ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਰਤੋਂ ਵਿੱਚ ਜਾਵੇ ਲਿਆਂਦਾ-ਵਿਜੈ ਕੁਮਾਰ
Date: 26 October 2018
KRISHAN SINGH, FAZILKA
ਫਾਜ਼ਿਲਕਾ 26 ਅਕਤੂਬਰ (ਕ੍ਰਿਸ਼ਨ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਰਾਲੀ ਸੁਰੱਖਿਆ ਅਭਿਆਨ 2018 ਤਹਿਤ ਫਸਲਾਂ ਦੀ ਰਹਿੰਦਖੂੰਹਦ ਦੇ ਪ੍ਰਬੰਧ ਸਬੰਧੀ ਡਿਪਟੀ ਕਮਿਸ਼ਨਰ ਸ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪੈਦੇ ਪਿੰਡ ਸੀਤੋ ਗੁਨੋ ਵਿਖੇ 'ਪਰਾਲੀ ਬਚਾਓ ਫਸਲ ਵਧਾਓ' ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਅਤੇ ਇਸ ਨੂੰ ਵਰਤੋ ਵਿੱਚ ਲਿਆਉਣ ਵਾਲੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪਸ਼ੂਆਂ ਲਈ ਚਾਰੇ ਅਤੇ ਪਸ਼ੂਆਂ ਦੇ ਹੇਠਾਂ ਠੰਡ ਤੋਂ ਬਚਾਉਣ ਲਈ ਵਿਛਾਉਣ ਲਈ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਖੇਤੀਬਾੜੀ ਵਿਕਾਸ ਅਫਸਰ ਸ੍ਰੀ ਨਗੀਨ ਕੁਮਾਰ ਕਿਹਾ ਕਿ ਜੋ ਕਿਸਾਨ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਬਜਾਏ ਵਰਤੋਂ ਵਿੱਚ ਲਿਆ ਰਹੇ ਹਨ ਉਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਸਰਕਾਰ ਵੱਲੋਂ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਵਰਤੋਂ ਵਿੱਚ ਲਿਆਉਣ ਵਾਲੇ ਖੇਤੀ ਸੰਦਾਂ 'ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਡਾ.ਜੇ.ਕੇ ਅਰੋੜਾ ਨੇ ਇਸ ਦੌਰਾਨ ਦੱਸਿਆ ਕਿ ਇਸ ਅਭਿਆਨ ਤਹਿਤ ਫਸਲਾਂ ਦੀ ਰਹਿੰਦਖੂੰਹਦ ਦੇ ਨੂੰ ਅੱਗ ਨਾ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਹ ਜਾਗਰੂਕਤਾ ਕੈਂਪ ਆਯੋਜਿਤ ਕਰਕੇ ਪਰਾਲੀ ਬਚਾਓ ਫਸਲ ਵਧਾਓ ਦੇ ਨਾਅਰੇ ਨੂੰ ਲੈ ਕੇ ਪ੍ਰੇਰਿਤ ਕਰਨਗੇ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਉਸ ਤੋਂ ਆਮਦਨ ਪ੍ਰਾਪਤ ਕਰਨ ਅਤੇ ਇਸ ਦੀ ਸਾਂਭ-ਸੰਭਾਲ ਦੇ ਵੱਖੋ-ਵੱਖ ਵਸੀਲੇ ਦੱਸਣਗੇ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਨੁਮਾਇਦੇ ਅਤੇ ਸਮੂਹ ਕਿਸਾਨ ਮੋਜੂਦ ਸਨ।

Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299