ਬੇਵਕੂਫ਼ ਔਰਤਾਂ - ਨੇਚਰਦੀਪ ਕਾਹਲੋਂ

Date: 03 February 2022
Amrish Kumar Anand, Doraha
ਕਹਿੰਦੀ !!

ਅੱਜ ਨਾਰਾਜ਼ ਹਾਂ

ਨਹੀਂ ਬੋਲਾਂਗੀ

ਬਿਲਕੁਲ ਵੀ ਨਹੀਂ

ਨਾ ਰੋਟੀ-ਟੁੱਕ ਪੁੱਛਣੀ ਏ

ਤੇ ਨਾ ਚਾਹਪਾਣੀ

ਆਹ ਤਾਂ ਹੱਦ ਹੋ ਗਈ

ਅੱਜ ਤਾਂ ਐਤਵਾਰ ਸੀ

ਅੱਜ ਤਾਂ ਘਰ ਰਹਿਣਾ ਸੀ ਨਾ

ਅਖੇ ਆਇਆ ਦੋ ਘੰਟੇ 'ਚ

ਨਾ ਫ਼ੋਨ ਚੁੱਕਦੇ ਨੇ, ਨਾ ਘਰ ਮੁੜਦੇ ਨੇ ਪਰ !

ਸਿਖ਼ਰਾਂ 'ਤੇ ਚੜ੍ਹਿਆ ਪਾਰਾ ਛੇਤੀ ਹੀ ਉਤਰਨ ਲੱਗਾ

ਹਾਏ ਠੀਕ ਤੇ ਹੋਣ

ਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂ

ਹੁਣ ਵਾਰ-ਵਾਰ ਧਿਆਨ ਗੇਟ ਵੱਲ ਹੈ

ਵਾਰ-ਵਾਰ ਬਿੜਕਾਂ ਲੈ ਰਹੀ ਹੈ

ਹੱਥ 'ਚ ਮਾਲ਼ਾ ਹੈ

ਮੂੰਹ 'ਚ ਵਾਹਿਗੁਰੂ ਦਾ ਜਾਪ ਚੱਲ ਰਿਹਾ

ਅਰਦਾਸਾਂ ਹੋ ਰਹੀਆਂ ਨੇ ।

ਜਦੋਂ ਉਸ ਨੂੰ ਘਰ ਮੁੜਿਆ ਵੇਖਿਆ

ਜੋ ਸਵੇਰ ਦਾ ਗਿਆ ਸੀ ਤਾਂ

ਹੁਣ ਚਿਹਰੇ 'ਤੇ ਨਾਰਾਜ਼ਗੀ ਨਹੀਂ ਸੀ

ਸਕੂਨ ਸੀ, ਚਾਅ ਸੀ, ਸ਼ੁਕਰ ਦਾ ਭਾਵ ਸੀ

ਤੁਸੀਂ ਠੀਕ ਤੇ ਹੋ ?

ਤੁਸੀਂ ਹੱਥ ਮੂੰਹ ਧੋਵੋ, ਮੈਂ ਰੋਟੀ ਲਿਆਵਾਂ

ਮਰਦ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਸੀ

ਪਰ !

ਉਸ ਦੀ ਫਿ਼ਕਰਮੰਦੀ ਦੀ ਹਾਲਤ ਵੇਖ

ਉਹ ਅੱਖਾਂ ਚੁਰਾ ਹੱਸਦਾ ਸੋਚਦੈ

ਕਿੰਨੀਆਂ ਡਰਪੋਕ ਹੁੰਦੀਆਂ ਨੇ ਔਰਤਾਂ

ਡਰ ਜਾਂਦੀਆਂ ਨੇ ਸਹਿਮ ਜਾਂਦੀਆਂ ਨੇ

ਔਰਤਾਂ ਸੱਚੀ ਬੇਵਕੂਫ਼ ਹੀ ਹੁੰਦੀਆਂ ਨੇ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com