ਸਪੈਕਟ੍ਰਮ ਮਾਮਲੇ 'ਚ ਕੇਂਦਰ ਨੂੰ 400 ਦਿਨ ਦਾ ਸਮਾਂ ਦੇਣ ਤੋਂ ਇਨਕਾਰ
ਚਿਦਾਂਬਰਮ 'ਤੇ ਫੈਸਲਾ ਸੁਰੱਖਿਅਤ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਲਾਇਸੈਂਸ ਦੀ ਨਵੇਂ ਸਿਰੇ ਤੋਂ ਨਿਲਾਮੀ ਕਰਨ ਦੇ ਮਾਮਲੇ 'ਚ ਸਰਕਾਰ ਨੂੰ 400 ਦਿਨ ਦਾ ਸਮਾਂ ਦੇਣ ਤੋਂ ਇਨਕਾਰ ਦਿੱਤਾ ਪਰ ਸਪੈਕਟ੍ਰਮ ਖਤਮ ਹੋਣ ਦੀ ਸਮਾਂ ਹੱਦ ਨੂੰ 2 ਜੂਨ ਤੋਂ ਵਧਾ ਕੇ 31 ਅਗਸਤ 2012 ਕਰ ਦਿੱਤਾ। ਜਸਟਿਸ ਜੀ. ਐੱਸ. ਸਿੰਘਵੀ ਅਤੇ ਕੇ. ਐੱਸ. ਰਾਧਾਕ੍ਰਿਸ਼ਣਨ ਦੀ ਬੈਂਚ ਨੇ ਇਹ ਵੀ ਕਿਹਾ ਕਿ 2-ਜੀ ਸਪੈਕਟ੍ਰਮ ਅਲਾਟਮੈਂਟ ਦੇ ਮੌਜੂਦਾ ਲਾਇਸੈਂਸ 7 ਸਤੰਬਰ 2012 ਤਕ ਸੰਚਾਲਨ 'ਚ ਰਹਿਣਗੇ। ਇਸੇ ਦੌਰਾਨ ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਅਲਾਟਮੈਂਟ ਮਾਮਲੇ ਵਿਚ ਉਸ ਸਮੇਂ ਦੇ ਵਿੱਤ ਮੰਤਰੀ ਪੀ. ਚਿਦਾਂਬਰਮ ... Read Full Story
|
ਹੁਣ 10 ਗੁਣਾ ਮਹਿੰਗੇ ਰੇਟਾਂ 'ਤੇ ਹੋਵੇਗੀ ਸਪੈਕਟਰਮ ਦੀ ਨਿਲਾਮੀ
ਨਵੀਂ ਦਿੱਲੀ, ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਅਖਿਲ ਭਾਰਤੀ ਪੱਧਰ 'ਤੇ 2-ਜੀ ਸਪੈਕਟਰ ਦੀ ਨਿਲਾਮੀ ਲਈ ਆਧਾਰ ਮੁੱਲ ਜਾਂ ਘੱਟੋ-ਘੱਟ ਮੁੱਲ 3622.18 ਕਰੋੜ ਰੁਪਏ ਅੱਜ ਤੈਅ ਕੀਤਾ। ਸੁਪਰੀਮ ਕੋਰਟ ਵਲੋਂ 2-ਜੀ ਦੇ 122 ਲਾਇਸੈਂਸ ਰੱਦ ਕੀਤੇ ਜਾਣ ਪਿਛੋਂ ਖਾਲੀ ਹੋਣ ਵਾਲੇ ਸਪੈਕਟਰਮ ਲਈ ਇਹ ਆਧਾਰ ਮੁੱਲ ਰੱਖਿਆ ਗਿਆ ਹੈ। ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਲੋਂ 2008 ਵਿਚ ਯੂਨੀਟੈਕ ਵਾਇਰਲੈੱਸ ਅਤੇ ਸਵਾਨ ਨੂੰ ਜਿਸ ਦਰ 'ਤੇ ਦੂਰਸੰਚਾਰ ਲਾਇਸੈਂਸ ਅਲਾਟ ਕੀਤੇ ਗਏ ਸਨ, ਉਸ ਦੇ ਮੁਕਾਬਲੇ ਅੱਜ ਤੈਅ ਕੀਤਾ ਗਿਆ ਆਧਾਰ ਮੁੱਲ ਲਗਭਗ 10 ਗੁਣਾ ਵਧ ... Read Full Story
|
2-ਜੀ ਮਾਮਲਾ : ਸੁਪਰੀਮ ਕੋਰਟ ਪਹੁੰਚੀ ਸਰਕਾਰ
ਨਵੀਂ ਦਿੱਲੀ, ਸੁਪਰੀਮ ਕੋਰਟ ਦੇ 2-ਜੀ ਸਪੈਕਟਰਮ ਅਲਾਟਮੈਂਟ 'ਤੇ ਦਿਤੇ ਗਏ ਫੈਸਲੇ ਦੇ ਕੁਝ ਬਿੰਦੂਆਂ 'ਤੇ ਰਾਸ਼ਟਰਪਤੀ ਵਲੋਂ ਮੰਗੀ ਗਈ ਰਾਏ ਨੂੰ ਲੈ ਕੇ ਸਰਕਾਰ ਅੱਜ ਫਿਰ ਸੁਪਰੀਮ ਕੋਰਟ ਪਹੁੰਚੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਅੱਗੇ ਅੱਜ ਉਨ੍ਹਾਂ 8 ਬਿੰਦੂਆਂ ਨੂੰ ਪੇਸ਼ ਕਰ ਦਿਤਾ ਜਿਨ੍ਹਾਂ 'ਤੇ ਰਾਸ਼ਟਰਪਤੀ ਨੇ ਉਸ ਦੀ ਰਾਏ ਜਾਣਨੀ ਚਾਹਦੀ ... Read Full Story
|
ਕੇਂਦਰ ਨੇ 2-ਜੀ ਸਪੈਕਟ੍ਰਮ ਦੀ ਨਿਲਾਮੀ ਲਈ ਹੋਰ ਸਮਾਂ ਮੰਗਿਆ
ਨਵੀਂ ਦਿੱਲੀ, 2-ਜੀ ਸਪੈਕਟ੍ਰਮ ਦੇ 122 ਲਾਇਸੈਂਸ ਰੱਦ ਹੋਣ ਦੀ ਸਮਾਂ ਹੱਦ 2 ਜੂਨ ਤਕ ਹੋਣ ਦੇ ਮੱਦ ਨਜ਼ਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਕਿਹਾ ਕਿ ਅਜਿਹਾ ਹੋਣ ਨਾਲ 6.9 ਕਰੋੜ ਤੋਂ ਜ਼ਿਆਦਾ ਮੋਬਾਈਲ ਖਪਤਕਾਰਾਂ 'ਤੇ ਅਸਰ ਪਵੇਗਾ ਕਿਉਂਕਿ ਨਿਲਾਮੀ ਦੀ ਕਾਰਵਾਈ ਵਿਚ ਘੱਟ ਤੋਂ ਘੱਟ 400 ਦਿਨ ਲੱਗਣਗੇ।
ਦੂਰਸੰਚਾਰ ਮੰਤਰਾਲਾ ਨੇ ਹੇਠਲੀ ਅਦਾਲਤ ਨੂੰ 2 ਫਰਵਰੀ ਦੇ ਫੈਸਲੇ ਦੇ ਸਪੱਸ਼ਟੀਕਰਨ ਲਈ ਆਪਣੀ ਬੇਨਤੀ 'ਚ ਇਕ ਤਰ੍ਹਾਂ ਨਾਲ ਲਾਇਸੈਂਸਾਂ ਨੂੰ ਰੱਦ ਕਰਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਹੇਠਲੀ ਅਦਾਲਤ ਨੇ 2 ਫਰਵਰੀ ਨੂੰ ਆਪਣੇ ਫੈਸਲੇ ਵਿਚ ਏ. ਰਾਜਾ ਦੇ ਕਾਰਜਕਾਲ ਵਿਚ ਵੰਡੇ ਗਏ 122 2-ਜੀ ... Read Full Story
|
ਜੱਜਾਂ ਦੀ ਰਿਟਾਇਰਮੈਂਟ ਉਮਰ ਵਧਾਉਣ ਦਾ ਕੀਤਾ ਸਮਰਥਨ
ਨਵੀਂ ਦਿੱਲੀ, 2-ਜੀ ਸਪੈਕਟਰਮ ਘੋਟਾਲੇ ਵਿਚ ਫੈਸਲਾ ਸੁਣਾਉਣ ਵਾਲੀ ਸੁਪਰੀਮ ਕੋਰਟ ਦੀ ਬੈਂਚ ਦੇ ਮੈਂਬਰ ਜਸਟਿਸ ਏ. ਕੇ. ਗਾਂਗੁਲੀ ਦਾ ਮੰਨਣਾ ਹੈ ਕਿ ਨਿਆਂਪਾਲਿਕਾ ਕੌਮ ਦੀ ਨਜ਼ਰਅੰਦਾਜ਼ ਬਰਾਂਚ ਹੈ। ਜਸਟਿਸ ਨੇ ਕਿਹਾ ਕਿ ਸਰਕਾਰ ਪੈਸੇ ਦੀ ਕਮੀ ਨੂੰ ਬਹਾਨੇ ਦੇ ਤੌਰ 'ਤੇ ਇਸਤੇਮਾਲ ਨਹੀਂ ਕਰ ਸਕਦੀ। ਉਨ੍ਹਾਂ ਵਿਸ਼ੇਸ਼ ਗੱਲਬਾਤ ਵਿਚ ਕਿਹਾ ਕਿ ਮੈਨੂੰ ਇਹ ਕਹਿੰਦਿਆਂ ਅਫਸੋਸ ਹੋ ਰਿਹਾ ਹੈ ਕਿ ਸਾਡੇ ਦੇਸ਼ ਵਿਚ ਨਿਆਂਪਾਲਿਕਾ ਰਾਸ਼ਟਰ ਦੀਆਂ ਤਿੰਨਾਂ ਬਰਾਂਚਾਂ ਵਿਚੋਂ ਨਜ਼ਰਅੰਦਾਜ਼ ਬਰਾਂਚ ਹੈ। ਨਿਆਂਪਾਲਿਕਾ ਦੇ ਮਹੱਤਵ ਨੂੰ ਘੱਟ ਕਰ ਕੇ ਨਹੀਂ ਲਿਆ ਜਾ ਸਕਦਾ ਪਰ ਨਿਆਂਪਾਲਿਕਾ ਦੇ ਬਜਟ ... Read Full Story
|
ਟਾਟਾ ਟੈਲੀ ਸਰਵਿਸਿਜ਼ 2-ਜੀ ਫੈਸਲੇ ਨੂੰ ਸੁਪਰੀਮ ਕੋਰਟ 'ਚ ਦੇਵੇਗੀ ਚੁਨੌਤੀ
ਨਵੀਂ ਦਿੱਲੀ, ਟਾਟਾ ਸਮੂਹ ਦੀ ਦੂਰਸੰਚਾਰ ਕੰਪਨੀ ਟਾਟਾ ਟੈਲੀ ਸਰਵਿਸਿਜ਼ ਨੇ ਸੁਪਰੀਮ ਕੋਰਟ ਦੀ ਇਕ ਡਵੀਜ਼ਨ ਬੈਂਚ ਵਲੋਂ 2-ਜੀ ਸਪੈਕਟਰਮ ਦੇ 122 ਲਾਈਸੈਂਸ ਰੱਦ ਕਰਨ ਦੇ ਫੈਸਲੇ ਖਿਲਾਫ ਇਸੇ ਅਦਾਲਤ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਟੈਲੀ ਸਰਵਿਸਿਜ਼ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਸਲਾਹ ਦਿਤੀ ਗਈ ਹੈ ਕਿ ਇਸ ਮਾਮਲੇ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2 ਫਰਵਰੀ ਨੂੰ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਾਰਜਕਾਲ ਵਿਚ ਜਨਵਰੀ 2008 ਨੂੰ ਜਾਰੀ ਕੀਤੇ ਗਏ 122 ਲਾਈਸੈਂਸਾਂ ਨੂੰ ਰੱਦ ਕਰ ... Read Full Story
|
ਮੋਦੀ ਵਲੋਂ ਕਾਂਗਰਸ 'ਤੇ ਚਿਦਾਂਬਰਮ ਨੂੰ ਬਚਾਉਣ ਦਾ ਦੋਸ਼
ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 2-ਜੀ ਸਪੈਕਟ੍ਰਮ ਕੇਸ 'ਚ ਸੁਪਰੀਮ ਕੋਰਟ ਦੇ ਫੈਸਲੇ ਪਿੱਛੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਸੀ। ਮਾਡਵੀ 'ਚ ਸਦਭਾਵਨਾ ਵਰਤ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪ੍ਰਧਾਨ ਮੰਤਰੀ ਨੂੰ ਚੁੱਪ ਤੋੜਨ ਤੇ ਅਸਤੀਫਾ ਦੇਣ ਲਈ ਕਿਹਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਸੀ ਕਿ ਕਾਂਗਰਸ ਉੱਚਤਮ ਅਦਾਲਤ ਦੇ ਹੁਕਮ ਪਿੱਛੋਂ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ... Read Full Story
|
2-ਜੀ ਮਾਮਲੇ 'ਚ ਚਿਦਾਂਬਰਮ ਵਿਰੁੱਧ ਜਾਵਾਂਗਾ ਸੁਪਰੀਮ ਕੋਰਟ : ਸਵਾਮੀ
ਮੁੰਬਈ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ 2-ਜੀ ਸਪੈਕਟ੍ਰਮ ਵੰਡ ਮਾਮਲੇ 'ਚ ਸੀ. ਬੀ. ਆਈ. ਦੀ ਅਦਾਲਤ ਦੇ ਫੈਸਲੇ ਨੂੰ ਐਤਵਾਰ ਗਲਤ ਦੱਸਦਿਆਂ ਕਿਹਾ ਕਿ ਜਲਦੀ ਹੀ ਉਹ ਇਸ ਨੂੰ ਸੁਪਰੀਮ ਕੋਰਟ ਨੂੰ ਸਾਬਤ ਕਰਨਗੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਪਹਿਲੀ ਨਜ਼ਰੇ ਮੈਂ ਚਿਦਾਂਬਰਮ ਵਿਰੁੱਧ ਮਾਮਲਾ ਸਮਝਦਾ ਹਾਂ ਅਤੇ ਅਦਾਲਤ ਵੀ ਸਹਿਮਤ ਹੈ। ਮੈਂ ਚਾਹੁੰਦਾ ਹਾਂ ਕਿ ਅਦਾਲਤ ਉਨ੍ਹਾਂ ਦਾ ਅਪਰਾਧੀ ਸਾਬਤ ਕਰਨ ਲਈ ਉਨ੍ਹਾਂ ਨੂੰ ਸੰਮਨ ਕਰੇ ਅਤੇ ਬਹਿਸ ਕਰੇ ਕਿ ਉਹ 2001 ਦੇ ਕੀਮਤ ਅਤੇ ਕੰਪਨੀਆਂ ਦੀ ਭਾਈਵਾਲੀ ਦੇ ਰਲੇਵੇਂ 'ਤੇ ਰਾਜ਼ੀ ਕਿਉਂ ਹੋਏ। ਅੱਜ ... Read Full Story
|
ਚਿਦਾਂਬਰਮ ਬਾਰੇ ਫੈਸਲਾ ਅੱਜ
ਨਵੀਂ ਦਿੱਲੀ, ਬਹੁਚਰਚਿਤ 2-ਜੀ ਸਪੈਕਟਰਮ ਅਲਾਟਮੈਂਟ ਘਪਲੇ ਦੇ ਸਿਲਸਿਲੇ ’ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਖਿਲਾਫ ਦਾਇਰ ਮਾਮਲੇ ’ਚ ਵਿਸ਼ੇਸ਼ ਅਦਾਲਤ ਆਪਣਾ ਫੈਸਲਾ ਕੱਲ ਸੁਣਾਏਗੀ। ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਦੇ ਜੱਜ ਓ. ਪੀ. ਸੈਣੀ. ਚਿਦਾਂਬਰਮ ਨੂੰ ਇਸ ਮਾਮਲੇ ’ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਨਾਲ ਸਹਿ-ਦੋਸ਼ੀ ਬਣਾਏ ਜਾਣ ਸੰਬੰਧੀ ਮਾਮਲੇ ’ਚ ਆਪਣਾ ਫੈਸਲਾ ਦੇ ਸਕਦੇ ਹਨ। ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਚਿਦਾਂਬਰਮ ਨੂੰ ਇਸ ਘਪਲੇ ’ਚ ਸਹਿ-ਦੋਸ਼ੀ ਬਣਾਉਣ ਨੂੰ ਲੈ ਕੇ ਇਹ ਮਾਮਲਾ ਦਾਇਰ ਕੀਤਾ ਹੈ। ਇਸ ਮਾਮਲੇ ’ਤੇ ਪਿਛਲੇ ... Read Full Story
|
ਸਵਾਮੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੀਤੀ ਤਿੱਖੀ ਟਿੱਪਣੀ
ਮਾਮਲੇ 'ਚ ਦੇਰੀ ਲਈ ਪੀ. ਐੱਮ. ਓ. ਦੋਸ਼ੀ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਵਿਚ ਦੇਰੀ ਦੇ ਮਾਮਲੇ 'ਚ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ਨੂੰ ਪ੍ਰਵਾਨ ਕਰ ਕੇ ਕੇਂਦਰ ਨੂੰ ਇਕ ਝਟਕਾ ਦਿਤਾ ਹੈ। ਸੁਪਰੀਮ ਕੋਰਟ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕਾਰਵਾਈ ਦੀ ਆਗਿਆ ਸਬੰਧੀ ਅਰਜ਼ੀ 'ਤੇ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਫੈਸਲਾ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਉਸ ... Read Full Story
|
2-ਜੀ ਮਾਮਲਾ : ਮਾਰੀਸ਼ਸ ਦੇ ਸਾਬਕਾ ਡਿਪਲੋਮੈਟ ਹੋ ਸਕਦੇ ਹਨ ਸੀ. ਬੀ. ਆਈ. ਦੇ ਗਵਾਹ
ਨਵੀਂ ਦਿੱਲੀ, ਲੂਪ ਟੈਲੀਕਾਮ ਨੂੰ 2-ਜੀ ਸਪੈਕਟਰਮ ਵੰਡ ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਸੀ. ਬੀ. ਆਈ. ਮਾਰੀਸ਼ਸ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਇਸਤਗਾਸਾ ਪੱਖ ਦੇ ਗਵਾਹ ਵਜੋਂ ਪੇਸ਼ ਕਰ ਸਕਦੀ ਹੈ। 1975 ਵੈਚ ਦੇ ਆਈ. ਐੱਫ. ਐੱਸ. ਅਧਿਕਾਰੀ ਮਧੂਸੂਦਨ ਨੇ ਮੰਤਰਾਲਾ ਨੂੰ ਮਾਰਚ ਵਿਚ ਸੂਚਿਤ ਕੀਤਾ ਸੀ ਕਿ ਲੂਪ ਟੈਲੀਕਾਮ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਸ ਦੇਸ਼ ਤੋਂ ਦਰਜਨ ਦੇ ਲਗਭਗ ਕੰਪਨੀਆਂ ਦੇ ਲੇਖਾਜੋਖਾ ਦੀ ਜਾਂਚ ਸੰਬੰਧੀ ਸੀ. ਬੀ. ਆਈ.ਵਲੋਂ ਭੇਜੇ ਗਏ ਬੇਨਤੀ ਪੱਤਰ ਬਾਰੇ ਵਿਸਤ੍ਰਿਤ ਜਾਣਕਾਰੀ ਮੰਗੀ ਸੀ। ਫਿਲਹਾਲ ਉਹ ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮ) ... Read Full Story
|
2-ਜੀ ਮਾਮਲਾ : ਰਾਜਾ ਨੇ ਸੀ. ਬੀ. ਆਈ. 'ਤੇ 'ਝੂਠੇ ਗਵਾਹ' ਤਿਆਰ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ, ਸਾਬਕਾ ਦੂਰਸੰਚਾਰ ਮੰਤਰੀ ਅਤੇ 2-ਜੀ ਘਪਲੇ ਦੇ ਮੁਖ ਦੋਸ਼ੀ ਏ ਰਾਜਾ ਨੇ ਦਿੱਲੀ ਦੀ ਇਕ ਅਦਾਲਤ ਵਿਚ ਸੀ. ਬੀ. ਆਈ. ਉਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਆਚਾਰੀ ਨੂੰ ਉਨ੍ਹਾਂ ਵਿਰੁੱਧ ਗਵਾਹੀ ਦੇਣ ਲਈ 'ਝੂਠਾ ਗਵਾਹ' ਬਣਾਉਣ ਦਾ ਦੋਸ਼ ਲਾਇਆ ਹੈ। ਰਾਜਾ ਦੀ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਸੁਸ਼ੀਲ ਕੁਮਾਰ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੂੰ ਕਿਹਾ ਕਿ ਇਹ ਝੂਠਾ ਤਿਆਰ ਕੀਤਾ ਗਵਾਹ ਹੈ। ਆਚਾਰੀ ਰਾਜਾ ਦਾ ਸਾਬਕਾ ਐਡੀਸ਼ਨਲ ਨਿੱਜੀ ਸਕੱਤਰ ਹੈ ਅਤੇ ਮਾਮਲੇ ਵਿਚ ਸੀ. ਬੀ. ਆਈ. ਦਾ ਮੁਖ ਗਵਾਹ ਹੈ। ਆਚਾਰੀ ਨੇ ਆਪਣੀ ਗਵਾਹੀ ਵਿਚ ਦੱÎਸਿਆ ਕਿ ਰਾਜਾ ਕਿਸ ਤਰ੍ਹਾਂ ਕਾਰਪੋਰੇਟ ਜਗਤ ... Read Full Story
|
ਚਿਦਾਂਬਰਮ ਨੂੰ ਨਹੀਂ ਬੋਲਣ ਦਿੱਤਾ ਗਿਆ ਰਾਜ ਸਭਾ 'ਚ
ਨਵੀਂ ਦਿੱਲੀ, 2-ਜੀ ਸਪੈਕਟਰਮ ਘਪਲੇ ਵਿਚ ਘਿਰੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਬੁੱਧਵਾਰ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਅਜੀਬੋ-ਗਰੀਬੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਜਵਾਬ ਦੇਣ ਲਈ 15 ਵਾਰ ਆਪਣੀ ਸੀਟ ਤੋਂ ਉੱਠੇ ਅਤੇ ਹਰ ਵਾਰ ਭਾਜਪਾ ਦੇ ਸੰਸਦ ਮੈਂਬਰਾਂ ਨੇ ਰੌਲਾ ਪਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਹ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਦਾ ਜਵਾਬ ਕਿਸੇ ਨੂੰ ਵੀ ਸਪੱਸ਼ਟ ਸੁਣਾਈ ਨਹੀਂ ਦਿੱਤਾ। ਪ੍ਰਸ਼ਨ ਕਾਲ ਦੌਰਾਨ 7 ਸਵਾਲ ਪੁੱਛੇ ਗਏ ਜਿਨ੍ਹਾਂ ਵਿਚੋਂ ਤਿੰਨ ਸਵਾਲ ਗ੍ਰਹਿ ਮੰਤਰਾਲਾ ਨਾਲ ਸੰਬੰਧਤ ਸਨ। ਚਿਦਾਂਬਰਮ ... Read Full Story
|
2-ਜੀ ਸਪੈਕਟ੍ਰਮ ਮੁੱਦੇ 'ਤੇ ਸੰਸਦ 'ਚ ਹੰਗਾਮਾ, ਕਾਰਵਾਈ ਰੁਕੀ
ਚਿਦਾਂਬਰਮ ਦੀ ਹਮਾਇਤ 'ਚ ਆਈ ਸਰਕਾਰ, ਕਿਹਾ-ਅਸਤੀਫਾ ਨਹੀਂ ਦੇਣਗੇ : ਖੁਰਸ਼ੀਦ
ਨਵੀਂ ਦਿੱਲੀ, ਸਰਕਾਰ ਨੇ 2-ਜੀ ਸਪੈਕਟ੍ਰਮ ਵੰਡ ਘਪਲੇ ਵਿਚ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਕਥਿਤ ਭੂਮਿਕਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਵਿਰੋਧੀ ਧਿਰ ਰਾਜਗ ਦੀ ਮੰਗ ਨੂੰ ਵੀਰਵਾਰ ਇਕ ਸਿਰਿਓਂ ਰੱਦ ਕਰ ਦਿੱਤਾ। ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਸ ਸੰਬੰਧੀ ਸੀ. ਬੀ. ਆਈ. ਤੇ ਵਿੱਤ ਮੰਤਰਾਲਾ ਦੇ ਅਧਿਕਾਰੀਆਂ ਕੋਲੋਂ ਪੁੱਛਗਿੱਛ ਦੀ ਦਿੱਲੀ ਦੀ ਇਕ ਅਦਾਲਤ ਦੀ ਆਗਿਆ ਸਰਕਾਰ ਲਈ ਕੋਈ ਧੱਕਾ ਨਹੀਂ। ਇਸ ਮਾਮਲੇ ਵਿਚ ਚਿਦਾਂਬਰਮ ਦੇ ਅਸਤੀਫੇ ਦੀ ਮੰਗ ਕਰਨ ਦੀ ਵੀ ਕੋਈ ਤੁਕ ਨਹੀਂ।
ਇਥੇ ... Read Full Story
|
ਚਿਦਾਂਬਰਮ ਦੀਆਂ ਮੁਸ਼ਕਲਾਂ 'ਚ ਮੁੜ ਵਾਧਾ
ਸੁਬਰਾਮਣੀਅਮ ਸਵਾਮੀ ਨੂੰ ਗ੍ਰਹਿ ਮੰਤਰੀ ਵਿਰੁੱਧ ਗਵਾਹ ਵਜੋਂ ਪੇਸ਼ ਹੋਣ ਦੀ ਮਿਲੀ ਆਗਿਆ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀਆਂ ਮੁਸ਼ਕਲਾਂ ਉਸ ਸਮੇਂ ਵਧ ਗਈਆਂ ਜਦੋਂ ਦਿੱਲੀ ਦੀ ਇਕ ਅਦਾਲਤ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੂੰ ਬਹੁਚਰਚਿਤ 2-ਜੀ ਸਪੈਕਟ੍ਰਮ ਵੰਡ ਘਪਲਾ ਮਾਮਲੇ ਵਿਚ 17 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਵਿਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਵਿਰੁੱਧ ਆਪਣਾ ਪੱਖ ਸਾਬਤ ਕਰਨ ਤੇ ਪੇਸ਼ ਕਰਨ ਦੀ ਵੀਰਵਾਰ ਆਗਿਆ ਦੇ ਦਿੱਤੀ।
ਸਵਾਮੀ ਨੇ ਵਿਸ਼ੇਸ਼ ਜੱਜ ਓ. ਪੀ. ਸੈਣੀ ਦੇ ਸਾਹਮਣੇ ਅਪੀਲ ਕੀਤੀ ਸੀ ਕਿ ਇਸ ਘਪਲੇ ਵਿਚ ਦੋਸ਼ੀਆਂ ਦਾ ... Read Full Story
|
ਢੁੱਕਵੇਂ ਦ੍ਰਿਸ਼ਟੀਕੋਣ ਨਾਲ 2-ਜੀ ਮਾਮਲੇ ਦਾ ਕਰਾਂਗੇ ਸਾਹਮਣਾ : ਕਨੀਮੋਝੀ
ਚੇਨਈ, ਡੀ. ਐੱਮ. ਕੇ. ਦੀ ਐੱਮ. ਪੀ. ਕਨੀਮੋਝੀ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ 2-ਜੀ ਸਪੈਕਟ੍ਰਮ ਮਾਮਲੇ ਦਾ ਸਾਹਮਣਾ ਢੁਕਵੇਂ ਦ੍ਰਿਸ਼ਟੀਕੋਣ ਨਾਲ ਕਰਨਗੇ ਅਤੇ ਖੁਦ ਨੂੰ ਨਿਰਦੋਸ਼ ਸਾਬਤ ਕਰਨਗੇ। ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕਰੁਣਾਨਿਧੀ ਦੀ 43 ਸਾਲਾ ਬੇਟੀ ਨੇ ਇਥੇ ਆਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਢੁੱਕਵੇਂ ਢੰਗ ਨਾਲ ਮੁਕਾਬਲਾ ਕਰਾਂਗੇ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਬਰੀ ਹੋ ਜਾਵਾਂਗੇ। ਕਨੀਮੋਝੀ ਨੇ ਕਿਹਾ ਕਿ ਮੈਨੂੰ ਜੇਲ ਭੇਜੇ ਜਾਣ ਕਾਰਨ ਮੇਰੇ 88 ਸਾਲਾ ਪਿਤਾ ਪ੍ਰੇਸ਼ਾਨ ਹੋ ਚੁੱਕੇ ... Read Full Story
|
2-ਜੀ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਜ਼ਮਾਨਤ ਮਿਲੀ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਘੋਟਾਲਾ ਮਾਮਲੇ ਦੇ ਦੋਸ਼ੀ ਪੰਜ ਉੱਚ ਅਧਿਕਾਰੀਆਂ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ। ਜਸਟਿਸ ਜੀ. ਐੱਸ. ਸਿੰਘਵੀ ਅਤੇ ਜਸਟਿਸ ਐੱਚ. ਐੱਲ. ਦੱਤੂ ਦੀ ਬੈਂਚ ਨੇ ਯੂਨੀਟੈੱਕ ਦੇ ਸੰਜੇ ਚੰਦਰਾ, ਸਵਾਨ ਟੈਲੀਕਾਮ ਦੇ ਵਿਨੋਦ ਗੋਇਲਕਾ ਅਤੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਅਧਿਕਾਰੀਆਂ ਗੌਤਮ ਦੋਸ਼ੀ, ਸੁਰਿੰਦਰ ਪਿਪਾਰਾ ਅਤੇ ਹਰੀਨਾਇਰ ਨੂੰ 5-5 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ। ਅਦਾਲਤ ਨੇ ਹਾਲਾਂਕਿ ਸਾਫ ਕਿਹਾ ਕਿ ਜੇ ਸੀ. ਬੀ. ਆਈ. ਇਨ੍ਹਾਂ 'ਚੋਂ ਕਿਸੇ ਨੂੰ ਵੀ ਜ਼ਮਾਨਤ ਦਾ ਗਲਤ ਇਸਤੇਮਾਲ ... Read Full Story
|