ਆਖਰਕਾਰ, ਨਵਜੋਤ ਸਿੱਧੂ ਕਿੱਥੇ ਹਨ ? 7 ਦਿਨਾਂ ਤੋਂ ਨਹੀਂ ਲਿੱਤੇ ਸੰਮਨ, ਬਿਹਾਰ ਪੁਲਿਸ ਨੇ ਘਰ ਦੇ ਬਾਹਰ ਚਿਪਕਾਏ

Date: 23 June 2020
JASPREET SINGH, AMRITSAR
ਪੰਜਾਬ ਵਿਚ ਇਕ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਿੱਥੇ ਹਨ?

ਬਿਹਾਰ ਪੁਲਿਸ ਦੀ ਟੀਮ ਇਕ ਕੇਸ ਵਿਚ ਸਿੱਧੂ ਦੇ ਨਾਮ ਦਾ ਸੰਮਨ ਲੈ ਕੇ ਅੰਮ੍ਰਿਤਸਰ ਆਈ ਅਤੇ ਸੱਤ ਦਿਨ ਤੱਕ ਸਿੱਧੂ ਦੀ ਕੋਠੀ ਦੇ ਚੱਕਰ ਲਗਾਉਂਦੀ ਰਹੀ, ਪਰ ਸਿੱਧੂ ਦਾ ਪਤਾ ਨਹੀਂ ਲੱਗ ਸਕਿਆ । ਇਸ ਤੋਂ ਬਾਅਦ, ਮੰਗਲਵਾਰ ਨੂੰ, ਅੱਠਵੇਂ ਦਿਨ, ਟੀਮ ਨੇ ਉਨ੍ਹਾਂ ਦੀ ਕੋਠੀ ਦੇ ਬਾਹਰ ਸੰਮਨ ਦਾ ਨੋਟਿਸ ਚਿਪਕਾ ਦਿੱਤਾ ਹੈ l ਪੁਲਿਸ ਟੀਮ ਸਾਰਾ ਦਿਨ ਉਹਨਾਂ ਦੀ ਕੋਠੀ ਦੇ ਬਾਹਰ ਬੈਠਦੀ ਰਹੀ, ਪਰ ਸਿੱਧੂ ਬਾਰੇ ਕੁਝ ਤਸੱਲੀਬਖਸ਼ ਨਹੀਂ ਮਿਲਿਆ ।

ਬਿਹਾਰ ਪੁਲਿਸ ਦੀ ਟੀਮ ਸੰਮਨ ਲੈ ਕੇ ਸਿੱਧੂ ਦੇ ਘਰ ਦੇ ਬਾਹਰ ਬੈਠੀ ਰਹੀ, ਪਰ ਸਿੱਧੂ ਘਰ ਤੋਂ ਬਾਹਰ ਨਹੀਂ ਆਏ । ਸੱਤ ਦਿਨਾਂ ਦੇ ਇੰਤਜ਼ਾਰ ਦੇ ਬਾਅਦ, ਪ੍ਰੇਸ਼ਾਨ ਪੁਲਿਸ ਟੀਮ ਨੇ ਉਹਨਾਂ ਦੀ ਕੋਠੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ l ਦੱਸ ਦੇਈਏ ਕਿ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਵਿਵਾਦਪੂਰਨ ਭਾਸ਼ਣ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਿਹਾਰ ਪੁਲਿਸ ਦੀ ਟੀਮ ਸੰਮਨ ਲੈ ਕੇ ਸਿੱਧੂ ਦੀ ਕੋਠੀ ਪਹੁੰਚੀ ਸੀ l

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com