ਆਲ ਇੰਡੀਆ ਐਂਟੀ ਟੈਰੋਰਿਸਟ (ਐਂਟੀ ਕਰਾਈਮ) ਫਰੰਟ ਦੇ ਕੌਮੀ ਪ੍ਰਧਾਨ ਸ਼੍ਰੀ ਅਮਨ ਗਰਗ ਸੂਲਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਜਿੰਦਰ ਪਾਲ ਆਨੰਦ ਨੇ ਸ਼ਹੀਦ ਵਿਕਾਸ ਪ੍ਰਭਾਕਰ ਬੱਗਾ ਦੇ ਭੋਗ ਤੇ ਨੰਗਲ ਵਿਖੇ ਪਹੁੰਚ ਕੇ ਸਰਕਾਰ ਤੋਂ ਪਰਿਵਾਰ ਲਈ ਮੰਗੀਆਂ ਮੰਗਾਂ...

Date: 24 April 2024
Amrish Kumar Anand, Doraha
ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਦੇ ਪ੍ਰਧਾਨ ਸ੍ਰੀ ਵਿਕਾਸ ਪ੍ਰਭਾਕਰ ਬੱਗਾ ਜੀ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਨੰਗਲ ਵਿਖੇ ਸ਼ਹੀਦ ਕਰ ਦਿੱਤਾ ਸੀ।ਜਿਨਾਂ ਦੀ ਅੰਤਿਮ ਅਰਦਾਸ ਅਤੇ ਭੋਗ ਅੱਜ ਸ੍ਰੀ ਲਕਸ਼ਮੀ ਨਰਾਇਣ ਮੰਦਰ ਨੰਗਲ ਵਿਖੇ ਪਿਆ। ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਭਾਰਤ ਮਾਤਾ ਨੂੰ ਪਿਆਰ ਕਰਨ ਵਾਲੇ ਰਾਸ਼ਟਰਵਾਦੀ, ਸਨਾਤਨੀ ਅਤੇ ਹਿੰਦੂ ਲੀਡਰ ਪਹੁੰਚੇ। ਪਟਿਆਲਾ ਤੋਂ ਵੀ ਆਲ ਇੰਡੀਆ ਐਂਟੀ ਟੈਰੋਰਿਸਟ (ਐਂਟੀ ਕਰਾਈਮ) ਫਰੰਟ ਦੇ ਕੌਮੀ ਪ੍ਰਧਾਨ ਸ੍ਰੀ ਅਮਨ ਗਰਗ ਸੂਲਰ (ਐਡਵੋਕੇਟ)ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ,ਵੱਡੀ ਗਿਣਤੀ ਵਿੱਚ ਫਰੰਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਇਸ ਸ਼ਰਧਾਂਜਲੀ ਸਮਾਂਰੋਹ ਵਿੱਚ ਪਹੁੰਚੇ ,ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ੍ਰੀ ਵਿਕਾਸ ਪ੍ਰਭਾਕਰ ਬੱਗਾ ਜੀ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦਿੰਦੇ ਹੋਇਆ ਫਰੰਟ ਦੇ ਕੌਮੀ ਸੀਨੀਅਰ ਪ੍ਰਧਾਨ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ,ਐਡਵੋਕੇਟ, ਨੇ ਜੈਕਾਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਲਈ ਇਹ ਮੰਗਾਂ ਮੰਗੀਆਂ ਕਿ ਸ਼ਹੀਦ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਐਕਸ ਗਰੇਸ਼ੀਆ ਫੰਡ ਵਿੱਚੋਂ ਪੰਜਾਬ ਸਰਕਾਰ ਕੋਈ ਵੀ ਵਿਤਕਰਾ ਨਾ ਕਰਦਿਆਂ ਹੋਇਆਂ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਦੇਵੇ,ਅਤੇ ਸ਼ਹੀਦ ਦੀ ਵਿਧਵਾ ਨੂੰ ਹੈਲਥ ਡਿਪਾਰਟਮੈਂਟ ਵਿੱਚ ਉਸ ਦੀ ਯੋਗਤਾ ਦੇ ਮੁਤਾਬਕ ਇੱਕ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ,

ਕਿਉਂਕਿ ਉਨਾਂ ਪਾਸ ਹੈਲਥ ਡਿਪਾਰਟਮੈਂਟ ਦਾ ਪਹਿਲਾਂ ਤੋਂ ਹੀ ਤਜਰਬਾ ਹੈ,ਵਿਕਾਸ ਪ੍ਰਭਾਕਰ ਬੱਗਾ ਜੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਅੱਤਵਾਦ ਖਿਲਾਫ ਲੜਦਿਆਂ ਹੋਇਆਂ ਦੇਸ਼ ਦੀ ਏਕਤਾ ਅਖੰਡਤਾ ,ਅਮਨ ਸ਼ਾਂਤੀ, ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ ਹੈ।ਸ਼ਹੀਦ ਵਿਕਾਸ ਪ੍ਰਭਾਵਕਰ ਬੱਗਾ ਜੀ ਦਾ ਇੱਕ ਆਦਮ ਕੱਦ ਬੁੱਤ ਵੀ ਨੰਗਲ ਵਿਖੇ ਲਗਾਇਆ ਜਾਵੇ। ਇਸ ਦੇ ਨਾਲ ਹੀ ਸ੍ਰੀ ਰਾਜਿੰਦਰ ਪਾਲ ਅਨੰਦ ਸਾਬਕਾ ਡੀਐਸਪੀ ,ਐਡਵੋਕੇਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਤੋਂ ਵੀ ,ਇਹ ਮੰਗ ਮੰਗੀ ਹੈ ਕਿ ਸ਼ਹੀਦ ਦੇ ਪਿੱਛੇ ਰਹਿ ਗਏ ਪਰਿਵਾਰ ਦੀ ਸਿਕਿਉਰਟੀ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇ ਤਾਂ ਕੇ ਅਜਿਹੀ ਦੁਖਦਾਈ ਘਟਨਾ ਫਿਰ ਦੁਬਾਰਾ ਨਾ ਵਾਪਰ ਸਕੇ।ਫਰੰਟ ਦੇ ਕੌਮੀ ਪ੍ਰਧਾਨ ਐਡਵੋਕੇਟ ਸ੍ਰੀ ਅਮਨ ਗਰਗ ਸੂਲਰ ਨੇ ਸ਼ਹੀਦ ਦੇ ਪਰਿਵਾਰ ਨੂੰ ਇਹ ਯਕੀਨ ਦਵਾਇਆ ਕਿ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅਤੇ ਫਰੰਟ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ ।ਇਸ ਸ਼ਰਧਾਂਜਲੀ ਸਮਾਰੋਹ ਵਿੱਚ ਪਟਿਆਲਾ ਤੋਂ ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੀ ਗੱਡੀਆਂ ਦਾ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਆਪਣੇ ਸਾਥੀਆਂ ਅਤੇ ਸ਼ਰਧਾਲੂਆਂ ਨਾਲ ਪਹੁੰਚੇ।ਸ਼ਹੀਦ ਵਿਕਾਸ ਪ੍ਰਭਾਵਕਰ ਬੱਗਾ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ਼ਹੀਦ ਦੇ ਪਰਿਵਾਰ ਲਈ ਮੰਗੀਆਂ ਗਈਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ ਇੱਕ ਅਲਟੀਮੇਟਮ ਵੀ ਦਿੱਤਾ। ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਕਾਲੀ ਮਾਤਾ ਮੰਦਰ ਪਟਿਆਲਾ ਵੱਲੋਂ ਪਰਿਵਾਰ ਨੂੰ ਹਰ ਕਿਸਮ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com