ਐਨਟੀਸੀ ਸਕੂਲ ਵਿਖੇ ਜੈ ਸ਼੍ਰੀ ਰਾਮ ਕਲੱਬ ਵਲੋਂ ਮਨਾਇਆ ਗਿਆ ਵਾਤਾਵਰਨ ਦਿਵਸ

Date: 06 June 2021
RAJESH DEHRA, RAJPURA
ਰਾਜਪੁਰਾ,6 ਜੂਨ (ਰਾਜੇਸ਼ ਡਾਹਰਾ)

ਅੱਜ ਰਾਜਪੁਰਾ ਦੇ ਸਰਕਾਰੀ ਐਨ ਟੀ ਸੀ ਸਕੂਲ ਵਿਖੇ ਜੈ ਸ਼੍ਰੀ ਰਾਮ ਕਲੱਬ ਅਤੇ ਬੁਜ਼ੁਰਗਾਂ ਵਲੋਂ ਅਤੇ ਕਲੋਨੀ ਵਾਸੀਆਂ ਵਲੋਂ ਵਰਲਡ ਵਾਤਾਵਰਨ ਦਿਵਸ ਦੇ ਮੌਕੇ 100 ਪੋਧੇ ਲਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।ਜੈ ਸ਼੍ਰੀ ਰਾਮ ਕਲੱਬ ਦੇ ਪ੍ਰਧਾਨ ਨਰਿੰਦਰ ਕਾੰਤ ਦੀ ਅਗੁਵਾਈ ਹੇਠ ਕਲੱਬ ਵਲੋਂ ਫ਼ੰਡ ਇਕੱਠਾ ਕਰਕੇ ਸਰਕਾਰੀ ਸਕੂਲ ਦੀ ਕਿਆਰੀ ਦੇ ਦੋਵੇਂ ਪਾਸੇ ਗੁਲਾਬ, ਬੇਲਪੱਤਰ ਅਤੇ ਕਈ ਫੁੱਲਾਂ ਵਾਲੇ ਪੋਧੇ ਲਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਵਿੱਚ ਸੈਰ ਕਰਨ ਆਉਣ ਵਾਲੇ ਬੁਜ਼ੁਰਗਾਂ ਵਲੋਂ ਆਪਣੇ ਹੱਥ ਨਾਲ ਪੋਧੇ ਲਾਏ ਅਤੇ ਉਹਨਾਂ ਕਿਹਾ ਕਿ ਅੱਜ ਜਿਥੇ ਦੇਸ਼ ਭਰ ਵਿੱਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ ਅਤੇ ਦੇਸ਼ ਵਿਚ ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਅੱਜ ਦੇਸ਼ ਦੇ ਹਰੇਕ ਵਿਅਕਤੀ ਨੂੰ ਇਕ ਇਕ ਪੋਧਾ ਲਗਾਉਣਾ ਚਾਹੀਦਾ ਹੈ ਤਾਂ ਜੋ ਹਰ ਤਰਫ ਹਰਿਆਲੀ ਰਹੇ ਅਤੇ ਲੋਕਾਂ ਨੂੰ ਕੁਦਰਤ ਵਲੋਂ ਆਕਸੀਜਨ ਮਿਲੇ। ਇਸ ਮੌਕੇ ਤੇ ਸਰਕਾਰੀ ਐਨ ਟੀ ਸੀ ਸਕੂਲ ਦੀ ਮੁੱਖ ਅਧਿਆਪਕ ਨੇ ਸਕੂਲ ਵਿੱਚ ਬੁਜ਼ੁਰਗਾਂ ਅਤੇ ਜੈ ਸ਼੍ਰੀ ਰਾਮ ਕਲੱਬ ਨੂੰ ਪੋਧੇ ਲਗਾਉਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਸਾਨੂ ਆਪਣੇ ਘਰਾਂ ਦੇ ਆਲੇ ਦੁਆਲੇ ਵੀ ਪੋਧੇ ਲਾ ਕੇ ਕੁਦਰਤੀ ਆਕਸੀਜਨ ਲੈਣੀ ਚਾਹੀਦੀ ਹੈ।ਇਸ ਮੌਕੇ ਤੇ ਸ੍ਰੀ ਦਯਾਲ ਦਾਸ,ਸ਼੍ਰੀ ਸ਼ਾਂਤੀ ਪ੍ਰਕਾਸ਼,ਸਤੀਸ਼ ਡਾਹਰਾ,ਓਮ ਪ੍ਰਕਾਸ਼,ਰਮੇਸ਼ ਕਮਲ,ਨਰਿੰਦਰ ਕਾੰਤ,ਰਾਜੇਸ਼ ਡਾਹਰਾ,ਸੁਲੱਭ ਲੂਥਰਾ,ਸੁਮੀਤ ਡਾਹਰਾ,ਦਿਨੇਸ਼ ਡਾਹਰਾ, ਮਾਸਟਰ ਸੰਜੀਵ ਚਾਵਲਾ, ਵਰੁਣ ਡਾਹਰਾ,ਵਿੱਕੀ, ਕੁਨਾਲ ਆਦਿ ਹਾਜਰ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com