ਅੱਜ ਭੋਗ 'ਤੇ ਵਿਸ਼ੇਸ਼ :ਹਰਨੇਕ ਸਿੰਘ ਬੰਗੀ

Date: 18 June 2020
TARSEM SINGH BUTTER, BATHINDA
ਹਰਨੇਕ ਸਿੰਘ ਦਾ ਜਨਮ 01-01-1952 ਨੂੰ ਸ: ਸੰਪੂਰਨ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਹੋਇਆ।ਦੋ ਭੈਣਾਂ ਦੇ ਲਾਡਲੇ ਵੀਰ ਹਰਨੇਕ ਸਿੰਘ ਨੇਕ ਮੁੱਢਲੀ ਵਿੱਦਿਆ ਹਾਸਿਲ ਕਰਨ ਉਪਰੰਤ ਪਿਤਾ ਪੁਰਖੀ ਰਾਜ ਮਿਸਤਰੀ ਦੇ ਕੰਮ ਨੂੰ ਦਿਲੋਂ ਸਮਰਪਿਤ ਹੋਣ ਦੇ ਨਾਲ਼-ਨਾਲ਼ ਹੱਥੀਂ ਖੇਤੀ ਵੀ ਕਰਦੇ ਰਹੇ।ਮਿਹਨਤੀ,ਇਮਾਨਦਾਰ ਅਤੇ ਸਾਦਗੀ ਭਰਪੂਰ ਹਰਨੇਕ ਸਿੰਘ ਦਾ ਵਿਆਹ ਮਾਨਸਾ ਦੇ ਸ: ਜੱਗਰ ਸਿੰਘ ਅਤੇ ਸਰਦਾਰਨੀ ਦਲੀਪ ਕੌਰ ਦੀ ਹੋਣਹਾਰ ਧੀ ਬਲਜੀਤ ਕੌਰ ਨਾਲ਼ ਹੋਇਆ ।ਆਪ ਜੀ ਦੇ ਘਰ ਤਿੰਨ ਪੁੱਤਰ ਚਰਨਜੀਤ ਸਿੰਘ,ਗੁਰਤੇਜ ਸਿੰਘ,ਮਲਕੀਤ ਸਿੰਘ ਅਤੇ ਧੀ ਗੁਰਮੀਤ ਕੌਰ ਪੈਦਾ ਹੋਏ।ਵੱਡੇ ਪੁੱਤਰ ਚਰਨਜੀਤ ਸਿੰਘ ਬੰਗੀ ਪਟਿਆਲਾ ਵਿਖੇ ਸਥਾਪਤ ਹਨ ਜੋ ਕਿ 'ਚੜ੍ਹਦੀਕਲਾ' ਅਖ਼ਬਾਰ ਲਈ ਦੋ ਦਹਾਕੇ ਤੋਂ ਵੱਧ ਸਮੇਂ ਲਈ ਸਹਾਇਕ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਹਨ।ਉਹ ਅੱਜ-ਕੱਲ੍ਹ 'ਕਲਮ ਦੀ ਜਵਾਨੀ' ਅਖ਼ਬਾਰ ਦੇ ਸਹਾਇਕ ਸੰਪਾਦਕ ਵਜੋਂ ਵਿਚਰ ਕੇ ਮਾਪਿਆਂ ਦਾ ਅਤੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ।ਗੁਰਤੇਜ ਸਿੰਘ ਅਤੇ ਮਲਕੀਤ ਸਿੰਘ ਆਪੋ –ਆਪਣੇ ਕਾਰੋਬਾਰਾਂ 'ਚ ਸਥਾਪਿਤ ਹਨ।ਸਾਊ,ਸ਼ਾਂਤ,ਨਿਮਰ,ਦਰਵੇਸ਼ ਅਤੇ ਨੇਕ ਕਾਰਜਾਂ ਨੂੰ ਸਮਰਪਿਤ ਹਰਨੇਕ ਸਿੰਘ ਨੇ ਸਦਾ ਸੱਚੀ-ਸੁੱਚੀ ਕਿਰਤ ਨਾਲ਼ ਲੋਕ-ਹਿਰਦਿਆਂ 'ਤੇ ਆਪਣੀ ਅਮਿੱਟ ਛਾਪ ਛੱਡੀ ਹੈ।ਗੁਰਸਿੱਖੀ ਨੂੰ ਪ੍ਰਣਾਏ ਹੋਣ ਕਾਰਨ ਨਿੱਤਨੇਮ ਅਤੇ ਮਨੁੱਖਤਾ ਦੀ ਸੇਵਾ ਉਹਨਾਂ ਦੇ ਜੀਵਨ ਦਾ ਅਟੁੱਟ ਹਿੱਸਾ ਰਿਹਾ।ਆਸ਼ਾਵਾਦੀ ਅਤੇ ਚੜ੍ਹਦੀਕਲਾ 'ਚ ਰਹਿਣ ਵਾਲ਼ੇ ਹਰਨੇਕ ਸਿੰਘ ਪਰਮਤਾਮਾ ਦੁਆਰਾ ਬਖਸ਼ਿਸ਼ ਆਪਣੀ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ 11 ਜੂਨ 2020 ਨੂੰ ਅਕਾਲ ਚਲਾਣਾ ਕਰ ਗਏ ਹਨ।ਸਵ: ਹਰਨੇਕ ਸਿੰਘ ਬੰਗੀ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 19-06-2020 (ਸ਼ੁੱਕਰਵਾਰ) ਨੂੰ ਗੁਰਦਆਰਾ ਸਿੰਘ ਸਭਾ ਸਾਹਿਬ,ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਕੋਵਿਡ ੧੯/ਕਰੋਨਾ ਵਾਇਰਸ ਦੇ ਚਲਦਿਆਂ ਸਾਦਗੀ ਅਤੇ ਸੀਮਤ ਇਕੱਠ ਨਾਲ਼ ਹੋਵੇਗੀ।

ਤਰਸੇਮ ਸਿੰਘ ਬੁੱਟਰ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com