ਪੀ.ਟੀ.ਸੀ ਦੇ ਸ਼ੌਅ ਵੁਆਇਸ ਆਫ ਪੰਜਾਬ-12 ਦਾ ਜੇਤੂ ਬਣਿਆ ਗੁਰਮੀਤ ਬੰਟੀ

Date: 08 January 2022
SANDEEP KUMAR, BUDHLADA
ਵੁਆਇਸ ਆਫ ਪੰਜਾਬ-ਗੁਰਮੀਤ ਸਿੰਘ “ਬੰਟੀ”

ਗਾਇਕੀ ਤੇ ਸੰਗੀਤ ਦਾ ਆਪਸ ਵਿੱਚ ਗੁੜਾ ਰਿਸ਼ਤਾ ਹੈ ਦੋਨੋ ਇੱਕ ਦੂਜੇ ਤੋਂ ਬਿਨ੍ਹਾ ਅਧੂਰੇ ਹਨ ਜਦੋਂ ਕੋਈ ਖੁਬਸੂਰਤ ਅਵਾਜ ਵਾਲਾ ਗਾਇਕ ਆਪਣੀ ਅਵਾਜ਼ ਨੂੰ ਸੰਗੀਤ ਨਾਲ ਗਾਉਦਾਂ ਹੈ ਤਾਂ ਉਹ ਰੂਹ ਨੂੰ ਇੱਕ ਵੱਖਰਾ ਸਕੂਨ ਦਿੰਦਾ ਹੈ।ਉਹ ਗਾਇਕੀ ਤੂਹਾਨੂੰ ਰੱਬ ਨਾਲ ਜੋੜਨ ਦਾ ਅਹਿਸਾਸ ਕਰਵਾਉਂਦੀ ਹੈ। ਅਜਿਹੀ ਅਵਾਜ ਦਾ ਮਾਲਿਕ ਹੈ ਗੁਰਮੀਤ ਸਿੰਘ ਬੰਟੀ ਜੋ ਲੰਘੇ ਸਾਲ ਦੀ ਆਖਰੀ ਰਾਤ ਨੂੰ ਪੀ.ਟੀ.ਸੀ ਦੇ ਸ਼ੋਅ ਵੁਆਇਸ ਆਫ ਪੰਜਾਬ-12 ਦਾ ਜੇਤੂ ਬਣਿਆ ਹੈ।

ਗੁਰਮੀਤ ਸਿੰਘ ਦਾ ਜਨਮ ਪੰਜ਼ਾਬ ਦੀ ਇਤਿਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 1998 ਵਿੱਚ ਪਿਤਾ ਸੁਖਰਾਜ ਸਿੰਘ ਦੇ ਘਰ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ।ਆਪਣੀ ਮੁੱਢਲੀ ਪੜਾਈ ਮੁਕਤਸਰ ਸਾਹਿਬ ਵਿਖੇ ਹੀ ਮੁੰਕਮਲ ਕਰਕੇ ਫੇਰ ਪੀ.ਡੀ.ਸੀ ਕਾਲਜ ਮਹਿਮਣਾ ਵਿਖੇ ਬੀ.ਏ ਵੀ ਮਿਊਜਕ ਵਿਸ਼ੇ ਨਾਲ ਕੀਤੀ ਅਤੇ ਮਾਲਵਾ ਕਾਲਜ ਵਿਖੇ ਮਕੈਨਿਕਲ ਡਿਪਲੋਮਾਂ ਵੀ ਕੀਤਾ। ਇਸੇ ਦੇ ਨਾਲ ਆਪਣੇ ਸ਼ੌਕ ਵਜੋਂ ਸ਼ੁਰੂ ਕੀਤੀ ਗਾਇਕੀ ਦਾ ਬੀਜ਼ ਵੀ ਪੁਗੰਰ ਚੁੱਕਾ ਸੀ।ਸ਼ੋਕ ਪੈਦਾ ਹੋਣ ਦਾ ਮੁੱਖ ਕਾਰਨ ਬਚਪਨ ਤੋਂ ਹੀ ਨਿਰੰਕਾਰੀ ਮਿਸ਼ਨ ਦੀਆਂ ਸੰਗਤਾਂ ਵਿੱਚ ਅਕਸਰ ਸ਼ਬਦ ਗਾਉਣ ਦਾ ਮੌਕਾਂ ਮਿਲਣਾ ਸੀ। ਇਸ ਤੋਂ ਬਾਅਦ ਫੇਰ ਕਦੋਂ ਗਾਇਕੀ ਗੁਰਮੀਤ ਉਤੇ ਛਾ ਗਈ ੳਸ ਨੂੰ ਖੁੱਦ ਵੀ ਪਤਾ ਨਹੀਂ ਲੱਗਿਆ।ਉਸ ਤੋਂ ਬਾਅਦ ਫੇਰ ਗੁਰਮੀਤ ਨੇ ਗਾਇਕੀ ਦੀਆਂ ਬਰੀਕੀਆ ਸਿੱਖਣ ਲਈ ਗੁਰੁ ਵੀ ਧਾਰਿਆ ਜਿਸ ਵਿੱਚ ਪੰਜਾਬੀ ਗਾਇਕ ਸੁਖਰਾਜ ਬਰਕੰਦੀ ਅਤੇ ਫੇਰ ਮਸ਼ਹੂਰ ਗਾਇਕ ਉਸਤਾਦ ਸੁਰਿੰਦਰ ਖਾਨ ਅਤੇ ਉਸਤਾਦ ਮੱਘਰ ਅਲੀ ਤੋਂ ਗਾਇਕੀ ਦੇ ਗੁੂੜ੍ਹ ਰਹੱਸ ਪ੍ਰਾਪਤ ਕੀਤੇ। ਜਿਸ ਕਾਰਨ ਪੜਦੇ ਸਮੇਂ ਹੀ ਤਿੰਨ ਵਾਰ ਗੋਲਡ ਮੈਡਲ ਵੀ ਪ੍ਰਾਪਤ ਕੀਤਾ।

ਇਸ ਤੋਂ ਬਾਅਦ ਗੁਰਮੀਤ ਗਾਇਕੀ ਵਿੱਚ ਹੋਰ ਨਿਖਾਰ ਲਿਆਉਦਾਂ ਰਿਹਾ ਅਤੇ “ਰੋਇਆ ਨੀ ਜਾਣਾ” ਰਿਕਾਰਡ ਕਰਵਾਇਆ ਜਿਸ ਨੂੰ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਰਲੀਜ਼ ਕੀਤਾ ਗਿਆ। ਉਸ ਤੋਂ ਹਾਰਪ ਫਾਰਮਰ ਮਿਊਜਲ ਵੱਲੋਂ ਇੱਕ ਸੂਫੀ ਗੀਤ “ਹੀਰ” ਰਿਕਾਰਡ ਹੋਇਆ ਜਿਸ ਨੂੰ ਸਰੋਤਿਆ ਵੱਲੋਂ ਗੁਰਮੀਤ ਨੂੰ ਗਾਇਕ ਦੇ ਤੌਰ ਤੇ ਸਵਿਕਾਰ ਕੀਤਾ ਅਤੇ ਕਾਫੀ ਪਿਆਰ ਦਿਤਾ।ਜਿਸ ਉਪਰੰਤ ਕਾਫੀ ਚੈਨਲਾ ਵੱਲੋਂ ਵੀ ਘਰ ਕੇ ਆਕੇ ਮੁਲਕਾਤਾਂ ਕੀਤੀਆ। ਇਸ ਤੋਂ ਬਆਦ ਫੇਰ ਇੱਕ ਗੀਤ “ਪਾਲਗਪਨ” ਵੀ ਰਲੀਜ ਹੋਇਆ। ਪਰ ਜਿਹੜੀ ਥਾਂ ਤੇ ਗੁਰਮੀਤ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀ ਉਹ ਅਜੇ ਬਾਕੀ ਸੀ ਜਿਸ ਕਾਰਨ ਉਹ 2 ਸਾਲ ਪਹਿਲਾ ਪੀ.ਟੀ.ਸੀ ਦੇ ਸ਼ੋਅ ਵੁਆਇਸ ਆਫ ਪੰਜਾਬ-11 ਦੇ ਮੈਗਾ ਅਡੀਸ਼ਨ ਵਿੱਚੋਂ ਬਾਹਰ ਵੀ ਹੋਇਆ।ਪਰ ਉਸ ਸਬਕ ਨੇ ਗੁਰਮੀਤ ਨੂੰ ਹੋਰ ਉਤਸ਼ਾਹ ਦਿਤਾ ਅਤੇ ਅਗਲੀ ਵਾਰੀ ਦੀ ਤਿਆਰੀ ਵਿੱਚ ਜੁੱਟ ਕੇ ਹੋਰ ਮਿਹਨਤ ਨਾਲ ਪਿਛਲੇ ਸਾਲ 2021 ਵਿੱਚ 4 ਕੇ ਮਹੀਨੇ ਪਹਿਲਾ ਪੀ.ਟੀ.ਸੀ ਚੈਨਲ ਦੇ ਹੀ ਸ਼ੋਅ ਵੁਆਇਸ ਆਫ 12 ਵਿੱਚ ਅਡੀਸ਼ਨ ਦੇਣ ਗਿਆ ਤਾਂ ਉਹ ਇਸ ਸ਼ੋਅ ਦਾ ਜੇਤੂ ਬਣ ਕੇ ਵਾਪਿਸ ਪਰਤਿਆ।ਜਿਸ ਤੋਂ ਬਾਅਦ ਗੁਰਮੀਤ ਦਾ ਕਹਿਣਾ ਹੈ ਕਿ ਮੇਰੀ ਮਿਹਨਤ ਅਤੇ ਉਸ ਦੇ ਨਾਲ ਆਪਣੇ ਉਸਤਾਦ ਅਤੇ ਆਪਣੇ ਸਤਿਗੁਰੂ ਦੀ ਕਿਰਪਾ ਕਾਰਨ ਕਦਮ ਅੱਗੇ ਵਧਾ ਰਿਹਾ ਹੈ ਅਤੇ ਪੱਲ ਪੱਲ ਸ਼ੁਕਰਾਨਾ ਕਰਦਾ ਹੈ ਨਿਰੰਕਾਰ ਪ੍ਰਮਾਤਮਾ ਦਾ। ਗੁਰਮੀਤ ਦਾ ਕਹਿਣਾ ਹੈ ਕਿ ਅਜੇ ਉਸ ਦੀ ਸ਼ੁਰੂਆਤ ਹੈ ਉਸ ਨੇ ਅਜੇ ਬਹੁਤ ਮੰਜਿਲਾਂ ਸਰ ਕਰਨੀਆ ਨੇ ਜਿਸ ਲਈ ਉਹ ਹੋਰ ਵੀ ਸਖਤ ਮਿਹਨਤ ਕਰ ਰਿਹਾ ਹੈ।ਬੰਟੀ ਨੇ ਆਪਣੇ ਸਰੋਤਿਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਉਸ ਦੇ ਕਈ ਨਵੇਂ ਪ੍ਰੌਜੇਕਟ ਉਹ ਸਰਤਿਆ ਦੀ ਝੋਲੀ ਵਿੱਚ ਪਾਏਗਾ। ਜਿਸ ਤੋਂ ਉਸ ਨੇ ਕਾਫੀ ਉਮੀਦਾ ਲਾਈਆਂ ਹਨ।

ਸੰਦੀਪ ਰਾਣਾ ਬੁਢਲਾਡਾ-

ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ

ਮੋਬਾਇਲ: 98884-58127

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com