ਅੰਮ੍ਰਿਤਸਰ ਦੇ ਰਣਜੀਤ ਸਵਾਸਾ ਹਵੇਲੀ ਅੰਦਰ 9 ਅਤੇ 10 ਅਕਤੂਬਰ ਨੂੰ ਲੱਗੇਗਾ ਫੈਸ਼ਨ ਦਾ ਮਹਾਂਕੁੰਭ
ਅੰਮ੍ਰਿਤਸਰ,08ਅਕਤੂਬਰ,(ਸਰਵਨ ਸਿੰਘ ਰੰਧਾਵਾ) ਅੰਮ੍ਰਿਤਸਰ ਦੀ ਮਸ਼ਹੂਰ ਹਵੇਲੀ ਰਣਜੀਤ ਸਵਾਸਾ ਅੰਦਰ ਸਾਲ 2010 ਦਾ ਫੈਸ਼ਨ ਮਹਾਂਕੁੰਭ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਜਾਮਾ ਪਾਉਣ ਦੀਆਂ ਸਾਰੀਆਂ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਗਈਆਂ ਹਨ। ਅੰਮ੍ਰਿਤਸਰ ਅੰਦਰ ਅਜਿਹਾ ਮੋਕਾ ਪਹਿਲੀ ਵਾਰ ਹੈ ਕਿ ਐਨੀ ਵੱਡੀ ਪੱਧਰ ਤੇ ਇਹ ਫੈਸ਼ਨ ਮੇਲਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਦੇਂਦਿਆਂ ਦੱਸਿਆ ਕਿ ਇਹ ਫੈਸ਼ਨ ਮੇਲਾ ਅੰਮ੍ਰਿਤਸਰ ਦੇ ਰਣਜੀਤ ਸਵਾਸਾ ਅੰਦਰ ਦੋ ਦਿਨ ਤੱਕ 9 ਅਤੇ 10 ਅਕਤੂਬਰ ਨੂੰ ਚੱਲੇਗਾ। ਉਹਨਾ ਦੱਸਿਆ ਕਿ ਇਸ ਮੇਲੇ ਅੰਦਰ ਭਾਰਤ ... Read Full Story
|
ਪੰਜਾਬੀ ਦੀਆਂ ਟਾਹਰਾਂ ਮਾਰਨ ਵਾਲੀ ਪੰਜਾਬ ਸਰਕਾਰ ਦੀ ਆਪਣੀ ਪੰਜਾਬੀ ਠੁੱਸ
ਅੰਮ੍ਰਿਤਸਰ/8 ਅਕਤੂਬਰ / ਸਰਵਨ ਸਿੰਘ ਰੰਧਾਵਾ:- ਪੰਜਾਬ ਦੀ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਉੰਝ ਤਾਂ ਪੰਜਾਬੀ ਨੂੰ ਪੰਜਾਬ ਅੰਦਰ ਸੱਭ ਤੋਂ ਵੱਧ ਤਰਜੀਹ ਦੇਣ ਦੀਆਂ ਟਾਹਰਾਂ ਮਾਰਦੀ ਹੈ,ਪਰ ਉਸ ਦੀਆਂ ਇਹਨਾਂ ਟਾਹਰਾਂ ਅੰਦਰ ਕਿੰਨੀ ਕੁ ਸੱਚਾਈ ਹੈ ਇਸ ਨੂੰ ਤਾਂ ਪੰਜਾਬ ਸਰਕਾਰ ਨੇ ਨੰਨੀ ਛਾਂ ਦੇ ਪ੍ਰੋਗਰਾਮ ਵਿੱਚ ਬੜੀ ਚੰਗੀ ਤਰਾਂ ਨਾਲ ਸਾਬਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਖਾਲਸਾ ਕਾਲਜ ਦੀ ਮੁੱਖ ਸਟੇਜ ਤੇ,ਜਿੱਥੇ ਕਿ ਦੇਸ਼ ਦੀ ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਦੇਵੀ ਜੀ ਪਾਟਿਲ ਬੈਠੇ ਸਨ ਉਹਨਾਂ ਦੇ ਮਗਰ ਸਟੇਜ ਤੇ ਉਹਨਾਂ ਦੇ ਸਵਾਗਤ ਨੂੰ ਦਰਸਾਊਦਾਂ ਬਹੁਤ ਵੱਡਾ ਇੱਕ ਪੰਜਾਬੀ ... Read Full Story
|
ਕਸ਼ਮੀਰ ਇੱਕ ਮਹੱਤਵਪੂਰਣ ਦੋ-ਪੱਖੀ ਮੁੱਦਾ: ਅਮਰੀਕਾ
ਵਾਸ਼ਿੰਗਟਨ, 8 ਅਕਤੂਬਰ :-ਅਮਰੀਕਾ ਨੇ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹੱਤਵਪੂਰਣ ਦੋ-ਪੱਖੀ ਮੁੱਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਦੱਖਣ ਏਸ਼ੀਆਈ ਗੁਆਂਢੀ ਦੇਸ਼ ਖੁਦ ਹੀ ਇਸ ਨੂੰ ਸਮਝ ਕੇ ਆਪਸ ਵਿੱਚ ਸੁਲਝਾ ਸਕਦੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਪੀæ ਜੇæ ਕ੍ਰਾਉਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਪਾਕਿਸਤਾਨ ਅਤੇ ਭਾਰਤ ਵਿਚਾਲੇ ਦਾ ਮੁੱਦਾ ਹੈ। ਇਹ ਮਹੱਤਵਪੂਰਣ ਹੈ ਕਿ ਹਾਲ ਦੇ ਸਾਲਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਫਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀ ਪਿਛਲੀਆਂ ਸਰਕਾਰਾਂ ਵਿਚਾਲੇ ਇਸ ... Read Full Story
|
ਕਸਾਬ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਤੇ ਸੁਣਵਾਈ ਹੋਵੇਗੀ
ਮੁੰਬਈ, 8 ਅਕਤੂਬਰ (ਸਰਵਨ ਸਿੰਘ):-ਮੁੰਬਈ ਹਾਈ ਕੋਰਟ ਨੇ ਅੱਜ ਫੈਸਲਾ ਕੀਤਾ ਹੈ ਕਿ ਉਹ ਪਹਿਲਾਂ ਪਾਕਿਸਤਾਨੀ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਤੇ ਸੁਣਵਾਈ ਕਰੇਗੀ। ਇਸ ਤੋਂ ਬਾਅਦ ਉਸ ਦੀ ਅਪੀਲ ਤੇ ਸੁਣਵਾਈ ਹੋਵੇਗੀ, ਜਿਸ ਵਿੱਚ ਉਸ ਨੇ ਖੁਦ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਮੌਤ ਦੀ ਸਜ਼ਾ ਦੇਣ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਸਟਿਸ ਰੰਜਨਾ ਦੇਸਾਈ ਅਤੇ ਜਸਟਿਸ ਆਰਵੀ ਮੋਰੇ ਨੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਹੈ ਕਿ ਉਹ ਕਸਾਬ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਸੰਬੰਧੀ ਮਾਮਲੇ ਤੇ ਦਲੀਲਾਂ ਸ਼ੁਰੂ ਕਰਨ। ਇਸ ਮਾਮਲੇ ਵਿੱਚ 18 ਅਕਤੂਬਰ ਤੋਂ ਦਲੀਲਾਂ ... Read Full Story
|
ਬਿੱਗਬੌਸ 'ਚ ਪਾਕਿਸਤਾਨੀ ਕਲਾਕਾਰਾਂ ਨੂੰ ਸ਼ਾਮਿਲ ਕੀਤੇ ਜਾਣ 'ਤੇ ਸ਼ਿਵਸੈਨਾ ਨਾਰਾਜ਼
ਮੁੰਬਈ, 4 ਅਕਤੂਬਰ :- ਟੀ.ਵੀ. ਚੈਨਲ ਕਲਰ 'ਤੇ ਐਤਵਾਰ ਤੋਂ ਸ਼ੁਰੂ ਹੋਏ ਪ੍ਰੋਗਰਾਮ ਬਿੱਗਬੌਸ ਵਿਚ ਪਾਕਿਸਤਾਨੀ ਕਲਾਕਾਰਾਂ ਨੂੰ ਸ਼ਾਮਿਲ ਕੀਤੇ ਜਾਣ 'ਤੇ ਸ਼ਿਵਸੈਨਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਜਿਸ ਦੇ ਚਲਦਿਆਂ ਸ਼ਿਵਸੈਨਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਇਸ ਸ਼ੋਅ ਨੂੰ ਨਾ ਚੱਲਣ ਦੀ ਧਮਕੀ ਦਿੱਤੀ ਹੈ। ਇਸ ਸ਼ੋਅ ਕੁੱਲ 14 ਉਮੀਦਵਾਰ ਹਿੱਸਾ ਲੈ ਰਹੇ ਹਨ, ਜਿਸ ਵਿਚ 2 ਪਾਕਿਸਤਾਨੀ ਹਨ। ਇਨ੍ਹਾਂ ਵਿਚੋਂ ਇਕ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਆਸਿਫਾ ਦੀ ਸਾਬਕਾ ਪ੍ਰੇਮਿਕਾ ਅਤੇ ਮਾਡਲ ਵੀਨਾ ਮਲਿਕ ਹੈ, ਜਦੋਂ ਦੂਸਰੀ ਪਾਕਿਸਤਾਨੀ ਉਮੀਦਵਾਰ ਬੇਗ਼ਮ ਨਵਾਜਿਸ਼ ਅਲੀ ਹੈ। ਉਹ ਪਾਕਿਸਤਾਨ ਦੇ ਇਕ ... Read Full Story
|
ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮਕਾਨ ਅਲਾਟ ਕਰਨ ਸਮੇਂ ਹੰਗਾਮਾ
ਲੁਧਿਆਣਾ,4ਅਕਤੂਬਰ :- ਨਵੰਬਰ'84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵਲੋਂ ਹਾਈਕੋਰਟ ਦੀਆਂ ਹਦਾਇਤਾਂ 'ਤੇ ਰਿਆਇਤੀ ਭਾਅ 'ਤੇ ਮਕਾਨ ਅਲਾਟ ਕਰਨ ਲਈ ਚੱਲ ਰਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਦੌਰਾਨ ਪੀੜਤਾਂ ਦੇ ਇੱਕ ਧੜੇ ਵਲੋਂ ਸੁਰਜੀਤ ਸਿੰਘ ਦੁੱਗਰੀ ਦੀ ਅਗਵਾਈ ਹੇਠ ਦਿੱਤੇ ਧਰਨੇ ਤੋਂ ਬਾਅਦ ਅਧਿਕਾਰੀਆਂ ਵਲੋਂ ਪੁਲਿਸ ਸੱਦ ਲਈ ਗਈ ਅਤੇ ਹੰਗਾਮਾਂ ਕਰਨ ਵਾਲਿਆਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕੇ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ।ਮਿਲੀ ਜਾਣਕਾਰੀ ਅਨੁਸਾਰ ਪੀੜਤਾਂ ਵਲੋਂ ਮਕਾਨ ਅਲਾਟ ਕਰਵਾਉਣ ਲਈ ਸਾਲ 2000 ਵਿੱਚ ਦਿੱਤੀਆਂ 1632 ਅਰਜ਼ੀਆਂ ਦੀ ਪੜਤਾਲ ਅਤੇ ਪੀੜਤਾਂ ਦੇ ... Read Full Story
|
ਪਾਕਿ 'ਚ ਨਾਟੋ ਦੇ ਟੈਂਕਰਾਂ 'ਤੇ ਹਮਲਾ, 6 ਮਰੇ
ਇਸਲਾਮਾਬਾਦ 4 ਅਕਤੂਬਰ :- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਐਤਵਾਰ ਦੇਰ ਰਾਤੀਂ ਨਾਟੋ ਫ਼ੌਜ ਦੇ ਟੈਂਕਰਾਂ 'ਤੇ ਹੋਏ ਹਮਲੇ ਦੌਰਾਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਅਫ਼ਗਾਨਿਸਤਾਨ 'ਚ ਤਾਇਨਾਤ ਨਾਟੋ ਫ਼ੌਜਾਂ ਲਈ ਤੇਲ ਲਿਜਾ ਰਹੇ 28 ਟੈਂਕਰਾਂ 'ਤੇ ਹਮਲਾ ਕਰ ਦਿੱਤਾ। ਇਕ ਜ਼ੋਰਦਾਰ ਧਮਾਕੇ ਤੋਂ ਬਾਅਦ ਸਾਰੇ ਟੈਂਕਰਾਂ ਨੂੰ ਅੱਗ ਲੱਗ ਗਈ ਅਤੇ ਚਾਰੇ ਪਾਸੇ ਹਾਹਾਕਾਰ ਮੱਚ ਗਈ।
ਸਥਾਨਕ ਟੀæਵੀæ ਚੈਨਲਾਂ ਨੇ ਰਿਪੋਰਟ ਦਿੱਤੀ ਹੈ ਕਿ ਅੱਤਵਾਦੀਆਂ ਨੇ ਐਤਵਾਰ ਦੀ ਦੇਰ ਰਾਤੀਂ ਇਸਲਾਮਾਬਾਦ 'ਚ ਇਕ ਉਦਯੋਗਿਕ ਖੇਤਰ 'ਚ ਖੜ੍ਹੇ ਤੇਲ ਦੇ ਟੈਂਕਰਾਂ ਨੂੰ ਅੱਗ ਲਗਾ ਦਿੱਤੀ। ਇਸ ... Read Full Story
|
ਰਾਜਕੁਮਾਰ ਚਾਰਲਸ ਪੰਜਾਬ ਦੌਰੇ 'ਤੇ
ਚੰਡੀਗੜ੍ਹ 4 ਅਕਤੂਬਰ :- ਬਰਤਾਨੀਆ ਦੇ ਰਾਜਕੁਮਾਰ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਪਰਕਰ ਦੋ ਦਿਨਾਂ ਲਈ ਪੰਜਾਬ ਦੌਰੇ 'ਤੇ ਪਹੁੰਚੇ ਹੋਏ ਹਨ। ਉਹ ਬੀਤੀ ਦੇਰ ਰਾਤੀਂ ਨਵੀਂ ਦਿੱਲੀ ਤੋਂ ਪਟਿਆਲਾ ਪਹੁੰਚ ਗਏ ਸਨ। ਬੇਸ਼ੱਕ ਰਾਜਕੁਮਾਰ ਚਾਰਲਸ ਦੀ ਮਹਿਮਾਨਨਿਵਾਜ਼ੀ ਲਈ ਪੰਜਾਬ ਸਰਕਾਰ ਵੀ ਪੱਬਾਂ ਭਾਰ ਹੋਈ ਹੈ, ਪਰ ਚਾਰਲਸ ਪਟਿਆਲਾ ਦੇ ਸ਼ਾਹੀ ਘਰਾਣੇ ਕੋਲ ਮੋਤੀ ਮਹਿਲ 'ਚ ਠਹਿਰੇ। ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ 'ਚ ਰਾਜਕੁਮਾਰ ਚਾਰਲਸ ਦੀ ਸੁਰੱਖਿਆ ਲਈ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਸਵੇਰੇ ਰਾਜਕੁਮਾਰ ਚਾਰਲਸ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇੜੇ ... Read Full Story
|
ਨੰਨੀ ਛਾਂ ਨੂੰ ਪਾਣੀ ਦੇਣ ਲਈ ਅੱਜ ਪੁੱਜ ਰਹੀ ਹੈ ਦੇਸ਼ ਦੀ ਰਾਸ਼ਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਇਤਹਾਸਿੱਕ ਸ਼ਹਿਰ ਅੰਮ੍ਰਿਤਸਰ,ਸੁਰੱਖਿਆ ਦੇ ਤਗੜੇ ਇੰਤਜਾਮ,5000 ਹਜਾਰ ਦੇ ਕਰੀਬ ਸੁਰੱਖਿਆ ਜਵਾਨਾਂ ਦੀ ਤਾਇਨਾਤੀ,ਸ਼ਹਿਰ ਪੁਲਿਸ ਛਾਉਣੀ ਵਿੱਚ ਤਬਦੀਲ
ਅੰਮ੍ਰਿਤਸਰ/04ਸਤੰਬਰ/ਸਰਵਨ ਸਿੰਘ ਰੰਧਾਵਾ:-ਨੰਨੀ ਛਾਂ ਦੇ ਬੂਟੇ ਨੂੰ ਪਾਣੀ ਦੇਣ ਲਈ ਦੇਸ਼ ਦੀ ਰਾਸਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਜੀ ਅੱਜ ਅੰਮ੍ਰਿਤਸਰ ਪੁੱਜ ਰਹੇ ਹਨ। ਉਹਨਾਂ ਦੀ ਇਸ ਫੇਰੀ ਨੂੰ ਲੈ ਕੇ ਅੰਮ੍ਰਿਤਸਰ ਅੰਦਰ ਸੁਰੱਖਿਆ ਦੇ ਤਗੜੇ ਇੰਤਜਾਮ ਕੀਤੇ ਗਏ ਹਨ। ਉਹਨਾਂ ਦੀ ਸੁਰੱਖਿਆ ਲਈ ਸ਼ਹਿਰ ਅੰਦਰ ਤਕਰੀਬਨ 5000 ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤਰਾਂ ਨਾਲ ਪੁਰੇ ਅਮ੍ਰਿਤਸਰ ਨੂੰ ਇੱਕ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਦੇ ਜਵਾਨਾਂ ਦਾ ਸਖਤ ਪਹਿਰਾ ਹੈ। ਸ਼ਹਿਰ ਅੰਦਰ ਹਰ ਆਉਣ ਅਤੇ ਜਾਂਣ ਵਾਲੇ ਵਾਹਨ ਦੀ ਬੜੀ ... Read Full Story
|
ਚੰਡੀਗੜ੍ਹ ਪੁਲੀਸ ਨੇ ਸੀ.ਟੀ.ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵਿਚ ਕੰਡਕਟਰਾਂ ਦੀ ਭਰਤੀ ਲਈ ਇੱਥੇ 68 ਸੈਂਟਰਾਂ ਵਿਚ ਹੋ ਰਹੇ ਟੈਸਟ ਦੌਰਾਨ 9 ਵਿਅਕਤੀਆਂ ਨੂੰ ਕਾਬੂ ਕੀਤਾ।
ਚੰਡੀਗੜ੍ਹ, 4 ਅਕਤੂਬਰ (ਸਰਵਨ ਸਿੰਘ ਰੰਧਾਵਾ) ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਚੰਡੀਗੜ੍ਹ ਪੁਲੀਸ ਨੇ ਸੀ.ਟੀ.ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵਿਚ ਕੰਡਕਟਰਾਂ ਦੀ ਭਰਤੀ ਲਈ ਇੱਥੇ 68 ਸੈਂਟਰਾਂ ਵਿਚ ਹੋ ਰਹੇ ਟੈਸਟ ਦੌਰਾਨ 9 ਵਿਅਕਤੀਆਂ ਨੂੰ ਕਾਬੂ ਕੀਤਾ। ਇਨ੍ਹਾਂ ਵਿਚੋਂ 6 ਸੀ.ਬੀ.ਆਈ. ਤੇ 3 ਚੰਡੀਗੜ੍ਹ ਪੁਲੀਸ ਨੇ ਫੜੇ ਹਨ। ਇਨ੍ਹਾਂ ਵਿਚੋਂ 7 ਵਿਅਕਤੀ ਹੋਰ ਉਮੀਦਵਾਰਾਂ ਦੀ ਥਾਂ ਟੈਸਟ ਦੇ ਰਹੇ ਸਨ ਜਦਕਿ ਇਕ ਉਮੀਦਵਾਰ ਤੇ ਇਕ ਦਲਾਲ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਟੀ.ਯੂ. ਵਿਚ ਕੰਡਕਟਰਾਂ ਦੀ ਭਰਤੀ ਲਈ ਅੱਜ 20,000 ਉਮੀਦਵਾਰ 68 ਕੇਂਦਰਾਂ ਵਿਚ ਟੈਸਟ ਦੇਣ ਪੁੱਜੇ ਸਨ। ਮੁੱਢਲੀ ... Read Full Story
|
ਬਾਬਰੀ ਮਸਜਿਦ ਦੇ ਮੁੱਖ ਮੁਦੱਈ ਨੂੰ ਅਯੁੱਧਿਆ ਫੈਸਲੇ ’ਤੇ ਗੰਭੀਰ ਇਤਰਾਜ਼
ਲਖਨਊ,4ਅਕਤੂਬਰ (ਸਰਵਨ ਸਿੰਘ ਰੰਧਾਵਾ) ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਵੱਲੋਂ ਇਸ ਕੇਸ ਨੂੰ ਪਿਛਲੇ 24 ਸਾਲਾਂ ਤੋਂ ਪੂਰੀ ਦ੍ਰਿੜਤਾ ਨਾਲ ਲੜ ਰਹੇ ਹਨ। ਹੁਣ ਮਾਮਲਾ ਸੁਪਰੀਮ ਕੋਰਟ ਵਿਚ ਜਾ ਰਿਹਾ ਹੈ ਤੇ ਲਗਦਾ ਹੈ ਕਿ ਉਹ ਇਸ ਇਤਿਹਾਸਕ ਮਾਮਲੇ ਲਈ ਕਈ ਹੋਰ ਸਾਲ ਲੇਖੇ ਲਾਉਣਗੇ। ਜਨਾਬ ਜਿਲਾਨੀ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹੋਣ ਦੇ ਨਾਲ-ਨਾਲ ਬਾਬਰੀ ਮਸਜਿਦ ਐਕਸ਼ਨ ਕਮੇਟੀ ਨਾਲ ਵੀ ਜੁੜੇ ਹੋਏ ਹਨ। ਸਾਡੀ ਇਸ ਪੱਤਰਕਾਰ ਨੇ ਨਵਾਬੀ ਸ਼ਹਿਰ ਲਖਨਊ ਵਿਚਲੇ ਜਿਲਾਨੀ ਦੇ ਘਰ ਵਿਚ ਉਨ੍ਹਾਂ ਨਾਲ 60 ਸਾਲਾਂ ਤੋਂ ਚੱਲ ਰਹੇ ਅਯੁੱਧਿਆ ਮਾਮਲੇ ’ਤੇ ਗੱਲਬਾਤ ... Read Full Story
|
ਸ਼ਾਰਜਾਹ ਜੇਲ੍ਹ ’ਚ ਬੰਦ ਪੰਜਾਬੀ ਨੌਜਵਾਨ ਨਾਲ ਉਸ ਦੇ ਮਾਪਿਆਂ ਦੀ ਮਿਲਣੀ
ਕੈਥਲ,4ਅਕਤੂਬਰ(ਸਰਵਨ ਸਿੰਘ ਰੰਧਾਵਾ) ਸੰਯੁਕਤ ਅਰਬ ਅਮੀਰਾਤ ਦੀ ਅਦਾਲਤ ਵੱਲੋਂ ਇਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖ਼ਾਨ ਦੇ ਕਤਲ ਦੇ ਦੋਸ਼ ਵਿੱਚ ਦੋਸ਼ੀ 17 ਭਾਰਤੀ ਨੌਜਵਾਨ ਫਾਂਸੀ ਦੀ ਸਜ਼ਾ ਤੋਂ ਘਬਰਾਏ ਨੌਜਵਾਨਾਂ ਦੇ ਚਿਹਰੇ ਤੋਂ ਰੌਣਕ ਗ਼ਾਇਬ ਸੀ, ਭਾਵੇਂ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਪਰ ਉਨ੍ਹਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ। ਇਹ ਕਹਿਣਾ ਸੀ ਦੁਬਈ ਤੋਂ ਆਈ ਕੈਥਲ ਦੇ ਪਿੰਡ ਜਗਦੀਸ਼ਪੁਰਾ ਵਾਸੀ ਤਰਨਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਦਾ। ਉਸ ਦਾ ਕਹਿਣਾ ਸੀ ਕਿ ਤਰਨਜੀਤ ਅਤੇ ਉਸ ਦੇ ਸਾਥੀਆਂ ਨਾਲ ਸ਼ਾਰਜਾਹ ਦੀ ਜੇਲ੍ਹ ਵਿੱਚ ਚੰਗਾ ਵਿਵਹਾਰ ਹੋ ਰਿਹਾ ਹੈ। ਇਕ-ਇਕ ਕਮਰੇ ... Read Full Story
|
ਨਵੀ ਦਿੱਲੀ ਵਿਖੇ 19 ਵੀਆਂ ਰਾਸ਼ਟਰਮੰਡਲ ਖੇਡਾਂ ਦਾ ਆਗਾਜ਼, ਉਦਘਾਟਨੀ ਸਮਾਰੋਹ ਮੌਕੇ 40 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਐਰੋਸਟੇਟ (ਗੁਬਾਰਾ) ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ
ਨਵੀਂ ਦਿੱਲੀ, 3 ਅਕਤੂਬਰ, ਸਰਵਨ ਸਿੰਘ ਰੰਧਾਵਾæ: ਵਿਵਾਦਾਂ ਵਿਚ ਘਿਰੀਆਂ ਤੇ ਅਨਿਸ਼ਚਤਤਾ ਦੇ ਦੌਰ ਵਿਚੋਂ ਨਿਕਲੀਆਂ 19ਵੀਆਂ ਰਾਸ਼ਟਰਮੰਡਲ ਖੇਡਾਂ ਭਲਕੇ ਇੱਥੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਜਾਣਗੀਆਂ। 25 ਨਾਮੀ ਖਿਡਾਰੀਆਂ ਵੱਲੋਂ ਨਾਂ ਵਾਪਸ ਲੈਣ ਤੇ ਬਹੁਤ ਸਾਰੇ ਮੁਲਕਾਂ ਵੱਲੋਂ ਸੁਰੱਖਿਆ ਸਬੰਧੀ ਦਿੱਤੀਆਂ ਚਿਤਾਵਨੀਆਂ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 961 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਉਸਾਰੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 60 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ 'ਚ ਰਸਮੀ ਉਦਘਾਟਨ ਹੋਣ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ਦੇ 80 ਵਰ੍ਹਿਆਂ ਦੇ ਇਤਿਹਾਸ ... Read Full Story
|
'ਦੋਸ਼ੀ ਖਿਡਾਰੀ ਬਖ਼ਸ਼ੇ ਨਹੀਂ ਜਾਣਗੇ'
ਨਵੀਂ ਦਿੱਲੀ, 3 ਅਕਤੂਬਰ, ਸਰਵਨ ਸਿੰਘ ਰੰਧਾਵਾæ : ਰਾਸ਼ਟਰਮੰਡਲ ਖੇਡਾਂ ਵਿੱਚ ਖਿਡਾਰੀਆਂ 'ਤੇ ਵਾਡਾ (ਵਿਸ਼ਵ ਡੋਪਿੰਗ ਵਿਰੋਧੀ ਏਜੰਸੀ) ਦੀ ਖਾਸ ਨਿਗ੍ਹਾ ਰਹੇਗੀ ਅਤੇ ਕੋਈ ਵੀ ਦੋਸ਼ੀ ਖਿਡਾਰੀ ਬਖਸ਼ਿਆ ਨਹੀਂ ਜਾਵੇਗਾ। ਇਹ ਦਾਅਵਾ ਅੱਜ ਇਥੇ ਮੇਨ ਪ੍ਰੈਸ ਸੈਂਟਰ ਵਿਖੇ ਵਾਡਾ ਦੇ ਡਾਇਰੈਕਟਰ ਜਨਰਲ ਡੇਵਿਡ ਹਾਓਮੈਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਾਡਾ ਅਤੇ ਡੋਪਿੰਗ ਵਾਲੇ ਖਿਡਾਰੀਆਂ ਵਿੱਚ ਹਮੇਸ਼ਾ 'ਚੋਰ ਤੇ ਸਿਪਾਹੀ' ਵਾਲੀ ਲੜਾਈ ਚਲਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਕੰਮ ਚੋਰਾਂ ਨੂੰ ਫੜਨਾ ਹੁੰਦਾ ਹੈ। ਵਾਡਾ ਮੁਖੀ ਨੇ ਕਿਹਾ ਕਿ ਉਹ ਭਾਰਤ ਵਿੱਚ ਡੋਪਿੰਗ ਰੋਕਣ ... Read Full Story
|
ਨੇਪਾਲ ਦੇ ਜਰੀਏ ਭਾਰਤ ਨੂੰ ਘੇਰ ਰਿਹੈ ਚੀਨ
ਨਵੀਂ ਦਿੱਲੀ, 3 ਅਕਤੂਬਰ ,ਸਰਵਨ ਸਿੰਘ ਰੰਧਾਵਾ : ਲੋਕਤੰਤਰਿਕ ਵਿਵਸਥਾ ਹਾਲ ਹੀ ਵਿਚ ਅੰਗੀਕਾਰ ਕਰਨ ਵਾਲੇ ਨੇਪਾਲ ਵਿਚ ਰਾਜਨੀਤਿਕ ਅਸਥਿਰਤਾ ਦੇ ਲਈ ਚੀਨ ਦੀ ਵਧਦੀ ਦਖਲਅੰਦਾਜ਼ੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੁਰੱਖਿਆ ਮਾਮਲਿਆਂ ਦੇ ਜਾਣਕਾਰਾਂ ਨੇ ਇਸ ਨੂੰ ਭਾਰਤ ਨੂੰ ਘੇਰਨ ਦਾ ਯਤਨ ਅਤੇ ਤਿੱਬਤ ਅੰਦੋਲਨ ਨੂ ੰਕਾਬੂ ਵਿਚ ਕਰਨ ਦੀ ਤਿਆਰੀ ਦੱਸਿਆ ਹੈ। ਇੰਸਟੀਚਿਊਟ ਆਫ ਡਿਫੈਂਸ ਰਿਸਰਚ ਐਂਡ ਐਨਾਲਾਈਸਿਜ਼ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਚੀਨ ਦਾ ਯਤਨ ਨੇਪਾਲ ਵਿਚ ਆਪਣਾ ਪ੍ਰਭਾਵ ਵਧਾ ਕੇ ਪਾਕਿਸਤਾਨ ਦੀ ਹੱਦ ਤੱਕ ਪਹੁੰਚਣਾ ਹੈ। ਇਸ ਦਿਸ਼ਾ ਵਿਚ ਉਸ ਨੇ ਤਿੱਬਤ ਤੋਂ ਨੇਪਾਲ ਤੱਕ ਰੇਲ ... Read Full Story
|
129 ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਬਣਕੇ ਮੁਕੰਬਲ ਵੀ ਹੋ ਚੁੱਕੀਆਂ ਹਨ:- ਗੁਪਤਾ
ਅੰਮ੍ਰਿਤਸਰ/03ਅਕਤੂਬਰ/ਸਰਵਨ ਸਿੰਘ ਰੰਧਾਵਾ:-ਸ੍ਰੀ ਜੀ ਕੇ ਗੁਪਤਾ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ ਨੇ ਅੱਜ ਇਥੇ ਦੱਸਿਆ ਕਿ ਜੂਨ 2010 ਵਿਚ ਪਾਰਲੀਆਮੈਂਟਰੀ ਸਟੈਡਿੰਗ ਕਮੇਟੀ ਰੂਰਲ ਡਿਵਲਪਮੈਟ ਵੱਲੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ । ਜਿਸ ਅਧੀਨ ਕਮੇਟੀ ਵੱਲੋਂ ਪਿੰਡ ਬਲੜਵਾਲ ਫੀਲਡ ਵਿਜਿਟ ਕੀਤੀ ਗਈ, ਜਿਥੇ ਕਿਸੇ ਵਿਅਕਤੀ ਵੱਲੋਂ ਗੰਧਲੇ ਪਾਣੀ ਦੇ ਸੈਂਪਲ ਕਮੇਟੀ ਨੂੰ ਦਿਖਾਏ ਗਏ। ਇਸ ਬਾਰੇ ਕਮੇਟੀ ਦੀ ਮੰਗ ਅਨੁਸਾਰ ਵਿਭਾਗ ਵੱਲੋਂ ਰਿਪੋਰਟ ਤਿਆਰ ਕਰਕੇ ਸ੍ਰ: ਕਾਹਨ ਸਿੰਘ ਪਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀ ਪਾਰਲੀਆਮੈਂਟਰੀ ਕਮੇਟੀ ... Read Full Story
|
ਨਰੇਗਾ ਅਧੀਨ ਚੱਲ ਰਹੇ ਕੰਮਾਂ ਨਾਲ ਪਿੰਡਾਂ ਦੀ ਨੁਹਾਰ ਬਦਲੀ : ਪ੍ਰੋ. ਰਾਕੇਸ਼
ਅੰਮ੍ਰਿਤਸਰ/03ਅਕਤੂਬਰ/ਸਰਵਨ ਸਿੰਘ ਰੰਧਾਵਾ:-ਅੱਜ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਦੇ ਹੁਕਮਾਂ ਅਨੁਸਾਰ ਪ੍ਰੋ. ਰਾਕੇਸ਼ ਕੁਮਾਰ ਸੈਕਟਰੀ ਜ਼ਿਲਾ ਪ੍ਰੀਸ਼ਦ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਚ ਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਅਤੇ ਨਰੇਗਾ ਅਧੀਨ ਹੋ ਰਹੇ ਖਰਚਿਆਂ ਸਬੰਧੀ ਮੀਟਿੰਗ ਹੋਈ। ਜਿਸ ਵਿਚ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲਾ ਵਣ ਮੰਡਲ ਅਫ਼ਸਰ, ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਡਿਪਟੀ ਡਾਇਰੈਕਟਰ ਬਾਗਬਾਲੀ, ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਬਾਰੀ ਦੁਆਬ ਮੰਡਲ, ਸਮੂਹ ਵਧੀਕ ਪ੍ਰੋਗਰਾਮ ਅਫ਼ਸਰ ਮ.ਗ. ਨਰੇਗਾ ਜ਼ਿਲਾ ਅੰਮ੍ਰਿਤਸਰ ਅਤੇ ਸਮੂਹ ਆਈ.ਟੀ. ... Read Full Story
|
ਮੁਸ਼ੱਰਫ਼ ਸਰਗਰਮ ਸਿਆਸਤ ਵਿਚ ਕੁੱਦੇ, ਨਵੀਂ ਪਾਰਟੀ ਦਾ ਐਲਾਨ
ਲੰਡਨ/2ਅਕਤੂਬਰ/ਸਰਵਨ ਸਿੰਘ/ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਅੱਜ ਸਰਗਰਮ ਸਿਆਸਤ ਵਿਚ ਆਪਣੀ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ ਉਸ ਦੀ ਹਕੂਮਤ ਦੌਰਾਨ ਜੋ ਵੀ 'ਸਿਆਸੀ ਗਲਤੀਆਂ' ਹੋਈਆਂ, ਉਨਾਂ ਲਈ ਉਹ ਖਿਮਾ ਦਾ ਯਾਚਕ ਹੈ। ਮੁਸ਼ੱਰਫ਼ ਨੇ ਵਾਅਦਾ ਕੀਤਾ ਕਿ 'ਕੋਰੀ ਸਲੇਟ' ਨਾਲ ਉਹ ਆਪਣੇ ਸਫ਼ਰ ਦੀ ਸ਼ੁਰੂਆਤ ਕਰਨਗੇ।ਪਾਕਿਸਤਾਨ ਤੋਂ ਹਜ਼ਾਰਾਂ ਮੀਲਾਂ ਦੂਰ ਬੈਠੇ ਸਾਬਕਾ ਰਾਸ਼ਟਰਪਤੀ ਨੇ ਨਵੇਂ ਨਾਂ ਹੇਠ ਆਲ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦਾ ਗਠਨ ਕੀਤਾ ਹੈ। ਉਨਾਂ ਕਿਹਾ ਕਿ ਉਹ ਆਪਣੇ ਮੁਲਕ ਵਾਪਸ ਆਉਣਗੇ ਅਤੇ 2013 ਦੀਆਂ ਆਮ ਚੋਣਾਂ ਵਿਚ ਹਿੱਸਾ ਲੈਣਗੇ। 2009 ਦੀਆਂ ਆਮ ... Read Full Story
|
ਭਲਾਈ ਕੇਂਦਰ ਵੱਲੋਂ 1400 ਵਿਧਵਾ ਬੀਬੀਆਂ ਨੂੰ ਸੂਟ ਵੰਡੇ ਗਏ
ਅੰਮ੍ਰਿਤਸਰ/੦2 ਅਕਤੂਬਰ/ਸਰਵਨ ਸਿੰਘ ਰੰਧਾਵਾ:-ਗੁਰਮਤਿ ਸਤਿਸੰਗ ਸਭਾ ਧੰਨ ਧੰਨ ਮਾਤਾ ਕੌਲਾਂ ਜੀ ਅਤੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਗਿਯੋਗ ਨਾਲ 21ਵਾਂ ਸਲਾਨਾਂ ਸਮਾਗਮ ਕਰਵਾਇਆ ਗਿਆ ਸਮਾਗਮ ਦੀ ਆਰੰਭਤਾ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤਾਂ ਰੂਪੀ ਗੁ: ਮਾਤਾ ਕੌਲਾਂ ਜੀ ਸ. ਗੁਰਦੀਪ ਸਿੰਘ ਜੀ ਸਲੂਜਾ ਦੇ ਜੱਥੇ ਵੱਲੋਂ ਕੀਤੇ ਗਏ ਉਸ ਤੋਂ ਬਾਅਦ ਕਵੀ ਦਰਬਾਰ ਜਿਸ ਵਿੱਚ ਉਚ ਕੋਟੀ ਦੇ ਕਵੀਆਂ ਨੇ ਕਵਿਤਾ ਰਾਹੀਂ ਇਤਿਹਾਸ ਪੇਸ਼ ... Read Full Story
|
ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਦੇ ਅੰਮ੍ਰਿਤਸਰ ਦੋਰੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰæਸੁੱਖਬੀਰ ਸਿੰਘ ਬਾਦਲ ਨੇ ਕੀਤਾ ਅੰਮ੍ਰਿਤਸਰ ਦਾ ਦੋਰਾ
ਅੰਮ੍ਰਿਤਸਰ/02ਅਕਤੂਬਰ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਅੰਦਰ ਭਾਰਤ ਦੀ ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਲ ਦੇ ਦੋਰੇ ਨੂੰ ਲੈ ਕੇ ਪੰਜਾਬ ਦੀ ਬਾਦਲ ਸਰਕਾਰ ਵੀ ਆਪਣੀਆਂ ਪੂਰੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਉਸ ਨੇ ਅੰਮ੍ਰਿਤਸਰ ਅੰਦਰ ਮੋਜੂਦ ਆਂਪਣੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵੱਖ ਵੱਖ ਤਿਆਰੀਆ ਵਿੱਚ ਲਗਾਇਆ ਹੋਇਆ ਹੈ। ਪੰਜਾਬ ਦੀ ਸਰਕਾਰ ਰਾਸ਼ਟਰਪਤੀ ਦੇ ਸੁਆਗਤ ਵਿੱਚ ਕੋਈ ਵੀ ਕਸਰ ਨਹੀ ਛੱਡਣਾ ਚਾਹੂੰਦੀ। ਸ੍ਰ ਮਤੀ ਪ੍ਰਤਿਭਾ ਪਾਟਿਲ ਜੀ ਹਰਸਿਮਰਤ ਕੋਰ ਬਾਦਲ ਵੱਲੋਂ ਪਾਈ ਗਈ ਨੰਨੀ ਛਾਂ ਦੀ ਪੀਂਘ ਨੂੰ ਹੁਲਾਰਾ ਦੇਣ ਲਈ ਉਚੇਚੇ ਤੋਰ ਤੇ ਅੰਮ੍ਰਿਤਸਰ ਪੁੱਜ ... Read Full Story
|