E-Paper

|
| Tag Search for "ਫ਼ਿਰੋਜ਼ਪੁਰ" |
ਆਈ.ਐਸ.ਆਈ. ਦਾ ਇਕ ਹੋਰ ਏਜੰਟ ਕਾਬੂ
ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਪੁਲੀਸ ਵੱਲੋਂ ਇੱਕ ਹੋਰ ਪਾਕਿ ਖੁਫ਼ੀਆ ਏਜੰਸੀ ਆਈ. ਐਸ. ਆਈ. ਦੇ ਏਜੰਟ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਬੀਤੇ ਦਿਨ ਕਾਬੂ ਕੀਤੇ ਦੋ ਆਈ.ਐਸ.ਆਈ. ਏਜੰਟਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਚੂਹੜ ਸਿੰਘ ਪੁੱਤਰ ਲੰਗੂ ਰਾਮ ਨਾਂ ਦੇ ਇਸ ਏਜੰਟ ਨੂੰ ਦਬੋਚਿਆ। ਚੂਹੜ ਸਿੰਘ ਪਿਛਲੇ ਲੰਬੇ ਸਮੇਂ ਤੋਂ ਮਿਲਟਰੀ ਇੰਜਨੀਅਰ ਸਰਵਿਸ ਸ਼ਾਖਾ ਵਿੱਚ ਕੰਮ ਕਰ ਰਿਹਾ ਸੀ ਤੇ ਫੌਜੀ ਏਰੀਏ ਵਿੱਚ ਬਣੇ ਐਮ.ਈ.ਐਸ. ਦੇ ਸਰਕਾਰੀ ਕੁਆਟਰਾਂ ਵਿੱਚ ਰਹਿ ਰਿਹਾ ਸੀ। ਥਾਣਾ ਕੈਂਟ ਪੁਲੀਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 18 ਦਿਨ ਲਈ ... Read Full Story
|
ਭਾਜਪਾ ਚੋਣਾਂ ਤੋਂ ਦੋ ਸਾਲ ਬਾਅਦ ਵੀ ਨਹੀਂ ਚੁਣ ਸਕੀ ਕੌਂਸਲ ਪ੍ਰਧਾਨ
ਫ਼ਿਰੋਜ਼ਪੁਰ, 10 ਜਨਵਰੀ (ਸੰਧੂ)-ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਰਾਜ ਭਾਗ ਸੰਭਾਲਿਆ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਸਰਕਾਰ ਵਿਚ ਸ਼ਾਮਿਲ ਨੁਮਾਇੰਦੇ ਫ਼ਿਰੋਜ਼ਪੁਰ ਸ਼ਹਿਰ ਤੇ ਵਿਧਾਨ ਸਭਾ ਹਲਕੇ ਦੇ ਕੀਤੇ ਵਿਕਾਸ ਕੰਮਾਂ ਦੇ ਦਾਅਵਿਆਂ ਦੀਆਂ ਝੜੀਆਂ ਲਗਾ ਰਹੇ ਹਨ, ਪਰ ਸ਼ਹਿਰ ਦੇ ਹਾਲਤ ਸੁਧਰਨ ਦਾ ਨਾਮ ਨਹੀਂ ਲੈ ਰਹੇ ਹਨ, ਅਜੇ ਵੀ ਸ਼ਹਿਰ ਵਾਸੀ ਸੀਵਰੇਜ਼ ਦੀ ਸਮੱਸਿਆ ਤੇ ਗੰਦਗੀ ਦੇ ਢੇਰਾਂ ਤੋਂ ਬੁਖਲਾਏ ਪਏ ਹਨ। ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਲੜਾਈ ਦੇ ਚੱਲਦਿਆਂ ਨਗਰ ਕੌਂਸਲ ਚੋਣਾਂ ਦੇ ਦੋ ਸਾਲਾਂ ਬਾਲਦ ਵਪ ਪ੍ਰਧਾਨ ਦੀ ਚੋਣ ਨਾ ਕਰ ਸਕਣੀ ਸ਼ਹਿਰ ਵਾਸੀਆਂ ਲਈ ਸਭ ਤੋਂ ਵੱਡੀ ਗੰਭੀਰ ਚੁਣੌਤੀ ... Read Full Story
|
ਫ਼ਿਰੋਜ਼ਪੁਰ ਨਗਰ ਕੌਂਸਲ ਇਲਾਕੇ ਵਿਚ ਪਾਣੀ ਦੇ 8 ਸੈਂਪਲ ਫੇਲ੍ਹ
ਫ਼ਿਰੋਜ਼ਪੁਰ, 7 ਜਨਵਰੀ (ਸੰਧੂ)-ਪੰਜਾਬ ਸਰਕਾਰ ਪੀਣ ਦੇ ਸ਼ੁੱਧ ਪਾਣੀ ਦੇ ਸਪਲਾਈ ਦੇਣ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਭਾਵੇਂ ਲੱਖ ਦਾਅਵੇ ਕਰੀ ਜਾਵੇ, ਪਰ ਅਸਲ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੈ। ਪਿੰਡਾਂ ਤਾਂ ਕੀ ਸ਼ਹਿਰਾਂ ਵਿਚ ਪਿੰਡ ਤੋਂ ਵੀ ਪੀਣ ਦੇ ਗੰਦੇ ਪਾਣੀ ਦੀ ਸਪਲਾਈ ਚਲ ਰਹੀ ਹੈ ਅਤੇ ਲੋਕ ਪੀਣ ਦੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਨੇ ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਦੂਦ ’ਚੋਂ 8 ਪਾਣੀ ਦੇ ਸੈਂਪਲ ਲੈ ਕੇ ਭੇਜੇ ਸਨ ਅਤੇ ਲੈਬਾਰਟਰੀ ਵਿਚ 8 ਹੀ ਸੈਂਪਲ ਫੇਲ੍ਹ ਪਾਏ ਗਏ। ਇਹ ਸੈਂਪਲ ਆਈ.ਟੀ.ਆਈ. (ਲੜਕੀਆਂ) ਜ਼ਿਲ੍ਹਾ ਐਲੀਮੈਂਟਰ ਐਜੂਕੇਸ਼ਨ ਅਤੇ ਟ੍ਰੇਨਿੰਗ ... Read Full Story
|
ਸਰਹੱਦ ਤੋਂ 16 ਕਰੋੜ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਿੰਦ-ਪਾਕਿ ਕੌਮੀ ਸਰਹੱਦ ਦੇ ਲਾਗਿਓਂ ਭਾਰਤੀ ਖੇਤਰ ਵਿਚੋਂ ਸੀਮਾ ਸੁਰੱਖਿਆ ਬਲਾਂ ਨੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜੋ ਧਰਤੀ ਵੱਖ-ਵੱਖ ਥਾਵਾਂ ’ਤੇ ਦੱਬੀ ਪਈ ਸੀ। ਕੌਮਾਂਤਰੀ ਮੰਡੀ ਵਿਚ ਇਸ ਦੀ ਕੀਮਤ 16 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਰਾਜੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਖੇਤਰ ਦੋਨਾ ਤੇਲੂ ਮੱਲ ਚੌਕੀ ਦੇ ਨਜ਼ਦੀਕ ਪਾਕਿਸਤਾਨ ਵਿਚੋਂ ਹੈਰੋਇਨ ਆਈ ਹੈ, ਜੋ ਧਰਤੀ ਹੇਠਾਂ ਦੱਬੀ ਪਈ ਹੈ। ਉਕਤ ... Read Full Story
|
1 |
 Loading...
|
|
|