ਮੈਂ ਇਹੋ ਅਰਦਾਸ ਕਰਾਂ!!

Date: 01 January 2021
Amrish Kumar Anand, Doraha
ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂ

ਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ!

ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਏਵਰੋਟੀ

ਹਰ ਕੋਈ ਢੋਲੇ ਮਾਹੀਏ ਗਾਵੇ.

ਮੈਂ ਇਹੋ ਅਰਦਾਸ ਕਰਾਂ

ਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣ

ਦੁਨੀਆਂ ਉੱਤੇ ਅਮਨ ਵਸਾਵੇ

ਮੈਂ ਇਹੋ ਅਰਦਾਸ ਕਰਾਂ!

ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀ

ਸਭੇ ਦੇ ਸ਼ਿਕਵੇ ਗਿਲੇ ਮਿਟਾਵੇ

ਮੈਂ ਇਹੋ ਅਰਦਾਸ ਕਰਾਂ!

ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂ

ਹਰ ਇਕ ਦੀ ਰੂਹ ਮਹਿਕਾਵੇ

ਮੈਂ ਇਹੋ ਅਰਦਾਸ ਕਰਾਂ!

ਕਿਰਨ ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈ

ਸਭ ਦੀ ਅਦਬੀ ਸਾਂਝ ਵਧਾਵੇ

ਮੈਂ ਇਹੋ ਅਰਦਾਸ ਕਰਾਂ!!

ਕਿਰਨ ਪਾਹਵਾ

ਸਕਾਲਰ ਪੀ ਐੱਚ ਡੀ

ਪੰਜਾਬੀ ਯੂਨੀਵਰਸਿਟੀ ਪਟਿਆਲਾ

[email protected]

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com