ਅਖਿਲੇਸ਼ ਸਰਕਾਰ ਨੇ ਕਿਸਾਨਾਂ ਅਤੇ ਆਮ ਆਦਮੀ ਨਾਲ ਧੋਖਾ ਕੀਤਾ : ਵਾਜਪਾਈ
ਵਾਰਾਨਸੀ, ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਡਾ: ਲਕਸ਼ਮੀਕਾਂਤ ਵਾਜਪਾਈ ਨੇ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਸਰਕਾਰ 'ਤੇ ਕਿਸਾਨਾਂ ਅਤੇ ਆਮ ਆਦਮੀ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ । ਉਨ੍ਹਾਂ ਨੇ ਕਿਹਾ ਕਿ ਗੰਨੇ ਦਾ ਜੋ ਮੁੱਲ ਘੋਸ਼ਿਤ ਕੀਤਾ ਗਿਆ ਹੈ ਉਹ ਲਾਗਤ ਨਾਲੋ ਵੀ ਘੱਟ ਹੈ। ਵਾਜਪਾਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ 'ਚ ਭਾਜਪਾ ਸਰਕਾਰ ਆਈ, ਤਾਂ ਕਿਸਾਨਾਂ ਨੂੰ ਜੀਰੋ ਫੀਸਦੀ 'ਤੇ ਕਰਜ ਅਤੇ ਸਾਰੇ ਪਰਿਵਾਰਾਂ ਨੂੰ ਸਾਲ 'ਚ 24 ਗੈਸ ਸਿਲੰਡਰ ਮੁਹੱਈਆ ਕਰਵਾਏਗੀ । ਉਨ੍ਹਾਂ ਨੇ ਕਿਹਾ ਕਿ 25 ਦਸੰਬਰ ਤੋਂ 10 ਜਨਵਰੀ ਤਕ ਐੱਫ. ਡੀ. ਆਈ. ਦੇ ਵਿਰੋਧ ਵਿਚ ਭਾਜਪਾ ਪੂਰੇ ਪ੍ਰਦੇਸ਼ 'ਚ ... Read Full Story
|
ਸਿੱਧਾ ਵਿਦੇਸ਼ੀ ਨਿਵੇਸ਼ ਦੇਸ਼ ਦੀ ਆਰਥਿਕਤਾ ਨੂੰ ਤਬਾਹੀ ਵੱਲ ਲੈ ਜਾਵੇਗਾ : ਬਾਦਲ
ਫਰੀਦਕੋਟ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਵੱਲੋਂ ਅਣਗਹਿਲੀ ਨਾਲ ਲਏ ਗਏ ਲੋਕ ਵਿਰੋਧੀ ਫੈਸਲਿਆਂ ਕਰਕੇ ਜਿਹੜੀ ਦੇਸ਼ ਵਿੱਚ ਬਣੀ ਰਾਜਨੀਤਿਕ ਅਨਿਸ਼ਚਿਤਾ ਤੇ ਬੇ-ਵਿਸ਼ਵਾਸ਼ੀ ਦੇ ਮਾਹੌਲ ਕਾਰਨ ਉਤਪੰਨ ਹੋਈ ਵਿਸਫੋਟਕ ਸਥਿਤੀ ਸਦਕਾ ਦੇਸ਼ ਵਿੱਚ ਮੱਧਕਾਲੀ ਚੋਣਾਂ ਦੇ ਪੂਰੇ ਆਸਾਰ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਕੇਂਦਰ ਦੀ ਐਨ.ਡੀ.ਏ ਪਾਰਟੀ ਦਾ ਭਾਈਵਾਲ ਹੈ, ਮੱਧਕਾਲੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਸਬੰਧੀ ਨਹਿਰੂ ਸਟੇਡੀਅਮ ਫਰੀਦਕੋਟ ... Read Full Story
|
ਕੀ ਕਾਂਗਰਸ ਪੰਜਾਬ 'ਚ ਹੋਈਆਂ ਹਾਰਾਂ ਦਾ ਗੁੱਸਾ ਹੁਣ ਕਿਸਾਨਾਂ 'ਤੇ ਕੱਢੇਗੀ : ਮਜੀਠੀਆ
ਜਲੰਧਰ, ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਰਾਜ ਦੀ ਸੋਕਾ ਪੀੜਤ ਕਿਸਾਨੀ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਰਾਹਤ ਫੰਡ ਨੂੰ ਕਾਂਗਰਸ ਪਾਰਟੀ ਦੁਆਰਾ ਸਿਆਸੀ ਵਿਰੋਧ ਦੀ ਸੌੜੀ ਵਲਗਣ ਦਾ ਸ਼ਿਕਾਰ ਬਣਾਏ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਰਾਜ ਨੂੰ ਤੁਰੰਤ 2380 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕਰਨ 'ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਇੱਕ ਬਿਆਨ ਰਾਹੀਂ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਵਿਚ ਇਕੱਲਾ ਹੀ ਅੱਧੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੀ ਕਿਸਾਨੀ ਨੂੰ ਮੁਸ਼ਕਿਲ ਹਾਲਾਤ ਵੇਲੇ ਠੁੰਮਣਾ ਦੇਣਾ ਕੋਈ ਅਹਿਸਾਨ ਜਾਂ ਦਾਨ ... Read Full Story
|
ਹੇਠਲੇ ਪੱਧਰ ‘ਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਯੂਥ ਕਲੱਬਾਂ ਨੂੰ ਖੇਡ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਨੇ ਵਿਸ਼ੇਸ਼ ਗਰਾਂਟਾਂ: ਸੰਧੂ, ਰਾਜੂ ਖੰਨਾ
ਪਟਿਆਲਾ: 25 ਜੂਨ (ਪੀ.ਐਸ.ਗਰੇਵਾਲ) - ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪਾਸ ਖੇਡ ਵਿਭਾਗ ਵੀ ਹੈ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਾਸ ਹੋਏ ਬਜਟ ਵਿਚ ਖੇਡਾਂ ਲਈ 104 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਯੂਥ ਕਲੱਬਾਂ ਨੂੰ ਜਿਥੇ ਖੇਡਾਂ ਦਾ ਸਮਾਨ ਮੁਹੱਈਆ ਕੀਤਾ ਜਾ ਸਕੇ ਉਥੇ ਇਨਾਂ ਕਲੱਬਾਂ ਨੂੰ ਮਾਲੀ ਸਹਾਇਤਾ ਵਜੋਂ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਸਕਣ ਤੇ ਹੇਠਲੇ ਪੱਧਰ ‘ਤੇ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਣ, ਇਸ ਗੱਲ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਇੰਚਾਰਜ ਤਜਿੰਦਰਪਾਲ ਸਿੰਘ ... Read Full Story
|
ਰਾਸ਼ਟਰਪਤੀ ਬਾਰੇ ਸਾਡੀ ਪਾਰਟੀ ਐਨ.ਡੀ. ਏ. ਦੇ ਫ਼ੈਸਲੇ ਦੀ ਪਾਬੰਦ : ਬਾਦਲ
ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਦੇਸ਼ ਵਿਚ ਰਾਸ਼ਟਰਪਤੀ ਦੀ ਚੋਣ ਦੇ ਮਦੇ ਉਤੇ ਸ਼੍ਰੋਮਣੀ ਅਕਾਲੀ ਦਲ, ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਵੱਲੋਂ ਲਏ ਜਾਣ ਵਾਲੇ ਫੈਸਲੇ ਉਤੇ ਅਮਲ ਕਰੇਗਾ। ਇੱਥੇ ਜਾਰੀ ਇਕ ਬਿਆਨ ਵਿਚ ਸ. ਬਾਦਲ ਨੇ ਇਹ ਗੱਲ ਦੁਹਰਾਈ ਕਿ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲ ਵਜੋਂ ਸ਼੍ਰੋਮਣੀ ਅਕਾਲੀ ਦਲ ਇਸ ਵਿਸ਼ੇ ‘ਤੇ ਉਸ ਵੱਲੋਂ ਲਏ ਜਾਣ ਵਾਲੇ ਫੈਸਲੇ ਨੂੰ ਮੰਨੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਾਰੇ ਮੁੱਦਿਆਂ ਉਤੇ ਇਕ ਸਾਂਝੀ ਪਹੁੰਚ ਰੱਖਦਾ ਹੈ ਅਤੇ ਇਹ ਪਹੁੰਚ ... Read Full Story
|
ਕੇਂਦਰ ਵੱਲੋਂ ਪੰਜਾਬ ਲਈ 14,000 ਕਰੋੜ ਰੱਖਣ ਦੀ ਯੋਜਨਾ
ਨਵੀਂ ਦਿੱਲੀ, ਪੰਜਾਬ ਲਈ ਸਾਲ 2012-13 ਦੀ ਯੋਜਨਾ ਨਿਰਧਾਰਿਤ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਪ੍ਰਧਾਨ ਸ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖਮੰਤਰੀ ਸ; ਪਰਕਾਸ਼ ਸਿੰਘ ਬਾਦਲ ਦਰਮਿਆਨ ਹੋਈ ਬੈਠਕ ਵਿੱਚ ਰਾਜ ਦੀ ਯੋਜਨਾ 14,000 ਕਰੋੜ ਰੁਪੈ ਰੱਖਣ ਤੇ ਸਹਿਮਤੀ ਹੋ ਗਈ ਹੈ।
ਮੋਨਟੇਕ ਸਿੰਘ ਆਹਲੂਵਾਲੀਆ ਨੇ ਰਾਜ ਵਿੱਚ ਜਨਤਾ ਦੀ ਸਿਹਤ ਅਤੇ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਸਬੰਧੀ ਕੋਸ਼ਿਸ਼ਾਂ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰਾ ਧਿਆਨ ਸਿੱਖਿਆ ਅਤੇ ਸਿਹਤ ਸਬੰਧੀ ਗੁਣਵਤਾ ਨੂੰ ਸੁਧਾਰਨ ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਵਿੱਚ ... Read Full Story
|
ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ
ਚੰਡੀਗੜ, ਅੱਜ ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ ਹਾਲਾਂਕਿ ਸਾਰੇ ਵਿਧਾਇਕ ਵੀਹ ਦਿਨ ਪਹਿਲਾਂ ਹੀ ਸਹੁੰ ਲੈ ਚੁੱਕੇ ਹਨ ਪਰ ਡਾ: ਸਿੱਧੂ ਬੀਮਾਰ ਹੋਣ ਦੇ ਕਾਰਨ ਸਹੁੰ ਨਹੀਂ ਲੈ ਸਕੀ ਸੀ । ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ ਕਮਰੇ ਵਿੱਚ ਸਹੁੰ ਦਵਾਈ। ਇਸ ਮੌਕੇ ਉੱਤੇ ਉਨ੍ਹਾਂ ਦੇ ਸਾਂਸਦ ਪਤੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੇਹਿਤ ਮੰਤਰੀ ਸਤਪਾਲ ਗੋਸਾਈਂ ਵੀ ਹਾਜਿਰ ਸਨ। ਡਾ: ਸਿੱਧੂ ਨੇ ਪੰਜਾਬੀ ਵਿੱਚ ਸਹੁੰ ਲਈ। ਦਰਅਸਲ ਕੱਲ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਦੀ ਸਹੁੰ ... Read Full Story
|
ਪ੍ਰੋ : ਭੁੱਲਰ ਦੀ ਸਜ਼ਾ ਮੁਆਫੀ ਦਾ ਮਾਮਲਾ ਅੰਤਰਰਾਸ਼ਟਰੀ ਪੱਧਰ ਤੇ ਉਠਾਵਾਂਗੇ- ਹਿਊਜ਼
ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦਾ ਮਾਮਲਾ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਜੱਜਾਂ ਦੇ ਕੌਮਾਂਤਰੀ ਕਮਿਸ਼ਨ ਕੋਲ ਉਠਾਇਆ ਜਾਵੇਗਾ। ਇਹ ਪ੍ਰਗਟਾਵਾ ਬਰਤਾਨੀਆਂ ਦੇ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਡੈਮੋਕਰੇਟਿਕ ਪਾਰਲੀਮੈਂਟਰੀ ਪਾਰਟੀ ਦੇ ਡਿਪਟੀ ਲੀਡਰ ਸਿਮਨ ਹਿਊਜ਼ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਕੋਲ ਕੀਤਾ।
ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਜੁੜਿਆ ਇਹ ਬਹੁਤ ਅਹਿਮ ਮਾਮਲਾ ਹੈ। ਇਸ ਬਾਰੇ ਉਹ ਬਰਤਾਨਵੀ ਸਰਕਾਰ ਦੇ ਮੰਤਰੀ ਨਾਲ ਵਿਚਾਰ ਵਟਾਂਦਰਾ ਕਰਨਗੇ ਕਿ ਉਹ ਭਾਰਤ ਸਰਕਾਰ ਦੇ ... Read Full Story
|
ਸ਼ਾਰਜਾਹ 'ਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 17 ਭਾਰਤੀਆਂ ਦੀ ਕਿਸਮਤ ਦਾ ਫ਼ੈਸਲਾ ਅੱਜ
ਰਾਜਾਸਾਂਸੀ,ਮੁਸਲਮਾਨ ਮਿਸ਼ਰੀ ਖਾਂ ਦੇ ਕਤਲ ਕੇਸ 'ਚ ਸ਼ਾਰਜਾਹ ਵਿਖੇ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 17 ਭਾਰਤੀਆਂ ਲਈ 'ਬਲੱਡ ਮਨੀ' ਦੇਣ ਉਪਰੰਤ ਮ੍ਰਿਤਕ ਦੇ ਪਰਿਵਾਰ ਨਾਲ 20 ਜੁਲਾਈ ਨੂੰ ਹੋਏ ਸਮਝੌਤੇ 'ਤੋਂ ਬਾਅਦ ਇਨ੍ਹਾਂ ਕੈਦੀਆਂ ਦੀ ਕਿਸਮਤ ਦਾ ਫ਼ੈਸਲਾ 12 ਸਤੰਬਰ ਨੂੰ ਅਦਾਲਤ ਵੱਲੋਂ ਕੀਤਾ ਜਾਵੇਗਾ। ਬਤੌਰ ਮੋਹਰੀ ਇਨ੍ਹਾਂ ਕੈਦੀਆਂ ਦੀ ਜਾਨ ਬਖ਼ਸ਼ੀ ਤੇ ਰਿਹਾਈ ਲਈ ਪਿਛਲੇਂ ਲੰਮੇਂ ਸਮੇਂ 'ਤੋਂ ਜਦੋਂ-ਜਹਿਦ ਕਰ ਰਹੇ 'ਸਰਬੱਤ ਦਾ ਭਲਾ' ਨਾਮਕ ਸੁਸਾਇਟੀ ਦੇ ਪ੍ਰਧਾਨ ਸ: ਐੱਸ. ਪੀ. ਸਿੰਘ ਓਬਰਾਏ ਨੇ ਦੁਬਈ ਤੋਂ ਦੱਸਿਆ ਕਿ ਮਿਸ਼ਰੀ ਖਾਂ ਦੇ ਪਰਿਵਾਰ ਨੂੰ 8 ਕਰੋੜ ਰੁਪਏ ਬਤੌਰ 'ਬਲੱਡ ਮਨੀ' ਦੇਣ ਦੀ ... Read Full Story
|
ਰਾਜਾ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰੈਸ ਸਕਤਰ ਸ: ਹਰਚਰਨ ਸਿੰਘ ਰਮੇਸ਼ ਨਗਰ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਸਿਆ ਕਿ ਰਾਜਾ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੀ ਅਗਵਾਈ ਅਤੇ ਉਨ੍ਹਾਂ ਦੀਆਂ ਪੰਥ-ਹਿਤੂ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਦੀ ਯੋਗਤਾ ਦਾ ਲਾਭ ਉਠਾਣ ਲਈ ਦਲ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ... Read Full Story
|
“ ਅੰਨਾ ‘ਚ ਹਿੰਮਤ ਹੈ ਤਾਂ ਜੈਪੁਰ ਤੋਂ ਮੇਰੇ ਵਿਰੁਧ ਚੋਣ ਲੜ ਕੇ ਵਿਖਾਵੇ”- ਜੋਸ਼ੀ
ਜੈਪੁਰ- ਸੰਸਦ ਮੈਂਬਰ ਡਾ: ਮਹੇਸ਼ ਜੋਸ਼ੀ ਨੇ ਅੰਨਾ ਹਜ਼ਾਰੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਜੈਪੁਰ ਤੋਂ ਚੋਣ ਲੜਨ ਦੀ ਹਿੰਮਤ ਵਿਖਾਂਉਦਾ ਹੈ ਤਾਂ ਮੈਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹਾਂ। ਚੋਣਾਂ ਵਿੱਚ ਪਤਾ ਲਗ ਜਾਵੇਗਾ ਕਿ ਅੰਨਾ ਨੂੰ ਕਿੰਨਾਂ ਸਮਰਥਣ ਹਾਸਿਲ ਹੈ।
ਮਹੇਸ਼ ਜੋਸ਼ੀ ਨੇ ਕਿਹਾ ਕਿ ਅੰਨਾ ਦਾਅਵਾ ਕਰ ਰਿਹਾ ਹੈ ਕਿ 85% ਲੋਕ ਕਪਿਲ ਸਿੱਬਲ ਦੇ ਖਿਲਾਫ ਹਨ ਤਾਂ ਫਿਰ ਉਸ ਦੇ ਖਿਲਾਫ਼ ਚੋਣ ਕਿਉਂ ਨਹੀਂ ਲੜਦਾ। ਉਨ੍ਹਾਂ ਕਿਹਾ ਕਿ ਅੰਨਾ ਕਾਂਗਰਸ ਸੰਸਦਾਂ ਦਾ ਘਿਰਾਓ ਕਰਨ ਲਈ ਕਹਿ ਰਿਹਾ ਹੈ। ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਵਿੱਚ ਨਾਂ ਤਾਂ ਜਨਲੋਕਪਾਲ ... Read Full Story
|
ਆਈ.ਜੀ. ਪਰਮਜੀਤ ਸਿੰਘ ਗਿੱਲ ਦੀ ਸੱਸ ਸਵ: ਮਾਤਾ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ- ਅੰਤਿਮ ਅਰਦਾਸ 13 ਨੂੰ
ਪਟਿਆਲਾ: 6 ਜੁਲਾਈ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡਿਪਟੀ ਰਜਿਸਟਰਾਰ ਸ੍ਰ: ਨਿਰਮਲ ਸਿੰਘ ਘੁੰਮਣ ਦੀ ਸੁਪਤਨੀ ਅਤੇ ਆਈ.ਜੀ. ਪਟਿਆਲਾ ਜੋਨ ਸ੍ਰ: ਪਰਮਜੀਤ ਸਿੰਘ ਗਿੱਲ ਅਤੇ ਐਸ.ਡੀ.ਐਮ. ਨਾਭਾ ਸ੍ਰ: ਤੇਜਿੰਦਰ ਸਿੰਘ ਧਾਲੀਵਾਲ ਦੀ ਸੱਸ ਮਾਤਾ ਸੁਰਿੰਦਰ ਕੌਰ ਜਿਹਨਾਂ ਦਾ ਕੱਲ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਅੱਜ ਬਡੂੰਗਰ ਵਿਖੇ ਸਥਿਤ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕਰ ਦਿੱਤਾ ਗਿਆ। ਉਹਨਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਉਹਨਾਂ ਦੇ ਭਤੀਜੇ ਡਾ: ਹਿੰਮਤ ਮਨਮੋਹਨ ਸਿੰਘ ਘੁੰਮਣ ਨੇ ਵਿਖਾਈ। ਇਸ ਮੌਕੇ ਗੁਰਦੁਆਰਾ ... Read Full Story
|
ਹਾਂਸੀ-ਬੁਟਾਣਾ ਨਹਿਰ ਅਤੇ ਦੀਵਾਰ ਕਾਰਨ ਪੰਜਾਬ ’ਚ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਲਈ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ: ਸੇਖੋਂ
ਪਟਿਆਲਾ, 29 ਜੂਨ (ਪੀ.ਐਸ.ਗਰੇਵਾਲ) - ਪੰਜਾਬ ਦੇ ਸਿੰਚਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਉਸਨੇ ਆਪਣੀ ਸ਼ਹਿ ਹੇਠ ਹਾਂਸੀ ਬੁਟਾਣਾ ਨਹਿਰ ਦੀ ਉਸਾਰੀ ਅਤੇ ਫਿਰ ਉਸਦੇ ਨਾਲ ਦੀਵਾਰ ਦੀ ਉਸਾਰੀ ਸ਼ੁਰੂ ਕਰਵਾ ਕੇ ਹਰਿਆਣਾ ਸਰਕਾਰ ਦਾ ਪੱਖ ਪੂਰਿਆ ਹੈ। ਸਿੰਚਾਈ ਮੰਤਰੀ ਨੇ ਕਿਹਾ ਕਿ ਇਸ ਨਹਿਰ ਅਤੇ ਨਾਲ ਬਣਾਈ ਜਾ ਰਹੀ ਦੀਵਾਰ ਨਾਲ ਪੰਜਾਬ ਵਿੱਚ ਜੋ ਜਾਨੀ-ਮਾਲੀ ਨੁਕਸਾਨ ਹੋਵੇਗਾ ਉਸ ਲਈ ਕੇਂਦਰ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵੀ ਕਿਹਾ ਕਿ ਉਹ ਇਸ ਮੁੱਦੇ ’ਤੇ ਰਾਜਨੀਤੀ ਕਰਨ ਦੀ ਬਜਾਏ ... Read Full Story
|
ਪੰਜਾਬ ਦੇ 8 ਹਜ਼ਾਰ ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ** ਪਹਿਲੇ ਪੜਾਓ ਤਹਿਤ 1200 ਪਿੰਡਾਂ ਦਾ ਰਿਕਾਰਡ ਆਨ-ਲਾਈਨ: ਸਕੱਤਰ ਮਾਲ
ਰਾਜਪੁਰਾ (ਪਟਿਆਲਾ): 28 ਜੂਨ (ਪੀ.ਐਸ.ਗਰੇਵਾਲ) -ਪੰਜਾਬ ਦੇ ਸਕੱਤਰ ਮਾਲ ਅਤੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਰਾਜਪੁਰਾ ਦੇ ਫਰਦ ਕੇਂਦਰ ਦਾ ਅਚਨਚੇਤ ਦੌਰਾ ਕਰਕੇ ਕੰਮ ਦਾ ਨਿੱਰੀਖਣ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਤਹਿਸੀਲ ਦਫ਼ਤਰਾਂ ਅਤੇ ਪਟਵਾਰ ਖਾਨਿਆਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਲਈ ਸ਼ੁਰੂ ਕੀਤਾ ਪ੍ਰੋਜੈਕਟ ਮੁਕੰਮਲ ਹੋਣ ਕਿਨਾਰੇ ਹੈ ਜਿਸ ਨਾਲ ਹੁਣ ਕੋਈ ਵੀ ਜ਼ਮੀਨ ਮਾਲਕ ਹਰੇਕ ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਖੋਲੇ ਜਾ ਰਹੇ ਫਰਦ ਕੇਂਦਰਾਂ ਵਿੱਚ ... Read Full Story
|
ਪੰਜਾਬ ਸਰਕਾਰ ਵੱਲੋਂ 1300 ਡਾਕਟਰਾਂ ਅਤੇ ਤਿੰਨ ਹਜ਼ਾਰ ਹੋਰ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ : ਗੋਸਾਈਂ
ਪਟਿਆਲਾ, 20 ਜੂਨ (ਪੀ.ਐਸ.ਗਰੇਵਾਲ) - ‘ਰਾਜ ਦੇ ਸਰਕਾਰੀ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਹੀ 1300 ਡਾਕਟਰਾਂ ਅਤੇ ਤਿੰਨ ਹਜ਼ਾਰ ਹੋਰ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ । ਜਿਸ ਨਾਲ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਅਤੇ ਸਟਾਫ ਦੀ ਕਮੀ ਦੂਰ ਹੋ ਜਾਵੇਗੀ । ’ ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਸਤਪਾਲ ਗੋਸਾਈਂ ਨੇ ਅੱਜ ਰਾਜ ਪੱਧਰੀ ਮਾਤਾ ਕੁਸ਼ੱਲਿਆ ਕਲਿਆਣ ਯੋਜਨਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਨਵੇਂ ਬਣੇ ਵਾਰਡ ਬਲਾਕ ਦਾ ... Read Full Story
|
ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੂੰ ਹਰਾਉਣ ਵਾਲੀ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ: ਬਾਦਲ
ਪਾਤੜਾਂ (ਪਟਿਆਲਾ): 12 ਜੂਨ (ਪੀ.ਐਸ.ਗਰੇਵਾਲ) -‘‘ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਹਰਾਉਣ ਵਾਲੀ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ ਹੈ ਕਿਉਂਕਿ ਦੇਸ਼ ਨੂੰ ਭਿ੍ਰਸ਼ਟਾਚਾਰ, ਗਰੀਬੀ, ਅਨਪੜਤਾ, ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਦਲਦਲ ਵਿੱਚ ਸੁੱਟਣ ਅਤੇ ਪੰਜਾਬ ਦੇ ਕਾਲੇ ਦਿਨਾਂ ਲਈ ਸਿੱਧੇ ਤੌਰ ’ਤੇ ਜਿੰਮੇੇਵਾਰ ਕਾਂਗਰਸ ਪਾਰਟੀ ਦੇ ਨਿਜ਼ਾਮ ਨੂੰ ਬਦਲਣਾ ਸਮੇਂ ਦੀ ਮੁੱਖ ਲੋੜ ਹੈ। ਕਾਂਗਰਸ ਪਾਰਟੀ ਦਾ ਭਿ੍ਰਸ਼ਟ ਚਿਹਰਾ ਬੇਨਕਾਬ ਹੋਣ ਕਾਰਨ ਵੀ ਦੇਸ਼ ਦੇ ਲੋਕ ਇਸ ਵਾਰ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ।’’ ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ... Read Full Story
|
ਸਾਰੇ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਵਾਲਾ ਸ਼ਨਾਖ਼ਤੀ ਨੰਬਰ (ਆਧਾਰ) ਜਾਰੀ ਕਰਨ ਲਈ ਪਟਿਆਲਾ ਜ਼ਿਲੇ ਵਿੱਚ ਅਮਲ ਸ਼ੁਰੂ: ਡਿਪਟੀ ਕਮਿਸ਼ਨਰ
ਪਟਿਆਲਾ: 30 ਮਈ (ਪੀ.ਐਸ.ਗਰੇਵਾਲ) -ਹਰੇਕ ਨਾਗਰਿਕ ਨੂੰ ਵਿਲੱਖਣ ਪਹਿਚਾਣ ਵਾਲਾ ਸ਼ਨਾਖ਼ਤੀ ਨੰਬਰ ‘ਆਧਾਰ’ (ਯੁਨੀਕ ਆਈ.ਡੀ. ਨੰਬਰ) ਜਾਰੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਪਟਿਆਲਾ ਜ਼ਿਲੇ ਦੇ ਸਾਰੇ ਨਾਗਰਿਕਾਂ ਨੂੰ ਇਹ ਵਿਸ਼ੇਸ਼ ਸ਼ਨਾਖ਼ਤੀ ਨੰਬਰ ਜਾਰੀ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਜ਼ਿਲੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ 12 ਅੰਕਾਂ ਦਾ ਇਹ ਵਿਸ਼ੇਸ਼ ਸ਼ਨਾਖ਼ਤੀ ਨੰਬਰ ਹਰੇਕ ਨਾਗਰਿਕ ਨੂੰ ਲੈਣਾ ਲਾਜ਼ਮੀ ਹੋਵੇਗਾ ਕਿਉਂਕਿ ਭਵਿੱਖ ... Read Full Story
|
ਖੂਨਦਾਨ ਮੁਹਿੰਮ ਨੂੰ ਇੱਕ ਲੋਕ ਲਹਿਰ ਵਾਂਗ ਚਲਾਉਣ ਦੀ ਲੋੜ : ਐਸ.ਐਸ.ਪੀ.
ਪਟਿਆਲਾ: 29 ਮਈ (ਪੀ.ਐਸ.ਗਰੇਵਾਲ) -‘‘ ਖੂਨਦਾਨ ਕਰਨ ਵਾਲਾ ਹਰੇਕ ਵਿਅਕਤੀ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਖੂਨਦਾਨ ਕਰਨ ਦੀ ਮੁਹਿੰਮ ਨੂੰ ਇੱਕ ਲੋਕ ਲਹਿਰ ਵਾਂਗ ਮਜਬੂਤੀ ਪ੍ਰਦਾਨ ਕਰਦੇ ਹੋਏ ਹਰੇਕ ਬਾਲਗ ਵਿਅਕਤੀ ਨੂੰ ਸਮਾਜ ਸੇਵਾ ਦੇ ਇਸ ਉਤਮ ਕਾਰਜ ਲਈ ਪ੍ਰੇਰਿਤ ਕੀਤਾ ਜਾਵੇ। ਖੂਨਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਵਜੋਂ ਚਲਾਉਣਾ ਚਾਹੀਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਸਥਾਨਕ ਰਾਜ ਕਮਲ ਪੈਲੇਸ ਵਿਖੇ ਪੰਜਾਬ ਯੁਵਕ ਚੇਤਨਾਂ ਮੰਚ ... Read Full Story
|
ਸਵ: ਕੈਪਟਨ ਹਰਪ੍ਰੀਤ ਸਿੰਘ ਸੇਖੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਪਟਿਆਲਾ: 26 ਮਈ (ਪੀ.ਐਸ.ਗਰੇਵਾਲ) -ਬੀਤੀ ਰਾਤ ਫਰੀਦਾਬਾਦ ਵਿਖੇ ਸਿਟੀ ਏਅਰ ਸਰਵਿਸ ਦਿੱਲੀ ਦੇ ਹਾਦਸਾਗ੍ਰਸਤ ਜਹਾਜ਼ ਵਿੱਚ ਮਾਰੇ ਗਏ ਪਟਿਆਲਾ ਨਿਵਾਸੀ ਕੋ-ਪਾਇਲਟ ਕੈਪਟਨ ਹਰਪ੍ਰੀਤ ਸਿੰਘ ਸੇਖੋਂ (28) ਦੀ ਮਿ੍ਰਤਕ ਦੇਹ ਦਾ ਸਸਕਾਰ ਅੱਜ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ । ਸਵ: ਕੈਪਟਨ ਸੇਖੋਂ ਭਰ ਜਵਾਨੀ ਵਿੱਚ ਆਪਣੇ ਪਿਤਾ ਸ੍ਰ: ਗੁਰਬਖਸ਼ੀਸ਼ ਸਿੰਘ ਸੇਖੋਂ, ਮਾਤਾ ਸ਼੍ਰੀਮਤੀ ਜਗਜੀਤ ਕੌਰ, ਪਤਨੀ ਸ਼੍ਰੀਮਤੀ ਨਮਰਤਾ ਸਿੰਘ ਅਤੇ ਭਰਾ ਸ੍ਰ: ਹਰਮਿੰਦਰ ਸਿੰਘ ਸੇਖੋਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸਵ: ਕੈਪਟਨ ਸੇਖੋਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ... Read Full Story
|
ਪਟਿਆਲਾ ਜ਼ਿਲੇ ਦੀਆਂ ਮੰਡੀਆਂ ’ਚ ਹੁਣ ਤੱਕ 4 ਲੱਖ 61 ਹਜ਼ਾਰ 102 ਮੀਟਰਿਕ ਟਨ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ
ਪਟਿਆਲਾ: 20 ਅਪ੍ਰੈਲ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ ਹੁਣ ਤੱਕ 4 ਲੱਖ 61 ਹਜ਼ਾਰ 102 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਪਨਗ੍ਰੇਨ ਵੱਲੋਂ 45 ਹਜ਼ਾਰ 980 ਮੀ: ਟਨ, ਮਾਰਕਫੈਡ ਵੱਲੋਂ 1 ਲੱਖ 10 ਹਜ਼ਾਰ 244 ਮੀ: ਟਨ, ਪਨਸਪ ਵੱਲੋਂ ਇੱਕ ਲੱਖ 57 ਹਜ਼ਾਰ 395 ਮੀ: ਟਨ, ਵੇਅਰ ਹਾਊਸ ਵੱਲੋਂ 38 ਹਜ਼ਾਰ 576 ਮੀ: ਟਨ, ਪੰਜਾਬ ਐਗਰੋ ਵੱਲੋਂ 65 ਹਜ਼ਾਰ 680 ਮੀ: ਟਨ, ਐਫ.ਸੀ.ਆਈ. ਵੱਲੋਂ 40 ਹਜ਼ਾਰ 793 ਮੀ: ਟਨ ਅਤੇ ਵਪਾਰੀਆਂ ਵੱਲੋਂ 2434 ... Read Full Story
|