ਪਟਿਆਲਾ ’ਚ ਭਾਖੜਾ ਨਹਿਰ ’ਤੇ ਬਣਿਆ ਪੁੱਲ ਟੁੱਟ ਕੇ ਧੱਸਿਆ, ਦੋ ਟਰੱਕ ਫਸੇ; ਇੱਕ ਨੂੰ ਲੱਗੀ ਅੱਗ
ਪਟਿਆਲਾ ਵਿੱਚ ਵੀਰਵਾਰ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ, ਜਦੋਂ ਪਟਿਆਲਾ-ਸੰਗਰੂਰ ਬਾਈਪਾਸ ’ਤੇ ਭਾਖੜਾ ਨਹਿਰ ਉੱਤੇ ਬਣਿਆ ਲੋਹੇ ਦਾ ਪੁੱਲ ਅਚਾਨਕ ਟੁੱਟ ਕੇ ਧੱਸ ਗਿਆ। ਘਟਨਾ ਸਮੇਂ ਪੁੱਲ ਤੋਂ ਟਰੱਕਾਂ ਦੀ ਆਵਾਜਾਈ ਹੋ ਰਹੀ ਸੀ। ਇਸ ਦੌਰਾਨ ਦੋ ਟਰੱਕ ਪੁੱਲ ਵਿੱਚ ਧੱਸ ਗਏ ਅਤੇ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਪੁੱਲ ਪਿੰਡ ਪਾਸਿਆਣਾ ਨੇੜੇ ਸਥਿਤ ਹੈ। ਵੀਰਵਾਰ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਤੋਂ ਲੰਘ ਰਹੇ ਸਨ ਤਾਂ ਅਚਾਨਕ ਪੁੱਲ ਟੁੱਟ ਗਿਆ ਅਤੇ ਹੇਠਾਂ ਧੱਸ ਗਿਆ। ਇਸ ਘਟਨਾ ਕਾਰਨ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।