
ਜ਼ਰਦਾਰੀ ਦੀ ਸਿਹਤ 'ਚ ਹੋ ਰਿਹੈ ਸੁਧਾਰ : ਗਿਲਾਨੀ
ਇਸਲਾਮਾਬਾਦ, ਦੁਬਈ ਵਿਚ ਦਿਲ ਨਾਲ ਸੰਬੰਧਤ ਇਲਾਜ ਲਈ ਦਾਖਲ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਠੀਕ ਹੋ ਜਾਣ ਦੀ ਉਮੀਦ ਹੈ। ਡਾਕਟਰਾਂ ਅਤੇ ਪ੍ਰਸ਼ਾਸਨ ਦੇ ਇਸ ਬਿਆਨ ਨਾਲ ਜ਼ਰਦਾਰੀ ਦੀ ਸਿਹਤ ਨੂੰ ਲੈ ਕੇ ਲੱਗੀਆਂ ਹੋਈਆਂ ਅਟਕਲਾਂ 'ਤੇ ਰੋਕ ਲੱਗ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸ਼ਨੀਵਾਰ ਰਾਤ ਇਕ ਟੀ. ਵੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਡਾਕਟਰਾਂ ਦੀ ਸਲਾਹ ਪਿੱਛੋਂ 56 ਸਾਲਾ ਜ਼ਰਦਾਰੀ ਦੁਬਈ ਦੇ ਇਕ ਹਸਪਤਾਲ ਵਿਚ ਅਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ... Read Full Story
|
ਪਾਕਿ 'ਚ ਫੌਜੀ ਬਗਾਵਤ ਦੀ ਸੰਭਾਵਨਾ ਨਹੀਂ : ਅਮਰੀਕਾ
ਦੁਬਈ/ਇਸਲਾਮਾਬਾਦ, ਅਮਰੀਕਾ ਵਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਚੁੱਪਚਾਪ ਫੌਜੀ ਬਗਾਵਤ ਦੇ ਕਿਸੇ ਵੀ ਸੰਕੇਤ ਤੋਂ ਇਨਕਾਰ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਸਿਲਸਿਲਾ ਵੀਰਵਾਰ ਅੱਧੀ ਰਾਤ ਤਕ ਵੀ ਜਾਰੀ ਸੀ। ਰਿਪੋਰਟਾਂ ਮੁਤਾਬਕ ਦਿਲ ਦੇ ਰੋਗ ਕਾਰਨ ਦੁਬਈ ਵਿਚ ਇਲਾਜ ਕਰਵਾ ਰਹੇ ਜ਼ਰਦਾਰੀ ਦੀ ਹਾਲਤ ਠੀਕ ਹੈ ਅਤੇ ਉਹ ਇਸ ਹਫਤੇ ਦੇ ਅੰਤ ਤਕ ਵਤਨ ਪਰਤ ਸਕਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਅਫਵਾਹਾਂ ਅਤੇ ਅਟਕਲਾਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਜ਼ਰਦਾਰੀ ਨੇ ਫੌਜੀ ਬਗਾਵਤ ਦੇ ਡਰ ਕਾਰਨ ਇਕ ... Read Full Story
|
ਓਬਾਮਾ ਨੇ ਕੀਤਾ ਜ਼ਰਦਾਰੀ ਨੂੰ ਫੋਨ
ਕਿਹਾ-ਨਾਟੋ ਨੇ ਜਾਣਬੁਝ ਕੇ ਨਹੀਂ ਕੀਤਾ ਹਮਲਾ
ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਹਫਤੇ ਨਾਟੋ ਦੇ ਹਵਾਈ ਹਮਲੇ ਵਿਚ 24 ਪਾਕਿਸਤਾਨੀ ਫੌਜੀਆਂ ਦੀ ਮੌਤ 'ਤੇ ਆਪਣੀ ਹਮਦਰਦੀ ਪ੍ਰਗਟ ਕਰਨ ਲਈ ਅੱਜ ਪਾਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਕਿਹਾ ਕਿ 'ਖੇਦ ਜਨਕ' ਘਟਨਾ ਕੋਈ 'ਜਾਣਬੁਝ ਕੇ ਕੀਤਾ ਗਿਆ ਹਮਲਾ' ਨਹੀਂ ਸੀ। ਇਸ ਘਟਨਾ ਨੇ ਅਮਰੀਕਾ-ਪਾਕਿ ਰਿਸ਼ਤਿਆਂ ਵਿਚ ਬੇਹੱਦ ਤਲਖੀ ਪੈਦਾ ਕਰ ਦਿਤੀ ਹੈ ਅਤੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਹੋਣ ਵਾਲੇ ਬਾਨ ਸੰਮੇਲਨ ਦਾ ਬਾਈਕਾਟ ਕਰ ਦਿਤਾ ... Read Full Story
|
ਹੱਕਾਨੀ ਨੇ ਗੁਪਤ ਸੰਦੇਸ਼ ਬਾਰੇ ਜ਼ਰਦਾਰੀ ਨਾਲ ਕੀਤੀ ਚਰਚਾ
ਇਸਲਾਮਾਬਾਦ, ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਹੁਸੈਨ ਹੱਕਾਨੀ ਨੇ ਐਤਵਾਰ ਤੜਕੇ ਇਥੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਕਰਕੇ ਅਮਰੀਕਾ ਭੇਜੇ ਗਏ ਉਸ ਗੁਪਤ ਸੰਦੇਸ਼ 'ਤੇ ਚਰਚਾ ਕੀਤੀ, ਜਿਸ 'ਚ ਕਿਹਾ ਗਿਆ ਸੀ ਕਿ ਜ਼ਰਦਾਰੀ ਨੂੰ ਫੌਜੀ ਰਾਜ ਪਲਟੇ ਦਾ ਡਰ ਸੀ। ਜੀਓ ਨਿਊਜ਼ ਮੁਤਾਬਕ ਹੱਕਾਨੀ ਨੇ ਰਾਸ਼ਟਰਪਤੀ ਭਵਨ ਵਿਖੇ ਜ਼ਰਦਾਰੀ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਹੱਕਾਨੀ ਕਤਰ ਦੇ ਰਸਤਿਓਂ ਐਤਵਾਰ ਤੜਕੇ ਹੀ ਇਸਲਾਮਾਬਾਦ ਪੁੱਜੇ ਅਤੇ ਉਥੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਕੀਤੇ ਬਿਨਾਂ ਸਿੱਧਾ ਹੀ ਰਾਸ਼ਟਰਪਤੀ ਜ਼ਰਦਾਰੀ ਨਾਲ ਮੁਲਾਕਾਤ ਕਰਨ ਲਈ ਪੁੱਜੇ।
ਇਥੇ ਇਹ ... Read Full Story
|
26/11 ਦੇ ਗੁਨਾਹਗਾਰਾਂ ਨੂੰ ਸੌਂਪਣ ਲਈ ਤਿਆਰ ਸਨ ਜ਼ਰਦਾਰੀ
ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਨੀਤੀ ਬਾਰੇ ਵੈੱਬਸਾਈਟ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਅਮਰੀਕਾ ਨੂੰ ਭੇਜੀ ਆਪਣੀ ਇਕ ਚਿੱਠੀ ਵਿਚ ਮੁੰਬਈ ਹਮਲਿਆਂ ਦੇ ਗੁਨਾਹਗਾਰਾਂ ਨੂੰ ਭਾਰਤ ਨੂੰ ਸੌਂਪਣ ਦੀ ਗੱਲ ਕਹੀ ਸੀ। ਇਸ ਚਿੱਠੀ ਕਾਰਨ ਪਾਕਿਸਤਾਨ ਦੇ ਸਿਆਸੀ ਤੇ ਫੌਜੀ ਹਲਕਿਆਂ ਵਿਚ ਭੂਚਾਲ ਆ ਗਿਆ ਹੈ। ਰਾਸ਼ਟਰਪਤੀ ਜ਼ਰਦਾਰੀ ਵਲੋਂ ਸਾਬਕਾ ਅਮਰੀਕੀ ਜੁਆਇੰਟ ਚੀਫ ਆਫ ਸਟਾਫ ਮਾਇਕ ਮੁਲੇਨ ਨੂੰ ਭੇਜੇ ਗਏ ਇਕ ਮੀਮੋ ਵਿਚ ਇਹ ਗੱਲ ਕਹੀ ਸੀ। ਅਮਰੀਕਾ ਨੇ ਜਦੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਲਾਦੇਨ ਨੂੰ ਮਾਰ ਦਿੱਤਾ ਸੀ ਤਾਂ ਜ਼ਰਦਾਰੀ ਬੇਹੱਦ ਡਰ ਗਏ ਸਨ। ਤਖਤਾ ਪਲਟਣ ਦੇ ਡਰ ਤੋਂ ... Read Full Story
|
ਮੈਨੂੰ ਬਚਾ ਲਓ, ਮੈਂ ਭਾਰਤ ਨੂੰ ਸੌਂਪ ਦਿਆਂਗਾ ਮੁੰਬਈ ਦੇ ਗੁਨਾਹਗਾਰ
ਨਵੀਂ ਦਿੱਲੀ, ਅਮਰੀਕਾ ਦੀ ਵਿਦੇਸ਼ ਨਿਤੀ ਵੈਬਸਾਇਟ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਅਮਰੀਕਾ ਨੂੰ ਭੇਜੀ ਆਪਣੀ ਇਕ ਚਿੱਠੀ 'ਚ ਮੁੰਬਈ ਹਮਲਿਆਂ ਦੇ ਗੁਨਾਹਗਾਰਾਂ ਨੂੰ ਭਾਰਤ ਨੂੰ ਸੌਂਪਣ ਦੀ ਗੱਲ ਕਹੀ ਸੀ। ਰਾਸ਼ਟਰਪਤੀ ਜ਼ਰਦਾਰੀ ਵਲੋਂ ਸਾਬਕਾ ਅਮਰੀਕੀ ਜੁਆਇੰਟ ਚੀਫ ਆਫ ਸਟਾਫ ਮਾਈਕ ਮੁਲੇਨ ਨੂੰ ਭੇਜੇ ਗਏ ਇਕ ਮੈਮੋ 'ਚ ਇਹ ਗੱਲ ਕਹੀ ਗਈ ਸੀ। ਅਮਰੀਕਾ ਨੇ ਜਦੋਂ ਪਾਕਿਸਤਾਨ 'ਚ ਵੜ ਕੇ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਨੂੰ ਮਾਰ ਗਿਰਾਇਆ ਸੀ ਤਾਂ ਜ਼ਰਦਾਰੀ ਬੇਹੱਦ ਡਰ ਗਏ ਸਨ। ਤਖਤਾਪਲਟ ਦੇ ਡਰ ਤੋਂ ਘਬਰਾਏ ਜ਼ਰਦਾਰੀ ਨੇ ਅਮਰੀਕਾ ਨੂੰ ਹਿ ਗੁਪਤ ਮੈਮੋ ਭੇਜਿਆ ਸੀ। ਉਸ ਮੈਮੋ 'ਚ ... Read Full Story
|
ਪਾਕਿਸਤਾਨ ਨੇ ਭਾਰਤ ਨਾਲ ਵਾਅਦੇ ਬਹੁਤ ਵਾਰ ਕੀਤੇ, ਪਰ ਪੁਗਾਇਆ ਕੋਈ ਵੀ ਨਹੀਂ
ਨਵੀਂ ਦਿੱਲੀ, 26/11 ਦੇ ਮੁੰਬਈ ਹਮਲੇ ਨੂੰ ਤਿੰਨ ਸਾਲ ਹੋਣ ਵਾਲੇ ਹਨ ਤੇ ਪਾਕਿਸਤਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਨਾ ਤਾਂ ਹਮਲੇ ਦੇ ਦੋਸ਼ੀਆਂ ਨੂੰ ਹਾਲੇ ਤਕ ਸਜ਼ਾਵਾਂ ਦਿੱਤੀਆਂ ਹਨ ਤੇ ਨਾ ਹੀ ਭਾਰਤ ਖ਼ਿਲਾਫ਼ ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਖਤਮ ਕੀਤਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਭਾਰਤ ਵੱਖ-ਵੱਖ ਸਮੇਂ ਤੇ ਵੱਖ-ਵੱਖ ਪੱਧਰ ‘ਤੇ 26/11 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਮਕਬੂਜ਼ਾ ਕਸ਼ਮੀਰ ਵਿਚਲੇ ਭਾਰਤ ਵਿਰੋਧੀ ਅਤਿਵਾਦੀ ਅੱਡੇ ਤਬਾਹ ਕਰਨ ਲਈ ਜ਼ੋਰ ਪਾਉਂਦਾ ਰਿਹਾ ਹੈ। ਪਾਕਿਸਤਾਨ ਇਸ ਬਾਰੇ ਭਾਰਤ ਨੂੰ ਭਰੋਸਾ ਵੀ ਦਿੰਦਾ ਰਿਹਾ ਹੈ, ਪਰ ਕੀਤਾ ਕੁਝ ਵੀ ਨਹੀਂ।
ਪ੍ਰਧਾਨ ਮੰਤਰੀ ... Read Full Story
|
ਪਾਕਿਸਤਾਨ ’ਚ ਤਿੰਨ ਹਿੰਦੂਆਂ ਦੀ ਹੱਤਿਆ
ਇਸਲਾਮਾਬਾਦ, ਦੱਖਣੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਪਿੰਡ ’ਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ।
ਸਰਕਾਰੀ ਅਧਿਕਾਰੀਆਂ ਅਨੁਸਾਰ ਸ਼ਿਕਾਰਪੁਰ ਜ਼ਿਲ੍ਹੇ ਦੇ ਪਿੰਡ ਤਾਲੂਕਾ ਚੱਕ ’ਚ ਹੋਏ ਇਸ ਹਮਲੇ ’ਚ ਇਕ ਹਿੰਦੂ ਗੰਭੀਰ ਜ਼ਖਮੀ ਹੋ ਗਿਆ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਫੌਰੀ ਕਾਬੂ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਨੇ ਇਸ ਘਟਨਾ ਬਾਰੇ ਫੌਰੀ ਰਿਪੋਰਟ ਵੀ ਮੰਗੀ ਹੈ। ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਵਿਤਕਰੇ ਦੀਆਂ ... Read Full Story
|
ਜ਼ਰਦਾਰੀ ਅਸਤੀਫਾ ਦੇਵੇ ਨਹੀਂ ਤਾਂ ਉਲਟਾ ਟੰਗ ਦਿੱਤਾ ਜਾਵੇਗਾ
ਲਾਹੌਰ, ਪਾਕਿਸਤਾਨ ਵਿਚ ਵਿਰੋਧੀ ਪਾਰਟੀ ਪੀ. ਐੱਮ. ਐੱਲ.-ਐੱਨ ਦੇ ਸੀਨੀਅਰ ਨੇਤਾ ਸ਼ਹਿਬਾਜ਼ ਸ਼ਰੀਫ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਜੇ ਅਸਤੀਫਾ ਨਹੀਂ ਦੇਵੇਗਾ ਤਾਂ ਉਸਨੂੰ ਅਤੇ ਉਸਦੇ ਸਹਿਯੋਗੀਆਂ ਨੂੰ ਚੌਕ 'ਤੇ ਉਲਟਾ ਟੰਗ ਦਿੱਤਾ ਜਾਵੇਗਾ।
ਪੰਜਾਬ ਸੂਬੇ ਦੇ ਮੁੱਖ ਮੰਤਰੀ ਅਤੇ ਸਾਬਕਾ ਪੀ. ਐੱਮ. ਐੱਲ.-ਐੱਨ. ਪ੍ਰਧਾਨ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਹਿਬਾਜ਼ ਨੇ ਜ਼ਰਦਾਰੀ ਦੇ ਅਸਤੀਫੇ ਦੀ ਮੰਗ ਦੇ ਸਮਰਥਨ 'ਚ ਲਾਹੌਰ ਦੇ ਭੱਟੀ ਚੌਕ 'ਤੇ ਲਗਭਗ 30 ਹਜ਼ਾਰ ਲੋਕਾਂ ਦੀ ਰੈਲੀ ਕੱਢੀ। ਰੈਲੀ ਦੌਰਾਨ ਸ਼ਹਿਬਾਜ਼ ਨੇ ਕਿਹਾ ਕਿ ਲੋਕਾਂ ਦਾ ਇਕੱਠ ਗਵਾਹ ਹੈ ਕਿ ਪਾਕਿਸਤਾਨ ਦੇ 18 ਕਰੋੜ ਲੋਕ ... Read Full Story
|
ਬਿਆਨਬਾਜ਼ੀ ਤੋਂ ਪ੍ਰਹੇਜ਼ ਕਰੇ ਅਮਰੀਕਾ
ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅਮਰੀਕਾ 'ਤੇ ਆਪਸੀ ਸੰਬੰਧਾਂ ਬਾਰੇ ਅਣਚਾਹੇ ਬਿਆਨ ਦੇਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਮਰੀਕਾ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਜ਼ਰਦਾਰੀ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਮਾਮਲਿਆਂ ਸੰਬੰਧੀ ਵਿਸ਼ੇਸ਼ ਅਮਰੀਕੀ ਰਾਜਦੂਤ ਮਾਰਕ ਗਰਾਸਮੈਨ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਭਰੋਸਾ ਕਾਇਮ ਕਰਨ ਲਈ ਇਕ ਯੋਜਨਾ ਬਣਾਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਦਾ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ... Read Full Story
|
ਲਾਹੌਰ ਹਾਈ ਕੋਰਟ ਨੇ ਜ਼ਰਦਾਰੀ, ਗਿਲਾਨੀ ਤੇ ਹੋਰਨਾਂ ਤੋਂ ਜਾਇਦਾਦ ਦੇ ਵੇਰਵੇ ਮੰਗੇ
ਲਾਹੌਰ, ਪਾਕਿਸਤਾਨ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ, ਪੀ.ਐਮ.ਐਲ. (ਐਨ) ਮੁਖੀ ਨਵਾਜ਼ ਸ਼ਰੀਫ਼, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਤੇ ਹੋਰ ਕਈ ਸਿਆਸਤਦਾਨਾਂ ਨੂੰ ਆਪਣੀ ਜਾਇਦਾਦ ਦੇ ਵੇਰਵੇ ਦੇਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਆਗੂਆਂ ਦੀ ਜਾਇਦਾਦ ਦੇ ਖੁਲਾਸੇ ਵਾਸਤੇ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ।
ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਐਜਾਜ਼ ਅਹਿਮਦ ਚੌਧਰੀ ਨੇ ਬੀਤੇ ਦਿਨ ਇਨ੍ਹਾਂ ਸਿਆਸਤਦਾਨਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਆਪਣੀ ਦੇਸ਼-ਦੁਨੀਆਂ ਵਿਚਲੀ ਜਾਇਦਾਦ ਦੇ ਵੇਰਵੇ ਪੇਸ਼ ਕਰਨ ਦੇ ਨਾਲ-ਨਾਲ ਹਲਫ਼ਨਾਮਾ ਵੀ ... Read Full Story
|
ਦਲਿਤ ਹਿੰਦੂਆਂ ਨੂੰ ਹੜ੍ਹ ਰਾਹਤ ਕੈਂਪ ‘ਚ ਦਾਖਲ ਨਾ ਹੋਣ ਦੇਣ ਤੋਂ ਜ਼ਰਦਾਰੀ ਨਾਰਾਜ਼
ਇਸਲਾਮਾਬਾਦ,ਪਾਕਿਸਤਾਨ ਦੇ ਸਿੰਧ ਸੂਬੇ ਵਿਚ ਆਏ ਭਿਆਨਕ ਹੜ੍ਹਾਂ ਲਈ ਸਥਾਪਤ ਕੀਤੇ ਰਾਹਤ ਕੈਂਪਾਂ ਵਿਚ ਹਿੰਦੂ ਦਲਿਤਾਂ ਨੂੰ ਆਸਰਾ ਨਾ ਦੇਣ ਦੇ ਮਾਮਲੇ ਦੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅਧਿਕਾਰੀਆਂ ਪਾਸੋਂ ਰਿਪੋਰਟ ਮੰਗ ਲਈ ਹੈ।
ਇਕ ਅਧਿਕਾਰੀ ਨੇ ਦੱਸਿਆ ਹੈ, ”ਜਦੋਂ ਰਾਸ਼ਟਰਪਤੀ ਜ਼ਰਦਾਰੀ ਨੂੰ ਪਤਾ ਲੱਗਿਆ ਹੈ ਕਿ ਰਾਹਤ ਕੈਂਪਾਂ ਵਿਚ ਨਾ ਤਾਂ ਹਿੰਦੂ ਦਲਿਤਾਂ ਨੂੰ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਤਕ ਮਦਦ ਪਹੁੰਚਾਈ ਜਾ ਰਹੀ ਹੈ, ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਤੁਰੰਤ ਰਿਪੋਰਟ ਮੰਗ ਲਈ ਹੈ। ਇਸ ਬਾਰੇ ਹੁਣ ਸਿੰਧ ਸਰਕਾਰ ਆਪਣੀ ਰਿਪੋਰਟ ਰਾਸ਼ਟਰਪਤੀ ਤਕ ... Read Full Story
|
ਅਮਰੀਕਾ-ਪਾਕਿਸਤਾਨ ਰਿਸ਼ਤਾ ਵਿਸ਼ਵਾਸ ‘ਤੇ ਨਿਰਭਰ ਹੋਣਾ ਚਾਹੀਦਾ ਹੈ- ਜ਼ਰਦਾਰੀ
ਇਸਲਾਮਾਬਾਦ,ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਦੇ ਨਾਲ ਇਕ ਅਜਿਹੇ ਸਥਾਈ ਅਤੇ ਬਹੁਆਯਾਮੀ ਸੰਬੰਧ ‘ਚ ਭਰੋਸਾ ਕਰਦੀ ਹੈ ਜੋ ਮੁਕਾਬਲਾ ਅਤੇ ਵਿਸ਼ਵਾਸ ਦੀ ਬੁਨਿਆਦ ‘ਤੇ ਟਿਕਿਆ ਹੋਵੇ। ਜ਼ਰਦਾਰੀ ਨੇ ਅਮਰੀਕੀ ਸੰਸਦਾਂ ਦੇ ਇੱਕ ਪ੍ਰਤੀਨਿਧੀਮੰਡਲ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਉਨ੍ਹਾਂ ਘਟਨਾਵਾਂ ਦੀ ਅਨਦੇਖੀ ਨਹੀਂ ਕਰਨੀ ਚਾਹੀਦੀ ਹੈ ਜੋ ਆਪਸ ‘ਚ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਪਾਕਿਸਤਾਨੀ ਰਾਸ਼ਟਰਪਤੀ ਦੇ ਬੁਲਾਰੇ ਫਰਹਤੁੱਲਾ ਬਾਬਰ ਨੇ ਦੱਸਿਆ, ”ਰਾਸ਼ਟਰਪਤੀ ਜ਼ਰਦਾਰੀ ਨੇ ਦੁਹਰਾਇਆ ਕਿ ... Read Full Story
|