ਰੂਹ ਨੂੰ ਰੱਬ ਨਾਲ ਜੋੜਨ ਦਾ ਜਰੀਆ ਹੈ ਸੂਫੀਆਨਾ ਗਾਇਕੀ-ਗਾਇਕ ਦੀਪ ਸੂਫੀ

Date: 03 October 2019
SANDEEP KUMAR, BUDHLADA
ਰੂਹ ਨੂੰ ਰੱਬ ਨਾਲ ਜੋੜਨ ਦਾ ਜਰੀਆ ਹੈ ਸੂਫੀਆਨਾ ਗਾਇਕੀ-ਗਾਇਕ ਦੀਪ ਸੂਫੀ

ਦੀਪ ਸੂਫੀ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਅਲੱਗ ਤਰ੍ਹਾ ਦੀ ਗਾਇਕੀ ਕਰਕੇ ਜਾਣਿਆ ਜਾਦਾ ਹੈ।ਉਸ ਨੇ ਹਮੇਸ਼ਾ ਸੁਫੀਆਨਾ ਜਾਂ ਗਜ਼ਲ ਗਾਇਕੀ ਨੂੰ ਤਰਜੀਹ ਦਿਤੀ ਹੈ।ਦੀਪ ਸੂਫੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾ ਦੀ ਗਾਇਕੀ ਨਾਲ ਹੀ ਲੋਕਾਂ ਵਿੱਚ ਵਿਚਰੇਗਾ।ਗਜ਼ਲ ਅਤੇ ਸੂਫੀਆਨਾ ਗਾਇਕੀ ਰਾਹੀਂ ਵੀ ਦੁਨੀਆ ਵਿੱਚ ਵੱਖਰੀ ਪਹਿਚਾਨ ਬਣਾਈ ਜਾ ਸਕਦੀ ਹੈ।ਇਸ ਲਈ ਦੀਪ ਸੂਫੀ ਹਥਿਆਰਾਂ ਤਲਵਾਰਾਂ ਵਾਲੀ ਗਾਇਕੀ ਪਾਸਾ ਵੱਟ ਕੇ ਆਪਣੀ ਇੱਕ ਵੱਖਰੀ ਤਰ੍ਹਾ ਦੀ ਗਾਇਕੀ ਨਾਲ ਲੋਕਾਂ ਦਾ ਮੰਨੋਰੰਜਨ ਕਰ ਰਿਹਾ ਹੈ।ਕਿਊਕਿ ਸੂਫੀਆਂਨਾ ਗਾਇਕੀ ਅਤੇ ਗਜ਼ਲ ਗਾਇਕੀ ਇੱਕ ਅਜਿਹੀ ਗਾਇਕੀ ਹੈ ਜੋ ਦੂਜਿਆ ਨੂੰ ਸਕੂਨ ਦੇਣ ਦੇ ਨਾਲ ਆਪਣੇ ਆਪ ਨੂੰ ਇੱਕ ਅਜਿਹੀ ਤਸੱਲੀ ਦਿੰਦੀ ਹੈ ਕਿ ਮੇਰੇ ਵੱਲੋਂ ਲੋਕਾਂ ਨੂੰ ਕੁੱਝ ਗੱਲਤ ਨਹੀਂ ਪਰੋਸਿਆ ਜਾ ਰਿਹਾ।ਅਜਿਹੀ ਸਕੂਨ ਦੇਣ ਸੂਫੀਆਨਾ ਗਾਇਕੀ ਨਾਲ ਜੁੜਿਆ ਹੋਇਆ ਕਲਾਕਾਰ ਦੀਪ ਸੂਫੀ ਹੁੱਣ ਆਪਣਾ ਨਵਾਂ ਸੂਫੀਆਨਾ ਟਰੈਕ ਲੈ ਕੇ ਆ ਰਿਹਾ ਹੈ।

ਦੀਪ ਸੂਫੀ ਦਾ ਜਨਮ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸਾਲ ੧੯੯੧ ਵਿੱਚ ਪਿਤਾ ਸ਼ਤੀਸ਼ ਸ਼ਰਮਾਂ ਅਤੇ ਮਾਤਾ ਰੇਨੂੰ ਦੇਵੀ ਦੀ ਕੁੱਖੋਂ ਇਕ ਨਿਰੰਕਾਰੀ ਪਰਿਵਾਰ ਵਿੱਚ ਹੋਇਆ।ਦੀਪ ਨੇ ਆਪਣੀ ਬਚਪਨ ਵਿੱਚ ਪੜਾਈ ਗੋਰਮਿੰਟ ਮਾਡਲ ਸਕੂਲ ਚੰਡੀਗੜ੍ਹ ਅਤੇ ਬਾਕੀ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਤੋਂ ਹਾਸਿਲ ਕੀਤੀ।ਕਾਲਜ ਦੇ ਦਿਨਾਂ ਤੋਂ ਦੀਪ ਨੂੰ ਗਾਉਣ ਦਾ ਸੌਂਕ ਸੀ ਤੇ ਅਨੇਕਾ ਯੂਥ ਫੈਸਟੀਬਲ ਵਿੱਚ ਆਪਣੀ ਕਲਾਂ ਦਾ ਲੋਹਾ ਮਨਾਵਾਇਆ।ਦੀਪ ਸੂਫੀ ਨੇ ਫਿਰ ਗਾਇਕੀ ਦੀ ਤਾਲਿਮ ਆਪਣੇ ਦਾਦਾ ਮਾਸ਼ਟਰ ਆਨੰਦ ਪ੍ਰਕਾਸ਼ ਅਤੇ ਬਾਅਦ ਵਿੱਚ ਪ੍ਰਸਿੱਧ ਮਿਊਜਿਕ ਡਾਇਰੈਕਟਰ ਵਰਿੰਦਰ ਬਚਨ ਤੋਂ ਗਾਇਕੀ ਦੇ ਦਾਅ ਪੇਚ ਸਿਖੇ।ਦੀਪ ਦਾ ਮੰਨਣਾ ਹੈ ਕਿ ਸੰਗੀਤ ਮੇਰੇ ਲਈ ਰੱਬ ਦੀ ਇਬਾਦਤ ਦੀ ਤਰ੍ਹਾਂ ਹੈ ਕਿਊਕਿ ਸੰਗੀਤ ਤੇ ਭਗਤੀ ਦਾ ਇੱਕ ਵੱਖਰਾ ਸੁਮੇਲ ਹੈ।ਸੁਫੀਆਨਾ ਗਾਇਕੀ ਦੇ ਨਾਲ ਨਾਲ ਦੀਪ ਨੇ ਗਜ਼ਲ ਗਾਇਕੀ ਵੱਲ ਵੀ ਆਪਣੀ ਵੱਖਰੀ ਛਾਪ ਛੱਡੀ।ਦੀਪ ਸੂਫੀ ਦੀ ਗਾਇਕੀ ਕਾਰਨ ਉਸ ਨੂੰ ਕਾਫੀ ਸਨਮਾਨ ਮਿਲ ਚੁੱਕੇ ਹਨ ਜਿਸ ਵਿੱਚ ੩ ਵਾਰ ਉਹ ਵੁਆਇਸ ਆਫ ਚੰਡੀਗੜ੍ਹ ਦਾ ਖਿਤਾਬ ਮਿਲ ਚੁੱਕਾ ਹੈ।ਇਸ ਤੋਂ ਇਲਾਵਾ ਪੰਜਾਬੀ ਚੈਨਲ ਈ.ਟੀ.ਸੀ. ਪੰਜਾਬੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਸੁਰਾਂ ਦੇ ਵਾਰਿਸ ਪ੍ਰੋਗਰਾਮ ਵਿੱਚ ਫਾਈਨਲ ਤੱਕ ਸਫਰ ਤੈਅ ਕੀਤਾ।ਦੀਪ ਨੇ ਨਾਮਵਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ ਅਤੇ ਬਾਬਾ ਬੁੱਲੇ ਸ਼ਾਹ ਅਤੇ ਕਈ ਹੋਰ ਨਾਮਵਰ ਸ਼ਾਇਰਾਂ ਨੂੰ ਗਾ ਚੁੱਕਿਆ ਹੈ ਅਤੇ ਇਨ੍ਹਾ ਦੀ ਯਾਦ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰ ਚੁੱਕਾ ਹੈ।

ਪਿਛਲੇ ਸਮੇਂ ਵਿੱਚ ਦੀਪ ਸੂਫੀ ਦੀ ਰਲੀਜ ਹੋਈ ਪਹਿਲੀ ਗਜ਼ਲ "ਮਿਹਰਬਾਨੀ" ਨੂੰ ਸਰੋਤਿਆ ਨੇ ਕਾਫੀ ਪਿਆਰ ਦਿਤਾ ਜਿਸ ਦਾ ਸੰਗੀਤ ਦੀਪ ਨੇ ਆਪ ਤਿਆਰ ਕੀਤਾ ਹੈ।ਇਸ ਗਜ਼ਲ ਨੂੰ ਦੇ ਸ਼ਬਦਾ ਨੂੰ ਲੇਖਕ ਰਾਜਿੰਦਰ ਰਾਜ਼ਨ ਨੇ ਬਾਖੂਬੀ ਸ਼ਿੰਗਾਰਿਆ ਹੈ।ਜਿਸ ਨੂੰ ਦੇਸ਼ ਵਿਦੇਸ਼ ਲੋਕਾਂ ਨੇ ਬਹੁਤ ਪਿਆਰ ਦਿਤਾ।ਉਸ ਤੋਂ ਗਜ਼ਲ ਆਦਮੀ ਵੀ ਨਾਲ ਆਪਣੇ ਸਰੋਤਿਆਂ ਦੀ ਕਸੋਟੀ ਤੇ ਪੂਰਾ ਉਤਰਿਆ।ਹੁੱਣ ਦੀਪ ਸੂਫੀ ਜਲਦ ਹੀ ਆਪਣਾ ਸੂਫੀਆਨਾ ਟਰੈਕ "ਤੇਰਾ ਸ਼ੁਕਰੀਆਂ" ਲੈ ਕੇ ਆ ਰਿਹਾ ਹੈ।ਜਿਸ ਨੂੰ ਉਸ ਨੇ ਆਪ ਖੁੱਦ ਕੰਪੋਜ ਕੀਤਾ ਹੈ ਅਤੇ ਆਪ ਹੀ ਉਸ ਦਾ ਮਿਊਜਕ ਤਿਆਰ ਕੀਤਾ ਹੈ।ਇਸ ਟਰੈਕ ਨੂੰੰ ਬਾਖੂਬੀ ਸ਼ਬਦਾਂ ਚ ਪਰੋਰਿਆ ਹੈ ਪ੍ਰਸਿੱਧ ਗਜ਼ਲਗੋ ਰਜਿੰਦਰ ਰਾਜ਼ਨ ਨੇ।ਇਸ ਟਰੈਕ ਰਾਹੀਂ ਉਸ ਸੂਫੀਆਨਾ ਢੰਗ ਨਾਲ ਆਪਣੇ ਮੌਲਾਂ ਦਾ ਸ਼ੁਕਰੀਆਂ ਕਰਦਾ ਨਜ਼ਰ ਆਵੇਗਾ ਅਤੇ ਸਰੋਤਿਆਂ ਨੂੰ ਇਹ ਟਰੈਕ ਜਰੂਰ ਪਾਸੰਦ ਆਵੇਗਾ ਜੋ ਇੱਕ ਰੌਲੇ ਰੱਪੇ ਤੋਂ ਦੂਰ ਇੱਕ ਸਕੂਨ ਦੇਣ ਵਾਲੀ ਗਾਇਕੀ ਨਾਲ ਰੂ-ਬ-ਰੂ ਹੋਵੇਗਾ।ਆਉਣ ਵਾਲੇ ਸਮੇਂ ਵਿੱਚ ਬਾਲੀਵੁੱਡ ਵਿੱਚ ਵੀ ਆਪਣੀ ਅਵਾਜ਼ ਦਾ ਜਾਦੂ ਬਿਖੇਰਨਗੇ।ਸ਼ਾਲਾ ਪ੍ਰਮਾਤਮਾ ਦੀਪ ਸੂਫੀ ਦਿਨ ਦੋਗਣੀ ਰਾਤ ਚੌਗਣੀ ਤੱਰਕੀ ਬਖਸ਼ੇ।

ਲੇਖਕ ਸੰਦੀਪ ਰਾਣਾ ਬੁਢਲਾਡਾ

ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ

Mob:98884-58127

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com