ਚੰਗਾ ਨਹੀਂ ਹੁੰਦਾ.....।

Date: 09 August 2021
Amrish Kumar Anand, Doraha
ਗੁਣਾਂ ਦਾ ਵੇਖ ਖਜ਼ਾਨਾ ,

ਕਿਸੇ ਨੂੰ ਬੇਸ਼ੱਕ ਗਲ ਲਾਈਏ,

ਪਰ ਦੇਖ ਕੇ ਔਗੁਣ ਕਿਸੇ ਨੂੰ ਛੱਡਣਾ

ਚੰਗਾ ਨਹੀਂ ਹੁੰਦਾ....।

ਇੱਕ ਵਾਰ ਜੇ ਕੋਈ ਵੈਰੀ ਬਣ

ਦਗਾ ਕਮਾ ਜਾਵੇ

ਮੁੜ ਓਹਦੇ ਕੰਧ੍ਹੀਂ - ਕੌਲੀਂ ਲੱਗਣਾ

ਚੰਗਾ ਨਹੀਂ ਹੁੰਦਾ....।

ਦੇਵੇ ਕੋਈ ਹੰਕਾਰ ਨਾਲ ਜੇ

ਸਾਨੂੰ ਮੰਗੀ ਹੋਈ ਵਸਤੂ

ਵਾਰ ਵਾਰ ਓਹਦੇ ਮੂਹਰੇ ਜਾ ਮੰਗਣਾ

ਚੰਗਾ ਨਹੀਂ ਹੁੰਦਾ.....।

ਸੌ ਬੋਲਾਂ ਤੋਂ ਵੱਧ ਕੇ

ਇੱਕ ਚੁੱਪ ਚੰਗੀ ਹੁੰਦੀ ਏ

ਜਿੱਥੇ ਸਰਦਾ ਹੋਵੇ ਬਿਨ ਬੋਲੇ

ਓਥੇ ਗੱਲ ਵਿੱਚ ਬੋਲ ਕੇ ਲੰਘਣਾ

ਚੰਗਾ ਨਹੀਂ ਹੁੰਦਾ.....।

ਜਸਪ੍ਰੀਤ ਕੌਰ ਮਾਂਗਟ

ਬੇਗੋਵਾਲ, ਦੋਰਾਹਾ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com