ਪਿੰਡਾਂ-ਸ਼ਹਿਰਾਂ ਦੇ ਵਿਕਾਸ ਲਈ ਕੈਪਟਨ ਸਰਕਾਰ ਹਮੇਸ਼ਾ ਯਤਨਸ਼ੀਲ-ਖੁਸ਼ਬਾਜ਼ ਸਿੰਘ ਜਟਾਣਾ

Date: 02 November 2018
GURJANT SINGH, BATHINDA
ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਯਤਨਾਂ ਸਦਕਾ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਅਤੇ ਹੋਰਨਾਂ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਇਹ ਜਾਣਕਾਰੀ ਖੁਸ਼ਬਾਜ਼ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਲਿੰਕ ਸੜਕ ਤਲਵੰਡੀ ਸਾਬੋ ਮੌੜ ਰੋਡ ਤੋਂ ਸ਼ੇਖਪੁਰਾ, ਭਗਵਾਨਪੁਰਾ- ਜਗਾ ਰਾਮ ਤੀਰਥ ਮਾਨਸਾ ਤਲਵੰਡੀ ਸਾਬੋ ਰੋਡ ਜਿਸਦੀ ਲੰਬਾਈ 10.24 ਕਿਲੋਮੀਟਰ ਹੈ ਨੂੰ 10 ਤੋਂ 18 ਫੁੱਟ ਚੌੜੀ ਤੇ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਰੀਬ ਪੰਜ ਕਰੋੜ, ਪਿੰਡ ਨਸੀਬਪੁਰਾ ਤੋਂ ਮਾਹੀਨੰਗਲ ਨੂੰ ਕੱਚੇ ਰਾਹ 'ਤੇ ਸੜਕ ਬਣਾਉਣ ਲਈ 6.50 ਕਰੋੜ, ਲਿੰਕ ਸੜਕ ਬਠਿੰਡਾ, ਤਲਵੰਡੀ ਰੋਡ ਤੋਂ ਮੌੜ ਤਲਵੰਡੀ ਰੋਡ ਵਾਇਆ ਲੇਲੇਵਾਲਾ ਲਈ 6.60 ਕਰੋੜ, ਫੂਡ ਪ੍ਰੋਸੈਸਿੰਗ ਪਲਾਂਟ ਤਲਵੰਡੀ ਸਾਬੋ ਨੂੰ ਦੁਬਾਰਾ ਚਾਲੂ ਕਰਨ ਲਈ 2 ਕਰੋੜ ਅਤੇ ਤਲਵੰਡੀ ਸਾਬੋ ਅਧੀਨ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਜਿਸਦੀ ਲੰਬਾਈ 60 ਕਿਲੋਮੀਟਰ ਹੈ ਲਈ 9 ਕਰੋੜ 30 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ਬਾਜ਼ ਜਟਾਣਾ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਹਨ ਤੇ ਹਲਕੇ ਦੇ ਵਿਕਾਸ ਜੋ ਵੀ ਅਧੂਰੇ ਰਹਿੰਦੇ ਹਨ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ਉਕਤ ਤੋਂ ਇਲਾਵਾ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰੰਚਾਇਤ ਤਲਵੰਡੀ ਸਾਬੋ, ਮਨਦੀਪ ਸਿੰਘ ਨੰਬਰਦਾਰ ਨੰਗਲਾ, ਮਨਜੀਤ ਸਿੰਘ ਲਾਲੇਆਣਾ, ਦਿਲਪ੍ਰੀਤ ਸਿੰਘ ਜਗਾ ਤੇ ਜਸਕਰਨ ਸਿੰਘ ਗੁਰੂਸਰ ਪ੍ਰਬੰਧਕੀ ਮੈਂਬਰ ਟਰੱਕ ਯੂਨੀਅਨ ਤਲਵੰਡੀ ਸਾਬੋ, ਅੰਮ੍ਰਿਤਪਾਲ ਸਿੰਘ ਕਾਕਾ, ਬਲਕਰਨ ਸਿੰਘ ਭਾਗੀਵਾਂਦਰ, ਕੌਂਸਲਰ ਹਰਬੰਸ ਸਿੰਘ, ਅਜ਼ੀਜ਼ ਖਾਨ, ਬਲਕਰਨ ਸਿੰਘ ਤੇ ਲੱਖਾ ਸਿੰਘ, ਇਕਬਾਲ ਸਿੰਘ ਸਿੱਧੂ, ਬਲਜਿੰਦਰ ਸਿੰਘ ਚੱਠੇਵਾਲਾ, ਰਾਜਾ ਨਸੀਬਪੁਰਾ, ਲੀਲਾ ਮਾਹੀਨੰਗਲ, ਪਲਵਿੰਦਰ ਸਿੰਘ ਖਾਲਸਾ, ਅਰੁਣ ਕੁਮਾਰ ਕੋਕੀ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com