ਸ਼ਾਇਦ ਜ਼ਰੂਰੀ ਸੀ -ਹਰਪ੍ਰੀਤ ਕੌਰ ਸੰਧੂ

Date: 29 April 2021
Amrish Kumar Anand, Doraha
ਸ਼ਾਇਦ ਜ਼ਰੂਰੀ ਸੀ

ਤੇਰੇ ਤੋਂ ਵਿੱਛੜਨਾ,

ਆਪਣੇ ਆਪ ਨੂੰ ਮਿਲਣਾ

ਤੇਰਾ ਹਰ ਕਦਮ,

ਮੇਰੇ ਤੋਂ ਦੂਰ ਜਾਣਾ

ਮੇਰਾ ਪਲ-ਪਲ,

ਆਪਣੇ ਆਪ ਨੂੰ ਪਾਉਣਾ

ਦਿਲ ਦਿਮਾਗ,

ਜ਼ਿੰਦਗੀ ਵਿਚ ਤੂੰ ਹਰ ਥਾਂ

ਕੱਲ੍ਹ ਤੀਕ ਘੇਰੀ ਹੋਈ ਸੀ,

ਜਿੱਥੇ ਜਿੱਥੇ ਤੂੰ ਸੀ

ਉੱਥੇ ਹੁਣ ਮੈਂ ਹੀ ਮੈਂ ਹਾਂ,

ਯਾਦ ਕਰਦੀ ਹਾਂ ਤੈਨੂੰ

ਅਕਸਰ

ਕਦੇ ਉਦਾਸ ਹੋ ਕੇ,

ਕਦੇ ਗੁੱਸੇ ਵਿੱਚ

ਤੂੰ ਫ਼ਾਸਲੇ ਪੱਖੋਂ ਦੂਰ ਹੋ ਕੇ ਵੀ,

ਦਿਲੋਂ ਦੂਰ ਨਹੀਂ ਹੋਇਆ

ਤੇਰੇ ਜਾਣ ਪਿੱਛੋਂ,

ਮਿਲੀ ਹਾਂ ਆਪਣੇ ਆਪ ਨੂੰ

ਹੁੰਦਾ ਹੈ ਕਈ ਵਾਰ ਇਸ ਤਰ੍ਹਾਂ,

ਕੋਈ ਆਪਣਾ ਦੂਰ ਹੋ ਜਾਵੇ

ਤਾਂ ਦੁਖਦਾ ਹੈ ਦਿਲ,

ਪਰ ਇਕ ਸਕੂਨ ਵੀ ਤਾਂ ਮਿਲਦਾ ਹੈ

ਅਜ਼ਾਦੀ ਦਾ,

ਆਪਣਾ ਹੀ ਆਨੰਦ ਹੈ

ਆਪਣੀ ਛਾਂ ਆਪ ਬਣਨ ਦਾ

ਆਪਣਾ ਹੀ ਆਨੰਦ ਹੈ,

ਵਿੱਛੜਨਾ ਜ਼ਰੂਰੀ ਸੀ

ਤੇਰੇ ਤੋਂ

ਆਪਣੇ ਆਪ ਨੂੰ ਪਾਉਣ ਲਈ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com