ਭਾਰਤੀ ਫੌਜ ਦੇ 55ਵੇਂ ਆਰਮੀ ਹਾਇਰ ਕਮਾਂਡ ਕੋਰਸ ਦੇ ਵਫ਼ਦ ਨੇ ਇੰਡੋਨੇਸ਼ੀਆ ਦਾ ਕੀਤਾ ਦੌਰਾ
ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਫੌਜ ਦੇ ਆਰਮੀ ਵਾਰ ਕਾਲਜ ਦੇ 55ਵੇਂ ਆਰਮੀ ਹਾਇਰ ਕਮਾਂਡ ਕੋਰਸ (AHCC) ਦੇ ਇੱਕ ਵਫ਼ਦ ਨੇ ਜਕਾਰਤਾ ਸਥਿਤ ਇੰਡੋਨੇਸ਼ੀਆਈ ਨੈਸ਼ਨਲ ਆਰਮਡ ਫੋਰਸਿਜ਼-ਇੰਟਰਨੈਸ਼ਨਲ ਕੋਆਪਰੇਸ਼ਨ ਸੈਂਟਰ (TNI-ICC) ਦਾ ਦੌਰਾ ਕੀਤਾ।ਬੁੱਧਵਾਰ ਨੂੰ ਹੋਏ ਇਸ ਦੌਰੇ ਦੌਰਾਨ ਭਾਰਤੀ ਵਫ਼ਦ ਨੂੰ ਇੰਡੋਨੇਸ਼ੀਆ ਦੇ ਸੁਰੱਖਿਆ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ...